Home >> Article

ARTICLE CATEGORIES

RECENT POST

ARCHIVE

TAGS


ਸਿਮਰਨਜੀਤ ਸਿੰਘ ਮਾਨ ਦਾ ਸੱਚ -ਪ੍ਰੋ. ਮੋਹਿੰਦਰ ਪਾਲ ਸਿੰਘ ਦੀ ਵੰਗਾਰ ਦਾ ਜਵਾਬ ਲਿਆਓ ਮਾਨ ਨੂੰ ਮੇਰੇ ਸਾਹਮਣੇ ਬਿਠਾਓ
Share this Article

ਸਿਮਰਨਜੀਤ ਸਿੰਘ ਮਾਨ ਦਾ ਸੱਚ -ਪ੍ਰੋ. ਮੋਹਿੰਦਰ ਪਾਲ ਸਿੰਘ ਦੀ ਵੰਗਾਰ ਦਾ ਜਵਾਬ ਲਿਆਓ ਮਾਨ ਨੂੰ ਮੇਰੇ ਸਾਹਮਣੇ ਬਿਠਾਓ

ਸ. ਸਿਮਰਨਜੀਤ ਸਿੰਘ ਮਾਨ ਦਾ ਸੱਚ 
ਸ਼ੇਰੇ ਪੰਜਾਬ ਰੇਡੀਉ ਤੇ ਹੋਈ ਗੱਲਬਾਤ ਤੋਂ ਬਾਅਦ ਮਾਨ ਦੇ ਗੁਰਗਿਆ ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਦਾ
ਤੱਥਾਂ ਅਤੇ ਸਬੂਤਾਂ ਨਾਲ ਜਵਾਬ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਕੁੱਝ ਸਾਲ ਪਹਿਲਾਂ ਆਪਣੇ ਆਪ ਨੂੰ ਸਾਬਕਾ ਕੈਂਪਸ ਲੈਕਚਰਾਰ ਲਿਖਣ ਵਾਲੇ ਸ਼ਖ਼ਸ ਰਾਤੋਂ ਰਾਤ ਨੌਕਰੀ ਨਾ ਰਹਿਣ ਤੇ ਵੀ ਤਰੱਕੀਆਂ ਪਾ ਕੇ ਆਪੇ ਹੀ ਪ੍ਰੋਫੈਸਰ ਬਣ ਬੈਠੇ ਵਿਅਕਤੀ ਨੇ ਦਾਸ ਨੂੰ ਆਪਣੀ ਇੱਕ ਵੀਡੀਓ ਪਾ ਕੇ ਸੰਵਾਦ ਕਰਨ ਲਈ ਵੰਗਾਰ ਪਾਈ ਹੈ। ਇਹ ਆਪਣੀ ਵੰਗਾਰ ਮੈਨੂੰ ਸਿੱਧੀ ਮੇਰੀ ਵੈੱਬ ਸਾਈਟ ਤੇ, ਮੇਰੇ ਫੇਸ ਪੇਜ ਤੇ , ਮੇਰੀ ਫੇਸ ਬੁੱਕ ਤੇ ਜਾਂ ਵ੍ਹਾਟਸਐੱਪ ਤੇ ਭੇਜ ਸਕਦਾ ਸੀ; ਪਰ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਤਾਂ ਇਸ ਨੇ ਮੈਨੂੰ ਭੇਜਣ ਦੀ ਬਜਾਏ ਨੈੱਟ ਤੇ ਪਾਈ ਹੈ। ਇਹ ਵੰਗਾਰ ਮੇਰੀ ਵੈਨਕੂਵਰ, ਕੈਨੇਡਾ ਦੇ ਇੱਕ ਗੁਰਸਿੱਖ ਸ. ਕੁਲਦੀਪ ਸਿੰਘ ਜੀ ਵੱਲੋਂ ਲਈ ਗਈ ਇੰਟਰਵਿਊ ਦੇ ਸਬੰਧ ਵਿਚ ਹੈ ਜੋ 'ਸ਼ੇਰੇ ਪੰਜਾਬ ਰੇਡੀਉ' ਤੋਂ ਨਸ਼ਰ ਹੋਈ ਸੀ।  ਬਹੁਤ ਲੋਕਾਂ ਨੂੰ ਮੁਗ਼ਾਲਤਾ ਹੈ ਕਿ ਸ਼ਾਇਦ ਮੈਂ ਬਾਹਰ ਗਿਆ ਸੀ ? ਨਹੀਂ ! ਦਾਸ ਨੇ ਇਹ ਗੱਲਬਾਤ ਪਟਿਆਲੇ ਤੋਂ ਹੀ ਕੀਤੀ ਸੀ ਅਤੇ ਸਰਦਾਰ ਕੁਲਦੀਪ ਸਿੰਘ ਜੀ ਵੱਲੋਂ ਖ਼ੁਦ ਲਈ ਗਈ ਸੀ; ਮੈਂ ਅਰੇਂਜ ਨਹੀਂ ਸੀ ਕੀਤੀ।ਇਨ੍ਹਾਂ ਅਖੌਤੀ ਪ੍ਰੋ. ਹੋਰਾਂ 2015 ਵਿਚ ਵੀ ਮੈਨੂੰ ਓਦੋਂ ਸਿੱਧੀ ਗੱਲਬਾਤ ਲਈ ਵੰਗਾਰ ਦਿੱਤੀ ਸੀ ਜਦੋਂ ਇਨ੍ਹਾਂ ਦਾ ਅਖੌਤੀ ਭਾਰਤੀ ਏਜੈਂਸੀਆਂ ਦਾ ਖ਼ਾਲਿਸਤਾਨੀ 'ਡਰਪੋਕ ਤੇ ਵਿਕਾਊ' ਮੰਨਿਆਂ ਜਾਂਦਾ ਆਗੂ ਇੱਕ ਵਿਦਿਆਰਥੀ ਸ. ਪ੍ਰਭਜੋਤ ਸਿੰਘ ਨੂੰ ਉਸ ਦੀ ਫੇਸ ਬੁੱਕ ਤੇ ਸਵਾਲ ਜਵਾਬ ਦੌਰਾਨ "ਧਮਕੀਆਂ" ਦੇਣ ਲੱਗ ਪਿਆ ਤਾਂ ਵਿਦਿਆਰਥੀ ਦੇ ਕਹਿਣ ਤੇ ਦਾਸ ਨੇ ਗੱਲ ਬਾਤ ਵਿਚ ਦਖ਼ਲ ਕੀਤਾ ਸੀ; ਇੰਜ ਹੀ ਪ‍੍ਰਿਤਪਾਲ ਸਿੰਘ ਢਪਾਲੀ ਦੀ ਫੇਸ ਬੁੱਕ ਤੇ ਵੀ ਸੰਵਾਦ ਦੌਰਾਨ ਹੋਇਆ ਸੀ; ਮੈਂ ਇਨ੍ਹਾਂ ਨੂੰ ਚੈਲੰਜ ਕੀਤਾ ਸੀ ਕਿ -
ਦਾਸ ਸ.ਮਾਨ ਦੀ ਸਚਾਈ ਪੰਥ ਖ਼ਾਲਸਾ ਨੂੰ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਤੋਂ ਹੀ ਦੱਸਦਾ ਆ ਰਿਹਾ ਹੈ ਪਰ ਅਫ਼ਸੋਸ ਜਜ਼ਬਾਤਾਂ ਦੇ ਉਲਾਰ ਵਿਚ ਸੱਚ ਦੀ ਗੱਲ ਕਿਸੇ ਵੀ ਸਮਝਣੀ ਹੀ ਨਹੀਂ ਚਾਹੀ। ਯੂਨਾਈਟੇਡ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਵੇਲੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਵੀ ਰੋਕਿਆ ਸੀ ਤੇ ਸਭ ਸੱਚ ਤੱਥਾਂ ਤੇ ਸਬੂਤਾਂ ਸਮੇਤ ਦਿੱਤੇ ਸਨ ਪਰ ਉਹ ਇਸ ਦੀ ਸਰਕਾਰੀ ਪੁਸ਼ਤ ਪਨਾਹੀ ਦੀ ਵਿਉਂਤਬੰਦੀ ਥੱਲੇ ਨਾਜ਼ੀਵਾਦੀ "ਗੋਇਬਲਜ਼ਿਯਨ ਅਪਰੋਚ" ਵਾਲੇ ਵਰਤਾਰੇ ਦੇ ਸ਼ਿਕਾਰ ਹੁੰਦੇ ਗਏ ਤੇ ਜਿਸ ਦਿਨ ਉਨ੍ਹਾਂ ਨੂੰ ਇਸ ਨੇ ਮੱਖੀ ਵਾਂਗ ਮਸਲ ਕੇ ਬਾਹਰ ਸੁੱਟ ਦਿੱਤਾ ਓਦੋਂ ਸਮਝੇ। ਅਜਿਹਾ ਹੀ ਇੱਕ ਉੱਦਮ ਦਾਸ ਨੇ ਜੇਲ੍ਹ ਵਿਚੋਂ ਵੀ ਕੀਤਾ ਪਰ ਦਾਸ ਨੂੰ ਹੀ ਸਰਕਾਰੀਆ ਪ੍ਰਚਾਰ ਦਿੱਤਾ ਗਿਆ।
ਰਿਹਾਈ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਫੇਰ ਉੱਦਮ ਦਾਸ ਨੇ 24 ਜੁਲਾਈ 1990 ਨੂੰ ਇਸ ਨੂੰ  ਅਤੇ ਉਨ੍ਹਾਂ ਲਗਭਗ 120 ਦੇ ਕਰੀਬ ਟਕਸਾਲੀ, ਮਾਨ ਕੇ, ਖਾੜਕੂ ਅਤੇ ਹੋਰ ਭੌਂਕੂ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਕਾਇਦਾ ਉਨ੍ਹਾਂ ਦੇ ਘਰੇ ਆਪ ਜਾ ਕੇ ਸੰਵਾਦ ਕਰਨ ਦੀ ਚਿੱਠੀ ਦੇ ਕੇ ਆਉਣ ਤੋਂ ਬਾਅਦ ਸੱਦਿਆ ਸੀ  ਕਿ "ਆਓ ਸੰਘਰਸ਼ ਅਤੇ ਲੀਡਰਾਂ ਦਾ ਸੱਚ ਅਤੇ ਤੱਥਾਂ ਤੇ ਸਬੂਤਾਂ  ਦੇ ਸਾਹਮਣੇ " ਨਿਤਾਰਾ ਕਰੀਏ ਤੇ ਇੱਕ ਦੂਜੇ ਤੇ  ਲਾਏ ਦੋਸ਼  ਜਾਂ ਤਾਂ ਸਾਬਤ ਕਰੀਏ ਜਾਂ ਫਿਰ ਝੂਠੇ ਸਾਬਤ ਹੋਣ ਤੇ ਝੂਠ-ਕੂੜ ਬੋਲਣ ਵਾਲੇ  ਦਾ ਸਿਰ ਕਲਮ ਕਰ ਦੇਈਏ। ਜੇ ਮੈਂ ਝੂਠਾ ਸਾਬਤ ਹੋਵਾਂ ਤਾਂ ਸਿੱਖ ਸੰਘਰਸ਼ ਨੂੰ ਮੰਜ਼ਿਲ ਤਕ ਪਹੁੰਚਾਉਣ ਲਈ ਮੈਂ ਆਪਣਾ ਸਿਰ ਕਲਮ ਕਰਵਾਉਣ ਲਈ ਤਿਆਰ ਹਾਂ।
ਇਸ ਤੋਂ ਬਾਅਦ ਇਹੋ ਯਤਨ ਪ੍ਰੈੱਸ ਕਲੱਬ ਚੰਡੀਗੜ੍ਹ ਨੇ ਕੀਤਾ ਪਰ ਮਾਨ ਉਨ੍ਹਾਂ ਨੂੰ ਸਮਾਂ ਦੇ ਕੇ ਵੀ ਆਉਣ ਤੋਂ ਗਿਦੜੀ ਪਿੱਛਾ ਦਿਖਾ ਗਿਆ। ਦਾਸ ਪੂਰਾ ਦਿਨ ਪ੍ਰੈੱਸ ਕਲੱਬ ਵਿਚ ਬੈਠਾਂ ਰਿਹਾ ਤੇ ਸ਼ਾਮ ਨੂੰ ਮਾਨ ਦਾ ਮੁਆਫ਼ੀ ਨਾਮਾ, ਕਿਰਪਾਨ ਸਬੰਧੀ ਬੋਲਿਆਂ ਝੂਠ ਅਤੇ ਰਾਜੀਵ ਤੇ ਏਜੈਂਸੀਆਂ ਨਾਲ ਗੱਲ ਕਰ ਕੇ ਲਲੇਕੜੀ ਵੱਟ ਕੇ ਲਈ ਮੁਆਫ਼ੀ ਵਿਚ ਰਿਹਾਈ ਦੇ ਦਸਤਾਵੇਜ਼ ਪ੍ਰੈੱਸ ਨੂੰ ਰਿਲੀਜ਼ ਕਰ ਕੇ ਗਿਆ। ਇਹ ਅਗਸਤ 1990 ਦੀ ਗੱਲ ਹੈ।
ਮੈਂ ਹੁਣ ਫਿਰ ਦਿੱਤਾ ਗਿਆ ਚੈਲੰਜ ਸਵੀਕਾਰਦਾ ਹਾਂ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਸਿੱਧਾ ਸ੍ਰੀ ਮਾਨ ਨਾਲ ਸੰਵਾਦ ਕਰਨ ਨੂੰ ਤਿਆਰ ਹਾਂ। ਜਿਹੜੇ ਦਸਤਾਵੇਜ਼ਾਂ ਤੇ ਮੈਂ ਗੱਲ ਕਰਨੀ ਹੈ ਉਨ੍ਹਾਂ ਵਿਚੋਂ ਚੰਦ ਕੁ ਮੈਂ ਪਹਿਲਾਂ ਹੀ ਦੱਸ ਦੇ ਰਿਹਾ ਹਾਂ ਤਾਂ ਜੋ ਮਾਨ ਚੰਗੀ ਤਿਆਰੀ ਨਾਲ ਆ ਸਕੇ।
1. ਮਾਨ ਸਾਹਿਬ ਦੀ ਬੇਟੀ ਦੀ ਕਿਤਾਬ 'ਚੁਰਾਏ ਗਏ ਵਰ੍ਹੇ' ਤੋਂ ਹੀ ਗੱਲ ਸ਼ੁਰੂ ਕਰਾਂਗੇ :

2. ਮਾਨ ਨੂੰ ਪੁੱਛਗਿੱਛ ਦੌਰਾਨ ਅਤੇ ਜੇਲ੍ਹ ਵਿਚ ਕੋਈ ਤਸੀਹੇ ਨਹੀਂ ਦਿੱਤੇ ਗਏ ਇਸ ਦੀ ਪੁਸ਼ਟੀ ਬੇਟੀ ਦੀ ਹੀ ਕਿਤਾਬ ਕਰਦੀ ਹੈ। ਇਸ ਲਈ ਇਹ ਸਰਾਸਰ ਜੂਠ ਪ੍ਰਚਾਰਿਆਂ ਜਾਂਦਾ ਰਿਹਾ ਹੈ ਕਿ ਉਸ ਦੇ ਨਹੁੰ ਤੇ ਦਾੜ੍ਹੀ ਦੇ ਕੇਸ ਪੁੱਟੇ ਗਏ -
 
3. ਮਾਨ ਨੂੰ ਰਿਹਾਈ ਕੇਸ ਵਾਪਸ ਹੋਣ ਤੋਂ ਪਹਿਲਾਂ ਬਿਨਾ ਜ਼ਮਾਨਤ ਕਰਵਾਏ 29 ਨਵੰਬਰ 1989 ਨੂੰ ਹੀ ਮਿਲ ਗਈ ਸੀ-

 
4. ਭਾਗਲਪੁਰ ਵਿਚ ਚੱਲਦੇ ਕੇਸਾਂ ਵਿਚੋਂ ਸਿਰਫ਼ ਇੱਕੋ ਕੇਸ ਵਿਚੋਂ ਭਾਰਤ ਸਰਕਾਰ ਵੱਲੋਂ ਕੇਸ ਵਾਪਸ ਲੈਣ ਦੀ ਮਿਤੀ 2-12-1989 ਦੀ ਹੈ-
 
 

5. ਅਖ਼ਬਾਰਾਂ ਗਵਾਹੀ ਭਰਦੀਆਂ ਹਨ ਕਿ ਮਾਨ ਆਪਣੇ ਸਾਥੀਆਂ ਨਾਲ 2-12-1989 ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਪੰਜਾਬ ਪ੍ਰਸ਼ਾਸਨ ਵੱਲੋਂ ਇਕੱਠੀ ਕੀਤੀ ਦਿਹਾੜੀਦਾਰਾਂ ਦੀ ਫ਼ੌਜ ਖੱਟੇ ਪਰਨੇ ਬੰਨ੍ਹ ਕੇ ਹਵਾਈ ਅੱਡੇ ਤੇ ਇੱਕ ਰਾਤ ਪਹਿਲਾਂ ਇਸ ਦਾ ਸਵਾਗਤ ਕਰ ਚੁੱਕੀ ਹੈ।
 
 

6. ਬਾਬਾ ਜਰਨੈਲ ਸਿੰਘ ਖ਼ਾਲਸਾ ਦੀਆਂ ਗੁਰਮਤਿ ਲਿਟਰੇਚਰ ਅਤੇ ਗੁਰਬਾਣੀ ਦੀਆਂ ਪੋਥੀਆਂ ਵਾਲੀਆਂ ਬੱਸਾਂ ਸਾੜਨ ਵਾਲਾ, ਏਸ਼ੀਆਡ ਵਿਚ ਸਿੱਖਾਂ ਦੀ ਬੇਇੱਜ਼ਤੀ ਕਰਨ ਵਾਲਾ ਅਤੇ ਅਨੰਦਪੁਰ ਸਾਹਿਬ ਮਤੇ ਅਤੇ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੀ ਪਿੱਠ ਵਿਚ ਛੁਰਾ ਮਾਰਨ ਵਾਲ ਹਰਿਆਣਾ ਰਾਜ ਦਾ ਕੈਬਨਿਟ ਮੰਤਰੀ ਸ੍ਰੀ ਸੰਪਤ ਸਿੰਘ ਭਾਗਲਪੁਰ 30-11-1989 ਨੂੰ ਪਹੁੰਚ ਚੁਕਾ ਹੈ।  ਉਸ ਵਕਤ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਅਤੇ ਪੰਜਾਬ ਦੇ ਬਦਨਾਮ ਗਵਰਨਰ ਸ਼੍ਰੀ ਸਿਧਾਰਥ ਸ਼ੰਕਰ ਰੇਅ ਦੇ "ਖ਼ਾਲਸਾ ਪੰਥ ਦੇ ਪ੍ਰਭੁਤਾ ਧਾਰੀ ਸੰਘਰਸ਼ ਦਾ ਬੀਜ ਨਾਸ਼ ਕਰਵਾਉਣ ਲਈ" ਬਣਾਏ ਸਾਜ਼ਿਸ਼ੀ ਚੱਕਰਵਿਯੂ ਨੂੰ ਅੰਜਾਮ ਦੇਣ ਲਈ ਹਰਿਆਣਾ ਸਰਕਾਰ ਦਾ ਵਿਸ਼ੇਸ਼ ਹਵਾਈ ਜਹਾਜ਼ ਵਿਚ ਸ੍ਰੀ ਅੰਮ੍ਰਿਤਸਰ ਤੋਂ ਮਾਨ ਦੀ ਭੈਣ ਦਲਜੀਤ ਕੌਰ ਤੇ ਜੀਜਾ ਟੈਡੀ, ਬੇਟੀ ਤੇ ਹੋਰ ਸਬੰਧੀ ਨਾਲ ਲੈ ਕੇ ਗਿਆ ਹੈ। ਇਸ ਨੂੰ ਕਿਵੇਂ ਪਤਾ ਸੀ ਤੇ ਇਸ ਦੀ ਮਾਨ ਨਾਲ ਕੀ ਰਿਸ਼ਤੇਦਾਰੀ ਸੀ ਕੀ ਇਹ ਸਭ ਤੋਂ ਪਹਿਲਾਂ ਭਾਗਲਪੁਰ ਪਹੁੰਚ ਗਿਆ ?
 
 

7. ਮਾਨ ਨੂੰ "ਸਰਕਾਰੀ ਕਿਰਪਾ ਨਾਲ ਹੀ ਕੇਸ ਵਾਪਸ ਕਰਵਾਉਣਾ ਹੀ ਸੂਤ ਬੈਠੇਗਾ" ਮਾਨ ਦਾ ਵਕੀਲ ਸ੍ਰੀ ਵਡੇਰਾ ਕੀ ਕਹਿ ਰਿਹਾ ਹੈ?
 
 

8. ਇਸ ਵਕਤ ਤੱਕ ਅਰਥਾਤ 5-12-1989 ਤੱਕ ਮਾਨ ਦੇ ਖ਼ਿਲਾਫ਼ ਚੱਲਦੇ ਕੇਸਾਂ ਉੱਪਰ ਪਟਨਾ ਹਾਈ ਕੋਰਟ ਦੀ "ਸਟੇਅ" ਲਾਗੂ ਸੀ ਤੇ ਕਿਸੇ ਕੇਸ ਵਿਚ ਵੀ ਕੋਈ ਵੀ ਸਰਕਾਰੀ ਕਾਰਵਾਈ ਗੈਰ ਕਾਨੂੰਨੀ ਸੀ । ਇਸ ਗੱਲ ਦੀ ਪੁਸ਼ਟੀ ਦਿੱਲੀ ਦੀ ਤਿਹਾੜ ਜੇਲ੍ਹ ਨੰਬਰ 3 ਵਿਚ ਫਾਂਸੀ ਚੱਕੀਆਂ ਵਿਚ ਚੱਲਦੇ ਇਨ ਕੈਮਰਾ ਕੇਸ ਦੀ ਸ੍ਰੀਮਾਨ ਜੱਜ ਸ. ਜਸਪਾਲ ਸਿੰਘ ਦੀ ਲਿਖਤ ਆਰਡਰ ਦੀ ਇਹ ਕਾਪੀ ਗਵਾਹੀ ਭਰਦੀ ਹੈ-
 
 

9. ਫਿਰ ਮਾਨ ਤੋਂ 2-12-1989 ਨੂੰ ਕੇਸ ਕਿਵੇਂ ਵਾਪਸ ਕੀਤਾ ਗਿਆ ਇਹ ਆਪਣੇ ਆਪ ਵਿਚ ਹੀ ਇੱਕ ਅਦਾਲਤੀ ਭ੍ਰਿਸ਼ਟ ਆਚਰਨ ਵਾਲੀ ਸ਼ੱਕੀ ਕਾਰਵਾਈ ਹੋ ਨਿੱਬੜਿਆ ਜੋ ਖ਼ਾਸ ਤੌਰ ਤੇ ਮਾਨ ਨੂੰ ਰਿਹਾ ਕਰਨ ਲਈ ਭਾਰਤ ਸਰਕਾਰ ਦੇ ਦਬਾਅ ਥੱਲੇ ਕੀਤਾ ਗਿਆ [ ਇਸ ਦੀ ਸਪਸ਼ਟ ਗਵਾਹੀ ਭਰਦਾ ਹੈ ਸ੍ਰੀਮਾਨ ਜੱਜ ਜਸਪਾਲ ਸਿੰਘ ਜੀ ਵੱਲੋਂ ਲਿਖਤ 7-12-1989 ਦਾ  ਇਹ ਆਰਡਰ -
 
 

10. ਬਿਹਾਰ ਵਿਚ ਹਾਲੇ ਮਾਨ ਤੇ ਇਹ ਹੇਠਲਾ ਕੇਸ ਚੱਲਦਾ ਸੀ ਜਿਸ ਵਿਚ ਮੈਨੂੰ ਦਿੱਲੀ ਤਿਹਾੜ ਜੇਲ੍ਹ ਨੰਬਰ ਤਿੰਨ ਵਿਰ ਫਾਂਸੀ ਚੱਕੀਆਂ ਵਿਚ ਸੰਮਨ ਮਿਤੀ 4-10-1989 ਵਾਲੇ 12-12-1989 ਨੂੰ ਜੇਲ੍ਹ ਸੁਪ੍ਰੀਟੈਂਡੇਟ ਸ੍ਰੀ ਮਾਹਾਪਾਤਰਾ ਰਾਹੀਂ ਮਿਲੇ-
 
 

11. ਮਾਨ ਤੋਂ ਵਾਪਸ ਲਏ ਗਏ ਕੇਸ ਜਿਸ ਦਾ ਮਾਨ ਦੀ ਬੇਟੀ ਆਪਣੀ ਕਿਤਾਬ ਵਿਚ ਫ਼ੋਟੋ ਦਿੰਦੀ ਹੈ ਵਿਚ ਸਾਫ਼ ਆਰਡਰ ਮਾਨਯੋਗ ਜੱਜ ਨੇ ਕੀਤੇ ਹਨ ਕਿ ਸਿਰਫ਼ ਇਹੋ ਇੱਕੋ ਕੇਸ ਵਾਪਸ ਹੁੰਦਾ ਹੈ ਬਾਕੀ ਵਿਚ ਮਾਨ ਹਾਲੇ ਮੁਜਰਮ ਹੈ ਤੇ ਕੇਸ ਚੱਲਦੇ ਰਹਿਣਗੇ। ਧਿਆਨ ਨਾਲ ਆਰਡਰ ਪੜ੍ਹਨ ਦੀ ਕਿਰਪਾ ਕਰੋ-
 
 

12. ਦਿੱਲੀ ਵਾਲਾ ਕੇਸ ਮਾਨ ਅਤੇ ਉਸ ਦੇ ਸਾਥੀਆਂ ਤੋਂ 7-12-1989 ਨੂੰ ਵਾਪਸ ਲਿਆ ਜਾਂਦਾ ਹੈ। ਜਿਸ ਦਾ ਸਪਸ਼ਟ ਸੱਚ ਅਦਾਲਤੀ ਆਰਡਰ ਦੇ ਸਬੂਤ ਨਾਲ ਇਹ ਹੈ ਕਿ 29-11-1989 ਤੋਂ 7-12-1989 ਤੱਕ ਜੇਲ੍ਹ ਤੋੜ ਕੇ ਫ਼ਰਾਰ ਹੈ ਜਾਂ ਭਗੌੜਾ ਹੈ ਜਾਂ ਸਰਕਾਰੀ ਕਿਰਪਾ ਨਾਲ ਜੇਲ੍ਹ ਤੋਂ ਬਾਹਰ ਹੈ; ਕਿਉਂਕਿ ਉਸ ਨੇ ਜ਼ਮਾਨਤ ਨਹੀਂ ਕਰਵਾਈ ਹੈ। ਅਦਾਲਤੀ ਆਰਡਰ ਇਸ ਦੀ ਗਵਾਹੀ ਭਰਦੇ ਹਨ -
 
 
 

ਇਸੇ ਸਮੇਂ ਮੈਂ ਪਟਨਾ ਹਾਈ ਕੋਰਟ ਵਿਚ ਆਪਣੀ ਇੱਕ ਰਿਟ ਪਟੀਸ਼ਨ ਪਾਉਂਦਾ ਹਾਂ ਜੋ ਗਵਾਹੀ ਭਰਦੀ ਹੈ ਕਿ ਇਸ ਡੇਟ ਤੱਕ ਹਾਲੇ ਪਟਨਾ ਹਾਈ ਕੋਰਟ ਅਤੇ ਭਾਗਲਪੁਰ ਕੋਰਟ ਵਿਚ ਕੇਸ ਚਲਦੇ ਸਨ। ਕੋਈ ਵੀ ਨਿਪਟਾਰਾ ਕਿਸੇ ਵੀ ਡੰਗ ਨਾਲ ਨਹੀਂ ਹੋਇਆ ਸੀ ਅਤੇ ਨਾ ਹੀ ਕੇਸ ਵਾਪਸ ਲਏ ਗਏ ਸਨ :
 
 

