Home >> ATINDER'S VIEW

ARTICLE CATEGORIES

RECENT POST

TAGS

ARCHIVE


ਸਿੱਖ ਸਿੱਧਾਂਤ

ਦਰਬਾਰ ਸਾਹਿਬ ਸਮੂਹ ਵਿਚ ਕੀ ਮੁਫ਼ਤ ਵਾਈ ਫਾਈ ਸੇਵਾ ਦੀ ਲੋੜ ਹੈ ?
Share this Article

ਦਰਬਾਰ ਸਾਹਿਬ ਸਮੂਹ ਵਿਚ ਕੀ ਮੁਫ਼ਤ ਵਾਈ ਫਾਈ ਸੇਵਾ ਦੀ ਲੋੜ ਹੈ ?ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਅਤੇ ਪ੍ਰਸਾਰ ਦੀ ਬਜਾਏ 'ਮੁਸ਼ਟੰਡ ਲੋਕ ਲੁਭਾਊਂ ਕੰਮਾਂ ਵੱਲ ਕਿਉਂ ਮੁੜੀ'?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਫ਼ਤ ਵਾਈ ਫਾਈ ਸੇਵਾ ਦੇਣ ਦੀ ਜਿਤਨੀ ਨਖੇਦੀ ਕੀਤੀ ਜਾਵੇ ਉਤਨੀ ਘੱਟ ਹੈ। ਇਸ ਨਿਰਨੇ ਨੇ ਸਾਬਤ ਕਰ ਦਿੱਤਾ ਹੈ ਕਿ ਗੁਰਦੁਆਰਾ ਪ੍ਰਬੰਧ ਪੂਰੀ ਤਰ੍ਹਾਂ "ਗੁਰਮਤਿ, ਸਿੱਖ ਸੰਕਲਪ, ਸਿਧਾਂਤ ਅਤੇ ਧਰਮਸਾਲ ਦੀ ਭਾਈ ਲਾਲੋ ਵਾਲੀ ਗੁਰੂ ਨਾਨਕ ਦੀ ਨਾਨਕਸ਼ਾਹੀ ਪਹੁੰਚ, ਸੋਚ ਅਤੇ ਮਰਿਆਦਾ ਤੋਂ" ਥਿੜਕਾ ਕੇ ਮਹੰਤ ਨਰੈਣੂ ਅਤੇ ਸਰਬਰਾਹ ਅਰੂੜ ਸਿੰਹੁ ਵਾਲੀ ਪੱਧਤੀ ਤੇ ਖੁੱਲਮ ਖੁੱਲਾ ਜਰਵਾਣਾ ਬਣ ਚੱਲ ਪਿਆ ਹੈ। "ਸੰਤਾ ਸੇਤੀ ਰੰਗੁ ਨ ਲਾਏ ॥ ਸਾਕਤ ਸੰਗਿ ਵਿਕਰਮ ਕਮਾਏ ॥ ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥3॥”ਅੰਗ 105
ਵਾਈ ਫਾਈ ਨਾਲੋਂ ਹੋਰ ਸ਼ਰਧਾਲੂਆਂ ਲਈ ਜਿਹੜੇ ਜ਼ਰੂਰੀ ਮੁੱਖ ਅਤੇ ਪਹਿਲ ਆਧਾਰਤ ਕੰਮ ਕਰਨੇ ਬਣਦੇ ਹਨ ਆਓ ਉਨ੍ਹਾਂ ਤੇ ਨਜ਼ਰ ਮਾਰੀਏ ਤੇ ਪ੍ਰਬੰਧਕਾਂ ਨੂੰ ਵਾਈ ਫਾਈ ਸੇਵਾ ਵਾਪਸ ਲੈਣ ਤੇ ਇਹ ਹੇਠਲੇ ਕੰਮ ਕਰਨ ਲਈ ਮਜਬੂਰ ਕਰੀਏ।
ਸਿੱਖ ਸੰਗਤਾਂ ਨੂੰ ਮੁਫ਼ਤ ਵਾਈ ਫਾਈ ਮੁਹੱਈਆ ਕਰਵਾਉਣ ਦੀ ਬਜਾਏ ...5 1 | view user : 1919
Posted by Atinderpal Singh on 02.05.16 07:25  | under ਸਿੱਖ ਸਿੱਧਾਂਤ
comments (0)

“ਪੰਜ ਪਿਆਰਿਆ ਦਾ ਸਨਮਾਨ”: ਸਿੱਖ ਨਿਰਮਾਣ ਕਾਰੀ ਵਿਉਂਤਬੰਦੀ ਕਿਉਂ ਨਹੀਂ ਅਪਣਾਉਂਦੇ ?
Share this Article

“ਪੰਜ ਪਿਆਰਿਆ ਦਾ ਸਨਮਾਨ”: ਸਿੱਖ ਨਿਰਮਾਣ ਕਾਰੀ ਵਿਉਂਤਬੰਦੀ ਕਿਉਂ ਨਹੀਂ ਅਪਣਾਉਂਦੇ ?


