Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: FEBRUARY 2014


ਯੱਕਦਮ ਫੈਸਲਾਕੁਨ ਨਿਰਣਿਆਂ ਦੀ ਲੋੜ- ਜੰਮੂ-ਕਸ਼ਮੀਰ ਦੇ ਸਿੱਖ ਦੇ ਭਵਿੱਖ, ਹੱਕ, ਹਕੂਕ ਨੂੰ ਮੁਕਾਇਆ ਜਾ ਰਿਹਾ ਹੈ
Share this Article

ਯੱਕਦਮ ਫੈਸਲਾਕੁਨ ਨਿਰਣਿਆਂ ਦੀ ਲੋੜ- ਜੰਮੂ-ਕਸ਼ਮੀਰ ਦੇ ਸਿੱਖ ਦੇ ਭਵਿੱਖ, ਹੱਕ, ਹਕੂਕ ਨੂੰ ਮੁਕਾਇਆ ਜਾ ਰਿਹਾ ਹੈ


ਹੰਗਾਮੀ ਹਰਕਤ ਦੀ ਲੋੜ ਆਣ ਖੜੀ ਹੈ
ਜੰਮੂ-ਕਸ਼ਮੀਰ ਦੇ ਸਿੱਖ ਦੇ ਭਵਿੱਖ, ਹੱਕ, ਹਕੂਕ ਨੂੰ ਮੁਕਾਇਆ ਜਾ ਰਿਹਾ ਹੈ 
ਜੰਮੂ-ਕਸ਼ਮੀਰ ਦੇ ਸਿੱਖਾ ਸਾਹਮਣੇ ਦ੍ਰਿੜ ਇੱਕ ਜੁਟਤਾ ਨਾਲ ਇਤਿਹਾਸਕ ਫੈਸਲਿਆਂ ਦੀ ਘੜੀ ਦਰਵਾਜੇ ਤੇ ਆਨ ਖੜੀ ਦਸਤਕ ਦੇ ਚੁਕੀ ਹੈ।ਜੇ ਇਹ 1947 ਵਾਲੀ ਜਾਂ ਪੰਜਾਬ ਦੇ ਲੀਡਰਾਂ ਵਾਲੀ ਗਲਤੀ ਕਰ ਗਏ ਤਾ ਆਪਣਾ ਭਵਿੱਖ ਅਤੇ ਬੱਚਿਆਂ ਦੀ ਆਉਣ ਵਾਲੀ ਨਸਲ ਦਾ ਭਵਿੱਖ ਆਪਣੇ ਹੱਥੀ ਆਪਣੇ ਗਲਤ ਮਨੋਬਿਰਤੀ ਕਾਰਨ ਕਤਲ ਕਰ ਜਾਣਗੇ ।
ਮੇਰੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਮੈਂ ਪੰਥਕ ਹਿਤਾਂ ਨੂੰ ਮਾਰ ਮੁਕਾਉਣ ਵਾਲੀ ਹਰ ਇੱਕ ਕੋਸ਼ਿਸ਼ ਨੂੰ ਸਮੇਂ ਸਿਰ ਪੰਥ ਦੇ ਸਨਮੁਖ ਰੱਖਾਂ ਤੇ ਪੰਥ ਨੂੰ ਸਿੱਖਾਂ ਨੂੰ ਸਮੇਂ ਸਿਰ ਹੀ ਨਹੀਂ ਸਗੋਂ ਸਮੇਂ ਤੋਂ ਬਹੁਤ ਪਹਿਲਾਂ ਸੁਚੇਤ ਕਰਾਂ ਤਾ ਜੋ ਉਹ ਸੰਭਲ ਕੇ ਆਪਣਾ ਭਵਿੱਖ ਬਚਾ ਸਕਣ। ਅਜਿਹੇ ਹੀ ਹਾਲਾਤ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਬਣ ਚੁਕੇ ਹਨ। ਮੈਂ 14 ਤੋਂ 20 ਫਰਵਰੀ 2014 ਨੂੰ ਕਮਲਜੀਤ ਕੌਰ ਨਾਲ ਜੰਮੂ ਕਸ਼ਮੀਰ ਰਾਜ ਦਾ ਦੌਰਾ ਕੀਤਾ ਹੈ । ਇਸ ਫੇਰੀ ਦਾ ਮੁੱਖ ...0 0 | view user : 775
Posted by Atinderpal Singh on 28.02.14 22:55  | under ਕਰੰਟ ਜਾਂ ਸੱਜਰੇ ਮਸਲੇ
comments (2)

