Home >> Article

ARTICLE CATEGORIES

RECENT POST

ARCHIVE

TAGS


Monthly Archives: AUGUST 2013


ਕੀ ਸਿੱਖ ਜਗਤ ਨੂੰ ਆਪਣੀਆਂ ਸੰਸਥਾਵਾਂ ਲਈ ਗੁਰਮਤਿ ਜੱਥੇਬੰਦਕ ਢਾਂਚੇ ਦੀ ਜਾਣਕਾਰੀ ਹੈ ?
Share this Article

ਸਿੱਖ ਜੱਥੇਬੰਦੀ ਦਾ ਗੁਰਮਤਿ ਸੰਕਲਪ ਕੀ ਹੈ ? 


ਗੁਰੂ ਸਾਹਿਬ ਆਰੰਭ ਤੋਂ ਹੀ ਸਿੱਖਾਂ ਵਿੱਚ ਰਹਿਤ ਮਰਿਆਦਿਤ ਜੀਵਨ, ਕ੍ਰਿਤ, ਨਾਮ ਜਪਨਾ, ਸਿੱਖਾਂ ਵਿੱਚ ਵੰਡ ਛਕਨਾਂ, ਸੰਗਤ, ਪੰਗਤ, ਲੰਗਰ ਦੇ ਨਾਲ ਹੀ ਨਾਲ ਬਿਬੇਕ-ਬੁਧ, ਇਤਫਾਕ, ਭਰੋਸਾ, ਅਨੁਸ਼ਾਸਨ, ਸੁਤੰਤਰਤਾ, ਵਿਸ਼ਵਾਸ ਅਤੇ ਇਕ ਦੂਜੇ ਪ੍ਰਤੀ ਸਤਿਕਾਰ ਨਾਲ ਸਰਬਤ ਦੇ ਭਲੇ ਅਤੇ ਖ਼ਾਲਸੇ ਦੇ ਬੋਲ ਬਾਲੇ ਹਿਤ ਜੱਥੇਬੰਦੀ ਦੀ ਮਜਬੂਤੀ ਤੇ ਬਹੁਤ ਹੀ ਜਿਆਦਾ ਧਿਆਨ ਦਿੰਦੇ ਰਹੇ ਹਨ। ਜੋ ਵਿਕਾਸ ਦਾ ਇਕ ਸਿਲਸਿਲੇਵਾਰ ਪੈਂਡਾ ਤੈਅ ਕਰਦੀ ਹੋਈ ਗੁਰੂ ਨਾਨਕ ਸਾਹਿਬ ਦੀ ਪੰਥ ਰੂਪੀ ਥਾਪੀ ਸੰਗਤ, ਧਰਮਸਾਲ ਤੋਂ ਹੁੰਦੀ ਹੋਈ ਪੰਗਤ, ਮੰਜੀਆਂ, ਮਸੰਦ, ਖ਼ਾਲਸਾ ਅਤੇ ਫਿਰ ਗੁਰੂ ਵਰੋਸਾਏ ਸਿੱਧਾਂਤ ਦੇ ਸੰਵਿਧਾਨ ਵਿੱਚ ਪੰਜ ਪਿਆਰਿਆਂ ਰੂਪੀ ਸੰਸਥਾ ਵਿੱਚ ਹਾਸਲ ਹੋਈ ਹੈ।
ਇਸ ਜੱਥੇਬੰਦੀ ਦੇ ਪ੍ਰਤੇਕ ਕਰਮ ਬਾਰੇ ਭਾਈ ਚਉਪਾ ਸਿੰਘ ਜੀ ਜੱਥੇਬੰਦਕ ਬਣਤਰ ਅੰਦਰ ਅੱਡਰੀ ਅਤੇ ਵਿਲੱਖਣ ਹੋਂਦ ਦਾ ਚਿੱਤਰਣ ਆਪਣੇ ਰਹਿਤਨਾਮੇ ਵਿੱਚ ਬੜੀ ਹੀ ਸੁਹਜ ਨਾਲ ਕਰਦੇ ਹਨ। ਜਿਸ ਦੇ ਅੱਖਰ ਅੱਖਰ ਤੇ ਠਰੰਮੇਂ ਨਾਲ, ਸਹਿਜ ਨਾਲ, ਬਿਬੇਕੀ ਹੋ ਕੇ ਵਿਚਾਰ ਕਰ ਅਪਣਾਉਣ ...3 3 | view user : 547
Posted by Atinderpal Singh on 25.05.13 19:23  | under ਸਿੱਖ ਰਾਜਨੀਤੀ
comments (0)ਇਕ ਮੈਮੋਰੰਡਮ ਖ਼ਾਲਸਾ ਪੰਥ ਦੇ ਨਾਮ- ਤਾਂ ਜੋ ਅਸੀਂ ਆਪਣੀਆਂ ਆਉਂਦੀਆਂ ਨਸਲਾਂ ਲਈ ਚੰਗੇਰਾ ਭਵਿੱਖ ਅਤੇ ਪੈੜਾਂ ਛੱਡ ਸਕੀਏ
Share this Article

ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਦਾਸ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਕੇ ਪੰਥ ਨੂੰ ਦਰਪੇਸ਼ ਗੰਭੀਰ ਮੁੱਦਿਆਂ ਤੇ ਵਿਚਾਰ ਵਟਾਂਦਰਾਂ ਕੀਤਾ। ਜਿਸ ਵਿੱਚ ਤਖ਼ਤ ਸਾਹਿਬਾਨਾਂ ਦੀ ਮਾਨ ਮਰਿਆਦਾ ਅਤੇ ਖੁਦ ਸਿੰਘ ਸਾਹਿਬਾਨਾਂ ਦੀ ਪ੍ਰਤਿਸ਼ਠਾ ਦੇ ਵਿਸ਼ੇ ਵੀ ਸ਼ਾਮਲ ਸਨ। ਇਨ੍ਹਾਂ ਤੇ ਖ਼ਾਲਸਾ ਪੰਥ ਨੂੰ ਗੰਭੀਰ ਵਿਚਾਰ ਕਰਕੇ ਦਾਸ ਨੂੰ ਆਪਣੀ ਰਾਏ ਇਸੇ ਵੈਬ ਸਾਈਟ ਤੇ ਅਵਸ਼ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀਆਂ ਆਉਂਦੀਆਂ ਨਸਲਾਂ ਲਈ ਚੰਗੇਰਾ ਭਵਿੱਖ ਅਤੇ ਪੈੜਾਂ ਛੱਡ ਸਕੀਏ।

ਖ਼ਾਲਸਾ ਪੰਥ ਦੇ ਖ਼ਾਸ ਧਿਆਨ ਦੇਣ ਯੋਗ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨਾਲ
ਮੇਰੀ ਮੁਲਾਕਾਤ ਸਮੇਂ ਵਿਚਾਰੇ ਪੰਥਕ ਮੁੱਦੇ


29 ਜੁਲਾਈ 2013 ਨੂੰ ਸੁਬ੍ਹਾ 8.45 ਤੋਂ 9.45 ਤਕ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਾਸ ਨੇ ਆਪਣੀ ਪੁਸਤਕ "ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ” ਭੇਂਟ ਕੀਤੀ ਅਤੇ ਪੁਸਤਕ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਸਿੰਘ ਸਾਹਿਬ ਇਹ ਜਾਣਕਾਰੀ ਲੈ ਕੇ ਹੈਰਾਨ ਹੋਏ ਕਿ ...3 1 | view user : 588
Posted by Atinderpal Singh on 08.08.13 02:04  | under ਮੈਮੋਰੰਡਮ (ਜੋ ਪੰਥਕ ਹਿਤ ਵਿੱਚ ਦਿੱਤੇ ਗਏ)
comments (0)ਪ੍ਰਚਾਰ, ਪ੍ਰਚਾਰਕ ਅਤੇ ਪ੍ਰਚਾਰ ਢੰਗ
Share this Article

ਦਾਸ ਨੇ ਇਹ ਵਿਉਂਤਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ, ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਨਾਲ ਹੀ ਸ੍ਰੀ ਦਮਦਮਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਨੂੰ ਖ਼ਾਲਸੇ ਦੇ 300 ਸਾਲਾਂ ਸਾਜਨਾ ਦਿਵਸ ਮਨਾਉਣ ਵੇਲੇ ਦਿੱਤੀ ਸੀ। ਇਸ ਦੀ ਇਕ ਕਾਪੀ ਪੰਜਾਬ ਦੇ ਮੁੱਖ ਮੰਤ੍ਰੀ ਸ੍ਰੀ ਪਰਕਾਸ਼ ਸਿੰਘ ਬਾਦਲ ਨੂੰ ਵੀ ਪੇਸ਼ ਕੀਤੀ ਸੀ । ਇਸ ਤੇ ਸਵਰਗੀ ਜੱਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਨਾਲ 4 ਬੈਠਕਾ ਵੀ ਹੋਈਆਂ ਸਨ। ਪਰ ਪੰਥ ਨੇ ਕੁਝ ਵੀ ਨਹੀਂ ਅਪਣਾਇਆ। ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਜਾ ਰਹੇ ਹਨ। ਇਸ ਨੂੰ ਦਾਸ ਨੇ ਆਪਣੀ ਪਹਿਲੀ ਵੈਬ ਸਾਈਟ "ਖ਼ਾਲਸਤਾਨ.ਕਾਮ" ਤੇ ਵੀ ਚੜਾਇਆ ਸੀ ਜਿਸ ਨੂੰ ਭਾਰਤ ਸਰਕਾਰ ਨੇ ਬੰਦ ਕਰਵਾ ਦਿੱਤਾ ਸੀ। ਮੈਨ ਬਿਨਾ ਕਿਸੇ ਤਬਦੀਲੀ ਤੋਂ ਫੇਰ ਪੰਥ ਦੀ ਸੇਵਾ ਵਿੱਚ ਅਰਪਨ ਕਰ ਰਿਹਾ ਹਾਂ ਕਿ ਖ਼ਾਲਸਾ ਸੋਚੇ ਕਿ ਉਸ ਨੇ ਸਹੀ ਦਿਸ਼ਾਂ ਨਾ ਲੈ ਕੇ ਆਪਣਾ ਕਿਤਨਾ ਨੁਕਸਾਨ ਕਰਵਾ ਲਿਆ ਹੈ। ਕੀ ਸੰਸਾਰ ਪੱਧਰੀ ਖ਼ਾਲਸਾ ਹਾਲੇ ਵੀ ਹਵਾ ਵਿੱਚ ਹੀ ਡਾਂਗਾ ਘੁਮਾਈ ਜਾਏਗਾ ...0 0 | view user : 3604
Posted by Atinderpal Singh on 03.08.13 20:04  | under ਧਾਰਮਿਕ
comments (1)

[home] 1-3 of 3
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by