13. ਇਹ ਤੱਥ ਕਿਤਨੇ ਗੰਭੀਰ ਅਤੇ ਸੰਗੀਂ ਹਨ ਕਿ ਮਾਨ ਤਾਂ ਐਮ.ਪੀ. ਬਣਦਾ ਹੈ ਤਾਂ ਰਿਹਾਈ ਹੋ ਰਹੀ ਹੈ ਤੇ ਮੈਂ ਵੀ ਨਾਲ ਹੀ ਐਮ.ਪੀ. ਇਲੈਕਟ ਹੁੰਦਾ ਹਾਂ ਤੇ ਮੈਨੂੰ ਫਾਂਸੀ ਚੱਕੀਆਂ ਵਿਚ ਹੀ ਅਲਫ਼ ਨੰਗਾਂ, ਬਿਨਾ ਕਿਸੇ ਵੀ ਸਹੂਲਤ ਤੋਂ ਕੈਦ ਰੱਖਿਆ ਜਾ ਰਿਹਾ ਹੈ। ਜਦ ਕਿ ਕੇਸ ਦੋਹਾਂ ਤੇ ਇੱਕੋ ਜਿਹੇ ਅਤੇ ਸਾਂਝੇ ਹਨ ? ਇਹ ਵੀ ਕਿਤਨੀ ਹੈਰਾਨੀ ਹੈ ਕਿ ਮਾਨ ਨਾਲ ਹੀ ਮੁਆਫ਼ੀ ਮੰਗਣ ਵਾਲੇ ਸਾਧਾਰਨ ਬੰਦੇ ਜੋ ਸੰਸਦ ਮੈਂਬਰ ਵੀ ਨਹੀਂ ਚੁਣੇ ਗਏ ਹਨ ਅਤੇ ਜਿਨ੍ਹਾਂ ਦਾ ਕੇਸ ਵਾਪਸ ਲੈਣ ਦੀ ਦਰਖ਼ਾਸਤ ਵਿਚ ਜ਼ਿਕਰ ਤੱਕ ਨਹੀਂ ਹੈ ਉਹ ਵੀ ਸਾਰੇ ਜਿਵੇਂ ਸ.ਕਮਿਕਰ ਸਿੰਘ, ਚਰਨ ਸਿੰਘ, ਰਾਗੀ ਰਾਮ ਸਿੰਘ, ਗੋਰਖਾ, ਪ੍ਰੋ. ਜਗਮੋਹਨ ਸਿੰਘ ਟੋਨੀ ਅਤੇ ਪ੍ਰੋ ਦਲੀਪ ਸਿੰਘ ਵੀ ਰਿਹਾ ਕਰ ਦਿੱਤੇ ਜਾਂਦੇ ਹਨ ਅਤੇ ਇਨ੍ਹਾਂ ਪੁਰ ਕਲਕੱਤਾ ਅਤੇ ਮੁੰਬਈ ਵਿਚ ਰਜਿਸਟਰਡ ਕੇਸ ਚਲਾਏ ਹੀ ਨਹੀਂ ਜਾਂਦੇ ਤੇ ਮੈਂ ਅਤਿੰਦਰ ਪਾਲ ਸਿੰਘ ਫਿਰ ਕਿਉਂ ਜੇਲ੍ਹ ਵਿਚ ਹੀ ਏਕਾਂਤਵਾਸੀ ਕਾਲ ਕੋਠੜੀ ਦੀ ਫਾਂਸੀ ਚੱਕੀ ਕੈਦ ਵਿਚ ਰਹਿੰਦਾ ਹਾਂ ? ਸਿਰਫ਼ ਇਸ ਲਈ ਕਿ ਮੈਂ ਮਾਨ ਅਤੇ ਇਸ ਦੇ ਸਾਥੀਆਂ ਵੱਲੋਂ ਮੁਆਫ਼ੀ ਮੰਗ ਕੇ ਲਲੇਕੜੀਆ ਨਾਲ ਮੰਗੀ ਰਿਹਾਈ ਦਾ ਸਪਸ਼ਟ ਵਿਰੋਧ ਕਰਦਾ ਹਾਂ ਅਤੇ ਨਾਲ ਹੀ ਭਾਰਤ ਸਰਕਾਰ ਵੱਲੋਂ ਕੇਸ ਵਾਪਸ ਲੈਣ ਦਾ ਵਿਰੋਧ ਕਰਦਾ ਹਾਂ। ਇਸ ਲਈ ਮੈਂ 5 ਦਸੰਬਰ 1989 ਨੂੰ ਤਿਹਾੜ ਜੇਲ੍ਹ ਨੰਬਰ 3 ਵਿਚ ਇਨ ਕੈਮਰਾ ਲੱਗਦੀ ਅਦਾਲਤ ਡੈਜ਼ਿਗਨੇਟੇਡ ਕੋਰਟ ਨੰਬਰ 3 ਵਿਚ ਬਕਾਇਦਾ ਪਟੀਸ਼ਨ ਪਾ ਕੇ ਭਾਰਤ ਸਰਕਾਰ ਦੀ ਕੇਸ ਵਾਪਸੀ ਦੀ ਦਰਖਾਸਤ ਨੂੰ ਚੁਨੌਤੀ ਦਿੰਦਾ ਹਾਂ ਤੇ ਮੰਗ ਕਰਦਾ ਹਾਂ ਕਿ "ਮੈਨੂੰ ਪ੍ਰਾਸਿਕਿਊਟ ਕੀਤਾ ਜਾਵੇ" । ਅਦਾਲਤ ਮੇਰੀ ਇਸ ਪਟੀਸ਼ਨ ਨੂੰ ਸਿਮਰਨਜੀਤ ਸਿੰਘ ਮਾਨ ਤੇ ਉਸ ਦੇ ਬਾਕੀ ਸਾਥੀਆਂ ਤੋਂ ਕੇਸ ਵਾਪਸੀ ਕਰਨ ਵੇਲੇ ਮਜਬੂਰ ਹੁੰਦੀ ਹੈ ਕਿ ਉਹ ਮੇਰੀ ਪੂਰੀ ਦੀ ਪੂਰੀ ਪਟੀਸ਼ਨ ਨੂੰ ਆਪਣੇ ਆਰਡਰ ਦਾ ਹਿੱਸਾ ਬਣਾਉਂਦੀ ਹੈ ਤੇ ਨਾਲ ਪੜ੍ਹੇ ਜਾਣ ਦਾ ਹੁਕਮ ਸੁਣਾਉਂਦੀ ਹੈ। ਅਦਾਲਤ ਦਾਸ ਲਈ ਸ਼ੇਅਰ ਵੀ ਲਿਖਦੀ ਹੈ "ਬੁਲੰਦ ਹਾਥੋਂ ਮੇਂ ਜੰਜ਼ੀਰ ਡਾਲ ਦੇਤੇ ਹੈ। ਅਜੀਬ ਰਸਮ ਚਲੀ ਹੈ ਦੁਆ ਨਾ ਮਾਂਗੇ ਕੋਈ॥" ਆਰਡਰ ਦੋਵੇਂ ਵੱਖੋ ਵੱਖਰੇ ਵੇਖੇ ਜਾ ਸਕਦੇ ਹਨ -
 
 

14. ਹੇਠਲੀ ਪੰਜਾਬ ਗਵਰਨਰ ਵੱਲੋਂ ਅਧਿਕਾਰਤ ਤੌਰ ਤੇ ਦਿੱਤੇ ਬਿਆਨ ਵਾਲੀ ਖ਼ਬਰ ਗਵਾਹੀ ਭਰਦੀ ਹੈ ਕਿ ਮਾਨ ਅਤੇ ਉਸ ਦੇ ਸਾਥੀਆਂ ਦੀ ਰਿਹਾਈ ਸ੍ਰੀ ਰਾਜੀਵ ਗਾਂਧੀ ਨੇ ਗੁਪਤ ਸਮਝੌਤੇ ਤਹਿਤ ਕੀਤੀ ਜਿਸ ਵਿਚ ਪੰਜਾਬ ਦੇ ਗਵਰਨਰ ਸ੍ਰੀ ਸਿਧਾਰਥ ਸ਼ੰਕਰ ਰੇਅ ਦਾ ਵੀ ਸਿੱਧਾ ਅਤੇ ਸਾਜ਼ਿਸ਼ੀ ਹੱਥ ਸੀ। ਅਤੇ ਇਹ ਗਵਰਨਰ ਵੀ ਪੀ ਸਿੰਘ ਸਰਕਾਰ ਵੇਲੇ ਵੀ ਮਾਨ, ਬਾਬਾ, ਅਤੇ ਯੂਨਾਈਟੇਡ ਅਕਾਲੀ ਦਲ, ਫੈਡਰੇਸ਼ਨਾਂ ਅਤੇ ਦਮਦਮੀ ਟਕਸਾਲ ਤੋਂ ਆਪਣੇ ਮੁਤਾਬਿਕ ਕੰਮ ਕਰਵਾਉਂਦਾ ਤੇ ਝੂਠ ਬੁਲਵਾਉਂਦਾ ਰਿਹਾ ਹੈ ਤੇ ਇਹ ਲੋਕ ਇਸ ਦੇ ਹੱਥ ਠੋਕੇ ਬਣ ਕਠਪੁਤਲੀ ਵਾਂਗ ਸਰਕਾਰੀ ਡਾਂਸ ਕਰਦੇ ਰਹੇ ਹਨ।
ਗਵਰਨਰ ਅਤੇ ਪੰਥਕ ਹਲਕੇ ਮੇਰੇ ਬਾਰੇ ਸਪਸ਼ਟ ਕੌਮ ਨੂੰ ਗੁਮਰਾਹ ਕਰਦੇ ਰਹੇ ਕਿ ਅਤਿੰਦਰ ਪਾਲ ਸਿੰਘ ਵੀ ਰਿਹਾ ਕਰ ਦਿੱਤਾ ਗਿਆ ਹੈ; ਮਾਨ, ਦਮਦਮੀ ਟਕਸਾਲ ਅਤੇ ਖਾੜਕੂਆਂ ਦੇ ਬਿਆਨ ਅਤੇ ਹੇਠਲੀ ਖ਼ਬਰ ਇਸ ਦੀ ਪੁਸ਼ਟੀ ਕਰਦੀ ਹੈ-
 
 

15. ਉਪਰੋਕਤ ਖ਼ਬਰ ਇਸ ਗੱਲ ਦੀ ਵੀ ਪੁਸ਼ਟੀ ਕਰਦੀ ਹੈ ਕਿ ਮਾਨ 2 ਦਸੰਬਰ 1989 ਤੋਂ ਪਹਿਲਾਂ ਰਿਹਾ ਹੋ ਕੇ ਪੰਜਾਬ ਪਹੁੰਚ ਚੁਕਾ ਸੀ। ਅਤੇ ਦਿੱਲੀ ਅਦਾਲਤ ਮਾਨ ਤੋਂ ਕੇਸ 7 ਦਸੰਬਰ 1989 ਨੂੰ ਵਾਪਸ ਲੈ ਰਹੀ ਹੈ।
16. ਸ੍ਰੀ ਰਾਮ ਜੇਠਮਲਾਨੀ ਮਾਨ ਦਾ ਵਕੀਲ 16 ਅਪ੍ਰੈਲ 1990 ਨੂੰ ਮਾਨ ਨੂੰ ਖ਼ਤ ਲਿਖ ਕੇ ਯਾਦ ਕਰਵਾ ਰਿਹਾ ਹੈ ਕਿ ਉਸ ਨੇ ਸ੍ਰੀ ਰਾਜੀਵ ਗਾਂਧੀ ਤੋਂ ਮੁਆਫ਼ੀ ਮੰਗ ਕੇ ਰਿਹਾਈ ਭਾਰਤ ਸਰਕਾਰ ਦੀ ਕਿਰਪਾ ਨਾਲ ਕਿਵੇਂ ਲਈ ਹੈ -
 
 

17. ਰਿਹਾਈ ਲਈ ਮਾਨ ਨੇ ਮੁਆਫ਼ੀ ਨਾਮਾ ਲਿਖਤ ਬੱਧ ਇਹ ਦਿੱਤਾ ਹੋਇਆ ਹੈ- (ਇੰਜ ਗੁਰੂ ਸਾਹਿਬਾਨ ਤੋਂ ਲੈ ਕੇ ਬਾਬਾ ਬੰਦਾ ਸਿੰਘ ਜੀ ਦੇ ਬਿਖੜੇ ਸਮੇਂ ਤੋਂ ਹੁੰਦੇ ਹੋਏ ਵਰਤਮਾਨ ਤੱਕ ਸਿਮਰਨਜੀਤ ਸਿੰਘ ਮਾਨ ਸਿੱਖਾਂ ਵਿਚੋਂ ਇਕੱਲਾ ਲੀਡਰ ਹੈ ਜਿਸ ਨੇ ਵਕਤ ਦੀ ਸਰਕਾਰ ਤੋਂ ਗੋਡਿਆਂ ਭਾਰ ਲਲੇਕੜੀਆਂ ਵੱਟ ਕੇ ਸਿੱਖੀ ਅਤੇ ਖ਼ਾਲਸੇ ਦੀ ਆਜ਼ਾਦੀ ਦਾ ਨਸਲ ਘਾਤ ਕਰਵਾ ਦੇਣ ਦੀ ਸ਼ਰਤ ਤੇ ਨੱਕ ਤੋਂ ਲਕੀਰਾਂ ਖਿੱਚ ਕੇ ਆਪਣੀ ਜਾਣ ਬਚਾਉਣ ਲਈ ਮੁਆਫ਼ੀ ਮੰਗੀ ਹੈ। ਮਾਨ ਦੀ ਇਹੋ ਸਭ ਤੋਂ ਵੱਡੀ ਕੁਰਬਾਨੀ ਹੈ ਜਿਸ ਦਾ ਜ਼ਿਕਰ ਇਸ ਦੇ ਗੁਰਗੇ ਕਰਦੇ ਫਿਰਦੇ ਹਨ।) ਤੱਥ ਅਤੇ ਸਬੂਤ ਇਹ ਹਨ :
 

ਸਿਮਰਨਜੀਤ ਸਿੰਘ ਮਾਨ ਨੇ ਭਾਗਲਪੁਰ ਜੇਲ੍ਹ ਵਿਚੋਂ ਰਿਹਾਅ ਹੋਣ ਲਈ ਭਾਰਤ ਦੇ (ਖ਼ਾਲਿਸਤਾਨ ਦੇ ਨਹੀਂ) ਪ੍ਰਮੁੱਖ ਨਿਆਂਧੀਸ਼ ਅਰਥਾਤ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਇੱਕ ਬੇਨਤੀ-ਪੱਤਰ ਨਹੀਂ ਸਗੋਂ ਘਿਰਨਾਯੋਗ ਮੁਆਫ਼ੀ ਨਾਮਾ, ਬਕਾਇਦਾ ਜੱਜ ਸ੍ਰੀਮਾਨ ਅਸੈ. ਐਲ. ਖੰਨਾਂ ਦੀ ਅਦਾਲਤ ਵਿਚ ਬਤੌਰ ਹਲਫ਼ੀਆ ਬਿਆਨ ਦੇ, ਖ਼ਤ ਤਸਦੀਕ ਕਰਵਾ ਕੇ ਅੰਗਰੇਜ਼ੀ ਵਿਚ ਭੇਜਿਆ। 

ਇਸ ਨੂੰ ਜੱਜ ਸ. ਲ.ਖੰਨਾ ਨੇ ਸਹੀ ਤਸਦੀਕ ਕੀਤਾ ਹੈ ਜਿਸ ਦੀ ਕਚਹਿਰੀ ਵਿਚ ਪੇਸ਼ ਹੋ ਕੇ ਮਾਨ ਨੇ ਦਸਤਖ਼ਤ ਕੀਤੇ ਸਨ।

