Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: MARCH 2015


ਵੇਖੋ ਕਿਵੇਂ ਬਾਦਲ-ਮੋਦੀ ਮਿਲਕੇ ਸਿੱਖਾਂ ਨੂੰ ਅਤੇ ਵੋਟਰਾਂ ਨੂੰ ਮੂਰਖ ਸਾਬਤ ਕਰਦੇ ਪਏ ਹਨ
Share this Article

ਵੇਖੋ ਕਿਵੇਂ ਬਾਦਲ-ਮੋਦੀ ਮਿਲਕੇ ਸਿੱਖਾਂ ਨੂੰ ਅਤੇ ਵੋਟਰਾਂ ਨੂੰ ਮੂਰਖ ਸਾਬਤ ਕਰਦੇ ਪਏ ਹਨ


ਵੇਖੋ ਕਿਵੇਂ ਬਾਦਲ-ਮੋਦੀ ਮਿਲਕੇ ਸਿੱਖਾਂ ਨੂੰ ਅਤੇ ਵੋਟਰਾਂ ਨੂੰ ਮੂਰਖ ਸਾਬਤ ਕਰਦੇ ਪਏ ਹਨ

23 ਮਾਰਚ 2015 ਦੀ ਪ੍ਰਧਾਨ ਮੰਤ੍ਰੀ ਦੀ ਪੰਜਾਬ ਫੇਰੀ ਦੌਰਾਨ ਅਤੇ ਆਪਣੀ ਰੇਡੀਓ ਤੇ ਚੱਲੀ ‘ਮਨ ਕੀ ਬਾਤ’ ਵਿੱਚ ਸਪਸ਼ਟ ਤੋਰ ਤੇ ਕਿਹਾ ਹੈ ਕਿ "ਦੁਰਭਾਵਨਾ ਤਹਿਤ ‘ਜ਼ਮੀਨ ਅਧਿਗ੍ਰਹਿਣ ਬਿਲ’ ਦੇ ਸਬੰਧ ਵਿੱਚ ਝੂਠ ਬੋਲਿਆ ਜਾ ਰਿਹਾ ਹੈ। ਅਸੀਂ ਕਿਸਾਨਾਂ ਦੇ ਹਿਤਾਂ ਵਿੱਚ ਹਾਂ ਅਤੇ ਕੋਈ ਵੀ ਜ਼ਮੀਨ ਕਿਸਾਨਾਂ ਦੀ ਰਜ਼ਾਮੰਦੀ ਤੋਂ ਬਗੈਰ ਨਹੀਂ ਲਈ ਜਾਵੇਗੀ। ਇਹ ਵੀ ਕਿਹਾ ਹੈ ਕਿ ਜਬਰੀ ਤੌਰ ਤੇ ਕਾਰਪੋਰੇਟ, ਸਨਅਤ ਆਦਿ ਨੂੰ ਵੀ ਜ਼ਮੀਨ ਲੈ ਕੇ ਨਹੀਂ ਦਿੱਤੀ ਜਾਵੇਗੀ”। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸੇ ਸਟੇਜ ਤੋਂ ਹੀ ਸ. ਪਰਕਾਸ਼ ਸਿੰਘ ਬਾਦਲ ਨੇ ਇਹ ਕਿਹਾ ਹੈ ਕਿ ਪੰਜਾਬ ਵਿੱਚ ਜ਼ਮੀਨ ਕਿਸਾਨਾਂ ਦੀ ਮਰਜ਼ੀ ਅਤੇ ਇੱਕ ਕਮੇਟੀ ਬਣਾ ਕੇ ਮਾਰਕਿਟ ਮੁੱਲ ਤੋਂ ਵੀ ਵੱਧ ਕੀਮਤਾਂ ਤੇ ਲਈ ਜਾਂਦੀ ਹੈ । ਉਨ੍ਹਾਂ ਪ੍ਰਧਾਨ ਮੰਤ੍ਰੀ ਨੂੰ ਪੇਸ਼ ਕੀਤੇ ਗਏ ਨਵੇਂ ਬਿੱਲ ਵਿੱਚ ਉਚਿਤ ਸੋਧਾਂ ਕਰਨ ਦੀ ਬੇਨਤੀ ਕੀਤੀ। ਗੱਲਾਂ ਸਧਾਰਨ ਜਾਪਦੀਆਂ ਹਨ ਪਰ ...0 0 | view user : 688
Posted by Atinderpal Singh on 24.03.15 03:49  | under ਅਕਾਲੀ ਅਤੇ ਪੰਥ
comments (0)

