Home >> Article

ARTICLE CATEGORIES

RECENT POST

ARCHIVE

TAGS


ਸ੍ਰੀ ਸ ਸ ਮਾਨ ਅਤੇ ਉਸ ਦੇ ਭਊਂਕੁਆਂ ਨੂੰ ਜਵਾਬ : "ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥ ਕੂੜੁ ਬਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥"
Share this Article

ਸ੍ਰੀ ਸ ਸ ਮਾਨ ਅਤੇ ਉਸ ਦੇ ਭਊਂਕੁਆਂ ਨੂੰ ਜਵਾਬ :

ਸ੍ਰੀ ਸ ਸ ਮਾਨ ਅਤੇ ਉਸ ਦੇ ਭਊਂਕੁਆਂ ਨੂੰ ਜਵਾਬ :
"ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥ ਕੂੜੁ ਬਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥" 
ਸੋਸ਼ਲ ਮੀਡੀਏ ਤੇ ਭੌਂਕਣ ਵਾਲਿਆਂ ਨੇ ਬਾਹਲ਼ੀ ਖੱਪ ਪਾਈ ਹੋਈ ਹੈ।ਸੋਸ਼ਲ ਮੀਡੀਏ ਤੇ ਭੌਂਕਣ ਵਾਲਿਆਂ ਨੇ ਬਾਹਲ਼ੀ ਖੱਪ ਪਾਈ ਹੋਈ ਹੈ।  ਅੱਗੇ ਪਿੱਛੇ ਦਾ ਜਿਨ੍ਹਾਂ ਜ਼ੋਰ  ਇਨ੍ਹਾਂ ਭੌਂਕਣ ਤੇ ਲਾਇਆ ਹੋਇਆ ਹੈ ਉਸ ਤੋਂ ਸਿਰਫ਼ 1% ਸਿਆਣਪ ਨਾਲ ਇਹ ਤੱਥਾਂ ਅਤੇ ਸਬੂਤਾਂ ਦੇ ਜਵਾਬ ਤੱਥਾਂ ਅਤੇ ਸਬੂਤਾਂ ਨਾਲ ਸਭਿਅਕ ਢੰਗ ਨਾਲ ਵੀ ਦੇ ਸਕਦੇ ਸਨ। ਇਨ੍ਹਾਂ ਦਾ ਕੁਰਲਾਉਣਾ ਹੀ ਸਾਬਤ ਕਰਦਾ ਹੈ ਕਿ ਇਹ ਆਪਣੇ ਆਪ ਨੂੰ ਖ਼ੁਦ ਦੋਸ਼ੀ ਮੰਨ ਕੇ ਆਪਣੀ ਨਮੋਸ਼ੀ ਵਿਚ ਤੋਏ ਤੋਏ ਲੱਗੇ ਹਨ।
ਮੇਰੀ ਕੋਈ ਇਨ੍ਹਾਂ ਅਤੇ ਇਨ੍ਹਾਂ ਦੇ ਲੀਡਰ ਸ੍ਰੀ ਸ ਸ ਮਾਨ ਨਾਲ ਵੰਡ ਵੰਡਾਈ ਨਹੀਂ ਹੈ: ਗੱਲ ਉਸ ਵੱਲੋਂ ਸਮੁੱਚੇ ਸਿੱਖ ਸੰਘਰਸ਼ ਦੀ ਨਸਲਕੁਸ਼ੀ ਕਰਵਾ ਦੇਣ ਤੋਂ ਬਾਅਦ ਵੀ ਭਵਿੱਖ ਦੀਆਂ ਨਸਲਾਂ ਲਈ ਆਸ ਅਤੇ ਚੜ੍ਹਦੀਕਲਾ ਦੇ ਸੋਮਿਆਂ ਨੂੰ ਪੂਰੀ ਤਰ੍ਹਾਂ ਸੁਕਾ ਕੇ ਮੁਕਾ ਦੇਣ ਦੀ ਹੈ। ਉਸ ਵੱਲੋਂ ਕੀਤੀ ਜਾ ਰਹੀ ਇਸ ਤਬਾਹੀ ਨੂੰ ਹੀ ਰੋਕਣਾ ਚਾਹੁੰਦਾ ਰਿਹਾ ਹਾਂ। ਇਸੇ ਲਈ ਉਸ ਦੀ ਅਤੇ ਉਸ ਦੇ ਸਾਥੀ ਆਕਾ ਦੁਸ਼ਮਣ ਦੀ ਅੱਖ ਵਿਚ ਰੜਕਦਾ "ਖੰਡਾ" ਬਣਿਆ ਹੋਇਆ ਹਾਂ। ਸ਼ੁਰੂਆਤ ਉਹ ਆਪ ਤੇ ਉਸ ਦੇ ਭਾੜੇ ਦੇ ਭੌਂਕੂ ਕਰਦੇ ਹਨ ਤੇ ਜਦੋਂ ਮੈਂ ਜਵਾਬ ਤੱਥਾਂ ਅਤੇ ਸਬੂਤਾਂ ਸਮੇਤ ਉਨ੍ਹਾਂ ਦੇ ਮੂੰਹ ਤੇ ਮਾਰਦਾ ਹਾਂ ਤਾਂ ਫੇਰ ਅੜਾਉਂਦੇ ਨਹੀਂ ਥੱਕਦੇ !
ਗੱਲ ਉਨ੍ਹਾਂ ਵੱਲੋਂ ਪ੍ਰੋ. ਮਹਿੰਦਰ ਪਾਲ ਸਿੰਘ ਨੇ ਤੇ ਖ਼ੁਦ ਉਸ ਤੋਂ ਪਹਿਲਾਂ ਸ੍ਰੀ ਸ ਸ ਮਾਨ ਨੇ 2015 ਵਿਚ ਸ੍ਰੀ ਕੰਵਰ ਸੰਧੂ ਨਾਲ ਕੀਤੀ ਇੰਟਰਵਿਊ ਤੋਂ ਆਪ ਆਰੰਭ ਕੀਤੀ ਹੈ ਤੇ ਹੁਣ ਇਸ ਦਾ ਸਦੀਵੀ ਅੰਤ ਮੈਂ ਕਰਨਾ ਚਾਹੁੰਦਾ ਹਾਂ। ਉਹ ਭੱਜਦੇ ਪਏ ਹਨ ਤੇ ਮੈਂ ਭੱਜਣ ਨਹੀਂ ਦੇਣਾ। 
ਇਸ ਲਈ ਸਮੂਹ ਸਿੱਖ ਜਗਤ ਨੂੰ ਬੇਨਤੀ ਹੈ ਕਿ ਉਹ ਸ੍ਰੀ ਸ ਸ ਮਾਨ ਨੂੰ ਦਾਸ ਦੇ ਰੂ ਬਰੂ ਬੈਠਣ ਅਤੇ ਆਪਣੇ ਲਾਏ ਦੂਸ਼ਣ ਤੱਥਾਂ, ਸਬੂਤਾਂ ਸਮੇਤ ਪ੍ਰਮਾਣਿਤ ਕਰਨ ਲਈ ਦਬਾਅ ਪਾਏ। ਮੈਂ ਸਾਰੀ ਗੱਲ ਤੱਥਾਂ ਅਤੇ ਸਬੂਤਾਂ ਸਮੇਤ ਹੀ ਕਰਾਂਗਾ ਜਿਨ੍ਹਾਂ ਵਿਚੋਂ ਵੰਨਗੀ ਮਾਤਰ ਆਪਣੀ ਵੈੱਬ ਸਾਈਟ ਤੇ ਪਾਏ ਵੀ ਹਨ ਅਤੇ ਸ. ਕੁਲਦੀਪ ਸਿੰਘ ਜੀ ਵੈਨਕੂਵਰ ਨਾਲ ਕੀਤੇ ਟਾਕ ਸ਼ੋ ਅਤੇ ਸ. ਸੁਰਿੰਦਰ ਸਿੰਘ ਨਾਲ ਕੀਤੀ ਗਲੋਬਲ ਪੰਜਾਬ ਟੀਵੀ ਦੇ ਟਾਕ ਸ਼ੌ ਵਿਚ ਜ਼ਾਹਿਰ ਵੀ ਕੀਤੇ ਹਨ।
ਸ. ਕੁਲਦੀਪ ਸਿੰਘ ਜੀ ਆਪਣੇ "ਰੇਡੀਉ ਸ਼ੇਰੇ ਪੰਜਾਬ" ਅਤੇ ਸ. ਸੁਰਿੰਦਰ ਸਿੰਘ ਜੀ ਆਪਣੇ ਟੀ ਵੀ ਟਾਕ ਸ਼ੌ "ਗਲੋਬਲ ਟੀ ਵੀ" ਇਹ ਪ੍ਰੋਗਰਾਮ ਲਾਈਵ ਦੇਣ ਲਈ ਦਾਸ ਨੂੰ ਸਹਿਮਤੀ ਵੀ ਦੇ ਚੁੱਕੇ ਹਨ। ਹੁਣ ਸ੍ਰੀ ਸ ਸ ਮਾਨ ਨੂੰ ਆਪਣੇ ਵੱਲੋਂ ਦਿੱਤੇ ਚੈਲੰਜ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੇ ਥੁੱਕ ਕੇ ਆਪ ਹੀ ਚੱਟ ਕੇ ਭੱਜਣਾ ਨਹੀਂ ਚਾਹੀਦਾ । ਮੈ ਫੇਰ ਸ੍ਰੀ ਸ ਸ ਮਾਨ ਨੂੰ ਕਹਿ ਰਿਹਾ ਹਾਂ ਕਿ ਤੂੰ ਸਾਹਮਣੇ ਬੈਠ ਕੇ ਲਾਈਵ ਗੱਲ ਕਰਨ ਦਾ ਚੈਲੰਜ ਭਿਜਵਾਇਆ ਸੀ , ਮੈ ਸਵੀਕਾਰ ਕੀਤਾ ਹੈ ਤੇ ਆ ਸਾਹਮਣੇ ਬੈਠ ਕੇ ਹੁਣ ਗੱਲ ਕਰੀਏ ......; ਸ੍ਰੀ ਸ ਸ ਮਾਨਇਨ੍ਹਾਂ ਦੋਹਾਂ ਸੱਜਣਾਂ ਨੂੰ ਸਿੱਧਾਂ ਟਾਈਮ ਫਿਕਸ ਕਰ ਲੈ ਮੈਂ ਹਰ ਵਕਤ ਤਿਆਰ ਹਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1242 ਦਿੱਤੇ ਵਿਚਾਰ ਨੂੰ ਸ੍ਰੀ ਸ ਸ ਮਾਨ ਦੇ ਪਾਲਤੂ ਕੁੱਕੜਾਂ, ਹਲਕਾਇਆ ਤੇ ਸਿਰਖੁੱਥੇ ਸ਼ੈਤਾਨਾ  ਨੇ ਸੱਚ ਕਰ ਕੇ ਸਾਬਤ ਕਰ ਦਿੱਤੀ ਹੈ। "ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥"/150 ਇਸ ਹਿਤ ਮੈਂ ਸ੍ਰੀ ਸ ਸ ਮਾਨ ਅਤੇ ਉਸ ਦੀ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰੀ ਮੰਡਲੀ :
"ਕਟਣੁ ਚਟਣੁ ਕੁਤਿਆਂ ਕੁਤੈ ਹਲਕ ਤੈ ਮਨੁ ਸੂਗਾਵੈ॥
ਠੰਢਾ ਤਤਾ ਕੋਇਲਾ ਕਾਲਾ ਕਰਿ ਕੈ ਹਥੁ ਜਲਾਵੈ॥
ਜਿਉ ਚਕਚੂੰਧਰ ਸਪ ਦੀ ਅੰਨ੍ਹਾ ਕੋੜ੍ਹੀ ਕਰਿ ਦਿਖਲਾਵੈ॥ 
ਜਾਣੁ ਰਸਉਲੀ ਦੇਹ ਵਿਚਿ ਵਢੀ ਪੀੜ ਰਖੀ ਸਰਮਾਵੈ॥ 
ਵੰਸਿ ਕਪੂਤੁ ਕੁਲਛਣਾ ਛਡੈ ਬਣੈ ਨ ਵਿਚਿ ਸਮਾਵੈ॥
ਮੂਰਖ ਹੇਤੁ ਨ ਲਾਈਐ ਪਰਹਰਿ ਵੈਰੁ ਅਲਿਪਤੁ ਵਲਾਵੈ॥ 
ਦੁਹੀਂ ਪਵਾੜੀਂ ਦੁਖਿ ਵਿਹਾਵੈ ॥੯॥" (32-9-7)
ਅਤੇ 
"ਤੋਤਾ ਨਲੀ ਨ ਛਡਈ ਆਪਣ ਹਥੀਂ ਫਾਥਾ ਚੀਕੈ॥ 
ਬਾਦਰੁ ਮੁਟੀ ਨ ਛਡਈ ਘਰਿ ਘਰਿ ਨਚੇ ਝਕਿਣੁ ਝੀਕੈ॥ 
ਗਦਹੁ ਅੜੀ ਨ ਛਡਈ ਰੀਘੀ ਪਉਦੀ ਹੀਕਣੀ ਕੀਕੈ॥ 
ਕੁਤੇ ਚਕੀ ਨ ਚਟਣੀ ਪੂਛ ਨ ਸਿਧੀ ਧ੍ਰੀਕਣ ਧ੍ਰੀਕੈ॥ 
