Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: NOVEMBER 2015


ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ
Share this Article

ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ


 
ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ

ਇਨ੍ਹਾਂ ਇਕੱਠਾਂ ਦੀ ਕਾਰਗੁਜ਼ਾਰੀ ਨੇ ਬਤੌਰ ਸਿੱਖ ਮਨੁੱਖ ਮੇਰੇ ਅੱਲੇ ਜ਼ਖ਼ਮਾਂ ਨੂੰ ਖੁਰਚ ਕੇ ਰਿਸਣ ਲਾ ਦਿੱਤਾ ਹੈ। ਮੇਰੇ ਅਸਹਿ ਦੁਖਦੇ ਦਰਦ ਨੂੰ ਵਧਾਉਣ ਤੋਂ ਸਿਵਾ ਕਿਸੇ ਪਾਸ ਵੀ ਕੋਈ ਇਲਾਜ ਨਹੀਂ ਜਾਂ ਕਹਿ ਲਵੋ ਕਿ ਇਹ ਲੋਕ ਇਲਾਜ ਕਰਨਾ ਹੀ ਨਹੀਂ ਚਾਹੁੰਦੇ ?  ਮੈਨੂੰ ਹਮੇਸ਼ਾ ਇੰਜ ਕਿਉਂ ਜਾਪਦਾ ਹੈ ਕਿ ਜਿਵੇਂ ਇਹ ਲੋਕ ਮੇਰੇ ਅੱਲੇ ਰਿਸਦੇ ਜ਼ਖ਼ਮਾਂ ਤੇ ਆਪੋ ਆਪਣੇ ਸਵਾਰਥਾਂ ਦੀਆਂ ਕੁਰਸੀਆਂ ਖਿੱਚਦੇ ਸਿਰਫ਼ ਸੱਤਾ ਦੀ ਸਿਆਸਤ ਲਈ ਸ਼ੋਸ਼ਣ ਕਰਦੇ ਹਨ। ਕੀ ਮੈਂ ਇਹੋ ਕਰਵਾਉਣ ਵਾਸਤੇ ਹੀ ਸਿੱਖ ਜੰਮਿਆਂ ਹਾਂ ?
ਜੇ ਮੈਂ ਦੋਹਾਂ ਵਿਚ ਫ਼ਰਕ ਲੱਭਦਾ ਹਾਂ ਤਾਂ ਉਹ ਮੈਨੂੰ ਮਿਲਦਾ ਨਹੀਂ । ਸਰਬੱਤ ਖ਼ਾਲਸਾ, ਸਰਬੱਤ ਦਾ ਖ਼ਾਲਸਾ ਨਹੀਂ ਸੀ, ਤੇ ਇਹ ਸਦਭਾਵਨਾ ਰੈਲੀ ਵਿਚ ਕਿਤੇ ਕੋਈ ਸਦਭਾਵਨਾ ਨਹੀਂ ਸੀ ! 
ਸਰਬੱਤ ਖ਼ਾਲਸਾ ਵਿਖੇ ਗੁਰੂ ਪੰਥ ਦੇ ਬਾਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਕਤਲ ਤੋਂ ਦੁਖੀ ਕੁੱਝ ਹਾਸਲ ਕਰਨ ਸੰਗਤ ਇਕੱਠੀ ਹੋਈ ਸੀ ਤੇ ਧੜੇਬੰਦੀਆਂ ਦੇ ਚੌਧਰੀਆਂ ਨੇ ਆਪਣੀ ਸੱਤਾ ਲਾਲਸਾ ਪੂਰੀ ...0 0 | view user : 1173
Posted by Atinderpal Singh on 24.11.15 03:06  | under ਅਕਾਲੀ ਅਤੇ ਪੰਥ
comments (0)

