Home >> ATINDER'S VIEW

ARTICLE CATEGORIES

RECENT POST

TAGS

ARCHIVE


ਪੰਥ: “ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ”

ਢਾਈ ਕਰੋੜ ਦੀ ਆਬਾਦੀ ਵਾਲੀ ਸਿੱਖ ਕੌਮ ਆਪਣੇ ਵਿਚੋਂ ਚੰਦ ਕੁ “ਨਿਰੋਲ ਮਨੁੱਖ ਸਿੱਖ” ਆਗੂਆਂ ਦੀ ਭਾਲ ਨਹੀਂ ਕਰ ਸਕਦੀ ? ਵਰਤਮਾਨ ਸਮੇਂ ਦੀ ਇਹੋ ਸ਼੍ਰੋਮਣੀ ਵੰਗਾਰ ਹੈ ।
Share this Article

ਢਾਈ ਕਰੋੜ ਦੀ ਆਬਾਦੀ ਵਾਲੀ ਸਿੱਖ ਕੌਮ ਆਪਣੇ ਵਿਚੋਂ ਚੰਦ ਕੁ “ਨਿਰੋਲ ਮਨੁੱਖ ਸਿੱਖ” ਆਗੂਆਂ ਦੀ ਭਾਲ ਨਹੀਂ ਕਰ ਸਕਦੀ ? ਵਰਤਮਾਨ ਸਮੇਂ ਦੀ ਇਹੋ ਸ਼੍ਰੋਮਣੀ ਵੰਗਾਰ ਹੈ ।


"ਸ਼ਬਦ ਨੂੰ ਗੁਰੂ” ਮੰਨਣ ਵਾਲੇ ਸਿੱਖਾਂ ਨੂੰ ਇਤਰਾਜ਼ ਹੈ ਕਿ ਮੈਂ ‘ਅੱਖਰਾਂ ਰਾਹੀਂ ਕਿਤਾਬ ਘੜਦਾ ਰਿਹਾ’, ਸੜਕਾਂ ਤੇ ਧਰਨਿਆਂ ਵਿਚ ਕਿਉਂ ਨਹੀਂ ਆਇਆ ?
ਢਾਈ ਕਰੋੜ ਦੀ ਆਬਾਦੀ ਵਾਲੀ ਸਿੱਖ ਕੌਮ ਆਪਣੇ ਵਿਚੋਂ ਚੰਦ ਕੁ "ਨਿਰੋਲ ਮਨੁੱਖ ਸਿੱਖ” ਆਗੂਆਂ ਦੀ ਭਾਲ ਨਹੀਂ ਕਰ ਸਕਦੀ ? ਵਰਤਮਾਨ ਸਮੇਂ ਦੀ ਇਹੋ ਸ਼੍ਰੋਮਣੀ ਵੰਗਾਰ ਹੈ ।

ਵਰਤਮਾਨ ਔਂਕੜ ਦੀ ਘੜੀ ਵਿਚ ਸਿੱਖ ਲੀਡਰਸ਼ਿਪ ਨੂੰ ਸਿਰ ਜੋੜ ਕੇ "ਖ਼ਾਲਸਾ ਪੰਥ” ਦਾ ਭਵਿੱਖ ਸੁਰੱਖਿਅਤ ਕਰਨ ਲਈ ਬਦਲ ਲੱਭਣ ਵਾਲੇ ਪਾਸੇ ਪੈਣਾ ਚਾਹੀਦਾ ਹੈ।  ਸਭ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ‘ਸਰਬੱਤ ਖ਼ਾਲਸਾ’, ਜਾਂ ਸੜਕਾਂ ਤੇ ਆ ਕੇ, ਜਾਂ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਕੇ ਹੁਣ ਕੌਮ ਦਾ ਭਵਿੱਖ ਸੁਰੱਖਿਅਤ ਨਹੀਂ ਹੋ ਸਕਦਾ । ਉਨ੍ਹਾਂ ਜਥੇਬੰਦੀਆਂ ਦੇ ਉਨ੍ਹਾਂ ਹੀ ਲੀਡਰਾਂ ਰਾਹੀਂ ਤਾਂ ਹੁਣ ਸਿੱਖ ਕੌਮ ਦਾ ਭਵਿੱਖ ਕਦੇ ਵੀ ਨਹੀਂ ਸਿਰਜਿਆਂ ਜਾ ਸਕਦਾ ਜਿਨ੍ਹਾਂ ਨੇ ਜੂਨ ’84 ਤੋਂ ਲੈ ਕੇ ਵਰਤਮਾਨ ਤਕ ਸਿੱਖ ਸੰਘਰਸ਼ ਨੂੰ ਹੁੰਦੀ ਪ੍ਰਾਪਤੀ ਤੋਂ ਮੁਨਕਰ ਕਰਵਾ ਕੇ ਹਰ ਪੱਖ ਦੇ ਹਰ ਮੁਕਾਮ ਤੋਂ ...comments (0)

