Home >> Article

ARTICLE CATEGORIES

RECENT POST

ARCHIVE

TAGS


ਸਿੱਖ ਰਾਜਨੀਤੀ

ਪੰਜਾਬ ਚੋਣਾਂ 2017 : ਦਸ਼ਾ ਅਤੇ ਦਿਸ਼ਾ
Share this Article

ਪੰਜਾਬ ਚੋਣਾਂ 2017 : ਦਸ਼ਾ ਅਤੇ ਦਿਸ਼ਾ

 

ਪੰਜਾਬ ਚੋਣਾਂ 2017 : ਦਸ਼ਾ ਅਤੇ ਦਿਸ਼ਾ

 ਭਾਰਤੀ ਤੰਤਰ, ਪਿਤਾ ਪੁਰਖੀ ਤਾਨਾਸ਼ਾਹੀ ਲੋਕਤੰਤਰੀ ਰੋਲ ਮਾਡਲ ਨੂੰ ਪਰਵਾਨਗੀ ਦੇਣ ਤੋਂ ਬਾਅਦ, ਹੁਣ ਇਸ ਦੀ ਹਿੰਦੂਤਵ ਵਿਧੀ ਵਿਧਾਨ ਦੀ ਤਾਨਾਸ਼ਾਹੀ ਲੋਕਤੰਤਰੀ ਪ੍ਰਣਾਲੀ ਦੀ ਸਥਾਪਤੀ ਵੱਲ ਅੱਗੇ ਵੱਧ ਰਿਹਾ ਹੈ । ਪੰਜਾਬ ਇਸ ਪ੍ਰਯੋਗ ਦਾ ਕੁਰਸ਼ੇਤਰ ਬਣ ਚੁਕਾ ਹੈ। ਸਿੱਖੀ ਜਜ਼ਬਾਤਾਂ ਨੂੰ ਫੁੰਡਣ ਲਈ, ਧਰਮ ਦਾ ਰਾਜਨੀਤਕ ਘਾਣ ਆਪਣੇ ਜੋਬਨ ਤਕ ਪਹੁੰਚਾ ਦਿੱਤਾ ਗਿਆ ਹੈ । ਹਮੇਸ਼ਾਂ ਵਾਂਙ ਸਿੱਖ ਫਿਰ ਹਿੰਦੂਤਵ ਦੇ ਮੱਕੜ-ਜਾਲ ਵਿਚ ਫਸਾ ਲਿਆ ਗਿਆ ਹੈ । ਹਿੰਦੂਤਵ ਤੋਂ ਹਿੰਦੂਤਵ ਤਕ ਰਾਜਨੀਤਕ ਸਤਾ ਬਦਲ ਪੰਜਾਬ ਦੀ ਤ੍ਰਾਸਦੀ ਬਣ ਕੇ ਚੋਣ ਮੈਦਾਨ ਵਿਚ ਸਾਹਮਣੇ ਹੈ। ਇਸੇ ਕੁਰਾਹੇ ਤੇ ਹੀ ਪੱਬਾਂ ਭਾਰ ਹੋ ਕੇ ਸਿੱਖ ਵੋਟਰ, ਆਪਣੀ ਪਹਿਚਾਣ ਨੂੰ ਹਿੰਦੂਤਵ ਪੰਜਾਬੀ ਬਣਾ ਦੇਣ ਲਈ ਹੰਕਾਰੀ ਫਿਰਦਾ ਹੈ । ਕੁਲ ਮਿਲਾ ਕੇ ਇਸੇ ਸਿਆਸੀ, ਧਾਰਮਿਕ, ਸਮਾਜਿਕ, ਵਿੱਦਿਅਕ ਅਤੇ ਆਰਥਿਕ ਬਦਲ ਵੱਲ ਪੰਜਾਬ ਵੱਧ ਰਿਹਾ ਹੈ। ਭਾਰਤ ਜੋ ਚਾਹੁੰਦਾ ਹੈ ਉਹ ਕਰ ਰਿਹਾ ਹੈ ਤੇ ਸਿੱਖ ਕੌਮ ਕੀ ਚਾਹੁੰਦੀ ਹੈ ਉਹ ਉਸ ਦਾ ਨਾ ਖ਼ੁਦ ਫ਼ੈਸਲਾ ...



