Home >> ATINDER'S VIEW

ARTICLE CATEGORIES

RECENT POST

TAGS

ARCHIVE


ਸ. ਸਰਬਜੀਤ ਸਿੰਘ ਜੀ ਧੂੰਦਾ, ਖ਼ਾਲਸਤਾਨ ਤੇ ਦਿੱਤਾ ਤੇਰਾ ਚੈਲੰਜ ਸਵੀਕਾਰਦਾ ਹਾਂ ਆ ਸੰਵਾਦ ਕਰੀਏ
Share this Article

ਸ. ਸਰਬਜੀਤ ਸਿੰਘ ਜੀ ਧੂੰਦਾ, ਖ਼ਾਲਸਤਾਨ ਤੇ ਦਿੱਤਾ ਤੇਰਾ ਚੈਲੰਜ ਸਵੀਕਾਰਦਾ ਹਾਂ ਆ ਸੰਵਾਦ ਕਰੀਏ


ਸ. ਸਰਬਜੀਤ ਸਿੰਘ ਜੀ ਧੂੰਦਾ,
ਖ਼ਾਲਸਤਾਨ ਤੇ ਦਿੱਤਾ ਤੇਰਾ ਚੈਲੰਜ ਸਵੀਕਾਰਦਾ ਹਾਂ ਆ ਸੰਵਾਦ ਕਰੀਏ
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

1. ਅੱਜ ਮਿਤੀ 16 ਫਰਵਰੀ 2018 ਨੂੰ ਆਪ ਜੀ ਦਾ "ਖ਼ਾਲਸਤਾਨ" ਨਿਮਿਤ ਪ੍ਰਵਚਨ ਬਹੁਤ ਧਿਆਨ ਨਾਲ ਸੁਣਿਆਂ ਹੈ। 
ਕੁਤੁਬਮਿਨਾਰ ਦੇ ਨੇੜੇ, ਨੱਖ਼ਾਸ ਖ਼ਾਨੇ ਦਾ ਉਹ ਦ੍ਰਿਸ਼ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਪ੍ਰਤੱਖ ਕਰ ਦਿਖਾਇਆ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ "ਨਾਨਕਸ਼ਾਹੀ ਖ਼ਾਲਸਾ ਰਾਜ" ਕਾਇਮ ਕਰਨ ਦੇ ਜੁਰਮ ਵਿਚ ਕੁੱਝ ਆਪਣਿਆਂ ਦੀ ਹੀ ਗ਼ੱਦਾਰੀ ਨਾਲ; ਦਿੱਲੀ ਤਖ਼ਤ ਨੇ "ਸਰਕਾਰ ਏ ਖ਼ਾਲਸਾ" ਦੇ ਪਹਿਲੇ ਲੋਕ ਸਮਰਾਟ ਦੇ ਪੁੱਤਰ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨਿਆਂ ਸੀ। ਤੁਹਾਡੇ ਬੋਲ ਮੇਰੇ ਜਿਸਮ ਵਿਚ ਉਵੇਂ ਹੀ ਤੁੰਨੇ ਗਏ ਹਨ......
ਸਿੱਖੀ ਸਰੂਪ ਵਿਚ, ਸਿੱਖ ਸੰਗਤਾਂ ਦੇ ਸਨਮੁੱਖ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤੁਸੀਂ ਅਬਦਾਲੀਏ, ਨਾਦਰੀ, ਜਕਰੀਏ, ਬਾਈ ਧਾਰੀ ਹਿੰਦੂਵਾਣੇ, ਨੈਹਿਰੂ-ਪਟੇਲ-ਗਾਂਧੀ, ਇੰਦਰਾਨੀ-ਰਿਬੇਰੀਓ ਤੇ ਗਿੱਲ ਵਰਗੇ ਦੂਸ਼ਣ ਲਾ ਕੇ ਸਿੱਖ ਧਰਮ, ਖ਼ਾਲਸਾ ਪੰਥ ਅਤੇ ...0 0 | view user : 726
Posted by Atinderpal Singh on 16.02.18 11:42  | under General
comments (0)

