Home >> About us

ਭਾਰਤ ਵਿੱਚ ਸੰਸਦ ਮੈਂਬਰ ਬਣਨ ਦੇ ਬਾਵਜੂਦ ਪੂਰੀ ਕੈਦ ਤਿਹਾੜ ਜੇਲ੍ਹ ਦਿੱਲੀ ਵਿਖੇ ਅਲਫ਼ ਨੰਗੇ, ਫਾਂਸੀ ਚੱਕੀ ਦੀ ਏਕਾਂਤ ਵਾਸ ਵਿੱਚ ਕੱਟਣ ਵਾਲੇ ਅਤੇ ਲਗਭਗ 6 ਮਹੀਨੇ ਤਕ ਪੰਜਾਬ ਪੁਲਿਸ ਅਤੇ ਭਾਰਤ ਸਰਕਾਰ ਦਾ ਲਾਲ ਕਿਲੇ ਦੇ ਤਹਿ ਖਾਨੇ ਵਿੱਚ ਅਸਹਿ ਤੇ ਅਕਹਿ ਤਸ਼ੱਦਦ ਸਹਿ ਕੇ ਵੀ ਪੰਥ ਅਤੇ ਸਿੱਖ ਸੰਘਰਸ਼ ਨਾਲ ਵਫਾ ਕਮਾਉਣ ਵਾਲੇ ਅਤਿੰਦਰ ਪਾਲ ਸਿੰਘ, ਸਾਬਕਾ ਐਮ.ਪੀ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜੂਨ 84 ਵੇਲੇ ਸੀਨੀਅਰ ਮੀਤ ਪ੍ਰਧਾਨ ਤੇ ਉਪਰੰਤ ਪ੍ਰਧਾਨ ਵੀ ਰਹੇ ਹਨ। ਜਿੰਦਾ ਜਾਂ ਮੁਰਦਾ ਇੰਨ੍ਹਾਂ ਦੇ ਸਿਰ ਦਾ ਇਨਾਮ 55 ਲੱਖ ਭਾਰਤ ਸਰਕਾਰ ਨੇ ਘੋਸ਼ਿਤ ਕੀਤਾ ਸੀ ਅਤੇ ਸ੍ਰੀਮਤੀ ਗਾਂਧੀ ਦੇ ‘ਕਤਲ ਕੇਸ’ ਦੀ ਮੁੱਖ ਕੜੀ ਵਜੋਂ ਲੰਮੀ ਅਵਧੀ ਤਿਹਾੜ ਜੇਲ੍ਹ ਵਿੱਚ ਏਕਾਂਤਵਾਸੀ ਕਾਲ ਕੋਠਰੀ, ਫਾਂਸੀ ਚੱਕੀ ਕੈਦ ਵਿੱਚ ਜਕੜੇ ਰਹੇ ਹਨ। ਭਾਰਤ ਅੰਦਰ ਚੱਲੇ ਸਿੱਖ ਸੰਘਰਸ਼ ਵਿਚਲੇ ਇਕੋ ਇਕ ਸੰਘਰਸ਼ੀ ਕ੍ਰਾਂਤੀਕਾਰੀ ਹਨ ਜਿੰਨ੍ਹਾਂ ਆਪਣੇ ਉਪਰ ਚੱਲਦੇ ਕੇਸਾਂ ਨੂੰ ਰਾਜਨੀਤਕ ਅਧਾਰ ਤੇ ਸਰਕਾਰ ਵਲੋਂ ‘ਵਾਪਸ ਲੈਣ’ ਜਾਂ ‘ਮੁਕਾ ਕੇ ਖ਼ਤਮ ਕਰਨ’ ਦਾ ਵਿਰੋਧ ਕੀਤਾ। ਸਰਕਾਰ ਨੂੰ ਵੰਗਾਰਦੇ ਹੋਏ ਡੈਜਿਗਨੇਟੇਡ ਕੋਰਟ ਨੰਬਰ 3, ਤਿਹਾੜ ਜੇਲ੍ਹ ਦਿੱਲੀ ਅਤੇ ਭਾਰਤ ਦੀ ਸੁਪ੍ਰੀਮ ਕੋਰਟ ਵਿੱਚ ਬਕਾਇਦਾ ਸਰਕਾਰ ਤੇ ਮੁਕਦਮਾਂ ਕੀਤਾ ਕਿ "ਭਾਰਤ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਹੁਣ ਆਪ ਪਾਏ ਕੇਸ ਮੇਰੇ ਤੋਂ ਵਾਪਸ ਲਵੇ, ਮੇਰੇ ਸਾਰੇ ਕੇਸ ਅਦਾਲਤੀ ਪ੍ਰਕਿਰਿਆ ਵਿੱਚ ਕਾਨੂੰਨ ਮੁਤਾਬਕ ਚਲਾਏ ਜਾਣ। ਮੇਰੇ ਕੇਸ ਸਰਕਾਰ ਨੂੰ ਵਾਪਸ ਲੈਣ ਤੋਂ ਰੋਕਿਆ ਜਾਵੇ”. 1990 ਵਿੱਚ ਭਾਰਤੀ ਸੰਸਦ ਵਿੱਚ ਭਾਰਤ ਅੰਦਰ ਆਪਣੇ ਵਿਧਾਨ ਅਤੇ ਆਪਣੇ ਨਿਸ਼ਾਨ ਵਾਲੇ ਖ਼ਾਲਸਤਾਨ ਹਿਤ ਆਵਾਜ਼ ਬੁਲੰਦ ਕਰਕੇ ਇਸ ਨੂੰ ਪਰਵਾਨਗੀ ਲੈ ਕੇ ਦੇਣ ਵਾਲੇ ਪਹਿਲੇ ਸਿੱਖ ਲੀਡਰ ਹਨ। ਪੰਜਾਬ ਹੀ ਨਹੀਂ ਸੰਸਾਰ ਪੱਧਰ ਤੇ ਲੋਕਤੰਤਰੀ ਪੱਧਤੀ ਰਾਹੀਂ ਖ਼ਾਲਸਤਾਨ ਲਈ ਭਾਰਤ ਅੰਦਰ ਵੋਟਾਂ ਮੰਗਣ ਅਤੇ ਪੁਆਉਣ ਵਾਲੇ ਪਹਿਲੇ ਕ੍ਰਾਂਤੀਕਾਰੀ ਅਕਾਲੀ ਲੀਡਰ ਹਨ। ਭਾਰਤ ਦੇ ਇਲੈਕਸ਼ਨ ਕਮੀਸ਼ਨ ਤੋਂ "ਤੁਸੀਂ ਮੈਨੂੰ ਵੋਟ ਦਿਓ ਮੈਂ ਤੁਹਾਨੂੰ ਖ਼ਾਲਸਤਾਨ ਦੇਵਾਂਗਾ" ਦੇ ਮੈਨੀਫੈਸਟੋ ਨੂੰ ਫਰਵਰੀ 2007 ਦੀਆਂ ਚੋਣਾਂ ਵਿੱਚ ਪਰਵਾਉਣ ਕਰਾਵਾਉਣ ਵਾਲੇ ਜੌਧੇ ਹਨ।
ਅਤਿੰਦਰ ਪਾਲ ਸਿੰਘ, ਸਾਬਕਾ ਐਮ.ਪੀ,  ਡਾਇਰੈਕਟਰ, 'ਜਪੁ-ਘਰ' ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ, ਪਟਿਆਲਾ ਬਹੁਮੁਖੀ ਪ੍ਰਤਿੱਭਾ ਦੇ ਧਨੀ ਸਾਬਕਾ ਐਮ.ਪੀ. ਲੋਕ ਸਭਾ, ਕਵੀ, ਰਚਨਾਕਾਰ, ਕ੍ਰਾਂਤੀਕਾਰੀ ਦਾਰਸ਼ਨਿਕ, ਰਾਜਨੀਤੀਵਾਨ, ਪੁਰਾਤਤ੍ਵ ਵੇਤਾ ਅਤੇ ਪੁਰਾਤਨ ਤੇ ਦੁਰਲਭ ਹੱਥ ਲਿਖਤ ਖਰੜਿਆਂ ਦੇ ਸੰਭਾਲਕ, ਫੋਟੋਗ੍ਰਾਫ਼ਰ, ਚਿੱਤਰਕਾਰ ਅਤੇ ਕਈ ਕਿਤਾਬਾਂ ਦੇ ਲਿਖਾਰੀ ਹਨ; ਜੋ ਪੰਜਾਬ ਗਵਰਨਰ ਦੇ ਸਾਬਕਾ ਸਲਾਹਕਾਰ, ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਇੰਡਸਟਰੀ ਅਤੇ ਮਨਿਸਟਰੀ ਆਫ਼ ਐਗਰੀਕਲਚਰ ਵਿੱਚ ਪਾਰਲੀਮੈਂਟਰੀ ਕਮੇਟੀ ਦੇ ਸਾਬਕਾ ਮੈਂਬਰ ਅਤੇ 1990-1991 ਵਿੱਚ ਭਾਰਤ ਦੀ ਕੇਂਦਰੀ ਸਰਕਾਰ ਵਿਚ ਪੰਜਾਬ ਸਰਕਾਰ ਨੂੰ ਚਲਾਉਣ ਲਈ ਬਣੀ ਐਡਵਾਈਜ਼ਰੀ ਕਮੇਟੀ ਦੇ ਸਾਬਕਾ ਮੈਂਬਰ ਰਹਿਣ ਦਾ ਵੀ ਮਾਣ ਹਾਸਲ ਹੈ। 
ਮੱਧ ਪ੍ਰਦੇਸ਼ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ, ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦੇ, ਵੋਟਾਂ ਰਾਹੀਂ ਪੰਜਾਬ ਵਿਧਾਨ ਸਭਾ ਦੇ ਜਰੀਏ ਨਾਨਕਸ਼ਾਹੀ ਖ਼ਾਲਸਤਾਨ ਘੜ੍ਹਨ ਦੇ ਸੰਕਲਪ ਅਤੇ ਸਿਧਾਂਤ ਦੇ, ਡਿਜ਼ਿਟਲ ਸਿੱਖ ਰੈਫਰੈਂਸ ਲਾਇਬਰੇਰੀ ਅਤੇ ਆਰਕਾਈਜ਼ ਸੈਂਟਰ ਦੇ, ਪੰਜਾਬ ਵਿੱਚ ਸ਼ਹੀਦੀ ਸਾਕਿਆਂ ਅਤੇ ਸ਼ਹੀਦ ਸਿੱਖਾਂ ਦੀਆਂ ਯਾਦਗਾਰਾਂ ਬਣਵਾਉਣ ਦੇ, ਨੀਤੀਵਾਨ, ਦਾਰਸ਼ਨਿਕ ਘੜਨਹਾਰ ਬਾਨੀ ਵੀ ਹਨ। ਵਰਤਮਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦੇ ਪ੍ਰਧਾਨ ਵੀ ਹਨ।