ਸਰਬੱਤ ਖ਼ਾਲਸਾ ਨਵੰਬਰ 2015 –ਮੇਰਾ ਪੱਖ
Share this Article

ਸਰਬੱਤ ਖ਼ਾਲਸਾ ਨਵੰਬਰ 2015 –ਮੇਰਾ ਪੱਖ


ਸਰਬੱਤ ਖ਼ਾਲਸਾ ਨਵੰਬਰ 2015 –ਮੇਰਾ ਪੱਖ

6-7 ਅਤੇ 8 ਨਵੰਬਰ ਨੂੰ ਮੈਨੂੰ ਅਸਟ੍ਰੇਲੀਆ, ਅਮਰੀਕਾ, ਕਨੈਡਾ, ਨਿਉਜ਼ੀਲੈਂਡ ਅਤੇ ਜਰਮਨੀ ਤੋਂ ਕੁੱਝ ਸਿੰਘਾਂ ਨੇ ਫ਼ੋਨ ਕਰ ਕੇ ਬਹਿਸ ਕੀਤੀ ਕਿ ਮੈਂ ਸਰਬੱਤ ਖ਼ਾਲਸਾ ਵਿਚ ਜ਼ਰੂਰ ਜਾਵਾਂ। ਇਨ੍ਹਾਂ ਸਭਨਾਂ ਨੂੰ ਮੈਂ ਸਨਿਮਰ ਬੇਨਤੀ ਕੀਤੀ ਕਿ ਜਿਹੜੀਆਂ ਇਨ੍ਹਾਂ ਆਗੂਆਂ ਦੀਆਂ ਮੀਟਿੰਗਸ ਹੁੰਦੀਆਂ ਰਹੀਆਂ ਉਨ੍ਹਾਂ ਵਿਚ ਫ਼ਤਹਿਗੜ੍ਹ ਸਾਹਿਬ ਜਾ ਕੇ ਦਾਸ ਨੇ ਆਪਣੇ ਲਿਖਤ ਵਿਚਾਰ ਕਿਤਾਬੀ ਰੂਪ ਵਿਚ ਦੇਣ ਦਾ ਫ਼ੈਸਲਾ ਕੀਤਾ ਅਤੇ ਇਨ੍ਹਾਂ ਤਕ "ਸਿੱਖ ਧਰਮ ਨੂੰ ਦਰ ਪੇਸ਼ ਸੰਕਟਾਂ ਦਾ ਸਦੀਵੀ ਹੱਲ, ਗੁਰਿਆਈ ਗੁਰੂ ਪੰਥ ਦਾ ਸਿੱਖ ਸੰਕਲਪ” ਨਾਮੀ ਲਿਖਤ ਬੱਧ ਪੁਸਤਕ ਪੁੱਜਦਾ ਕਰ ਦਿੱਤੀ। ਇਸ ਦੇ ਬਾਵਜੂਦ ਜਦ ਸਰਬੱਤ ਖ਼ਾਲਸਾ ਸੱਦਣ ਵਾਲੀ ਕਮੇਟੀ ਨੇ ਸਭ ਨੂੰ ਫ਼ੋਨ ਕਰ ਕੇ ਜਾਂ ਜਾਤੀ ਤੌਰ ਤੇ ਮਿਲ ਕੇ ਮੀਟਿੰਗਾਂ ਵਿਚ ਆਉਣ ਲਈ ਬੇਨਤੀਆਂ ਕੀਤੀਆਂ ਹਨ ਤਾਂ ਸਾਨੂੰ ਤਾਂ ਕਿਸੇ ਨੇ ਵੀ ਕੋਈ ਵੀ ਸੱਦਾ ਕਿਸੇ ਵੀ ਰੂਪ ਵਿਚ ਨਹੀਂ ਦਿੱਤਾ, ਫਿਰ ਅਸੀਂ ਕਿਵੇਂ ਸ਼ਾਮਲ ਹੋ ਕੇ ਆਪਣੀ ਰਾਏ ਦਰਜ ਕਰਵਾਈਏ ? ਇਨ੍ਹਾਂ ਕਿਹਾ ਕਿ ਤੁਹਾਨੂੰ ਸੱਦਾ ...5 1 | view user : 1001
Posted by Atinderpal Singh on 12.11.15 03:01  | under ਅਕਾਲੀ ਅਤੇ ਪੰਥ
comments (2)