"ਪੰਜ ਪਿਆਰਿਆ ਦਾ ਸਨਮਾਨ”: ਸਿੱਖ ਨਿਰਮਾਣ ਕਾਰੀ ਵਿਉਂਤਬੰਦੀ ਕਿਉਂ ਨਹੀਂ ਅਪਣਾਉਂਦੇ ?

"ਸਿੱਖ ਰਲੀਫ਼ ਯੂ.ਕੇ. ਅਤੇ ਅਖੰਡ ਕੀਰਤਨੀ ਜਥੇ ਵੱਲੋਂ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਉਲਟ ਕੀਤੀ ਗਈ ਕਾਰਵਾਈ ਰਾਹੀਂ ਜਿਨ੍ਹਾਂ "ਪੰਜ ਪਿਆਰਿਆਂ” ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਉਨ੍ਹਾਂ ਦਾ 22-22 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਅਤੇ ਧਰਮ ਪ੍ਰਚਾਰ ਲਈ ਗੱਡੀ ਦੇ ਕੇ  ਕੀਤਾ ਗਿਆ ਸਨਮਾਨ, ਵਕਤ ਸਿਰ ਬੜੀ ਹੀ ਸ਼ਲਾਘਾ ਯੋਗ ਕਾਰਵਾਈ ਮੰਨਿਆ ਜਾਣਾ ਚਾਹੀਦਾ ਹੈ । ਇਨ੍ਹਾਂ ਸੰਸਥਾਵਾਂ ਦਾ ਇਸ ਨਿਮਿਤ ਧੰਨਵਾਦ ਕਰਨਾ ਬਣਦਾ ਹੈ।
ਜੇ ਕਰ ਗੁਰਮਤਿ ਪਰਿਪੇਖ ਵਿਚ ਨਿਰਪੱਖ ਵਿਵੇਚਨ ਕਰੀਏ ਤਾਂ ਲਗਾਤਾਰਤਾ ਵਿਚ ਬਹੁਤ ਕੁੱਝ ਗ਼ਲਤ ਹੁੰਦਾ ਜਾ ਰਿਹਾ ਹੈ। ਇਹ ਦੋਵੇਂ ਸੰਸਥਾਵਾਂ 10 ਨਵੰਬਰ 2015 ਦੇ ਕਥਿਤ ਸਰਬੱਤ ਖ਼ਾਲਸਾ ਦਾ ਇੱਕ ਅਹਿਮ ਹਿੱਸਾ ਰਹੀਆਂ ਹਨ। ਇਨ੍ਹਾਂ ਨਾਲ ਹੀ ਸਬੰਧਿਤ ਅਤੇ ਪ੍ਰਸਤਾਵਿਤ ਇੱਕ ਸਿੱਖ, ਭਾਈ ਜਗਤਾਰ ਸਿੰਘ ਹਵਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਰਬੱਤ ਖ਼ਾਲਸਾ ਵਿਚ ਮਤੇ ਲਿਆਉਣ ਤੋਂ ਪਹਿਲਾਂ ਹੀ "ਜਥੇਦਾਰ” ਸਵੀਕਾਰ ਕਰਨ ਤੋਂ ਬਾਅਦ ਹੀ ਸਰਬੱਤ ਖ਼ਾਲਸਾ ਉਲੀਕਿਆ ਗਿਆ। 
2015 ਦੇ ਇਸ ਤਥਾ ਕਥਿਤ ...5 1 | view user : 1325
Posted by Atinderpal Singh on 02.02.16 10:49  | under ਸਿੱਖ ਸਿੱਧਾਂਤ
comments (2)

ਜੱਥੇਦਾਰ ਸ੍ਰੀ ਅਕਾਲ ਤਖ਼ਤ ਨਾਲ ਮੇਰੀ ਮੁਲਾਕਾਤ ਸਮੇਂ ਵਿਚਾਰੇ ਪੰਥਕ ਮੁੱਦੇ
Share this Articleਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨਾਲ
ਮੁਲਾਕਾਤ ਸਮੇਂ ਵਿਚਾਰੇ ਪੰਥਕ ਮੁੱਦੇ