ਚਾਹੇ ਆਰਜ਼ੀ ਤੌਰ ਤੇ ਹੀ ਸਹੀ, ਕੰਮ ਮੁੜ ਆਰੰਭ ਹੋਇਆ।
Share this Article

ਚਾਹੇ ਆਰਜ਼ੀ ਤੌਰ ਤੇ ਹੀ ਸਹੀ, ਕੰਮ ਮੁੜ ਆਰੰਭ ਹੋਇਆ।


ਚਾਹੇ ਆਰਜ਼ੀ ਤੌਰ ਤੇ ਹੀ ਸਹੀ, ਕੰਮ ਮੁੜ ਆਰੰਭ ਹੋਇਆ।

ਖੱਬੀ ਅੱਖ ਦੇ ਅਪਰੇਸ਼ਨ ਤੋਂ ਬਾਅਦ ਮੈਂ ਹੁਣ ਤੱਕ ਅਪੰਗ ਜਿਹਾ ਬਣ ਗਿਆ ਸਾਂ। ਵਜ੍ਹਾ ਗਰੇਵਾਲ ਆਈ ਹਸਪਤਾਲ ਚੰਡੀਗੜ੍ਹ ਵਾਲਿਆਂ ਮੇਰੀ ਅੱਖ ਖ਼ਰਾਬ ਕਰ ਤੀ। 
ਇਸ ਲਈ ਜਲਦੀ ਹੀ ਮੈਨੂੰ ਸੱਜੀ ਅੱਖ ਦਾ  ਸਮਾਰਟ ਸੁਪਰ ਸਪੈਸਿਲਿਟੀ ਅਪ੍ਰੇਸ਼ਨ ਆਈ ਹਾਸਪਿਟਲ ਤੋਂ ਕਰਵਾਉਣਾ ਪਿਆ। ਮੈਨੂੰ ਖੱਬੀ ਅੱਖ ਦਾ ਵੀ ਦੁਬਾਰਾ ਅਪ੍ਰੇਸ਼ਨ ਕਰਵਾਉਣਾ ਪਿਆ। ਇਨ੍ਹਾਂ ਉਪਰੇਸ਼ਨਾਂ ਨੇ ਮੇਰੀ ਆਰਥਕ ਕਮਰ ਤੋੜ ਕੇ ਰੱਖ ਦਿੱਤੀ। ਖ਼ਰਚਿਆਂ ਦੇ ਡਰ ਤੋਂ ਹੀ ਮੈਂ ਆਪਣੀਆਂ ਅੱਖਾਂ ਦੇ ਇਲਾਜ ਤੋਂ ਹਾਲੇ ਭੱਜਦਾ ਪਿਆ ਸਾਂ....ਪਰ ਮੈਂ ਝਾਂਸੇ ਵਿਚ ਫਸ ਗਿਆ!
ਹੁਣ ਜਾ ਕੇ ਪੂਰੀ ਤਰ੍ਹਾਂ ਠੀਕ ਹੋਇਆ ਹਾਂ ਪਰ ਲੱਖਾਂ ਖ਼ਰਚਣ ਤੋਂ ਬਾਅਦ ਵੀ, ਮੁੱਢਲੇ ਅਪ੍ਰੇਸ਼ਨ ਦੀ ਡਾਕਟਰੀ ਗ਼ਲਤੀ ਕਰ ਕੇ ਨੱਕ ਤੇ ਐਨਕ ਫੇਰ ਵੀ ਰਹਿ ਗਈ ਹੈ। 
ਪਹਿਲਾਂ ਤੋਂ ਡਿਜ਼ੀਟਲੀ ਫ਼ੋਟੋਗਰਾਫ਼ੀ ਕੀਤੇ ਜਾ ਚੁੱਕੇ ਲਗਭਗ 60 ਮੈਨੁਸਕ੍ਰਿਪਟ ਪ੍ਰੋਸੈਸਿੰਗ ਦਾ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਦੀ ਪ੍ਰੋਸੈਸਿੰਗ ਕਰਨਾ ਬਹੁਤ ਵੱਡਾ ਕਾਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਅਤੇ ਹੋਰ ਗ੍ਰੰਥਾਂ ਦੀਆਂ ਹੱਥ ...0 0 | view user : 240
Posted by Atinderpal Singh on 21.01.18 06:28  | under General
comments (0)