ਸਿੱਖ ਨੇਤਾ ਘਸਿਆਰੇ ਅਤੇ ਗੁਲਾਮ ਹਨ ਸਾਬਤ ਕਰ ਗਈ ਮੋਦੀ ਦੀ ਜਗਰਾਓ ਰੈਲੀ
Share this Article

ਸਿੱਖ ਨੇਤਾ ਘਸਿਆਰੇ ਅਤੇ ਗੁਲਾਮ ਹਨ ਸਾਬਤ ਕਰ ਗਈ ਮੋਦੀ ਦੀ ਜਗਰਾਓ ਰੈਲੀਸਿੱਖ ਸਿਆਸਤਦਾਨਾਂ ਦੀ ਕੌਮ ਨਾਲ ਧੋਖਾ ਧੜੀ, ਸਿਆਸੀ ਘਸਿਆਰਾ ਪਨ ਤੇ ਪਿੱਛ ਲੱਗ ਚਾਪਲੂਸੀ ਨਾਲ ਕੁਰਸੀ ਲਈ ਪੰਥ ਨੂੰ ਵੀ ਮੁਕਾ ਦੇਣ ਦੀ ਮਨੋਬਿਰਤੀ ਅਤੇ ਸਿਆਸਤ ਨੂੰ ਜ਼ਾਹਰ ਕਰ ਗਈ ਮੋਦੀ ਦੀ ਜਗਰਾਓ ਰੈਲੀ

23 ਫਰਵਰੀ 2014 ਦੀ ਦੁਪਹਿਰ ਨੇ ਅਕਾਲੀ ਦਲ ਵੱਲੋਂ ਰੱਖੀ ‘ਫ਼ਤਹਿ ਰੈਲੀ’ ਨੂੰ ਕੌਮੀ ਪੰਥਕ ਰਾਜਨੀਤੀ ਦੇ ਦ੍ਰਿਸ਼ਟੀਕੋਣ ਤੋਂ ‘ਖ਼ਤਾਹ ਰੈਲੀ’ ਸਾਬਤ ਕਰ ਕੇ ਸਿੱਖ ਦੇ ਭਾਰਤ ਅੰਦਰ ਅਕਾਲੀ ਅਗਵਾਈ ਵਿੱਚ ਲਗਾਤਾਰ ਘਸਿਆਰਾ, ਗਿੜਗਿੜਾਉਂਦਾ ਅਤੇ ਦੋਇਮ ਦਰਜੇ ਤੋਂ ਵੀ ਹੇਠਾਂ ਜਾਂਦਾ ਭਵਿੱਖ ਸਾਹਮਣੇ ਲੈ ਆਉਂਦਾ ਹੈ। ਜਿਵੇਂ ਮੋਮਿਨ ਬਣਨ ਲਈ ਖ਼ਤਨਾ ਜਰੂਰੀ ਹੈ ਉਂਝ ਹੀ ਸੱਤਾ ਤੇ ਬੈਠਣ ਲਈ ਸਿੱਖ ਨੂੰ ਪਹਿਲਾਂ ਸਰੇ ਬਾਜ਼ਾਰ ਘੀਸੀ ਕਰਵਾਉਣਾ ਜਰੂਰੀ ਹੈ ਤੇ ਉਹ ਅਕਾਲੀ ਦਲ ਨੇ ਮੋਦੀ ਦੀ ਰੈਲੀ ਤੋਂ ਕਰ ਦਿਖਾਈ ਹੈ। ਇਸ ਲਈ ਆਪਣੇ ਬਾਅਦ ਸ, ਪ੍ਰਕਾਸ਼ ਸਿੰਘ ਬਾਦਲ ਰਾਸ਼ਟਰੀ ਪੱਧਰ ਤੇ ਸ. ਸੁਖਬੀਰ ਸਿੰਘ ਬਾਦਲ ਦਾ ਹਰ ਹਾਲ ਕੌਮੀ, ਪੰਥਕ ਹਰ ਹੱਕ, ਅਣਖ, ਸਵੈਮਾਨ ਨੂੰ ਛੱਡ ਕੇ ਘੀਸੀਪੁਣੇ ਦੀ ਸਿਆਸਤ ਲਈ ਆਪਣੀ ਥਾਂ ਸੁਰੱਖਿਅਤ ਕਰਕੇ ਦੇ ਜਾਣ ...0 0 | view user : 534
Posted by Atinderpal Singh on 24.02.14 00:46  | under ਅਕਾਲੀ ਅਤੇ ਪੰਥ
comments (0)