ਸਰਬੱਤ ਖ਼ਾਲਸਾ ਦੇ ਨਾਂ ਤੇ ਵੇਖੋ ਪੰਥ “ਗੁਰੂ ਪੰਥ” ਨੂੰ ਹਰਾਉਣ ਤੁਰਿਆ
Share this Article

ਸਰਬੱਤ ਖ਼ਾਲਸਾ ਦੇ ਨਾਂ ਤੇ ਵੇਖੋ ਪੰਥ “ਗੁਰੂ ਪੰਥ” ਨੂੰ ਹਰਾਉਣ ਤੁਰਿਆ


ਵੇਖੋ ਪੰਥ "ਗੁਰੂ ਪੰਥ” ਨੂੰ ਹਰਾਉਣ ਤੁਰਿਆ 
ਜੇ ਸਿੱਖ "ਪੰਥ ਗੁਰੂ ਦੀ ਗੁਰਿਆਈ” ਨੂੰ ਨਾ ਮਾਰੇ ਤਾਂ ਖ਼ਾਲਸਾ ਕਦੇ ਨਾ ਹਾਰੇ।
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
"ਸਿਰੀ ਰਾਗੁ ਮਹਲਾ 1 ਘਰੁ 4॥ ਏਕੁ ਸੁਆਨੁ ਦੁਇ ਸੁਆਨੀ ਨਾਲਿ॥ ਭਲਕੇ ਭਉਕਹਿ ਸਦਾ ਬਇਆਲਿ॥ ਕੂੜੁ ਛੁਰਾ ਮੁਠਾ ਮੁਰਦਾਰੁ॥ ਧਾਣਕ ਰੂਪਿ ਰਹਾ ਕਰਤਾਰ॥1॥” ਹੇ ਕਰਤਾਰ ! ਮੈਂ ਸਾਂਸੀਆਂ ਵਾਲੇ ਰੂਪ ਵਿਚ ਤੇਰੀ ਨਸੀਹਤ ਤੋਂ ਬਾਗ਼ੀ ਹਮੇਸ਼ਾ ਡਰਾਉਣੇ ਵਿਗੜੇ ਰੂਪ ਵਾਲਾ ਹਰਾਮਖ਼ੋਰ ਬਣਿਆ ਰਹਿੰਦਾ ਹਾਂ। ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਫਸਾ ਕੇ ਕਿਵੇਂ ਠਗਾਂ? ਇਸੇ ਲਈ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੈ। ਮੈਂ ਪਰਾਇਆ ਹੱਕ ਖਾਂਦਾ ਹਾਂ। ਮੈਂ ਵਿਕਾਰੀ ਹਾਂ। ਮੈਂ ਰੱਬ ਦਾ ਚੋਰ ਹਾਂ ਤੇ ਆਪਣੇ ਨਾਲ ਧਰਮ ਦੇ ਪਾਖੰਡ ਰਾਹੀਂ ਲੋਕਾਂ ਨੂੰ ਠੱਗਣ ਵਾਸਤੇ ਕੁੱਤਾ ਅਤੇ ਕੁੱਤੀਆਂ ਨਾਲ ਰੱਖ, ਛੁਰਾ ਹੱਥ ਵਿਚ ਲਈ ਫਿਰਦਾ ਹਾਂ। ਗੁਰੂ ਗ੍ਰੰਥ ਸਾਹਿਬ ਦੀ ਦੇ ਪੰਨਾ 24 ਤੇ ਦਰਜ ਇਹ ਆਚਰਨ ਸਾਡਾ ਸਿੱਖ ਆਗੂਆਂ ਦਾ ਧਰਮ ਬਣ ਚੁੱਕਾ ਹੈ। ਇਸੇ ਲਈ ਜੋ ਝੂਠ ਹੈ ਉਸ ਨੂੰ ਸੱਚ ਬਣਾ ਦਿੱਤਾ ...5 1 | view user : 817
Posted by Atinderpal Singh on 09.11.15 02:07  | under ਅਕਾਲੀ ਅਤੇ ਪੰਥ
comments (0)

ਸਰਬੱਤ ਖ਼ਾਲਸਾ ਬਾਦਲ ਦਾ ਜਾਂ ਪੰਥ ਦਾ ?
Share this Article

ਸਰਬੱਤ ਖ਼ਾਲਸਾ ਬਾਦਲ ਦਾ ਜਾਂ ਪੰਥ ਦਾ ?


ਸਰਬੱਤ ਖ਼ਾਲਸਾ ਬਾਦਲ ਦਾ ਜਾਂ ਪੰਥ ਦਾ ?

