Home >> Article

ARTICLE CATEGORIES

RECENT POST

ARCHIVE

TAGS


ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਲੇਖ "ਘਰਾਂ ਵਿਚ ਟੰਗੀ ਚਾਕਲੇਟੀ ਗੁਰੂ ਨਾਨਕ ਦੀ ਤਸਵੀਰ ਤੋਂ ਅਸਲ ਗੁਰੂ ਨਾਨਕ ਤਕ ਪਹੁੰਚਨ ਦਾ ਜਤਨ"
Share this Article

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਲੇਖ

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਲੇਖ
ਅਸੀਂ ਸੰਸਾਰ ਭਰ ਵਿਚ ਦੌਲਤਮੰਦ ਅਤੇ ਸਾਧਨਾਂ ਨਾਲ ਭਰਪੂਰ ਕੁਲੀਨ ਸੁਸਾਇਟੀ ਦੇ ਸਿੱਖ ਲੋਕ; ਆਪਣਾ ਦਿੱਤਾ ਦਾਨ ਆਪ ਹੀ ਛੱਕ ਕੇ, ਨਾਨਕ ਨਾਮ ਲੇਵਾ ਅਖਵਾਉਂਦੇ ਲੋਕ ਗੁਰੂ ਨਾਨਕ ਸਾਹਿਬ ਜੀ ਦਾ 'ਪ੍ਰਕਾਸ਼ ਪੁਰਬ' ਆਲੀਸ਼ਾਨ ਰਵਾਇਤੀ ਢੰਗ ਅਤੇ ਤਰੀਕਿਆਂ ਨਾਲ ਮਨਾ ਕੇ, ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਰੱਦ ਕਰਦੇ ਹੋਏ ਹੁਣ ਵਿਹਲੇ ਹੋ ਚੁੱਕੇ ਹਾਂ।
ਸਲੋਕ ਵਾਰਾਂ ਤੇ ਵਧੀਕ ॥ ਮਹਲਾ 1 ॥ ਵਿਚ ਗੁਰੂ ਨਾਨਕ ਸਾਹਿਬ ਜੀ ਉਨ੍ਹਾਂ (ਨਾਨਕਸ਼ਾਹੀਅਤ) ਨੂੰ ਮੰਨਣ ਵਾਲਿਆਂ ਲਈ ਇਹ ਨਿਯਮ (ਰਹਿਤ) ਅਤੇ ਆਚਰਨ (ਮਰਿਆਦਾ) ਨੀਅਤ ਕਰਦੇ ਹੋਏ ਆਪਣੀ ਸਿੱਖੀ ਦੀ ਗੱਲ ਅੱਗੇ ਤੋਰਦੇ ਹਨ "ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥22॥"। ਹੁਣ ਕਿਉਂਕਿ ਗੱਲ ਸਮਾਜ ਦੀ ਹੈ ਤੇ ਇਸ ਲਈ ਇੱਕ ਨਿਰਧਾਰਿਤ ਸਭਿਅਤਾ ਹੋਣਾ ਜ਼ਰੂਰੀ ਲੋੜ ਹੈ ਇਸ ਲਈ ਨਾਨਕਸ਼ਾਹੀ ਸਭਿਅਤਾ ਦੇ ਸਭਿਆਚਾਰ ਦਾ ਆਰੰਭ ਸਿਰੀ ਰਾਗ ਵਿਚ "ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ॥ ਸਚਹੁ ਓਰੈ ਸਭੁ ...



4.7 3 | view user : 852
Posted by Atinderpal Singh on 16.11.16 01:29  | under ਧਾਰਮਿਕ
comments (1)



ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?
Share this Article

ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?

 "ਝੂਠੁ ਨ ਬੋਲਿ ਪਾਡੇ ਸਚੁ ਕਹੀਐ"

ਗੁਰੂ ਹਰਿਗੋਬੰਦ ਸਾਹਿਬ ਜੀ ਦੀ ਰਿਹਾਈ
ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?
"ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ॥”19
"ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥”55

ਗੁਰੂ ਹਰਿਗੋਬਿੰਦ ਸਾਹਿਬ ਜੀ ਦਿਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਰਿਹਾ ਹੋਏ ਸਨ ਜਾਂ ਦਿਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ ?

ਜਾਂ ਬੰਦੀ ਛੋੜ ਪਾਤਸ਼ਾਹ ਜੀ ਕਰਕੇ ਸਿੱਖਾਂ ਨੇ ਦਿਵਾਲੀ ਬਣਾਉਣੀ ਗੁਰੂ ਸਾਹਿਬ ਜੀ ਦੇ ਸਮੇਂ ਕਾਲ ਵਿੱਚ ਹੀ ਆਰੰਭ ਦਿੱਤੀ ਸੀ ?

