Home >> ATINDER'S VIEW

ARTICLE CATEGORIES

RECENT POST

TAGS

ARCHIVE


General

ਮੇਰੇ ਦਾਰਜੀ ਦੇ 100ਵੇਂ ਜਨਮ ਦਿਨ ਤੇ ਸਨਮਾਨ ਅਤੇ ਸ਼ਰਧਾ ਭਰੀ ਅਕੀਦਤ
Share this Article

ਮੇਰੇ ਦਾਰਜੀ ਦੇ 100ਵੇਂ ਜਨਮ ਦਿਨ ਤੇ ਸਨਮਾਨ ਅਤੇ ਸ਼ਰਧਾ ਭਰੀ ਅਕੀਦਤ


ਮੇਰੇ ਦਾਰਜੀ ਦੇ 100ਵੇਂ ਜਨਮ ਦਿਨ ਤੇ ਸਨਮਾਨ ਅਤੇ ਸ਼ਰਧਾ ਭਰੀ ਅਕੀਦਤ 

ਅੱਜ 21 ਨਵੰਬਰ 2017 ਨੂੰ ਦਾਸ ਦੇ ਪਿਤਾ ਜੀ ਸ. ਤਰਲੋਕ ਸਿੰਘ ਜੀ (ਸਵਰਗਵਾਸੀ) ਦਾ 100ਵਾਂ ਜਨਮ ਦਿਨ ਹੈ। ਉਹ ਪਿੰਡ ਲੱਧੇਵਾਲ ਵੜੈਚ ਜੋ ਗੁਜਰਾਂਵਾਲਾ ਤੋਂ 7 ਕਿਲੋਮੀਟਰ ਦੀ ਦੂਰੀ ਤੇ ਜ਼ਿਲ੍ਹਾ ਗੁਜਰਾਂਵਾਲਾ ਪੋਸਟ ਕੋਡ - 52320 ਵਿਚ ਸ. ਭਗਤ ਸਿੰਘ ਜੀ ਦੇ ਪੁੱਤਰ ਸ. ਪ੍ਰੀਤਮ ਸਿੰਘ ਜੀ ਦੇ ਗ੍ਰਹਿ ਵਿਖੇ ਜਨਮੇ। (ਫੋਟੋ ਨੰਬਰ 1) ਸਾਡੀ ਖ਼ਾਨਦਾਨੀ ਦਾ ਕੁਰਸੀ ਨਾਮਾ 480 ਸਾਲ ਪਹਿਲਾਂ ਲਗਭਗ 1537 ਤੋਂ "ਸਿੱਖ ਘਰਾਣੇ ਅਤੇ ਲਾਣੇ ਵਜੋਂ" ਇੰਜ ਮਿਲਦਾ ਹੈ -
ਖ਼ਾਨਦਾਨੀ ਦੇ ਇੰਦਰਾਜ ਹਰਿਦਵਾਰ ਵਾਲੀ ਵਹੀ ਵਿਚ ਜਿੱਥੋਂ ਪੜ੍ਹੇ ਜਾਣ ਯੋਗ ਆਰੰਭ ਹੁੰਦੇ ਹਨ ਉਹ ਮਿਤੀ ਸੰਨ 1803, ਸੰਮਤ 1860 ਤੋਂ ਮਿਲਦੇ ਹਨ। ਇਸ ਤੋਂ ਪਹਿਲਾਂ ਦੇ ਵੀ ਹਨ ਪਰ ਉਹ ਲੰਡੇ ਅੱਖਰਾਂ ਵਿਚ ਹੋਣ ਕਰ ਕੇ ਪਾਂਡੇ ਪੜ੍ਹ ਨਹੀਂ ਸਕੇ। ਸੰਮਤ 1860 ਤੋਂ ਉਪਰਲੇ ਲੰਡੇ ਅੱਖਰ ਦਿਸਦੇ ਹਨ, ਤੇ ਵਹੀ ਵਿਚ ਹੋਰ ਵੀ ਸਨ। (ਫੋਟੋ ਨੰਬਰ 2)ਇਸ ਦਾ ਸਿੱਧਾ ਅਰਥ ਹੈ ਕਿ ਸਾਡੀ ਖ਼ਾਨਦਾਨੀ ਦਾ ਇਹ ...