ਮਾਚਿਸ ਦੀ ਡੱਬੀ ਤੇ ਗੁਰੂ ਗੋਬਿੰਦ ਸਿੰਘ- ਪਹਿਲਾਂ ਸ਼ਰਾਬ ਨਾਲ ਮਾਰਿਆਂ ਫਿਰ ਸਮੈਕ ਨਾਲ ਤੇ ਹੁਣ ਤੰਬਾਕੂ ਨਾਲ ਮਾਰਨਗੇ
Share this Article

ਮਾਚਿਸ ਦੀ ਡੱਬੀ ਤੇ ਗੁਰੂ ਗੋਬਿੰਦ ਸਿੰਘ- ਪਹਿਲਾਂ ਸ਼ਰਾਬ ਨਾਲ ਮਾਰਿਆਂ ਫਿਰ ਸਮੈਕ ਨਾਲ ਤੇ ਹੁਣ ਤੰਬਾਕੂ ਨਾਲ ਮਾਰਨਗੇ


ਪਹਿਲਾਂ ਸ਼ਰਾਬ ਨਾਲ ਮਾਰਿਆਂ ਫਿਰ ਸਮੈਕ ਨਾਲ ਤੇ ਹੁਣ ਤੰਬਾਕੂ ਨਾਲ ਮਾਰਨਗੇ

ਸ. ਪਰਕਾਸ਼ ਸਿੰਘ ਬਾਦਲ ਵਲੋਂ ਸਿਗਰਟਾਂ ਨੂੰ ਪੰਜਾਬ ਵਿੱਚ ਬਾਕੀ ਸਾਰੇ ਭਾਰਤ ਵਿੱਚੋਂ ਸਸਤੀਆਂ ਕਰਨ ਅਤੇ ਵੇਚਣ ਦੀ ਖੁੱਲ ਦੇਣ ਤੋਂ ਬਾਅਦ ਸਿੱਖ ਕੌਮ ਲਈ ਇਹ ਨਵਾਂ ਤੋਹਫਾ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਇਹ ਤਸਵੀਰ ਸਿਵਾਕਾਸੀ ਦੀ ਕੰਪਨੀ ਨੇ ਆਪਣੀ ਮਾਚਿਸ ਤੇ ਛਾਪੀ ਹੈ। ਸਿੱਖ ਕੌਮ ਦਾ ਹੁਣ ਕੀ ਮੱਤ, ਵਿਚਾਰ ਹੈ ?
ਪਹਿਲਾਂ ਆਪ ਹੀ ਖੁਦ ਅਕਾਲੀਆਂ ਆਪਣੀ ਕੌਮ ਨੂੰ ਸ਼ਰਾਬ ਨਾਲ ਮਾਰਿਆਂ ਫਿਰ ਸਮੈਕ ਨਾਲ ਤੇ ਹੁਣ ਤੰਬਾਕੂ ਨਾਲ ਮਾਰਨਗੇ ਤੇ ਫਿਰ ਕਹਿਣਗੇ ਕਿ ਕੌਮ ਬਚਾਓ ! ਕੈਂਸਰ ਦੇ ਹਸਪਤਾਲ ਖੁਲਵਾਓ, ਨੌਜਵਾਨਾਂ ਨੂੰ ਜਵਾਨੀ ਨੂੰ ਬਚਾਓ !! 
ਇਹ ਕਿਤਨਾ ਵੱਡਾ ਧੋਖਾ ਅਤੇ ਕਿੰਨਾ ਵੱਡਾ ਗੁਨਾਹ ਹੈ ਕੌਮਨਾਲ, ਮਾਨਵਾਤਾ ਨਾਲ, ਧਰਮ ਨਾਲ ਅਤੇ ਆਪਣੇ ਹੀ ਗੁਰੂ ਨਾਲ। ਮੈਂ ਇਹ ਵੀ ਜਾਣਦਾ ਹਾਂ ਕਿ ਮੇਰੀ ਕੌਮ ਦਾ ਸੁਭਾਓ ਸੁੱਤਾ ਪਿਆ ਹੈ ਤੇ ਉਹ ਸ਼ਾਇਦ ਸੁੱਤੀ ਹੀ ਰਹੇ।0 0 | view user : 418
Posted by Atinderpal Singh on 21.02.14 00:38  | under ਅਕਾਲੀ ਅਤੇ ਪੰਥ
comments (1)

ਇਹ ਨਿਆਂ ਦਾ ਅੱਤਵਾਦ ਹੈ ਜਾਂ ਅੱਤਵਾਦੀ ਮਨੋਬਿਰਤੀ ਦਾ ਫਾਂਸੀਵਾਦੀ ਨਿਆਂ ?
Share this Article

ਇਹ ਨਿਆਂ ਦਾ ਅੱਤਵਾਦ ਹੈ ਜਾਂ ਅੱਤਵਾਦੀ ਮਨੋਬਿਰਤੀ ਦਾ ਫਾਂਸੀਵਾਦੀ ਨਿਆਂ ?


