Home >> Article

ARTICLE CATEGORIES

RECENT POST

ARCHIVE

TAGS


ਕਥਿਤ ਦਸਮ ਗ੍ਰੰਥ ਵਿਰੋਧੀ ਅਤੇ ਪੱਖੀ ਸਿੱਖ ਕੌਮ ਨੂੰ ਵੰਡਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੇ ਜਵਾਬ ਦੇਣ
Share this Article

ਕਥਿਤ ਦਸਮ ਗ੍ਰੰਥ ਵਿਰੋਧੀ ਅਤੇ ਪੱਖੀ ਸਿੱਖ ਕੌਮ ਨੂੰ ਵੰਡਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੇ ਜਵਾਬ ਦੇਣ

ਲੜੀ ਨੰ. -1
ਕਥਿਤ ਦਸਮ ਗ੍ਰੰਥ ਦੇ ਵਿਰੋਧ ਜਾਂ ਪੱਖ ਦਾ ਬਹਾਨਾ ਘੜ ਕੇ (ਦਸਮ ਵਿਰੋਧੀਓ ਅਤੇ ਪੱਖੀਓ)
"ਗੁਰੂ ਗ੍ਰੰਥ-ਗੁਰੂ ਪੰਥ" ਨੂੰ ਤੋੜ ਕੇ ਵੰਡਣ ਦੀ ਸਾਜ਼ਿਸ਼ ਰਚਣ  ਵਾਲ਼ਿਓਂ; ਆਓ ਗੰਭੀਰ ਸੰਵਾਦ ਕਰੀਏ 

