Home >> Article

ARTICLE CATEGORIES

RECENT POST

ARCHIVE

TAGS


ਸਿੱਖ ਸੰਘਰਸ਼ ਅਤੇ ਖ਼ਾਲਸਤਾਨ

ਸਰਬੱਤ ਖ਼ਾਲਸਾ ਦਾ ਗੁਰਮਤਿ ਸੰਕਲਪ, ਉਦੇਸ਼, ਵਿਧਾਨ ਅਤੇ ਸਦੀਵੀ ਪ੍ਰਗਟਾਵਾ ਕੀ ਹੋਵੇ ?
Share this Article

ਸਰਬੱਤ ਖ਼ਾਲਸਾ ਦਾ ਗੁਰਮਤਿ ਸੰਕਲਪ, ਉਦੇਸ਼, ਵਿਧਾਨ ਅਤੇ ਸਦੀਵੀ ਪ੍ਰਗਟਾਵਾ ਕੀ ਹੋਵੇ ?


"ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ?
ਦਾ "ਗੁਰਮਤਿ ਪ੍ਰਣਾਲੀ" ਦੀ ਰੌਸ਼ਨੀ ਵਿਚ ਉੱਤਰ
 
ਹਥਲੇ ਵਿਚਾਰ ਪੁਸਤਕ ਰੂਪ ਵਿਚ ਜਿਲਦ ਬੰਦ ਛਾਪ ਕੇ 10 ਨਵੰਬਰ 2015 ਨੂੰ ਸੱਦੇ ਜਾ ਰਹੇ ਸਰਬੱਤ ਖ਼ਾਲਸਾ ਤੋਂ ਪਹਿਲਾਂ, ਸਰਬੱਤ ਖ਼ਾਲਸਾ ਦੀ ਬਣਾਈ ਗਈ ਕਮੇਟੀ, ਅਤੇ ਸਿੱਖ ਕੌਮ ਦੀਆਂ ਪੰਜਾਬ ਵਿਚਲੀਆਂ ਸਾਰੀਆਂ ਧਿਰਾਂ ਸਮੇਤ ਵਿਦੇਸ਼ਾਂ ਤੋਂ ਇਸੇ ਮਕਸਦ ਲਈ ਵੀਰਾਂ ਨੂੰ ਸੌਂਪੀ ਗਈ ਸੀ। ਬਦਕਿਸਮਤੀ ਨਾਲ ਇਸ ਤੇ ਵਿਚਾਰ ਨਹੀਂ ਕੀਤੀ ਗਈ, ਤੇ ਨਾ ਹੀ ਸਾਨੂੰ ਕਿਸੇ ਵੀ ਮੀਟਿੰਗ ਵਿਚ ਸੱਦਿਆ ਗਿਆ। ਸ਼੍ਰੋਮਣੀ ਕਮੇਟੀ ਤੋਂ ਫ਼ਾਰਗ ਹੋਏ 'ਅੰਮ੍ਰਿਤ ਸੰਚਾਰ ਕਮੇਟੀ ਦੇ ਪੰਜ ਸਿੰਘਾਂ' ਨੂੰ ਵੀ ਇਹ ਵਿਚਾਰ ਪੁਸਤਕ ਰੂਪ ਵਿਚ ਜਿਲਦ ਬੰਦ ਕਰ ਕੇ ਰਜਿਸਟਰਡ ਡਾਕ ਰਾਹੀਂ ਭੇਜੇ ਗਏ ਸਨ। 
ਹੁਣ ਫਿਰ "ਸਰਬੱਤ ਖ਼ਾਲਸਾ" ਲਈ ਕੁਝ ਸਿੱਖ ਸਰਗਰਮ ਹੋ ਚੁੱਕੇ ਹਨ, ਇਸ ਲਈ ਦੁਬਾਰਾ ਫਿਰ ਇਨ੍ਹਾਂ ਸਾਰੀਆਂ ਧਿਰਾਂ ਸਨਮੁੱਖ ਦਾਸ ਆਪਣੇ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵੱਲੋਂ ਇਹ ਜਿਲਦ ਬੰਦ ਵਿਚਾਰ ਸਮੁੱਚੇ ਸਿੱਖ ਜਗਤ ਨੂੰ ਅਤੇ ਉਨ੍ਹਾਂ ਸਨਮੁੱਖ ...0 0 | view user : 1009
Posted by Atinderpal Singh on 22.10.16 14:32  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (0)ਖ਼ਾਲਸਤਾਨ ਨਿਮਿਤ ਭਾਰਤ ਅੰਦਰ ਹੋ ਚੁੱਕਿਆਂ ਪ੍ਰਾਪਤੀਆਂ ਆਓ ਇਨ੍ਹਾਂ ਫ਼ਤਹਿਯਾਬੀਆਂ ਨੂੰ ਅਪਣਾ ਕੇ ਮਾਨਤਾ ਦੇਈਏ
Share this Article