ਵਿਅਕਤੀਗਤ ਵੇਰਵਾ

ਅਤਿੰਦਰ ਪਾਲ ਸਿੰਘ ਪਰਚਾਰ ਤੋਂ ਪਰੇ ਰਹਿਣ ਵਾਲਾ ਅਤੇ ਕੰਮ ਕਰ ਕੇ, ਪ੍ਰਾਪਤੀਆਂ ਕਰਨ ਵਾਲੇ ਅੰਤਰਮੁਖੀ ਸੁਭਾਅ ਦਾ ਮਾਲਕ ਅਤੇ ਧੜੇਬੰਦੀਆਂ ਤੋਂ ਪਰੇ ਰਹਿਨ ਵਾਲੀ ਸਖਸੀਅਤ ਹੈ । 
ਜਿਸ ਕਰਕੇ ਇਸ ਵਲੋਂ ਨਿਭਾਈ ਭੂਮਿਕਾ ਅਤੇ ਕੀਤੀ ਸੇਵਾ ਤੇ ਇਕ ਗੰਭੀਰ ਝਾਤ ਮਾਰਨੀ ਬਹੂਤ ਆਵਸ਼ਕ ਹੈ ।
ਭਾਰਤ ਦੇ ਇਤਿਹਾਸ ਵਿਚ ਅਤੇ ਪੰਜਾਬ ਦੀਆਂ ਅਜਾਦੀ ਤੋ ਪਹਿਲਾਂ ਅਤੇ ਬਾਦ ਦੇ ਸੰਘਰਸ਼ ਅਤੇ ਮੋਰਚਿਆਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਸਿੱਖ ਨੇਂ ਭਾਰਤ ਸਰਕਾਰ ਨੂੰ ਵੰਗਾਰਿਆ ਹੋਵੇ ਕਿ ਉਸ ਤੇ ਪਾਏ ਗਏ ਕੇਸ ਸਰਕਾਰ ਖੁਦ ਸਾਬਤ ਕਰੇ । ਜਿਸ ਸਿੱਖ ਨੂੰ ਸਰਕਾਰ ਨੇ ਐਲਾਨਿਆਂ ਮੁਜਰਮ ਘ਼ੋਸ਼ਤ ਕੀਤਾ ਹੋਵੇ ਉਸਨੂੰ ਸਜਾ ਦੇਣ ਦੀ ਬਜਾਏ ਜਦ ਸਰਕਾਰ ਉਸ ਤੋ ਮੁਕਦਮੇ ਵਾਪਸ ਲੈਣਾਂ ਚਾਹੇ ਤਾਂ ਉਹੀ ਸਿੱਖ ਉਸੇ ਅਦਾਲਤ ਵਿਚ ਹੀ ਬਕਾਇਦਾ ਰਿਟ ਪਟੀਸ਼ਨ ਦਾਇਰ ਕਰ ਸਰਕਾਰ ਦੀ ਇਸ ਕਾਰਵਾਈ ਨੂੰ ਚੈਂਲੰਜ ਕਰ ਕੇ ਸਰਕਾਰ ਵਿਰੁਧ ਮੁਕਦਮਾਂ ਦਾਇਰ ਕਰਦੇ ਹੋਏ ਕਹੇ ਕਿ - ਮੈਂ ਚਾਹੁੰਦਾ ਹਾਂ ਕਿ ਕਾਨੂੰਨ ਅਤੇ ਇੰਨਸਾਫ਼ ਦੇ ਹਿਤ ਵਿਚ, ਅਦਾਲਤ ਹੱਥੋ ਇਨ੍ਹਾਂ ਦੇ ਹੋਣ ਜਾ ਰਿਹਾ ਕਤਲ ਨੂੰ ਰੋਕਣ ਲਈ ਅਤੇ ਸੱਚ ਦੇ ਨਤਾਰੇ ਲਈ ਮੈਂਨੂੰ ਪ੍ਰਾਸੀਕਿਉਟ ਕੀਤਾ ਜਾਵੇ ! ਇੰਜ ਭਾਰਤ ਦੇ ਕਾਨੂੰਨੀ ਇਤਿਹਤਸ ਵਿਚ ਕਦੇ ਵੀ ਨਹੀਂ ਸੀ ਵਾਪਰਿਆ; ਇਹ ਸੱਚ ਕਰ ਦਿਖਾਇਆ ਸ. ਅਤਿੰਦਰ ਪਾਲ ਸਿੰਘ ਨੇਂ । ਲੀਗਲ ਇਤਿਹਾਸ ਵਿਚ ਅਜਿਹੀ ਪਟੀਸ਼ਨ ਪਹਿਲੀ ਵਾਰ ਦਿੱਤੀ ਗਈ ਹੈ। 
ਸਿੱਖ ਦੀ ਅਜਿਹੀ ਦਲੇਰੀ ਤੋਂ ਡਰ ਕੇ ਭਾਰਤ ਸਰਕਾਰ ਦੇ ਦਬਾਅ ਹੇਠਾਂ ਅਦਾਲਤ ਇਹ ਨਿਰਨਾਂ ਦਿੰਦੀ ਹੈ ਕਿ-"ਕਿਸੇ ਵੀ ਮੁਜਰਮ ਨੂੰ ਇਹ ਕਹਿਨ ਦਾ ਅਧਿਕਾਰ ਨਹੀਂ ਹੈ ਕਿ ਉਸ ਨੂੰ ਪ੍ਰਾਸੀਕਿਉਟ ਕੀਤਾ ਜਾਵੇ । ਦਰਖਾਸਤ ਰੱਦ ਕੀਤੀ ਜਾਂਦੀ ਹੈ” । 
ਜਨਮ : 30 ਮਾਰਚ 1957

ਅਸਥਾਨ :ਸ਼ਾਹਬਾਦ ਮਾਰਕੰਡਾ

ਸਿੱਖਿਆ :ਬੀ.ਏ.(ਆਨਰਸ ਅਰਥਸ਼ਾਸ਼ਤਰ), ਕਾਨੂੰਨ ਦੀ ਡਿਗਰੀ ਦੇ ਆਖਰੀ ਸਾਲ ਵਿੱਚ ਇਮਤਿਹਾਨਾਂ ਤੋਂ ਦੋ ਹਫ਼ਤੇ ਪਹਿਲਾ ਰੂਪੋਸ਼ ਹੋਣ ਲਈ ਮਜਬੂਰ ਕਰ ਦਿੱਤੇ ਗਏ। 
ਪਤਾ
ਫ਼ਾਰਮ ਹਾਉਸ ‘ਜਪੁ ਘਰ’  ਭਾਦਸੋਂ ਰੋਡ ; ਪੋਸਟ ਆਫਿਸ ਸਿੱਧੂਵਾਲ; 
ਬਸ ਸਟਾਪ ਜੱਸੋਵਾਲ ਦੇ ਸਾਹਮਨੇ ; ਪਟਿਆਲਾ
ਗਰਮ ਰੁੱਤ ਨਿਵਾਸ:ਖ਼ਾਨਦਾਨੀ ਵਿਲ਼ਾ, ‘ਜਪੁ-ਘਰ-2’
ਕੋਟੀ, ਜ਼ਿਲ੍ਹਾ ਸ਼ਿਮਲਾ (ਹਿਮਾਚਲ ਪ੍ਰਦੇਸ਼)