ਕੋਟਕਪੂਰਾ ਕਾਂਡ ਅਤੇ ਸਤਿਗੁਰ ਦੀ ਬੇ ਅਦਬੀ ਤੋਂ ਬਾਅ ਹੁਣ ਕੀ ?
Share this Article

ਕੋਟਕਪੂਰਾ ਕਾਂਡ ਅਤੇ ਸਤਿਗੁਰ ਦੀ ਬੇ ਅਦਬੀ ਤੋਂ ਬਾਅ ਹੁਣ ਕੀ ?


 
ਦੋਹਰਾ ॥"ਗੁਰੂ ਖ਼ਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ ਜੋ ਸਿਖ ਮੋ ਮਿਲਬੋ ਚਹਿਹ, ਖੋਜ ਇਨਹੁ ਮਹਿ ਲੇਹੁ ॥24॥" 
ਪ੍ਰੈਸ ਬਿਆਨ
ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦੀ ਸੰਸਾਰਿਕ ਜੁਗਤਿ ਹੰਢਾਉਣ ਵਾਲੇ ਗੁਰੂ ਪੰਥ ਖ਼ਾਲਸਾ ਜੀ ਦੇ ਨਿਮਾਣੇ ਸਿੱਖ ਐਲਾਨੀਆਂ ਤੌਰ ਤੇ ਪੁਜਾਰੀ ਬਣ ਚੁੱਕੇ ਅਖੌਤੀ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਨ, ਸ਼੍ਰੋਮਣੀ ਅਕਾਲੀ ਦਲ ਬਾਦਲ ਧੜਾ ਅਤੇ ਹੋਰ ਅਖੌਤੀ ਪੰਥਕ ਧੜੇਬਾਜ਼ ਲੀਡਰਾਂ ਨੂੰ ਹੇਠ ਲਿਖੇ ਦੋਸ਼ਾਂ ਅਧੀਨ ਬਰਖ਼ਾਸਤ ਕਰਦੇ ਹਾਂ ਅਤੇ ਅੱਗੋਂ ਕਿਸੇ ਵੀ ਤਰ੍ਹਾਂ ਦੀ ਲੋਕਤੰਤਰੀ ਪ੍ਰਤੀਨਿਧਤਾ ਦੀ ਅਗਵਾਈ ਤੋਂ ਹਮੇਸ਼ਾ ਲਈ ਰੱਦ ਕਰਦੇ ਹਾਂ:
1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ, ਮਰਿਆਦਾ ਅਤੇ ਸੰਭਾਲ ਨਾ ਕਰ ਸਕਣ ਦੇ ਦੋਸ਼ ਅਧੀਨ, 
2. ਧਰਮ ਨੂੰ ਪੰਥ ਦੋਸ਼ੀਆਂ ਅਤੇ ਦੁਸ਼ਮਣਾ ਦੇ ਹੱਥਾਂ ਦੀ ਕਠਪੁਤਲੀ ਬਣਾ ਕੇ ਉਨ੍ਹਾਂ ਦੇ ਹੱਥਾਂ ਦੇ ਨਿੱਜੀ ਗ਼ਰਜ਼ਾਂ ਅਤੇ ਸੱਤਾ ਸਵਾਰਥਾਂ ਦੀ ਵਰਤੋਂ ਦਾ ਸਾਧਨ ਬਣਾ ਦੇਣ ਵਿਚ ਸਹਾਈ ਹੋ ਜਾਣ ਕਰ ਕੇ, 
3. ਤਖ਼ਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਿਆਂ ਨੂੰ ਸੱਤਾਧਾਰੀ ਧਿਰਾਂ ਅਤੇ ...comments (0)

ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਲਈ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 14 ਅਗਸਤ ਨੂੰ ਅਰਦਾਸ ਕਰਨ ਦੀ ਅਪੀਲ ਕਿਤਨੀ ਵਾਜਬ ਹੈ ?
Share this Article

ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਲਈ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 14 ਅਗਸਤ ਨੂੰ ਅਰਦਾਸ ਕਰਨ ਦੀ ਅਪੀਲ ਕਿਤਨੀ ਵਾਜਬ ਹੈ ?ਕੀ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰੇ ਵਾਕੇ ਹੀ ਪੰਥ ਤੋਂ ਵਿੱਛੜ ਚੁਕੇ ਹਨ ਜਾਂ ਇਨ੍ਹਾਂ ਦਾ ਪ੍ਰਬੰਧ ਸਿੱਖਾਂ ਪਾਸ ਹੀ ਹੈ ?
ਵਿੱਛੜ ਜਾਣ ਦੀ ਕੀ ਪਰਿਭਾਸ਼ਾ ਹੈ ? ਇਸ ਵਿੱਛੜ ਗਏ ਦੀ ਮਰਿਆਦਾ ਵਿੱਚ ਹਰਿਦਵਾਰ ਦਾ ਗੁਰਦੁਆਰਾ, ਊਧਮ ਪੁਰ ਦਾ ਗੁਰਦੁਆਰਾ ਕਿਉਂ ਨਹੀਂ ਆਉਂਦਾ ? 
ਬਾਦਲਕੇ ਆਪਣੀਆਂ ਨਾ ਕਾਮਯਾਬੀਆਂ ਛੁਪਾਉਣ ਲਈ ਤੇ ਸੱਤਾ ਵਿੱਚ ਮੁੜ ਆਉਣ ਲਈ "ਸਿੱਖ ਅਜੰਡੇ” ਨੂੰ ਮੁੜ ਹਵਾ ਦੇਣ ਲੱਗੇ

ਜੱਥੇਦਾਰ ਸਾਹਿਬ ਦੀ ਉਪਰੋਕਤ ਅਪੀਲ ਨੇ ਇਹ ਸਾਬਤ ਕੀਤਾ ਹੈ ਕਿ ਜਨਵਰੀ 1952 ਤੋਂ ਦੇਸ਼ ਵਿਦੇਸ਼ਾਂ ਵਿੱਚ ਨਿੱਤ ਸੁਬਹ ਅਤੇ ਸ਼ਾਮ ਨੂੰ ਕਰੋੜਾਂ ਸਿੱਖਾਂ ਵੱਲੋਂ ਨਿੱਜੀ ਤੌਰ ਤੇ ਆਪੋ ਆਪਣੇ ਘਰਾਂ ਅਤੇ ਲੱਖਾਂ ਗੁਰਦੁਆਰਿਆਂ ਵਿੱਚ "ਸ਼ਬਦ ਗੁਰੂ” ਸਨਮੁਖ ਕੀਤੀ ਜਾਂਦੀ ਅਰਦਾਸ ਉਪਰ ਖ਼ਾਲਸਾ ਪੰਥ ਦੇ ਸ਼੍ਰੋਮਣੀ ਤਖ਼ਤ ਦੇ ਜੱਥੇਦਾਰ ਦਾ ਭਰੋਸਾ ਨਹੀਂ ਰਿਹਾ ਹੈ। "ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ; ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ...comments (1)

ਸ੍ਰੀ ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ- ਭਾਰਤ ਦਾ ਪ੍ਰਧਾਨ ਮੰਤਰੀ ਅਤੇ ਸਿੱਖ ਕੀ ਕਰਨਗੇ ?
Share this Article

ਸ੍ਰੀ ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ- ਭਾਰਤ ਦਾ ਪ੍ਰਧਾਨ ਮੰਤਰੀ ਅਤੇ ਸਿੱਖ ਕੀ ਕਰਨਗੇ ?