ਖ਼ਾਲਸਤਾਨ ਨਿਮਿਤ ਭਾਰਤ ਅੰਦਰ ਹੋ ਚੁੱਕਿਆਂ ਪ੍ਰਾਪਤੀਆਂ ਆਓ ਇਨ੍ਹਾਂ ਫ਼ਤਹਿਯਾਬੀਆਂ ਨੂੰ ਅਪਣਾ ਕੇ ਮਾਨਤਾ ਦੇਈਏ

ਖ਼ਾਲਸਤਾਨ ਦੇ ਹੱਕੀ ਮੁੱਦੇ (ਕੇਸ) ਹਿਤ ਵਿੱਚ ਜਿੱਤੇ ਗਏ ਸੰਵਿਧਾਨਿਕ ਸੰਸਦੀ ਅਤੇ ਜਮਹੂਰੀ ਫੈਸਲੇ
ਅਤੇ ਭਾਰਤੀ ਅਦਾਲਤਾਂ ਵਿਚੋਂ ਜਿੱਤੇ ਜਾ ਚੁਕੇ ਕੇਸ
ਸੰਸਾਰ ਭਰ ਦੇ ਖ਼ਾਲਸਤਾਨੀਆਂ ਨੂੰ ਆਪਣਾ ਦਬਾਅ ਬਣਾ ਕੇ ਮਜਬੂਰ ਕਰ ਦਿਓ ਕਿ ਉਹ ਇਨ੍ਹਾਂ ਪ੍ਰਾਪਤੀਆਂ ਨੂੰ ਪ੍ਰਚਾਰਨ, ਅਪਣਾਉਣ ਅਤੇ ਸੰਘਰਸ਼ ਨੂੰ ਇਨ੍ਹਾਂ ਲੀਹਾਂ ਤੇ ਹੋਰ ਅੱਗੇ ਤੋਰਨ ਤਾਂ ਹੀ "ਨਾਨਕਸ਼ਾਹੀ ਖ਼ਾਲਸਤਾਨ" ਦੀ ਕੌਮੀ ਮੰਜ਼ਲ ਨੇੜੇ ਆਵੇਗੀ 
ਖ਼ਾਲਸਤਾਨ ਦੇ ਹੱਕ ਵਿਚ ਭਾਰਤ ਅੰਦਰ ਹੇਠ ਲਿਖੀਆਂ ਮਾਅਰਕੇ ਵਾਲੀਆਂ ਪ੍ਰਾਪਤੀਆਂ ਭਾਰਤੀ ਸੰਸਦ, ਸੁਪਰੀਮ ਕੋਰਟ ਤੋਂ ਲੈ ਕੇ ਚੋਣ ਕਮਿਸ਼ਨ ਅਤੇ ਵਿਧਾਨ ਸਭਾ ਵਿਚ ਖ਼ਾਲਸਤਾਨ ਲਈ ਵੋਟ ਮੰਗਣ ਦਾ ਅਧਿਕਾਰ ਲੈਣ ਤਕ ਕੀਤੀਆਂ ਜਾ ਚੁੱਕਿਆਂ ਹਨ। ਹੁਣ ਲੋੜ ਹੈ ਇਸ ਆਧਾਰ ਤੇ ਸਿੱਖ ਅਤੇ ਪੰਜਾਬ ਦੇ ਲੋਕ "ਨਾਨਕਸ਼ਾਹੀ ਖ਼ਲਸਤਾਨ" ਦੀ ਪ੍ਰਾਪਤੀ ਲਈ ਇਨ੍ਹਾਂ ਨੂੰ ਆਪਣੀ ਮਾਨਤਾ ਦੇ ਕੇ ਪੰਜਾਬ ਵਿਧਾਨ ਸਭਾ ਵਿਚ ਸਰਕਾਰ ਏ ਨਾਨਕਸ਼ਾਹੀ ਖ਼ਲਸਤਾਨੀ ਦਾ ਨਿਰਮਾਣ ਕਰ ਕੇ ਸੰਘਰਸ਼ ਨੂੰ ਪੂਰਨਤਾ ਬਖ਼ਸ਼ਣ।

