Home >> ATINDER'S VIEW

ARTICLE CATEGORIES

RECENT POST

TAGS

ARCHIVE


ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ
Share this Article

ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ


ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ
ਮੇਰੀ ਪੰਜਾਬ ਵਿਜੀਲੈਂਸ ਅਤੇ ਸੀ ਆਈ ਡੀ ਪਟਿਆਲਾ ਇੰਚਾਰਜ ਨੇ ਦੁਪਹਿਰ ਅੱਜ 16-8-2017 ਨੂੰ ਫੇਰ ਪੁੱਛ ਪੜਤਾਲ ਕੀਤੀ ਹੈ।
ਮੇਰੇ ਸਾਰੇ ਪੁਰਾਣੇ ਕੇਸਾਂ ਦਾ ਵਰਣਨ ਕੀਤਾ ਹੈ। ਨਾਲੇ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ "ਖ਼ਾਲਸਤਾਨ" ਸਬੰਧੀ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਲੋਕਤੰਤਰੀ ਤੁਰਨ ਦੀ ਆਗਿਆ ਲੈਣ ਦੇ ਸਭ ਕੇਸ ਜਿੱਤੇ ਹੋਏ ਹਨ।
ਜਦ ਕਿ ਸਰਕਾਰ ਪਾਸ ਸਭ ਕੁੱਝ ਹੈ ਅਤੇ ਹੁੰਦਾ ਹੈ ਪਰ ਫਿਰ ਵੀ ਮੇਰੇ ਤੋਂ ਹੀ ਮੇਰੇ ਕੇਸਾਂ ਦੀਆਂ ਸਾਰੀਆਂ ਅਦਾਲਤੀ ਫ਼ੈਸਲਿਆਂ ਦੀਆਂ ਕਾਪੀਆਂ ਮੰਗੀਆਂ ਗਈਆਂ ਹਨ। ਇੰਜ ਹਮੇਸ਼ਾ ਹੀ ਹੁੰਦਾ ਹੈ ਤੇ ਮੈਂ ਇੱਕ ਫਾਈਲ ਅੱਡ ਤੋਂ ਪੱਕੀ ਬਣਾ ਕੇ ਰੱਖੀ ਹੋਈ ਹੈ।
ਨਾਲ ਹੀ ਇੱਕ ਕਹਾਣੀ ਸੁਣਾ ਕੇ, ਗੱਲਾਂ ਗੱਲਾਂ ਵਿਚ ਹੀ ਉਸ ਨੇ ਹਕੂਮਤਾਂ ਲਈ ਕਿਸੇ ਨੂੰ ਵੀ 7/51 ਵਿਚ ਅੰਦਰ ਦੇ ਦੇਣਾ ਤੇ ਜ਼ਮਾਨਤਾਂ ਵੀ ਨ੍ਹਾ ਹੋਣ ਦੇਣੀਆਂ ਦੀ ਸੂਚਨਾ ਵੀ ਦਿੱਤੀ ਹੈ। ਜਿਸ ਤੇ ਮੈਂ ਉਸ ਨੂੰ ਕਿਹਾ ਹੈ ਕਿ ਮੈਂ ਝੋਲੇ ਵਿਚ ਕਛਹਿਰਾ, ਬਨਿਆਨ ਤੇ ਕੁੜਤਾ-ਪਜਾਮਾ ਰੱਖ ਲਿਆ ਹੈ; ਜਦੋਂ ਮਰਜ਼ੀ ਆਉਣਾ । ਪਰ ਹਮੇਸ਼ਾ ਵਾਂਗ ਇੱਕੋ ਬੇਨਤੀ ਹੈ ਕਿ ਸੱਚ ਬੋਲ ਕੇ ਗ੍ਰਿਫ਼ਤਾਰ ਕਰਨਾ ਜਿਹੜੀ ਤੁਸੀਂ ਕਦੇ ਵੀ ਨਹੀਂ ਮੰਨੀ। 