ਪੰਥਕ ਧਿਰਾਂ ਵੱਲੋਂ ਦਿੱਤੀ ਭਾਰੀ ਨਮੋਸ਼ੀ ਤੋਂ ਬਾਅਦ ਜੱਥੇਦਾਰ ਨੰਦਗੜ੍ਹ ਪਹੁੰਚੇ ਹਾਈ ਕੋਰਟ ਦੀ ਸ਼ਰਣ ਵਿੱਚ ਕਿਉਂ ?
Share this Article

ਪੰਥਕ ਧਿਰਾਂ ਵੱਲੋਂ ਦਿੱਤੀ ਭਾਰੀ ਨਮੋਸ਼ੀ ਤੋਂ ਬਾਅਦ ਜੱਥੇਦਾਰ ਨੰਦਗੜ੍ਹ ਪਹੁੰਚੇ ਹਾਈ ਕੋਰਟ ਦੀ ਸ਼ਰਣ ਵਿੱਚ ਕਿਉਂ ?


 
ਪੰਥਕ ਧਿਰਾਂ ਵੱਲੋਂ ਦਿੱਤੀ ਭਾਰੀ ਨਮੋਸ਼ੀ ਤੋਂ ਬਾਅਦ ਜੱਥੇਦਾਰ ਨੰਦਗੜ੍ਹ ਪਹੁੰਚੇ ਹਾਈ ਕੋਰਟ ਦੀ ਸ਼ਰਣ ਵਿੱਚ ਕਿਉਂ ?
ਸ੍ਰੀ ਦਮਦਮਾ ਸਾਹਿਬ ਦੇ ਹਟਾਏ ਗਏ ਜੱਥੇਦਾਰ ਨੰਦਗੜ੍ਹ ਜੀ ਨੇ ਆਪਣੀ ਨਿਯੁਕਤੀ/ਬਰਤਰਫ਼ੀ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸ਼੍ਰੋਮਣੀ ਕਮੇਟੀ ਦੇ ਖ਼ਿਲਾਫ਼ ਪਟੀਸ਼ਨ ਦਰਜ ਕੀਤੀ ਹੈ। ਜਿਸ ਤੇ ਅਗਲੇ ਹੁਕਮ ਜਾਰੀ ਕਰਦੇ ਹੋਏ ਹਾਈ ਕੋਰਟ ਨੇ ਸ਼੍ਰੋਮਣੀ ਕਮੇਟੀ ਤੇ ਨਿਯੁਕਤੀ ਸਬੰਧੀ ਕਾਗ਼ਜ਼ ਅਦਾਲਤ ਵਿੱਚ ਜਮ੍ਹਾ ਕਰਵਾਉਣ ਦੇ ਹੁਕਮ ਕੀਤੇ ਹਨ। ਗੁਣ ਇਹ ਸਵਾਲ ਬੇ ਮਾਅਨਾ ਹੋ ਕੇ ਰਹਿ ਗਿਆ ਹੈ ਕਿ ਜੱਥੇਦਾਰ ਨੂੰ ਦੁਨਿਆਵੀ ਅਦਾਲਤ ਵਿੱਚ ਕੇਸ ਲੈ ਕੇ ਜਾਣਾ ਚਾਹੀਦਾ ਸੀ ਜਾਂ ਨਹੀਂ ? ਇਸ ਦੀ ਵਜ੍ਹਾ ਇਹ ਹੈ ਕਿ ਜਦ ਸ੍ਰੀ ਅਕਾਲ ਤਖ਼ਤ ਉਪਰ ਕਾਬਜ਼ ਅਖੌਤੀ ਸਿੰਘ ਸਾਹਿਬਾਨਾਂ ਨੇ ਸਾਰੀਆਂ ਪੰਥਕ ਰਵਾਇਤਾਂ, ਮਰਿਆਦਾਵਾਂ, ਸਿੱਖ ਰਹਿਤ ਮਰਿਆਦਾ, ਖ਼ਾਲਸਾਈ ਪਰੰਪਰਾਵਾਂ, ਸਭਿਅਤਾ ਅਤੇ ਅਨੁਸ਼ਾਸਨ ਨੂੰ ਖੁਦ ਹੀ ਛਿੱਕੇ ਟੰਗਣ ਤੋਂ ਬਾਅਦ ਆਪਣੀ ਪੱਗ ਆਪਣੇ ਕੱਛ ਵਿੱਚ ਦੇ ਲਈ ਹੈ ਤੇ ਕਹਿੰਦੇ "ਪੰਥ ਦੀ ਇੱਜ਼ਤ, ਪੱਤ ਅਤੇ ਅਣਖ, ਮਰਿਆਦਾ, ਅੱਡਰੀ, ਵਿਲੱਖਣ ਸੁਤੰਤਰ ਹਸਤੀ ਅਤੇ ਗੁਰੂ ਨਾਨਕ-ਗੁਰੂ ...0 0 | view user : 582
Posted by Atinderpal Singh on 21.03.15 06:25  | under ਅਕਾਲੀ ਅਤੇ ਪੰਥ
comments (0)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੋਂ ਇੱਕ ਗੱਡੀ ਪਤੈ ਕਿਉਂ ਖੋਹੀ
Share this Article