ਸਮੱਸਿਆਵਾਂ ਬੁਨਿਆਦੀ ਮੁੱਦਿਆਂ ਦੀਆਂ 
ਮੁਕਾਬਲਿਆਂ ਅਤੇ ਅਤਿਵਾਦ ਦੀ ਪਰਿਭਾਸ਼ਾ ਤੈਅ ਕਰਨ ਦੀ ਸਖ਼ਤ ਲੋੜ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
+91 9888123654 

ਹੁਣੇ ਜਿਹੇ ਅਦਾਲਤਾਂ ਵਲੋਂ ਸੁਣਾਏ ਗਏ ਫੈਸਲਿਆਂ ਨੇ ਜਿੱਥੇ ਸਮਾਜ ਲਈ ਜਿੰਮੇਵਾਰਾਨਾ ਰਾਜਸੀ ਅਤੇ ਪ੍ਰਸ਼ਾਸਨਿਕ ਪ੍ਰਬੰਧ ਲਈ ਸ਼ਲਾਘਾ ਯੋਗ ਕੰਮ ਕੀਤਾ ਹੈ ਉੱਥੇ ਹੀ ਕਈ ਸਵਾਲ ਵੀ ਪੈਦਾ ਕਰ ਦਿੱਤੇ ਹਨ। ਭਾਰਤ ਦੇ ਹਰ ਹਿੱਸੇ ਵਿੱਚ ਸਮਾਨ ਰੂਪ ਵਿੱਚ ਬਣੀਆਂ ਹੋਈਆਂ ਮੁਸੀਬਤਾਂ ਜਿਵੇਂ ਕੁਸ਼ਾਸਨ, ਸੱਤਾ ਦੇ ਦੁਰਉਪਯੋਗ, ਭ੍ਰਿਸ਼ਟਾਚਾਰ, ਮਹਿੰਗਾਈ, ਕੁ ਪ੍ਰਬੰਧ, ਅਨਿਰਣੈ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਵਿੱਚੋਂ ਇਕ ‘ਅਤਿਵਾਦ’ ਦੀ ਵੀ ਹੈ। ਅਤਿਵਾਦ ਸਬੰਧੀ ਅਦਾਲਤਾਂ ਦਾ ਰੁੱਖ ਸੰਵਿਧਾਨ ਦੀਆਂ ਮਰਿਆਦਾਵਾਂ ਅਨੁਸਾਰ ਇਕ ਸਾਰ ਅਤੇ ‘ਇਕ ਸਮਾਨ ਨਿਆਏ ਕਰਨ’ ਦੀਆਂ ਧਾਰਨਾਵਾਂ ਦੇ ਉਲਟ ਜਾਂਦਾ ਦਿਸਦਾ ਹੈ। ਇਸ ਦੀ ਵਜ੍ਹਾ ਸੰਵਿਧਾਨ ਵਿੱਚ ਅਤੇ ਸੰਵਿਧਾਨ ਦੇ ਤਹਿਤ ਬਣਾਏ ਜਾ ਰਹੇ ਨਿੱਤ ਨਵੇਂ ਕਾਨੂੰਨਾਂ ਵਿੱਚ ‘ਅਤਿਵਾਦ’ ਅਤੇ ‘ਮੁਕਾਬਲੇ’ ਨੂੰ ਪਰਿਭਾਸ਼ਿਤ ਨਾ ਕਰਨਾ ਵੀ ਹੋ ਸਕਦਾ ਹੈ। ਜਿਸ ਪਾਸੇ ਦੇਸ਼ ਦੇ ਹੁਕਮਰਾਨਾਂ ਦੇ ਨਾਲੋਂ ਨਾਲ ਨਿਆਂ ਵਿਵਸਥਾ ਨੂੰ ਵੀ ਧਿਆਨ ਦੇਣ ਦੀ ਸਖ਼ਤ ਲੋੜ ਹੈ। ਜੇ ਕਰ ...0 0 | view user : 462
Posted by Atinderpal Singh on 14.02.14 21:21  | under ਕਰੰਟ ਜਾਂ ਸੱਜਰੇ ਮਸਲੇ
comments (0)


[home] 1-4 of 4
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by