Home >> Article

ARTICLE CATEGORIES

RECENT POST

ARCHIVE

TAGS


ਧਾਰਮਿਕ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਤੇ ਖ਼ਾਸ.....
Share this Article

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਤੇ ਖ਼ਾਸ.....

"ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥" (1412­16)
ਅਨੰਦਪੁਰ ਤੋਂ ਸਰਹਿੰਦ ਦੀਆਂ ਨੀਂਹਾਂ ਸਿੱਖਾਂ ਤੋਂ ਕੁੱਝ ਮੰਗਦੀਆਂ ਨੇ.....

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਗੱਲ ਜ਼ਿਆਦਾ ਪੁਰਾਣੀ ਨਹੀਂ ਹੈ। ਆਪਣੀ ਉਮਰ ਵਿਚ ਆਪਣੇ ਪਿਤਾ ਜੀ ਦੀ ਉਮਰ (ਲਗਭਗ 80 ਸਾਲ), ਇਸ ਵਿਚ ਉਨ੍ਹਾਂ ਦੇ ਪਿਤਾ ਜੀ  ਤੁਹਾਡੇ ਦਾਦਾ ਜੀ ਦੀ ਉਮਰ (ਲਗਭਗ 90 ਸਾਲ), ਇਸ ਵਿਚ ਉਨ੍ਹਾਂ ਦੇ ਪਿਤਾ ਜੀ ਤੁਹਾਡੇ ਪੜਦਾਦਾ ਜੀ ਦੀ ਉਮਰ (ਲਗਭਗ 100 ਸਾਲ) ਜੋੜ ਲਓ !  ਤੁਹਾਡੇ ਤੇ ਮੇਰੇ ਪੜਦਾਦਾ ਜੀ ਦੀ ਹਾਣ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ। ਇਸ ਵਿਚ ਆਪਣੀ ਪ੍ਰੋੜ ਅਵਸਥਾ ਨੂੰ ਜੋੜ ਲਓ; ਇਤਨੀ ਕੁ ਪੁਰਾਣੀ, ਨਾਂਹ ਨਾਂਹ ਬਿਲਕੁਲ ਸੱਜਰੀ ਘਟਨਾ ਹੈ। ਸਾਡੇ ਪੜਦਾਦੇ ਦੇ ਸਮੇਂ ਦੀ, ਜਦੋਂ ਤੁਹਾਡੀ ਉਮਰ ਦੇ ਇੱਕ ਬਾਪ ਨੇ, ਆਪਣੇ 17 ਤੋਂ 6 ਸਾਲ ਦੀ ਉਮਰ ਦੇ ਚਾਰ ਬੇਟੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਨਾਲ "ਇਨਹੀ ਕੀ ਕਿਰਪਾ ਤੇ ਸਜੇ ਹਮ" ਦੀ ਪਦਵੀ ਧਾਰੀ ਪੰਜ ...



4 1 | view user : 1073
Posted by Atinderpal Singh on 22.12.16 23:00  | under ਧਾਰਮਿਕ
comments (4)



ਦਮਦਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਹੱਥ ਲਿਖਤ ਖਰੜਿਆਂ ਤੇ ਵੰਨਗੀਆਂ ਜਾਂ ਲਿਖਤਾਂ ਵਿੱਚ ਫ਼ਰਕ
Share this Article

ਦਮਦਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਹੱਥ ਲਿਖਤ ਖਰੜਿਆਂ ਤੇ ਵੰਨਗੀਆਂ ਜਾਂ ਲਿਖਤਾਂ ਵਿੱਚ ਫ਼ਰਕ

1604 ਵਾਲੀ ਆਦਿ ਪੋਥੀ ਸ੍ਰੀ ਗ੍ਰੰਥ ਸਾਹਿਬ ਜੀ ਅਤੇ 1705 ਵਾਲੀ ਦਮਦਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਅਤੇ ਹੋਰ ਹੱਥ ਲਿਖਤ ਖਰੜਿਆਂ ਤੇ ਵੰਨਗੀਆਂ ਜਾਂ ਲਿਖਤਾਂ ਵਿੱਚ ਫ਼ਰਕ