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੋਂ ਇੱਕ ਗੱਡੀ ਪਤੈ ਕਿਉਂ ਖੋਹੀ


 
ਪੰਜ ਸਿੰਘ ਸਾਹਿਬਾਨਾਂ ਦੇ "ਸ਼੍ਰੋਮਣੀ ਸੇਵਾਦਾਰ" ਨੇ ਆਪਣਾ ਮਤਲਬ ਕੱਢ ਕੇ ਜੱਥੇਦਾਰ ਨੂੰ ਉਸ ਦੀ ਔਕਾਤ ਦਿਖਾ ਦਿੱਤੀ। 

ਜੱਥੇਦਾਰ ਗੁਰਬਚਨ ਸਿੰਘ ਤੋਂ ਸ਼੍ਰੋਮਣੀ ਕਮੇਟੀ ਨੇ ਇੱਕ ਗੱਡੀ ਅਤੇ ਕੁਝ ਮੁਲਾਜ਼ਮ ਵਾਪਸ ਲਏ। ਖ਼ਬਰ ਬੜੀ ਆਮ ਹੈ। ਇਸ ਪਿੱਛੇ ਆਮ ਜਨ ਜੱਥੇਦਾਰ ਤੇ ਮੱਕੜ ਵਿਚਲੇ ਰਿਸ਼ਤਿਆਂ ਤੇ ਵਿਚਾਰ ਕਰਨਗੇ ਪਰਅਸਲ ਤੱਥ ਅਤੇ ਘਟਨਾ ਦਾ ਨਿਰਣਾਇਕ ਸੰਦੇਸ਼ ਇਹ ਹੈ ਕਿ :
ਪੰਜ ਸਿੰਘ ਸਾਹਿਬਾਨਾਂ ਦੇ "ਸ਼੍ਰੋਮਣੀ ਸੇਵਾਦਾਰ" ਨੇ ਆਪਣਾ ਮਤਲਬ ਕੱਢ ਕੇ ਜੱਥੇਦਾਰ ਨੂੰ ਉਸ ਦੀ ਔਕਾਤ ਦਿਖਾ ਦਿੱਤੀ। 
ਕੌਮ ਦੇ ਬਣੇ ਜੱਥੇਦਾਰ ਨੇ ਇਤਨੀ ਵੀ ਅਣਖ ਨਾ ਦਿਖਾਈ ਕਿ ਆਪਣੀ ਹੈਸੀਅਤ ਦੀ ਇੱਜ਼ਤ ਬਚਾਉਣ ਲਈ ਸਾਰੀਆਂ ਹੀ ਗੱਡੀਆਂ, ਮੁਲਾਜ਼ਮ ਅਤੇ ਬਾਡੀ ਗਾਰਡ ਸਮੇਤ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਵਾਪਸ ਕਰ ਦਿੰਦਾ ! ਮੈਂ ਗਲਤ ਗੱਲ ਨਹੀਂ ਲਿਖ ਰਿਹਾ ? ਖਿਮਾ ਚਾਹੁੰਦਾ ਹਾਂ। ਇਨ੍ਹਾਂ ਬੇਗੈਰਤਾਂ ਤੋਂ ਗੈਰਤ ਮੰਦੀ ਦੀ ਆਸ ਕਰਨੀ.....
ਇਹ ਉਸ ਸਮੁੱਚੇ ਸਿੱਖ ਜਗਤ ਦੀ ਪ੍ਰਤਿਨਿਧਤਾ ਦਾ ਪ੍ਰਤਿਬਿੰਬ ਹਨ ਜਿਹੜਾ ਨਿੱਜੀ ਗਰਜ਼ਾਂ, ਸਵਾਰਥਾਂ ਅਤੇ ਲਾਲਸਾਵਾਂ ਵਿੱਚ ਆਪਣੀਆਂ ਕਦਰਾਂ, ਕੀਮਤਾਂ, ਸਲੀਕਾ, ਹਸਤੀ ਅਤੇ ਵਜੂਦ ਸਭ ...0 0 | view user : 565
Posted by Atinderpal Singh on 20.03.15 13:02  | under ਅਕਾਲੀ ਅਤੇ ਪੰਥ
comments (0)

