Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: APRIL 2015


“ਸਿੱਖਾਂ ਨਾਲ ਮੇਰਾ ਖੂਨ ਦਾ ਰਿਸ਼ਤਾ" ਕਹਿਣ ਵਾਲੇ ਸ੍ਰੀ ਮੋਦੀ ਦੇ ਸਿੱਖ ਹੇਜ ਦੀ ਅਸਲ ਤਸਵੀਰ ਕੀ ਹੈ ?
Share this Article

“ਸਿੱਖਾਂ ਨਾਲ ਮੇਰਾ ਖੂਨ ਦਾ ਰਿਸ਼ਤਾ"ਸਿੱਖਾਂ ਨਾਲ ਮੇਰਾ ਖੂਨ ਦਾ ਰਿਸ਼ਤਾ- ਮੋਦੀ”
ਸ੍ਰੀ ਮੋਦੀ ਦੇ ਸਿੱਖ ਹੇਜ ਦੀ ਅਸਲ ਤਸਵੀਰ ਕੀ ਹੈ ?
 
ਗੁਰਦੁਆਰਾ ਖ਼ਾਲਸਾ ਦਿਵਾਨ ਵੈਨਕੂਵਰ ਵਿੱਚ ਭਾਰਤ ਦੇ ਪ੍ਰਧਾਨ ਮੰਤ੍ਰੀ ਵੱਲੋਂ ਕਹੀ ਗਈ ਇਹ ਉਕਤੀ ਸਿੱਖ ਭਾਈਚਾਰੇ ਨੂੰ ਵਰਗਲਾਉਣ ਲਈ ਸਿਰੇ ਦੀ ਕਾਰਵਾਈ ਮੰਨੀ ਜਾ ਸਕਦੀ ਹੈ। ਪਤਾ ਨਹੀਂ ਕਿ ਪ੍ਰਧਾਨ ਮੰਤ੍ਰੀ ਨੇ ਆਰ.ਐਸ.ਐਸ. ਦੇ ਸੰਚਾਲਕ ਦੀ ਭਾਸ਼ਾ ਵਿੱਚ "ਹਿੰਦੂਸਤਾਨ ਵਿੱਚ ਰਹਿਣ ਵਾਲਿਆਂ ਸਭਨਾਂ ਦਾ ਡੀ.ਐਨ.ਏ. ਸ੍ਰੀ ਰਾਮ ਨਾਲ ਮਿਲਦਾ ਹੈ” ਵਾਲਾ ਖੂਨ ਦਾ ਰਿਸ਼ਤਾ ਕਿਹਾ ਹੈ ਜਾਂ ਕਿਸੇ ਹੋਰ ਪਰਿਪੇਖ ਤੋਂ ! ਇਹ ਹੋਰ ਪਰਿਪੇਖ ਜਾਂ ਤਾਂ ਕਾਲੀ ਜਾਂ ਦੁਰਗਾ ਦੇ ਲਹੂ ਪੀਣ ਵਾਲਾ ਹੋ ਸਕਦਾ ਹੈ ਜਾਂ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਅਤੇ ਸ੍ਰੀ ਐਮ ਐਸ ਗੋਵਲਕਰ ਵੱਲੋਂ ਦਿੱਤੇ "ਹਿੰਦੀ, ਹਿੰਦੂ, ਹਿੰਦੂਸਤਾਨ ਦੇ ਹਿੰਦੁਤਵਾ” ਸਿਧਾਂਤ ਦੀ ਕਾਇਮੀ ਲਈ ਸਿੱਖ ਕੌਮ ਦਾ ਲਹੂ ਚੂਸ ਕੇ ਉਸ ਨੂੰ ਮੁਕਾ ਦੇਣ ਦਾ, ਇਹ ਨੀਤੀਆਂ ਹੀ ਸਪਸ਼ਟ ਕਰਦੀਆਂ ਹਨ। ਜਿੰਨਾਂ ਉਪਰ ਸਿੱਖ ਘਟ ਹੀ ਗੌਰ ਕਰਦੇ ਹਨ। ਹਾਂ ਹਮੇਸ਼ਾਂ ਜਜ਼ਬਾਤੀ ਅੰਧਤਾ ਵਿੱਚ ਬੇਵਕੂਫ਼ ਬਣੀ ਜਾਣ ਵਾਲੇ ਭੋਲੇ ਭਾਲੇ ...5 1 | view user : 780
Posted by Atinderpal Singh on 23.04.15 08:41  | under ਅਕਾਲੀ ਅਤੇ ਪੰਥ
comments (1)