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

29 ਜੁਲਾਈ 2013 ਨੂੰ ਸੁਬ੍ਹਾ 8.45 ਤੋਂ 9.45 ਤਕ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਾਸ ਨੇ ਆਪਣੀ ਪੁਸਤਕ "ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ” ਭੇਂਟ ਕੀਤੀ ਅਤੇ ਪੁਸਤਕ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਸਿੰਘ ਸਾਹਿਬ ਇਹ ਜਾਣਕਾਰੀ ਲੈ ਕੇ ਹੈਰਾਨ ਹੋਏ ਕਿ ਮਤੇ ਵਿਚਲੀਆਂ 109 ਮੰਗਾਂ ਵਿੱਚੋਂ 98 ਮੰਗਾਂ ਖੁਦ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀਆਂ ਕਰਨੀਆਂ ਸਨ ਤੇ ਕੇਵਲ 5 ਮੰਗਾਂ ਭਾਰਤ ਦੀ ਕੇਂਦਰੀ ਸਰਕਾਰ ਨਾਲ ਸਬੰਧਿਤ ਸਨ । ਇਨ੍ਹਾਂ ਵਿੱਚੋਂ 6 ਮੰਗਾਂ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹੀ ਪੂਰੀਆਂ ਕਰਨੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸਾਹਿਬ ਦੀ ਪਰਵਾਨਗੀ ਨਾਲ ਆਰੰਭ ਹੋਏ "ਧਰਮ ਯੁੱਧ” ਮੋਰਚੇ ਸਬੰਧੀ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਜ ਸਿੰਘ ਸਾਹਿਬਾਨਾਂ ਦਾ ਇਹ ਪੰਥਕ ਫ਼ਰਜ਼ ਬਣਦਾ ਹੈ ਕਿ ਉਹ ...0 0 | view user : 806
Posted by Atinderpal Singh on 08.08.13 01:29  | under ਸਿੱਖ ਸਿੱਧਾਂਤ
comments (1)

ਅਨੰਦ ਮੈਰਿਜ ਐਕਟ ਦਾ ਅਸਲ ਸੱਚ ਕੀ ਹੈ ?
Share this Article"ਅਨੰਦ ਮੈਰਿਜ ਐਕਟ 1909” ਕੀ 102 ਸਾਲ ਪਹਿਲਾਂ ਪਾਸ ਅਤੇ ਲਾਗੂ ਹੋ ਚੁਕਾ ਹੈ ?

"ਅਨੰਦ-ਕਾਰਜ” ਨੂੰ ਸੰਵਿਧਾਨਿਕ ਮਾਣਤਾ ਮਿਲ ਚੁਕੀ ਹੈ ?

ਗੁਰਮਤਿ ਅਨੁਰੂਪ ਅਤੇ ਸਿੱਖ ਸਿੱਧਾਂਤਾਂ ਦੀ ਪਾਲਣਾ ਕਰਦੇ ਹੋਏ ਬਣੇ ਅਤੇ 1909 ਵਿੱਚ ਧਾਰਨ ਕੀਤੇ ਗਏ ਅਨੰਦ ਮੈਰਿਜ ਐਕਟ ਨੂੰ ਖ਼ਤਮ ਕਰਵਾਉਣ ਲਈ ਹੀ ਹੁਣ ਅਪਣਾਇਆ ਅਤੇ ਲਾਗੂ ਕੀਤਾ ਗਿਆ ਐਕਟ ਗੁਰਮਤਿ ਵਿਹੀਣ ਹੈ ਅਤੇ ਸਿੱਖ ਸਿੱਧਾਂਤਾ ਦੀ ਨਿਖੇਦੀ ਕਰਦਾ ਹੈ। ਜਿਸ ਨੂੰ ਸਿੱਖਾਂ ਨੇ ਚੁੱਪ ਚਾਪ ਸਵੀਕਾਰ ਕਰ ਲਿਆ ਹੈ। ਜੇ ਅਸੀਂ ਕੁਝ ਨਿਰਮਾਣ ਨਹੀਂ ਕਰ ਸਕਦੇ ਤਾਂ ਸਿੱਖ ਆਪਣੇ ਵਿਨਾਸ਼ਕਾਰੀ ਰਾਹ ਤੇ ਆਪ ਹੀ ਕਿਉਂ ਪੈ ਗਏ ਹਨ ? ਕੁਰਸੀ, ਨਾਮ ਚਮਕਾਉਣ ਅਤੇ ਸ਼ਹੁਰਤ ਦੀ ਭੁੱਖ ਵਿੱਚ ਸਿੱਖ ਆਪਣੇ ਖ਼ਿਲਾਫ ਆਪ ਹੀ ਆਪਣੇ ਦੁਸ਼ਮਣ ਬਣ ਚੁਕੇ ਹਨ। ਸੰਭਲੋ... 