ਖੱਬੇ ਆਪਣੇ ਸਵਰਗਵਾਸੀ ਵੱਡੇ ਵੀਰ ਗੁਰਿੰਦਰ ਪਾਲ ਸਿੰਘ ਮਾਨਵ ਨਾਲ ਬਚਪਨ ਵਿੱਚ

ਪਰਿਵਾਰ
1988 ਵਿੱਚ ਰੂ ਪੌਸ਼ੀ ਦੌਰਾਨ ਹੀ ਸਰਦਾਰਨੀ ਕਮਲਜੀਤ ਕੌਰ ਨਾਲ ਗੁਰੂ ਕੇ ਲਾਹੋਰ ਵਿਖੇ ਅਨੰਦ ਕਾਰਜ ਹੋਇਆ। ਕਮਲਜੀਤ ਕੌਰ ਵੀ ਜੁਝਾਰੂ, ਸੁਤੰਤਰਤਾ ਸੰਘਰਸ਼ ਦੀ ਪਹਿਲੀ ਕਤਾਰ ਦੀ ਸੰਘਰਸ਼ੀ ਸਿੰਘਣੀ ਹੈ ਜਿਸ ਦੇ ਕਾਰਨਾਮੇ ਇਸ ਦੌਰਾਨ ਦੀਆਂ ਸੰਘਰਸ਼ ਵਿੱਚ ਰਹੀਆਂ ਬੀਬੀਆਂ ਨਾਲੋਂ ਕੁਝ ਮਾਇਨਿਆਂ ਵਿੱਚ ਅਵੱਲ ਹਨ।
ਗੁਰਾਂਜਲ ਕੌਰ ਜਿਸ ਨੇ ਕਿ ਮਾਂ ਦੀ ਕੁੱਖ ਵਿੱਚ ਹੀ ਪੰਜਾਬ ਪੁਲਿਸ ਦੇ ਅਕਹਿ ਅਤੇ ਅਸਹਿ ਤਸ਼ਦੱਦ ਸਹੇ ਵੱਡੀ ਬੇਟੀ ਹੈ। ਇਹ ਕਨੈਡਾ ਵਿੱਚ ਇੰਜੀਨਿਅਰਿੰਗ ਕਰਨ ਤੋਂ ਬਾਅਦ ਮਾਸਟਰ ਡਿਗਰੀ ਕਰ ਰਹੀ ਹੈ।
ਰਾਕਿੰਦ ਕੌਰ ਨਿੱਕੀ ਬੇਟੀ ਹੈ । ਜਿਸ ਦਾ 18 ਸਾਲ ਦੀ ਉਮਰ ਵਿੱਚ ਹੀ ਪਹਿਲਾ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁਕਾ ਹੈ। ਇਹ ਅਮਰੀਕਾ ਵਿੱਚ ਪੜ੍ਹਦੀ ਹੈ।


ਰਚਨਾਤਮਕ ਪਰਾਪਤੀਆਂ :

1- ਦੋ ਕਵਿਤਾ ਸੰਗ੍ਰਹਿ ਪਰਕਾਸ਼ਤ ਹੋਏ ਹਨ ।
2- ਸਿੱਖ ਵਿਦਿਆਰਥੀਆਂ ਲਈ ਪ੍ਰਸ਼ਨੋਤਰੀ ਪੱਧਰ ਤੇ ਪਲੇਠਾ-ਸੰਖੇਪ ਸਿੱਖ ਇਤਿਹਾਸ-ਪਰਕਾਸ਼ਤ ਹੋ ਚੁਕਾ  ਹੈ ।
3- 16 ਤੋਂ ਵਧ ਕਿਤਾਬਚੇ ਪਰਕਾਸ਼ਤ ਹੋਏ ਹਨ ।
4- ਜੂਨ 1984 ਵਿਚ ਹੀ ਪਲੇਠੀ ਅਪਰੇਸ਼ਨ ਬਲੂ ਸਟਾਰ ਦੀ 30 ਸਫਿਆ ਦੀ ਰਿਪੋਰਟ-"ਟੂ ਖ਼ਾਲਸਾ ਪੰਥ” ਪਰਕਾਸ਼ਤ ਹੋਈ ਹੈ ।
ਅਮਨੈਸਟੀ ਇੰਟਰਨੇਸ਼ਨਲ ਵਿਚ "ਸਿੱਖ ਚੇਅਰ” ਅਸਥਾਪਤ ਕਰਵਾਉਨੀ   
ਤਿੰਨ ਤੇਲ ਰੰਗਾਂ ਦੀਆਂ ਪੇਂਟਿੰਗ  ਦੇ ਸ਼ੌ ਹੋ ਚੁਕੇ ਹਨ ।
ਕਈ ਨੈਸ਼ਨਲ ਅਖਬਾਰਾ ਵਿਚ ਦਰਜਨਾਂ ਲੇਖ ਪਰਕਾਸ਼ਤ ਹੋ ਚੁਕੇ ਹਨ।
ਪੰਜਾਬੀ ਰਸਾਲੇ-ਜ਼ਬਾਨ, ਅਤੇ ਕੌਮੀ ਸੂਰਾ ਪੰਥ ਦੀ ਅਵਾਜ਼ ਦਾ ਮਾਲਕ  ਪ੍ਰਕਾਸ਼ਕ ।
ਮਹੀਨਾਵਾਰ ਪੰਜਾਬੀ ਰਸਾਲੇ ਦਾ ਉਪ ਸੰਪਾਦਕ ਅਤੇ ਮੱਧ ਭਾਰਤ ਦੇ ਸਭ ਤੋ ਵੱਧ ਵਿਕਰੀ ਵਾਲੇ ਰੋਜ਼ਾਨਾਂ ਅੰਗ੍ਰੇਜੀ ਅਖਬਾਰ -ਦਿ  ਹਿਤਵਾਦ-ਦਾ ਪ੍ਰੈਸ   ਸੁਪਰੀਟੈਂਡੰਟ ਵੀ ਰਿਹਾ ਹੈ ।

ਵਿਦਿਆਰਥੀ ਜੀਵਨ ਦੀਆਂ ਪਰਾਪਤੀਆਂ :