-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

ਭਾਈ ਬੰਨੋ ਜੀ ਵਾਲੀ ਪੋਥੀ ਕੁੱਲ ਮਿਲਾ ਕੇ ਅਧਿਐਨ ਲਈ ਸਿੱਖ ਸਮਾਜ ਪਾਸ 1704 ਵਾਲੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਸੰਪਾਦਤ ਅਤੇ ਭਾਈ ਗੁਰਦਾਸ ਜੀ ਵੱਲੋਂ ਲਿਖਤ ਸ੍ਰੀ ਗ੍ਰੰਥ ਸਾਹਿਬ ਜੀ ਦੀ ਪੋਥੀ ਦੀ ਅਸਲ ਨਕਲ ਵਜੋਂ ਉਪਲਬਧ ਹੈ। ਭਾਈ ਬੰਨੋ ਜੀ ਵਾਲੀ ਪੋਥੀ ਦੀ ਨਕਲ ਵਰਤਮਾਨ ਵਿਚ ਸ੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ਾਖ਼ਾਨਾ ਵਿਚ ਉਪਲਬਧ ਹੈ ਜਿਸ ਦੇ ਦਾਸ ਦੀ ਇਸੇ ਵੈੱਬ ਸਾਈਟ ਉੱਪਰ "SGGS-1-18 Sikh Ref Lib Manuscript no. 74 Pothi” ਦੇ ਲਿੰਕ ਤੇ ਜਾ ਕੇ ਦਰਸ਼ਨ ਕੀਤੇ ਜਾ ਸਕਦੇ ਹਨ। 
ਅਸਲ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਬਣਾਈ ਗਈ ਸਿੱਖ ਰੈੱਫਰੰਸ ਲਾਇਬਰੇਰੀ ਦੀ ਅਮਾਨਤ ਇਹ ਹਥਲੀ ਬੀੜ ਖਰੜਾ ਨੰਬਰ 74 ਹੈ। ਇਹ ਉਨ੍ਹਾਂ ਹੀ ਦੁਰਲੱਭ ਖਰੜਿਆਂ ਵਿਚੋਂ ਇੱਕ ਸੀ ਜਿਨ੍ਹਾਂ ਬਾਬਤ ਇਹ ਕਿਹਾ ਜਾਂਦਾ ਹੈ ਕਿ ਭਾਰਤੀ ਫ਼ੌਜ ...



0 0 | view user : 447
Posted by Atinderpal Singh on 20.12.16 02:59  | under ਧਾਰਮਿਕ
comments (1)



ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਲੇਖ "ਘਰਾਂ ਵਿਚ ਟੰਗੀ ਚਾਕਲੇਟੀ ਗੁਰੂ ਨਾਨਕ ਦੀ ਤਸਵੀਰ ਤੋਂ ਅਸਲ ਗੁਰੂ ਨਾਨਕ ਤਕ ਪਹੁੰਚਨ ਦਾ ਜਤਨ"
Share this Article

