Home >> Article

ARTICLE CATEGORIES

RECENT POST

ARCHIVE

TAGS


ਸਿਮਰਨਜੀਤ ਸਿੰਘ ਮਾਨ ਦਾ ਸੱਚ -ਪ੍ਰੋ. ਮੋਹਿੰਦਰ ਪਾਲ ਸਿੰਘ ਦੀ ਵੰਗਾਰ ਦਾ ਜਵਾਬ ਲਿਆਓ ਮਾਨ ਨੂੰ ਮੇਰੇ ਸਾਹਮਣੇ ਬਿਠਾਓ
Share this Article

ਸਿਮਰਨਜੀਤ ਸਿੰਘ ਮਾਨ ਦਾ ਸੱਚ -ਪ੍ਰੋ. ਮੋਹਿੰਦਰ ਪਾਲ ਸਿੰਘ ਦੀ ਵੰਗਾਰ ਦਾ ਜਵਾਬ ਲਿਆਓ ਮਾਨ ਨੂੰ ਮੇਰੇ ਸਾਹਮਣੇ ਬਿਠਾਓ

ਸ. ਸਿਮਰਨਜੀਤ ਸਿੰਘ ਮਾਨ ਦਾ ਸੱਚ 
ਸ਼ੇਰੇ ਪੰਜਾਬ ਰੇਡੀਉ ਤੇ ਹੋਈ ਗੱਲਬਾਤ ਤੋਂ ਬਾਅਦ ਮਾਨ ਦੇ ਗੁਰਗਿਆ ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਦਾ
ਤੱਥਾਂ ਅਤੇ ਸਬੂਤਾਂ ਨਾਲ ਜਵਾਬ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਕੁੱਝ ਸਾਲ ਪਹਿਲਾਂ ਆਪਣੇ ਆਪ ਨੂੰ ਸਾਬਕਾ ਕੈਂਪਸ ਲੈਕਚਰਾਰ ਲਿਖਣ ਵਾਲੇ ਸ਼ਖ਼ਸ ਰਾਤੋਂ ਰਾਤ ਨੌਕਰੀ ਨਾ ਰਹਿਣ ਤੇ ਵੀ ਤਰੱਕੀਆਂ ਪਾ ਕੇ ਆਪੇ ਹੀ ਪ੍ਰੋਫੈਸਰ ਬਣ ਬੈਠੇ ਵਿਅਕਤੀ ਨੇ ਦਾਸ ਨੂੰ ਆਪਣੀ ਇੱਕ ਵੀਡੀਓ ਪਾ ਕੇ ਸੰਵਾਦ ਕਰਨ ਲਈ ਵੰਗਾਰ ਪਾਈ ਹੈ। ਇਹ ਆਪਣੀ ਵੰਗਾਰ ਮੈਨੂੰ ਸਿੱਧੀ ਮੇਰੀ ਵੈੱਬ ਸਾਈਟ ਤੇ, ਮੇਰੇ ਫੇਸ ਪੇਜ ਤੇ , ਮੇਰੀ ਫੇਸ ਬੁੱਕ ਤੇ ਜਾਂ ਵ੍ਹਾਟਸਐੱਪ ਤੇ ਭੇਜ ਸਕਦਾ ਸੀ; ਪਰ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਤਾਂ ਇਸ ਨੇ ਮੈਨੂੰ ਭੇਜਣ ਦੀ ਬਜਾਏ ਨੈੱਟ ਤੇ ਪਾਈ ਹੈ। ਇਹ ਵੰਗਾਰ ਮੇਰੀ ਵੈਨਕੂਵਰ, ਕੈਨੇਡਾ ਦੇ ਇੱਕ ਗੁਰਸਿੱਖ ਸ. ਕੁਲਦੀਪ ਸਿੰਘ ਜੀ ਵੱਲੋਂ ਲਈ ਗਈ ਇੰਟਰਵਿਊ ਦੇ ਸਬੰਧ ਵਿਚ ਹੈ ਜੋ 'ਸ਼ੇਰੇ ਪੰਜਾਬ ਰੇਡੀਉ' ਤੋਂ ਨਸ਼ਰ ਹੋਈ ਸੀ।  ਬਹੁਤ ਲੋਕਾਂ ਨੂੰ ਮੁਗ਼ਾਲਤਾ ਹੈ ਕਿ ਸ਼ਾਇਦ ਮੈਂ ...5 1 | view user : 42942
Posted by Atinderpal Singh on 07.04.17 07:14  | under General
comments (10)ਪੰਜਾਬ ਚੋਣਾਂ 2017 : ਦਸ਼ਾ ਅਤੇ ਦਿਸ਼ਾ
Share this Article

