Home >> ATINDER'S VIEW

ARTICLE CATEGORIES

RECENT POST

TAGS

ARCHIVE


ਕਰੰਟ ਜਾਂ ਸੱਜਰੇ ਮਸਲੇ

ਭਾਰਤੀ ਬ੍ਰਾਹਮਣੀ ਵਿਵਸਥਾ ਦੇ ਚੱਕਮੇਂ ਚੁੱਲ੍ਹਿਆਂ ਦੀ ਗਾਥਾ-ਸ. ਅਜਮੇਰ ਸਿੰਘ ਜੀ
Share this Articleਸ. ਅਜਮੇਰ ਸਿੰਘ ਜੀ ਦੀ ਸਾਂਝਾਂ ABP ਦੇ ਯਾਦਵਿੰਦਰ ਨਾਲ ਲਗਭਗ 26 ਮਿੰਟ ਦੀ ਗੱਲਬਾਤ (Published on Dec 6, 2016)  
ਅਤੇ 40 ਮਿੰਟ ਦੀ "ਸਿੱਖ ਸਿਆਸਤ" ਨਾਲ (13-12-2016) ਗੱਲਬਾਤ ਦੇ ਸੰਦਰਭ ਵਿਚ :

ਭਾਰਤੀ ਬ੍ਰਾਹਮਣੀ ਵਿਵਸਥਾ ਦੇ ਚੱਕਮੇਂ ਚੁੱਲ੍ਹਿਆਂ ਦੀ ਗਾਥਾ-ਸ. ਅਜਮੇਰ ਸਿੰਘ ਜੀ

ਧੜੇਬੰਦੀ ਦੇ ਸੌੜੇ ਗਲ਼ਾਵੇਂ, ਫ਼ਤਵਾ, ਈਰਖਾ, ਏਜੰਟ ਦੀ ਸੋਚ ਦੇ ਪੱਧਰ ਤੋਂ ਉਤਾਂਹ ਉੱਠ ਕੇ; ਅਤੇ 'ਸਿੱਖੀ' ਦੇ ਧਰਾਤਲ ਤੋਂ ਵੀ ਤਿਲਕ ਕੇ, ਕੇਵਲ ਤੇ ਕੇਵਲ 'ਮਨੁੱਖਤਾ ਧਰਮ' ਦੇ ਸਭ ਤੋਂ ਪਹਿਲੇ ਪੌਡੇ ਤੇ ਖੜ ਕੇ ਵੀ ਜੇ ਵਿਚਾਰੋਂ ਤਾਂ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸ. ਅਜਮੇਰ ਸਿੰਘ ਲਈ; ਇਸ ਦੇ ਆਕਾਵਾਂ ਵੱਲੋਂ ਇਸ ਹਿਤ ਸਿਰਜੇ 'ਸ਼ੈੱਲ' ਅਤੇ ਉਸ 'ਸ਼ੈੱਲ' ਨੂੰ ਹਮੇਸ਼ਾ ਚਮਕਾਉਣ ਦੀ ਜ਼ਿੰਮੇਵਾਰੀ ਤੇ ਲਾਏ ਇਸ ਦੇ ਖਾੜਕੂ ਵਾਦੀ ਤੇ ਪੁਰਾਣੇ ਨਕਸਲਵਾਦੀ ਸਾਥੀਆਂ ਵੱਲੋਂ "ਪੰਥਕ ਅਤੇ ਗੁਰੂ ਗੋਲਕ ਦੇ ਵਜ਼ੀਫ਼ੇ" ਨਾਲ ਨਿੱਤ ਚਮਕਾਏ ਜਾਂਦੇ ਇਸ ਦੇ 'ਸ਼ੈੱਲ' ਅਰਥਾਤ ਕਵਚ ਵਿਚੋਂ ਬਾਹਰ ਨਿਕਲ ਕੇ ਅਜਿਹਾ ਖੁਰਕ ਖਾਦਾ ਸਾਬਤ ਹੋਵੇਗਾ; ਇਹ ਕੁਦਰਤੀ ਮਾਰ ਹੀ ਕਿਹਾ ਜਾ ਸਕਦਾ ...0 0 | view user : 1209
Posted by Atinderpal Singh on 16.12.16 20:10  | under ਕਰੰਟ ਜਾਂ ਸੱਜਰੇ ਮਸਲੇ
comments (2)

