Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: JANUARY 2014


ਸ. ਬਲਬੀਰ ਸਿੰਘ ਸੂਚ ਦੇ ਹੀਣਤਾ ਪ੍ਰਗਟਾਏ ਵਿਚਾਰਾਂ ਦਾ ਜਾਵਬ
Share this Article



 ਵਿਰਚੁਅਲ ਲਾਈਫ਼ (Virtual Life )  ਦੀ ਸਭਿਅਤਾ ਅਤੇ ਆਚਰਣ ਹੀਣਤਾ
ਕਈ ਗੱਲਾਂ ਦਾ ਬੜਾ ਅਚੰਭਾ ਹੁੰਦਾ ਹੈ। ਤੇ ਜਦੋਂ ਕੋਈ ਸਿੱਖ ਆਪਣੇ ਆਪ ਨੂੰ ਵਿਚਾਰਵਾਨ ਕਹੇ ਤੇ ਫਿਰ ਕੰਮ ਅਤੇ ਆਚਰਣ ਵਿਚਾਰ ਹੀਣਤਾ ਦਾ ਪ੍ਰਗਟਾਏ ਤਾਂ ਅਚੰਭਤ ਕਰ ਦੇਣ ਵਾਲਾ ਅਫਸੋਸ ਹੁੰਦਾ ਹੈ। ਕੁਝ ਅਜਿਹਾ ਹੀ ਆਪਣੇ ਆਚਰਣ ਦਾ ਪ੍ਰਗਟਾਵਾ ਸ. ਬਲਬੀਰ ਸਿੰਘ ਸੂਚ ਜੀ ਨੇ ‘ਸਿੱਖ ਵਿਚਾਰ ਮੰਚ’ ਵਲੋਂ ਕੀਤਾ ਹੈ।
ਮੈਂ ਪਾਠਕਾਂ ਨੂੰ ਪਹਿਲਾਂ ਦੱਸਣਾ ਚਾਹੁੰਦਾ ਹਾਂ ਕਿ ਇਨ੍ਹਾਂ ਦੀਆਂ ਮੇਰੇ ‘ਨਿਜੀ ਮੇਲ ਬਾਕਸ’ ਵਿੱਚ ਰੋਜ਼ਾਨਾ 4 ਤੋਂ ਵੱਧ ਮੇਲ ਆ ਰਹੀਆਂ ਸਨ। ਮੈਂ ਇਨ੍ਹਾਂ ਨੂੰ ਨਿਮਰਤਾ ਸਹਿਤ ਕਿਹਾ ਕਿ ‘ਮੇਰਾ ਇਹ ਨਿਜੀ ਮੇਲ ਪਤਾ ਹੈ ਇਸ ਲਈ ਇਸ ਨੂੰ ਆਪਣੀ ਬਲਕ ਮੇਲਿੰਗ ਲਿਸਟ ਵਿੱਚ ਅਨ ਸਬਸਕ੍ਰਾਈਬ ਕਰਨ ਦੀ ਕਿਰਪਾ ਕਰੋ’ ।
ਜਨਾਬ ਇਸ ਇਤਨੀ ਕੁ ਗੱਲ ਤੋਂ ਭੜਕ ਗਏ ਤੇ ਆਪਣੇ ਕਪੜਿਆਂ, ਸੋਚ, ਵਿਚਾਰ, ਆਚਰਣ ਅਤੇ ਬਿਬੇਕ ਤੋਂ ਬਾਹਰੇ ਹੋ ਕੇ ਅਧਾਰ ਹੀਣ, ਸੁਣੀਆਂ ਸੁਣਾਈਆਂ, ਮੂਰਖਤਾਪੂਰਨ, ਤੱਥਾਂ ਅਤੇ ਸਬੂਤਾਂ ਤੋਂ ਰਹਿਤ ਆਰੋਪਾਂ ਅਤੇ ਦੂਸ਼ਣਾਂ ਤੇ ਉਤਾਰੂ ਹੋ ਗਏ। ਮੈਨੂੰ ਪਤਾ ਨਹੀਂ ...