ਪੰਜਾਬ ਚੋਣਾਂ 2017 : ਦਸ਼ਾ ਅਤੇ ਦਿਸ਼ਾ

 

ਪੰਜਾਬ ਚੋਣਾਂ 2017 : ਦਸ਼ਾ ਅਤੇ ਦਿਸ਼ਾ

 ਭਾਰਤੀ ਤੰਤਰ, ਪਿਤਾ ਪੁਰਖੀ ਤਾਨਾਸ਼ਾਹੀ ਲੋਕਤੰਤਰੀ ਰੋਲ ਮਾਡਲ ਨੂੰ ਪਰਵਾਨਗੀ ਦੇਣ ਤੋਂ ਬਾਅਦ, ਹੁਣ ਇਸ ਦੀ ਹਿੰਦੂਤਵ ਵਿਧੀ ਵਿਧਾਨ ਦੀ ਤਾਨਾਸ਼ਾਹੀ ਲੋਕਤੰਤਰੀ ਪ੍ਰਣਾਲੀ ਦੀ ਸਥਾਪਤੀ ਵੱਲ ਅੱਗੇ ਵੱਧ ਰਿਹਾ ਹੈ । ਪੰਜਾਬ ਇਸ ਪ੍ਰਯੋਗ ਦਾ ਕੁਰਸ਼ੇਤਰ ਬਣ ਚੁਕਾ ਹੈ। ਸਿੱਖੀ ਜਜ਼ਬਾਤਾਂ ਨੂੰ ਫੁੰਡਣ ਲਈ, ਧਰਮ ਦਾ ਰਾਜਨੀਤਕ ਘਾਣ ਆਪਣੇ ਜੋਬਨ ਤਕ ਪਹੁੰਚਾ ਦਿੱਤਾ ਗਿਆ ਹੈ । ਹਮੇਸ਼ਾਂ ਵਾਂਙ ਸਿੱਖ ਫਿਰ ਹਿੰਦੂਤਵ ਦੇ ਮੱਕੜ-ਜਾਲ ਵਿਚ ਫਸਾ ਲਿਆ ਗਿਆ ਹੈ । ਹਿੰਦੂਤਵ ਤੋਂ ਹਿੰਦੂਤਵ ਤਕ ਰਾਜਨੀਤਕ ਸਤਾ ਬਦਲ ਪੰਜਾਬ ਦੀ ਤ੍ਰਾਸਦੀ ਬਣ ਕੇ ਚੋਣ ਮੈਦਾਨ ਵਿਚ ਸਾਹਮਣੇ ਹੈ। ਇਸੇ ਕੁਰਾਹੇ ਤੇ ਹੀ ਪੱਬਾਂ ਭਾਰ ਹੋ ਕੇ ਸਿੱਖ ਵੋਟਰ, ਆਪਣੀ ਪਹਿਚਾਣ ਨੂੰ ਹਿੰਦੂਤਵ ਪੰਜਾਬੀ ਬਣਾ ਦੇਣ ਲਈ ਹੰਕਾਰੀ ਫਿਰਦਾ ਹੈ । ਕੁਲ ਮਿਲਾ ਕੇ ਇਸੇ ਸਿਆਸੀ, ਧਾਰਮਿਕ, ਸਮਾਜਿਕ, ਵਿੱਦਿਅਕ ਅਤੇ ਆਰਥਿਕ ਬਦਲ ਵੱਲ ਪੰਜਾਬ ਵੱਧ ਰਿਹਾ ਹੈ। ਭਾਰਤ ਜੋ ਚਾਹੁੰਦਾ ਹੈ ਉਹ ਕਰ ਰਿਹਾ ਹੈ ਤੇ ਸਿੱਖ ਕੌਮ ਕੀ ਚਾਹੁੰਦੀ ਹੈ ਉਹ ਉਸ ਦਾ ਨਾ ਖ਼ੁਦ ਫ਼ੈਸਲਾ ...4 4 | view user : 1103
Posted by Atinderpal Singh on 20.08.16 09:20  | under ਸਿੱਖ ਰਾਜਨੀਤੀ
comments (1)ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਤੇ ਖ਼ਾਸ.....
Share this Article

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਤੇ ਖ਼ਾਸ.....

"ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥" (1412­16)
ਅਨੰਦਪੁਰ ਤੋਂ ਸਰਹਿੰਦ ਦੀਆਂ ਨੀਂਹਾਂ ਸਿੱਖਾਂ ਤੋਂ ਕੁੱਝ ਮੰਗਦੀਆਂ ਨੇ.....