ਇਹ ਸਭ ਕੁੱਝ 12-8-2017 ਤੋਂ ਬਾਅਦ ਓਦੋਂ ਦਾ ਸ਼ੁਰੂ ਹੈ ਜਦੋਂ ਮੈਂ ਭਾਰਤ ਦੇ ਰਾਸ਼ਟਰਪਤੀ ਜੀ ਨੂੰ "ਦੇਸ਼ ਵਿਚ ਜਦੋਂ ਭਗਵਾ ਕਰਨ ਦੀ ਨਸਲਪ੍ਰਸਤੀ ਦੀ ਰਾਜਨੀਤਕ ਸੋਚ ਤਹਿਤ ਹਿੰਦੂ, ਹਿੰਦੀ, ਹਿੰਦੂਸਤਾਨ ਦੀ ਨੀਤੀ ਬਣਤਰ ਨੂੰ ਜ਼ਮੀਨੀ ਪੱਧਰ ਤਕ ਹਿੰਦੂ ਦਹਿਸ਼ਤੀ ਭੀੜਾ ਤੰਤਰ ਰਾਹੀਂ "ਸਰਕਾਰੀ ਸ਼ਹਿ ਨਾਲ" ਸਥਾਪਿਤ ਕੀਤਾ ਜਾ ਰਿਹਾ ਹੈ। ਭਾਰਤੀ ਸਰਕਾਰ ਨੇ ਜਦੋਂ ਆਜ਼ਾਦੀ ਵਿਚ ਅਤੇ ਭਾਰਤ ਦੇ ਵਿਕਾਸ ਵਿਚ ਸਿੱਖ ਕੌਮ ਦੀਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਨੂੰ ਮੁਕੰਮਲ ਨਕਾਰ ਕੇ; ਦੇਸ਼ ਵਿਚੋਂ ਸਿੱਖ ਕੌਮ ਦੀ ਨਾਗਰਿਕਤਾ ਨੂੰ ਹੀ ਹਾਸ਼ੀਏ ਤੋਂ ਬਾਹਰ ਕਰਨ ਦਾ ਸਪਸ਼ਟ ਫ਼ੈਸਲਾ ਲੈ ਲਿਆ ਹੈ। " ਜਦੋਂ ਦੇਸ਼ ਦੀ ਸੰਸਦ ਵਿਚਲੇ ਸੰਸਦੀ ਮੈਂਬਰ ਆਪੋ ਆਪਣੀ ਨਿੱਜੀ ਲਾਲਸਾਵਾਂ ਅਤੇ ਗ਼ਰਜ਼ਾਂ ਦੇ ਨਾਲੋਂ ਨਾਲ ਆਪੋ ਆਪਣੇ ਦਲਾਂ ਦੀਆਂ ਦਲ ਗਤ ਸਵਾਰਥਾਂ ਨੂੰ ਮੁੱਖ ਰੱਖ ਕੇ ਪੰਜਾਬ ਅਤੇ ਦੇਸ਼ ਦੇ ਸਿੱਖ ਹੱਕਾਂ ਪ੍ਰਤੀ ਮੁਕੰਮਲ ਘੇਸਲ ਵੱਟ ਗਏ ਹਨ; ਉਸ ਸਮੇਂ ਇਹ ਪੱਤਰ ਭਾਰਤ ਦੇ ਰਾਸ਼ਟਰਪਤੀ ਨੂੰ ਲਿਖਿਆ ਜਾਣਾ ਕੌਮੀ ਸਿੱਖ ਭਵਿੱਖ ਨੂੰ ਬਚਾਉਣ ਲਈ ਸਹੀ ਸਮੇਂ ਕੀਤੀ ਗਈ ਸ਼੍ਰੋਮਣੀ ਅਤੇ ਸਹੀ ਕਾਰਵਾਈ ਹੈ। ਇਹ ਸਭ ਕੁੱਝ ਉਸ ਵਕਤ ਵਾਪਰ ਗਿਆ ਹੈ ਜਦੋਂ ਕੇਂਦਰ ਦੀ ਸਰਕਾਰ ਵਿਚ ਸ਼੍ਰੋਮਣੀ ਅਕਾਲੀ ਦਲ ਸਰਕਾਰੀ ਭਾਈਵਾਲ ਹੈ। ਦੂਜੇ ਬੰਨੇ ਪੰਜਾਬ ਦੇ ਦੇਸ਼ ਅਤੇ ਵਿਦੇਸ਼ਾਂ ਵਿਚਲੇ ਸਿੱਖ ਤੇ ਪੰਜਾਬ "ਆਪ" ਦੀ ਪਿੱਠ ਤੇ ਇਸ ਨੂੰ ਸਿੱਖ ਹੱਕਾਂ ਦੀ ਹਮਦਰਦ ਮੰਨ ਕੇ ਖੜ ਚੁੱਕੇ ਹਨ। ਤੀਜੇ ਬੰਨੇ ਸਾਰੀਆਂ ਹੀ ਅਖੌਤੀ ਪੰਥਕ ਧਿਰਾਂ ਸਰਕਾਰ ਦੀ ਇਸ ਨੀਤੀ ਦੇ ਹੱਕ ਵਿਚ ਚੁੱਪ ਵੱਟੀਂ ਬੈਠੀਆਂ ਹਨ। 
 
 
12 ਅਗਸਤ 2017 ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਮੇਰੇ ਵੱਲੋਂ ਲਿਖੇ ਖ਼ਤ ਤੋਂ ਬਾਅਦ ਹੀ ਮੇਰੇ ਖ਼ਿਲਾਫ਼ ਮੁੜ ਕਾਰਵਾਈਆਂ ਆਰੰਭ ਹੋਈਆਂ ਹਨ। ਕੌਮ ਦੇ ਹਿਤਾਂ ਨੂੰ ਸੁਰੱਖਿਅਤ ਰੱਖਣ ਅਤੇ ਹੱਕ ਲੈਣ ਲਈ ਜੋ ਵੀ ਕੁਰਬਾਨੀ ਦੇਣੀ ਪਈਂ ਦੇਵਾਂਗੇ। ਕੌਮ ਤੋਂ ਵੀ ਇਹ ਆਸ ਰੱਖਦੇ ਹਾਂ ਕਿ ਉਹ ਸੜਕਾਂ ਤੇ ਅਤੇ ਅਖ਼ਬਾਰੀ ਦਮਗਜੇ ਮਾਰਨ ਵਾਲਿਆਂ ਅਤੇ ਠੋਸ ਪ੍ਰਾਪਤੀਆਂ ਕਰ ਕੇ ਦੇਣ ਵਾਲੇ ਕੰਮਾਂ ਵਿਚਕਾਰ ਫ਼ਰਕ ਸਮਝ ਕੇ ਸੜਕਾਂ ਦੀ ਬਜਾਏ ਸੰਵਿਧਾਨਿਕ ਸੰਸਥਾਵਾਂ ਵਿਚ ਮਾਅਰਕੇ ਵਾਲੀਆਂ ਪ੍ਰਾਪਤੀਆਂ ਕਰਨ ਵਾਲਿਆਂ ਦਾ ਵੀ ਸਾਥ ਦੇਵੇ। ਜੋ ਸੰਸਦ ਵਿਚ ਸਨ, ਉਹ ਮੂੰਹ ਤੇ ਸਵਾਰਥਾਂ ਤੇ ਲਾਲਸਾਵਾਂ ਦੀ ਜ਼ਿਪ ਲਾਈ ਬੈਠੇ ਰਹੇ ਤੇ ਹੁਣ ਸਿੱਖ ਅਵਾਮ ਨੂੰ ਮੂਰਖ ਬਣਾਉਣ ਲਈ ਅਖ਼ਬਾਰੀ ਬਿਆਨ ਬਾਜ਼ੀ ਵਿਚ ਲੱਗੇ ਹਨ। ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਦੜ ਵੱਟ ਚੁੱਪ ਹੀ ਨਹੀਂ ਸਗੋਂ ਇਸ ਮਸਲੇ ਤੇ ਸੁੰਨ ਹੋ ਚੁੱਕੇ ਹਨ। ਤੇ ਬਾਕੀ ਪੰਥਕ ਧਿਰਾਂ ਵੀ ਇਸ ਮੁੱਦੇ ਤੇ ਚੁੱਪ ਵੱਟ ਪਾਸਾ ਕੱਟ ਦੀ ਨੀਤੀ ਤੇ ਸੜਕਾਂ ਤੇ ਆਪੋ ਆਪਣੇ ਧੜੇ ਦੀ ਸਰਵਾਈਵਲ ਲਈ ਕੌਮ ਨੂੰ 15 ਅਗਸਤ ਖ਼ਿਲਾਫ਼ ਪ੍ਰਦਰਸ਼ਨਾਂ ਤੇ ਜਲੂਸਾਂ ਵਿਚ ਰੌਲ਼ੀ ਜਾਂਦੇ ਹਨ । ਖ਼ਾਲਸਾ ਪੰਥ ਦੀ ਹੋਣੀ ਨਾਲ ਜੋ ਵਾਪਰ ਰਿਹਾ ਹੈ ਉਸ ਖ਼ਿਲਾਫ਼ ਲਿਖਤ ਵਿਚ ਸੰਵਿਧਾਨਿਕ ਸੰਸਥਾਵਾਂ ਨੂੰ ਕੁੱਝ ਵੀ ਨਹੀਂ ਦਿੰਦੇ ! ਕਿਉਂ ? ਕੌਮੀ ਹੱਕ ਤਾਂ ਹੀ ਮਿਲਦੇ ਹਨ, ਜੇ ਮੌਕੇ ਨੂੰ ਸੰਭਾਲਦੇ ਹੋਏ ਸੰਸਦ, ਸਰਕਾਰ, ਰਾਸ਼ਟਰ ਅਤੇ ਵਿਧਾਨ ਵਿਚ ਸੰਵਿਧਾਨਿਕ ਤੌਰ ਤੇ ਆਪਣੀ ਗੱਲ ਨੂੰ ਦਰਜ ਕਰਵਾਇਆ ਜਾਵੇ। ਸਿੱਖ ਇਸ ਅਹਿਮ ਅਤੇ ਅਸਲ ਗੱਲ ਦੀ ਅਹਿਮੀਅਤ ਨੂੰ ਹਮੇਸ਼ਾ ਹੀ ਅਣਗੌਲਦੇ ਰਹਿੰਦੇ ਹਨ ਤੇ ਫਿਰ ਬਾਅਦ ਵਿਚ ਪਛਤਾਵੇ ਕਰਦੇ ਰਹਿੰਦੇ ਹਨ। ਸਿੱਖਾਂ ਨੂੰ ਆਪਣੀ ਇਸ ਹੋਣੀ ਨੂੰ ਬਦਲਣਾ ਹੋਵੇਗਾ ਤੇ ਸੰਵਿਧਾਨਿਕ ਵਿਧਾਨਿਕ ਪੱਧਰ ਤੇ ਜਿਹੜੇ ਕੌਮੀ ਹੱਕਾਂ ਨੂੰ ਦਰਜ ਕਰਵਾ ਕੇ ਕੌਮ ਲਈ ਪ੍ਰਾਪਤੀਆਂ ਕਰ ਕਰ ਕੇ ਦੇ ਰਹੇ ਹਨ ਉਨ੍ਹਾਂ ਨਾਲ ਇੱਕਮੁੱਠ ਹੋ ਖੜ੍ਹਨਾ ਪਵੇਗਾ; ਨਹੀਂ ਤਾਂ ਇਕੱਲੇ ਇੱਕੋ ਵਿਅਕਤੀ ਦਾ ਸੰਘਰਸ਼ ਬਣ ਕੇ ਰਹਿ ਜਾਂਦਾ ਹੈ ਤੇ ਬਾਅਦ ਵਿਚ ਕੌਮਾਂ ਪਛਤਾਉਂਦੀਆਂ ਹਨ। ਜਿਵੇਂ ਗੋਲ ਮੇਜ਼ ਕਾਨਫ਼ਰੰਸ ਦੀ ਕਾਰਵਾਈ ਉੱਪਰ ਇੱਕ ਲੀਡਰ ਦੀ ਬਦੌਲਤ ਸਿੱਖ ਗ਼ੁਲਾਮ ਬਣੇ, ਤੇ ਹੁਣ ਉਸ ਨੂੰ ਭੰਡੀ ਜਾਈਏ ਉਸ ਦਾ ਕੀ ਫੰਦਾ । ਵਰਤਮਾਨ ਵਿਚ ਜੇ ਅਸੀਂ ਇਤਿਹਾਸ ਤੋਂ ਸਿੱਖਿਆ ਲੈ ਕੇ ਆਪਣਾ ਅੱਜ ਨ੍ਹਾ ਸੰਭਾਲਿਆਂ ਤਾਂ ਫੇਰ ਅੱਜ ਜਿਊਣ ਵਾਲੇ 'ਕੱਲ੍ਹ ਨੂੰ' ਮੂਰਖ ਕਹਿਲਾਣਗੇ।