ਇਹ ਅਨੁਵਾਦ ਮੈ ਨਹੀਂ ਕੀਤਾ ਅਤੇ ਨ੍ਹਾ ਹੀ ਇਹ ਲਫ਼ਜ਼ ਮੇਰੇ ਹਨ। ਸਗੋਂ ਮਾਨ ਦੇ ਹੀ ਰਹਿ ਚੁੱਕੇ ਜਨਰਲ ਸਕੱਤਰ ਸ. ਗੁਰਤੇਜ ਸਿੰਘ ਜੀ ਆਈ ਏ ਐਸ ਦੇ ਸ਼ਬਦ ਅਤੇ ਅਨੁਵਾਦ ਜੋ ਉਨ੍ਹਾਂ ਕੀਤਾ ਹੈ; ਉਨ੍ਹਾਂ ਦੇ ਬਲਾਗ ਤੋਂ ਮੈਂ ਧੰਨਵਾਦ ਸਹਿਤ ਪੇਸ਼ ਕਰ ਰਿਹਾ ਹਾਂ। ਸ. ਗੁਰਤੇਜ ਸਿੰਘ ਜੀ ਆਪਣੇ ਬਲਾਗ ਵਿਚ ਲਿਖਦੇ ਹਨ "ਮਾਨ ਦੀ ਬੇਟੀ ਦੀ ਤਾਜ਼ਾ ਪੁਸਤਕ "ਚੋਰੀ ਹੋਏ ਸਾਲ" ਵਿਚ ਇਸ ਖ਼ਤ ਦਾ ਤੇ ਹੋਰ ਕਈ ਵੇਰਵਿਆਂ ਦਾ ਜ਼ਿਕਰ ਆਉਣ ਕਾਰਨ ਮਾਨ ਦੇ ਰੋਲ ਤੇ ਇਸ ਦੀ ਸਿਆਸੀ ਸੰਜੀਦਗੀ ਬਾਰੇ ਅਨੇਕਾਂ ਗੰਭੀਰ ਸਵਾਲ ਉੱਠ ਖੜ੍ਹੇ ਹਨ।
ਮੈਨੂੰ (ਸ. ਗੁਰਤੇਜ ਸਿੰਘ ਜੀ ਨੂੰ) ਜਾਪਦਾ ਹੈ ਕਿਸੇ ਨੇ ਗੋਡਿਆਂ ਪਰਨੇ ਹੋ ਕੇ, ਅਸ਼ਟਾਂਗ ਪ੍ਰਣਾਮ ਕਰ ਕੇ, ਮੂੰਹ ਵਿਚ ਘਾਹ ਲੈ ਕੇ ਗਿੜਗਿੜਾ ਕੇ ਘਿਰਨਾਯੋਗ ਮੁਆਫ਼ੀ ਨਾਮਾ ਲਿਖਿਆ ਹੈ। ਇਸ ਦੇ ਹਰ ਅੱਖਰ ਵਿਚ ਤਰਲਾ ਹੈ। ਕੌਮ ਨੂੰ ਸ਼ੇਰ ਦਾ ਅੱਗਾ ਵਿਖਾਉਣ ਵਾਲਾ ਆਗੂ ਚੀਫ਼ ਜਸਟਿਸ ਰਾਹੀਂ ਭਾਰਤ ਸਰਕਾਰ ਨੂੰ ਗਿੱਦੜ ਦਾ ਪਿੱਛਾ ਕਿਉਂ ਵਿਖਾ ਰਿਹਾ ਹੈ ? ਜਿਸ ਦੇ ਮਨ ਵਿਚ ਇਹ ਸਵਾਲ ਨਹੀਂ ਉੱਠਦਾ ਉਹ ਵੀ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਹਿੱਕ ਠੋਕ ਕੇ ਆਪਣਾ ਪੱਖ ਜ਼ਾਹਿਰ ਕਰੇ। ਕਿਉਂਕਿ ਮਾਨ ਦੇ ਬਹੁਤੇ ਸਮਰਥਕ (ਅਤੇ ਆਪੂ ਬਣੇ ਅਖੌਤੀ ਪ੍ਰੋਫ਼ੈਸਰ) ਅੰਗਰੇਜ਼ੀ ਅੱਖਰ ਨਹੀਂ ਉਠਾ ਸਕਦੇ, ਇਸ ਕਾਰਨ ਪਹਿਲਾਂ ਇਸ ਜ਼ਿਕਰ ਅਧੀਨ ਚਿੱਠੀ (ਮੁਆਫ਼ੀ ਨਾਮਾ) ਦਾ ਪੰਜਾਬੀ ਰੂਪ ਲਵੋ।" ਮਾਨ ਲਿਖਦਾ ਹੈ-
ਮਾਣਯੋਗ,
ਭਾਰਤ ਦੇ ਮੁੱਖ ਨਿਆਂਧੀਸ਼,
ਨਵੀਂ ਦਿੱਲੀ ।
(ਜੇ) ਪ੍ਰਭੁਤਵ ਧਾਰੀ ਨੂੰ ਚੰਗਾ ਲੱਗ ਸਕੇ (ਤਾਂ ਅਰਜ਼ ਹੈ) ਮੇਰੀ ਲੋਚਾ ਹੈ ਕਿ ਮੈਂ ਆਪ ਦੇ, ਬਤੌਰ ਮਾਣਯੋਗ ਮੁੱਖ ਨਿਆਂਧੀਸ਼, ਦਰਸ਼ਨ ਕਰ ਸਕਾਂ। ਮੈਂ ਤੁਹਾਡੀ ਅਚਨ ਚੇਤ ਹੋਈ ਬਿਮਾਰੀ ਕਾਰਨ ਅਜਿਹਾ ਨਹੀਂ ਕਰ ਸਕਿਆ। ਚੰਗੇ ਭਾਗਾਂ ਨੂੰ ਹੁਣ ਤੁਸੀਂ ਵੱਲ ਹੋ ਗਏ ਹੋ। ਮੈਂ ਆਪ ਪ੍ਰਭੂ ਦੇ 19 ਜੂਨ 1984 ਦੇ ਹੁਕਮ, ਜੋ ਲੌਂਗੋਵਾਲ ਦੀ ਹੇਬੀਅਸ ਕੌਰਪਸ ਦੀ ਬੇਨਤੀ ਪ੍ਰਤੀ ਹਨ; ਪੜ੍ਹੇ ਹਨ ਅਤੇ ਓਸ ਪਿੱਛੇ ਸੁੱਝੇ (Post Script) ਪੰਜਾਬ ਹਰਿਆਣਾ ਸਰਹੱਦੀ ਝਗੜੇ ਸਬੰਧੀ ਸੁਝਾਵਾਂ ਵਿਚਲੀਆਂ ਟੂਕਾਂ ਪੜ੍ਹੀਆਂ ਹਨ।  ਮੈਂ ਦੂਜਿਆਂ ਕੋਲੋਂ ਆਪ ਦੇ ਬਾਰੇ ਸੁਣਿਆ ਹੈ। ਮੈਨੂੰ ਆਪ ਉੱਤੇ ਪੂਰਾ ਭਰੋਸਾ ਅਤੇ ਸ਼ਰਧਾ ਹੈ।
ਮੈਂ ਸੰਵਿਧਾਨ ਪ੍ਰਤੀ ਆਪਣੀ ਨਮਕ-ਹਲਾਲੀ ਦੁਹਰਾਉਂਦਾ ਹਾਂ ਅਤੇ ਮੈਂ ਦੇਸ਼ ਦੀ ਅਖੰਡਤਾ ਦੀ ਹਮਾਇਤ ਕਰਦਾ ਹਾਂ।
ਮੈਂ ਅੱਤਵਾਦ (Terrorism) ਦੇ ਪ੍ਰਯੋਗ ਵਿਚ ਯਕੀਨ ਨਹੀਂ ਰੱਖਦਾ।
ਮੈਂ ਆਪਣੀ ਸਰਕਾਰ ਦੀ ਬਖ਼ੂਬੀ ਅਤੇ ਸਿਦਕ ਨਾਲ ਸੇਵਾ ਕੀਤੀ ਹੈ। 
ਮੈਂ ਆਪਣੀ ਸਰਕਾਰ ਦੀ ਬਖ਼ੂਬੀ ਅਤੇ ਸਿਦਕ ਨਾਲ ਸੇਵਾ ਕੀਤੀ ਹੈ। 
ਮੈਂ ਬਹੁਤ ਗ਼ਲਤ ਸਮਝਿਆ ਗਿਆ ਵਿਅਕਤੀ ਹਾਂ।
ਮੈਂ ਆਪਣੀ ਵਿਚਾਰਧਾਰਾ ਸਰਕਾਰ ਨੂੰ ਸਿੱਧੇ ਤੌਰ ਉੱਤੇ ਜਾਂ ਤੁਹਾਡੇ ਰਾਹੀਂ ਪਹੁੰਚਾਉਣਾ ਚਾਹੁੰਦਾ ਹਾਂ। ਮੈਨੂੰ ਆਪ ਮਾਣਯੋਗ, ਭਾਰਤ ਦੇ ਚੀਫ਼ ਜਸਟਿਸ ਨੂੰ ਮਿਲ ਕੇ ਖ਼ੁਸ਼ੀ ਹੋਵੇਗੀ - 
20 ਅਗਸਤ ਨੂੰ ਜਾਂ ਇਸ ਤੋਂ ਬਾਅਦ ਜਿੱਥੇ ਕਿਤੇ ਵੀ ਜਦੋਂ ਕਦੋਂ ਵੀ ਇਸ ਮਕਸਦ ਲਈ ਆਪ ਨੂੰ (ਮਿਲਣ ਦਾ ਚਾਹਵਾਨ ਹਾਂ)। 
ਮੈਨੂੰ ਯਕੀਨ ਹੈ ਕਿ ਜੇ ਸਿਰਫ਼ ਮੇਰੀ ਸਲਾਹ ਪ੍ਰਵਾਨ ਕਰ ਲਈ ਜਾਵੇ ਅਤੇ (ਇਸ ਉੱਤੇ) ਅਮਲ ਕਰ ਲਿਆ ਜਾਵੇ ਤਾਂ ਪੰਜਾਬ ਵਿਚ (ਹੋ ਰਹੀ) ਹਿੰਸਾ ਰੁਕ ਜਾਵੇਗੀ ਅਤੇ ਸੂਬਾ ਵਾਪਸ ਆਮ ਹਾਲਤ ਵਿਚ ਆ ਜਾਵੇਗਾ।
ਮੈਂ ਇਹ ਸ਼ੁੱਧ ਆਤਮਾ ਨਾਲ ਲਿਖ ਰਿਹਾ ਹਾਂ।

ਦਸਤਖ਼ਤ: ਸਿਮਰਨਜੀਤ ਸਿੰਘ ਮਾਨ

ਦਸਤਖ਼ਤ ਤਸਦੀਕ ਕੀਤੇ : ਐਸ. ਐਲ. ਖੰਨਾ
ਮੁਹਰ : 19 ਅਗਸਤ 1989
ਮੈਟ੍ਰੋਪੌਲੀਟਨ ਮੈਜਿਸਟਰੇਟ, ਦਿੱਲੀ ।
ਸ. ਗੁਰਤੇਜ ਸਿੰਘ ਜੀ 14 ਅਗਸਤ 2015 ਨੂੰ ਲਿਖਦੇ ਹਨ : "ਇਸ ਤੋਂ ਵੀ ਸ਼ਰਮਨਾਕ ਹਨ ਉਹ 20 ਸ਼ਰਤਾਂ ਜਿਨ੍ਹਾਂ ਨੂੰ ਮੰਨ ਕੇ ਸਿਮਰਨਜੀਤ ਸਿੰਘ ਮਾਨ ਨੇ ਰਾਮ ਜੇਠਮਲਾਨੀ ਨੂੰ ਆਪਣਾ ਵਕੀਲ ਬਣਨ ਲਈ ਅਰਜੋਈ ਕੀਤੀ ਸੀ। ਚੰਗਾ ਹੋਵੇਗਾ ਕਿ ਉਹ ਆਪਣੇ ਆਪ ਇਹ ਦਸਤਾਵੇਜ਼ ਕੌਮ ਦੇ ਸਾਹਮਣੇ ਪੇਸ਼ ਕਰ ਦੇਵੇ।" 

18. ਮਾਨ ਦੇ ਇਸ ਵਤੀਰੇ ਕਰ ਕੇ ਬਾਬਾ ਅਕਾਲੀ ਦਲ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਾਨ ਦੇ ਸਭਨਾਂ ਲੀਡਰਾਂ ਸਬੰਧੀ ਭਾਰਤ ਸਰਕਾਰ ਦੇ ਇਨ੍ਹਾਂ ਮਾਮਲਿਆਂ ਨੂੰ ਵੇਖਣ ਵਾਲੇ ਖ਼ਾਸ ਅਧਿਕਾਰੀ ਆਈ ਬੀ ਦੇ ਡਿਪਟੀ ਡਾਇਰੈਕਟਰ ਕ੍ਰਿਸ਼ਨਾ ਮਲੋਏ ਧਰ ਦੀ ਟਿੱਪਣੀ ਬੜੀ ਅਹਿਮੀਅਤ ਰੱਖਦੀ ਹੈ ਕਿ "ਮਾਨ ਦੇ ਬੰਦੇ ਸਿਰਫ਼ ਭਾਰਤ ਸਰਕਾਰ ਤੋਂ ਮਿਲਦੀਆਂ ਥੈਲੀਆਂ ਲਈ ਹੀ ਲਾਲਚੀ ਰਹੇ ਹਨ"। ਹੇਠਾਂ ਪੁਸਤਕ ਤੋਂ ਲਿਖਤ ਮੌਜੂਦ ਹੈ -
 
 

( ਇਸ ਦੇ ਅਖੌਤੀ ਖ਼ਾਲਿਸਤਾਨੀ ਗੁਰਗੇ ਸੰਸਾਰ ਭਰ ਵਿਚ ਇਸ ਨਾਲ ਇਹੋ ਲੈਣ ਦੇਣ ਲਈ ਮਾਹਿਰ ਅਤੇ ਜਾਣੇ ਜਾਂਦੇ ਹਨ। ਇਸ ਦੇ ਸਾਥੀ ਕਈ ਤਰ੍ਹਾਂ ਦੇ ਦੂਸ਼ਣ ਸਾਬਤ ਕਰ ਚੁੱਕੇ ਹਨ : Pritpal Singh Dabhali Chitti diti aa nale mul leya mann nu lakh rupiya hath ch fdaya bhai aje banda pakka ni hoya keh k chitti ik hor pwa deo high commission nu ਅਰਥਾਤ ਮਾਨ ਤੋਂ ਵਿਦੇਸ਼ਾਂ ਵਿਚ ਪੱਕੇ ਹੋਣ ਲਈ ਇੱਕ ਲੱਖ ਰੁਪਿਆ ਦੇ ਕੇ ਚਿੱਠੀ ਮਿਲਦੀ ਹੈ ਜੋ ਇਸ ਨੇ ਵੀ ਲੱਖ ਰੁਪਿਆ ਦੇ ਕੇ ਹੀ ਲਈ ਹੈ ਪਰ ਜਦੋਂ ਤੱਕ ਇਹ ਗੱਲ ਚੱਲਦੀ ਪਈ ਸੀ ਬੰਦਾਂ ਓਦੋਂ ਤੱਕ ਪੱਕਾ ਨਹੀਂ ਹੋਇਆ ਹੈ।)

19. ਮਾਨ ਨੇ ਭਾਰਤ ਸਰਕਾਰ ਨੂੰ ਕਈ ਵਾਰ ਸਿੱਖ ਸੰਘਰਸ਼ ਨੂੰ ਖ਼ਤਮ ਕਰਵਾ ਦੇਣ ਲਈ ਖ਼ਤ ਲਿਖ ਕੇ ਵਾਅਦੇ ਕੀਤੇ ਹਨ । 3 ਜਨਵਰੀ 1990 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸ੍ਰੀ ਮਾਨ ਵੱਲੋਂ ਲਿਖਿਆ ਇੱਕ ਹੋਰ ਖ਼ਤ-

 

20- ਮਾਨ ਦਾ ਅੰਤਿਮ ਨਿਸ਼ਾਨਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੀ ਰਿਹਾ ਹੈ । ਖ਼ਾਲਿਸਤਾਨ ਦਾ ਨਾਅਰਾ ਤਾਂ ਸਿਰਫ਼ ਇਸ ਸੰਘਰਸ਼ ਅਤੇ ਸੰਘਰਸ਼ ਲਈ ਜੰਗਜੂ ਯੋਧਿਆਂ ਦਾ ਬੀਜ ਨਾਸ਼ ਕਰਵਾ ਦੇਣਾ ਹੀ ਰਿਹਾ ਹੈ। ਬਾਰ ਬਾਰ ਇਸ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ; ਭਾਰਤ ਪ੍ਰਤੀ ਪ੍ਰਭੂ ਰੂਪੀ ਸ਼ਰਧਾ ਅਤੇ ਨਿਸ਼ਠਾ ਦਾ ਪ੍ਰਗਟਾਵਾ ਕੀਤਾ ਹੈ । ਮਈ 1989 ਦੀ ਹੀ ਇੱਕ ਹੋਰ ਗਵਾਹੀ ਰਸਾਲਾ ਸੰਤ ਸਿਪਾਹੀ ਨੂੰ ਦਿੱਤਾ ਖ਼ਾਸ ਇੰਟਰਵਿਊ । ਰਸਾਲੇ ਨੇ ਪੁੱਛਿਆ ਕਿ ਕੀ ਤੁਸੀਂ ਭਾਰਤ ਵਿਚ ਪੰਜਾਬ ਦੇ ਮੁੱਖ ਮੰਤਰੀ ਬਣਨਾ ਪਸੰਦ ਕਰੋਗੇ ? ਤਾਂ ਮਾਨ ਦਾ ਜਵਾਬ ਪੜ੍ਹੋ-
 