ਕਿੱਥੋਂ ਕਿੱਥੋਂ ਦਰਦ ਲੱਭੋਗੇ ? ਸਿੱਖ ਕੌਮ ਦੇ ਰੋਮ ਰੋਮ ਵਿੱਚ '84 ਦੇ ਘੱਲੂਘਾਰੇ ਦੇ ਕਤਲੇਆਮ ਦੀਆਂ ਚੀਸਾਂ ਵਸਦੀਆਂ....
Share this Article

ਕਿੱਥੋਂ ਕਿੱਥੋਂ ਦਰਦ ਲੱਭੋਗੇ ? ਸਿੱਖ ਕੌਮ ਦੇ ਰੋਮ ਰੋਮ ਵਿੱਚ '84 ਦੇ ਘੱਲੂਘਾਰੇ  ਦੇ ਕਤਲੇਆਮ ਦੀਆਂ ਚੀਸਾਂ ਵਸਦੀਆਂ....


 
ਕਿੱਥੋਂ ਕਿੱਥੋਂ ਦਰਦ ਲੱਭੋਗੇ ? ਸਿੱਖ ਕੌਮ ਦੇ ਰੋਮ ਰੋਮ ਵਿੱਚ '84 ਦੇ ਕਤਲੇਆਮ ਦੀਆਂ ਚੀਸਾਂ ਵਸਦੀਆਂ....

ਜਿੰਨਾਂ ਨੇ ਮਰਵਾਇਆ ਅਤੇ ਸੰਘਰਸ਼ ਨੂੰ ਖ਼ਤਮ ਕਰਵਾਇਆ, ਰੱਜ ਕੇ ਰੋਟੀਆਂ ਸੇਕੀਆਂ, ਮਿੱਥ ਕੇ ਨਿਸ਼ਾਨੇ ਤੋਂ ਕੁਰਾਹੇ ਪਾਇਆ ਹੁਣ ਵੀ ਉਨ੍ਹਾਂ ਹੀ 'ਗਿਰਝਾਂ' ਨੂੰ ਬਾਜ਼ ਸਮਝ ਕੇ ਆਸ ਲਾਈ ਫਿਰਦੇ ਨੇ.....ਦੇਸ਼ ਵਿਦੇਸ਼, ਸੰਸਾਰ ਭਰ ਦੇ ਅਜਿਹੇ ਲੋਕ ਹੀ.... ਸਿੱਖ ਨੇ !
ਕਿੱਥੋਂ ਕਿੱਥੋਂ ਦਰਦ ਲੱਭੋਗੇ ? ਸਿੱਖ ਕੌਮ ਦੇ ਰੋਮ ਰੋਮ ਵਿੱਚ '84 ਦੇ ਕਤਲੇਆਮ ਦੀਆਂ ਚੀਸਾਂ ਵਸਦੀਆਂ....
(ਪੰਜਾਬੀ ਟ੍ਰਿਬਿਊਨ 12-3-2015 ਦੇ ਸਫ਼ਾ ਦੋ ਤੋਂ ਧੰਨਵਾਦ ਸਹਿਤ) 
ਹੁਣ ਇਸ ਲਈ ਦੋਸ਼ੀ ਕੌਣ ? ਦੇਸ਼, ਸਮਾਜ, ਕੌਮ, ਵਿਵਸਥਾ ਜਾਂ ਹਾਲਾਤ....ਪਰ ਗੱਲ ਤੈ ਹੈ ਕਿ ਸਿੱਖ ਜੂਨ '84 ਅਤੇ ਨਵੰਬਰ ਦੇ ਨਸਲ ਘਾਤ ਦੀ ਹੀ ਗੱਲ ਕਰਦੇ ਰਹਿਣਗੇ ਤੇ ਸਿਆਸੀ ਰੋਟੀਆਂ ਸੇਕਦੇ ਰਹਿਣਗੇ। ਭਾਰਤ ਵਿੱਚ ਇਨਸਾਫ਼ ਉਨ੍ਹਾਂ ਨੂੰ ਮਿਲਣਾ ਨਹੀਂ ਇਹ ਸਭ ਜਾਣ ਗਏ ਨੇ....ਇਸੇ ਲਈ ਤਾਂ ਬਾਅਦ ਵਿੱਚ ਚੱਲੇ ਲੰਮੇ ਕਤਲੇ ਆਮ ਨੂੰ ਭੁਲਾ ਕੇ ਸੱਤਾ, ਸਿਆਸਤ, ਚੌਧਰ ਅਤੇ ਬੁਰਕੀਆਂ ਲਈ ਮੁੱਦੇ ਚੁੱਕਦੇ ਰਹਿਣਗੇ। ਜਦ ਪਤੈ ਹੈ ਕਿ ...comments (3)