ਸਿੱਖਾਂ ਵਿੱਚ "ਮਨਮਤਿ ਕਰਮ ਕਰਵਾਉਣ ਵਾਲੇ ਮਨਮੁਖੀ, ਸਿੱਖੀ ਵਿਰੋਧੀ ਤਾਕਤਾਂ” ਦੀਵਾਲੀ, ਸਿੱਖਾਂ ਵਲੋਂ ਮਨਾਏ ਜਾਣ ਲਈ ਅਜਿਹੇ ਹੀ ਇਤਿਹਾਸਕ ਝੂਠ ਨੂੰ ਸਿੱਖ ਇਤਿਹਾਸ ਦਾ ਜਬਰੀ ਝੂਠਾ ਮੇਲ ਕਰਵਾ ਕੇ ਦਿਵਾਲੀ ਮਨਾਏ ਜਾਣ ਦਾ ਪਰਮਾਣ ਦਿੰਦੇ ਹਨ। ਇੰਝ ਇਹ ਮਨਮੁਖੀ ਤਾਕਤਾਂ ਗੁਰਬਾਣੀ ਨੂੰ ਝੂਠਾ ਸਾਬਤ ਕਰਨ ਲਈ, ਇੱਕ ਇਤਿਹਾਸਕ ਘਟਨਾ ਦੇ ਝੂਠੇ ਪਰਮਾਣ ਦੇ ਕੇ, ਆਪਣੇ ...



2 1 | view user : 2696
Posted by Atinderpal Singh on 09.11.15 06:24  | under ਧਾਰਮਿਕ
comments (8)



ਦੀਵਾਲ਼ੀ ਸਿੱਖਾਂ ਦਾ ਤਿਉਹਾਰ ਕਿਉਂ ਨਹੀਂ ਹੈ ? ਕੀ ਇਹ ਸਿੱਖੀ ਦਾ ਹਿੰਦੁਤਵਾਕਰਨ ਕਰਨਾ ਹੈ ?
Share this Article

ਦੀਵਾਲ਼ੀ ਸਿੱਖਾਂ ਦਾ ਤਿਉਹਾਰ ਕਿਉਂ ਨਹੀਂ ਹੈ ? ਕੀ ਇਹ ਸਿੱਖੀ ਦਾ ਹਿੰਦੁਤਵਾਕਰਨ ਕਰਨਾ ਹੈ ?

 
ਕੌਮ ਨੂੰ ਕਿਉਂ ਨਹੀਂ ਠੋਕ ਕੇ ਕਿਹਾ ਅਤੇ ਦੱਸਿਆ ਜਾਂਦਾ ਕਿ ਦੀਵਾਲ਼ੀ ਸਿੱਖਾਂ ਦਾ ਤਿਉਹਾਰ ਨਹੀਂ ਹੈ। 
ਦੀਵਾਲ਼ੀ ਸਿੱਖਾਂ ਦਾ ਤਿਉਹਾਰ ਕਿਉਂ ਨਹੀਂ ਹੈ ?
ਸਿੱਖ ਮਨੋਬਿਰਤੀ ਆਪਣੇ ਧੁਰ ਅੰਦਰ ਬਿਬੇਕ, ਜੀਵਨ ਆਚਰਨ ਅਤੇ ਵਿਹਾਰ ਵਿਚ ਪੁਸ਼ਤ ਦਰ ਪੁਸ਼ਤ ਜੜ ਜਮਾਈ ਬੈਠੇ ਬ੍ਰਾਹਮਣ ਨੂੰ 'ਮਾਰ' ਨਹੀਂ ਸਕੀ ਹੈ। ਇਹੋ ਕਾਰਨ ਹੈ ਕਿ 2015 ਦਾ ਸਰਬੱਤ ਖ਼ਾਲਸਾ ਵੀ, ਖਾੜਕੂ ਸਮਝੀ ਜਾਣ ਵਾਲੀ ਅਤੇ ਹਮੇਸ਼ਾ ਹਿੰਦੁਤਵਾ ਅਤੇ ਆਰ. ਐੱਸ. ਐੱਸ. ਦਾ ਦਖ਼ਲ ਹਰ ਸਿੱਖ ਮਸਲੇ ਵਿਚ ਮੰਨਣ ਵਾਲੀ ਧਿਰ, ਇੰਜ ਸਿੱਖੀ ਅੰਦਰਲੇ ਦੁਸ਼ਮਣਾ ਨੂੰ ਕਲੀਨ ਚਿੱਟ ਦਿੰਦੀ ਆ ਰਹੀ ਹੈ। ਆਪਣੀਆਂ ਗ਼ਲਤੀਆਂ ਦੀ ਪੰਡ ਦੂਜੇ ਸਿਰ ਚੁਕਾ ਕੇ ਆਪ ਦੁੱਧ ਧੋਤੇ ਬਣੇ ਰਹਿਣ ਦੀ 'ਚਾਣਕਿਆ' ਚਾਲ ਦੀ ਮੁਹਾਰਤ ਵਿਚ ਅਜਿਹੇ ਲੋਕ ਸਿਖਰ ਤੇ ਹਨ। ਇਹ ਉਹ ਲੋਕ ਹਨ ਜਿਹੜੇ ਓਪਰੀ ਨਜ਼ਰੇ ਰਵਾਇਤੀ ਅਕਾਲੀਆਂ ਅਤੇ ਹਿੰਦੁਤਵਾ ਦੇ ਵਿਰੋਧੀ ਨਜ਼ਰ ਆਉਂਦੇ ਹਨ ਪਰ; ਆਪ ਸਤਾ ਧਾਰੀ ਉਨ੍ਹਾਂ ਹੀ ਅਕਾਲੀਆਂ ਦਾ, ਡੇਰਾਵਾਦ, ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦਾ ਸਾਥ ਵੀ ਦਿੰਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਧਿਰ ਠੋਕ ...