ਮੇਰੇ ਦਾਰਜੀ ਦੇ 100ਵੇਂ ਜਨਮ ਦਿਨ ਤੇ ਸਨਮਾਨ ਅਤੇ ਸ਼ਰਧਾ ਭਰੀ ਅਕੀਦਤ
Share this Article

ਮੇਰੇ ਦਾਰਜੀ ਦੇ 100ਵੇਂ ਜਨਮ ਦਿਨ ਤੇ ਸਨਮਾਨ ਅਤੇ ਸ਼ਰਧਾ ਭਰੀ ਅਕੀਦਤ


ਮੇਰੇ ਦਾਰਜੀ ਦੇ 100ਵੇਂ ਜਨਮ ਦਿਨ ਤੇ ਸਨਮਾਨ ਅਤੇ ਸ਼ਰਧਾ ਭਰੀ ਅਕੀਦਤ 

ਅੱਜ 21 ਨਵੰਬਰ 2017 ਨੂੰ ਦਾਸ ਦੇ ਪਿਤਾ ਜੀ ਸ. ਤਰਲੋਕ ਸਿੰਘ ਜੀ (ਸਵਰਗਵਾਸੀ) ਦਾ 100ਵਾਂ ਜਨਮ ਦਿਨ ਹੈ। ਉਹ ਪਿੰਡ ਲੱਧੇਵਾਲ ਵੜੈਚ ਜੋ ਗੁਜਰਾਂਵਾਲਾ ਤੋਂ 7 ਕਿਲੋਮੀਟਰ ਦੀ ਦੂਰੀ ਤੇ ਜ਼ਿਲ੍ਹਾ ਗੁਜਰਾਂਵਾਲਾ ਪੋਸਟ ਕੋਡ - 52320 ਵਿਚ ਸ. ਭਗਤ ਸਿੰਘ ਜੀ ਦੇ ਪੁੱਤਰ ਸ. ਪ੍ਰੀਤਮ ਸਿੰਘ ਜੀ ਦੇ ਗ੍ਰਹਿ ਵਿਖੇ ਜਨਮੇ। (ਫੋਟੋ ਨੰਬਰ 1) ਸਾਡੀ ਖ਼ਾਨਦਾਨੀ ਦਾ ਕੁਰਸੀ ਨਾਮਾ 480 ਸਾਲ ਪਹਿਲਾਂ ਲਗਭਗ 1537 ਤੋਂ "ਸਿੱਖ ਘਰਾਣੇ ਅਤੇ ਲਾਣੇ ਵਜੋਂ" ਇੰਜ ਮਿਲਦਾ ਹੈ -
ਖ਼ਾਨਦਾਨੀ ਦੇ ਇੰਦਰਾਜ ਹਰਿਦਵਾਰ ਵਾਲੀ ਵਹੀ ਵਿਚ ਜਿੱਥੋਂ ਪੜ੍ਹੇ ਜਾਣ ਯੋਗ ਆਰੰਭ ਹੁੰਦੇ ਹਨ ਉਹ ਮਿਤੀ ਸੰਨ 1803, ਸੰਮਤ 1860 ਤੋਂ ਮਿਲਦੇ ਹਨ। ਇਸ ਤੋਂ ਪਹਿਲਾਂ ਦੇ ਵੀ ਹਨ ਪਰ ਉਹ ਲੰਡੇ ਅੱਖਰਾਂ ਵਿਚ ਹੋਣ ਕਰ ਕੇ ਪਾਂਡੇ ਪੜ੍ਹ ਨਹੀਂ ਸਕੇ। ਸੰਮਤ 1860 ਤੋਂ ਉਪਰਲੇ ਲੰਡੇ ਅੱਖਰ ਦਿਸਦੇ ਹਨ, ਤੇ ਵਹੀ ਵਿਚ ਹੋਰ ਵੀ ਸਨ। (ਫੋਟੋ ਨੰਬਰ 2)ਇਸ ਦਾ ਸਿੱਧਾ ਅਰਥ ਹੈ ਕਿ ਸਾਡੀ ਖ਼ਾਨਦਾਨੀ ਦਾ ਇਹ ...0 0 | view user : 158
Posted by Atinderpal Singh on 20.11.17 06:57  | under General
comments (0)

ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ
Share this Article

ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ


ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ

ਹਮੇਸ਼ਾ ਹੀ ਖ਼ੁਦ ਸਿੱਖਾਂ ਵੱਲੋਂ ਹੀ ਸਿੱਖੀ ਅਤੇ ਖ਼ਾਲਸਾ ਪੰਥ ਨੂੰ ਢਾਹ ਲਾਉਣ ਵਾਲੀਆਂ ਚਾਲਾਂ ਹੰਢਾਉਂਦੇ ਹੰਢਾਉਂਦੇ, ਜਦੋਂ ਕੋਈ ਇਸ ਦੇ ਵਿਪਰੀਤ ਖ਼ਬਰ ਆ ਜਾਵੇ ਤਾਂ ਯਕੀਨ ਨਹੀਂ ਹੁੰਦਾ ।  ਅਜਿਹੀ ਹੀ ਚੰਗੀ ਖ਼ਬਰ 14 ਨਵੰਬਰ 2017 ਦੀ ਹੈ ਕਿ ਭਾਈ ਅਮਰੀਕ ਸਿੰਘ ਅਜਨਾਲਾ ਮੁਤਵਾਜ਼ੀ ਜਥੇਦਾਰ ਕੇਸਗੜ੍ਹ ਸਾਹਿਬ ਦੀ ਜ਼ਿੰਮੇਵਾਰੀ ਤੋਂ ਸਵੈ ਇੱਛਾ ਨਾਲ ਅਸੀਫ਼ਾ ਦੇ ਕੇ ਪਾਸੇ ਹਟ ਗਏ ਹਨ । ਇਨ੍ਹਾਂ ਨੂੰ 10 ਨਵੰਬਰ 2015 ਨੂੰ ਚੱਬਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਕਥਿਤ ਸਰਬੱਤ ਖ਼ਾਲਸਾ ਰਾਹੀਂ ਹੋਰਾਂ ਨਾਲ ਜਥੇਦਾਰ ਬਣਾਇਆ ਗਿਆ ਸੀ। ਉਨ੍ਹਾਂ ਇਸ ਹਿਤ ਜੋ ਕਾਰਨ ਦੱਸੇ ਹਨ ਉਨ੍ਹਾਂ ਵਿਚ ਇਹ ਕਾਰਨ ਹੀ ਬੜਾ ਅਹਿਮ ਹੈ ਕਿ 'ਜਿਸ ਉਦੇਸ਼ ਲਈ ਉਨ੍ਹਾਂ ਨੂੰ ਜਥੇਦਾਰ ਬਣਾਇਆ ਗਿਆ ਸੀ ਉਸ ਲਈ ਥਾਪੇ ਗਏ ਸਿੰਘ ਸਾਹਿਬਾਨ ਅਤੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਵਾਲੀਆਂ ਜਥੇਬੰਦੀਆਂ ਉਦੇਸ਼ ਦੀ ਪ੍ਰਾਪਤੀ ਲਈ ਕੁੱਝ ਵੀ ਨਹੀਂ ਕਰ ਰਹੀਆਂ'।  ਹਾਲਾਂਕਿ ਮੈਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ...0 0 | view user : 203
Posted by Atinderpal Singh on 16.11.17 09:56  | under General
comments (0)