 

ਮਾਨ ਦੇ ਆਦਮ ਕੱਦ ਪੰਜਾਬ ਵਿਚ ਲਾਏ ਗਏ ਪੋਸਟਰ ਵੀ ਇਸੇ ਦੀ ਹੀ ਗਵਾਹੀ ਭਰਦੇ ਹਨ:
 
 

21. ਮਾਨ ਦਾ ਅਸਤੀਫ਼ਾ ਵੀ ਭਾਰਤੀ ਏਜੈਂਸੀਆਂ ਦੀ ਭਾਰਤ ਸਰਕਾਰ ਨਾਲ ਹੋਈ ਗੰਡ ਤਰੁੱਪ ਦਾ ਹੀ ਨਤੀਜਾ ਸੀ; ਇਸੇ ਗੱਲ ਤੋਂ ਪਰਦਾ ਚੁੱਕਦੀ ਹੈ ਮਾਨ ਦੀ ਬੇਟੀ ਦੀ ਲਿਖੀ ਕਿਤਾਬ-
 
 

22. ਮਾਨ ਵੱਲੋਂ ਮੁੰਬਈ ਵਿਚ ਲਿਖਿਆ ਗਿਆ ਅਸਤੀਫ਼ਾ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਮਾਨ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਰਾਜਨੀਤਕ ਆਰਡਰ ਦੋਵੇਂ ਹੀ ਇੱਕੋ ਸਮੇਂ ਇੱਕੋ ਟਾਈਪ ਮਸ਼ੀਨ ਤੋ ਕਿਵੇਂ ਟਾਈਪ ਹੋ ਸਕਦੇ ਹਨ ? ਪਰ ਇੰਜ ਹੋਇਆ ਹੈ ਤੁਸੀਂ ਆਪ ਮੁਕਾਬਲਾ ਕਰਵਾ ਕੇ ਵੇਖ ਲਵੋ:
 
 
 
 

23. ਜੋਗਬਨੀ ਬਿਹਾਰ ਤੋਂ ਮਾਨ ਦੀ ਗ੍ਰਿਫ਼ਤਾਰੀ ਅਤੇ ਉਸ ਦੀ ਪੰਜਾਬ ਵਾਪਸੀ ਇੱਕ ਸਾਜ਼ਿਸ਼ ਦੇ ਤਹਿਤ ਹੀ ਹੋਈ (ਤੱਥ ਅਤੇ ਪ੍ਰਮਾਣ ਮਾਨ ਦੀ ਬੇਟੀ ਦੀ ਹੀ ਲਿਖੀ ਕਿਤਾ) । ਮਾਨ ਦੀ ਬੇਟੀ ਵੱਲੋਂ ਲਿਖੇ ਸੱਚ ਨੂੰ ਧਿਆਨ ਨਾਲ ਪੜ੍ਹੋ ਆਪਣੇ ਆਪ ਸਾਧਾਰਨ ਬੱਚਾ ਵੀ ਸਮਝ ਜਾਵੇਗਾ ਕਿ ਇਹ ਸਭ ਪਲਾਨ ਕੀਤਾ ਹੋਇਆ ਐਕਟ ਹੈ-
 
 
 
 
 
24. ਮਾਨ ਦੇ ਟੱਬਰ ਨੇ, ਇਸ ਦੇ ਪੇਡ ਗੁਰਗੇ ਟੋਨੀ ਤੇ ਦਲੀਪ ਸਿੰਘ ਦੇ ਟੱਬਰ ਨੇ, ਰੱਜ ਕੇ ਪ੍ਰਚਾਰ ਕੀਤਾ ਕਿ ਇਨ੍ਹਾਂ ਸਭਨਾਂ ਨੂੰ ਅਤਿੰਦਰ ਪਾਲ ਸਿੰਘ ਨੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਫੜਵਾਇਆ ਹੈ; ਜਦ ਕਿ ਮੇਰੀ ਗ੍ਰਿਫ਼ਤਾਰੀ 27 ਸਤੰਬਰ 1988 ਨੂੰ ਹੁੰਦੀ ਹੈ । ਮਾਨ ਸਾਹਿਬ ਆਪਣੀ ਗ੍ਰਿਫ਼ਤਾਰੀ ਦਾ ਸੱਚ ਆਪ ਉੱਪਰ ਬਿਆਨ ਕਰ ਚੁੱਕੇ ਹਨ। ਇਹ ਸਭ ਅਤੇ ਹੋਰ ਲਗਭਗ 300 ਤੋਂ ਵੱਧ ਸਿੱਖ ਮਾਨ ਸਾਹਿਬ ਦੀ ਲਿਖਤ ਡਾਇਰੀ ਦੇ ਹਿਸਾਬ ਨਾਲ 28 ਨਵੰਬਰ 1989 ਤੋਂ ਬਾਅਦ ਇੱਕ ਮਹੀਨੇ ਦੇ ਅੰਦਰ-ਅੰਦਰ ਹੀ ਭਾਰਤ ਸਰਕਾਰ ਦੀ ਸ੍ਰੀ ਅਨੰਤ ਕੁਮਾਰ ਡੀ ਜੀ ਪੀ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ 'ਸਿਟ' ਨੇ ਗ੍ਰਿਫ਼ਤਾਰ ਕਰ ਲਏ ਸਨ। ਇਨ੍ਹਾਂ ਵਿਚੋਂ ਚੋਣਵਿਆਂ ਨੂੰ  ਵਾਅਦਾ ਮੁਆਫ਼ ਗਵਾਹ ਵੀ ਬਣਾ ਲਿਆ ਸੀ। ਮੇਰੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਇਨ੍ਹਾਂ ਵਿਚੋਂ ਵਾਅਦਾ ਮੁਆਫ਼ ਗਵਾਹਾਂ ਅਤੇ ਹੋਰ ਗਵਾਹੀਆਂ ਭਾਗਲਪੁਰ ਕੇਸ ਵਿਚ ਭੁਗਤ ਚੁੱਕੀਆਂ ਸਨ। ਇਨ੍ਹਾਂ ਸਭਨਾਂ ਦੀ ਸਚਾਈ; ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਇਨ੍ਹਾਂ ਸਭਨਾਂ ਦੀ ਸ਼ਨਾਖ਼ਤ ਅਤੇ 318 ਹੋਰ ਗੁਰ ਸਿੱਖ ਫੜਵਾਉਣ ਦੀ ਸ੍ਰੀ ਸਿਮਰਨਜੀਤ ਸਿੰਘ ਮਾਨ ਵੱਲੋਂ ਕਰਨ ਦੀ ਪੁਸ਼ਟੀ ਦੇ ਇੱਕ ਹਜ਼ਾਰ ਸਫ਼ਿਆਂ ਦੇ ਬਿਆਨ ਤੇ ਅਦਾਲਤੀ ਦਸਤਾਵੇਜ਼ ਮੌਜੂਦ ਹਨ। ਕੁੱਝ ਕੁ ਵੰਨਗੀਆਂ ਹਾਜ਼ਰ ਹਨ :

25. ਸ. ਭਜਨ ਜੀਤ ਸਿੰਘ ਈ 4 ਅਰੇਰਾ ਕਾਲੋਨੀ ਦਾ ਬਿਆਨ ਮਿਤੀ 20-12-1986
 
 
 
26. ਹਰਜੋਤ ਸਿੰਘ ਸਿੰਘ ਨਰੂਲਾ ਦਾ 4 ਸਫ਼ਿਆਂ ਦਾ ਬਿਆਨ
 
 
 
 
27. ਜਗਮੋਹਨ ਸਿੰਘ ਟੋਨੀ ਦੇ ਮਕਾਨ ਮਾਲਕ ਦਾ ਬਿਆਨ 17-5-1986

 
 
 
28. ਮਾਨ ਸਾਹਿਬ ਦਾ ਚਹੇਤਾ ਪ੍ਰਭਾਕਰ ਦਾ ਬਿਆਨ 21-12-1985
 
 
 
29. ਮਾਨ ਦੇ ਹੀ ਇੱਕ ਹੋਰ ਖ਼ਾਸਮ ਖ਼ਾਸ ਸਤਿਬੀਰ ਸਿੰਘ ਦਾ ਬਿਆਨ  11-10-1985

 
 
 

30. ਜਿਸ ਉਹ ਮਾਨ, ਕਰਨਲ ਬਲਬੀਰ, ਮਾਨ ਦੇ ਭਾਂਜੇ ਸੁਖਤਾਜ ਅਤੇ ਹੋਰਾਂ ਦਾ ਖ਼ੁਲਾਸਾ ਕਰਦਾ ਹੈ
ਮਾਨ ਦਾ ਭਾਂਜਾ ਮਾਨ ਦੇ ਕਹਿਣ ਤੇ ਮੇਰੇ ਖ਼ਿਲਾਫ਼ ਵਾਅਦਾ ਮੁਆਫ਼ ਗਵਾਹ ਵੀ ਬਣਿਆ ਤੇ ਭਾਰਤ ਸਰਕਾਰ ਨੇ ਇਸ ਨੂੰ ਵਿਦੇਸ਼ਾਂ ਵਿਚ ਸੈੱਟ ਕੀਤਾ ਹੋਇਆ ਹੈ । ਇਹ ਉਪਰੋਕਤ 318 ਗਵਾਹਾਂ ਵਿੱਚੋਂ ਚੰਦ ਕੁ ਮੈਂ ਦੇ ਰਿਹਾ ਹਾਂ ।ਇਹ ਚੇਤੇ ਰੱਖਣਾ ਬਹੂਤ ਜਰੂਰੀ ਹੈ ਕਿ ਇਹ ਉਹੀ ਐਫ਼.ਆਰ.ਆਈ. ਦੇ ਫੇਵਰ ਵਿਚ ਸਰਕਾਰੀ ਗਵਾਹੀ ਦੇ ਤੌਰ ਤੇ ਦਿੱਤੇ ਗਏ ਉਹ ਬਿਆਨ ਹਨ ਜੋ ਮੇਰੇ ਅਤੇ ਖ਼ਾਸ ਕਰ ਕੇ ਸ਼ਹੀਦ ਸਤਵੰਤ ਸਿੰਘ ਅਤੇ ਸ਼ਹੀਦ ਕੇਹਰ ਸਿੰਘ  ਤੋਂ ਇਲਾਵਾ ਭਾਈ ਗੁਰਬਖ਼ਸ਼ ਸਿੰਘ, ਭਾਈ ਬਲਬੀਰ ਸਿੰਘ ਇੰਸਪੈਕਟਰ ਇੰਦਰਾਂ ਕੇਸ ਦੇ ਖ਼ਿਲਾਫ਼ ਚੱਲੇ ਮੁਕਦਮੇ ਵਿਚ ਵਰਤੇ ਗਏ ਹਨ।

31. ਗੱਲ ਲੰਮੀ ਹੁੰਦੀ ਜਾ ਰਹੀ ਹੈ ਸੰਖੇਪ ਇਹ ਹੈ ਕਿ ਟੋਨੀ ਤੇ ਪ੍ਰੋ ਦਲੀਪ ਸਿੰਘ ਨੂੰ ਮਾਨ ਦੇ ਨਾਲ ਹੀ ਦਿੱਲੀ ਲੈ ਆਂਦਾ ਗਿਆ ਸੀ ਤੇ ਇਨ੍ਹਾਂ ਸਭ ਕੁੱਝ ਉਗਲ ਕੇ ਸਾਰੇ ਦੋਸ਼ ਮੇਰੇ ਸਿਰ ਤੇ ਮੜ੍ਹ ਦਿੱਤੇ ਸਨ ਸਭਨਾਂ ਦੇ ਬਿਆਨ ਦਿੱਲੀ ਹਾਈ ਕੋਰਟ ਤੋਂ ਤਸਦੀਕ ਸ਼ੁਦਾ ਦਾਸ ਨੇ ਆਪਣੀ ਰਿਹਾਈ ਤੋਂ ਬਾਅਦ ਕਢਵਾਏ ਹੋਏ ਹਨ ਤੇ ਜੋ ਕੁਲ ਮਿਲਾ ਕੇ 2500 ਸਫ਼ਿਆਂ ਦੇ ਹਨ।
ਨਿਤਾਰਾ ਮਾਨ ਨਾਲ ਹੀ ਬੈਠ ਕੇ ਉਹ ਵੀ ਇਸ ਸ਼ਰਤ ਤੇ ਕੇ ਜੋ ਝੂਠਾ ਸਾਬਤ ਹੋ ਜਾਵੇ ਉਹ ਪੰਥਕ ਸੰਘਰਸ਼ ਅਤੇ ਲੀਡਰੀ ਦੀ ਦਾਅਵੇਦਾਰੀ ਤੋਂ ਪਿੱਛੇ ਹੱਟ ਜਾਵੇ ਸਿੱਧੀ ਗੱਲ ਮਾਨ ਨਾਲ ਹੀ ਹੋਵੇਗੀ ਕਿਉਂਕਿ ਸਾਰੇ ਤੱਥ ਅਤੇ ਸਾਜ਼ਿਸ਼ਾਂ ਤੇ ਝੂਠ ਦਾ ਸੰਦ ਖ਼ੁਦ ਮਾਨ ਹੀ ਹੈ।

32. ਮਾਨ ਦੀ ਆਪਣੀ ਕੋਈ ਵੀ ਪ੍ਰਾਪਤੀ ਨਹੀਂ ਹੈ । ਉਹ ਖ਼ਾਲਸਤਾਨ ਦੀਆਂ ਮੇਰੀਆਂ ਪ੍ਰਾਪਤੀਆਂ ਨੂੰ ਆਪਣੀਆਂ ਬਣਾ ਕੇ ਸਰਕਾਰੀ ਸ਼ਕਤੀ ਨਾਲ ਪ੍ਰਚਾਰਦਾ ਹੈ। ਜਿਹੜੇ ਕੇਸਾਂ ਦਾ ਮਾਨ ਖ਼ੁਦ ਹਵਾਲਾ ਦਿੰਦਾ ਹੈ ਕਿ ਉਸ ਨੇ "ਖ਼ਾਲਿਸਤਾਨ" ਦੇ ਜਿੱਤੇ ਹਨ ਅੱਜ ਤੱਕ ਉਨ੍ਹਾਂ ਦਾ ਵੇਰਵਾ ਕਦੇ ਆਪਣੀ ਜਾਂ ਪਾਰਟੀ ਦੀ ਵੈੱਬ ਸਾਈਟ ਤੇ ਨਹੀਂ ਪਾਇਆ ਤੇ ਨ੍ਹਾ ਹੀ ਮੰਗਣ ਤੇ ਵੀ ਕੋਈ ਆਰਡਰ ਹੀ ਦਿਖਾਏ ਹਨ। ਮੈਂ ਜਿਹੜੇ ਕੇਸਾਂ ਦਾ ਮਾਨ ਜ਼ਿਕਰ ਕਰਦਾ ਹੈ ਉਹ ਅਦਾਲਤ ਤੋਂ ਕਢਵਾਏ ਹਨ । ਹੈਰਾਨੀ ਜਨਕ ਸੱਚ ਇਹ ਸਾਹਮਣੇ ਆਉਂਦਾ ਹੈ ਕਿ ਉਨ੍ਹਾਂ ਵਿਚੋਂ ਇੱਕ ਵੀ ਕੇਸ ਕਥਿਤ ਰੂਪ ਵਿਚ "ਖ਼ਾਲਿਸਤਾਨ" ਦਾ ਨਹੀਂ ਨਿਕਲਿਆ ।  ਉਹ ਸਾਰੇ ਹੀ ਬਣੇ ਮਾਨ ਤੇ ਕੇਸ ਸੀ ਆਰ ਪੀ ਸੀ ਦੀ ਧਾਰਾ 124 ਦੇ ਕੇਸ ਹਨ; ਖ਼ਾਲਿਸਤਾਨ ਦੇ ਹਨ ਹੀ ਨਹੀਂ ! ਝੂਠ ਤੋਂ ਪਰਦਾ ਅਦਾਲਤੀ ਹੁਕਮ ਚੁੱਕਦੇ ਹਨ; ਸਬੂਤ ਵੇਖੋ :
 