ਕੋਈ ਕਹਿੰਦਾ ਹੈ ਸਿੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਿਕ ਘੜਾਂਗੇ ਤੇ ਕੋਈ ਕਹਿੰਦਾ ਦਸਮ ਗ੍ਰੰਥ ਮੁਤਾਬਿਕ ! ਦੱਸ ਗੁਰੂ ਪਾਤਸ਼ਾਹੀਆਂ ਤੋਂ ਹੁਣ ਸਿੱਖ ਆਪਣੇ ਆਪ ਨੂੰ ਵੱਡਾ, ਸਿਆਣਾ ਅਤੇ "ਗੁਰੂ ਸਾਹਿਬਾਂ" ਤੋਂ ਵੀ ਤੱਤਦਰਸ਼ੀ ਵੱਡਾ ਸ਼ਬਦ ਗੁਰੂ ਦਾ ਧਾਰਨੀ ਸਾਬਤ ਕਰਨ ਤੇ ਲੱਗੇ ਹਨ। ਦਸਮ ਗ੍ਰੰਥ ਦੇ ਨਾਮ ਤੇ ਭੋਲੇ ਭਾਲੇ ਸ਼ਰਧਾਲੂ ਸਿੱਖਾਂ ਦੀ ਸਿੱਖੀ ਨੂੰ ਵੰਡਣ ਅਤੇ ਤਬਾਹ ਕਰਨ ਦੀ ਕੋਸ਼ਿਸ਼ ਵਿਚ ਕੋਈ ਕਸਰ ਨਹੀਂ ਛੱਡੀ ਗਈ। ਅਸਲ ਨਿਸ਼ਾਨਾਂ ਜਿਵੇਂ ਪੰਜ ਬਾਣੀਆਂ ਦੇ ਨਿੱਤਨੇਮ, ਅਰਦਾਸ, ਖੰਡੇ ਦੀ ਪਹੁਲ਼, ਮਰਿਆਦਾ, ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੇ ਵੀ ਕਿੰਤੂ ਕਰਵਾਉਣ ਦਾ ਮੁੱਢ ਬੰਨ੍ਹ ਦਿੱਤਾ ਹੈ। ਸਿੱਖ ਇਤਿਹਾਸਕ, ਸਭਿਅਤਾ, ਵਿਰਾਸਤ ਦੇ ਜਿਹੜੇ ਚੰਦ ਕੁ ਮੁੱਢਲੇ ਸਰੋਤ ਜਿਸ ਮਰਜ਼ੀ ਪੱਧਰ ਦੇ ਹਨ; ਇਹ ਇਨ੍ਹਾਂ ਤੋਂ ਵੀ ਸਿੱਖੀ ਅਤੇ ਪੰਥ ਨੂੰ ਮਰਹੂਮ ਕਰਵਾ ਕੇ; ਪੰਥ ਦੇ ਪੱਲੇ ਜੋ ਹੈ, ਉਸ ਨੂੰ ਵੀ ਮੁਕਾ ਦੇਣ ਦੀ ਆਤਮਘਾਤੀ ਬਾਜ਼ੀ ਲਾ ਬੈਠੇ ਹਨ। ਸਿੱਖ ਸਮਾਜ ਨੂੰ ਇਨ੍ਹਾਂ ਲੋਕਾਂ ਦਾ ਗੁਪਤ ਏਜੰਡਾ ਸਮਝ ਹੀ ਨਹੀਂ ਆ ਰਿਹਾ। ਨਾਮਧਾਰੀ, ਰਾਧਾ ਸਵਾਮੀ, ਨੀਲ ਪੰਥੀ, ਡੇਰੇ ਵਾਦੀ ਸੰਤ ਸਮਾਜੀ, ਟਕਸਾਲੀ, ਮਿਸ਼ਨਰੀ ਤੋਂ ਬਾਅਦ ਤੱਤ ਗੁਰਮਤ ਦੀ ਅਖੌਤੀ ਲਹਿਰ ਨੇ; ਕੌਮ ਨੂੰ, ਵਿਦਵਾਨਾਂ ਨੂੰ ਦੋ ਹਿੱਸਿਆ ਵਿਚ ਸਪਸ਼ਟ ਵੰਡ ਦਿੱਤਾ ਹੈ। ਅਗਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਤੱਤ ਗ੍ਰੰਥ ਸਾਹਿਬ ਬਣਾਉਣ ਦੀ ਹੈ। 'ਬਚਿੱਤ੍ਰ ਨਾਟਕ' ਨੂੰ "ਦਸਮ ਗ੍ਰੰਥ" ਆਧਾਰ ਬਣਾ ਕੇ ਪੱਖ ਅਤੇ ਵਿਰੋਧ ਵਿਚ ਆਪੋ ਆਪਣੀ ਹੱਟੀ ਦਾ ਮਾਲ ਵੇਚਦਾ ਟੋਲਾ; ਅਸਲੋਂ ਸਿੱਖ ਤੇ ਸਿੱਖੀ, ਗੁਰੂ ਤੇ ਪੰਥ ਨੂੰ ਇਸਲਾਮ ਦੀ ਵੰਡ 'ਸ਼ੀਆ ਤੇ ਸੁੰਨੀ'; ਇਸਾਈ ਦੀ ਵੰਡ 'ਕੈਥੋਲਿਕ ਤੇ ਪ੍ਰੋਟੈਸਟੈਂਟ', ਹਿੰਦੂ ਦੀ ਵੰਡ 'ਸਨਾਤਨੀ ਤੇ ਹੋਰ' ਵਾਂਗ ਸਿੱਖੀ ਦੀ ਵੀ ਵੰਡ ਕਰ ਚੁਕਾ ਹੈ।
ਖ਼ਾਲਸਾ ਪੰਥ ਦੀਆਂ ਮੁੱਢਲੀਆਂ ਅਤੇ ਬੁਨਿਆਦੀ ਸੰਸਥਾਵਾਂ ਨੂੰ ਇਹ ਤਾਕਤਾਂ ਖ਼ੁਦ ਆਪ ਨਸ਼ਟ, ਤਬਾਹ, ਅਤੇ ਰੱਦ ਕਰ ਚੁੱਕੀਆਂ ਹਨ। ਇਸ ਦਾ ਅਗਲਾ ਭਵਿੱਖ; ਅਜਿਹੀਆਂ ਆਪੋ ਆਪਣੀ ਵਿੱਦਿਆ (ਗਿਆਨ ਨਹੀਂ) ਦੀ ਹਉਮੈਂ ਦੇ ਗਰਭ ਵਿਚ ਭਾਰੂ ਹੋਈਆਂ ਤਾਕਤਾਂ ਦੀ ਇਸ ਅਪਣਾਈ ਗਈ ਤੋਰ ਰਾਹੀਂ ਨਿਸ਼ਾਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਇਆ ਜਾਣਾ ਤੈਅ ਹੈ।
ਇਸ ਗੁਹਜ ਰਹੱਸਮਈ ਸਾਜ਼ਿਸ਼ ਤੋਂ ਪਰਦਾ ਚੁੱਕਣ ਲਈ ਦਾਸ ਭਵਿੱਖਤ ਉਸ ਖ਼ਤਰੇ ਦੇ ਸਨਮੁੱਖ ਇਨ੍ਹਾਂ ਦਸਮ ਗ੍ਰੰਥ ਵਿਰੋਧੀਆਂ ਤੇ ਪੱਖੀਆਂ ਨੂੰ ਇੱਕ ਸਾਧਾਰਨ ਸਿੱਖ ਵਜੋਂ ਚੰਦ ਸਵਾਲਾਂ ਦੇ ਜਵਾਬ ਮੰਗਣਾ ਆਰੰਭ ਕਰ ਰਿਹਾ ਹਾਂ।  ਇਹ ਲੋਕ ਜਵਾਬ ਆਪੋ ਆਪਣੀ ਹਉਮੈਂ ਵਿਚ ਵੰਡੀ ਜਾ ਚੁੱਕੀ ਵਿਦਵਤਾ ਦੇ ਇਸ਼ਟ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ" ਜਾਂ "ਬਚਿੱਤ੍ਰ ਨਾਟਕ ਵਿਚੋਂ" ਹੀ ਦੇਣ ਦੀ ਕਿਰਪਾਲਤਾ ਕਰਨ। 