ਖ਼ਾਲਸਾ ਪੰਥ ਤੋਂ ਆਪਣੀ ਗੱਲ ਕਹਿਣ ਅਤੇ ਦਰਜ ਕਰਵਾਉਣ ਦੀ ਸੁਤੰਤਰ ਅਭਿਵਿਅਕਤੀ ਦੇ ਸੰਵਿਧਾਨਿਕ ਹੱਕ ਨੂੰ ਖੋਹਣ ਦਾ ਜਤਨ ਕੀਤਾ ਜਾ ਰਿਹਾ ਹੈ। 
ਇਸ ਇਤਿਹਾਸਕ ਪੱਤਰ ਨੂੰ ਪੜ੍ਹੋ ਤੇ ਸਰਕਾਰ ਦੀ ਸਾਜ਼ਸ਼ੀ ਨੀਤੀਆਂ ਨੂੰ ਰੋਕਣ ਲਈ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾ ਕਰੋ; ਤਾਂ ਜੋ ਸਿੱਖ ਹੱਕਾਂ ਪ੍ਰਤੀ ਪੰਜਾਬ ਅਤੇ ਸਿੱਖਾਂ ਨੂੰ ਜਾਗਰੂਕ ਕੀਤਾ ਜਾ ਸਕੇ।
ਮੇਰੀ ਉਪਰੋਕਤ ਪੋਸਟ ਤੋਂ ਬਾਅਦ ਕੁੱਝ ਸਿੱਖਾਂ ਨੇ ਮੇਰੇ ਤੇ ਸ਼ੱਕ ਪਰਗਟ ਕੀਤੇ। ਚੰਗੇ ਭਾਗਾਂ ਨੂੰ ਪਿੱਛਲੇ ਦੋ ਦਿਨਾਂ ਵਿਚ ਦੇਸ਼ ਅੰਦਰ ਮੇਰੇ ਵਿਚਾਰਾਂ ਦੇ ਸਮਰਥਨ ਵਿਚ ਬਹੁਤ ਕੁੱਝ ਵਾਪਰ ਗਿਆ; ਜਿਸ ਤੋਂ ਬਾਅਦ ਦਾਸ ਨੇ ਇਹ ਪੋਸਟ ਪਾਈ ਹੈ-

ਕਾਸ਼ ਸਿੱਖ ਸਮਾਜ ਆਪਣੀ ਬੁੱਧੀ ਦੀ ਚੇਤਨਾ ਤੇ ਲਾਏ ਤਾਲੇ ਖੋਲ੍ਹ ਸਕੇ 
ਅੱਜ 18-8-2017 ਨੂੰ ਮੈਨੂੰ ਦੋ ਫ਼ੋਨ ਜੰਮੂ ਅਤੇ ਬੱਸੀ ਪਠਾਣਾਂ ਤੋਂ ਆਏ ਹਨ। ਭਾਵ ਅਰਥ ਇਹ ਹੈ ਕਿ "ਮੈਂ ਰਾਸ਼ਟਰਪਤੀ ਨੂੰ ਖ਼ਤ ਲਿਖ ਕੇ ਸਰਕਾਰੀ ਸ਼ਿਕੰਜੇ ਦੀ ਗੱਲ ਫ਼ਾਲਤੂ" ਕਰ ਰਿਹਾ ਹਾਂ। ਮੇਰੀ ਗੱਲ ਛੱਡੋ। ਖ਼ਤ ਵਿਚਲਾ ਖ਼ਤਰਾ ਕਿਤਨਾ ਕੁ ਵੱਡਾ ਹੈ "ਹਿੰਦੂ" 'ਸਟੇਟ' ਵਾਸਤੇ ਇਸ ਦਾ ਅਨੁਮਾਨ ਇਸੇ ਤੋਂ ਲਾ ਲਵੋ ਕਿ 15 ਅਗਸਤ 2017 ਨੂੰ ਜਿਹੜਾ ਆਪਣੇ ਰਾਜ ਦੀ ਜਨਤਾ ਨੂੰ ਸੰਦੇਸ਼ ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਆਕਾਸ਼ਵਾਣੀ ਅਤੇ ਦੂਰ ਦਰਸ਼ਨ ਤੋਂ ਦੇਣਾ ਸੀ; ਉਸ ਨੂੰ ਵੀ ਭਾਰਤੀ ਹਕੂਮਤ ਨੇ "ਸੈਂਸਰ ਕਰ ਆਡਿਟ" ਕੀਤਾ ਅਤੇ ਮੁੱਖ ਮੰਤਰੀ ਤ੍ਰਿਪੁਰਾ ਨੂੰ ਦੁਬਾਰਾ ਆਪਣਾ ਸੰਦੇਸ਼ ਰਿਕਾਰਡ ਕਰਵਾਉਣ ਲਈ ਕਿਹਾ ਗਿਆ। ਮੁੱਖ ਮੰਤਰੀ ਵੱਲੋਂ ਮਨਾ ਕਰ ਦੇਣ ਤੇ ਕਿ ਮੈਂ ਇਹ ਧੱਕਾ ਬਰਦਾਸ਼ਤ ਨਹੀਂ ਕਰਦਾ, ਮੇਰਾ ਸੰਦੇਸ਼ ਉਹੀ ਰਹੇਗਾ ਜੋ ਮੈਂ ਰਿਕਾਰਡ ਕਰਵਾਇਆ ਸੀ। ਤਾਂ ਪਤਾ ਕਰੋ ਉਸ ਨਾਲ ਕੀ ਵਾਪਰਿਆ ਹੈ, ਗੁਰੂ ਕੇ ਸਿੱਖੋ; ਹਾਲੇ ਪੰਜ ਦਿਨ ਪੁਰਾਣੀ ਹੀ ਗੱਲ ਹੈ। ਮੁੱਖ ਮੰਤਰੀ ਤ੍ਰਿਪੁਰਾ ਦਾ ਸੰਦੇਸ਼ ਆਕਾਸ਼ਵਾਣੀ ਅਤੇ ਦੂਰਦਰਸ਼ਨ ਨੇ ਪ੍ਰਸਾਰਿਤ ਹੀ ਨਹੀਂ ਕੀਤਾ ! ਤੇ ਮੈਂ ਤਾਂ ਫਿਰ ਅਦਨਾ ਜਿਹਾ ਅਜਿਹਾ ਕ੍ਰਾਂਤੀਕਾਰੀ ਹਾਂ ਜਿਸ ਦੀ ਕੌਮ ਨੇ, ਜਿਸ ਦੀਆਂ ਪ੍ਰਾਪਤੀਆਂ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ, ਹਾਂ ਚੋਰ ਦਰਵਾਜ਼ੇ ਤੋਂ ਅਪਣਾ ਜ਼ਰੂਰ ਲਈਆਂ ਹਨ। ਇਸ ਲਈ ਮੈਨੂੰ ਹੁਣ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਮੈਂ ਆਪਣੇ ਨਿੱਜ ਲਈ ਨਹੀਂ "ਗੁਰੂ ਪੰਥ" ਲਈ ਜਿਊਂਦਾ ਅਤੇ ਉਸੇ ਨੂੰ ਹੀ ਜਵਾਬਦੇਹ ਹਾਂ।
ਤ੍ਰਿਪੁਰਾ ਦੇ ਮੁੱਖ ਮੰਤਰੀ ਨੂੰ ਆਪਣੇ ਸੰਦੇਸ਼ ਵਿਚੋਂ ਜੋ ਹਿੱਸਾ ਕੱਢ ਦੇਣ ਦਾ ਆਦੇਸ਼ ਹੋਇਆ ਸੀ ਉਹ ਹੂ- ਬਹੂ ਹੇਠਲਾ ਹੈ; ਇਸ ਨੂੰ ਮੇਰੇ ਖ਼ਤ ਨਾਲ ਜੋੜ ਕੇ ਪੜ੍ਹਨ ਦੀ ਵੀ ਖੇਚਲ ਕਰੋ ਫਿਰ ਪੰਥਕ ਕਾਜ ਦੀ ਅਹਿਮੀਅਤ ਨੂੰ ਸਮਝਿਆਂ ਜੇ :