ਜੋ ਲੋਕ ਪੰਜਾਬ ਵਿਚ ਸਿਆਸੀ ਬਦਲ ਦੇ ਚਾਹਵਾਨ ਹਨ ਉਨ੍ਹਾਂ ਦੇ ਖ਼ਾਸ ਧਿਆਨ ਦੇਣ ਨਿਮਿਤ
Share this Article

ਜੋ ਲੋਕ ਪੰਜਾਬ ਵਿਚ ਸਿਆਸੀ ਬਦਲ ਦੇ ਚਾਹਵਾਨ ਹਨ ਉਨ੍ਹਾਂ ਦੇ ਖ਼ਾਸ ਧਿਆਨ ਦੇਣ ਨਿਮਿਤ


 
ਜੋ ਲੋਕ ਪੰਜਾਬ ਵਿਚ ਸਿਆਸੀ ਬਦਲ ਦੇ ਚਾਹਵਾਨ ਹਨ ਉਨ੍ਹਾਂ ਦੇ ਖ਼ਾਸ ਧਿਆਨ ਦੇਣ ਨਿਮਿਤ
ਪੰਜਾਬ ਦੇ ਸਭ ਦੁੱਖਾਂ ਦਾ ਨਿਵਾਰਨ ਅਤੇ ਵਰਤਮਾਨ ਸੰਕਟ ਦਾ ਕਾਰਨ 
ਨਾਨਕਸ਼ਾਹੀ ਹੋਂਦ ਨੂੰ ਨਾ ਸਹਿਣ ਦੀ 5 ਸਦੀਆਂ ਦੀ ਆਨੁਵੰਸ਼ਕ ਰੱਤ-ਬਿੰਦ, ਮਨੋਬਿਰਤਕ ਅਤੇ ਵਿਵਹਾਰਿਕ ਵੈਰ ਦੀ ਸਾਖੀ ਹੈ

ਆਓ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ 350 ਸਾਲਾਂ ਸ਼ਤਾਬਦੀ ਦੇ ਸੰਦਰਭ ਵਿਚ ਨਿਰਭਉ ਤੇ ਨਿਰਵੈਰ ਹੋ ਕੇ ਨਿਰਲੇਪ ਗੱਲ ਕਰੀਏ । ਮੈਂ ਸਪਸ਼ਟ ਕਰ ਦਿਆਂ ਕਿ ਗੱਲ ਮਨੁੱਖੀ ਜਾਤ ਦੀ ਨਹੀਂ ਸਗੋਂ ਮਨੂ ਵਾਦੀ ਵਰਗ ਵੰਡ ਸਮਾਜ ਵਿਚਲੀ ਰੱਤ-ਬਿੰਦ ਦੀ ਬਣ ਚੁੱਕੀ ਤਾਸੀਰ ਦੇ ਧੁਰ ਅੰਦਰਲੇ ਸੁਭਾਵਕ ਵਿਹਾਰ ਦੀ ਮੈਂ ਕਰਨ ਜਾ ਰਿਹਾ ਹਾਂ । ਜਦੋਂ ਵੀ ਬ੍ਰਾਹਮਣ ਨਾਲ ਬਾਣੀਆਂ ਜਾਂ ਬਾਣੀਏ ਨਾਲ ਬ੍ਰਾਹਮਣ ਤੇ ਕਸ਼ਮੀਰੀ ਪੰਡਤ ਇਕੱਠਾ ਹੋ ਕੇ; "ਏਕਾਤਮਕ ਤ੍ਰਿਮੂਰਤੀ" ਹਿੰਦੂਤਵ ਆਰੀਆ ਹਾਕਮ ਬਣਦਾ ਹੈ ਤਾਂ ਉਹ ਸਭ ਤੋਂ ਪਹਿਲਾਂ "ਨਾਨਕਸ਼ਾਹੀ" ਦਾ ਮੁਕੰਮਲ ਨਸਲ ਘਾਤ ਕਰਨ ਵੱਲ ਉੱਲਰਦਾ ਹੈ । ਹਾਕਮ ਬਣ ਆਪਣੀ ਸੱਤਾ ਦੇ ਸਾਰੇ ਸਾਧਨ "ਨਾਨਕਸ਼ਾਹੀ" ਦੇ ਬੀਜ ਨਾਸ਼ ਲਈ ਖਪਾਅ ...5 1 | view user : 947
Posted by Atinderpal Singh on 24.09.16 05:11  | under ਕਰੰਟ ਜਾਂ ਸੱਜਰੇ ਮਸਲੇ
comments (0)