ਸ੍ਰੀ ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ
ਕੌਮ ਨੂੰ ਹਰਾਉਣ ਲਈ: ਸੜਕਾਂ ਤੇ ਰੌਲਾ ਪਾਊ ਸਿੱਖ ਰਾਜਨੀਤੀ ਚਲਾਉਣ ਵਾਲੇ ਲੀਡਰਾਂ ਦਾ ਤੋਰੀ ਫੁਲਕਾ ਵਧੀਆਂ ਬਣਾਉਣ ਦਾ ਮੌਕਾ
ਲਗਭਗ 45 ਸਾਲਾਂ ਬਾਅਦ ਭਾਰਤ ਦਾ ਪ੍ਰਧਾਨ ਮੰਤ੍ਰੀ ਕਨੇਡਾ ਦੀ ਧਰਤੀ ਤੇ ਜਾ ਰਿਹਾ ਹੈ। 45 ਸਾਲ ਇਹ ਕੂਟਨੀਤਗ ਰਿਸ਼ਤੇ ਬਰਫ ਵਿੱਚ ਲੱਗੇ ਰਹੇ ਹਨ। ਇਸ ਦੇ ਕਾਰਨਾ ਵੱਲ ਜਾਣਾ ਮੇਰਾ ਉਦੇਸ਼ ਵੀ ਨਹੀਂ ਹੈ ਅਤੇ ਇਹ ਸਿੱਖ ਕੌਮ ਲਈ ਮੌਕੇ ਦੀ ਲੋੜ ਵੀ ਨਹੀਂ ਹੈ। ਮੈਂ ਇਨ੍ਹਾਂ ਸਰਕਾਰਾਂ ਦੀਆਂ ਰਾਜਨੀਤਕ ਕੂਟਨੀਤੀ ਦੀਆਂ ‘ਰਾਜ’ ਦੀਆਂ ਗੱਲਾਂ ਵੱਲ ਸਿੱਖ ਕੌਮ ਦਾ ਧਿਆਨ ਕੇਂਦਰਤ ਕਰਨਾ ਚਾਹੁੰਦਾ ਹਾਂ ਕਿਉਂਕਿ ਅਸਲ ਮੁੱਦਿਆਂ ਤੋਂ ਮੇਰੀ ਕੌਮ ਹਮੇਸ਼ਾਂ ਹੀ ਅਣਜਾਣ ਰੱਖੀ ਜਾਂਦੀ ਹੈ। ਸਰਕਾਰਾਂ ਦੇ ਆਪਸੀ ਰਿਸ਼ਤਿਆਂ ਵਿੱਚ ਰਾਜ ਦੇ ਹਿਤਾਂ ਲਈ ਕਾਰਜਪ੍ਰਣਾਲੀ ਅਤੇ ਵਿਵਸਥਾਪਿਕਾ ਕਿਵੇਂ ਕੰਮ ਕਰਦੀਆਂ ਰਹਿੰਦੀਆਂ ਹਨ, ਇਸ ਦਾ ਅਹਿਸਾਸ ਹੀ ਸਿੱਖਾਂ ਨੇ ਕਦੇ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਬਦਕਿਸਮਤੀ ਹੀ ਕਹੀ ਜਾਏਗੀ ਕਿ ਜੋ ਅਜਿਹਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਸਿੱਖ ਉਨ੍ਹਾਂ ...comments (1)

ਕਿੱਥੋਂ ਕਿੱਥੋਂ ਦਰਦ ਲੱਭੋਗੇ ? ਸਿੱਖ ਕੌਮ ਦੇ ਰੋਮ ਰੋਮ ਵਿੱਚ '84 ਦੇ ਘੱਲੂਘਾਰੇ ਦੇ ਕਤਲੇਆਮ ਦੀਆਂ ਚੀਸਾਂ ਵਸਦੀਆਂ....
Share this Article

ਕਿੱਥੋਂ ਕਿੱਥੋਂ ਦਰਦ ਲੱਭੋਗੇ ? ਸਿੱਖ ਕੌਮ ਦੇ ਰੋਮ ਰੋਮ ਵਿੱਚ '84 ਦੇ ਘੱਲੂਘਾਰੇ  ਦੇ ਕਤਲੇਆਮ ਦੀਆਂ ਚੀਸਾਂ ਵਸਦੀਆਂ....