ਗਾਲ਼ੀ-ਗਲੋਚ ਤੇ ਅੱਪ ਸ਼ਬਦੀ ਆਚਰਨ ਵਾਲੇ ਨੂੰ ਇਹ ਮੰਨਿਆਂ ਜਾਵੇਗਾ ਕਿ ਉਹ ਆਪਣੇ ਮਾਂ-ਬਾਪ ਦੀ ਵੰਸ਼-ਅੰਸ ਅਤੇ ਧੀਆਂ ਭੈਣਾਂ ਨਾਲ ਮੁਖ਼ਾਤਬ ਹੈ। ਸਿਲਸਿਲਾ ਵਿਚਾਰ-ਸੰਵਾਦ ਦਾ ਹੈ ਤੇ ਸੰਵਾਦ ਤੱਕ ਸੀਮਤ ਰਹਿਣ ਦੀ ਬੇਨਤੀ ਹੈ। ਬਿਨਾ ਪੜ੍ਹੇ ਵਿਦਵਾਨ ਬਣਨ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਇਸ ਵਿਚ ਭਾਗ ਨ੍ਹਾ ਲੈਣ। ਅਸਲ ਸੱਚ ਇਹ ਸਥਾਪਿਤ ਕਰਨ ਦੀ ਲੋੜ ਹੈ ਕਿ ਜੋ ਗੁਰੂ ਪੰਥ ਨੇ ਹੁਣ ਤੱਕ ਕੀਤਾ ਹੈ ਉਸ ਨੂੰ ਮਿਟਾਉਣ ਅਤੇ ਨਸ਼ਟ ਭ੍ਰਿਸ਼ਟ ਕਰਵਾਉਣ ਤੋਂ ਸਿੱਖ ਕਿਵੇਂ ਬਚੇਂ ? ਕੀ ਚੇਤਨਾ, ਬੌਧਿਕਤਾ ਅਤੇ ਸਰੀਰਕ ਰਾਜਨੀਤਕ, ਆਰਥਿਕ, ਭੌਤਿਕ ਅਤੇ ਧਾਰਮਿਕ ਗ਼ੁਲਾਮੀ ਵਿਚ ਵਿਚਰਦੀਆਂ ਕੌਮਾਂ; ਆਪਣੀ ਬੁਨਿਆਦੀ ਸਭਿਅਤਾ ਜਾਂ ਤਹਿਜ਼ੀਬ, ਸਿਧਾਂਤ, ਦਰਸ਼ਨ Philosophy, ਪਹੁੰਚ, ਜੀਵਨ ਜਾਂਚ, ਮਰਿਆਦਾ ਬਾਰੇ 'ਰਾਜ-ਸੱਤਾ ਦੇ ਪ੍ਰਭਾਵ' ਤੋਂ ਸੁਤੰਤਰ ਮੌਲਿਕ ਅਤੇ ਖਰੇ ਫ਼ੈਸਲੇ ਕਰ ਸਕਦੀਆਂ ਹਨ ? ਜੱਦ ਸਿੱਖੀ ਸਨਮੁੱਖ ਆਪਣੀ ਜੀਵਨ ਹੋਂਦ ਦੀ ਵੱਖਰੀ, ਅੱਡਰੀ, ਸੁਤੰਤਰ ਪਹਿਚਾਣ ਨੂੰ ਬਚਾਉਣ ਦਾ ਮਹਾਂਮਾਰੀ ਰੂਪੀ ਖ਼ਤਰਾ ਦਰਪੇਸ਼ ਹੋਵੇ ਤੇ ਕੌਮ ਨੂੰ ਸਾਰੇ ਵਿਵਾਦ ਛੱਡ ਕੇ ਪਹਿਲਾ ਆਪਣੇ ਸੁਤੰਤਰ ਰਾਜਸੀ-ਧਾਰਮਿਕ-ਸਮਾਜਿਕ ਅਤੇ ਆਰਥਿਕ ਸੱਤਾ ਦੀ ਬਹਾਲੀ ਵੱਲ ਧਿਆਨ ਇੱਕਮੁੱਠ ਰੂਪ ਵਿਚ ਕੇਂਦਰਿਤ ਨਹੀਂ ਕਰ ਦੇਣਾ ਚਾਹੀਦਾ ? ਮਹਾਂਮਾਰੀ ਵਾਲੀ ਨਿਘਾਰੂ ਅਤੇ ਬਰਬਾਦੀ ਵਾਲੀ ਬਣਾਈ ਜਾ ਚੁੱਕੀ ਸੋਚ ਨੂੰ ਜਤਨ ਇਸ ਪਾਸੇ ਮੋੜਨ ਦਾ ਹੈ; ਜੇ ਤੁਹਾਡਾ ਸਾਥ ਮਿਲਿਆ ਸਫਲਤਾ ਤਾਂ ਹੀ ਸੰਭਵ ਹੈ। ਨਹੀਂ ਤਾਂ ਸਿੱਖ ਹਰ ਪਾਸੇ, ਹਰ ਪੱਧਰ ਤੇ ਖ਼ੁਦ ਆਪਣੇ ਆਪ ਨੂੰ  ਆਪ ਹੀ ਮੁਕਾ ਦੇਣ ਦੇ ਰਾਹੇ ਪਾਇਆ ਜਾ ਰਿਹਾ ਹੈ- ਕਿੰਨਾ ਕੌੜਾ ਸੱਚ ਹੈ; ਜੇ ਸਿੱਖ ਸਿੱਖੀ ਨੂੰ ਨ੍ਹਾ ਮਾਰੇ ਤਾਂ ਕੌਮ ਕਦੇ ਨ੍ਹਾ ਹਾਰੇ ।! 
"ਰੋਸੁ ਨ ਕੀਜੈ ਉਤਰੁ ਦੀਜੈ" ਦੇ ਆਧਾਰ ਤੇ ਤੁਰਦੀਆਂ ਇਹੁ ਤਾਕਤਾਂ ਆਪ ਹੀ 22 ਮੰਜੀਆਂ ਲਾਉਣ ਵਾਲਿਆਂ ਵਾਂਗ ਦੁਸ਼ਮਣ ਘਰਾਨਿਆਂ ਵੱਲੋਂ ਤੁਰੀਆਂ  ਬਣਗਈਆਂ ਹਨ, ਹੁਣ ਨਿਰਉੱਤਰ ਰਹਿਣ ਤੇ ਉਨ੍ਹਾਂ ਹੀ ਘਰਾਨਿਆਂ ਦਾ ਏਜੰਟ ਹੋਣ ਦਾ ਮੇਰੇ ਤੇ ਠੱਪਾ ਲਾਉਣਗੀਆਂ, ਕਿਉਂਕਿ ਕੌਮ ਵਿਚ ਅਜਿਹੀ ਫ਼ਿਤਰਤ ਹੀ ਭਾਰੂ ਹੈ ।
ਮੈਂ 1995 ਤੋਂ ਤੇ ਫਿਰ ਬਕਾਇਦਾ ਇੱਕ ਲਿਖਤ ਬੱਧ ਮੈਮੋਰੈਂਡਮ ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ 300 ਸਾਲਾਂ ਖ਼ਾਲਸੇ ਦੀ ਸਾਜਣਾ ਦਿਵਸ ਤੇ ਉਪਰੰਤ ਪੋਥੀ ਸਾਹਿਬ ਦੀ 400 ਸਾਲਾ ਸ਼ਤਾਬਦੀ ਮੌਕੇ ਵੀ "ਗੁਰਮਤਿ ਦਾ ਸਿੱਖ ਸ਼ਬਦਾਵਲੀ ਗੁਰਮੁਖੀ ਸ਼ਬਦ ਕੋਸ਼, ਮੁਹਾਵਰਾ ਕੋਸ਼,ਪਰਿਭਾਸ਼ਕ (Terminology) ਵਿਗਿਆਨਿਕ ਸ਼ਬਦਾਵਲੀ ਕੋਸ਼ ਦੇ ਮੁੱਢਲੇ ਸੰਦ ਤਿਆਰ ਕਰਨ ਦਾ ਸੱਦਾ ਅਤੇ ਏਜੰਡਾ ਦਿੱਤਾ ਸੀ।  ਦਰਅਸਲ ਪੁਣ ਛਾਣ ਅਤੇ ਗੁਰਮਤਿ ਦੀ ਸਹੀ ਵਿਆਖਿਆ ਲਈ ਸਿੱਖ ਕੌਮ ਇਸ ਮੁੱਢਲੇ ਕੰਮ ਤੋਂ ਪਹਿਲਾਂ ਅਗਲਾ ਕੰਮ ਆਰੰਭ ਹੀ ਨਹੀਂ ਸਕਦੀ। ਗੁਰਮਤਿ ਦੀ ਗੁਰੂ ਵਰੋਸਾਈ, ਸਿੱਖ ਦਰਸ਼ਨ ਦੀ ਜੀਵਨ ਜਾਂਚ ਅਤੇ ਬੌਧਿਕਤਾ ਦੇ ਵਿਕਾਸ ਦੇ ਨਾਲੋਂ ਨਾਲ ਗੁਰਬਾਣੀ ਵਿਆਖਿਆ ਲਈ ਇਹ ਪਹਿਲੀ ਪਉੜੀ ਹੈ। ਜਿਸ ਤੇ ਅੱਜ ਤੱਕ ਸਿੱਖ ਚੜ੍ਹੇ ਹੀ ਨਹੀਂ; ਤੇ ਤੁਰ ਪਏ ਹਨ ਸਿੱਖੀ ਨੂੰ "ਗੁਰੂ ਗ੍ਰੰਥ ਸਾਹਿਬ"ਜਾਂ 'ਦਸਮ ਗ੍ਰੰਥ' ਅਨੁਸਾਰ ਘੜਨ ਲਈ।
ਅੱਗੇ ਸਵਾਲ ਬਦਲਦੇ ਰਹਿਣਗੇ ਪਰ ਇਹ ਮੁੱਢਲੀ ਵਿਚਾਰ ਹਰ ਸਵਾਲ ਨਾਲ ਇੰਜ ਹੀ ਪੜ੍ਹੀ ਜਾਣ ਦੀ ਕਿਰਪਾ ਕਰਦੇ ਰਹਿਣਾ ਜੀ।
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
 