 
 
 

33. ਸੁਪਰੀਮ ਕੋਰਟ ਵੱਲੋਂ ਮਾਨ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਗਈ 
 

34. ਮਾਨ ਤੇ ਜਲੰਧਰ ਕੇਸ ਦੀ ਸਚਾਈ ਜੋ ਕਿ 124 ਦਾ ਹੀ ਹੈ ਐਫ ਆਰ ਆਈ ਦੀ ਗਵਾਹੀ

 

35. ਮਾਨ ਨੇ ਕਿਰਪਾਨ ਬਾਰੇ ਵੀ ਝੂਠ ਬੋਲਿਆ ਇਸ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਉਹ ਸੰਗਰੂਰ ਤੋਂ ਜਿੱਤ ਕੇ ਬਿਨਾ ਕਿਰਪਾਨ ਲੋਕ ਸਭਾ ਵਿਚ ਗਿਆ । ਇਸ ਦਾ ਲੋਕ ਸਭਾ ਵਿਚ ਪਲੇਠਾ ਭਾਸ਼ਣ ਹੀ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੂੰ ਕੈਬਨਿਟ ਮੰਤਰੀ ਬਣਾਉਣ ਦੀ ਮੰਗ ਕਰਨਾ ਰਿਹਾ ਹੈ। ਇਹ ਇਸ ਕਰ ਕੇ ਕਿ ਇਸੇ ਨੇ ਹੀ ਸੰਗਰੂਰ ਸੀਟ ਤੋਂ ਬਰਨਾਲੇ ਨੂੰ ਹਰਵਾਉਣ ਵਾਸਤੇ ਮਾਨ ਨੂੰ ਜਿਤਾਇਆ ਸੀ।

36. ਕਿਰਪਾਨ ਸਬੰਧੀ ਝੂਠ ਤੋਂ ਪਰਦਾ ਚੁੱਕਦੀ ਦੂਜੀ ਮਿਸਾਲ 1989 -90 ਵਿਚ ਵੀ ਇਹ ਬਿਨਾ ਕਿਰਪਾਨ ਰਾਜੀਵ ਗਾਂਧੀ ਨਾਲ ਗਲਵੱਕੜੀ ਪਾਉਣ ਸੰਸਦ ਵਿਚ ਗਿਆ ਇਸ ਦੀ ਗਵਾਹੀ ਇਹ ਹੈ-
 
 
 
 

37. ਕਿਰਪਾਨ ਸਬੰਧੀ ਝੂਠ ਤੋਂ ਪਰਦਾ ਚੁੱਕਦੀ ਤੀਜੀ ਮਿਸਾਲ ਇਹ ਹੈ-

ਮਾਨ ਨੂੰ ਬਦਨਾਮ ਹੋਣ ਤੋਂ ਬਚਾਉਣ ਲਈ ਕਿਰਪਾਨ ਦਾ ਮੁੱਦਾ ਸਿਰਫ਼ ਏਜੈਂਸੀਆਂ ਦੇ ਕਹਿਣ ਤੇ  ਇਸ ਕਰ ਕੇ ਸਾਜ਼ਿਸ਼ ਅਧੀਨ ਬਣਾਇਆ ਗਿਆ ਕਿ ਜੇ ਮਾਨ ਭਾਰਤ ਸਰਕਾਰ ਨੂੰ ਆਪਣੇ ਕੀਤੇ ਵਾਅਦੇ ਅਨੁਸਾਰ ਖ਼ਾਲਿਸਤਾਨ ਦਾ ਬੀਜ ਨਾਸ਼ ਕਰਵਾ ਦੇਣ ਲਈ ਇਸ ਮੁੱਦੇ ਤੋਂ ਲੋਕ ਸਭਾ ਵਿਚ ਥਿੜਕਦਾ ਹੈ ਤਾਂ ਇਸ ਨੂੰ ਉਨ੍ਹਾਂ ਖਾੜਕੂਆਂ ਅਤੇ ਸਿੱਖ ਸੰਘਰਸ਼ ਸ਼ੀਲ ਧਿਰਾਂ ਨੇ ਨਹੀਂ ਛੱਡਣਾ ਜਿਸ ਕਰ ਕੇ ਇਹ ਸੰਸਦ ਵਿਚ ਪਹੁੰਚਿਆਂ ਤੇ ਸਿੱਖਾਂ ਦਾ ਵਾਹਦ ਆਗੂ ਬਣਿਆ ਹੈ। ਹੋਰ ਜੇ ਇਹ ਖ਼ਾਲਿਸਤਾਨ ਦਾ ਮੁੱਦਾ ਸੰਸਦ ਵਿਚ ਚੁੱਕਦਾ ਹੈ ਤਾਂ ਫਿਰ ਇਸ ਨੂੰ ਭਾਰਤ ਸਰਕਾਰ ਨਾਲ ਕੀਤੇ ਵਾਅਦੇ ਅਨੁਸਾਰ ਜਿਹੜੇ ਇਸ ਤੇ ਕੇਸ ਪੈਂਡਿੰਗ ਛੱਡੇ ਗਏ ਹਨ ਉਹ ਭੁਗਤਣ ਲਈ ਦੁਬਾਰਾ ਜੇਲ੍ਹੀਂ ਡੱਕਣਾ ਪੈਣਾ ਹੈ। ਦੋਵੇਂ ਹੀ ਹਾਲਤਾਂ ਵਿਚ ਇਸ ਦਾ ਖਾੜਕੂਆਂ ਦਾ ਸਫ਼ਾਇਆ ਕਰਵਾ ਦੇਣ ਅਤੇ ਖ਼ਾਲਿਸਤਾਨ ਤੇ ਖ਼ਾਲਿਸਤਾਨੀਆਂ ਦਾ ਬੀਜਨਾਸ਼ ਕਰਵਾ ਦੇਣ ਵਾਲੇ ਅਸਲ "ਸਾਜ਼ਿਸ਼ੀ ਵਡੇਰੀ ਕਾਰਜ ਯੋਜਨਾਂ" ਤੇ ਅਮਲ ਨਹੀਂ ਹੋ ਸਕਦਾ; ਜਿਸ ਦਾ ਮਾਨ ਦੀ ਬੇਟੀ ਦੀ ਪੁਸਤਕ ਵਿਚ ਵੀ "ਵਡੇਰੀ ਕਾਰਜ ਯੋਜਨਾਂ ਤਿਆਰ ਕੀਤੀ ਗਈ" ਵਜੋਂ ਪੁਸ਼ਟੀ ਹੈ। ਇਸ ਲਈ ਰਾਹ ਇਹ ਲੱਭਿਆ ਗਿਆ ਕਿ ਜਜ਼ਬਾਤੀ ਧਾਰਮਿਕ ਮੁੱਦਾ ਖੜ੍ਹਾ ਕਰਵਾ ਦਿਓ। ਤੇ ਉਹ ਮੁੱਦਾ ਸੀ ਕਿਰਪਾਨ ਨਾਲ ਸੰਸਦ ਵਿਚ ਨਹੀਂ ਜਾਣ ਦਿੱਤਾ। ਜਦ ਕਿ ਭਾਈ ਜਗਦੇਵ ਸਿੰਘ ਖੁੱਡੀਆਂ, ਐਡਵੋਕੇਟ ਰਾਜਦੇਵ ਸਿੰਘ ਬਰਨਾਲਾ, ਸ. ਸੁੱਚਾ ਸਿੰਘ ਮਲੋਆ, ਬੀਬੀ ਰਾਜਿੰਦਰ ਕੌਰ ਬੁਲਾਰਾ, ਬੀਬੀ  ਬਿਮਲ ਕੌਰ ਖ਼ਾਲਸਾ, ਸ. ਕਿਰਪਾਲ ਸਿੰਘ ਅੰਮ੍ਰਿਤਸਰ ਆਦਿ ਸਭ ਕਿਰਪਾਨ ਉੱਪਰ ਦੀ ਪਾ ਕੇ ਸੰਸਦ ਦੀਆਂ ਬੈਠਕਾਂ ਵਿਚ ਸ਼ਾਮਲ ਹੁੰਦੇ ਰਹੇ ਹਨ। ਬਜ਼ੁਰਗ ਆਗੂ ਸੁੱਚਾ ਸਿੰਘ ਮਲੋਆ ਤਾਂ ਤਿੰਨ ਫੁੱਟੀ ਕਿਰਪਾਨ ਵੀ ਗਾਤਰੇ ਪਾ ਬੈਠਕਾਂ ਵਿਚ ਸ਼ਾਮਲ ਹੁੰਦਾ ਰਿਹਾ ਹੈ। ਐਡਵੋਕੇਟ ਰਾਜਦੇਵ ਸਿੰਘ ਲਗਭਗ ਪੌਣੇ ਦੋ ਫੁੱਟੀ ਕਿਰਪਾਨ ਹਮੇਸ਼ਾ ਹੀ ਗਾਤਰੇ ਪਹਿਨਦਾ ਰਿਹਾ ਹੈ।
ਦਾਸ ਖ਼ੁਦ ਆਪਣੀ ਰਿਹਾਈ ਤੋਂ ਬਾਅਦ ਡੇੜ੍ਹ ਫੁੱਟੀ ਕਿਰਪਾਨ ਪਹਿਨ ਕੇ ਸੰਸਦ ਦੀਆਂ ਬੈਠਕਾਂ ਵਿਚ ਸ਼ਾਮਲ ਹੁੰਦਾ ਰਿਹਾ ਹਾਂ। 
ਮਾਨ ਰਾਹੀਂ ਸਾਜ਼ਿਸ਼ੀ ਕਾਰਵਾਈਆਂ ਨੂੰ ਪੂਰਾ ਕਰਵਾਉਣ ਲਈ ਭਾਰਤੀ ਏਜੈਂਸੀਆਂ ਦਾ ਪ੍ਰਚਾਰ ਹੀ ਇਤਨਾ ਕਾਰਗਰ ਅਤੇ ਯੋਜਨਾਬੱਧ ਸੀ ਕਿ ਸਮੁੱਚੀ ਸਿੱਖ ਕੌਮ ਇਨ੍ਹਾਂ ਨੇ ਮਾਨ ਦੀਆਂ ਬੇਥਵ੍ਹੀਆਂ ਤੇ ਗੋਇਬਲਜ਼ਿਯਨ ਨੀਤੀ ਤਹਿਤ ਆਪਣੇ ਝੂਠ ਦੇ ਹਮਾਮ ਵਿਚ ਨੱਕੋਂ ਨੱਕ ਡਬੋਈ ਹੋਈ ਸੀ। ਜਿਸ ਨੇ ਕਦੇ ਸੱਚ ਤੇ ਯਕੀਨ ਹੀ ਨਹੀਂ ਕੀਤਾ। ਇਨ੍ਹਾਂ ਵਿਚੋਂ ਹੀ 80% ਭਾਰਤੀ ਏਜੈਂਸੀਆਂ ਦੇ ਕਾਇਮ ਕੀਤੇ "ਥੈਲੀਆਂ ਦੀ ਭੁੱਖ ਵਾਲੇ" ਬੰਦੇ ਹਾਲੇ ਵੀ ਪੰਜਾਬ ਸਮੇਤ ਸੰਸਾਰ ਭਰ ਵਿਚ ਸਿਮਰਨਜੀਤ ਸਿੰਘ ਮਾਨ ਨਾਲ ਹੀ ਖੜੇ ਕੀਤੇ ਹੋਏ ਹਨ। ਕਿਉਂਕਿ ਹਾਲੇ ਤੱਕ ਅਕਾਲ ਪੁਰਖ ਦੀ ਮਿਹਰ ਅਤੇ ਸ਼ਰਨ ਸਦਕਾ ਭਾਰਤੀ ਏਜੈਂਸੀਆਂ ਦਾ "ਖ਼ਾਲਸਤਾਨੀਆਂ ਦਾ ਮੁਕੰਮਲ ਬੀਜ ਨਾਸ਼" ਕਰਵਾ ਦੇਣ ਦਾ ਮਨਸੂਬਾ ਸਫਲ ਨਹੀਂ ਹੋ ਪਾਇਆ ਹੈ ਤੇ ਓਦੋੰ ਤੱਕ ਮਾਨ ਅਤੇ ਇਸ ਨਾਲ ਖੜੇ ਕੀਤੇ ਗੁਰਗਿਆਂ ਦੀ ਟੀਮ ਤੋਂ ਵੱਧ ਵਫ਼ਾਦਾਰ ਭਾਰਤ ਨੂੰ ਹੋਰ ਕੋਈ ਬੰਦਾ ਮਿਲ ਨਹੀਂ ਸਕਦਾ ਜਿਵੇਂ ਬਾਦਲ ਟੱਬਰ ਤੋਂ ਵੱਡਾਂ ਤੇ ਵਫ਼ਾਦਾਰ "ਹਿੰਦੂਤਵ" ਨਾਲ ਨਿਭਣ ਵਾਲਾ ਟੂਲ ਭਾਰਤੀ ਸਿਸਟਮ ਨੂੰ ਹੋਰ ਕੋਈ ਨਹੀਂ ਮਿਲਦਾ। ਇਸ ਲਈ ਖ਼ਾਲਸੇ ਨੂੰ ਇਨ੍ਹਾਂ ਨੂੰ ਹਾਸ਼ੀਏ ਤੋਂ ਬਾਹਰ ਕੀਤੇ ਬਗੈਰ ਕੋਈ ਸਫਲਤਾ ਮਿਲਦੀ ਨਜ਼ਰ ਨਹੀਂ ਆਉਂਦੀ।

