Home >> Article

ARTICLE CATEGORIES

RECENT POST

ARCHIVE

TAGS


6 ਜੂਨ 1984 (ਤੀਜਾ ਘੱਲੂਘਾਰਾ) ਭਾਰਤ ਦਾ ਪੰਥ ਉਪਰ ਹਮਲਾ ਤੇ ਵਿਸ਼ੇਸ਼
Share this Article

6 ਜੂਨ 1984 (ਤੀਜਾ ਘੱਲੂਘਾਰਾ) ਭਾਰਤ ਦਾ ਪੰਥ ਉਪਰ ਹਮਲਾ ਤੇ ਵਿਸ਼ੇਸ਼


30 ਸਾਲਾਂ ਜੂਨ 84 ਸੰਘਰਸ਼ ਦੀ ਗਾਥਾ:  ਦੁਸ਼ਮਨ ਰਾਹੀਂ  "ਸਿੱਖ ਹੱਥੀ ਸਿੱਖਾਂ ਦਾ ਸਰਬ ਨਾਸ਼”
–ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 

ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਭਾਰਤ ਸਰਕਾਰ ਦੇ ਫੌਜੀ ਹਮਲੇ ਨਾਲ ਭਾਰਤ ਅੰਦਰ ਖ਼ਾਸ ਕਰ ਅੰਮ੍ਰਿਤਧਾਰੀ ਤੇ ਆਮ ਤੌਰ ਤੇ ਕੇਸਾਧਾਰੀ ਗੁਰਸਿੱਖਾਂ ਦੇ ਕਤਲੇਆਮ ਦਾ ਇੱਕ ਨਾ ਖ਼ਤਮ ਹੋਣ ਵਾਲਾ ਦੌਰ ਆਰੰਭ ਹੋਇਆ। ਦਰਅਸਲ ਇਹ ਭਾਰਤ ਅੰਦਰ ਹਕੂਮਤੀ ਤਾਕਤ ਰਾਹੀਂ ਸਿੱਖ ਕੌਮ ਦੇ ਖ਼ਾਲਸਤਾਈ ਸਭਿਅਤਾ ਦੇ ਨਸਲ ਘਾਤ ਦਾ ਦਮਨਕਾਰੀ ਅਣਮਨੁੱਖੀ ਜ਼ਾਲਮਾਨਾ ਢੰਗ ਤਰੀਕੇ ਤੋਂ ਲੈ ਕੇ ਹਰ ਪੱਧਰ ਤੇ ਕੀਤੇ ਜਾਣ ਵਾਲੇ ਨਸਲ ਘਾਤ ਦਾ ਆਰੰਭ ਸੀ, ਜੋ ਚਲ ਰਿਹਾ ਹੈ। ਇਸ ਦਾ ਨਿਸ਼ਾਨਾਂ "ਖ਼ਾਲਸਾ ਪੰਥ ਦੀ ਸੁਤੰਤਰ, ਅੱਡਰੀ, ਵਿਲੱਖਣ ਹੋਂਦ” ਨੂੰ ਜਿਸਮਾਨੀ ਤੋਂ ਲੈ ਕੇ ਬੌਧਿਕ ਪੱਧਰ ਤਕ ਅਤੇ ਸਭਿਅਤਾ ਤੋਂ ਲੈ ਕੇ ਧਰਮ ਤਕ ਦਾ ਮੂਲ ਨਾਸ਼ ਕਰਨਾ ਮਿਥਿਆ ਗਿਆ ਹੈ। ਜਿਸ ਦੀ ਤਰਜਮਾਨੀ ਭਾਰਤ ਦੀ ਫੌਜ ਨੇ ਆਪਣੇ ਰਸਾਲੇ ‘ਬਾਤਚੀਤ’ ਵਿੱਚ ਭਾਰਤ ਅੰਦਰਲੇ ਦੇਸ਼ ਧਰੋਹੀ, ਅਤਿਵਾਦੀ ਅਤੇ ਵੱਖਵਾਦੀਆਂ ਦੀ ਸ਼ਨਾਖ਼ਤ ਨਿਮਿਤ ਇਸ ਪਹਿਚਾਣ ਨੂੰ ਪ੍ਰਸਾਰਿਤ ਕੀਤਾ ...0 0 | view user : 688
Posted by Atinderpal Singh on 12.06.14 03:30  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (3)2014 ਦੀਆਂ ਚੋਣਾਂ: ਕੀ ਹਨ ਮੁੱਦੇ ? ਨਿਰਪੱਖ ਅਤੇ ਨਿਰਲੇਪ ਗੰਭੀਰ ਵਿਸ਼ਲੇਸ਼ਣ
Share this Article