22-9-2017
ਪ੍ਰਸ਼ਨ ਲੜੀ ਨੰਬਰ ਇੱਕ ਦੇ ਮੁੱਖ ਬੰਦ ਤੋਂ ਅੱਗੇ ਲੜੀ ਨੰਬਰ-1 ਦਾ ਭਾਗ- 2

(ਦਾਸ ਸਪਸ਼ਟ ਕਰਦਾ ਹੈ ਕਿ ਇਹ ਸਵਾਲ ਨਾਮਾ ਖ਼ਾਲਸਾ ਪੰਥ ਨੂੰ ਦੁਫੇੜ ਕਰ ਖ਼ਤਮ ਕਰਵਾਉਣ ਵਾਲੀਆਂ ਅਦਿੱਖ ਤਾਕਤਾਂ ਨੂੰ ਠੱਲ੍ਹ ਪਾਉਣ ਲਈ ਪੇਸ਼ ਕੀਤਾ ਜਾ ਰਿਹਾ ਹੈ। ਜੋ ਹੋਲੀ ਹੋਲੀ ਸਿੱਖੀ ਦੀ ਵਿਰਾਸਤ ਨੂੰ ਗ਼ਲਤ ਪਰਿਭਾਸ਼ਿਤ ਕਰ ਅਤੇ ਮੀਡੀਏ ਤੇ ਸਾਈਬਰ ਜਗਤ ਦੀ ਖੁੱਲ ਦਾ ਫ਼ਾਇਦਾ ਚੁੱਕ ਹਰ ਸਰੋਤ ਗ੍ਰੰਥ ਵਿਚਲੀਆਂ ਤਰੁੱਟੀਆਂ ਨੂੰ ਉਭਾਰ ਉਭਾਰ ਕੇ "ਸਿੱਖੀ ਨੂੰ ਹੀ ਖ਼ਤਮ" ਕਰ ਦੇਣ ਵਾਲੇ ਪਾਸੇ ਆਪੋ ਆਪਣੀਆਂ ਧੜੇ ਵਾਦੀ ਰੋਟੀਆਂ ਅਤੇ ਦੁਕਾਨਾਂ ਚਲਾਉਣ ਨੂੰ ਤਰਜੀਹ ਦੇ ਰਹੇ ਹਨ। ਅਜਿਹੀਆਂ ਦੁਕਾਨਾਂ ਬੰਦ ਕਰਵਾਉਣ ਲਈ ਇਹ ਜਤਨ ਹੈ। ਦੱਸ ਗੁਰੂ ਸਾਹਿਬਾਨ, ਉਨ੍ਹਾਂ ਦੇ ਜੀਵਨ ਕਾਲੀਨ ਨਿਰਨਿਆਂ ਅਤੇ ਖੰਡੇ ਬਾਟੇ ਦੀ ਪਹੁਲ਼ ਤੇ ਨਿਸ਼ਚਾ ਰੱਖਣ ਵਾਲਾ ਪੰਥ ਖ਼ਾਲਸਾ ਦਾ ਅਨੁਯਾਈ ਡਾਵਾਂਡੋਲ ਨਾਂਹ ਹੋ ਕੇ ਸਗੋਂ ਅਜੇਹੀਆਂ ਦੋਖੀ ਤਾਕਤਾਂ ਅੱਗੇ ਇਹ ਸਵਾਲ ਖੜੇ ਕਰ ਕੇ ਜਵਾਬ ਮੰਗੇ। ਚੁੱਪ ਰਹਿ ਕੇ ਪਾਪੀ ਦਾ ਸਾਥ ਦਈ ਜਾਣਾ ਵੀ ਜ਼ੁਰਮ ਹੈ। ਗੁਰਿਆਈ ਜੋਤਿ-ਜੁਗਤਿ ਦੇ ਸੰਕਲਪ ਅਧੀਨ "ਗੁਰੂ ਗ੍ਰੰਥ ਦੀ ਤਾਬਿਆ ਗੁਰੂ ਪੰਥ" ਦੀ ਹੈ, ਜੋ ਸਥਾਪਿਤ ਕਰਨੀ ਅਤੇ ਹੋਣੀ ਚਾਹੀਦੀ ਹੈ। )
 
#sikhbard #atinderpalsinghexmp
ਮੈਂ ਸਵਾਲ ਕਿਉਂ ਕਰ ਰਿਹਾ ਹਾਂ ?
ਕੀ ਖਰੂਦ ਫੈਦਾ ਕਰਨ ਵਾਲਿਆਂ ਨੂੰ ਹੀ ਸਵਾਲ ਕਰਨ ਦਾ ਹੱਕ ਹੁੰਦਾ ਹੈ ? ਖਰੂਦ ਖ਼ਤਮ ਕਰਵਾਉਨ ਵਾਲੇ ਸਵਾਲ ਕਿਉਂ ਨਹੀਂ ਕਰ ਸੱਕਦੇ ?
ਮੈਂ ਜੋ ਦੱਸ ਗੁਰੂ ਸਾਹਿਬਾਨਾਂ ਵੱਲੋਂ ਮਿਲੇ ਸਿਧਾਂਤ ਅਤੇ ਸੰਕਲਪ ਦੀ ਨਾਨਕਸ਼ਾਹੀ ਖ਼ਾਲਸਾਈ ਪੰਥਕ ਸਿੱਖੀ ਤੇ ਅੰਤਿਮ ਨਿਸ਼ਚਾ ਅਤੇ ਅਟੁੱਟ ਵਿਸ਼ਵਾਸ ਰੱਖਦਾ ਹਾਂ; ਅੱਜ ਸ਼ੱਕ ਦੇ ਕੁਰਾਹੇ ਪਿਆ ਇਕੱਲਾ ਚੁਰਸਤੇ ਤੇ ਫੇਰ ਸਿੱਖੀ ਦੀ ਵਾਟ ਤੱਕਦਾ ਤੇ ਲੱਭਦਾ ਹਾਂ.....ਆਧੁਨਿਕ ਮੰਜੀਆਂ ਤਾਂ ਸਾਈਬਰ ਦੁਨੀਆ ਵਿਚ ਕਰੋੜਾਂ ਬਟਨ ਦੇ ਸਿਆਣੇ ਬਣੇ ਵਿਦਵਾਨਾਂ ਨੇ ਢਾਹ ਲਈਆਂ ਹਨ ਤੇ ਉਨ੍ਹਾਂ ਦੇ ਗੁਰੂ ਵੀ ਬਥੇਰੇ ਹੀ ਸਾਹਮਣੇ ਹਨ। ਮੁੜ ਸਿੱਖਾਂ ਨੂੰ "ਗੁਰ ਲਾਧੋ ਰੇ....." ਦੀ ਸਥਿਤੀ ਤੇ ਪਹੁੰਚਾਉਣ ਦੇ ਜ਼ਿੰਮੇਵਾਰ ਇਹੋ ਲੋਕ ਨਹੀਂ ਹਨ ? ਦਾਸ ਇਸੇ ਲਈ ਅਜਿਹੇ ਸਾਰੇ ਹੀ ਅਨਸਰਾਂ ਨੂੰ ਮੁਖ਼ਾਤਬ ਹੋ ਕੇ ਬੇਨਤੀ ਰੂਪੀ ਸਵਾਲ ਇਸ ਲਈ ਕਰ ਰਿਹਾ ਹੈ ਕਿ ਤਾਂ ਜੋ ਮੈਂ ਸਿੱਖ ਆਪਣੀ "ਸ੍ਰੀ ਗੁਰੂ ਗ੍ਰੰਥ-ਸ੍ਰੀ ਗੁਰੂ ਪੰਥ ਦੀ ਗੁਰਿਆਈ ਧਾਰੀ ਨਾਨਕਸ਼ਾਹੀ ਖ਼ਾਲਸਾਈ ਪੰਥਕ ਸਿੱਖੀ" ਤੇ ਨਿਰਭੈ-ਨਿਰਵੈਰ ਹੋ ਕੇ ਅਟੁੱਟ ਵਿਸ਼ਵਾਸ, ਭਰੋਸੇ ਅਤੇ ਨਿਸ਼ਚੇ ਨਾਲ ਤੁਰ ਸਕਾਂ ........
ਹੇਠਲਾ ਸੰਵਾਦ ਜੋ ਸਾਡੀ ਵਰਤਮਾਨ ਹੋਣੀ ਨਾਲ ਸਬੰਧਿਤ ਹੈ, ਪੂਰਾ ਅਵੱਸ਼ ਪੜ੍ਹਨ ਦੀ ਖੇਚਲ ਕਰਨੀ।
 