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਲੇਖ

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਲੇਖ
ਅਸੀਂ ਸੰਸਾਰ ਭਰ ਵਿਚ ਦੌਲਤਮੰਦ ਅਤੇ ਸਾਧਨਾਂ ਨਾਲ ਭਰਪੂਰ ਕੁਲੀਨ ਸੁਸਾਇਟੀ ਦੇ ਸਿੱਖ ਲੋਕ; ਆਪਣਾ ਦਿੱਤਾ ਦਾਨ ਆਪ ਹੀ ਛੱਕ ਕੇ, ਨਾਨਕ ਨਾਮ ਲੇਵਾ ਅਖਵਾਉਂਦੇ ਲੋਕ ਗੁਰੂ ਨਾਨਕ ਸਾਹਿਬ ਜੀ ਦਾ 'ਪ੍ਰਕਾਸ਼ ਪੁਰਬ' ਆਲੀਸ਼ਾਨ ਰਵਾਇਤੀ ਢੰਗ ਅਤੇ ਤਰੀਕਿਆਂ ਨਾਲ ਮਨਾ ਕੇ, ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਰੱਦ ਕਰਦੇ ਹੋਏ ਹੁਣ ਵਿਹਲੇ ਹੋ ਚੁੱਕੇ ਹਾਂ।
ਸਲੋਕ ਵਾਰਾਂ ਤੇ ਵਧੀਕ ॥ ਮਹਲਾ 1 ॥ ਵਿਚ ਗੁਰੂ ਨਾਨਕ ਸਾਹਿਬ ਜੀ ਉਨ੍ਹਾਂ (ਨਾਨਕਸ਼ਾਹੀਅਤ) ਨੂੰ ਮੰਨਣ ਵਾਲਿਆਂ ਲਈ ਇਹ ਨਿਯਮ (ਰਹਿਤ) ਅਤੇ ਆਚਰਨ (ਮਰਿਆਦਾ) ਨੀਅਤ ਕਰਦੇ ਹੋਏ ਆਪਣੀ ਸਿੱਖੀ ਦੀ ਗੱਲ ਅੱਗੇ ਤੋਰਦੇ ਹਨ "ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥22॥"। ਹੁਣ ਕਿਉਂਕਿ ਗੱਲ ਸਮਾਜ ਦੀ ਹੈ ਤੇ ਇਸ ਲਈ ਇੱਕ ਨਿਰਧਾਰਿਤ ਸਭਿਅਤਾ ਹੋਣਾ ਜ਼ਰੂਰੀ ਲੋੜ ਹੈ ਇਸ ਲਈ ਨਾਨਕਸ਼ਾਹੀ ਸਭਿਅਤਾ ਦੇ ਸਭਿਆਚਾਰ ਦਾ ਆਰੰਭ ਸਿਰੀ ਰਾਗ ਵਿਚ "ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ॥ ਸਚਹੁ ਓਰੈ ਸਭੁ ...



4.7 3 | view user : 429
Posted by Atinderpal Singh on 16.11.16 01:29  | under ਧਾਰਮਿਕ
comments (1)



ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?
Share this Article

ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?

 "ਝੂਠੁ ਨ ਬੋਲਿ ਪਾਡੇ ਸਚੁ ਕਹੀਐ"

ਗੁਰੂ ਹਰਿਗੋਬੰਦ ਸਾਹਿਬ ਜੀ ਦੀ ਰਿਹਾਈ
ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?
"ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ॥”19
"ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥”55

ਗੁਰੂ ਹਰਿਗੋਬਿੰਦ ਸਾਹਿਬ ਜੀ ਦਿਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਰਿਹਾ ਹੋਏ ਸਨ ਜਾਂ ਦਿਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ ?

ਜਾਂ ਬੰਦੀ ਛੋੜ ਪਾਤਸ਼ਾਹ ਜੀ ਕਰਕੇ ਸਿੱਖਾਂ ਨੇ ਦਿਵਾਲੀ ਬਣਾਉਣੀ ਗੁਰੂ ਸਾਹਿਬ ਜੀ ਦੇ ਸਮੇਂ ਕਾਲ ਵਿੱਚ ਹੀ ਆਰੰਭ ਦਿੱਤੀ ਸੀ ?