2014 ਦੀਆਂ ਚੋਣਾਂ: ਕੀ ਹਨ ਮੁੱਦੇ ? ਨਿਰਪੱਖ ਅਤੇ ਨਿਰਲੇਪ ਗੰਭੀਰ ਵਿਸ਼ਲੇਸ਼ਣ


ਮਾਨਵੀ ਪਰਿਪੇਖ ਵਿੱਚ ਨਿਰਪੱਖ ਵਿਸ਼ਲੇਸ਼ਣ

2014 ਦੀਆਂ ਚੋਣਾਂ ਵਿੱਚ ਚੋਣ ਮੁੱਦੇ ਕੀ ਹਨ ?

ਕਿਸ ਨੀਤੀ ਤੇ ਪੰਜਾਬ ਵਿੱਚ ਕਿਵੇਂ ਕੀਤਾ ਜਾ ਰਿਹਾ ਹੈ ਰਾਜ ? ਤਿੰਨ ਧਿਰੀ ਬਣੇ ਪਏ ਫਸਵੇ ਮੁਕਾਬਲਿਆਂ ਵਿੱਚ ਕੋਣ ਹੈ ਪੰਜਾਬ ਦੇ ਵੋਟਰਾਂ ਦੀ ਵੋਟ ਦਾ ਹੱਕ ਦਾਰ ? ਕਿਸ ਨੂੰ ਅਤੇ ਕਿਉਂ ਵੋਟ ਪਾਈਏ ?.... 

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

ਅਨੈਤਿਕਤਾ ਵਾਦੀ ਪਹੁੰਚ ਨਾਲ, ਹਰ ਹਰਬੇ ਅਮੀਰ ਬਣਨ ਦੀ ਭ੍ਰਿਸ਼ਟਾਚਾਰੀ ਅੰਨ੍ਹੀ ਦੌੜ ਪੰਜਾਬ ਦਾ ਸਿਆਸੀ ਸਿੰਬਲ ਬਣ ਚੁੱਕਾ ਹੈ। ਹੁਣ ਭਾਰਤੀ ਨਾਗਰਿਕ ਸਿਆਸਤ ਵਿੱਚ ਦੇਸ਼ ਭਗਤੀ, ਲੋਕ ਸੇਵਾ ਜਾਂ ਸੁਧਾਰਵਾਦੀ ਕ੍ਰਾਂਤੀਕਾਰੀ ਸੋਚ ਨਾਲ ਨਹੀਂ ਆਉਂਦਾ, ਸਗੋਂ ਉਹ ਸਿਆਸੀ ਸੱਤਾ ਦੇ ਜ਼ੋਰ ਨਾਲ ਸੰਵਿਧਾਨਿਕ ਭ੍ਰਿਸ਼ਟਾਚਾਰ ਰਾਹੀਂ ਰਾਤੋਂ ਰਾਤ ਅਰਬ ਪਤੀ ਬਣਨ ਲਈ ਨੇਤਾ ਬਣਨ ਆਉਂਦਾ ਹੈ। ਜਿਸ ਦਾ ਇਕੋ ਇਕ ਨਿਸ਼ਾਨਾਂ ਹੁੰਦਾ ਹੈ ਕਿ "ਲੋਕਤੰਤਰੀ ਚੋਣ ਬਿਜ਼ਨਸ ਵਿੱਚ ਅੱਜ ਭ੍ਰਿਸ਼ਟਤਾ ਨਾਲ ਇਨਵੈਸਟਮੈਂਟ ਕਰੋ ਤੇ ਕੱਲ "ਸੱਤਾ ਦੀ ਚੌਧਰ ਅਤੇ ਸੰਵਿਧਾਨਿਕ ਸ਼ਕਤੀ ਰਾਹੀਂ ਉਸ ਨੂੰ ਹਜ਼ਾਰ ਗੁਣਾਂ ਮਲਟੀਪਲਾਈ ਕਰ ਕੇ ਹਾਸਲ ...4 1 | view user : 987
Posted by Atinderpal Singh on 19.04.14 21:38  | under General
comments (1)ਵਰਤਮਾਨ ਪੰਥਕ ਹੋਣੀ ਦਾ ਕਾਰਨ 300 ਸਾਲਾਂ ਤੋਂ ਸਿੱਖਾਂ ਹੱਥੀ ਹਾਰਦੀ ਸਿੱਖ ਕੌਮ ਦੀ ਦਾਸਤਾਨ
Share this Article

ਵਰਤਮਾਨ ਪੰਥਕ ਹੋਣੀ ਦਾ ਕਾਰਨ 300 ਸਾਲਾਂ ਤੋਂ ਸਿੱਖਾਂ ਹੱਥੀ ਹਾਰਦੀ ਸਿੱਖ ਕੌਮ ਦੀ ਦਾਸਤਾਨ

ਸਿੱਖ ਮਾਨਸਿਕਤਾ ਵਿੱਚੋਂ ਨਿਕਲਦਾ ਰਾਜਨੀਤਕ ਪ੍ਰਗਟਾਓ
300 ਸਾਲਾਂ ਤੋਂ ਸਿੱਖਾਂ ਹੱਥੀ ਹਾਰਦੀ ਸਿੱਖ ਕੌਮ ਦੀ ਦਾਸਤਾਨ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਸਿੱਖ ਸਮਾਜਿਕਤਾ ਵਿਚੋਂ ਨਿਕਲਦੀ ਮਨੋਬਿਰਤੀ ਦੇ ਜ਼ਮੀਨੀ ਹਾਲਾਤ ਕੌਮੀ ਪਰਿਪੇਖ ਤੋਂ ਬੜੀ ਹੀ ਵਿਰੋਧਾਭਾਸੀ ਅਤੇ ਸਿੱਖ ਧਰਮ ਦੇ ਅਸੂਲਾਂ ਦੇ ਐਨ ਉਲਟ ਪਰਗਟ ਹੁੰਦੇ ਅਤੇ ਵਰਤੋਂ ਵਿੱਚ ਆਉਂਦੇ ਹਨ। ਜੇ ਓਪਰੇ ਤੌਰ ਤੇ ਵੇਖੀਏ ਤਾਂ ਸਿੱਖ ਹਰ, ਅੱਡਰੀ, ਵਿਲੱਖਣ, ਸੁਤੰਤਰ ਸਿੱਖ ਕੌਮ ਅਤੇ ਪੰਥ ਦੀ ਗੱਲ ਕਰਦਾ ਨਜ਼ਰੀ ਪਵੇਗਾ। ਗੱਲੀਂ ਬਾਤੀ ਉਹ ਆਪਣੀ ਇਸ ਸੋਚ ਨੂੰ ਕਦੇ ਭੁੰਜੇ ਨਹੀਂ ਪੈਣ ਦਏਗਾ। ਪਰ ਜੇ ਕਰ ਅਮਲੀ ਪੱਖ ਵੇਖੀਏ ਤਾਂ ਸਿੱਖ ਖੁਦ ਹੀ ਆਪਣੀ ਇਸੇ ਸੋਚ ਦੇ ਵਿਪਰੀਤ ਭੁਗਤਦਾ ਹੀ ਨਹੀਂ ਸਗੋਂ ਇਸ ਨੂੰ ‘ਥੁੜ ਚਿਰੀ’ ਲਾਭਾ ਅਤੇ ਨੀਤੀਆਂ ਦੇ ਪੈਰਾਂ ਥੱਲੇ ਬੁਰੀ ਤਰ੍ਹਾਂ ਮਧੋਲ਼ਦਾ ਅਤੇ ਲਿਤਾੜਦਾ ਆਮ ਕਰਕੇ ਮਿਲੇਗਾ। ਹੋ ਸਕਦਾ ਹੈ ਤੁਸੀ ਮੇਰੇ ਨਾਲ ਪੂਰੀ ਤਰ੍ਹਾਂ ਅਸਹਿਮਤ ਹੋਵੋ। ਸਹਿਮਤੀ ਕੋਈ ਜਰੂਰੀ ਵੀ ਨਹੀਂ ਹੈ ਪਰ, ਮੇਰੀ ਬੇਨਤੀ ਹੈ ਕਿ ਇਸ ਲੇਖ ਨੂੰ ਆਪੋ ਆਪਣੀ ਧੜੇਬੰਦਕ ਜਾਂ ਪਹਿਲਾਂ ਤੋਂ ਪਕਿਆਈ ਸੋਚ ਤੋਂ ਮੁਕਤ ...0 0 | view user : 745
Posted by Atinderpal Singh on 10.04.14 04:00  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (0)ਸਿੱਖ ਬੰਦੀਆਂ ਦੀ ਕਾਨੂੰਨੀ ਸਹਾਇਤਾ: ਜਾਂਚ ਦੀ ਮੰਗ ਕਰਦੇ ਹਾਲਾਤ
Share this Article