ਪੰਥ ਅਤੇ "ਪੰਥਕ” ਸਲੋਗਨ ਹੇਠਾਂ, ਸਿੱਖ ਕੌਮ ਦੇ ਅੰਦਰੂਨੀ ਹਾਲਾਤ ਲਗਭਗ ਇੱਕ ਸਦੀ ਤੋਂ ਸੱਤਾਧਾਰੀ ਧਿਰਾਂ ਦੀ ਗੱਲ ਪੁਗਾਉਂਦੇ ਅਤੇ ਉਨ੍ਹਾਂ ਦੀਆਂ ਸਾਜ਼ਿਸ਼ਾਂ ਦੇ ਸ਼ਿਕਾਰ ਚੱਲਦੇ ਆ ਰਹੇ ਹਨ। ਆਪਣੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਹੀਦ ਕਰਵਾਉਣ ਉਪਰੰਤ ਅੱਜ ਫਿਰ ਸਿੱਖ ਉਸੇ ਹੀ ਕੁਰਾਹੇ ਤੇ ਖੜੇ ਹਨ। 
"ਗੁਰੂ ਦੀ ਸ਼ਹੀਦੀ” ਤੇ ਪੈਰ ਧਰ ਕੇ, ਧੜੇਬੰਦੀਆਂ ਦੀ ਲੜਾਈ ਅੰਦਰ ਆਪਣੇ ਧੜੇ ਦੀ ਸਰਦਾਰੀ ‘ਵੱਡੀ’ ਕਰਨ ਲਈ ਇੱਕ ਧਿਰ ਵੱਲੋਂ ਸਰਬੱਤ ਖ਼ਾਲਸਾ ਸੱਦਿਆ ਜਾ ਰਿਹਾ ਹੈ । ਇਹ ਸਿੱਖ ਲੀਡਰਸ਼ਿਪ ਅੰਦਰ ਆਪੋ ਆਪਣੇ ‘ਸਰਵਾਈਵਲ’ ਦੀ ਜੰਗ ਹੈ। ਇਸੇ ਲਈ ਕੁੱਝ ਧਿਰਾਂ ਇਸ ਦਾ ਬਿਨਾਂ ਕਿਸੇ ਸਿਧਾਂਤ ਅਤੇ ਬਦਲ ਤੋਂ ਵਿਰੋਧ ਕਰ ਰਹੀਆਂ ਹਨ। ਪਰ ਇਨ੍ਹਾਂ ਦੋਹਾਂ ਵਿਚਕਾਰ ਜਿਹੜੀ ਅਚੰਭੇ ਵਾਲੀ ਗੱਲ ਹੈ, ਉਸ ਵੱਲ ਕੋਈ ਵੀ ਸਿੱਖ ਆਪਣੀ ਜਜ਼ਬਾਤੀ ਜੋਸ਼ ਦੀ ਦਲੇਰੀ ਦੀ ਅੰਧਤਾ ਵਿਚ ਧਿਆਨ ਹੀ ਨਹੀਂ ਦੇ ਰਿਹਾ ਕੀ ਸੱਦੇ ਜਾ ਰਹੇ ਸਰਬੱਤ ਖ਼ਾਲਸਾ ਦਾ ਦਿੱਲੀ ਸਰਕਾਰ ‘ਚੁੱਪ’ ਰਹਿ ਕੇ ਕਿਉਂ ...0 0 | view user : 660
Posted by Atinderpal Singh on 07.11.15 06:03  | under ਅਕਾਲੀ ਅਤੇ ਪੰਥ
comments (0)

ਢਾਈ ਕਰੋੜ ਦੀ ਆਬਾਦੀ ਵਾਲੀ ਸਿੱਖ ਕੌਮ ਆਪਣੇ ਵਿਚੋਂ ਚੰਦ ਕੁ “ਨਿਰੋਲ ਮਨੁੱਖ ਸਿੱਖ” ਆਗੂਆਂ ਦੀ ਭਾਲ ਨਹੀਂ ਕਰ ਸਕਦੀ ? ਵਰਤਮਾਨ ਸਮੇਂ ਦੀ ਇਹੋ ਸ਼੍ਰੋਮਣੀ ਵੰਗਾਰ ਹੈ ।
Share this Article