ਅਜੋਕੀ ਦਸ਼ਾ ਵਿਚ ਪੰਜਾਬ ਬਜਟ ਦੀ ਦਿਸ਼ਾ ਕੀ ਹੋਵੇ ?
Share this Article

ਅਜੋਕੀ ਦਸ਼ਾ ਵਿਚ ਪੰਜਾਬ ਬਜਟ ਦੀ ਦਿਸ਼ਾ ਕੀ ਹੋਵੇ ?


ਅਜੋਕੀ ਦਸ਼ਾ ਵਿਚ ਪੰਜਾਬ ਬਜਟ ਦੀ ਦਿਸ਼ਾ ਕੀ ਹੋਵੇ ?
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਬਹੁਤ ਗੰਭੀਰ ਗੱਲਾਂ ਕਰਨ ਦਾ ਸਮਾਂ ਆ ਗਿਆ ਹੈ। ਪੰਜਾਬ ਬਹੁ ਧਿਰੀਂ ਸਿਆਸੀ ਵਾਤਾਵਰਨ ਦੀ ਗੰਧਲੀ ਰਾਜਨੀਤੀ ਦੇ ਦਲਦਲ ਵਿਚ ਫਸਿਆ ‘ਬੇ ਆਸਾ’ ਤਿਨਕੇ ਦਾ ਸਹਾਰਾ ਲੱਭ ਰਿਹਾ ਹੈ। ਵਿਨਾਸ਼ਕਾਰੀ ਭਵਿੱਖ ਦੀ ਦਰਪੇਸ਼ ਚੁਨੌਤੀ ਨੂੰ ਬੋਚਣ ਲਈ ਕੋਈ ਵੀ ਬੌਧਿਕ ਅਤੇ ਹਕੀਕੀ ਪੱਧਰ ਤੇ ਤਿਆਰ ਨਹੀਂ ਹੈ। ਹਰ ਕੋਈ ਲੁਭਾਉਣੇ ਨਾਅਰਿਆਂ ਵਿਚ ਪੰਜਾਬੀਆਂ ਨੂੰ ਠੱਗਣ ਲਈ ਲੰਗੋਟੇ ਕੱਸ ਚੁਕਾ ਹੈ। ਐਨ ਆਰ ਆਈ ਪੰਜਾਬੀ ਉਨੰਤਸ਼ੀਲ ਮੁਲਕਾਂ ਵਿਚ ਜਾ ਕੇ ਵੀ ਹਾਲੇ ਤਕ 1947 ਦੇ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਦੀ ਰਾਜਨੀਤੀ ਅਤੇ ਸੌੜੇ ਕਿਰਦਾਰ ਪੱਖੀ ਮਨੋਬਿਰਤੀ ਅਨੁਸਾਰ ਹੀ ਬਦਲ ਲੱਭ ਰਹੇ ਹਨ। ਪੰਜਾਬ ਵਿਚਲੇ ਪੰਜਾਬੀ ‘ਸੱਤਾ ਤੋਂ ਚੌਧਰ, ਚੌਧਰ ਤੋਂ ਨਿੱਜੀ ਗ਼ਰਜ਼ਾਂ’, ਦੁਸ਼ਮਣੀਆਂ ਪੁਗਾਉਣ ਦੀ ਮੁਹਾਰਤੀ ਮਨੋਬਿਰਤੀ ਰਾਹੀਂ ਹਰ ਪੁੱਠਾ ਅਤੇ ਗ਼ਲਤ ਹਰਬਾ ਵਰਤ ਕੇ ਧੰਨ ਦੇ ਲੋਭ ਨੂੰ ਕਮਾਉਣ ਹਿਤ ਸਿਆਸਤ ਦੀ ਛੱਤਰੀ ਦੀ ਓਟ ਵਿਚ ਰਾਤੋਂ ਰਾਤ ‘ਅਮੀਰ’ ਬਣਨ ਦੀ ਕੁਰਸੀ ਦੋੜ ਵਿਚ ਲੱਗੇ ਹੋਏ ...0 0 | view user : 1084
Posted by Atinderpal Singh on 11.03.16 00:19  | under ਕਰੰਟ ਜਾਂ ਸੱਜਰੇ ਮਸਲੇ
comments (0)