ਸਿੱਖ ਬੰਦੀਆਂ ਦੀ ਕਾਨੂੰਨੀ ਸਹਾਇਤਾ: ਜਾਂਚ ਦੀ ਮੰਗ ਕਰਦੇ ਹਾਲਾਤ


ਸਿੱਖ ਬੰਦੀਆਂ ਦੀ ਕਾਨੂੰਨੀ ਸਹਾਇਤਾ: ਜਾਂਚ ਦੀ ਮੰਗ ਕਰਦੇ ਹਾਲਾਤ
ਇਨ੍ਹਾਂ ਤੱਥਾਂ ਤੇ ਗੌਰ ਕੀਤੇ ਬਿਨਾ ਸਿੱਖ ਸੰਘਰਸ਼ ਵਿਚਲੇ ਸਾਥੀ ਸਫਲ ਨਹੀਂ ਹੋ ਸਕਦੇ

ਸ. ਫੂਲਕਾ ਦੇ ਵਾਪਰੇ ਕੇਸ ਤੋਂ ਬਾਅਦ ਪੰਥਕ ਸਫਾ ਨੂੰ ਇਨ੍ਹਾਂ ਗੰਭੀਰ ਮੁੱਦਿਆਂ ਤੇ ਚਿੰਤਨ ਕਰਨ ਅਤੇ ਇਸ ਦੀ ਇਕ ਕੌਮਾਂਤਰੀ ਪੰਥਕ ਜਾਂਚ ਕਮੇਟੀ ਬਣਾ ਕੇ ਸਾਰੇ ਪੱਖਾਂ ਅਤੇ ਤੱਥਾਂ ਦੀ ਨਿਰਪੱਖ ਜਾਂਚ ਕਰਨ ਦਾ ਸਮਾਂ ਆ ਚੁਕਾ ਹੈ। ਆਖਿਰ ਸਿੱਖ ਬੰਦੀਆਂ ਦੇ ਨਾਮ ਤੇ ਭਾਰਤ ਸਮੇਤ ਸੰਸਾਰ ਪੱਧਰ ਤੇ ਕੀਤੀ ਜਾ ਰਹੀ ਮਦਦ ਕਿਵੇਂ, ਕਿੱਥੇ, ਕਿੰਨੀ ਖਰਚ ਕੀਤੀ ਗਈ ਹੈ। 
ਇਸ ਪੱਖ ਤੇ ਧਿਆਨ ਰੱਖਣਾ ਵੀ ਲਾਜ਼ਮੀ ਹੈ ਕਿ ਇਨ੍ਹਾਂ ਸੰਘਰਸ਼ ਸ਼ੀਲ ਪਰਿਵਾਰਾਂ ਨੂੰ ਕਿਸ ਕਿਸ ਰਾਹੀਂ ਕਿਤਨੀ ਕਿਤਨੀ ਸਹਾਇਤਾ, ਕਿਸ ਕਿਸ ਵੱਲੋਂ, ਕਿਸ ਕਿਸ ਨੂੰ ਭਿਜਵਾਈ ਗਈ ਹੈ। ਉਹ ਪਹੁੰਚੀ ਜਾਂ ਨਹੀਂ। ਮੇਰੀ ਪਤਨੀ ਦੇ ਤਾਇਆ ਜੀ ਨੇ ਆਪਣੀ ਧੀ ਨੂੰ ਇੱਕ ਵਾਰ ਸ੍ਰੀ ਮਾਨ ਸਾਹਿਬ ਦੇ ਪਰਿਵਾਰ ਦੇ ਜਰੀਏ ਤੇ ਦੂਜੀ ਵਾਰ ਭਾਈ ਜਸਬੀਰ ਸਿੰਘ ਰੋਡੇ ਦੇ ਜਰੀਏ ਆਪਣੇ ਵੱਲੋਂ ਤੇ ਆਪਣੇ ਕੁਝ ਮਿੱਤਰਾਂ ਦੀ ਨਿਜੀ ...5 1 | view user : 815
Posted by Atinderpal Singh on 20.03.14 03:38  | under ਸਿੱਖ ਸੰਘਰਸ਼ ਅਤੇ ਖ਼ਾਲਸਤਾਨ
comments (0)231 ਸਾਲਾਂ ਵਿੱਚ ਪਹਿਲੀ ਵਾਰ ਮਨਾਏ ਜਾ ਰਹੇ ਦਿੱਲੀ ਫਤਹਿ ਦਿਵਸ ਤੇ ਖ਼ਾਸ
Share this Article