ਢਾਈ ਕਰੋੜ ਦੀ ਆਬਾਦੀ ਵਾਲੀ ਸਿੱਖ ਕੌਮ ਆਪਣੇ ਵਿਚੋਂ ਚੰਦ ਕੁ “ਨਿਰੋਲ ਮਨੁੱਖ ਸਿੱਖ” ਆਗੂਆਂ ਦੀ ਭਾਲ ਨਹੀਂ ਕਰ ਸਕਦੀ ? ਵਰਤਮਾਨ ਸਮੇਂ ਦੀ ਇਹੋ ਸ਼੍ਰੋਮਣੀ ਵੰਗਾਰ ਹੈ ।


"ਸ਼ਬਦ ਨੂੰ ਗੁਰੂ” ਮੰਨਣ ਵਾਲੇ ਸਿੱਖਾਂ ਨੂੰ ਇਤਰਾਜ਼ ਹੈ ਕਿ ਮੈਂ ‘ਅੱਖਰਾਂ ਰਾਹੀਂ ਕਿਤਾਬ ਘੜਦਾ ਰਿਹਾ’, ਸੜਕਾਂ ਤੇ ਧਰਨਿਆਂ ਵਿਚ ਕਿਉਂ ਨਹੀਂ ਆਇਆ ?
ਢਾਈ ਕਰੋੜ ਦੀ ਆਬਾਦੀ ਵਾਲੀ ਸਿੱਖ ਕੌਮ ਆਪਣੇ ਵਿਚੋਂ ਚੰਦ ਕੁ "ਨਿਰੋਲ ਮਨੁੱਖ ਸਿੱਖ” ਆਗੂਆਂ ਦੀ ਭਾਲ ਨਹੀਂ ਕਰ ਸਕਦੀ ? ਵਰਤਮਾਨ ਸਮੇਂ ਦੀ ਇਹੋ ਸ਼੍ਰੋਮਣੀ ਵੰਗਾਰ ਹੈ ।

ਵਰਤਮਾਨ ਔਂਕੜ ਦੀ ਘੜੀ ਵਿਚ ਸਿੱਖ ਲੀਡਰਸ਼ਿਪ ਨੂੰ ਸਿਰ ਜੋੜ ਕੇ "ਖ਼ਾਲਸਾ ਪੰਥ” ਦਾ ਭਵਿੱਖ ਸੁਰੱਖਿਅਤ ਕਰਨ ਲਈ ਬਦਲ ਲੱਭਣ ਵਾਲੇ ਪਾਸੇ ਪੈਣਾ ਚਾਹੀਦਾ ਹੈ।  ਸਭ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ‘ਸਰਬੱਤ ਖ਼ਾਲਸਾ’, ਜਾਂ ਸੜਕਾਂ ਤੇ ਆ ਕੇ, ਜਾਂ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਕੇ ਹੁਣ ਕੌਮ ਦਾ ਭਵਿੱਖ ਸੁਰੱਖਿਅਤ ਨਹੀਂ ਹੋ ਸਕਦਾ । ਉਨ੍ਹਾਂ ਜਥੇਬੰਦੀਆਂ ਦੇ ਉਨ੍ਹਾਂ ਹੀ ਲੀਡਰਾਂ ਰਾਹੀਂ ਤਾਂ ਹੁਣ ਸਿੱਖ ਕੌਮ ਦਾ ਭਵਿੱਖ ਕਦੇ ਵੀ ਨਹੀਂ ਸਿਰਜਿਆਂ ਜਾ ਸਕਦਾ ਜਿਨ੍ਹਾਂ ਨੇ ਜੂਨ ’84 ਤੋਂ ਲੈ ਕੇ ਵਰਤਮਾਨ ਤਕ ਸਿੱਖ ਸੰਘਰਸ਼ ਨੂੰ ਹੁੰਦੀ ਪ੍ਰਾਪਤੀ ਤੋਂ ਮੁਨਕਰ ਕਰਵਾ ਕੇ ਹਰ ਪੱਖ ਦੇ ਹਰ ਮੁਕਾਮ ਤੋਂ ...comments (0)


[home] 1-5 of 5
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by