ਲੜੀ ਨੰਬਰ 1 ਦਾ ਭਾਗ 3
 
ਆਪਣੇ ਪੁਰਖਿਆਂ ਦੇ ਵਿਰਸੇ ਨੂੰ ਬਿਬੇਕ ਅਤੇ ਸਿਆਣਪ ਨਾਲ ਜੋ ਨ੍ਹਾ ਸੰਭਾਲ਼ਨ ਉਹ ਉਸ ਕੌਮ ਦੇ ਆਖ਼ਰੀ ਵੰਸ਼ਜ ਬਣਨਗੇ

ਅੱਜ ਪ੍ਰਮਾਣ ਮਿਲਿਆ ਕਿ ਸਿੱਖੀ; ਹੋਰ ਧਰਮਾਂ ਵਾਂਗ ਸਪਸ਼ਟ ਵੰਡ ਲਈ ਗਈ ਹੈ। ਜਿਵੇਂ ਇਸਾਈ: ਪ੍ਰੋਟੈਸਟੈਂਟ-ਰੋਮਨ ਕੈਥੋਲਿਕ, ਇਸਲਾਮ: ਸ਼ੀਆ-ਸੁੰਨੀ ਤੇ ਹੋਰ ਕਈ ਸ਼ਾਖਾਵਾਂ, ਹਿੰਦੂ: ਸਨਾਤਨੀ ਹਿੰਦੂ-ਹਿੰਦੂ ਵਿਸ਼ਵਾਸ ਦੀਆਂ ਹੋਰ ਕਈ ਸ਼ਾਖਾਵਾਂ, ਜੈਨੀ: ਸ਼ਵੇਤਾਂਬਰ-ਪਿਤਾਂਬਰ ਤੇ ਹੋਰ, ਬੋਧ ਧਰਮੀ: ਥੇਰਵਾਦ-ਮਾਹਾਯਾਨ ਤੇ ਹੋਰ !
ਇਹ ਵੰਡੀ ਕਿਸੇ ਹੋਰ ਨੇ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਹੀ ਸਿੱਖਾਂ ਵਿਚੋਂ ਜੋਤਿ ਅਤੇ ਜੁਗਤਿ ਦੇ ਸਿਧਾਂਤਕ ਮੇਲ ਸ਼ਬਦ ਅਤੇ ਉਸ ਦਾ ਵਰਤਾਰਾ ਦੇ "ਗੁਰੂ ਗ੍ਰੰਥ-ਗੁਰੂ ਪੰਥ" ਦੀ ਗੁਰਿਆਈ ਦੀ ਧਾਰਨਾ ਨੂੰ ਮੁਕਾਉਣ ਦਾ ਹੀ ਨਤੀਜਾ ਹੈ। ਮੈਂ ਜੋ ਦੱਸ ਗੁਰੂ ਸਾਹਿਬਾਨਾਂ ਵੱਲੋਂ ਮਿਲੀ ਇਸ ਸਿਧਾਂਤ ਅਤੇ ਸੰਕਲਪ ਦੀ ਨਾਨਕਸ਼ਾਹੀ ਖ਼ਾਲਸਾਈ ਪੰਥਕ ਸਿੱਖੀ ਤੇ ਅੰਤਿਮ ਨਿਸ਼ਚਾ ਅਤੇ ਅਟੁੱਟ ਵਿਸ਼ਵਾਸ ਰੱਖਦਾ ਹਾਂ; ਮੇਰੇ ਇਸ ਵਿਸ਼ਵਾਸ, ਨਿਸ਼ਚੇ ਅਤੇ ਭਰੋਸੇ ਨੂੰ ਉਪਰੋਕਤ ਧਰਮਾਂ ਦੀਆਂ ਵੰਡੀਆਂ ਪਾਊ ਤਾਕਤਾਂ ਵਰਗੀਆਂ ਸਿੱਖਾਂ ਵਿਚ ਜਨਮ ਚੁੱਕੀਆਂ ਤਾਕਤਾਂ ਨੇ ਬੁਰੀ ਤਰ੍ਹਾਂ ਆਪੋ ਆਪਣੀ ਮਨ ਭਾਉਂਦੀ ਵਿਦਵਤਾ ਦੇ ਪੈਰਾਂ ਦੀ ਜੁੱਤੀ ਹੇਠਲੀ ਗ਼ੁਲਾਮੀ ਵਿਚ ਜਕੜ ਲਿਆ ਹੈ। ਹੁਣ ਵੰਡਿਆਂ ਪਿਆ ਸਿੱਖ ਗੁਰੂ ਗ੍ਰੰਥ-ਗੁਰੂ ਪੰਥ ਦੀ ਗੁਰਿਆਈ ਦੇ ਸੰਕਲਪ ਅਧੀਨ ਨ੍ਹਾ ਸੋਚਦਾ ਹੈ ਤੇ ਨ੍ਹਾ ਹੀ ਗੱਲ ਕਰਦਾ ਹੈ; ਉਹ ਦਸਮ ਪੱਖੀ ਤੇ ਸ੍ਰੀ ਗੁਰੂ ਗ੍ਰੰਥ ਪੱਖੀ ਅਖਵਾਉਂਦੇ ਸਨਾਤਨੀ ਸਿੱਖ ਪੰਥੀ ਬਣ ਕੇ ਸੋਚਦੇ ਅਤੇ ਜਵਾਬ ਦਿੰਦੇ ਹਨ। ਉਵੇਂ ਹੀ ਜਿਵੇਂ ਡੇਰੇਵਾਦੀ ਆਪਣੇ ਪੱਖੀ ਹੋ ਕੇ ਸਿੱਖੀ ਦੀ ਵਿਆਖਿਆ "ਗੁਰਬਾਣੀ ਰਾਹੀਂ ਹੀ' ਕਰਦੇ ਕਰਦੇ ਨਿਰੰਕਾਰੀ ਤੇ ਫਿਰ ਸੱਚੇ ਤੇ ਝੂਠੇ ਨਿਰੰਕਾਰੀ, ਰਾਧਾ ਸਵਾਮੀ ਤੇ ਫਿਰ ਆਗਰੇ ਵਾਲੇ, ਸਰਸੇ ਵਾਲੇ ਤੇ ਬਿਆਸੇ ਵਾਲੇ ਰਾਧਾ ਸਵਾਮੀ, ਬਣ ਬੈਠੇ।
ਹੁਣ ਇੱਕ ਦਸਮ ਗ੍ਰੰਥੀ ਸਿੱਖ ਬਣੀ ਬੈਠੇ ਹਨ, ਇੱਕ ਟਕਸਾਲੀ, ਇੱਕ ਸੰਤ ਸਮਾਜੀ ਤੇ ਇੱਕ ਆਪੂ ਬਣੇ ਪ੍ਰੋਫ਼ੈਸਰਾਂ ਪੱਖੀ (ਜਿਸ ਵਿਚਾਰਧਾਰਾ ਦਾ ਜਨਮ ਸਪੋਕਸਮੈਨ ਅਖ਼ਬਾਰ ਦੇ ਸਾਧਨਾਂ ਦੀ ਸਵਾਰਥੀ ਅਤੇ ਲਾਲਚੀ ਪੂਰਤੀ ਲਈ ਇਕੱਠੇ ਹੋਏ ਕੁੱਝ ਵਿਦਵਾਨ ਅਖਵਾਉਂਦੇ ਲੋਕਾਂ ਨੇ ਕੀਤਾ); ਇਨ੍ਹਾਂ ਵਿਚੋਂ ਵੀ ਅੱਗੇ ਧਾਰਾਵਾਂ  ਨਿਕਲ ਚੁੱਕੀਆਂ ਹਨ- ਇਨ੍ਹਾਂ ਦੇ ਵਿਰੋਧੀ ਤੇ ਪੱਖੀ। ਇੱਕ ਹੋਰ ਵਰਗੀਕਰਨ ਵੀ ਸਾਹਮਣੇ ਹੈ ਤੱਤਗੁਰਮਤਿ ਦਰਸ਼ੀ; ਅੱਗੇ ਇਨ੍ਹਾਂ ਵਿਚੋਂ ਵੀ ਧਾਰਾਵਾਂ ਵਹਿ ਤੁਰੀਆਂ ਹਨ ਮਿਸ਼ਨਰੀ ਤੇ ਪ੍ਰਚਾਰਕ।