 
ਕਿੱਥੋਂ ਕਿੱਥੋਂ ਦਰਦ ਲੱਭੋਗੇ ? ਸਿੱਖ ਕੌਮ ਦੇ ਰੋਮ ਰੋਮ ਵਿੱਚ '84 ਦੇ ਕਤਲੇਆਮ ਦੀਆਂ ਚੀਸਾਂ ਵਸਦੀਆਂ....

ਜਿੰਨਾਂ ਨੇ ਮਰਵਾਇਆ ਅਤੇ ਸੰਘਰਸ਼ ਨੂੰ ਖ਼ਤਮ ਕਰਵਾਇਆ, ਰੱਜ ਕੇ ਰੋਟੀਆਂ ਸੇਕੀਆਂ, ਮਿੱਥ ਕੇ ਨਿਸ਼ਾਨੇ ਤੋਂ ਕੁਰਾਹੇ ਪਾਇਆ ਹੁਣ ਵੀ ਉਨ੍ਹਾਂ ਹੀ 'ਗਿਰਝਾਂ' ਨੂੰ ਬਾਜ਼ ਸਮਝ ਕੇ ਆਸ ਲਾਈ ਫਿਰਦੇ ਨੇ.....ਦੇਸ਼ ਵਿਦੇਸ਼, ਸੰਸਾਰ ਭਰ ਦੇ ਅਜਿਹੇ ਲੋਕ ਹੀ.... ਸਿੱਖ ਨੇ !
ਕਿੱਥੋਂ ਕਿੱਥੋਂ ਦਰਦ ਲੱਭੋਗੇ ? ਸਿੱਖ ਕੌਮ ਦੇ ਰੋਮ ਰੋਮ ਵਿੱਚ '84 ਦੇ ਕਤਲੇਆਮ ਦੀਆਂ ਚੀਸਾਂ ਵਸਦੀਆਂ....
(ਪੰਜਾਬੀ ਟ੍ਰਿਬਿਊਨ 12-3-2015 ਦੇ ਸਫ਼ਾ ਦੋ ਤੋਂ ਧੰਨਵਾਦ ਸਹਿਤ) 
ਹੁਣ ਇਸ ਲਈ ਦੋਸ਼ੀ ਕੌਣ ? ਦੇਸ਼, ਸਮਾਜ, ਕੌਮ, ਵਿਵਸਥਾ ਜਾਂ ਹਾਲਾਤ....ਪਰ ਗੱਲ ਤੈ ਹੈ ਕਿ ਸਿੱਖ ਜੂਨ '84 ਅਤੇ ਨਵੰਬਰ ਦੇ ਨਸਲ ਘਾਤ ਦੀ ਹੀ ਗੱਲ ਕਰਦੇ ਰਹਿਣਗੇ ਤੇ ਸਿਆਸੀ ਰੋਟੀਆਂ ਸੇਕਦੇ ਰਹਿਣਗੇ। ਭਾਰਤ ਵਿੱਚ ਇਨਸਾਫ਼ ਉਨ੍ਹਾਂ ਨੂੰ ਮਿਲਣਾ ਨਹੀਂ ਇਹ ਸਭ ਜਾਣ ਗਏ ਨੇ....ਇਸੇ ਲਈ ਤਾਂ ਬਾਅਦ ਵਿੱਚ ਚੱਲੇ ਲੰਮੇ ਕਤਲੇ ਆਮ ਨੂੰ ਭੁਲਾ ਕੇ ਸੱਤਾ, ਸਿਆਸਤ, ਚੌਧਰ ਅਤੇ ਬੁਰਕੀਆਂ ਲਈ ਮੁੱਦੇ ਚੁੱਕਦੇ ਰਹਿਣਗੇ। ਜਦ ਪਤੈ ਹੈ ਕਿ ...comments (3)


[home] [1] 2  [next]1-5 of 8
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by