5 1 | view user : 1668
Posted by Atinderpal Singh on 01.11.15 22:14  | under ਲੀਡਰਾਂ ਦੀਆਂ ਕੌਮ ਘਾਤੀ ਕਾਰਵਾਈਆਂ
comments (2)



ਸਰਬੱਤ ਖ਼ਾਲਸਾ ਦਾ ਗੁਰਮਤਿ ਸੰਕਲਪ, ਉਦੇਸ਼, ਵਿਧਾਨ ਅਤੇ ਸਦੀਵੀ ਪ੍ਰਗਟਾਵਾ ਕੀ ਹੋਵੇ ?
Share this Article

ਸਰਬੱਤ ਖ਼ਾਲਸਾ ਦਾ ਗੁਰਮਤਿ ਸੰਕਲਪ, ਉਦੇਸ਼, ਵਿਧਾਨ ਅਤੇ ਸਦੀਵੀ ਪ੍ਰਗਟਾਵਾ ਕੀ ਹੋਵੇ ?


"ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ?
ਦਾ "ਗੁਰਮਤਿ ਪ੍ਰਣਾਲੀ" ਦੀ ਰੌਸ਼ਨੀ ਵਿਚ ਉੱਤਰ
 
ਹਥਲੇ ਵਿਚਾਰ ਪੁਸਤਕ ਰੂਪ ਵਿਚ ਜਿਲਦ ਬੰਦ ਛਾਪ ਕੇ 10 ਨਵੰਬਰ 2015 ਨੂੰ ਸੱਦੇ ਜਾ ਰਹੇ ਸਰਬੱਤ ਖ਼ਾਲਸਾ ਤੋਂ ਪਹਿਲਾਂ, ਸਰਬੱਤ ਖ਼ਾਲਸਾ ਦੀ ਬਣਾਈ ਗਈ ਕਮੇਟੀ, ਅਤੇ ਸਿੱਖ ਕੌਮ ਦੀਆਂ ਪੰਜਾਬ ਵਿਚਲੀਆਂ ਸਾਰੀਆਂ ਧਿਰਾਂ ਸਮੇਤ ਵਿਦੇਸ਼ਾਂ ਤੋਂ ਇਸੇ ਮਕਸਦ ਲਈ ਵੀਰਾਂ ਨੂੰ ਸੌਂਪੀ ਗਈ ਸੀ। ਬਦਕਿਸਮਤੀ ਨਾਲ ਇਸ ਤੇ ਵਿਚਾਰ ਨਹੀਂ ਕੀਤੀ ਗਈ, ਤੇ ਨਾ ਹੀ ਸਾਨੂੰ ਕਿਸੇ ਵੀ ਮੀਟਿੰਗ ਵਿਚ ਸੱਦਿਆ ਗਿਆ। ਸ਼੍ਰੋਮਣੀ ਕਮੇਟੀ ਤੋਂ ਫ਼ਾਰਗ ਹੋਏ 'ਅੰਮ੍ਰਿਤ ਸੰਚਾਰ ਕਮੇਟੀ ਦੇ ਪੰਜ ਸਿੰਘਾਂ' ਨੂੰ ਵੀ ਇਹ ਵਿਚਾਰ ਪੁਸਤਕ ਰੂਪ ਵਿਚ ਜਿਲਦ ਬੰਦ ਕਰ ਕੇ ਰਜਿਸਟਰਡ ਡਾਕ ਰਾਹੀਂ ਭੇਜੇ ਗਏ ਸਨ। 
ਹੁਣ ਫਿਰ "ਸਰਬੱਤ ਖ਼ਾਲਸਾ" ਲਈ ਕੁਝ ਸਿੱਖ ਸਰਗਰਮ ਹੋ ਚੁੱਕੇ ਹਨ, ਇਸ ਲਈ ਦੁਬਾਰਾ ਫਿਰ ਇਨ੍ਹਾਂ ਸਾਰੀਆਂ ਧਿਰਾਂ ਸਨਮੁੱਖ ਦਾਸ ਆਪਣੇ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵੱਲੋਂ ਇਹ ਜਿਲਦ ਬੰਦ ਵਿਚਾਰ ਸਮੁੱਚੇ ਸਿੱਖ ਜਗਤ ਨੂੰ ਅਤੇ ਉਨ੍ਹਾਂ ਸਨਮੁੱਖ ...