1.14 ਸਾਲਾਂ ਦੀ ਉਮਰ ਤੋਂ ਵਿਦਿਆਰਥੀ ਸਿਆਸਤ ਵਿਚ ਹਿੱਸਾ ਲਿਆ ।
2.1971 ਵਿਚ ਆਲ ਇਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੈਂਬਰ ਬਣਿਆ ।
3.1972 ਵਿਚ ਆਲ ਇਡੀਆਂ ਸਿੱਖ ਸਟੂਡੈਂਟਸ ਫੈ਼ਡਰੇਸ਼ਨ ; ਭੁਪਾਲ ਸਰਕਲ ਦਾ ਪਰਧਾਨ ਇਲੈਕਟ ਹੋਇਆ ।
4.1982 ਵਿਚ ਆਲ ਇਡੀਆਂ ਸਿੱਖ ਸਟੂਡੈਂਟਸ ਫੈ਼ਡਰੇਸ਼ਨ ਦੇ ਮੱਧ ਪ੍ਰਦੇਸ਼ ਕਮੇਟੀ ਨੂੰ ਅਸਥਾਪਤ ਕਰਨ ਅਤੇ ਇਸ ਦੇ ਬਾਨੀ ਪਰਧਾਨ ਚੁਣੇ ਜਾਣ ਦਾ ਮਾਣ ਪਰਾਪਤ ਹੋਇਆ । 
5.ਇਸ ਉਪਰੰਤ ਪੰਜਾਬੋ ਬਾਹਰਲੇ ਸਮੂਹ ਭਾਰਤ ਵਿਚ ਅਤੇ ਵਿਦੇਸ਼ਾਂ ਵਿਚ ਆਲ ਇਡੀਆਂ ਸਿੱਖ ਸਟੂਡੈਂਟਸ ਫੈ਼ਡਰੇਸ਼ਨ ਦੀ ਅਸਥਾਪਨਾਂ ਲਈ ਕੇਂਦਰੀ ਦਫ਼ਤਰ  ਅਤੇ ਕੇਂਦਰੀ ਕਮੇਟੀ ਵਿਚ ਬਤੌਰ ਆਰਗੇਨਾਇਜਿੰਗ ਸੈਕਟਰੀ ਨਿਯੁਕਤ ਕੀਤਾ  ਗਿਆ ।
6.ਪੁੰਛ ਤੋਂ ਲੈ ਕੇ ਬੰਗਲੋਰ ਅਤੇ ਅਹਿਦਾਬਾਦ ਤੋਂ ਲੈ ਕੇ ਗੁਆਹਾਟੀ ਤਕ ਆਲ ਇਡੀਆਂ ਸਿੱਖ ਸਟੂਡੈਂਟਸ ਫੈ਼ਡਰੇਸ਼ਨ ਨੂੰ ਅਸਥਾਪਤ ਕਰਨ ਅਤੇ ਇਸ ਹਿਤ ਤਖ਼ਤ ਸ੍ਰੀ ਕੇਸਗੜ ਸਾਹਿਬ ਤੋਂ ਅਤੇ ਦਮਦਮੀ ਟਕਸਾਲ ਚੌਂਕ ਮਹਿਤਾ ਤੋਂ; ਦੋ ਵਾਰ ਪੰਥ ਵਲੋਂ ਸਨਮਾਨਿਆਂ ਗਿਆ । 
7.1983 ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਮੰਜੀ ਸਾਹਿਬ ਹਾਲ ਵਿਖੇ ਹੋਈ ਆਲ ਇਡੀਆਂ ਸਿੱਖ ਸਟੂਡੈਂਟਸ ਫੈ਼ਡਰੇਸ਼ਨ ਦੀ ਬਕਾਇਦਾ ਅਤੇ ਲੀਗਲ ਚੋਣ ਵਿਚ ; ਜਿਸ ਵਿਚ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦੇ ਨਾਲ ਸੰਤ ਲੋਂਗੋਵਾਲ ਜੀ ਨੇ ਵੀ ਸ਼ਿਰਕਤ ਕੀਤੀ ਸੀ  ਆਲ ਇਡੀਆਂ ਸਿੱਖ ਸਟੂਡੈਂਟਸ ਫੈ਼ਡਰੇਸ਼ਨ ਦਾ ਸੀਨੀਅਰ ਮੀਤ ਪਰਧਾਨ ਨਿਯੁਕਤ ਕੀਤਾ ਗਿਆ । 
8.1984 ਵਿਚ ਤੀਜੇ ਘੱਲੂਘਾਰੇ (ਅਪਰੇਸ਼ਨ ਬਲੂ ਸਟਾਰ) ਤੋਂ ਬਾਦ ਜਦ ਸੰਪੂਰਨ ਪੰਥਕ ਲੀਡਰਸ਼ਿਪ ਜੇਲ੍ਹੀ ਡੱਕ’ਤੀ ਗਈ ਉਸ ਵਕਤ ਆਲ ਇਡੀਆਂ ਸਿੱਖ ਸਟੂਡੈਂਟਸ ਫੈ਼ਡਰੇਸ਼ਨ ਦੇ ਐਕਟਿੰਗ ਪਰਧਾਨ ਦੇ ਤੌਰ ਤੇ ਜੁੰਮੇਵਾਰੀ ਪੂਰਨ ਸਰਗਰਮੀ ਨਾਲ ਨਿਭਾਈ ।
9.ਇਸ ਭਿਆਨਕ ਕਾਂਡ ਦੀ ਪਹਿਲੀ ਪੰਥਕ ਰਿਪੋਰਟ ਅਤੇ ਅੱਖੀ ਡਿੱਠੀ ਸੱਚੀ ਰਿਪੋਰਟ ਲਿਖ ਕੇ ਸਭ ਤੋਂ ਪਹਿਲਾਂ "ਟੂ ਦਾ ਖ਼ਾਲਸਾ ਪੰਥ” ਸਿਰਲੇਖ ਹੇਠ ਭਾਰੀ ਸੰਖਿਆਂ ਵਿਚ ਛਪਵਾ ਕੇ ਪੰਜਾਂਬ ਅਤੇ ਬਾਹਰਲੇ ਸੂਬਿਆਂ ਵਿਚ ਵੰਡੀ।
10.ਅਤੇ ਇਸ ਰਿਪੋਰਟ ਨੂੰ ਪਹਿਲੀ  ਆਈ ਵਿਟਨੈਸ ਰਿਪੋਰਟ ਦੇ ਤੌਰ ਤੇ ਦਿੱਲੀ ਵਿਖੇ ਭਿਆਨਕ ਹਾਲਾਤਾਂ ਵਿਚ ਇੰਟਰਨੈਸ਼ਨਲ ਪ੍ਰੈਸ ਨੂੰ ਰਿਲੀਜ਼ ਕੀਤੀ ।
11.ਅਤੇ, ਸਮੂਹ ਦੁਨੀਆਂ ਦੀਆਂ ਅੰਬੈਸੀਜ ਨੂੰ ਦੁਤਾਵਾਸਾ ਵਿਚ ਜਾ ਕੇ ਵਿਅਕਤੀ ਗਤ ਤੌਰ ਤੇ ਦਿੱਤੀ। ਖ਼ਾਲਸਾ ਪੰਥ ਤੇ ਹੋ ਰਹੇ ਜ਼ੁਲਮਾਂ ਵਿਰੁਧ ਆਵਾਜ ਬੁਲੰਦ ਕਰਨ ਹਿਤ ਅਤੇ ਸਮੂਹ ਅਕਾਲੀ ਲੀਡਰਸ਼ਿਪ ਦੀ ਰਿਹਾਈ ਹਿਤ ਜੋਰ ਪਾਉਣ ਹਿਤ ਵਿਦੇਸ਼ੀ ਦੂਤਾਵਾਸਾ ਨੂੰ ਪ੍ਰੇਰਿਤ ਕੀਤਾ ।
12.1985 ਵਿਚ ਗੰਭੀਰ ਵਿਚਾਰਧਾਰਕ, ਸਿਧਾਂਤਕ ਅਤੇ ਸੰਕਲਪਕ ਮਤਭੇਦ ਉਭਰ ਆਉਣ ਅਤੇ ਫੈਡਰੇਸ਼ਨ ਵਲੋਂ ਬੁਰਛਾਗਰਦੀ ਦੀ ਹਮਾਇਤ ਵਿਚ ਨਿਤਰ ਆਉਣ ਤੋਂ ਬਾਦ ਫੈਡਰੇਸ਼ਨ ਨੂੰ ਦੁਫਾੜ ਕਰਨ ਦੀ ਬਜਾਏ ਇਸ ਤੋਂ ਕਿਨਾਰਾ ਕਰ ਲਿੱਤਾ। ਪਰ ਪੰਥਕ ਸੇਵਾ ਕਰਨੀ ਨਹੀਂ  ਛੱਡੀ ।
13.ਕਦੇ ਵੀ ਕਿਸੇ ਵੀ ਸਤਰ ਤੇ ਪੰਥਕ ਸਫਾ ਵਿਚ ਫੁ਼ੱਟ ਪਾਉ ਜਾਂ ਧੜੇ ਬੰਦੀ ਜਾਂ ਗੁਟਬੰਦੀ ਦੀ ਰਾਜਨੀਤੀ ਨੂੰ ਉਤਸ਼ਾਹਤ ਨਹੀਂ ਕੀਤਾ ਅਤੇ ਨਾਂਹ ਹੀ ਕਦੇ ਅਜਿਹਾ ਕਰਨ ਵਾਲਿਆਂ ਦਾ ਸਿੱਧੇ ਜਾਂ ਪਰੋਖ ਰੂਪ ਵਿਚ ਸਾਥ ਹੀ ਦਿੱਤਾ ਹੈ । ਇਸ ਸਾਉ ਅਤੇ ਉਸਾਰੂ ਪਹੁੰਚ ਦਾ ਖਮਿਆਜਾਂ ਵੀ ਹਮੇਸ਼ਾਂ ਭੁਗਤਿਆ  ਹੈ ।
14.1985 ਅਤੇ ਫਿਰ 1986 ਵਿਚ ਦੋ ਕਿਤਾਬਚੇ ਰਤਨੁ ਤਿਆਗਿ ਕਉਡੀ ਸੰਗਿ ਰਚੈ ॥ ਸਾਚੁ ਛੋਡਿ ਝੂਠ ਸੰਗਿ ਮਚੈ ਸਿਰਲੇਖ ਹੇਠ ਛਾਪ ਕੇ ਪੰਥ ਵਿਚ ਵਾਪਰ ਰਹੇ ਬੇਕਿਰਕ ਹਾਲਾਤਾਂ ਤੋਂ ਨੌਜਵਾਨਾਂ ਨੂੰ ਬਚਾਉਣ ਹਿਤ ਅਤੇ ਸੰਭਲਣ ਹਿਤ ਪ੍ਰੇਰਿਤ ਕਰਨ ਹਿਤ ਪਰਕਾਸ਼ਤ ਕਰ ਮੰਜੀ ਸਾਹਿਬ ਦਿਵਾਨ ਹਾਲ ਵਿਚ ਅਤੇ ਫ਼ੈਡਰੇਸ਼ਨ ਵਲੋਂ ਬੁਲਾਏ ਗਏ ਤਥਾਕਥਤ ਸਰਬਤ ਖਾਲਸੇ ਵਿਚ ਭਾਰੀ ਗਿਣਤੀ ਵਿਚ  ਵੰਡੇ । ਤਾਂ ਜੋ ਨੌਜਵਾਨ ਪੀੜੀ ਨੂੰ ਬੁਰਛਾ ਗਰਦੀ ਤੋਂ ਬਚਾਇਆ ਜਾ ਸਕੇ।

ਧਾਰਰਮਕ ਪਰਾਪਤੀਆਂ :