38. ਮਾਨ ਕੌਮ ਨਾਲ ਕੀਤੇ ਵਾਅਦਿਆਂ ਅਤੇ ਕੀਤੀਆਂ ਅਰਦਾਸਾਂ ਨਾਲ ਕਿਤਨਾ ਕੁ ਵਫ਼ਾਦਾਰ ਰਿਹਾ ਹੈ ? ਜਾਂ ਹਮੇਸ਼ਾ ਹੀ ਬੇਵਫ਼ਾਈ ਤੇ ਵਿਸਾਹ ਘਾਤੀ ਕੰਮ ਕਰਦਾ ਰਿਹਾ ਹੈ ? ਇਸ ਦੀ ਵੀ ਨਿਰਪੱਖ ਤੱਥ ਆਧਾਰਤ ਪੁਣ ਛਾਣ ਕੀਤੀ ਜਾਣੀ ਲਾਜ਼ਮੀ ਹੈ।

ਤਰਨ ਤਾਰਨ ਤੋਂ "ਖ਼ਾਲਿਸਤਾਨ" ਲਈ ਮਿਲੀ ਫ਼ਤਿਹ ਦਾ ਕੀ ਹਸ਼ਰ ਇਸ ਨੇ ਕੀਤਾ ਇਸ ਤੇ ਹੋਰ ਲੰਮੀ ਵਿਚਾਰ ਦੀ ਮੈਨੂੰ ਲੱਗਦਾ ਲੋੜ ਬਚੀ ਨਹੀਂ ਹੈ। 
ਹਰਿਆਣੇ ਦੇ ਗ੍ਰਹਿ ਮੰਤਰੀ ਸੰਪਤ ਸਿੰਘ ਨਾਲ ਸਬੰਧ ਅਤੇ ਧੁੰਮੇ ਨੂੰ ਦਸਤਾਰ ਬੰਦੀ ਕਰਵਾਉਣੀ ਵੀ ਸਭ ਸਪਸ਼ਟ ਕਰ ਦਿੰਦੀ ਹੈ। 

39. ਮਾਨ ਨੇ ਖ਼ੁਦ ਆਪ ਅੰਮ੍ਰਿਤਸਰ ਐਲਾਨ ਨਾਮੇ ਤੇ ਹੁਣ ਤਕ ਅਮਲ ਨਹੀਂ ਕੀਤਾ। ਇਸ ਦਾ ਸਬੂਤ ਹੈ ਕਿ ਮਾਨ ਨੇ ਇੱਕ ਵੀ ਚੋਣ ਅੰਮ੍ਰਿਤਸਰ ਐਲਾਨ ਨਾਮੇ ਲਈ ਨਹੀਂ ਲੜੀ ਜਿਸ ਤੋਂ ਸਾਬਤ ਹੈ ਕਿ ਮਾਨ ਆਪ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆਂ ।
ਕੀ ਇਹ ਮੁਆਫ਼ੀ ਯੋਗ ਵਿਚਾਹਘਾਤ ਹੈ ?
 

40. ਆਪਣੇ ਜਾਤੀ ਅਤੇ ਨਿੱਜੀ ਸਵਾਰਥਾਂ ਲਈ ਮਾਨ ਭਨਿਆਰੇ ਵਾਲੇ ਨੂੰ ਖ਼ਤ ਵੀ ਲਿਖਦਾ ਰਿਹਾ ਅਤੇ ਸੰਗਰੂਰ, ਰੋਪੜ ਤੋਂ ਲੋਕ ਸਭਾ ਵਿਚ ਜਿੱਤਣ ਲਈ ਮਦਦ ਵੀ ਮੰਗਦਾ ਰਿਹਾ ਹੈ । ਕੀ ਇਹ ਪੰਥਕ ਹਿਤ ਦੀ ਕਾਰਵਾਈ ਹੈ ?
 
 

41. ਦਾਸ ਨੇ ਅਮਨੈਸਟੀ ਇੰਟਰਨੈਸ਼ਨਲ ਵਿਚ ਸਿੱਖ ਚੈਪਟਰ ਆਰੰਭ ਕਰਵਾਇਆ ਸੀ ਜਿਸ ਬਾਰੇ ਮਾਨ ਨੂੰ ਟੋਨੀ ਤੇ ਪ੍ਰੋ. ਦਲੀਪ ਸਿੰਘ ਨੇ ਦੱਸਿਆ ਤੇ ਇਸ ਨੂੰ ਭਾਰਤ ਸਰਕਾਰ ਨੂੰ ਦੱਸ ਕੇ ਮਾਨ ਨੇ ਹਮੇਸ਼ਾ ਲਈ ਇੰਚਾਰਜ ਨੂੰ ਗ੍ਰਿਫ਼ਤਾਰ ਕਰਵਾ ਕੇ "ਸਿੱਖ ਡੈਸਕ" ਦਾ 1-2-1986 ਨੂੰ ਹੀ ਭੋਗ ਪਵਾ ਦਿੱਤਾ ਸੀ ਸਬੂਤ ਪੇਸ਼ ਹੈ -
 

ਦਾਸ ਨੇ ਆਪਣੀ ਰਿਹਾਈ ਤੋਂ ਬਾਅਦ ਇਸ ਨੂੰ ਦੁਬਾਰਾ ਹੋਂਦ ਵਿਚ ਲਿਆਂਦਾ।

42. ਇੰਜ ਹੀ ਇਸ ਨੇ ਚੋਣਾਂ ਦਾ ਬਾਈਕਾਟ ਕਰਵਾ ਕੇ ਸਿੱਖ ਸੰਘਰਸ਼ ਸ਼ੀਲ ਜੋਧਿਆਂ ਦਾ ਪੰਜਾਬ ਨੂੰ ਖ਼ਾਲਸਤਾਨ ਬਣਾ ਦੇਣ ਦਾ ਸੁਫਨਾ ਚਕਨਾਚੂਰ ਕਰਵਾ ਕੇ ਸਭ ਸੰਘਰਸ਼ ਸ਼ੀਲ ਚੋਣਵੇਂ ਅਤੇ ਸਮਰਪਿਤ ਖਾੜਕੂਆਂ ਨੂੰ ਮਰਵਾ ਖੱਪਾ ਦਿੱਤਾ -

 
43. ਅਸਲੋਂ ਅੰਮ੍ਰਿਤਸਰ ਐਲਾਨ ਨਾਮਾ ਵੀ ਸਰਕਾਰੀ ਸਾਜ਼ਿਸ਼ ਸੀ ਜਿਸ ਰਾਹੀਂ ਖ਼ਾਲਸਤਾਨ ਦਾ ਨਸਲ ਘਾਤ ਕਰ ਦੇਣ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਬੀਜ  ਸਿੱਖਾਂ ਵਿਚ ਬੀਜਿਆ ਗਿਆ ।
 
 

ਮੈਂ ਇਸ ਦਾ ਵਿਰੋਧ ਕੀਤਾ ਤਾਂ ਮੇਰਾ ਐਕਸੀਡੈਂਟ ਰਾਹੀਂ ਪੰਜਾਬ-ਭਾਰਤ ਸਰਕਾਰ ਤੋਂ ਮਿੱਥ ਕੇ ਮੁਕਾਬਲਾ ਬਣਵਾ ਕੇ ਮਰਵਾਉਣ ਦੀ ਸਾਜ਼ਿਸ਼ ਰਚੀ। ਜਿਸ ਦਾ ਸਬੂਤ ਹੈ ਕਿ ਮੈਂ ਉਸ ਸਮੇਂ ਮੈਂ ਮੌਜੂਦਾ ਐਮ ਪੀ ਸੀ ਪਰ ਕਿਸੇ ਅਖ਼ਬਾਰ ਵਿਚ ਕੋਈ ਖ਼ਬਰ ਨਹੀਂ ਲੱਗਣ ਦਿੱਤੀ ਗਈ। ਕਿਸੇ ਵੀ ਸਿੱਖ ਲੀਡਰ ਦਾ ਮਨੁੱਖੀ ਅਧਿਕਾਰ ਸੰਸਥਾਵਾਂ ਦਾ, ਪੂਰੇ ਸਿੱਖ  ਸੰਸਾਰ ਵਿਚੋਂ ਇੱਕ ਵੀ ਬਿਆਨ ਇਸ ਘਨੌਣੀ ਕਾਰਵਾਈ ਖ਼ਿਲਾਫ਼ ਨਹੀਂ ਆਇਆ । ਕੋਈ ਵੀ ਐਫ ਆਰ ਆਈ ਦਰਜ ਨਹੀਂ ਹੋਣ ਦਿੱਤੀ ਗਈ। ਮੈਂ 6 ਮਹੀਨੇ ਕੌਮੇਂ ਵਿਚ ਰਿਹਾ-
 
 
 
44. ਮਾਨ ਵੱਲੋਂ ਬਹੁ ਪ੍ਰਚਾਰਿਤ ਖ਼ਾਲਿਸਤਾਨੀ ਮੈਮੋਰੈਂਡਮ ਵੀ ਝੂਠ ਦਾ ਪੁਲੰਦਾ ਹੈ।
ਖ਼ੁਦ ਉਸ ਧਿਰ ਦਾ ਕੀ ਕਹਿਣਾ ਹੈ ਜਿਸ ਨੂੰ ਇਹ ਮਾਨ ਕਹਿੰਦਾ ਹੈ ਕਿ ਮੈਮੋਰੈਂਡਮ ਦਿੱਤਾ ਗਿਆ ਹੈ; ਪੜ੍ਹੋ ਉਹ ਕਹਿੰਦੇ ਹਨ ਕਿ ਕੋਈ ਵੀ ਮੈਮੋਰੈਂਡਮ ਨਹੀਂ ਦਿੱਤਾ ਗਿਆ -

 

ਇਸ ਸੱਚ ਤੋਂ ਬਾਅਦ ਤਾਂ ਹੁਣ ਸ੍ਰੀ ਮਾਨ ਨੂੰ ਬੁਤਰਸ ਘਾਲੀ ਨੂੰ ਦਿੱਤਾ ਗਿਆ ਖ਼ਤ ਵੀ ਕੌਮ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਕੀ ਉਸ ਉੱਪਰ ਲੀਡਰਾਂ ਨੇ ਦਸਤਖ਼ਤ ਕੀਤੇ ਸਨ ? ਅਤੇ ਕੀ ਉਸ ਨੂੰ ਰਿਕਾਰਡ ਕਰਵਾਇਆ ਗਿਆ ਸੀ ? ਮਾਨ ਨੇ ਉਸ ਤੇ ਆਪ ਉਸ ਮਿਤੀ ਤੋਂ ਬਾਅਦ ਸਬੰਧਿਤ ਧਿਰ ਨਾਲ ਕੀ ਕੀ ਕਾਰਵਾਈ ਕੀਤੀ ਸਾਹਮਣੇ ਲਿਆਉਣੀ ਬਣਦੀ ਹੈ। ਨਹੀਂ ਤਾਂ ਉਹ ਵੀ ਸਭ ਕਿਤੇ ਝੂਠ ਹੀ ਤਾਂ ਨਹੀਂ ?

45. ਲਗਭਗ 15 ਸਾਲ ਮਾਨ ਸ਼੍ਰੋਮਣੀ ਕਮੇਟੀ ਵਿਚ ਵਿਰੋਧੀ ਧਿਰ ਦਾ ਲੀਡਰ 1996 ਤੋਂ 2011 ਤਕ ਰਿਹਾ ਹੈ। ਇਸ ਦੀ ਕੀ ਪ੍ਰਾਪਤੀ ਰਹੀ ਹੈ ? ਸਿੱਖੀ ਲਈ, ਕੌਮ ਲਈ ਤੇ ਪੰਥਕ ਸੰਘਰਸ਼ ਲਈ ਇਸ ਨੇ ਬਤੌਰ ਮੈਂਬਰ ਐਸ ਜੀ ਪੀ ਸੀ ਕੁੱਝ ਵੀ ਨਹੀਂ ਕੀਤਾ।
ਜਿਹੜੇ ਕਹਿੰਦੇ ਨਹੀਂ ਥੱਕਦੇ ਕਿ ਮਾਨ ਵੀ ਤਾਂ ਚੋਣਾਂ ਰਾਹੀਂ ਖ਼ਾਲਿਸਤਾਨ ਹੀ ਮੰਗਦਾ ਹੈ ਅਤੇ ਮਾਨ ਦੀ ਮੁੱਖ ਮੰਗ ਹੀ ਖ਼ਾਲਿਸਤਾਨ ਰਹੀ ਹੈ ਉਨ੍ਹਾਂ ਸਭਨਾਂ ਦੇ ਮੂੰਹ ਤੇ ਮਾਨ ਖੁਦ ਇੰਜ ਕਰਾਰਾ ਛਿੱਤਰ ਜੜਦਾ ਹੈ ਪਰ ਬੇਸ਼ਰਮ ਲੋਕ ਫਿਰ ਵੀ ਆਪੋ ਆਪਣੀ ਅੜੀ ਤੇ ਬੇਇੱਜਤੀ ਨੂੰ ਵੀ ਮਾਨ ਦੀ ਕੁਰਬਾਨੀ ਹੀ ਮੰਨਦੇ ਹਨ; ਹਰ ਸ਼ਾਖ਼ ਪੇ ਉੱਲੂ ਬੈਠਾ ਹੈ ......
15 ਸਾਲ ਸ਼੍ਰੋਮਣੀ ਕਮੇਟੀ ਵਿਚ ਵਿਰੋਧੀ ਧਿਰ ਦਾ ਲੀਡਰ ਅਤੇ ਟੌਹੜੇ ਦੀ ਅਗਜ਼ੈਕਟਿਵ ਦਾ ਮੈਂਬਰ ਰਿਹਾ ਹੈ ਤੇ ਕੀਤਾ ਕੌਮ ਲਈ ਕੀ ਹੈ ? ਸਿਰਫ਼ ਟੌਹੜੇ ਤੋਂ ਲਾਭ ਲੈਂਦਾ ਰਿਹਾ ਹੈ । ਇਸ ਨੇ ਕਿਹੜੇ ਕੰਮ ਕੀਤੇ ਹਨ ਖ਼ੁਦ ਇਸ ਮਾਨ ਦੀ ਹੀ ਜ਼ਬਾਨੀ-
 
 

46. ਇੰਜ ਹੀ ਮਾਨ ਵੱਲੋਂ ਲਗਭਗ ਦੋ ਦਰਜਨ ਵਾਰ ਭਾਰਤ ਅੰਦਰ ਲੋਕ ਸਭਾ/ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਗਈਆਂ ਜਿਨ੍ਹਾਂ ਲਈ ਪੈਸਾ ਉਗਰਾਹੁਣ ਲਈ ਇਸ ਨੇ "ਖ਼ਾਲਿਸਤਾਨ" ਦੀ ਨਾਅਰੇਬਾਜ਼ੀ ਕੀਤੀ ਪਰ ਹਕੀਕਤ ਵਿਚ ਚੋਣਾਂ ਭਾਰਤੀ ਏਜੰਡੇ ਤੇ ਖ਼ਾਲਿਸਤਾਨ ਨੂੰ ਮਾਰ ਮੁਕਾ ਦੇਣ ਲਈ ਲੜੀਆਂ ਅਤੇ ਇੰਜ ਹੀ ਕਰਦਾ ਰਿਹਾ ਹੈ । ਸਬੂਤ ਇਸ ਦੇ ਚੋਣ ਇਸ਼ਤਿਹਾਰ ਹੀ ਭਰਦੇ ਹਨ । ਕਿਸੇ ਤੇ ਵੀ ਖ਼ਾਲਿਸਤਾਨ ਦਾ ਜ਼ਿਕਰ ਦਿਖਾ ਦੇਵੋ-
 
 
 
 
 
 
 
 
 
 
 
 
 