4 4 | view user : 1103
Posted by Atinderpal Singh on 20.08.16 09:20  | under ਸਿੱਖ ਰਾਜਨੀਤੀ
comments (1)



“ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ”-ਸਿੱਖਾਂ ਦੀ ਅਜੋਕੀ ਦਸ਼ਾ ਦਾ ਧਾਰਮਿਕ, ਬੌਧਿਕ ਅਤੇ ਰਾਜਨੀਤਕ ਵਿਸ਼ਲੇਸ਼ਣ
Share this Article

“ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ”-ਸਿੱਖਾਂ ਦੀ ਅਜੋਕੀ ਦਸ਼ਾ ਦਾ ਧਾਰਮਿਕ, ਬੌਧਿਕ ਅਤੇ ਰਾਜਨੀਤਕ ਵਿਸ਼ਲੇਸ਼ਣ

 
 "ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ”-ਸਿੱਖਾਂ ਦੀ ਅਜੋਕੀ ਦਸ਼ਾ ਦਾ ਧਾਰਮਿਕ, ਬੌਧਿਕ ਅਤੇ ਰਾਜਨੀਤਕ ਵਿਸ਼ਲੇਸ਼ਣ 

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 

ਹਰ ਸਾਲ ਦੀ ਤਰ੍ਹਾਂ ਫਿਰ ਜੂਨ ਦਾ ਮਹੀਨਾ ਆ ਗਿਆ ਹੈ। ਹੁਣ ਫਿਰ 2016 ਵਿਚ ਸਿੱਖ ਤੀਜੇ ਘੱਲੂਘਾਰੇ ਨੂੰ ਬੇਅਰਥਕ ਤੌਰ ਤੇ ਮਨਾਉਣਗੇ । ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਸਮੇਤ ਪੂਰੇ ਪੰਜਾਬ ਦੇ ਗੁਰਦੁਆਰਿਆਂ ਉੱਪਰ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਤੋਂ ਬਾਅਦ ਸਿੱਖ ਸੰਸਾਰ ਭਰ ਵਿਚ ਕੁੱਝ ਕਰ ਗੁਜ਼ਰਨ ਲਈ ਜਜ਼ਬਾਤੀ ਵਹਿਣ ਵਿਚ ਤੱਤੇ ਹੋ ਉੱਠੇ । ਉਨ੍ਹਾਂ ਤੋਂ ਵੱਧ ਤੱਤੇ ਉਨ੍ਹਾਂ ਦੇ ਹੀ ਅੰਦਰਲੇ ਜਜ਼ਬਾਤੀ ਵਹਿਣ ਵਿਚ ਵਗਦੇ ਗੁਰਸਿੱਖੀ ਦੇ ਦਰਿਆ ਦਾ ਸ਼ੋਸ਼ਣ ਕਰਨ ਵਾਲੇ "ਆਪ ਮੁਹਾਰੇ ਹੀ ਆਗੂ ਬਣ” ਕੇ ਕੁਝ ਸਿੱਖ ਇਨ੍ਹਾਂ ਦੀ ਅਗਵਾਈ ਕਰਨ ਲੱਗ ਪਏ । ਭੜਕੀ ਅੱਗ ਨੂੰ ਐਨਰਜੀ ਬਣਾ ਕੌਮੀ ਭਵਿੱਖ ਘੜਨ ਦੇ ਸੈਂਚੇ ਵਿਚ ਪਾਉਣ ਦੀ ਬਜਾਏ ਇਹ ਲੋਕ ਅਨੇਕਾਂ ਤਰ੍ਹਾਂ ਦੇ ਆਪੋ ਆਪਣੇ ਸਵਾਰਥ ਅਤੇ ਲੋਭ ਪੂਰੇ ਕਰਨ ਲਈ ਇਸ ਵਿਚ ਹੋਰ ਭਾਂਬੜ ਮਚਾਉਣ ਵਾਸਤੇ ਤੇਲ ਪਾਈ ਗਏ। ਗੁਰਬਾਣੀ ...