ਸਿੱਖ ਵਿਦਿਆਰਥੀਆਂ ਲਈ ਸੰਖੇਪ ਅਤੇ ਪਰਸ਼ਨਾਵਲੀ ਢੰਗ ਨਾਲ ਪਹਿਲੀ ਵਾਰ ਸਿੱਖ ਇਤਿਹਾਸ ਲਿਖਿਆ   ਹੈ ।
ਪੰਜਾਬ ਅਤੇ ਭਾਰਤ ਦੇ ਹਰ ਇਕ ਪ੍ਰਾਂਤ ਵਿਚ 38 ਗੁਰਮਤਿ ਟ੍ਰੇਨਿਂਗ ਕੈਂਪ ਸਰਬ ਭਾਰਤੀ ਪੱਧਰ ਤੇ ਲਗਾਏ ਹਨ । ਜਿਨ੍ਹਾਂ ਨੂੰ ਸੰਪੂਰਨ ਤੌਰ ਤੇ ਆਪ ਹੀ ਆਰਗੇਨਾਈਜ ਕੀਤਾ ਹੈ। ਇਨ੍ਹਾਂ ਗੁਰਮਤਿ ਟ੍ਰੇਨਿੰਗ ਕੈਂਪਾਂ ਦੀ ਚਰਚਾ 1983 ਵਿਚ ਲੋਕ ਸਭਾ ਵਿਚ ਵੀ ਹੋਈ ਹੈ । 
ਇਸ ਕਾਰਜ ਹਿਤ ਮੰਜੀ ਸਾਹਿਬ ਦਿਵਾਨ ਹਾਲ , ਸ੍ਰੀ ਦਰਬਾਰ ਸਾਹਿਬ ਵਿਖੇ ਪੰਥ ਵਲੋਂ ਸਨਮਾਨਤ ਵੀ ਕੀਤਾ ਗਿਆ ਹੈ ।
ਸਮੁੱਚੇ ਭਾਰਤ ਵਿਚ ਗੁਰਮਤਿ ਚੇਤਨਾਂ ਲਹਿਰ ਅਤੇ ਸਿੱਖੀ ਦੇ ਪਰਚਾਰ ਪਰਸਾਰ ਹਿਤ ਡੇੜ ਹਜਾਰ ਤੋਂ ਵੱਧ ਨੌਜਵਾਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਹੈ ।

ਰਾਜਨੀਤਕ ਪਰਾਪਤੀਆਂ

1982 ਵਿਚ ਆਲ ਇੰਡੀਆਂ ਸਿੱਖ ਫੌ਼ਰਮ( ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾਂ ਮੈਂਬਰਾਂ ਦੀ ਜੱਥੇਬੰਦੀ) ਦਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ।
1989 ਦੀਆਂ ਲੋਕ ਸਭਾ ਚੌਣਾਂ ਵਿਚ ਪਟਿਆਲਾ ਲੋਕ ਸਭਾ ਹਲਕੇ ਤੋਂ ਭਾਰੀ ਬਹੁਮਤ ਨਾਲ ਜ੍ਹੇਲ ਵਿਚੋ ਹੀ ਜਿੱਤ ਹਾਸਲ ਕੀਤੀ ।
ਨੌਵੀ ਲੋਕ ਸਭਾ ਦਾ ਪ੍ਰੈਸ ਮੀਡੀਏ ਵਲੋ ਸਰਬੋਤੱਮ ਐਕਟਿਵ ਮੈਂਬਰ ਵਜੋ ਸਨਮਾਨਿਆਂ ਗਿਆ ।
1.ਵਰਤਮਾਨ ਤਕ ਸੰਨ 2015; ਅਰਥਾਤ ਪੰਦਰ੍ਹਵੀਂ ਲੋਕ ਸਭਾ ਤਕ; ਸਭ ਤੋਂ ਘਟ ਕਾਰਜਕਾਲ-ਸਿਰਫ ਸੱਤ ਮਹੀਨੇ-ਦੇ ਬਾਵਜੂਦ ਲੋਕ ਸਭਾ ਵਿਚ ਸਭ ਤੋਂ ਵੱਧ ਕੰਮ ਕਰਨ ਦਾ ਰਿਕਾਰਡ ਹੈ ।
2.ਪੰਜਾਬ ਹਿਤ ਅਤੇ ਵਿਸ਼ੇਸ਼ ਕਰ ਪਟਿਆਲਾ ਹਲਕੇ ਲਈ ਸਭ ਤੋਂ ਵੱਧ ਯੋਜਨਾਵਾਂ ਸੈਂਟਰ ਤੋਂ ਲਿਆਉਣ ਦਾ ਰਿਕਾਰਡ ਹੈ।
3.ਭਾਰਤ ਸਰਕਾਰ ਦੀ ਮਨਿਸਟ੍ਰੀ ਆਫ਼ ਇੰਡਸਟ੍ਰੀ ਦੀ ਐਡਵਾਇਜਰੀ ਕਮੇਟੀ ਦਾ ਮੈਂਬਰ 1990 ਵਿਚ ਚੁਣਿਆ ਗਿਆ ।
4.ਭਾਰਤ ਸਰਕਾਰ ਦੀ ਮਨਿਸਟ੍ਰੀ ਆਫ਼ ਐਗਰੀਕਲਚਰ ਦੀ ਪਾਰਲੀਮੈਂਟਰੀ ਕਮੇਟੀ ਦਾ ਚੁਣਿਆ ਹੋਇਆ ਮੈਂਬਰ 1990 ਅਤੇ 1991 ਵਿਚ ਰਿਹਾ ਹੈ । 
5.ਭਾਰਤ ਸਰਕਾਰ ਵਿਚ ਪੰਜਾਬ ਸਰਕਾਰ ਨੂੰ ਚਲਾੳਣ ਹਿਤ ਬਣੀ ਐਡਵਾਇਜਰੀ  ਕਮੇਟੀ ਦਾ ਮੈਂਬਰ 1990-1991 ਵਿਚ ਰਿਹਾ ਹੈ।
6.ਸਤਿਕਾਰਤ ਗਵਰਨਰ ਪੰਜਾਬ ਸ੍ਰੀ. ਵਰਿੰਦਰ ਵਰਮਾ ਅਤੇ ਸ੍ਰੀ. ਮਲਹੋਤਰਾ ਦੇ ਕਾਰਜ ਕਾਲ ਦੌਰਾਨ ਗਵਰਨਰ ਪੰਜਾਬ ਦਾ ਸਲਾਹ ਕਾਰ ਰਿਹਾ ਹਾਂ ।
7.ਸਤੰਬਰ 2002 ਵਿੱਚ ਯੂ. ਐਨ. ਓ. ਦੀ ਜਹਾਨਸਬਰਗ ਵਰਲਡ ਸਮਿਟ ਵਿੱਚ ਪੰਜਾਬ ਰਿਜ਼ਨ ਭਾਰਤ ਤੋਂ ਖ਼ਾਲਸਤਾਨ ਦੇ ਨੁਮਾਂਇੰਦੇ ਵਜੋਂ ਕਿਸੇ ਵੀ ਸਿੱਖ ਵਲੋਂ ਪਹਿਲੀ ਵਾਰ ਸ਼ਮੂਲੀਅਤ ਕੀਤੀ ਗਈ ਅਤੇ ਸਬ ਨੈਸ਼ਨਲ ਗਰੁਪ ਵਿੱਚ ਨੁਮਾਇੰਦਗੀ ਹਾਸਲ ਕੀਤੀ ਗਈ। 
8.ਦਿਸੰਬਰ 2003 ਨੂੰ ਭਾਰਤ ਅੰਦਰ ਪੰਜਾਬ ਵਿੱਚ ਲੋਕਤੰਤਰੀ ਪੱਧਤੀ ਅਤੇ ਪ੍ਰਣਾਲੀ ਰਾਹੀਂ ਸ਼ਾਂਤਮਈ ਢੰਗ ਨਾਲ ਖ਼ਾਲਸਤਾਨ ਦੀ ਪ੍ਰਾਪਤੀ ਲਈ ਰਾਜਨਤਿਕ ਦਲ ਦਾ ਗਠਨ ਕੀਤਾ। ਜਿਸ ਦਾ ਅਜੈਂਡਾ ਲਿਖਤਬਧ ਇਲੈਕਸ਼ਨ ਲੜ ਕੇ ਪਾਸ ਕਰਵਾਇਆ ਕਿ ਪੰਜਾਬ ਵਿਧਾਨ ਸਭਾ ਰਾਹੀਂ ਪੰਜਾਬ ਵਿੱਚ ਖ਼ਾਲਸਤਾਨੀ ਪ੍ਰਣਾਲੀ ਦੀ ਰਾਜ ਸੱਤਾ ਕਾਇਮ ਕਰਨ ਲਈ "ਤੁਸੀ ਮੈਂਨੂੰ ਵੋਟ ਦਿਓ ਮੈਂ ਤੁਹਾਨੂੰ ਖ਼ਾਲਸਤਾਨ ਦਿਆਂਗਾ”।
9.ਫਰਵਰੀ 2007 ਦੀਆਂ ਚੋਣਾਂ ਵਿੱਚ ਪੰਜਾਬ ਵਿਧਾਨ ਸਭਾ ਹਲਕੇ ਲੰਬੀ ਤੋਂ ਸ. ਪਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਭਾਰਤ ਅੰਦਰ ਪਹਿਲੀ ਵਾਰ "ਖ਼ਾਲਸਤਾਨ” ਲਈ ਉਪਰੋਕਤ ਨਿਸ਼ਾਨੇ ਅਤੇ ਸੰਕਲਪ ਲਈ ਚੋਣ ਲੜੀ ਅਤੇ ਪੰਥ ਨੂੰ ਸ਼ਾਂਤਮਈ ਢੰਗ ਨਾਲ ਵੋਟ ਤੰਤਰੀ ਪੱਧਤੀ ਰਾਹੀਂ ਖ਼ਾਲਸਤਾਨ ਹਾਸਲ ਕਰਕੇ ਦੇਣ ਦਾ ਆਰੰਭ ਕੀਤਾ। ਇਹ ਕੰਮ ਇਸ ਤੋਂ ਪਹਿਲਾਂ ਕੋਈ ਵੀ ਸਿੱਖ ਲੀਡਰ ਨਹੀਂ ਕਰ ਸਕਿਆ। ਉਪਰੰਤ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ "ਤੁਸੀ ਮੈਂਨੂੰ ਵੋਟ ਦਿਓ ਮੈਂ ਤੁਹਾਨੂੰ ਖ਼ਾਲਸਤਾਨ ਦਿਆਂਗਾ” ਦੇ ਚੋਣ ਮੈਨੀਫੈਸਟੋ ਤੇ ਪੰਜਾਬ ਦੇ ਪੰਜ ਹਲਕਿਆਂ ਤੋਂ ਉਮੀਦਵਾਰ ਖੜੇ ਕੀਤੇ ਅਤੇ ਵੋਟ ਮੰਗੀ। ਜੋ ਵੀ ਅਜਾਦ ਭਾਰਤ ਅੰਦਰ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ।
10.5 ਦਸੰਬਰ 2010 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜਾਬ ਦੇ ਲੋਕਾਂ ਨੂੰ ਖ਼ਾਲਸਤਾਨ ਲਈ ਜਾਗਰਤ ਕਰਨ ਅਤੇ ਉਨ੍ਹਾਂ ਦੇ ਮਨਾ ਅੰਦਰਲੇ ਤੋਖਲੇ ਦੂਰ ਕਰਨ ਲਈ ਪਹਿਲੀ ਵਾਰ ਡੋਰ ਟੁ ਡੋਰ ਅਤੇ ਪਿੰਡ ਪਿੰਡ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਫੇਰੀ” ਦੀ ਪਦ ਯਾਤਰਾ ਸ਼ੁਰੂ ਕੀਤੀ ਹੋਈ ਹੈ ਜੋ ਲੋਕ ਮੰਗ ਅਨੁਸਾਰ ਜਾਰੀ ਹੈ। ਜਿਸ ਵਿੱਚ ਪਿੰਡ ਦੀ ਸੱਥ ਤੇ ਬੈਠ ਕੇ ਸੁਬਹਾ ਗੁਰਬਾਣੀ ਕਥਾ, ਸਿੱਖ ਰਾਸ਼ਟਰਵਾਦੀ ਰਾਜਨੀਤਕ ਪ੍ਰਣਾਲੀ ਤੇ ਸੈਮੀਨਾਰ, ਸ਼ਾਮ ਨੂੰ ਸਵਾਲ ਜਾਵਬ ਅਤੇ ਧਾਰਮਿਕ ਫਿਲਮ ਦਾ ਦੋ ਵਕਤ ਦਾ ਪ੍ਰੋਗਰਾਮ ਮੁਫ਼ਤ ਵਿੱਚ ਕੀਤਾ ਜਾਂਦਾ ਹੈ।