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਗੱਲ ਜ਼ਿਆਦਾ ਪੁਰਾਣੀ ਨਹੀਂ ਹੈ। ਆਪਣੀ ਉਮਰ ਵਿਚ ਆਪਣੇ ਪਿਤਾ ਜੀ ਦੀ ਉਮਰ (ਲਗਭਗ 80 ਸਾਲ), ਇਸ ਵਿਚ ਉਨ੍ਹਾਂ ਦੇ ਪਿਤਾ ਜੀ  ਤੁਹਾਡੇ ਦਾਦਾ ਜੀ ਦੀ ਉਮਰ (ਲਗਭਗ 90 ਸਾਲ), ਇਸ ਵਿਚ ਉਨ੍ਹਾਂ ਦੇ ਪਿਤਾ ਜੀ ਤੁਹਾਡੇ ਪੜਦਾਦਾ ਜੀ ਦੀ ਉਮਰ (ਲਗਭਗ 100 ਸਾਲ) ਜੋੜ ਲਓ !  ਤੁਹਾਡੇ ਤੇ ਮੇਰੇ ਪੜਦਾਦਾ ਜੀ ਦੀ ਹਾਣ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ। ਇਸ ਵਿਚ ਆਪਣੀ ਪ੍ਰੋੜ ਅਵਸਥਾ ਨੂੰ ਜੋੜ ਲਓ; ਇਤਨੀ ਕੁ ਪੁਰਾਣੀ, ਨਾਂਹ ਨਾਂਹ ਬਿਲਕੁਲ ਸੱਜਰੀ ਘਟਨਾ ਹੈ। ਸਾਡੇ ਪੜਦਾਦੇ ਦੇ ਸਮੇਂ ਦੀ, ਜਦੋਂ ਤੁਹਾਡੀ ਉਮਰ ਦੇ ਇੱਕ ਬਾਪ ਨੇ, ਆਪਣੇ 17 ਤੋਂ 6 ਸਾਲ ਦੀ ਉਮਰ ਦੇ ਚਾਰ ਬੇਟੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਨਾਲ "ਇਨਹੀ ਕੀ ਕਿਰਪਾ ਤੇ ਸਜੇ ਹਮ" ਦੀ ਪਦਵੀ ਧਾਰੀ ਪੰਜ ...4 1 | view user : 1193
Posted by Atinderpal Singh on 22.12.16 23:00  | under ਧਾਰਮਿਕ
comments (4)ਦਮਦਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਹੱਥ ਲਿਖਤ ਖਰੜਿਆਂ ਤੇ ਵੰਨਗੀਆਂ ਜਾਂ ਲਿਖਤਾਂ ਵਿੱਚ ਫ਼ਰਕ
Share this Article

ਦਮਦਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਹੱਥ ਲਿਖਤ ਖਰੜਿਆਂ ਤੇ ਵੰਨਗੀਆਂ ਜਾਂ ਲਿਖਤਾਂ ਵਿੱਚ ਫ਼ਰਕ

1604 ਵਾਲੀ ਆਦਿ ਪੋਥੀ ਸ੍ਰੀ ਗ੍ਰੰਥ ਸਾਹਿਬ ਜੀ ਅਤੇ 1705 ਵਾਲੀ ਦਮਦਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਅਤੇ ਹੋਰ ਹੱਥ ਲਿਖਤ ਖਰੜਿਆਂ ਤੇ ਵੰਨਗੀਆਂ ਜਾਂ ਲਿਖਤਾਂ ਵਿੱਚ ਫ਼ਰਕ