5 1 | view user : 944
Posted by Atinderpal Singh on 06.06.16 00:03  | under ਸਿੱਖ ਰਾਜਨੀਤੀ
comments (0)



ਆਓ ਸਿੱਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਸੌਂਪਣ ਦੇ ਆਦੇਸ਼ ਅਨੁਸਾਰ “ਗੁਰੂ ਗ੍ਰੰਥ-ਗੁਰੂ ਪੰਥ ਦੀ ਗੁਰਿਆਈ” ਨੂੰ ਲਾਗੂ ਕਰੀਏ
Share this Article

ਆਓ ਸਿੱਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਸੌਂਪਣ ਦੇ ਆਦੇਸ਼ ਅਨੁਸਾਰ “ਗੁਰੂ ਗ੍ਰੰਥ-ਗੁਰੂ ਪੰਥ ਦੀ ਗੁਰਿਆਈ” ਨੂੰ ਲਾਗੂ ਕਰੀਏ

"ਗੁਰੂ ਗ੍ਰੰਥ-ਗੁਰੂ ਪੰਥ ਦੀ ਸਾਂਝੀ ਗੁਰਿਆਈ” ਨੂੰ ਲਾਗੂ ਕਰਨ ਦਾ ਆਰੰਭ ਕਰੀਏ
"ਗੁਰੂ ਗ੍ਰੰਥ-ਗੁਰੂ ਪੰਥ ਦੀ ਸਾਂਝੀ ਗੁਰਿਆਈ” ਦਾ ਗੁਰਪੁਰਬ ਮਨਾਈਏ
ਸਿੱਖ ਕੌਮ ਦੀ ਵਰਤਮਾਨ ਨਿਘਾਰੂ ਹਾਲਾਤ ਦੇ ਮੂਲ ਕਾਰਨ ਸਿੱਖਾਂ ਵੱਲੋਂ ਅਤੀਤ ਵਿਚ ਕੀਤੀਆਂ ਕੁੱਝ ਉਹ ਗ਼ਲਤੀਆਂ ਹਨ ਜਿਨ੍ਹਾਂ ਕਰ ਕੇ ਸਿੱਖ ਗੁਰੂ ਪਾਤਸ਼ਾਹੀਆਂ ਦੇ ਫ਼ੈਸਲਿਆਂ ਤੋਂ ਮੂੰਹ ਮੋੜ ਕੇ ‘ਮਨਮਤ’ ਦੇ ਲੜ ਲੱਗਦੇ ਰਹੇ ਹਨ। ਇਨ੍ਹਾਂ ਵਿਚੋਂ ਤਿੰਨ ਫ਼ੈਸਲੇ ਅਜਿਹੇ ਹਨ ਜਿਨ੍ਹਾਂ ਸਦਕਾ ਖ਼ਾਲਸਾ ਪੰਥ ਦਾ ਸਮੁੱਚਾ ਗੁਰੂ ਵਰੋਸਾਏ ਵਜੂਦ ਦਾ ਹੀ ਉਹ ਨਸਲ ਘਾਤ ਕਰਦੇ ਚਲੇ ਆ ਰਹੇ ਹਨ। ਇਨ੍ਹਾਂ ਤਿੰਨ "ਗੁਰੂ ਹੁਕਮਾਂ” ਤੋਂ ਆਕੀ ਹੋਣ ਤੋਂ ਬਾਅਦ ਸਿੱਖ ਕੌਮ ਦਾ ਗਰਾਫ਼ ਲਗਾਤਾਰ ਨਿਵਾਣ ਵਿਚ ਆਉਂਦਾ ਆਉਂਦਾ ਵਰਤਮਾਨ ਨਿਘਾਰ ਤੇ ਪਹੁੰਚ ਗਿਆ ਹੈ। ਇਨ੍ਹਾਂ ਵਿਚੋਂ ਸ਼੍ਰੋਮਣੀ ਕਾਰਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਸਵਾਸ ਤਿਆਗਣ ਤੋਂ ਪਹਿਲਾਂ ਖ਼ਾਲਸਾ ਪੰਥ ਨੂੰ ਬਖ਼ਸ਼ੀ ਸਰੀਰਕ ਗੁਰਿਆਈ ਤੋਂ ਖ਼ਾਲਸੇ ਨੂੰ ਵਿਰਵਾ ਕਰਨ ਦੀ ਸਾਜ਼ਿਸ਼ ਦਾ ਸ਼ਿਕਾਰ ਬਣਾਉਣਾ। ਗੁਰਿਆਈ "ਗੁਰੂ ਗ੍ਰੰਥ-ਗੁਰੂ ਪੰਥ” ਨੂੰ ਸਾਂਝੀ ਦੇਣ ਦਾ ਬੜਾ ਸਪਸ਼ਟ ਫ਼ੈਸਲਾ ਸਤਿਗੁਰੂ ਨੂੰ ਨੰਦੇੜ ...