0 0 | view user : 116
Posted by Atinderpal Singh on 20.11.17 06:57  | under General
comments (0)

ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ
Share this Article

ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ


ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ

ਹਮੇਸ਼ਾ ਹੀ ਖ਼ੁਦ ਸਿੱਖਾਂ ਵੱਲੋਂ ਹੀ ਸਿੱਖੀ ਅਤੇ ਖ਼ਾਲਸਾ ਪੰਥ ਨੂੰ ਢਾਹ ਲਾਉਣ ਵਾਲੀਆਂ ਚਾਲਾਂ ਹੰਢਾਉਂਦੇ ਹੰਢਾਉਂਦੇ, ਜਦੋਂ ਕੋਈ ਇਸ ਦੇ ਵਿਪਰੀਤ ਖ਼ਬਰ ਆ ਜਾਵੇ ਤਾਂ ਯਕੀਨ ਨਹੀਂ ਹੁੰਦਾ ।  ਅਜਿਹੀ ਹੀ ਚੰਗੀ ਖ਼ਬਰ 14 ਨਵੰਬਰ 2017 ਦੀ ਹੈ ਕਿ ਭਾਈ ਅਮਰੀਕ ਸਿੰਘ ਅਜਨਾਲਾ ਮੁਤਵਾਜ਼ੀ ਜਥੇਦਾਰ ਕੇਸਗੜ੍ਹ ਸਾਹਿਬ ਦੀ ਜ਼ਿੰਮੇਵਾਰੀ ਤੋਂ ਸਵੈ ਇੱਛਾ ਨਾਲ ਅਸੀਫ਼ਾ ਦੇ ਕੇ ਪਾਸੇ ਹਟ ਗਏ ਹਨ । ਇਨ੍ਹਾਂ ਨੂੰ 10 ਨਵੰਬਰ 2015 ਨੂੰ ਚੱਬਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਕਥਿਤ ਸਰਬੱਤ ਖ਼ਾਲਸਾ ਰਾਹੀਂ ਹੋਰਾਂ ਨਾਲ ਜਥੇਦਾਰ ਬਣਾਇਆ ਗਿਆ ਸੀ। ਉਨ੍ਹਾਂ ਇਸ ਹਿਤ ਜੋ ਕਾਰਨ ਦੱਸੇ ਹਨ ਉਨ੍ਹਾਂ ਵਿਚ ਇਹ ਕਾਰਨ ਹੀ ਬੜਾ ਅਹਿਮ ਹੈ ਕਿ 'ਜਿਸ ਉਦੇਸ਼ ਲਈ ਉਨ੍ਹਾਂ ਨੂੰ ਜਥੇਦਾਰ ਬਣਾਇਆ ਗਿਆ ਸੀ ਉਸ ਲਈ ਥਾਪੇ ਗਏ ਸਿੰਘ ਸਾਹਿਬਾਨ ਅਤੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਵਾਲੀਆਂ ਜਥੇਬੰਦੀਆਂ ਉਦੇਸ਼ ਦੀ ਪ੍ਰਾਪਤੀ ਲਈ ਕੁੱਝ ਵੀ ਨਹੀਂ ਕਰ ਰਹੀਆਂ'।  ਹਾਲਾਂਕਿ ਮੈਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ...