ਪੰਥਕ ਮੌਰਚਿਆਂ ਵਿਚ ਸ਼ਮੂਲੀਅਤ :

1.1978 ਵਿਚ ਨਿਰੰਕਾਰੀਆਂ ਵਲੋਂ ਕੀਤੇ ਗਏ ਸ਼ਹੀਦੀ ਕਾਂਡ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹਰ ਹੁਕਮ ਤੇ ਪਹਿਰਾ ਦਿੱਤਾ ਅਤੇ ਪੰਥ ਵਲੋਂ ਦਿੱਤੇ ਹਰ ਪ੍ਰੋਗ੍ਰਾਮ ਨੂੰ ਪੰਜਾਬੋ ਬਾਹਰ ਭਰਪੂਰ ਰੂਪ ਵਿਚ ਲਾਮ ਬਧ ਕੀਤਾ । ਮੁਜਾਹਰੇ ਅਤੇ ਜਲੂਸ ਵੱਡੇ ਪੈਮਾਨੇ ਤੇ ਕੀਤੇ ਅਤੇ ਮੱਧ ਪ੍ਰਦੇਸ਼, ਗੁਜਰਾਤ, ਉਤੱਰ ਪ੍ਰਦੇਸ਼, ਅਤੇ ਮਹਾਰਾਸ਼ਟਰ ਵਿਚ ਅਰੇਂਜ ਕਰਵਾਏ ।
2.ਇਸ ਉਚੇਚੇ ਐਜੀਟੇਸ਼ਨ ਕਰਕੇ ਸਰਕਾਰ ਵੱਲੋਂ ਕਈ ਕੇਸ ਦਰਜ ਕੀਤੇ ਗਏ । ਜਿਨ੍ਹਾਂ ਸਭਨਾਂ ਤੋ ਬਾ ਇਜੱਤ ਬਰੀ ਹੋਇਆ ਹੈ । ਰਾਜਨੀਤਕ ਦਬਾਅ ਨਾਲ ਕੋਈ ਵੀ ਕੇਸ ਖਾਰਜ ਜਾਂ ਵਾਪਿਸ ਨਹੀ ਕਰਵਾਇਆ ।
3.1979 ਵਿਚ ਮੇਰਠ ਵਿਖੇ ਲੋਕਲ ਪਰਸ਼ਾਸ਼ਨ ਨੇਂ ਫਿਰਕੂ ਤਨਾਅ ਦਾ ਬਹਾਨਾ ਲਾ ਕੇ ਗੁਰਦੁਆਰਾ ਸੀਲ ਬੰਦ ਕਰ ਦਿੱਤਾ ਅਤੇ ਬਾਦ ਵਿਚ ਇਸ ਤੇ ਦੂਜੇ ਫਿਰਕੇ ਦਾ ਕਬਜਾ ਕਰਵਾ ਦਿੱਤਾ ਗਿਆ । 
4.ਇਸ ਧੱਕੇਸ਼ਾਹੀ ਦੇ ਖਿਲਾਫ ਸ੍ਰ਼ੋਮਣੀ ਅਕਾਲੀ ਦਲ ਅਤੇ ਆਲ ਇੰਡੀਆਂ  ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇਂ ਸਾਂਝੇ ਤੌਰ ਤੇ ਮੌਰਚਾ ਂਿਵਡਿਆ । ਜਿਸ ਵਿਚ ਬੀਬੀ ਰਾਜਿੰਦਰ ਕੌਰ ਐਮ. ਪੀ . ਅਤੇ ਇਨ੍ਹਾਂ ਨੇਂ ਵੱਖੋ ਵੱਖਰੇ ਜੱਥੇ ਲੈ ਕੇ ਗ੍ਰਿਫਤਾਰੀ ਦਿੱਤੀ । ਗੁਰਦੁਆਰਾ ਸਾਹਿਬ ਨੂੰ ਮੁੜ ਕੌਮ ਨੂੰ ਮਿਲਣ ਉਪਰੰਤ ਹੀ ਜੇਲੋਂ ਬਾਹਰ ਆਏ ।
5.ਏਸ਼ਿਆਡ ਸਮੈਂ (ਸੰਤ) ਲੋਂਗੋਵਾਲ ਜੀ ਵਲੋਂ ਜਾਤੀ ਤੌਰ ਤੇ ਦਿੱਲੀ ਵਿਖੇ ਰੋਜਾਨਾਂ ਮੁਜਾਹਰੇ ਪੰਜਾਬੋ ਬਾਹਰਲੀ ਸੰਗਤ ਵਲੋਂ ਅਰੇਂਜ ਕਰਨ ਅਤੇ ਵਿਸ਼ੇਸ਼ ਤੌਰ ਤੇ ਬਾਹਰਲੇ ਮੁਲਕਾਂ ਦੀਆਂ ਟੀਮਾਂ ਤਕ ਸ੍ਰ਼ੋਮਣੀ ਅਕਾਲੀ ਦਲ ਦੀਆਂ ਛਪੀਆਂ ਹੋਈਆਂ ਮੰਗਾ ਦੀਆਂ ਕਾਪੀਆਂ ਪਹੂੰਚਾਨ ਦੀ ਜੁੰਮੇਵਾਰੀ ਸੌਂਪੀ ਗਈ । 
ੳ.ਪੰਜਾਬੋ ਬਾਹਰਲੇ ਪੰਜ ਜੱਥੇ ਇਨ੍ਹਾਂ ਨੇ ਹੀ ਗ੍ਰਿਫਤਾਰੀ ਲਈ ਭੇਜੇ ਅਤੇ ਆਪ ਵੀ ਸੌਂਪੀ ਗਈ ਦੂਜੀ ਸੇਵਾ ਤੋਂ ਬਾਦ ਗ੍ਰਿਫਤਾਰੀ ਦਿੱਤੀ ।
ਬ.ਯਾਦ ਰਹੇ ਕਿ ਉਸ ਵਕਤ ਸੁਰੱਖਿਆ ਪਰਬੰਧ ਇਤਨੇ ਮਜਬੂਤ ਸਨ ਕਿ ਅਖ਼ਬਾਰਾ ਤਕ ਖਿਡਾਰਿਆਂ ਤਕ ਚੈਕ ਹੋ ਕੇ ਜਾਂਦੀਆਂ ਸਨ । ਪਰ ਇਨ੍ਹਾਂ ਦੇ ਯਤਨਾਂ ਨਾਲ ਸ੍ਰ਼ੋਮਣੀ ਅਕਾਲੀ ਦਲ ਦੀਆਂ ਮੰਗਾਂ ਅਤੇ ਦ੍ਰਿਸ਼ਟੀਕੌਣ ਦਾ ਕਿਤਾਬਚਾ ਹਰ ਖਿਡਾਰੀ ਕੌਲ ਪੁੱਜਦਾ ਕੀਤਾ ਗਿਆ । 
6.ਧਰਮ ਯੁਧ ਮੌਰਚੇ ਵਿਚ ਹੋਏ ਸ਼ਹੀਦਾ ਦੇ ਅਸਥ ਕਲਸ਼ ਦੇ ਦਿੱਲੀ ਵਿਖੇ ਹੋਏ ਰੋਸ ਮੁਜਾਹਰੇ ਸਮੈਂ ਭਰਪੂਰ ਯੋਗਦਾਨ ਹੀ ਨਹੀਂ ਪਾਇਆ ਸਗੋਂ ਜਦ (ਸੰਤ) ਜੰਗ ਸਿੰਘ ਜੀ ਨੂੰ ਗੋਲੀ ਵੱਜੀ ਤਾਂ ਉਸ ਵਕਤ ਉਨ੍ਹਾਂ ਦੇ ਨਾਲ ਖੜਾ ਸੀ ਅਤੇ ਇਕ ਗੋਲੀ ਇਨ੍ਹਾਂ ਦੀ ਦਸਤਾਰ ਦੇ ਵਿਚੋ ਦੀ ਨਿਕਲ ਗਈ । ਸੰਤਾਂ ਦੇ ਸ਼ਹੀਦੀ ਪ੍ਰਾਪਤ ਕਰ ਚੁਕੇ ਸ਼ਰੀਰ ਨੂੰ ਇਹ ਖੁਦ ਵਗਦੀਆਂ ਗੋਲੀਆਂ ਅਤੇ ਅਥਰੂ ਗੈਸ ਦੇ ਸੈਲਾਂ ਵਿਚੋ ਚੁਕ ਕੇ ਗੁਰਦੁਆਰਾ ਰਕਾਬ ਗੰਜ ਵਿਖੇ ਅੰਦਰ ਲਿਆਏ; ਅਤੇ ਹੋਰ ਸ਼ਹੀਦਾ ਦੀ ਸੰਭਾਂਲ ਕੀਤੀ । 