ਸਿੱਖਾਂ ਵਿੱਚ "ਮਨਮਤਿ ਕਰਮ ਕਰਵਾਉਣ ਵਾਲੇ ਮਨਮੁਖੀ, ਸਿੱਖੀ ਵਿਰੋਧੀ ਤਾਕਤਾਂ” ਦੀਵਾਲੀ, ਸਿੱਖਾਂ ਵਲੋਂ ਮਨਾਏ ਜਾਣ ਲਈ ਅਜਿਹੇ ਹੀ ਇਤਿਹਾਸਕ ਝੂਠ ਨੂੰ ਸਿੱਖ ਇਤਿਹਾਸ ਦਾ ਜਬਰੀ ਝੂਠਾ ਮੇਲ ਕਰਵਾ ਕੇ ਦਿਵਾਲੀ ਮਨਾਏ ਜਾਣ ਦਾ ਪਰਮਾਣ ਦਿੰਦੇ ਹਨ। ਇੰਝ ਇਹ ਮਨਮੁਖੀ ਤਾਕਤਾਂ ਗੁਰਬਾਣੀ ਨੂੰ ਝੂਠਾ ਸਾਬਤ ਕਰਨ ਲਈ, ਇੱਕ ਇਤਿਹਾਸਕ ਘਟਨਾ ਦੇ ਝੂਠੇ ਪਰਮਾਣ ਦੇ ਕੇ, ਆਪਣੇ ...



2 1 | view user : 1567
Posted by Atinderpal Singh on 09.11.15 06:24  | under ਧਾਰਮਿਕ
comments (6)



ਦਸਮ ਗ੍ਰੰਥ ਦੀ ਸੱਚਾਈ ਕੀ ਹੈ ?
Share this Article

ਦਸਮ ਗ੍ਰੰਥ ਦੀ ਸੱਚਾਈ ਕੀ ਹੈ ?

ਦਸਮ ਗ੍ਰੰਥ: ਮੇਰਾ ਦ੍ਰਿਸ਼ਟੀਕੋਣ

ਆਰ. ਐਸ. ਐਸ. ਦੇ ਢਹੇ ਚੜ੍ਹੇ ਦਸਮ ਗ੍ਰੰਥ ਵਿਰੋਧੀਆਂ ਨੂੰ ਸਵਾਲ
ਪੰਥ ਨੂੰ ਵੰਡ ਖ਼ਤਮ ਕਰਨ ਦੀ ਗੁੱਝੀ ਸਾਜ਼ਿਸ਼ ਤਹਿਤ "ਬਚਿੱਤਰ ਨਾਟਕ" ਨੂੰ
ਕਿਸ ਆਧਾਰ ਤੇ ਅਤੇ ਕਿਉਂ "ਦਸਮ ਗ੍ਰੰਥ" ਲਿਖਦੇ ਤੇ ਪ੍ਰਚਾਰਦੇ ਹੋ ? 

ਕੀ ਇਹ ਸੋਚਣ ਵਾਲੀ ਗੱਲ ਨਹੀਂ ਹੈ ਕਿ ਸਿੱਖ, ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦੇ ਖ਼ਿਲਾਫ਼ ਹੀ ਕਿਉਂ ਹਨ ?

ਗ੍ਰੰਥ "ਬਚਿੱਤਰ ਨਾਟਕ" ਹੈ ਵਿਵਾਦ ਕਾਹਦਾ ਜਦ

ਦਸਮ ਗ੍ਰੰਥ ਨਾਮ ਤੋਂ ਕਿਸੇ ਗ੍ਰੰਥ ਦਾ ਵਜੂਦ ਹੀ ਨਹੀਂ ਹੈ ?

- ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਜਦੋਂ ਮਾਤਾ ਸੁੰਦਰੀ ਜੀ ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਸੁਲ੍ਹਾ ਸਫਾਈ ਹੋ ਗਈ ਤਾਂ ਆਪ ਜੀ ਦਿੱਲੀ ਵਿੱਚ ਹੀ ਰਹਿਨ ਲੱਗ ਗਏ। ਇਸ ਤੋਂ ਬਾਅਦ ਹੀ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਲਈ ਸ੍ਰੀ ਅੰਮ੍ਰਿਤਸਰ ਭੇਜਿਆ। 
ਭਾਈ ਮਨੀ ਸਿੰਘ ਜੀ ਨੇ ਪੰਥ ...



3.7 3 | view user : 4172
Posted by Atinderpal Singh on 30.04.14 04:09  | under ਧਾਰਮਿਕ
comments (3)





[home] [1] 2 3  [next]1-5 of 14




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by