-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

ਭਾਈ ਬੰਨੋ ਜੀ ਵਾਲੀ ਪੋਥੀ ਕੁੱਲ ਮਿਲਾ ਕੇ ਅਧਿਐਨ ਲਈ ਸਿੱਖ ਸਮਾਜ ਪਾਸ 1704 ਵਾਲੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਸੰਪਾਦਤ ਅਤੇ ਭਾਈ ਗੁਰਦਾਸ ਜੀ ਵੱਲੋਂ ਲਿਖਤ ਸ੍ਰੀ ਗ੍ਰੰਥ ਸਾਹਿਬ ਜੀ ਦੀ ਪੋਥੀ ਦੀ ਅਸਲ ਨਕਲ ਵਜੋਂ ਉਪਲਬਧ ਹੈ। ਭਾਈ ਬੰਨੋ ਜੀ ਵਾਲੀ ਪੋਥੀ ਦੀ ਨਕਲ ਵਰਤਮਾਨ ਵਿਚ ਸ੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ਾਖ਼ਾਨਾ ਵਿਚ ਉਪਲਬਧ ਹੈ ਜਿਸ ਦੇ ਦਾਸ ਦੀ ਇਸੇ ਵੈੱਬ ਸਾਈਟ ਉੱਪਰ "SGGS-1-18 Sikh Ref Lib Manuscript no. 74 Pothi” ਦੇ ਲਿੰਕ ਤੇ ਜਾ ਕੇ ਦਰਸ਼ਨ ਕੀਤੇ ਜਾ ਸਕਦੇ ਹਨ। 
ਅਸਲ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਬਣਾਈ ਗਈ ਸਿੱਖ ਰੈੱਫਰੰਸ ਲਾਇਬਰੇਰੀ ਦੀ ਅਮਾਨਤ ਇਹ ਹਥਲੀ ਬੀੜ ਖਰੜਾ ਨੰਬਰ 74 ਹੈ। ਇਹ ਉਨ੍ਹਾਂ ਹੀ ਦੁਰਲੱਭ ਖਰੜਿਆਂ ਵਿਚੋਂ ਇੱਕ ਸੀ ਜਿਨ੍ਹਾਂ ਬਾਬਤ ਇਹ ਕਿਹਾ ਜਾਂਦਾ ਹੈ ਕਿ ਭਾਰਤੀ ਫ਼ੌਜ ...0 0 | view user : 567
Posted by Atinderpal Singh on 20.12.16 02:59  | under ਧਾਰਮਿਕ
comments (1)ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਲੇਖ "ਘਰਾਂ ਵਿਚ ਟੰਗੀ ਚਾਕਲੇਟੀ ਗੁਰੂ ਨਾਨਕ ਦੀ ਤਸਵੀਰ ਤੋਂ ਅਸਲ ਗੁਰੂ ਨਾਨਕ ਤਕ ਪਹੁੰਚਨ ਦਾ ਜਤਨ"
Share this Article

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਲੇਖ

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਲੇਖ
ਅਸੀਂ ਸੰਸਾਰ ਭਰ ਵਿਚ ਦੌਲਤਮੰਦ ਅਤੇ ਸਾਧਨਾਂ ਨਾਲ ਭਰਪੂਰ ਕੁਲੀਨ ਸੁਸਾਇਟੀ ਦੇ ਸਿੱਖ ਲੋਕ; ਆਪਣਾ ਦਿੱਤਾ ਦਾਨ ਆਪ ਹੀ ਛੱਕ ਕੇ, ਨਾਨਕ ਨਾਮ ਲੇਵਾ ਅਖਵਾਉਂਦੇ ਲੋਕ ਗੁਰੂ ਨਾਨਕ ਸਾਹਿਬ ਜੀ ਦਾ 'ਪ੍ਰਕਾਸ਼ ਪੁਰਬ' ਆਲੀਸ਼ਾਨ ਰਵਾਇਤੀ ਢੰਗ ਅਤੇ ਤਰੀਕਿਆਂ ਨਾਲ ਮਨਾ ਕੇ, ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਰੱਦ ਕਰਦੇ ਹੋਏ ਹੁਣ ਵਿਹਲੇ ਹੋ ਚੁੱਕੇ ਹਾਂ।
ਸਲੋਕ ਵਾਰਾਂ ਤੇ ਵਧੀਕ ॥ ਮਹਲਾ 1 ॥ ਵਿਚ ਗੁਰੂ ਨਾਨਕ ਸਾਹਿਬ ਜੀ ਉਨ੍ਹਾਂ (ਨਾਨਕਸ਼ਾਹੀਅਤ) ਨੂੰ ਮੰਨਣ ਵਾਲਿਆਂ ਲਈ ਇਹ ਨਿਯਮ (ਰਹਿਤ) ਅਤੇ ਆਚਰਨ (ਮਰਿਆਦਾ) ਨੀਅਤ ਕਰਦੇ ਹੋਏ ਆਪਣੀ ਸਿੱਖੀ ਦੀ ਗੱਲ ਅੱਗੇ ਤੋਰਦੇ ਹਨ "ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥22॥"। ਹੁਣ ਕਿਉਂਕਿ ਗੱਲ ਸਮਾਜ ਦੀ ਹੈ ਤੇ ਇਸ ਲਈ ਇੱਕ ਨਿਰਧਾਰਿਤ ਸਭਿਅਤਾ ਹੋਣਾ ਜ਼ਰੂਰੀ ਲੋੜ ਹੈ ਇਸ ਲਈ ਨਾਨਕਸ਼ਾਹੀ ਸਭਿਅਤਾ ਦੇ ਸਭਿਆਚਾਰ ਦਾ ਆਰੰਭ ਸਿਰੀ ਰਾਗ ਵਿਚ "ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ॥ ਸਚਹੁ ਓਰੈ ਸਭੁ ...4.7 3 | view user : 728
Posted by Atinderpal Singh on 16.11.16 01:29  | under ਧਾਰਮਿਕ
comments (1)

[prev]  1 [2] 3 4 5 6 7 ... 12 [next]6-10 of 59
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by