5 3 | view user : 819
Posted by Atinderpal Singh on 04.10.15 01:07  | under ਸਿੱਖ ਰਾਜਨੀਤੀ
comments (0)



ਸ. ਪ੍ਰਕਾਸ਼ ਸਿੰਘ ਬਾਦਲ ਜੀ, ਔਰਬਿਟ ਬਸ ਕਾਂਡ 'ਕੁਬੇਰ ਕਾਂਡ' ਤੋਂ ਕਿਉਂ ਵੱਖਰਾ ਅਤੇ ਭੁੱਲ ਜਾਣ ਯੋਗ ਆਮ 'ਗਲਤੀ' ਹੈ ?
Share this Article

ਸ. ਪ੍ਰਕਾਸ਼ ਸਿੰਘ ਬਾਦਲ ਜੀ, ਔਰਬਿਟ ਬਸ ਕਾਂਡ 'ਕੁਬੇਰ ਕਾਂਡ' ਤੋਂ ਕਿਉਂ ਵੱਖਰਾ ਅਤੇ ਭੁੱਲ ਜਾਣ ਯੋਗ ਆਮ 'ਗਲਤੀ' ਹੈ ?


ਨਿਰੰਕੁਸ਼ ਤਾਨਾਸ਼ਾਹੀ ‘ਸਿਆਸਤ’ ਦੀ ‘ਕਾਨੂੰਨੀ ਸੱਤਾ’ ਦੇ ਅਨਿਆਈ ਗ਼ੈਰਕਨੂੰਨੀ ਗੁੰਡਾ ਰਾਜ ਦੇ "ਅਤਿਵਾਦ” ਨੂੰ ਪੰਜਾਬੀ ਤਰਜੀਹ ਕਿਉਂ ਦੇ ਰਹੇ ਹਨ ?
ਜਿਹੜੇ ਪੰਜਾਬ ਦੇ ਲੋਕ ਨਿਰਭੈ ਕਾਂਡ ਵੇਲੇ ਆਪਣੀ ਜ਼ਮੀਰ ਦੀ (?) ਆਵਾਜ਼ ਨਾਲ ਜਾਂ ਮੀਡੀਏ ਦੀ ਪਸੰਦੀਦਾ ਸੁਰਖੀ ਦੀ ਚਮਕ ਦਮਕ ਨਾਲ ਸੜਕਾਂ ਤੇ ਆ ਗਏ ਸਨ ਉਹ ਅੱਜ ਕਿੱਥੇ ਹਨ ? ਮੀਡੀਏ ਦੀ ਚਕਾਚੌਂਧ ਨਾਲ ਪੰਜਾਬ ਦੀਆਂ ਦੀਆਂ ਦਾ ਮਾਮਲਾ ਨਹੀਂ ਚੁੱਕਿਆਂ ਜਾਂਦਾ, ਇਸ ਲਈ ਲੋਕਾਂ ਦੀ ਜ਼ਮੀਰ ਵੀ ਟੁੰਬੀ ਨਹੀਂ ਜਾਂਦੀ ! ਹੁਣ ਲੋਕ ਸੰਵੇਦਨਸ਼ੀਲਤਾ ਦੀ ਮੁੱਕ ਚੁਕੀ ਜ਼ਮੀਰ ਘਟ ਤੇ ਮੀਡੀਏ ਰਾਹੀਂ ਫੈਲਾਈ ਜਾਂਦੀ ਸੰਸੈਸ਼ਨ ਤੇ ਲੋਕ ਕੀ ਵੱਧ ਨਹੀਂ ਤੁਰਨ ਲੱਗ ਪਏ ਹਨ ? ਇਹ ਮਨੁੱਖਤਾ ਵਿਚਲੀ ਹੈਵਾਨੀਅਤ ਦੀ ਉਹ ਬਿਰਤੀ ਹੈ ਜੋ ਮਸ਼ਹੂਰੀ ਅਤੇ ਸਪਾਂਸਰ ਲੱਭਦੀ ਹੈ। ਕੀ ਪੰਜਾਬ ਦਾ ਅਣਖੀ ਪੁੱਤ ਬੇਅਣਖੀ ਨਹੀਂ ਬਣ ਚੁਕਾ ?

ਅਕਾਲੀ ਦਲ ਬਾਦਲ ਦਾ ਔਰਤਾਂ ਪ੍ਰਤੀ ਟ੍ਰੈਕ ਰਿਕਾਰਡ ਗਵਾਹੀ ਭਰਦਾ ਹੈ ਕਿ ਇਸ ਦਲ ਵਿਚਲੀਆਂ ਔਰਤਾਂ ਵੀ ਔਰਤ ਹੱਕਾਂ ਅਤੇ ਧੀਆਂ ਭੈਣਾਂ ਦੀ ਪੱਤ, ਇੱਜ਼ਤ ਤੇ ਮਾਣ ਸਤਿਕਾਰ ਦੇ ...