0 0 | view user : 154
Posted by Atinderpal Singh on 16.11.17 09:56  | under General
comments (0)

ਮਾਨ ਡਿਬੇਟ ਕਰਨ ਅਤੇ ਜਵਾਬ ਦੇਣ ਤੋਂ ਭਗੌੜਾ ਹੋਇਆ
Share this Article

ਮਾਨ ਡਿਬੇਟ ਕਰਨ ਅਤੇ ਜਵਾਬ ਦੇਣ ਤੋਂ ਭਗੌੜਾ ਹੋਇਆ


ਮਾਨ ਡਿਬੇਟ ਕਰਨ ਅਤੇ ਜਵਾਬ ਦੇਣ ਤੋਂ ਭਗੌੜਾ ਹੋਇਆ
ਸਤਿਕਾਰਯੋਗ ਸਾਧ ਸੰਗਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਹਿ॥
ਅੱਜ ਮਿਤੀ 12-11-2017 ਨੂੰ ਦਾਸ ਆਪ ਜੀ ਨੂੰ ਸਨਿਮਰ ਬੇਨਤੀ ਕਰਦਾ ਹੈ ਕਿ ਸਤਿਗੁਰੂ ਨੇ ਆਪਣੀ ਓਟ, ਰੱਖਿਆ ਅਤੇ ਬਖ਼ਸ਼ਿਸ਼ ਨਾਲ ਦਾਸ ਤੋਂ ਜਿਹੜੀ ਵੀ ਸੇਵਾ ਲਈ ਹੈ; ਉਸ ਵਿਚ ਦਾਸ ਨੇ ਉਹੀ ਕੀਤਾ ਹੈ ਜੋ ਸਤਿਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾ ਧਾਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਸਾਹਿਬ ਜੀ ਨੇ ਆਪ ਕਰਵਾਇਆ ਹੈ।
ਦਾਸ ਉੱਪਰ ਤਿਹਾੜ ਜੇਲ੍ਹ ਵਿਚਲੀ ਦੂਹਰੀ ਫਾਂਸੀ ਚੱਕੀ ਕੈਦ ਦੇ ਸਮੇਂ ਤੋਂ ਹੀ ਸ੍ਰੀ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਵਫ਼ਾਦਾਰਾਂ ਨੇ ਬਹੁਤ ਸਾਰੇ ਦੂਸ਼ਣ ਇਸ ਇਰਾਦੇ ਨਾਲ ਲਾਏ ਅਤੇ ਇਹ ਕੋਸ਼ਿਸ਼ ਲਗਾਤਾਰ ਕੀਤੀ ਕਿ ਉਨ੍ਹਾਂ ਦਾ ਆਪਣਾ ਝੂਠ ਅਤੇ ਗ਼ੱਦਾਰੀ ਸਿੱਖ ਕੌਮ ਨੂੰ ਨ੍ਹਾ ਪਤਾ ਲੱਗ ਸਕੇ; ਇਸ ਲਈ ਅਤਿੰਦਰ ਪਾਲ ਸਿੰਘ ਨੂੰ ਜੇਲ੍ਹ ਵਿਚ ਹੀ ਰਹਿੰਦੇ ਹੋਏ ਇਤਨਾ ਬਦਨਾਮ ਕਰ ਦਿਓ ਕਿ ਸ੍ਰੀ ਮਾਨ ਦੀ ਸਰਕਾਰੀ ਮਿਲੀਭੁਗਤ ਨਾਲ ਖ਼ਾਲਸਾ ਪੰਥ ਅਤੇ ਸੰਘਰਸ਼ ਨਾਲ ਕੀਤੀ ਗ਼ੱਦਾਰੀ ਲੁਕੀ ...



0 0 | view user : 318
Posted by Atinderpal Singh on 12.11.17 10:09  | under General
comments (0)

ਸ੍ਰੀ ਮੋਹਨਚੰਦ ਕਰਮਚੰਦ ਗਾਂਧੀ ਹੱਤਿਆ ਅਤੇ ਬਾਬਰੀ ਮਸਜਿਦ ਵਿਵਾਦ ਵਿਚ ਅਚੰਭਤ ਕਰ ਦੇਣ ਵਾਲੀ ਬੜੀ ਵੱਡੀ ਸਮਾਨਤਾ ਹੈ
Share this Article