"विविधता में एकता भारत की परंपरागत विरासत रही है. धर्म निरपेक्षता के महान मूल्यों की वजह से हम भारतीयों को एक देश के रूप में एकजुट रहने में मदद मिली. लेकिन आज धर्म निरपेक्षता की विचारधारा ख़तरे में हैं. धर्म, जाति और समुदाय के नाम पर हमारी राष्ट्रीय चेतना पर हमला करने और समाज को बांटने की कोशिशें की जा रही हैं. गाय की रक्षा के नाम पर और भारत को एक ख़ास धर्म वाले देश के रूप परिवर्तित करने के लिए भावनाओं को भड़काया जा रहा है. अल्पसंख्यक और दलित समुदाय के लोग ख़तरे में हैं. उनकी सुरक्षा की भावना को ठेस पहुंचाया जा रहा है. उनकी ज़िंदगियां ख़तरे में हैं. इन अपवित्र प्रवृत्तियों और कोशिशों को प्रश्रय नहीं दिया जा सकता. ये विध्वंसकारी कोशिशें स्वतंत्रता आंदोलन के लक्ष्यों, सपनों और आदर्शों के ख़िलाफ़ हैं. जो लोग आज़ादी की लड़ाई में साथ नहीं थे बल्कि उसे नाकाम करने की कोशिश की, जो नृशंस, क्रूर और लुटेरे अंग्रेजों के गुलामों की तरह रहे, जो राष्ट्र विरोधी ताकतों के साथ रहे, उनके अनुयायी आज भारत की एकता और अखंडता पर हमला कर रहे हैं. आज हर ईमानदार और देशभक्त भारतीय को एकीकृत भारत के विचार के प्रति प्रतिबद्ध रहने का संकल्प लेना चाहिए ताकि विध्वंसकारी षड्यंत्रों और हमलों की कोशिशों का जवाब दिया जा सके. दलित और अल्पसंख्यक समुदाय की सुरक्षा और हमारे देश की एकता और अखंडता को संरक्षित करने के लिए हमें एकजुट होकर संघर्ष करना चाहिए. ......"।