ਮਾਨ ਡਿਬੇਟ ਕਰਨ ਅਤੇ ਜਵਾਬ ਦੇਣ ਤੋਂ ਭਗੌੜਾ ਹੋਇਆ
Share this Article

ਮਾਨ ਡਿਬੇਟ ਕਰਨ ਅਤੇ ਜਵਾਬ ਦੇਣ ਤੋਂ ਭਗੌੜਾ ਹੋਇਆ


ਮਾਨ ਡਿਬੇਟ ਕਰਨ ਅਤੇ ਜਵਾਬ ਦੇਣ ਤੋਂ ਭਗੌੜਾ ਹੋਇਆ
ਸਤਿਕਾਰਯੋਗ ਸਾਧ ਸੰਗਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਹਿ॥
ਅੱਜ ਮਿਤੀ 12-11-2017 ਨੂੰ ਦਾਸ ਆਪ ਜੀ ਨੂੰ ਸਨਿਮਰ ਬੇਨਤੀ ਕਰਦਾ ਹੈ ਕਿ ਸਤਿਗੁਰੂ ਨੇ ਆਪਣੀ ਓਟ, ਰੱਖਿਆ ਅਤੇ ਬਖ਼ਸ਼ਿਸ਼ ਨਾਲ ਦਾਸ ਤੋਂ ਜਿਹੜੀ ਵੀ ਸੇਵਾ ਲਈ ਹੈ; ਉਸ ਵਿਚ ਦਾਸ ਨੇ ਉਹੀ ਕੀਤਾ ਹੈ ਜੋ ਸਤਿਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾ ਧਾਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਸਾਹਿਬ ਜੀ ਨੇ ਆਪ ਕਰਵਾਇਆ ਹੈ।
ਦਾਸ ਉੱਪਰ ਤਿਹਾੜ ਜੇਲ੍ਹ ਵਿਚਲੀ ਦੂਹਰੀ ਫਾਂਸੀ ਚੱਕੀ ਕੈਦ ਦੇ ਸਮੇਂ ਤੋਂ ਹੀ ਸ੍ਰੀ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਵਫ਼ਾਦਾਰਾਂ ਨੇ ਬਹੁਤ ਸਾਰੇ ਦੂਸ਼ਣ ਇਸ ਇਰਾਦੇ ਨਾਲ ਲਾਏ ਅਤੇ ਇਹ ਕੋਸ਼ਿਸ਼ ਲਗਾਤਾਰ ਕੀਤੀ ਕਿ ਉਨ੍ਹਾਂ ਦਾ ਆਪਣਾ ਝੂਠ ਅਤੇ ਗ਼ੱਦਾਰੀ ਸਿੱਖ ਕੌਮ ਨੂੰ ਨ੍ਹਾ ਪਤਾ ਲੱਗ ਸਕੇ; ਇਸ ਲਈ ਅਤਿੰਦਰ ਪਾਲ ਸਿੰਘ ਨੂੰ ਜੇਲ੍ਹ ਵਿਚ ਹੀ ਰਹਿੰਦੇ ਹੋਏ ਇਤਨਾ ਬਦਨਾਮ ਕਰ ਦਿਓ ਕਿ ਸ੍ਰੀ ਮਾਨ ਦੀ ਸਰਕਾਰੀ ਮਿਲੀਭੁਗਤ ਨਾਲ ਖ਼ਾਲਸਾ ਪੰਥ ਅਤੇ ਸੰਘਰਸ਼ ਨਾਲ ਕੀਤੀ ਗ਼ੱਦਾਰੀ ਲੁਕੀ ...0 0 | view user : 460
Posted by Atinderpal Singh on 12.11.17 10:09  | under General
comments (0)


[1] 2 3 4 5 6 7 ... 21 [next]1-5 of 104
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by