7.1984 ਤੋਂ 1988 ਤਕ ਅਤਿੰਦਰ ਪਾਲ ਸਿੰਘ ਰੂ-ਪੌਸ਼ ਰਹਿ ਕੇ ਹਰ ਢੰਗ ਨਾਲ ਆਪਣਾ ਹਿੱਸਾ ਪੰਥਕ ਜਦੋ ਜਹਿਦ ਵਿਚ ਪਾਉਂਦਾ ਰਿਹਾ ਹੈ । ਭਾਰਤ ਦਾ ਇਕੋ ਇਕ ਸਿੱਖ ਕ੍ਰਾਂਤੀਕਾਰੀ ਹੈ ਜਿਸ ਨੂੰ ਜਿਉਂਦਾ ਜਾਂ ਮੁਰਦਾ ਫੜ੍ਹਨ ਲਈ 55 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਅਤੇ ਭਾਰਤ ਸਰਕਾਰ ਵਲੋਂ ਸਪੈਸ਼ਲ ਟੀਮ ਡੀ.ਜੀ.ਪੀ. ਸ੍ਰੀ ਅਨੰਤਰਾਮ ਦੀ ਅਗਵਾਈ ਵਿੱਚ ਬਣਾਈ ਗਈ ਜਿਸ ਉਪਰ 1986 ਵਿੱਚ ਲੋਕ ਸਭਾ ਵਿੱਚ ਦੱਸੇ ਅਨੁਸਾਰ ਸਾਡੇ ਪੰਜ ਕਰੋੜ ਰੁਪਿਆ ਖਰਚ ਹੋ ਚੁਕਾ ਸੀ। ਗ੍ਰਹਿ ਮੰਤ੍ਰੀ ਸ੍ਰੀ ਬੂਟਾ ਸਿੰਘ ਨੇ ਲੋਕ ਸਭਾ ਨੂੰ ਸੂਚਿਤ ਕੀਤਾ ਸੀ ਕਿ ਇਹ ਟੀਮ ਓਦੋਂ ਤਕ ਚਲਦੀ ਰਹੇਗੀ ਜਦ ਤਕ ਪ੍ਰਧਾਨ ਮੰਤ੍ਰੀ ਦਾ ਅਸਲ ਕਾਤਲ ਫੜਿਆ ਨਹੀਂ ਜਾਂਦਾ।
ਪੰਥਕ ਹੱਕਾ ਹਿਤ ਜ੍ਹੇਲ ਯਾਤਰਾਵਾਂ :

1.1978 ਵਿਚ ਭੁਪਾਲ ਵਿਖੇ ਮੁਜਾਹਰੇ ਦਰਮਿਆਂਨ ਗ੍ਰਿਫ਼ਤਾਰੀ ਦਿੱਤੀ ।
2.1979 ਵਿਚ ਮੇਰਠ ਵਿਖੇ ਗੁਰਦੁਆਰੇ ਦੀ ਅਜਾਦੀ ਦੇ ਮੌਰਚੇ ਵਿਚ ਗ੍ਰਿਫ਼ਤਾਰੀ ਦਿੱਤੀ।
3.ਏਸ਼ਿਆਡ ਦੌਰਾਨ ਲਗੇ ਪੰਥਕ ਮੌਰਚੇ ਵਿਚ ਦਿੱਲੀ ਵਿਖੇ ਗ੍ਰਿਫਤਾਰੀ ਦਿੱਤੀ ।
4.ਅਪਰੇਸ਼ਨ ਬਲੂ ਸਟਾਰ ਤੋਂ ਬਾਦ ਪੰਥਕ ਘੋਲ ਜਾਰੀ ਰਖਦੇ ਹੋਏ 29 ਸਤੰਬਰ 1988 ਵਿਚ ਮੁਹਾਲੀ ਗੁਰਦੁਆਰਾ ਅੰਬ ਸਾਹਿਬ ਦੇ ਚੁਰਸਤੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ 7 ਜੁਲਾਈ 1990 ਨੂੰ ਰਿਹਾਈ ਹੋਈ।
5.ਪੰਜਾਬ ਵਿੱਚ ਸੌਦਾ ਸਾਧ ਕਾਂਡ ਵੇਲੇ 24 ਮਈ 2007 ਨੂੰ ਥਾਪਰ ਕਾਲਜ ਦੇ ਮੋੜ ਤੋਂ ਸ. ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਧੱਕੇ ਨਾਲ ਗ੍ਰਿਫਤਾਰ ਕਰਕੇ ਤਿੰਨ ਦਿਨ ਸਿਵਲਿ ਲਾਈਨ ਥਾਣੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਤੇ ਸਵਾ ਮਹੀਨਾ ਪਟਿਆਲਾ ਜੇਲ੍ਹ ਵਿੱਚ ਕੈਦ ਰੱਖਿਆ।
6.19 ਦਸੰਬਰ 2010 ਵਿੱਚ ਸ. ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਭਨਿਆਰਾ ਕਾਂਡ ਵੇਲੇ ਦਸੰਬਰ ਮਹੀਨੇ ਚੰਡੀਗੜ੍ਹ ਤੋਂ ਆਏ ਵਿਸ਼ੇਸ਼ ਹੁਕਮ ਅਨੁਸਾਰ ਰਾਤ ਨੂੰ 11 ਵਜੇ ਐਸ.ਐਸ.ਪੀ. ਰੋਪੜ ਸ੍ਰੀ ਐਲ. ਕੇ. ਯਾਦਵ ਨੇ ਉਚੇਚਾ ਨਾਕਾ ਲਾ ਕੇ ਧਰਮ ਪਤਨੀ ਸਰਦਾਰਨੀ ਕਮਲਜੀਤ ਕੌਰ ਨਾਲ ਇਸ ਜ਼ੁਲਮ ਵਿੱਚ ਗ੍ਰਿਫਤਾਰ ਕਰ ਲਿਆ ਕਿ ਉਹ ‘ਮਨੁੱਖੀ ਬੰਬ’ ਹੈ ਤੇ ਮੈਂ ਖ਼ਾਸ ਅਸਲਾ ਲੈ ਕੇ ਘੁੰਮ ਰਿਹਾ ਹਾਂ। ਸਾਡੀ ਗੱਡੀ ਦੀ ਤੇ ਸਾਡੀ ਪੂਰੀ ਤਲਸ਼ੀ ਸੀਆਈ ਸਟਾਫ਼ ਲਿਜਾ ਕੇ ਕੀਤੀ ਗਈ ਤੇ ਉੱਥੇ ਹੀ ਰੱਖਿਆ ਗਿਆ।
7.ਸ. ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ 26 ਫਰਵਰੀ 2011 ਨੂੰ ਜਲੰਧਰ ਪ੍ਰੈਸ ਕਲਬ ਵਿੱਚ ਪ੍ਰੈਸ਼ ਕਾਨਫ਼ਰੰਸ ਕਰਨ ਤੋਂ ਰੋਕਣ ਲਈ ਅਤੇ "5 ਦਸੰਬਰ 2010 ਤੋਂ ਚਲ ਰਹੀ ਪਿੰਢ ਪਿੰਡ ਤੇ ਡੋਰ ਟੁ ਡੋਰ ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਫੇਰੀ ਨੂੰ ਬੰਦ ਕਰਵਾਉਣ ਲਈ” ਕਮਲਜੀਤ ਕੌਰ, ਕੈਪਟਨ ਜਗਤਾਰ ਸਿੰਘ, ਪ੍ਰਿੰਸ ਅਮਨਦੀਪ ਸਿੰਘ ਅਤੇ ਸ. ਵਰਿਆਮ ਸਿੰਘ ਨਾਲ ਗ੍ਰਿਫਤਾਰ ਕਰਕੇ ਜਲੰਧਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ।