ਦਰਅਸਲ ਆਉਂਦੇ ਸਾਲਾਂ ਵਿਚ ਇਹ ਸਭ ਇਸ ਨਪੁੰਸਕਤਾ ਦੀ ਦੇਣ ਮੰਨੀ ਜਾਵੇਗੀ ਕਿ ਇਹ ਸਭ ਜੁੜੇ ਰਹਿਣਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਸਾਹਿਬ ਜੀ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਰਹਿਣਾ ਚਾਹੁੰਦੇ ਹਨ; ਪਰ ਕਿਉਂਕਿ ਤਖ਼ਤ ਤੇ ਕਾਬਜ਼ ਧੜਾ ਇਨ੍ਹਾਂ ਦੀ ਅਤੇ "ਗੁਰੂ" ਦੀ ਵੀ ਗੱਲ ਉਵੇਂ ਹੀ ਨਹੀਂ ਸੁਣਦਾ ਤੇ ਮੰਨਦਾ ਜਿਵੇਂ ਇਹ ਵੀ ਆਪ ਵੀ ਨਹੀਂ ਸੁਣਦੇ ਤੇ ਮੰਨਦੇ, ਪੁਆੜਾ ਇੱਥੋਂ ਹੀ ਸ਼ੁਰੂ ਤੇ ਇੱਥੇ ਹੀ ਮੁੱਕਦਾ ਹੈ। ਗੁਰਦੁਆਰਾ ਪ੍ਰਬੰਧ ਵਿਚ ਅਸੀਂ ਹਕੂਮਤੀ ਦਖ਼ਲ ਨਾਲ ਦੇਸ਼ ਕਾਲੀ ਨਿਯਮਾਂ, ਕਾਨੂੰਨਾਂ ਅਤੇ ਉਨ੍ਹਾਂ ਦੇ ਵਿਧਾਨਾਂ ਨੂੰ ਮੰਨ, ਅਪਣਾ ਅਤੇ ਆਪਣੇ ਆਪ ਤੇ ਲਾਗੂ ਕਰਵਾ ਕੇ; ਹਰ ਮਸਲੇ ਵਿਚ ਇਸੇ ਦੀ ਸ਼ਰਨੀਂ ਆਪੋ ਆਪਣੇ ਸਵਾਰਥੀ ਫ਼ਾਇਦੇ ਲਈ ਜਾ ਪਹੁੰਚਦੇ ਹਨ। ਨਪੁੰਸਕਤ ਇਸ ਲਈ ਕਿ ਇਹ ਲੋਕ ਤਖ਼ਤ ਅਤੇ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਨ ਦੇ ਨਾਮ ਤੇ ਆਪਣੀ ਸੱਤਾ ਵਿਚ ਤਾਂ ਲੈਣਾ ਲੋਚਦੇ ਹਨ ਪਰ ਉਸ ਲਈ ਘੱਟਾ ਫੱਕਣਾ ਤੇ ਧਰਤੀ ਤੇ ਤੁਰਨਾ ਨਹੀਂ ਚਾਹੁੰਦੇ ਵੰਡ ਵਾਦੀ "ਅੰਗਰੇਜ਼ ਅਤੇ ਹਿੰਦੂ ਬ੍ਰਾਹਮਣੀ" ਢੰਗ ਨਾਲ ਵੰਡੀਆਂ ਪਾ ਕੇ ਰਾਜ ਹਥਿਆਉਣਾ ਚਾਹੁੰਦੇ ਹਨ। ਜਿਸ ਵਿਚ ਇਹ ਕਈ ਵਾਰ ਨਾਕਾਮਯਾਬ ਰਹਿ ਚੁੱਕੇ ਹਨ। ਇਸ ਕਰ ਕੇ ਇਹ ਸੌਖਾ ਪਰ "ਗੁਰੂ ਆਸ਼ੇ ਨਿਸ਼ਾਨੇ ਦੀ ਖ਼ਾਲਸਾਈ ਨਾਨਕਸ਼ਾਹੀ ਸਿੱਖੀ" ਦੀ ਕਬਰ ਤੇ ਬਹਿ ਕੇ ਆਪਣੀ ਲਾਲਸਾ ਦੀ ਭੁੱਖ ਨੂੰ ਮਿਟਾਉਣ ਦੇ ਰਾਹ ਤੁਰੇ ਹੋਏ ਹਨ। ਇਸ ਨੂੰ ਕਿਵੇਂ ਠੀਕ ਤੇ ਵਾਜਬ ਕਰਾਰ ਦਿੱਤਾ ਜਾ ਸਕਦਾ ਹੈ ? ਗੁਰੂ ਵਰੋਸਾਈ ਸੰਸਥਾ ਅਤੇ ਮਾਰਗ ਕਿਵੇਂ ਗ਼ਲਤ ਹੋ ਸਕਦਾ ਹੈ ? ਉਸ ਤੇ ਕਾਬਜ਼ ਬੁੱਧੀ ਤੇ ਵਿਅਕਤੀ ਹੀ ਗ਼ਲਤ ਹੁੰਦੇ ਹਨ। 
ਬੇਕਾਬੂ ਅਸੱਭਿਆ ਨਿੱਜਪ੍ਰਸਤੀ ਵਾਲੀ ਸਵਾਰਥੀ ਪਹੁੰਚ ਦੀ ਸਭਿਅਤਾ ਧਾਰੀ ਬਣ ਚੁੱਕੇ "ਸਿੱਖ" ਤੋਂ ਪੰਜਾਬੀ; ਸੰਸਾਰ ਵਿਆਪੀ ਪੰਜਾਬ ਵਾਸੀ; ਸਾਊਪੁਣੇ ਦੇ ਇਖ਼ਲਾਕੀ ਵਰਤਾਓ ਜਾਂ ਸਲੀਕੇ ਨੂੰ ਆਪਣੀ ਉਜੱਡ ਪੰਜਾਬੀਅਤ ਦੀ ਸੰਸਕ੍ਰਿਤੀ ਰਾਹੀਂ ਕਤਲ ਕਰ ਚੁੱਕੇ ਜਾਪਣ ਲੱਗੇ ਹਨ। ਚੌਧਰ, ਦਿਖਾਵੇ, ਹੰਕਾਰ ਵੱਡੇ ਕਰਨ, ਕੇਸ ਹੀਣੇ; ਮੁੱਛ ਲਈ ਅਤੇ ਅਣਖ ਹੀਣੇ; ਅਣਖ ਲਈ ਮਾਰ ਮਿਟਣ ਦੀਆਂ ਗੱਲਾਂ ਕਰਨ ਵਾਲੇ; ਇਹ "ਸਿੱਖ" ਤੋਂ ਪੰਜਾਬੀ ਬਣੇ ਲੋਕ ਆਪਣੀ ਬੁਨਿਆਦੀ ਅਤੇ ਜਨੇਟਿਕ ਹੋਂਦ ਦੀ ਆਤਮ ਹੱਤਿਆ ਕਰਵਾ ਦੇਣ ਲਈ ਹੁਣ 'ਬਲਿਊ ਵ੍ਹੇਲ ਗੇਮ' ਮਨ, ਬਚਨ, ਕਰਮ ਤੋਂ ਸਾਈਬਰ ਜਗਤ ਤੱਕ ਪੂਰੀ ਸ਼ਿੱਦਤ ਨਾਲ ਖੇਡ ਰਹੇ ਹਨ। ਗ਼ਲਤੀ ਸੁਧਾਰਨ ਦੇ ਅਹਿਸਾਸ ਦੀ ਥਾਂ ਗ਼ਲਤੀ ਨੂੰ ਆਪਣੀ ਹਿੰਡ ਨਾਲ ਪੁਗਾਉਣ ਤੇ ਜਦੋਂ ਲੋਕ ਉਤਾਰੂ ਹੋ ਜਾਣ ਤਾਂ ਉਸ ਵਕਤ, ਕੌਮਾਂ ਦਾ ਬਹੁਤ ਵੱਡਾ ਹਿੱਸਾ ਆਪਣੇ ਪੁਰਖਿਆਂ ਦੇ ਵਿਰਸੇ ਨੂੰ ਬਿਬੇਕ ਅਤੇ ਸਿਆਣਪ ਨਾਲ ਨ੍ਹਾ ਸੰਭਾਲ਼ਨ ਵਾਲੇ ਲੋਕ ਆਖ਼ਰੀ ਵੰਸ਼ਜ ਬਣ ਜਾਂਦੇ ਹਨ।
ਜ਼ਰਾ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨਾਲ ਸੋਚਣ ਵਿਚਾਰਨ ਦੀ ਕਿਰਪਾ ਕਰਨੀ ਕਿ ਜਿਹੜੇ ਮੁੱਦੇ ਮਸਲਨ ਦਸਮ ਗ੍ਰੰਥ, ਸੂਰਜ ਪ੍ਰਕਾਸ਼, ਰਹਿਤ, ਮਰਿਆਦਾ, ਗੁਰਮਤਿ ਵਿਚ ਤੱਤਗੁਰਮਤਿ ਤੇ ਗੁਰੂ ਦੀ ਗੁਰਮਤਿ, ਆਦਿ ਰਾਹੀਂ ; ਸਿੱਖ ਸਮਾਜ ਨੂੰ ਸਪਸ਼ਟ ਤੌਰ ਤੇ ਵੰਡਣਾ ਜ਼ਰੂਰੀ ਹੈ ? ਇੰਜ ਸਿੱਖ ਵਿਸ਼ਵਾਸ, ਨਿਸ਼ਚਾ ਅਤੇ ਭਰੋਸਾ ਸਿੱਖੀ ਤੋਂ ਮੁਕਾਇਆ ਜਾਣਾ ਜ਼ਰੂਰੀ ਹੈ ? ਜਾਂ ਕਿ ਜਿਹੜਾ ਸਿੱਖ ਦੀ ਸਿੱਖੀ ਨੂੰ ਪੂਰਾ ਨਿਗਲ਼ ਕੇ, ਆਪੋ-ਆਪਣੇ ਪੱਖੀ ਬਣਾ ਲਿਆ ਗਿਆ ਹੈ; ਇਹ ਗੰਭੀਰ ਅਤੇ ਸਵੈ ਇੱਛਿਤ ਮੌਤ ਮਰਨ ਬਰਾਬਰ ਸਾਹਮਣੇ ਆ ਚੁੱਕੀ ਦੁਸ਼ਮਣੀ ਦੀ ਭਾਜੀ ਨੂੰ ਮੋੜਨਾ ਜ਼ਰੂਰੀ ਹੈ ?