 
ਮਾਨ ਦੀਆਂ ਵੱਡੀਆਂ ਭੌਂਕੂ ਤੋਪਾਂ ਅਤੇ ਕੜਛੀ ਨੁਮਾ ਚਮਚਿਆਂ ਦਾ ਵੀ ਹਾਲ ਉਨ੍ਹਾਂ ਦੇ ਆਪਣੇ ਹੀ ਸੱਚ ਰਾਹੀਂ ਸਾਬਤ ਹੁੰਦਾ ਵੇਖ ਲਓ। ਚੋਣ ਕਮਿਸ਼ਨ ਤੋਂ ਪਾਸ ਕਰਵਾਏ ਮੈਨੀਫੈਸਟੋ ਅਤੇ ਪੋਸਟਰ ਤੋਂ ਇਲਾਵਾ ਨੈੱਟ ਤੇ ਜਾਂ ਸੋਸ਼ਲ ਮੀਡੀਏ ਅਤੇ ਹੋਰ ਭੌਂਕਿਆਂ ਰਾਹੀਂ ਵਿਦੇਸ਼ਾਂ ਵਿਚ ਲਾਏ "ਖ਼ਾਲਿਸਤਾਨੀ" ਪੋਸਟਰਾਂ ਦੀ ਇਲੈੱਕਸ਼ਨ ਕਮਿਸ਼ਨ ਅਤੇ ਲੜੀ ਕੋਈ ਚੋਣ ਲਈ ਕੋਈ ਬੁੱਕਤ ਨਹੀਂ ਅਤੇ ਨਾ ਹੀ ਕੋਈ ਮਾਨਤਾ ਹੁੰਦੀ ਹੈ ਤੇ ਨਾ ਹੀ ਕਦੇ ਰਹੀ ਹੈ। ਇਹ ਸਚਾਈ ਇਸ ਦੇ ਭੌਂਕੂ ਪਾਲਤੂ ਅਤੇ ਹੋਰ ਸਮਰਥਕ ਨ੍ਹਾ ਹੀ ਸਮਝਦੇ ਹਨ ਤੇ ਦਿਮਾਗ਼ੋਂ ਸੱਖਣੇ ਹੋਣ ਕਰ ਕੇ ਨਹੀਂ ਸਗੋਂ ਭਾਰਤੀ ਏਜੰਸੀਆਂ ਦੇ ਤੋਰੇ ਅਤੇ ਦੱਸੇ ਰਾਹ ਕਰ ਕੇ ਕੌਮ ਨੂੰ ਚਿੱਟੇ ਦਿਨੀਂ ਬੇਵਕੂਫ਼ ਬਣਾਈ ਜਾਣਾ ਹੀ ਇਨ੍ਹਾਂ ਦਾ ਸਾਜ਼ਿਸ਼ੀ ਏਜੰਡਾ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ ? 

 

 
 
 
 
 
 

 
 
ਜੇ ਅਸਲੋਂ ਖ਼ਾਲਸਤਾਨ ਲਈ ਵੋਟ ਮੰਗਣੀ ਹੈ ਤਾਂ ਉਸ ਦਾ ਢੰਗ, ਤਰੀਕਾ ਅਤੇ
ਚੋਣ ਕਮਿਸ਼ਨ ਵੱਲੋਂ ਪ੍ਰਮਾਣਿਤ ਕਾਨੂੰਨੀ ਮਾਨਤਾ ਇਹ ਹੈ :
 

47. ਮਾਨ ਦੇ ਹੀ ਆਗੂਆਂ ਨੇ ਮਾਨ ਉੱਪਰ ਇਹ ਆਰੋਪ ਸਬੂਤ ਅਤੇ ਤੱਥ ਅਖ਼ਬਾਰਾਂ ਵਿਚ ਛਪਵਾ ਕੇ ਲਗਾਏ ਹਨ ।
ਇਸ ਸੱਚ ਨੂੰ ਕਿਵੇਂ ਨਕਾਰ ਸਕਦੇ ਹਨ ? ਕੋਈ ਬਿਆਨ  ਕਿਉਂ ਨਹੀਂ ਆਉਂਦਾ -
 
 

48. ਸਿਮਰਨ ਜੀਤ ਸਿੰਘ ਮਾਨ ਨੂੰ ਵਿਦੇਸ਼ਾਂ ਵੱਲੋਂ ਮਿਲੇ ਇੱਕ ਮੁਸ਼ਤ ਕਰੋੜਾਂ ਰੁਪਏ ਦੀਆਂ ਰਸੀਦਾਂ ਦੇ ਕੇ ਸਾਹਮਣੇ ਲਿਆਏ ਗਏ ਸਬੂਤਾਂ ਦਾ ਜਵਾਬ ਕਿਉਂ ਨਹੀਂ ਮਾਨ ਨੇ ਦਿੱਤਾ ? ਆਖ਼ਿਰ ਸ਼ਹੀਦਾਂ ਦੇ ਪਰਿਵਾਰਾਂ ਦੀ ਸੰਭਾਲ ਲਈ ਦਿੱਤੇ ਇਹ ਕਰੋੜਾਂ ਦੇ ਫ਼ੰਡ ਕਿੱਥੇ ਗਏ ?
 
 
 

49. ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਸਲੋਂ ਬਿਆਸਾ ਅਤੇ ਭਨਿਆਰੇ ਵਾਲੇ ਦਾ ਦਲ ਹੈ ? ਸਬੂਤ ਇਹੋ ਗਵਾਹੀ ਭਰਦੇ ਹਨ ।
 

50. ਸਰਾਏ ਨਾਗ਼ਾ ਕਾਂਡ ਦੀ ਸਚਾਈ : ਪੰਜਾਬ ਵਿਚ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਜਨਮ ਦਾਤਾ ਸਿਮਰਨਜੀਤ ਸਿੰਘ ਮਾਨ ਹੀ ਹੈ; ਤੱਥ ਇਸੇ ਦੀ ਗਵਾਹੀ ਭਰਦੇ ਹਨ-

 
 
 
51. ਡੇਰੇ ਵਾਦੀਆਂ ਨੂੰ ਮੱਥੇ ਟੇਕਦਾ ਤੇ ਇਨ੍ਹਾਂ ਥੱਲੇ ਲੱਗਾ ਹੋਇਆ ਹੈ ਮਾਨ।

 
52. ਦਾਸ ਨੇ ਇਸ ਨੂੰ ਉਜੈਨ, ਮਹੂ ਛਾਉਣੀ ਅਤੇ ਦੇਵਾਸ ਦੇ ਮਹਾਰਾਜੇ ਪਾਸ ਸੁਰੱਖਿਅਤ ਪਨਾਹ ਦਿਵਾਈ। ਹਰ ਥਾਂ ਤੇ ਮਾਨ ਨੇ ਬੇਵਕੂਫ਼ੀਆਂ ਕੀਤੀਆਂ ਅਤੇ ਆਪਣੇ ਗਰਦਿਆਂ ਨੂੰ ਟੈਲੀਫ਼ੋਨ ਬੁੱਕ ਕਰਵਾ ਕੇ ਗੱਲਾਂ ਕਰਦਾ ਰਿਹਾ। ਬਿਹਾਰ ਜੋਗਬਨੀ ਤੋਂ ਆਪ ਫੜੇ ਜਾਣ ਤੋਂ ਬਾਅਦ ਮਾਨ ਨੇ ਸਭ ਤੋਂ ਪਹਿਲੇ ਫੜਵਾਏ ਗਏ ਵਿਅਕਤੀਆਂ ਵਿਚੋਂ ਇਹ ਤਿੰਨੋਂ ਵੀ ਹਨ। ਦੇਵਾਸ ਦੇ ਮਹਾਰਾਜੇ ਦੇ ਘਰੇ ਤਾਂ ਇਸ ਨੇ ਸ਼ਰਾਬ ਪੀ ਕੁ ਖਰੂਦ ਵੀ ਕੀਤਾ ਅਤੇ ਬਹੁਤ ਨੀਚ ਹਰਕਤ ਕੀਤੀ। ਸਭ ਤੱਥ ਅਤੇ ਸਬੂਤ ਇਸ ਨੇ ਪੁਲਿਸ ਨੂੰ ਖ਼ੁਦ ਦਿੱਤੇ ਜੋ ਇਸ ਦੀ ਹੀ ਚਾਰਜਸ਼ੀਟ ਵਿਚ ਲੱਗੇ ਹੋਏ ਹਨ। ਉਨ੍ਹਾਂ ਵਿਚੋਂ ਹੀ ਇਹ ਇੱਕ ਪ੍ਰਮਾਣ:
 
ਆਪਣੇ ਵਚਨਾਂ, ਕੀਤੀਆਂ ਅਰਦਾਸਾਂ  ਅਤੇ ਚੁੱਕੀਆਂ ਸੋਂਹਾਂ ਤੇ ਕੌਲ ਇਕਰਾਰਾ ਨਾਲ ਆਪਣੇ ਗੁਰੂ ਨਾਲ ਆਪਣੇ ਨਾਨੇ ਵਾਂਗ ਹੀ ਕਿਤਨਾਂ ਕੁ ਪੱਕਾ ਅਤੇ ਵਫ਼ਾਦਾਰ ਹੈ , ਬੇਵਫਾਈ ਦੀਆਂ ਮਾਨ ਦੀਆਂ ਚੰਦ ਕੁ ਮਿਸਾਲਾਂ ਤੱਥਾਂ ਤੋਂ ਪ੍ਰਮਾਣਿਤ ਹੋਰ ਵੇਖ ਲਓ :

 
 
 
 
ਇਹ ਕੁੱਲ ਪ੍ਰਮਾਣਿਤ ਦਸਤਾਵੇਜ਼ਾਂ ਵਿਚੋਂ ਕੁੱਝ ਕੁ ਹੀ ਹਨ। ਮੈਨੂੰ ਬੜੀ ਖ਼ੁਸ਼ੀ ਹੋਈ ਹੈ ਕਿ ਮਾਨ ਅਕਾਲੀ ਦਲ ਵੱਲੋਂ ਆਹਮਣੇ ਸਾਹਮਣੇ ਬੈਠਣ ਦਾ ਚੈਲੰਜ ਦਿੱਤਾ ਗਿਆ ਹੈ। ਉਨ੍ਹਾਂ ਦਾ ਇਹ ਚੈਲੰਜ ਮੈਂ ਸਵੀਕਾਰ ਕਰਦਾ ਹਾਂ। ਬੈਠਕ ਸਿੱਧੀ ਅਤੇ ਰੂ ਬ ਰੂ ਗੱਲ ਵੀ ਸਿੱਧੀ ਕੇਵਲ ਸ੍ਰੀ ਸਿਮਰਨਜੀਤ ਸਿੰਘ ਮਾਨ ਨਾਲ ਹੀ ਹੋਵੇਗੀ ਕਿਉਂਕਿ ਤੱਥ, ਸਬੂਤ, ਘਟਨਾਕ੍ਰਮ, ਵਾਰਦਾਤ ਅਤੇ ਸਮਾਂ ਕਾਲ ਸਭ ਮਾਨ ਨਾਲ ਹੀ ਹੋਇਆ ਹੈ। ਜਿਹੜੇ ਉਸ ਦੇ ਭਾੜੇ ਦੇ ਗ਼ਰਜ਼ਾਂ ਦੇ ਪੂੜੇ ਤਲਦੇ ਚਮਚੇ ਹਨ ਉਹ ਤਾਂ ਉਸ ਵਕਤ ਅਤੇ ਉਸ ਤੋਂ ਵੀ ਬਾਅਦ 20 ਤੋਂ 25 ਸਾਲਾਂ ਤਕ ਹਾਲੇ "ਪੰਥਕ ਸੰਘਰਸ਼" ਵਿਚ ਜੰਮੇ ਹੀ ਨਹੀਂ ਸਨ। 
ਆਓ ਝੂਠ ਦੀਆਂ ਦੁਕਾਨਾਂ ਨੂੰ ਅਤੇ ਪੰਥਕ ਸੰਘਰਸ਼ ਦੀ ਨਸਲਕੁਸ਼ੀ ਕਰਵਾਉਣ ਵਾਲੀਆਂ ਤਾਕਤਾਂ ਨੂੰ ਫੂਕਣ ਦਾ ਕੰਮ ਆਰੰਭ ਕਰੀਏ .....।
 
5 1 | view user : 43130
Posted by on  | under GeneralCOMMENTS


[ posted by Gurbaksh Singh Khaira , 07.04.17 23:57 ]

Bahut vadia jankari aa veer ji

reply


[ posted by Gurmit Singh, 08.04.17 01:49 ]

Thanks for sharing the life-activity of SAD (Amritsar) President Simranjit Singh Mann born on 20th May 1945, passed BA Degree with Honours in History and joined IPS, resigned on 18th June 1984 when Indian Government had attacked Darbar Sahib Complex, arrested on 29th November 1984, elected as MP on 26th November 1989 and released on 2nd December 1989. Since then he has not made any progress but currently like Shri Parkash Singh Badal, has been shooting other Sikh while keeping gun at the shoulders of five dummies or say so called five head
granthis. It is better if goes back to Shimla where he was born, and lead life because he has proved to be incapable person, or say One-eyed King amongst the blind sycophants/toadies. But other Sikh leaders also fall in the same
category being controlled by the RSS/BJP/Congress.

reply


[ posted by Harcharan Singh Grewal, 08.04.17 06:38 ]

ਅਤਿ ਸਤਿਕਾਰ ਯੋਗ ਵੀਰ ਅਤਿੰਦਰਪਾਲ ਸਿੰਘ ਜੀਓ
ਆਪ ਜੀ ਦੇ ਦਿੱਤੇ ਠੋਸ ਸਬੂਤ ਕੌਮ ਲਈ ਬਹੁਤ ਕੀਮਤੀ ਅੱਖਾਂ ਖੋਲ ਦੇਣ ਵਾਲੇ ਦਸਤਾਵੇਜ ਹਨ। ਪ੍ਰਮਾਤਮਾਂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ੀਸ਼ਸ਼ ਕਰਨ ਜੀ ਅਤੇ ਬੇਈਮਾਨ ਮਾਨ ਨੂੰ ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ

reply


[ posted by Harpreet singh, 08.04.17 09:39 ]

Its boomb

reply


[ posted by KARAMJIT SINGH, 08.04.17 12:23 ]

ਧੰਨਵਾਦ ਜੀ

reply


[ posted by Dr. Harminder Singh, 08.04.17 12:35 ]

Singh Sahib ji, thank you so much you brought truth in public about Simranjit Singh Maan

reply


[ posted by Amritpal singh, 08.04.17 23:12 ]

SSA sir pls send me all documents at my email i' m reporter Pehredar,Ajj d Awaz,hamdard newspaper thanks

reply


[ posted by BALJIT SINGH , 28.05.17 01:14 ]

Aap ji kis party nu samarthan dinde hon. Kirpa kar ke replay zaroor kario. Thnaks

reply


[ posted by satnam singh, 31.08.17 09:14 ]

aap ji duara mili jankari da bahut dhanvad aapne vicho gadaran nu pehchanan da jatan karange.

reply


[ posted by satnam singh, 31.08.17 09:20 ]

BHAI SAHIB JI AAP JEE DA BAHUT DHANVAD JO AAP JEE NE IH JANKARI DITI JIS TO AAPNE LEADRAN NU PEHCHANAN DA JATAN KARANGE.

reply


your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by