0 0 | view user : 582
Posted by Atinderpal Singh on 31.01.14 02:48  | under General
comments (1)

ਰਾਜ ਨਹੀਂ ਲੋਕ ਸੇਵਾ
Share this Article

ਰਾਜ ਨਹੀਂ ਲੋਕ ਸੇਵਾ


ਰਾਜ ਨਹੀਂ ਲੋਕ ਸੇਵਾ

ਪੰਜਾਬੀਆਂ ਦਾ ਮਾਣ
ਜੱਥੇਦਾਰਾਂ ਦੀ ਸ਼ਾਨ
ਫਖਰ ਏ ਕੌਮ
ਵਾਹ ਵਾਹ 
ਇਹ ਤਾਂ ਪੰਜਾਬੀਆਂ ਦਾ
ਹੀਰੋ ਮਹਾਨ ਹੈ ।
ਚਾਲ੍ਹੀ ਚੋਰਾਂ ਵਾਲਾ ਅਲੀਬਾਬਾ 
ਜਿਸਦਾ ਉਸਤਾਦ ਹੈ
ਜੇਲ੍ਹ ਯਾਤਰਾ ਦੌਰਾਨ
ਨਟਵਰਲਾਲ ਤੋਂ ਜਿੰਨ੍ਹੇ ਵਿੱਦਿਆ ਲਈ
ਮੱਕਾਰੀ ਨੂੰ ਜਿਨ੍ਹੇ ਹੈ ਮਾਤ ਪਾਈ
ਡਰਗ ਦੀ ਕਬੱਡੀ ਨੂੰ ਹੈ
ਮਾਂ ਜਾਈ ਖੇਡ ਬਣਾਈ
ਸ਼ਰਾਬ ਦੇ ਥੌਕ ਵਿਉਪਾਰ ਨੂੰ ਜਿਹੜਾ
ਕੁਰਸੀ ਤੇ ਬਹਿ ਕੇ
ਪਰਦੇ ਪਿੱਛੋਂ ਚਲਾਉਂਦਾ ਹੈ
ਬਿਨਾਂ ਪਰਮਿਟ ਜਿਹੜਾ
ਸੈਂਕੜੇ ਬਸਾਂ ਚਲਾਉਂਦਾ ਹੈ
ਰਾਜ ਦੇ ਸਾਰੇ ਡੀ.ਟੀ.ਓ
ਜਿਸਦੀਆਂ ਬਸਾਂ ਵਿੱਚ
ਮੁਫ਼ਤ ਦਾ ਡੀਜ਼ਲ ਭਰਦੇ ਨੇ 
ਸ਼ਹਿਰ ਦੇ ਸਾਰੇ ਗੁੰਡੇ
ਅਤੇ ਅਫ਼ਸਰ 
ਜਿਸ ਨੂੰ ਹਫ਼ਤਾ ਭਰਦੇ ਨੇ
ਉਸੇ ਨਾਚੀਜ਼ ਨੂੰ ਸਰਕਾਰ ਦਾ
ਮੁੱਖੀ ਕਹਿੰਦੇ ਨੇ ।
ਜਿਹੜਾ ਲਾਲ ਬੱਤੀ ਵਿੱਚ ਬਹਿ ਕੇ
ਨੀਲੀਆਂ ਬੱਤੀਆਂ ਦੇ ਰੋਹਬ ਨਾਲ
ਸਭਨਾ ਨੂੰ ਬੱਤੀ ਲਾ ਕੇ
ਰਾਜ ਦੀ ਲੋਕ ਕਮਾਈ ਦੀ ਮਲਾਈ
ਸਾਰੀ ਛੱਕਦਾ ਹੈ
ਰਾਜ ਨਹੀਂ ਉਹ ਤਾਂ
ਲੋਕ ਸੇਵਾ ਕਰਦਾ ਹੈ
ਅਜਿਹੇ ‘ਦਰਵੇਸ਼’ ਸਿਆਸਤਦਾਨ ਦਾ
ਹਰ ਪੰਜਾਬੀ ਪਾਣੀ ਭਰਦਾ ਹੈ
ਪੰਜਾਬ, ਪੰਜਾਬੀ, ਪੰਜਾਬੀਅਤ ਦਾ
ਇਹ ਧਰਮ ਸੇਵਕ
ਵੰਸ਼ਵਾਦੀ ਰਾਜਨੀਤੀ ਦਾ
ਕੌਮੀ ਭਲਾਈ ਖ਼ਾਤਰ 
ਨਿਰਸਵਾਰਥ ਵਿਉਪਾਰ ਕਰਦਾ ਹੈ।

-ਅਤਿੰਦਰ ਪਾਲ ਸਿੰਘ



0 0 | view user : 487
Posted by Atinderpal Singh on 22.01.14 05:48  | under General
comments (1)


[home] 1-2 of 2




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by