ਮੈਂ ਜੋ ਦੱਸ ਗੁਰੂ ਸਾਹਿਬਾਨਾਂ ਵੱਲੋਂ ਮਿਲੇ ਸਿਧਾਂਤ ਅਤੇ ਸੰਕਲਪ ਦੀ ਨਾਨਕਸ਼ਾਹੀ ਖ਼ਾਲਸਾਈ ਪੰਥਕ ਸਿੱਖੀ ਤੇ ਅੰਤਿਮ ਨਿਸ਼ਚਾ ਅਤੇ ਅਟੁੱਟ ਵਿਸ਼ਵਾਸ ਰੱਖਦਾ ਹਾਂ; ਅੱਜ ਸ਼ੱਕ ਦੇ ਕੁਰਾਹੇ ਪਿਆ ਇਕੱਲਾ ਚੁਰਸਤੇ ਤੇ ਫੇਰ ਸਿੱਖੀ ਦੀ ਵਾਟ ਤੱਕਦਾ ਤੇ ਲੱਭਦਾ ਹਾਂ.....ਆਧੁਨਿਕ ਮੰਜੀਆਂ ਤਾਂ ਸਾਈਬਰ ਦੁਨੀਆ ਵਿਚ ਕਰੋੜਾਂ ਬਟਨ ਦੇ ਸਿਆਣੇ ਬਣੇ ਵਿਦਵਾਨਾਂ ਨੇ ਢਾਹ ਲਈਆਂ ਹਨ ਤੇ ਉਨ੍ਹਾਂ ਦੇ ਗੁਰੂ ਵੀ ਬਥੇਰੇ ਹੀ ਸਾਹਮਣੇ ਹਨ।  ਮੁੜ ਸਿੱਖਾਂ ਨੂੰ "ਗੁਰ ਲਾਧੋ ਰੇ....." ਦੀ ਸਥਿਤੀ ਤੇ ਪਹੁੰਚਾਉਣ ਦੇ ਜ਼ਿੰਮੇਵਾਰ ਇਹੋ ਲੋਕ ਨਹੀਂ ਹਨ ? ਦਾਸ ਇਸੇ ਲਈ ਅਜਿਹੇ ਸਾਰੇ ਹੀ ਅਨਸਰਾਂ ਨੂੰ ਮੁਖ਼ਾਤਬ ਹੋ ਕੇ ਬੇਨਤੀ ਰੂਪੀ ਸਵਾਲ ਇਸ ਲਈ ਕਰ ਰਿਹਾ ਹੈ ਕਿ ਤਾਂ ਜੋ ਮੈਂ ਸਿੱਖ ਆਪਣੀ "ਸ੍ਰੀ ਗੁਰੂ ਗ੍ਰੰਥ-ਸ੍ਰੀ ਗੁਰੂ ਪੰਥ ਦੀ ਗੁਰਿਆਈ ਧਾਰੀ ਨਾਨਕਸ਼ਾਹੀ ਖ਼ਾਲਸਾਈ ਪੰਥਕ ਸਿੱਖੀ" ਤੇ ਨਿਰਭੈ-ਨਿਰਵੈਰ ਹੋ ਕੇ ਅਟੁੱਟ ਵਿਸ਼ਵਾਸ, ਭਰੋਸੇ ਅਤੇ ਨਿਸ਼ਚੇ ਨਾਲ ਤੁਰ ਸਕਾਂ ........
ਮੇਰੇ ਇੱਕ ਮਿੱਤਰ ਨੇ ਮੈਨੂੰ ਖ਼ਾਲਸਾ ਸਮਾਚਾਰ ਅਤੇ ਵਰਜੀਨਿਆਂ ਘਟਨਾਕ੍ਰਮ ਵਾਦੀ ਦੀ ਭੇਟ-ਵਾਰਤਾ ਯੂ ਕੇ ਜਥਾ ਕਲਗ਼ੀਧਰ ਦੇ ਨਾਲ ਹੋਈ ਭੇਜੀ ਹੈ। ਜਦੋਂ ਮੈਂ ਉਸ ਨੂੰ ਜਵਾਬ ਦਿੱਤਾ ਤਾਂ ਵਿਚਾਰਧਾਰਕ ਸਾਂਝ ਤੜੱਕ ਕਰ ਕੇ ਟੁੱਟ ਗਈ ......ਇਹੋ ਸਮੁੱਚੇ ਪੰਥ ਅਤੇ ਸਿੱਖ ਸਮਾਜ ਵਿਚ ਵਾਪਰ ਚੁੱਕਾ ਹੈ, ਗੁਰੂ ਵਰੋਸਾਏ ਵਿਰਸੇ, ਇਤਿਹਾਸ ਅਤੇ ਸਭਿਅਤਾ ਨਾਲ ਅਸਹਿਣਸ਼ੀਲਤਾ ਦੀ ਇਹ ਘਮੰਡੀ ਹੈਂਕੜ ਵਾਲੀ ਦੁਸ਼ਮਣੀ ਸੱਭਿਅਤਾ ਦਾ ਵਿਨਾਸ਼ਵਾਦੀ ਵਰਤਮਾਨ ਹੈ। ਵਰਤਮਾਨ ਤੋਂ ਅੱਖਾਂ ਮੀਚ ਕੇ ਭਵਿੱਖ ਨੂੰ ਵਿਗਾੜਨ ਵਾਲੇ ਤੇ ਭੂਤਕਾਲ ਨੂੰ ਸੰਵਾਰਨ ਤੇ ਸ਼ੁੱਧ ਕਰਨ ਵਾਲੇ ਕੀ ਵਿਦਵਾਨ ਹੋ ਸਕਦੇ ਹਨ ? ਧੜੇਬਾਜ਼ ਬਣਿਆ ਸਿੱਖ ਇਹੋ ਹੀ ਸਰਾਧ ਕਰੀ ਜਾ ਰਹੇ ਹਨ ?
ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾ ਸਹਿਜ ਪਾਠ ਕੀਤਾ ਇਹ ਲੱਭਣ ਲਈ ਕਿ ਕਿੱਥੇ ਲਿਖਿਤ ਹੈ ਉਹ ਵਿਧੀ ਵਿਧਾਨ ਅਤੇ 'ਪੰਜ ਪਿਆਰਿਆ ਦੇ ਗਠਨ ਦਾ ਢੰਗ' ਜਿਸ ਤਹਿਤ ਵਰਜੀਨਿਆਂ ਵਿਚ ਕੁੱਝ ਵਿਦਵਾਨਾਂ  ਜੋ ਆਪ ਪ੍ਰਭੁਤਾਧਾਰੀ ਨੀਤੀ ਸ਼ਾਸਤਰ ਘਾੜਕ ਹੁਕਮ ਬਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੱਕ ਦੇ ਜੀਵਨ ਕਾਲੀਨ ਕਰਮ, ਸ਼ਬਦ, ਗੁਰਬਾਣੀ ਅਤੇ ਨਿਰਨਿਆਂ ਨੂੰ ਬਦਲ ਕੇ ਇਨ੍ਹਾਂ ਤੋਂ ਆਪਣੇ ਆਪ ਨੂੰ ਵੱਡਾ ਸਥਾਪਿਤ ਕਰ ਚੁੱਕੇ ਹਨ। ਹੋਰ ਬਾਕੀ ਬਚਦਾ ਹੀ ਕੀ ਹੈ ?
ਕੀ ਕੋਈ ਸਪਸ਼ਟ ਹੁਕਮ ਅਤੇ ਵਿਧੀ ਵਿਧਾਨ ਦਾ ਅੰਕ ਨੰਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੱਸਣ ਦੀ ਖੇਚਲ ਕਰੇਗਾ ?
24-9-2017
 