ਸ੍ਰੀ ਮੋਹਨਚੰਦ ਕਰਮਚੰਦ ਗਾਂਧੀ ਹੱਤਿਆ ਅਤੇ ਬਾਬਰੀ ਮਸਜਿਦ ਵਿਵਾਦ ਵਿਚ ਅਚੰਭਤ ਕਰ ਦੇਣ ਵਾਲੀ ਬੜੀ ਵੱਡੀ ਸਮਾਨਤਾ ਹੈ


ਸ੍ਰੀ ਮੋਹਨਚੰਦ ਕਰਮਚੰਦ ਗਾਂਧੀ ਹੱਤਿਆ ਅਤੇ ਬਾਬਰੀ ਮਸਜਿਦ ਵਿਵਾਦ ਵਿਚ ਬੜੀ ਵੱਡੀ ਸਮਾਨਤਾ ਹੈ। 
ਤੁਸੀਂ ਮੇਰੇ ਇਸ ਨਤੀਜੇ ਤੋਂ ਅਚੰਭਤ ਹੋਵੋਗੇ ਤੇ ਹੋਣਾ ਵੀ ਚਾਹੀਦਾ ਹੈ।
ਹਿੰਦੂਤਵੀ ਰਾਜਨੀਤੀ ਦੀ ਭਗਵਾਕਰਨ ਦੀ ਸਾਜ਼ਿਸ਼ ਤੋਂ ਪਰਦਾ ਚੁੱਕਿਆ ਗਿਆ

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਪਹਿਲਾਂ ਪਿਛੋਕੜ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਸਰੋਤੇ ਇਸ ਸਬੰਧੀ ਕੋਈ ਵੀ ਜਾਣਕਾਰੀ ਹਾਲੇ ਤੱਕ ਨਹੀਂ ਰੱਖਦੇ ਹਾਂ।
ਮੈਂ ਗਾਂਧੀ ਦੇ ਜਨਮ ਨਾਲੋਂ ਉਸ ਦੀ ਹੱਤਿਆ ਦੇ ਕਾਰਨਾਂ ਅਤੇ ਕਾਰਕਾਂ ਵੱਲ ਚਿੰਤਨ ਕਰਨਾ ਰਾਸ਼ਟਰ ਹਿਤ ਵਿਚ ਸਮਝਦਾ ਹਾਂ। ਆਖ਼ਿਰ 30 ਜਨਵਰੀ 1948 ਦੀ ਸ਼ਾਮ 5 ਵੱਜ ਕੇ 17 ਮਿੰਟ ਤੇ ਸ੍ਰੀ ਗੋਡਸੇ ਵੱਲੋਂ ਸ੍ਰੀ ਮੋਹਨ ਚੰਦ ਕਰਮ ਚੰਦ ਗਾਂਧੀ ਨੂੰ; ਦਿੱਲੀ ਦੇ ਬਿਰਲਾ ਹਾਊਸ ਵਿਚ ਹੀ ਗੋਲੀ ਕਿਉਂ ਮਾਰੀ ਗਈ ?'ਦਿ ਹਿੰਦੂ' ਦੀ 31 ਜਨਵਰੀ ਦੀ ਛਪੀ ਰਿਪੋਰਟ ਅਨੁਸਾਰ 'ਮਰੱਠੇ 36 ਸਾਲ ਦੇ ਨੌਜਵਾਨ ਨਾਥੂਰਾਮ ਵਿਨਾਇਕ ਗੋਡਸੇ ਨੇ ਗਾਂਧੀ ਜੀ ਤੇ ਗੋਲੀ ਚਲਾਈ ਜੋ ਆਪਣੇ ਆਪ ਨੂੰ ਇੱਕ ਰੋਜ਼ਾਨਾ ਪੇਪਰ "ਹਿੰਦੂ ਰਾਸ਼ਟਰ" ਜੋ ਪੂਨਾ ਦੇ ਲਕਸ਼ਮੀ ਪੇਠ ਤੋਂ ਛਪਦਾ ਹੈ ਦਾ ਸੰਪਾਦਕ ਦੱਸਦਾ ...