ਕਿਸੇ ਵੀ ਕੌਮੀ ਰਾਜਨੀਤਕ ਸੰਘਰਸ਼ ਦਾ ਉਸ ਵਕਤ ਤਕ ਕੋਈ ਫਾਇਦਾ ਅਤੇ ਅਧਿਕਾਰ ਲੋਕਾਂ ਨੂੰ ਨਹੀਂ ਮਿਲਦਾ ਜਦ ਤਕ ਉਸ ਦੇ ...4.5 6 | view user : 3161
Posted by Atinderpal Singh on 11.06.15 20:13  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (4)ATINDER PAL SINGH, SPEAK IN INDIAN PARLIAMENT (LOK SABHA) & HIS WORKS
Share this Article

ATINDER PAL SINGH, SPEAK  IN INDIAN PARLIAMENT (LOK  SABHA) & HIS WORKS

PANTHAK RELATIONSHIP THROUGH WORK FOR SOVEREIGN KHALSA PANTH

(KHALASTAN)


 

Ninth Series, Vol. IX No. 17 Monday. September 3, 1990

 

 

Bhadra 12 , 1912(Saka)
LOK SABHA DEBATES
(English Version)
Third Session
(Ninth Lok Sabha)
( Vol. IX contains Non. 11 to 21 )
LOK SABHA SECRETARIAT
NEW DELHI
S. Atinder Pal Singh COLUMNS 703 - 715

 

AFTER RELEASE FROM TIHARH JAIL ON 7TH JULY 1990

 
FIRST SPEECH
DELIVERED ON SEPT. 3, 1990


 


S. Atinder Pal Singh (Patiala) Mr. Deputy Speaker, Sir, today, I am delivering my maiden speech and I hope that the House would listen to the voice of this elected representative from Punjab. The members belonging to the B.J.P. as well as the Congress have expressed their apprehensions and misgivings. The entire nation has same sort of prejudice against the Sikhs.

First of all, I would like to tell the entire nation through this House that if you are really worried about the happenings in Punjab, ...0 0 | view user : 5776
Posted by Atinderpal Singh on 12.11.14 23:31  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (2)6 ਜੂਨ 1984 (ਤੀਜਾ ਘੱਲੂਘਾਰਾ) ਭਾਰਤ ਦਾ ਪੰਥ ਉਪਰ ਹਮਲਾ ਤੇ ਵਿਸ਼ੇਸ਼
Share this Article

6 ਜੂਨ 1984 (ਤੀਜਾ ਘੱਲੂਘਾਰਾ) ਭਾਰਤ ਦਾ ਪੰਥ ਉਪਰ ਹਮਲਾ ਤੇ ਵਿਸ਼ੇਸ਼


30 ਸਾਲਾਂ ਜੂਨ 84 ਸੰਘਰਸ਼ ਦੀ ਗਾਥਾ:  ਦੁਸ਼ਮਨ ਰਾਹੀਂ  "ਸਿੱਖ ਹੱਥੀ ਸਿੱਖਾਂ ਦਾ ਸਰਬ ਨਾਸ਼”
–ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 

ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਭਾਰਤ ਸਰਕਾਰ ਦੇ ਫੌਜੀ ਹਮਲੇ ਨਾਲ ਭਾਰਤ ਅੰਦਰ ਖ਼ਾਸ ਕਰ ਅੰਮ੍ਰਿਤਧਾਰੀ ਤੇ ਆਮ ਤੌਰ ਤੇ ਕੇਸਾਧਾਰੀ ਗੁਰਸਿੱਖਾਂ ਦੇ ਕਤਲੇਆਮ ਦਾ ਇੱਕ ਨਾ ਖ਼ਤਮ ਹੋਣ ਵਾਲਾ ਦੌਰ ਆਰੰਭ ਹੋਇਆ। ਦਰਅਸਲ ਇਹ ਭਾਰਤ ਅੰਦਰ ਹਕੂਮਤੀ ਤਾਕਤ ਰਾਹੀਂ ਸਿੱਖ ਕੌਮ ਦੇ ਖ਼ਾਲਸਤਾਈ ਸਭਿਅਤਾ ਦੇ ਨਸਲ ਘਾਤ ਦਾ ਦਮਨਕਾਰੀ ਅਣਮਨੁੱਖੀ ਜ਼ਾਲਮਾਨਾ ਢੰਗ ਤਰੀਕੇ ਤੋਂ ਲੈ ਕੇ ਹਰ ਪੱਧਰ ਤੇ ਕੀਤੇ ਜਾਣ ਵਾਲੇ ਨਸਲ ਘਾਤ ਦਾ ਆਰੰਭ ਸੀ, ਜੋ ਚਲ ਰਿਹਾ ਹੈ। ਇਸ ਦਾ ਨਿਸ਼ਾਨਾਂ "ਖ਼ਾਲਸਾ ਪੰਥ ਦੀ ਸੁਤੰਤਰ, ਅੱਡਰੀ, ਵਿਲੱਖਣ ਹੋਂਦ” ਨੂੰ ਜਿਸਮਾਨੀ ਤੋਂ ਲੈ ਕੇ ਬੌਧਿਕ ਪੱਧਰ ਤਕ ਅਤੇ ਸਭਿਅਤਾ ਤੋਂ ਲੈ ਕੇ ਧਰਮ ਤਕ ਦਾ ਮੂਲ ਨਾਸ਼ ਕਰਨਾ ਮਿਥਿਆ ਗਿਆ ਹੈ। ਜਿਸ ਦੀ ਤਰਜਮਾਨੀ ਭਾਰਤ ਦੀ ਫੌਜ ਨੇ ਆਪਣੇ ਰਸਾਲੇ ‘ਬਾਤਚੀਤ’ ਵਿੱਚ ਭਾਰਤ ਅੰਦਰਲੇ ਦੇਸ਼ ਧਰੋਹੀ, ਅਤਿਵਾਦੀ ਅਤੇ ਵੱਖਵਾਦੀਆਂ ਦੀ ਸ਼ਨਾਖ਼ਤ ਨਿਮਿਤ ਇਸ ਪਹਿਚਾਣ ਨੂੰ ਪ੍ਰਸਾਰਿਤ ਕੀਤਾ ...0 0 | view user : 780
Posted by Atinderpal Singh on 12.06.14 03:30  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (3)ਵਰਤਮਾਨ ਪੰਥਕ ਹੋਣੀ ਦਾ ਕਾਰਨ 300 ਸਾਲਾਂ ਤੋਂ ਸਿੱਖਾਂ ਹੱਥੀ ਹਾਰਦੀ ਸਿੱਖ ਕੌਮ ਦੀ ਦਾਸਤਾਨ
Share this Article