ਦਾਸ ਵੱਲੋਂ ਦਿੱਤੇ ਲਿਖਤੀ ਸੰਕਲਪਾਂ ਅਨੁਸਾਰ
231 ਸਾਲਾਂ ਵਿੱਚ ਪਹਿਲੀ ਵਾਰ ਮਨਾਏ ਜਾ ਰਹੇ ਦਿੱਲੀ ਫ਼ਤਹਿ ਦਿਵਸ ਦੀ ਵਧਾਈ

ਹਰ ਚਿੰਤਕ ਅਤੇ ਦਾਰਸ਼ਨਿਕ ਨੂੰ ਆਪਣੀ ਵਡਿਆਈ ਦੀ ਨਹੀਂ ਸਗੋਂ ਉਸ ਵੱਲੋਂ ਕੌਮੀ ਭਵਿੱਖ ਦੇ ਹਿਤ ਵਿੱਚ ਦਿੱਤੀ ਵਿਚਾਰਧਾਰਾ ਨੂੰ ਉਸ ਕੌਮ ਵੱਲੋਂ ਅਪਣਾ ਲਏ ਜਾਣ ਨਾਲ ਹੀ ਅਸਲ ਸਕੂਨ ਅਤੇ ਸੰਤੁਸ਼ਟੀ ਮਿਲਦੀ ਹੈ। ਕਿਸੇ ਵੀ ਦਾਰਸ਼ਨਿਕ, ਚਿੰਤਕ ਲਈ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਕਿ ਉਸ ਵਲੋਂ ਦਿੱਤੇ ਗਏ ਖਿਆਲਾਂ ਨੂੰ ਉਸ ਦੀ ਕੌਮ ਵਲੋਂ ਉਸ ਦੇ ਜੀਵਨ ਕਾਲ ਵਿੱਚ ਹੀ ਅਪਣਾਉਨਾ ਆਰੰਭ ਕਰ ਲਿਆ ਜਾਵੇ। ਮੈਂ ਆਪਣੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ-ਗੁਰੂ ਪੰਥ ਸਾਹਿਬ ਜੀ ਦਾ ਰਿਣੀ ਹਾਂ ਕਿ ਉਨ੍ਹਾਂ ਮੈਨੂੰ ਅਜਿਹੀ ਆਸੀਸ ਬਖਸ਼ਿਸ਼ ਕਰ ਦਿੱਤੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 8-9 ਮਾਰਚ 2014 ਨੂੰ ਮਨਾਏ ਜਾ ਰਹੇ ਦਿੱਲੀ ਫਤਹਿ ਦਿਵਸ ਤੋਂ ਬਾਅਦ ਹੁਣ ਬਾਕੀ ਸਿੱਖ ਤਿਉਹਾਰਾਂ ਦੇ ਸੰਕਲਪਾਂ ਨੂੰ ਵੀ ਸੰਸਾਰ ਪੱਧਰ ਤੇ ਖ਼ਾਲਸਾ ਅਪਣਾਵੇ।
ਮੈਂ ਆਪਣੀ ਨਵੀਂ ਪੁਸਤਕ "ਸਿੱਖ ਸਭਿਅਤਾ ਦੇ ਮੂਲ ਆਧਾਰ” ਵਿੱਚ ਪੰਨਾਂ 326 ਉਪਰ ਦਿੱਤੇ "ਤਿਉਹਾਰਾਂ ਦਾ ...0 0 | view user : 890
Posted by Atinderpal Singh on 08.03.14 09:58  | under ਧਾਰਮਿਕ
comments (0)

[prev] 1 ... 4 5 6 [7] 8 9 10 ... 12 [next]31-35 of 59
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by