ਦਿੱਲੀ ਦੇ ਲੋਕ ਫ਼ਤਵੇ ਦਾ ਅਰਥ
Share this Article

ਦਿੱਲੀ ਦੇ ਲੋਕ ਫ਼ਤਵੇ ਦਾ ਅਰਥ


ਦਿੱਲੀ ਦੇ ਲੋਕ ਫ਼ਤਵੇ ਦਾ ਅਰਥ

7 ਫਰਵਰੀ 2015 ਨੂੰ ਦਿੱਲੀ ਵਿੱਚ ਵੋਟਾਂ ਪਈਆਂ ਸਨ, ਅੱਜ 10 ਫ਼ਰਵਰੀ ਨੂੰ ਨਤੀਜੇ ਆ ਚੁਕੇ ਹਨ। 70 ਵਿੱਚੋਂ 67 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰ ਲਈ ਹੈ। ਇਸ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਉਸ ਸਾਰੀ ਟੀਮ ਨੂੰ ਵਧਾਈ ਜਿਸ ਨੇ ਆਪਣੇ ਵਿੱਚ ਲੋਕਾਈ ਦਾ ਵਿਸ਼ਵਾਸ ਦੁਬਾਰਾ ਪੈਦਾ ਕਰ ਦਿਖਾਇਆ ਹੈ।

ਭਾਰਤ ਵਿੱਚ ਇਹ ਪਹਿਲੀ ਵਾਰ ਸੰਭਵ ਹੋਇਆ ਹੈ ਕਿ ਇੱਕ ਲੋਕ ਕ੍ਰਾਂਤੀ ਤੋਂ ਲੋਕਾਈ ਦਾ ਮੋਹ ਭੰਗ ਹੋ ਜਾਣ ਤੋਂ ਬਾਅਦ ਫਿਰ ਦੁਬਾਰਾ ਲੋਕਾਂ ਨੇ ਪਹਿਲਾਂ ਨਾਲੋਂ ਵੀ ਤਕੜੇ ਬਹੁਮਤ ਨਾਲ ਉਸ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਹੋਵੇ। ਭਵਿੱਖ ਲਈ ਦਿੱਲੀ ਦੀਆਂ ਚੋਣਾਂ ਦੇ ਅਸਲ ਅਰਥ ਇਸੇ ਵਿੱਚੋਂ ਹੀ ਲੱਭਣੇ ਚਾਹੀਦੇ ਹਨ। ਮੈਂ ਸਮਝਦਾ ਹਾਂ ਕਿ ਇਹ ਅਰਵਿੰਦ ਕੇਜਰੀਵਾਲ ਦੀ ਟੀਮ ਦੇ ਨਾਲੋਂ ਨਾਲ ਲੋਕਾਂ ਦੀ ਮਾਨਸਿਕਤਾ ਵਿੱਚ ਆਏ ਭਾਰੀ ਬਦਲਾਓ ਅਤੇ ਅਸਲ ਦੇ ਮੂਲ ਨਾਲ ਜੁੜਨ ਦੀ ਕਵਾਇਦ ਦਾ ...0 0 | view user : 1091
Posted by Atinderpal Singh on 10.02.15 05:40  | under ਕਰੰਟ ਜਾਂ ਸੱਜਰੇ ਮਸਲੇ
comments (1)

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 'ਪੰਥਕ ਮੁੱਦੇ' ਕਹਿ ਕੇ ਕਿਉਂ ਉਭਾਰੇ ਗਏ ਹਨ ਤਿੰਨ ਮੁੱਦੇ ? ਪੰਥਕ ਬਰੂੰਹਾਂ ਤੇ ਕੀ ਕੋਈ ਨਵੀਂ ਸਾਜ਼ਿਸ਼ ਨੇ ਜਨਮ ਲੈ ਲਿਆ ਹੈ।
Share this Article