0 0 | view user : 449
Posted by Atinderpal Singh on 01.05.15 14:15  | under ਸਿੱਖ ਰਾਜਨੀਤੀ
comments (0)



ਹੁਣ ਮੁੱਦਾ ਧਾਰਾ 25 ਬੀ ਦਾ ਕਿਉਂ ਉਭਾਰਿਆ ਜਾ ਰਿਹਾ ਹੈ ?
Share this Article

ਹੁਣ ਮੁੱਦਾ ਧਾਰਾ 25 ਬੀ ਦਾ ਕਿਉਂ ਉਭਾਰਿਆ ਜਾ ਰਿਹਾ ਹੈ ?

ਹੁਣ ਮੁੱਦਾ ਧਾਰਾ 25 ਬੀ ਦਾ ਕਿਉਂ ਉਭਾਰਿਆ ਜਾ ਰਿਹਾ ਹੈ ? 
ਕੀ ਇਸ ਨਾਲ ਪੰਥ ਦੇ ਸਾਰੇ ਮਸਲੇ ਹੱਲ ਹੋ ਜਾਣਗੇ ?
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਮੇਰੇ ਇੱਕ ਪੰਥਕ ਮਿੱਤਰ ਨੇ ‘ਸਿੱਖ ਫ਼ਾਰ ਜਸਟਿਸ’ ਦਾ ਹੇਠਲਾ ਫ਼ਾਰਮ ਮੈਨੂੰ ਲਿਆ ਕੇ ਦਿੱਤਾ ਅਤੇ ਇਸ ਨੂੰ ਭਰਨ ਲਈ ਮੈਨੂੰ ਕਿਹਾ। ਜਦੋਂ ਮੈਂ ਇਹ ਫ਼ਾਰਮ ਪੜ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ। ਲੱਖਾਂ ਰੁਪਏ ਖ਼ਰਚ ਕੇ, ਖ਼ਾਲਸਾ ਪੰਥ ਨੂੰ ਇੱਕ ਗਲਤੀਆਂ ਭਰਪੂਰ ਫ਼ਾਰਮ ਭਰਨ ਲਈ ਲਹਿਰ ਚਲਾ ਕੇ ਕੀਤੇ ਜਾ ਰਹੇ ਕੰਮ ਦਾ ‘ਕੌਮ ਘਾਤੀ’ ਅੰਤ ਇਸੇ ਫ਼ਾਰਮ ਵਿੱਚ ਹੀ ਪ੍ਰਗਟ ਹੁੰਦਾ ਪਿਆ ਹੈ। ਸਿੱਖ ਕੌਮ ਨੂੰ ਭਰਮ ਵਿੱਚ, ਝੂਠ ਅਤੇ ਲੀਹੋਂ ਲੱਥੇ ਸੰਘਰਸ਼ ਵਿੱਚ ਪਾਉਣਾ ਤੇ ਫਿਰ ਗਲਤ ਰਾਹੇ ਤੌਰ ਦੇਨਾ ਕਿਤਨਾ ਆਸਾਨ ਹੈ; ਇਹ ਫਾਰਮ ਅਤੇ ਵਿੱਢੀ ਗਈ ਧਾਰਾ 25 ਬੀ ਨੂੰ ਖ਼ਤਮ ਕਰਾਉਣ ਦੀ ਮੁਹਿੰਮ ਇਸ ਦੀ ਸਪਸ਼ਟ ਮਿਸਾਲ ਬਣ ਕੇ ਇੱਕ ਵਾਰ ਫਿਰ ਉਭਰ ਆਈ ਹੈ। ਸਮੁੱਚੇ ਵਿਸ਼ੇ ਤੇ ਵਿਚਾਰ ਕਰਨ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਭਰਵਾਏ ਜਾ ਰਹੇ ਉਪਰੋਕਤ ਫ਼ਾਰਮ ਤੇ ਗੌਰ ...



4.8 6 | view user : 2417
Posted by Atinderpal Singh on 12.01.15 06:24  | under ਸਿੱਖ ਰਾਜਨੀਤੀ
comments (3)





[home] [1] 2 3  [next]1-5 of 11




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by