0 0 | view user : 1009
Posted by Atinderpal Singh on 22.10.16 14:32  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (0)



“ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ”-ਸਿੱਖਾਂ ਦੀ ਅਜੋਕੀ ਦਸ਼ਾ ਦਾ ਧਾਰਮਿਕ, ਬੌਧਿਕ ਅਤੇ ਰਾਜਨੀਤਕ ਵਿਸ਼ਲੇਸ਼ਣ
Share this Article

“ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ”-ਸਿੱਖਾਂ ਦੀ ਅਜੋਕੀ ਦਸ਼ਾ ਦਾ ਧਾਰਮਿਕ, ਬੌਧਿਕ ਅਤੇ ਰਾਜਨੀਤਕ ਵਿਸ਼ਲੇਸ਼ਣ

 
 "ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ”-ਸਿੱਖਾਂ ਦੀ ਅਜੋਕੀ ਦਸ਼ਾ ਦਾ ਧਾਰਮਿਕ, ਬੌਧਿਕ ਅਤੇ ਰਾਜਨੀਤਕ ਵਿਸ਼ਲੇਸ਼ਣ 

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 

ਹਰ ਸਾਲ ਦੀ ਤਰ੍ਹਾਂ ਫਿਰ ਜੂਨ ਦਾ ਮਹੀਨਾ ਆ ਗਿਆ ਹੈ। ਹੁਣ ਫਿਰ 2016 ਵਿਚ ਸਿੱਖ ਤੀਜੇ ਘੱਲੂਘਾਰੇ ਨੂੰ ਬੇਅਰਥਕ ਤੌਰ ਤੇ ਮਨਾਉਣਗੇ । ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਸਮੇਤ ਪੂਰੇ ਪੰਜਾਬ ਦੇ ਗੁਰਦੁਆਰਿਆਂ ਉੱਪਰ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਤੋਂ ਬਾਅਦ ਸਿੱਖ ਸੰਸਾਰ ਭਰ ਵਿਚ ਕੁੱਝ ਕਰ ਗੁਜ਼ਰਨ ਲਈ ਜਜ਼ਬਾਤੀ ਵਹਿਣ ਵਿਚ ਤੱਤੇ ਹੋ ਉੱਠੇ । ਉਨ੍ਹਾਂ ਤੋਂ ਵੱਧ ਤੱਤੇ ਉਨ੍ਹਾਂ ਦੇ ਹੀ ਅੰਦਰਲੇ ਜਜ਼ਬਾਤੀ ਵਹਿਣ ਵਿਚ ਵਗਦੇ ਗੁਰਸਿੱਖੀ ਦੇ ਦਰਿਆ ਦਾ ਸ਼ੋਸ਼ਣ ਕਰਨ ਵਾਲੇ "ਆਪ ਮੁਹਾਰੇ ਹੀ ਆਗੂ ਬਣ” ਕੇ ਕੁਝ ਸਿੱਖ ਇਨ੍ਹਾਂ ਦੀ ਅਗਵਾਈ ਕਰਨ ਲੱਗ ਪਏ । ਭੜਕੀ ਅੱਗ ਨੂੰ ਐਨਰਜੀ ਬਣਾ ਕੌਮੀ ਭਵਿੱਖ ਘੜਨ ਦੇ ਸੈਂਚੇ ਵਿਚ ਪਾਉਣ ਦੀ ਬਜਾਏ ਇਹ ਲੋਕ ਅਨੇਕਾਂ ਤਰ੍ਹਾਂ ਦੇ ਆਪੋ ਆਪਣੇ ਸਵਾਰਥ ਅਤੇ ਲੋਭ ਪੂਰੇ ਕਰਨ ਲਈ ਇਸ ਵਿਚ ਹੋਰ ਭਾਂਬੜ ਮਚਾਉਣ ਵਾਸਤੇ ਤੇਲ ਪਾਈ ਗਏ। ਗੁਰਬਾਣੀ ...



5 1 | view user : 1035
Posted by Atinderpal Singh on 06.06.16 00:03  | under ਸਿੱਖ ਰਾਜਨੀਤੀ
comments (0)





[prev]  1 2 [3] 4 5 6 7 ... 12 [next]11-15 of 60




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by