ਤਾਂ ਕਿ ਸਨਦ ਰਹੇ: ‘ਪੰਥ ਰਤਨ’ ਮੁੱਖ ਮੰਤ੍ਰੀ ਪੰਜਾਬ ਵੱਲੋਂ ਪੰਥ ਅਤੇ ਸਿੱਖਾਂ ਨੂੰ ਦਿੱਤਾ ਗਿਆ ਇੱਕ ਹੋਰ ‘ਧੋਖਾ’
Share this Article

ਤਾਂ ਕਿ ਸਨਦ ਰਹੇ: ‘ਪੰਥ ਰਤਨ’ ਮੁੱਖ ਮੰਤ੍ਰੀ ਪੰਜਾਬ ਵੱਲੋਂ ਪੰਥ ਅਤੇ ਸਿੱਖਾਂ ਨੂੰ ਦਿੱਤਾ ਗਿਆ ਇੱਕ ਹੋਰ ‘ਧੋਖਾ’ਖ਼ਾਲਸਾ ਪੰਥ, ਸਿੱਖ ਕੌਮ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਾਰਵਾਈ ਲਈ ਹੁਣ ਹੋਰ ਕੀ ਚਾਹੀਦਾ ਹੈ ?
ਭਾਰਤ ਸਰਕਾਰ ਦਾ ਕਾਨੂੰਨ ਸਾਬਤ ਕਰ ਚੁਕਾ ਹੈ ਕਿ ਮੁੱਖ ਮੰਤ੍ਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਧੋਖੇਬਾਜ਼ ਹੈ
ਹੁਣ ਤੁਸੀਂ ਸਿੱਖਾਂ ਨਾਲ ਜੋ ਮਰਜ਼ੀ ਕਰ ਲਓ, ਕੌਮ ਜਾਂ ਪੰਥ ਨੂੰ ਕੋਈ ਫ਼ਰਕ ਨਹੀਂ ਪੈਂਦਾ
ਧੋਖਿਆਂ ਦੀ ਸਿਖਰ ਮੁੱਕ ਗਈ
ਸਿੱਖਾਂ ਦੀ ਚੇਤਨਾ ਵੀ ਮਰ ਗਈ॥
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਪੰਜਾਬ ਦੇ ਮੁੱਖ ਮੰਤ੍ਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਬੰਦੀਆਂ ਦੀ ਰਿਹਾਈ ਲਈ ਭਾਰਤ ਸਰਕਾਰ ਨੂੰ ਵਿਧਾਨਿਕ ਤੌਰ ਤੇ ਇੱਕ ਖ਼ਤ ਲਿਖਿਆ ਗਿਆ। ਜਿਸ ਦਾ ਮੀਡੀਏ ਵਿੱਚ ਬਹੁਤ ਪ੍ਰਚਾਰ ਕੀਤਾ ਗਿਆ। ਅਜਿਹਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਅਕਾਲੀ ਦਲ ਨੂੰ ਕਿਹਾ ਸੀ। ਜੋ ਕੁਝ ਸਾਹਮਣੇ ਆਇਆ ਉਹ ਇੰਝ ਹੈ :

"ਸਿੱਖ ਬੰਦੀਆਂ ਦੀ ਰਿਹਾਈ: ਕੇਂਦਰ ਵੱਲੋਂ ਬਾਦਲ ਦੀ ਅਪੀਲ ਰੱਦ

Posted On January - 6 – 2015 Punjabi Tribune

ਗ੍ਰਹਿ ਮੰਤਰਾਲੇ ਵੱਲੋਂ ਕਾਲੀ ਸੂਚੀ ਦਾ ਜਾਇਜ਼ਾ ਲੈਣ ਤੋਂ ਬਾਅਦ 58 ਨਾਂ ਬਰਕਰਾਰ ...0 0 | view user : 637
Posted by Atinderpal Singh on 06.03.15 09:50  | under ਅਕਾਲੀ ਅਤੇ ਪੰਥ
comments (1)


[home] [1] 2  [next]1-5 of 6
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by