ਧੜੇਬੰਦੀ ਦੀ ਸੌੜੀ ਸਿਆਸਤ ਵਿਚ ਸਿੱਖ ਨੂੰ  ਤਾਂ ਆਪਣੇ "ਪੰਥ-ਗੁਰੂ" ਪ੍ਰਤੀ ਵੀ ਸੰਵੇਦਨਸ਼ੀਲ ਉਨ੍ਹਾਂ ਦੇ ਲੀਡਰਾਂ ਨੇ ਨਹੀਂ ਰਹਿਣ ਦਿੱਤਾ। ਮੈਂ ਅਜਿਹੀ ਸੋਚ ਵਾਲੇ ਵੀਰਾਂ ਦਾ ਵੀ ਸਤਿਕਾਰ ਕਰਦਾ ਹਾਂ ਤੇ ਅਰਦਾਸ ਵੀ ਕਰਦਾ ਹਾਂ ਕਿ ਉਹ ਆਪਣੀ ਕੌਮ ਪ੍ਰਤੀ ਬਿਬੇਕਤਾ ਦੀ ਬਿਰਤੀ ਨੂੰ ਸੁਤੰਤਰ ਚੇਤਨਾ ਵਿਚ ਧੁਰ ਅੰਦਰ ਜਗਾਉਣ। ਈਰਖਾ, ਨਫ਼ਰਤ ਅਤੇ ਸ਼ਰੀਕੇ ਦੀ ਵੀ ਹੱਦ ਹੁੰਦੀ ਹੈ, ਜੇ ਇਹ ਅਉਗੁਣ ਤੁਹਾਡੇ ਵਜੂਦ ਨੂੰ ਹੀ ਖ਼ਾਹ ਜਾਣ ਵਾਲੇ ਰਾਖਸ਼ ਬਣ ਜਾਣ ਤਾਂ ਇਨ੍ਹਾਂ ਨੂੰ ਆਪਣੀ ਜਿੰਦ ਜਾਣ ਲਈ ਤਿਆਗਣਾ ਪੈਂਦਾ ਹੈ ਪਰ ਲਗਦੈ ਸਿੱਖ ਕੌਮ ਪ੍ਰਤੀ ਵਿਸਾਹ ਘਾਤ ਕਮਾਉਂਦੇ ਹੋਏ ਸਿੱਖ ਸਮਾਜ ਦੇ ਅਜਿਹੇ ਧੜੇ ਪਾਲਨ ਵਾਲੇ ਲੋਕ ਆਪਣੀ ਅਜਿਹੀ ਹੀ ਸੰਕੀਰਨ ਸੋਚ ਨੂੰ ਹਿੱਕ ਵਿਚ ਲੈ ਕੇ ਕੌਮ ਨੂੰ ਮਰਵਾਉਣਾ ਪਸੰਦ ਕਰਦੇ ਹਨ.....
ਦੂਜਾ ਪ੍ਰਮਾਣ ਵੀ ਪੇਸ਼ ਹੈ । ਜੋ ਮੈਂ ਖ਼ਤ ਵਿਚ ਲਿਖਿਆ ਹੈ ਉਸ ਨੂੰ ਭਾਰਤ ਦੀਆਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਸਿੱਧੇ ਤੌਰ ਤੇ ਸਵੀਕਾਰ ਕਰ ਲਿਆ ਹੈ । ਖ਼ਬਰ ਪੇਸ਼ ਹੈ - 0 0 | view user : 287
Posted by on  | under General

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by