4 1 | view user : 430
Posted by Atinderpal Singh on 05.10.17 02:14  | under General
comments (0)

ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ
Share this Article

ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ


ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ
ਸਬੂਤ ਸਮੇਤ ਜਾਣਕਾਰੀ

ਜਦੋਂ ਵੀ ਕੋਈ ਕੁਦਰਤ ਵਿਰੋਧੀ ਸੱਤਾ, ਲੋਕਾਂ, ਜਾਂ ਬੁਰਛਾਗਰਦ ਤੇ ਅਨਾਰਕੀ ਫੈਲਾਉਣ ਵਾਲੀਆਂ ਤਾਕਤਾਂ ਰਾਹੀਂ ਮਨੁੱਖਤਾ ਅਤੇ ਆਲ਼ੇ ਦੁਆਲੇ ਵਿਰੋਧੀ ਵੱਡੀ ਸਾਜ਼ਿਸ਼ ਘੜੀ ਜਾਂਦੀ ਹੈ; ਤਾਂ ਕੁਦਰਤ ਉਸ ਦੇ ਨਕਸ਼ ਨੁਹਾਰ ਆਪਣੇ ਤੌਰ ਤੇ ਹੀ ਵਾਤਾਵਰਨ ਵਿਚ ਲਿਖਣੇ ਸ਼ੁਰੂ ਕਰ ਦਿੰਦੀ ਹੈ। ਜਾਨਵਰ ਅਤੇ ਪੰਛੀ ਸਮਝ ਜਾਂਦੇ ਹਨ ਪਰ ਇਨਸਾਨ ਆਪਣੇ ਹੰਕਾਰ ਵਿਚ, ਆਪਣੀ ਉੱਤਮ ਬੁੱਧੀ ਹੋਣ ਦੇ ਅਭਿਮਾਨ ਵਿਚ ਉਨ੍ਹਾਂ ਨੂੰ ਪੜ੍ਹਨਾ ਹੀ ਭੁੱਲ ਗਿਆ ਹੈ।
ਸਰਸਾ ਸਾਧ ਨੂੰ ਸਜਾ ਸੁਣਾਉਣ ਲਈ ਸਮਾਂ ਦੇਣਾ ਮੈਂ ਇਸੇ ਸਾਜ਼ਿਸ਼ ਦਾ ਹੀ ਹਿੱਸਾ ਮੰਨਦਾ ਹਾਂ। ਅਸਮਾਜਿਕ ਤੱਤਾਂ ਨੂੰ ਸੱਤਾ ਦੀ ਭਾਈਵਾਲੀ ਅਤੇ ਰਾਜਨੀਤਕ ਗੁੰਡਾ ਅਨਸਰਾਂ ਦੀ ਸਾਂਝ ਨਾਲ ਕੁੱਝ ਭਿਆਨਕ ਵਪਰਾਉਣ ਲਈ ਵਾਤਾਵਰਨ ਵਿਚ ਮੈਂ ਇਸ ਦੀ ਬੂ ਨੂੰ ਮਹਿਸੂਸ ਵੀ ਕਰ ਰਿਹਾ ਹਾਂ ਤੇ ਸੁੰਘ ਵੀ ਰਿਹਾ ਹਾਂ।
ਡੇਰਾ ਪ੍ਰੇਮੀਆਂ ਦੇ ਆ ਰਹੇ ਭੜਕਾਊ ਬਿਆਨਾਂ ਨੇ ਸਵੈ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਮੁਖੀ ਦੋਸ਼ੀ ਹੈ। ਨਹੀਂ ਤਾਂ ...



0 0 | view user : 309
Posted by Atinderpal Singh on 23.08.17 06:57  | under General
comments (0)


[home] [1] 2 3 4 5 6 7  [next]1-5 of 31




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by