ਦਸਮ ਵਿਰੋਧੀਆਂ ਨੂੰ ਬੇਨਤੀ -26-9-2017

29-9-2017
ਤੱਤਦਰਸ਼ੀ ਗੁਰਮਤਿ ਗਿਆਤਾ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰੀਅਤ ਅਤੇ ਸੰਵਿਧਾਨ ਬਣਾ ਕੇ "ਗੁਰਬਾਣੀ-ਕਾਨੂੰਨੀ" ਸਿੱਖੀ ਘੜਨ ਦੀਆਂ ਗੱਲਾਂ ਕਰਨ ਵਾਲ਼ਿਓਂ ਅਤੇ ਕਥਿਤ ਦਸਮ ਗ੍ਰੰਥ ਵਿਰੋਧੀਓ ਅਤੇ ਪੱਖੀਓ;
 

2-10-2017
ਸਿੱਖ ਜਾਗਰੂਕਤਾ ਦੇ ਮਿਆਰ ਵਿਚ ਇਹ ਅੱਡਰੀ, ਵਿਲੱਖਣ ਅਤੇ ਵੱਖਰੀ ਹੋਂਦ ਦੀ ਨਸਲਕੁਸ਼ੀ ਕਰਨ ਵਾਲੇ ਅਸਲ ਅਤੇ ਅਹਿਮ ਮੁੱਦੇ ਵਿਚਾਰਨਯੋਗ ਕਿਉਂ ਨਹੀਂ ਬਣ ਰਹੇ ?0 0 | view user : 228
Posted by on  | under Generalyour name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by