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਇਕ ਗੰਭੀਰ ਅਤੇ ਹੰਗਾਮੀ ਹਾਲਾਤਾਂ ਤੇ ਵਿਸ਼ੇਸ਼ ਅਤੇ ਹੰਗਾਮੀ ਮੀਟਿੰਗ 2 ਸਤੰਬਰ 2011 ਨੂੰ ਹੋਈ ਸੀ। ਇਸ ਮੀਟਿੰਗ ਦਾ ਸੰਖੇਪ ਫੈਸਲਾ ਇਹ ਸੀ ...0 0 | view user : 756
Posted by Atinderpal Singh on 12.06.13 07:57  | under ਸਿੱਖ ਸਿੱਧਾਂਤ
comments (0)

ਖ਼ਾਲਸਾ: ਸਿੱਖ ਸਭਿਅਤਾ ਖ਼ਾਲਸਾ ਸਿਵੀਲਾਈਜੇਸ਼ਨ
Share this Articleਖ਼ਾਲਸਾ


ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸ੍ਰੀ ਮੁਖ ਵਾਕ ਹੈ :

"ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਹਉਂ ਕਰਉ ਨਿਵਾਸ ॥ ਖ਼ਾਲਸਾ ਮੇਰੋ ਮੁਖ ਹੈ ਅੰਗਾ॥ ਖ਼ਾਲਸੇ ਕੇ ਹਉ ਸਦ ਸਦ ਸੰਗਾ ॥” ਮਹਾਰਾਜ ਫੇਰ ਫੁਰਮਾਉਂਦੇ ਹਨ:

"ਖ਼ਾਲਸਾ ਮੇਰੋ ਸਤਗੁਰ ਪੂਰਾ॥”

ਇਤਨਾ ਹੀ ਨਹੀਂ ਸਗੋਂ ਸਿਖਰਲੀ ਸਿਖਰ ਤੇ ਪੁਜ ਕੇ ਦਸਮ ਪਿਤਾ ਕਹਿੰਦੇ ਹਨ -

"ਇਨਹੀ ਕੀ ਕ੍ਰਿਪਾ ਤੇ ਸਜੇ ਹਮ ਹੈ ਨਹੀਂ ਮੋ ਸੋ ਗਰੀਬ ਕਰੋਰ ਪਰੇ॥”

ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ; ਇਹ ਇਕ ਪ੍ਰਚੱਲਤ ਸਿੱਖ ਵਿਸ਼ਵਾਸ, ਭਰੋਸਾ, ਇਤਿਹਾਸ ਦਾ ਮੁਹਾਵਰਾ ਬਣ ਚੁੱਕਾ ਹੈ। ਠੀਕ ਉਵੇਂ ਹੀ ਜਿਵੇਂ ਗੁਰੂ ਖ਼ਾਲਸਾ, ਪੰਥ ਖ਼ਾਲਸਾ, ਗੁਰ ਸਿੱਖ, ਗੁਰ ਪੰਥ ਆਦਿ ਕੌਮੀ ਮੁਹਾਵਰਿਆਂ ਵਿੱਚ ਵੀ ਸਿੱਖ, ਪੰਥ ਅਤੇ ਖਾਲਸੇ ਲਈ ‘ਗੁਰੂ’ ਵਿਸ਼ੇਸ਼ਣ ਦਾ ਆਮ ਕਰਕੇ ਇਸਤੇਮਾਲ ਕੀਤਾ ਜਾਂਦਾ ਹੈ। ਜੋਤਿ ਅਤੇ ਜੁਗਤਿ ਦੇ ਇਸੇ ਸੁਮੇਲ ਦੇ ਪਸਾਰੇ ਨੂੰ ਹੀ ਖ਼ਾਲਸਾ ਕਹਿੰਦੇ ਹਨ।

ਭਾਈ ਕਾਨ੍ਹ ...0 0 | view user : 840
Posted by Atinderpal Singh on 25.05.13 19:56  | under ਸਿੱਖ ਸਿੱਧਾਂਤ
comments (1)


[home] 1-5 of 5
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by