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਿਚ ਮਿਲੀਆਂ ਜੁੰਮੇਵਾਰੀਆਂ ਅਤੇ ਓਹਦੇ
1.ਸੰਨ 1989 ਵਿਚ ਪਟਿਆਲਾ ਹਲਕੇ ਤੋਂ ਮੈਂਬਰ ਲੋਕ ਸਭਾ ਚੁਣਿਆਂ ਗਿਆ ।
2.ਨਵੇਂ ਚੁਣੇ ਗਏ ਮੈਂਬਰਾਂ ਵਿਚੋ ਨੌਵੀਂ ਲੋਕ ਸਭਾ ਦਾ ਸਭ ਤੋਂ ਸਰਗਰਮ ਅਤੇ ਉਤੱਮ ਮੈਂਬਰ ਪ੍ਰੈਸ ਨੇ ਐਲਾਨਿਆ । 
3.ਭਾਰਤ ਸਰਕਾਰ ਦੀ ਮਨਿਸਟ੍ਰੀ ਆਫ਼ ਇੰਡਸਟ੍ਰੀ ਦੀ ਐਡਵਾਇਜਰੀ ਕਮੇਟੀ ਦਾ ਮੈਂਬਰ 1990 ਵਿਚ ਰਿਹਾ ।
4.ਭਾਰਤ ਸਰਕਾਰ ਦੀ ਮਨਿਸਟ੍ਰੀ ਆਫ਼ ਐਗਰੀਕਲਚਰ ਦੀ ਪਾਰਲੀਮੈਂਟਰੀ ਕਮੇਟੀ ਦਾ ਚੁਣਿਆ ਹੋਇਆ ਮੈਂਬਰ 1990 ਅਤੇ1991 ਵਿਚ ਰਿਹਾ  । 
5.ਭਾਰਤ ਸਰਕਾਰ ਵਿਚ ਪੰਜਾਂਬ ਸਰਕਾਰ ਨੂੰ ਚਲਾੳਣ ਹਿਤ ਬਣੀ ਐਡਵਾਜਰੀ ਕਮੇਟੀ ਦਾ ਮੈਂਬਰ 1990-1991 ਵਿਚ ਰਿਹਾ ।
6.ਸਤਿਕਾਰ ਯੋਗ ਗਵਰਨਰ ਪੰਜਾਬ ਸ੍ਰੀ. ਵਰਿੰਦਰ ਵਰਮਾ ਅਤੇ ਸ੍ਰੀ ਮਲਹੋਤਰਾ ਦੇ ਕਾਰਜ ਕਾਲ ਦੌਰਾਨ ਗਵਰਨਰ ਪੰਜਾਬ ਦੀ ਸਲਾਹਕਾਰ ਕੌਂਸਲ ਦਾ ਮੈਂਬਰ ਰਿਹਾ।ਲੰਬੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਭਾਰਤ ਅੰਦਰ ਪਹਿਲੀ ਵਾਰ ਖ਼ਾਲਸਤਾਨ ਲਈ ਵੋਟ ਮੰਗ ਕੇ ਆਪਣੈ ਸੰਕਲਪ ਨੂੰ ਹਕੀਕੀ ਤੌਰ ਤੇ ਲਾਗੂ ਕਰਕੇ ਦਿਖਾਂਇਆ ਅਤੇ ਮਨਵਾਇਆ
ਅੰਤਰ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ
ਸਿੱਖ ਕੌਮ ਦੇ ਕੌਮੀ ਅਤੇ ਖ਼ਾਲਤਾਨ ਦੇ ਪ੍ਰਤਿਨਿਧ ਦੇ ਤੌਰ ਤੇ ਯੂ.ਐਨ.ਓ. ਦੀ ਸਬ ਨੈਸ਼ਨਲ ਗਰੁੱਪ ਦੇ ਪ੍ਰਤਿਨਿਧ ਰਹੇ ਹਨ।
ਸਤੰਬਰ 2002 ਦੀ ਜਹਾਨਸਬਰਗ ਵਿਖੇ ਹੋਈ ਯੂ.ਐਨ.ਓ. ਦੀ ਵਰਲਡ ਸਮਿਟ ਖ਼ਾਲਸਤਾਨ ਦੇ ਪ੍ਰਤਿਨਿਧ ਦੇ ਤੌਰ ਤੇ ਭਾਸ਼ਣ ਦੇ ਚੁਕੇ ਹਨ। ਅਤੇ
ਖ਼ਾਲਸਤਾਨ ਨੂੰ ਲੋਕਤੰਤਰੀ ਪ੍ਰਣਾਲੀ ਦੀ ਵੋਟ ਪੱਧਤੀ ਰਾਹੀਂ ਪੰਜਾਬ ਰਿਜਨ ਵਿੱਚ ਸਰਕਾਰ ਬਣਾਉਣ ਲਈ ਪਰਵਾਨਗੀ ਕਰਵਾ ਚੁਕੇ ਹਨ।
ਯਾਸਰ ਅਰਾਫ਼ਾਤ ਤੋਂ ਬਾਅਦ ਕਿਸੇ ਵੀ ਕੌਮੀਅਤਾ ਦੇ ਸੁਤੰਤਰ ਤੌਰ ਤੇ ਬਿਨਾ ਕੋਈ ਦੇਸ਼ ਹੁੰਦੇ ਹੋਏ ਵੀ ਅਜਿਹਾ ਮਾਣ ਹਾਸਲ ਕਰਨ ਅਤੇ ਖ਼ਾਲਸੇ ਨੂੰ ਕਰਾਉਣ ਦਾ ਇਹ ਗੌਰਵ ਇਨ੍ਹਾਂ ਦੇ ਹੀ ਹਿੱਸੇ ਆਇਆ ਹੈ।


ਜਨੇਵਾ ਵਿੱਖੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸੈਕਟਰੀ ਨੂੰ ਸਿੱਖ ਕੌਮ ਦਾ ਕੇਸ ਦਿੰਦੇ ਹੋਏ


ਸਵਿਟਜ਼ਰਲੈਂਡ ਵਿਖੇ, ਸਵਿਟਜ਼ਰਲੈਂਡ ਦੇ ਗਾਂਧੀ ਮੰਨੇ ਜਾਂਦੇ ਨੈਸ਼ਨਲ ਫਾਦਰ ਨੂੰ ਸਿੱਖ ਕੌਮ ਦੇ ਰਾਜਨਤਿਕ ਨਿਸ਼ਾਨੇ ਖ਼ਾਲਸਤਾਨ ਹਿੱਤਲੋਕਤਾਂਤਰਿਕ ਸੰਘਰਸ਼ ਨਾਲ ਸਹਿਮਤ ਕਰਨ ਅਤੇ ਸਮਝਾਉਣ ਤੋਂ ਬਾਅਦ ਉਨ੍ਹਾਂ ਨਾਲ ਪੱਕੀ ਸਾਂਝ ਵਜੋਂ ਲੋਕਤਾਂਤਰਿਕ ਸੰਘਰਸ਼ ਵਿੱਚ ਇਕਮਿਕਤਾ ਦੀ ਉਨ੍ਹਾਂ ਵਲੋਂ ਬਣਾਈ ਕੜੀ ਵਿੱਚ ਇਕ ਮਿਕ ਹੋਣ ਦਾ ਪ੍ਰਣ ਕਰਦੇ ਹੋਏQuick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by