ਵਰਤਮਾਨ ਪੰਥਕ ਹੋਣੀ ਦਾ ਕਾਰਨ 300 ਸਾਲਾਂ ਤੋਂ ਸਿੱਖਾਂ ਹੱਥੀ ਹਾਰਦੀ ਸਿੱਖ ਕੌਮ ਦੀ ਦਾਸਤਾਨ

ਸਿੱਖ ਮਾਨਸਿਕਤਾ ਵਿੱਚੋਂ ਨਿਕਲਦਾ ਰਾਜਨੀਤਕ ਪ੍ਰਗਟਾਓ
300 ਸਾਲਾਂ ਤੋਂ ਸਿੱਖਾਂ ਹੱਥੀ ਹਾਰਦੀ ਸਿੱਖ ਕੌਮ ਦੀ ਦਾਸਤਾਨ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਸਿੱਖ ਸਮਾਜਿਕਤਾ ਵਿਚੋਂ ਨਿਕਲਦੀ ਮਨੋਬਿਰਤੀ ਦੇ ਜ਼ਮੀਨੀ ਹਾਲਾਤ ਕੌਮੀ ਪਰਿਪੇਖ ਤੋਂ ਬੜੀ ਹੀ ਵਿਰੋਧਾਭਾਸੀ ਅਤੇ ਸਿੱਖ ਧਰਮ ਦੇ ਅਸੂਲਾਂ ਦੇ ਐਨ ਉਲਟ ਪਰਗਟ ਹੁੰਦੇ ਅਤੇ ਵਰਤੋਂ ਵਿੱਚ ਆਉਂਦੇ ਹਨ। ਜੇ ਓਪਰੇ ਤੌਰ ਤੇ ਵੇਖੀਏ ਤਾਂ ਸਿੱਖ ਹਰ, ਅੱਡਰੀ, ਵਿਲੱਖਣ, ਸੁਤੰਤਰ ਸਿੱਖ ਕੌਮ ਅਤੇ ਪੰਥ ਦੀ ਗੱਲ ਕਰਦਾ ਨਜ਼ਰੀ ਪਵੇਗਾ। ਗੱਲੀਂ ਬਾਤੀ ਉਹ ਆਪਣੀ ਇਸ ਸੋਚ ਨੂੰ ਕਦੇ ਭੁੰਜੇ ਨਹੀਂ ਪੈਣ ਦਏਗਾ। ਪਰ ਜੇ ਕਰ ਅਮਲੀ ਪੱਖ ਵੇਖੀਏ ਤਾਂ ਸਿੱਖ ਖੁਦ ਹੀ ਆਪਣੀ ਇਸੇ ਸੋਚ ਦੇ ਵਿਪਰੀਤ ਭੁਗਤਦਾ ਹੀ ਨਹੀਂ ਸਗੋਂ ਇਸ ਨੂੰ ‘ਥੁੜ ਚਿਰੀ’ ਲਾਭਾ ਅਤੇ ਨੀਤੀਆਂ ਦੇ ਪੈਰਾਂ ਥੱਲੇ ਬੁਰੀ ਤਰ੍ਹਾਂ ਮਧੋਲ਼ਦਾ ਅਤੇ ਲਿਤਾੜਦਾ ਆਮ ਕਰਕੇ ਮਿਲੇਗਾ। ਹੋ ਸਕਦਾ ਹੈ ਤੁਸੀ ਮੇਰੇ ਨਾਲ ਪੂਰੀ ਤਰ੍ਹਾਂ ਅਸਹਿਮਤ ਹੋਵੋ। ਸਹਿਮਤੀ ਕੋਈ ਜਰੂਰੀ ਵੀ ਨਹੀਂ ਹੈ ਪਰ, ਮੇਰੀ ਬੇਨਤੀ ਹੈ ਕਿ ਇਸ ਲੇਖ ਨੂੰ ਆਪੋ ਆਪਣੀ ਧੜੇਬੰਦਕ ਜਾਂ ਪਹਿਲਾਂ ਤੋਂ ਪਕਿਆਈ ਸੋਚ ਤੋਂ ਮੁਕਤ ...0 0 | view user : 854
Posted by Atinderpal Singh on 10.04.14 04:00  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (0)

[home] [1] 2  [next]1-5 of 6
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by