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 'ਪੰਥਕ ਮੁੱਦੇ' ਕਹਿ ਕੇ ਕਿਉਂ ਉਭਾਰੇ ਗਏ ਹਨ ਤਿੰਨ ਮੁੱਦੇ ? ਪੰਥਕ ਬਰੂੰਹਾਂ ਤੇ ਕੀ ਕੋਈ ਨਵੀਂ ਸਾਜ਼ਿਸ਼ ਨੇ ਜਨਮ ਲੈ ਲਿਆ ਹੈ।


ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 3 ਮੁੱਦੇ "ਪੰਥਕ” ਕਹਿ ਕੇ ਉਭਾਰਨੇ ਕਿਵੇਂ ਉਚਿਤ ਹੈ ?
ਤਿੰਨ ਮੁੱਦੇ ਕਿਹੜੇ  ਹਨ ਅਤੇ ਇਨ੍ਹਾਂ ਦੀ ਸੱਚਾਈ ਕੀ ਹੈ ?

ਬੇ ਮੁਹਾਰੇ ਢੰਗ ਨਾਲ ਆਪ ਮੁਹਾਰੇ ਲੋਕਾਂ ਮਗਰ ਲੱਗ ਕੇ ਸਿੱਖ ਕੌਮ ਦੀ ਅਜੋਕੀ ਹੋਣੀ ਵਿਚ ਕੌਮ ਮਾਰੂ ਕੰਮਾਂ ਨੂੰ ਪੰਥ ਹਿਤਕਾਰੀ ਸੰਘਰਸ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਇਸੇ ਗਾਥਾ ਦੀ ਅਗਲੀ ਕੜੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ‘ਸਿੱਖ, ਸਿੱਖੀ, ਪੰਥ, ਅਤੇ ਪੰਥਕ ਹੱਕਾਂ ਤੋਂ ਭਗੌੜੇ ਹੋ ਚੁਕੇ’ ਬਾਦਲਕੇ ਅਕਾਲੀਆਂ ਲਈ ਭਵਿੱਖਤ ਸਿਆਸਤ ਲਈ ਉਭਰਵਾਏ ਗਏ ਇਹ ਤਿੰਨ ਸਿਆਸੀ ਮੁੱਦੇ:
1. ਨਾਨਕਸ਼ਾਹੀ ਜਾਂ ਬਿਕਰਮੀ ਕੈਲੰਡਰ ਦੇ ਮੁੱਦੇ ਵਾਲੀ ਹਨੇਰੀ,
2. ਭਾਰਤ ਦੇ ਸੰਵਿਧਾਨ ਦੀ ਧਾਰਾ 25 ਬੀ ਵਿੱਚ ਸੋਧ ਕਰਵਾਉਣ ਵਾਲੇ ਮੁੱਦੇ ਦੀ ਹਨੇਰੀ,
3. ਸਿੱਖ ਬੰਦੀਆਂ ਦੀ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਭੁੱਖ ਹੜਤਾਲ ਰਾਹੀਂ ਪੈਦਾ ਕੀਤੀ ਹਨੇਰੀ ।
ਸਾਜਿਸ਼ ਅਧੀਨ ਕੌਮ ਨੂੰ ਹਰ ਪੱਧਰ ਤੇ ਗੁਮਰਾਹ ਕਰਨ ਤੋਂ ਬਾਅਦ ਸਿੱਖ ਕੌਮ ਦਾ ਸਰਬ-ਨਾਸ ਕਰਵਾ ਦੇਣ ਲਈ ਪੰਥਕ ਮੁੱਦੇ ਬਣਾਏ ਜਾ ਚੁਕੇ ਇਨ੍ਹਾਂ ਤਿੰਨਾ ਹੀ ਮੁੱਦਿਆਂ ...3.5 2 | view user : 1949
Posted by Atinderpal Singh on 20.01.15 10:44  | under ਕਰੰਟ ਜਾਂ ਸੱਜਰੇ ਮਸਲੇ
comments (1)


[home] [1] 2 3 4  [next]1-5 of 17
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by