ਕਰਨਿ ਕੁਫਕੜੁ ਮੂਰਖਾਂ ਸਪ ਗਏ ਫੜਿ ਫਾਟਣ ਲੀਕੈ॥
ਪਗ ਲਹਾਇ ਗਣਾਇ ਸਰੀਕੈ ॥੧੧॥" (32-11-6)
ਸ੍ਰੀ ਸ ਸ ਮਾਨ ਅਤੇ ਉਸ ਦੇ ਸਮਰਥਕਾਂ ਨੇ ਆਪਾ ਪ੍ਰਗਟਾਵਾ ਕਰ ਦਿੱਤਾ ਹੈ। ਜਿਸ ਲਈ ਮੈਂ ਇਨ੍ਹਾਂ ਸਭਨਾਂ ਦਾ ਧੰਨਵਾਦੀ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਰਮਾਨ ਹੈ -
"ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥ ਪਥਰ   ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥ ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥ ਬੋਲਾ ਜੇ ਸਮਝਾਈਐ  ਪੜੀਅਹਿ ਸਿੰਮ੍ਰਿਤਿ ਪਾਠ ॥ ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥ ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥ ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥ ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥1॥"
ਸਿੱਖ ਕੌਮ ਅਤੇ ਖ਼ਾਲਸਤਾਨ ਦੇ ਨਿਰਮਾਣ ਕਾਰੀ ਭਵਿੱਖ ਅਤੇ ਤਖ਼ਤ ਦੀ ਕਾਇਮੀ ਲਈ ਅਜਿਹੇ ਲੋਕਾਂ ਦੇ "ਆਪਣ ਹਥੀਂ ਆਪਣੀ ਜੜ ਆਪਿ ਉਪਟੈ॥" ਦੇ ਕੰਮ ਲੱਗੇ ਅਜਿਹੇ ਆਚਰਨ ਅਤੇ ਦੰਭੀ ਕਤਲੋਂ-ਗਾਰਦ ਵਾਲੇ ਧਮਕਾਊ ਵਤੀਰੇ ਨੂੰ ਜਿੰਨੀ ਛੇਤੀ ਖ਼ਾਲਸਾ ਨੱਥ ਪਾ ਲਵੇਗਾ ਉਨ੍ਹੀਂ ਛੇਤੀ ਹੀ ਆਪਣਾ ਘਰ ਬਣਾ ਲਵੇਗਾ । 

ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
4-5-2017
#sikhbard
5 1 | view user : 875
Posted by on  | under Generalyour name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by