ਭਾਰਤ ਸਰਕਾਰ ਵਲੋਂ ਤੀਜੀ ਵਾਰ ਫਿਰ ਮੇਰੀ ਵੈਬ ਸਾਈਟ ਨੂੰ ਤਬਾਹ ਕਰਨ ਦੇ ਜਤਨ ਕੀਤੇ ਗਏ
Share this Article

ਭਾਰਤ ਸਰਕਾਰ ਵਲੋਂ ਤੀਜੀ ਵਾਰ ਫਿਰ ਮੇਰੀ ਵੈਬ ਸਾਈਟ ਨੂੰ ਤਬਾਹ ਕਰਨ ਦੇ ਜਤਨ ਕੀਤੇ ਗਏ


ਭਾਰਤ ਸਰਕਾਰ ਵਲੋਂ ਤੀਜੀ ਵਾਰ ਫਿਰ ਮੇਰੀ ਵੈਬ ਸਾਈਟ ਨੂੰ ਤਬਾਹ ਕਰਨ ਦੇ ਜਤਨ ਕੀਤੇ ਗਏ

ਮੇਰੇ ਪਾਠਕ ਸੱਜਰੀ ਸੱਚਾਈ ਤੋਂ ਜਾਣੂੰ ਰਹਿਣ ਇਸ ਲਈ ਦਾਸ ਇਹ ਵਿਚਾਰ ਆਪਣੇ ਪਾਠਕਾਂ ਨਾਲ ਸਾਂਝੇ ਕਰਨਾ ਬਹੁਤ ਉਚਿਤ ਸਮਝਦਾ ਹੈ। ਮੈਂ ਭਾਰਤ ਦੇ ਪ੍ਰਧਾਨ ਮੰਤ੍ਰੀ ਸ੍ਰੀ ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਫੇਰੀ ਸਬੰਧੀ ਆਪਣੀ ਰਾਏ ਨੂੰ ਪ੍ਰਗਟਾਉਂਦੇ ਹੋਏ ਇੱਕ ਪੋਸਟ "ਸ੍ਰੀ ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ- ਭਾਰਤ ਦਾ ਪ੍ਰਧਾਨ ਮੰਤਰੀ ਅਤੇ ਸਿੱਖ ਕੀ ਕਰਨਗੇ ?ਇਸੇ ਵੈਬ ਸਾਈਟ ਤੇ ਪਾਈ ਸੀ। ਮੇਰੇ ਇਹ ਵਿਚਾਰ ਸਿੱਖ ਕੌਮ ਪ੍ਰਤੀ ਭਾਰਤ ਸਰਕਾਰ ਦੀ ਸ੍ਰੀ ਮੋਦੀ ਦੀ ਹਿੰਦੁਤਵਾ ਸਰਕਾਰ ਦੀਆਂ ਉਨ੍ਹਾਂ ਗੁੱਝੀਆਂ ਕੂਟਨੀਤਗ ਮਾਰੂ ਨੀਤੀਆਂ ਤੋਂ ਸਿੱਖਾਂ ਨੂੰ ਜਾਣੂ ਕਰਵਾਉਣਾ ਸੀ, ਜਿਸ ਨੂੰ ਆਮ ਕਰਕੇ ਸਿੱਖ ਸਮਾਜ ਨਹੀਂ ਸਮਝ ਪਾ ਰਿਹਾ ਹੈ। ਇਹ ਦੂਰ-ਦਰਸ਼ੀ ਪ੍ਰਭਾਵ ਵਾਲੀਆਂ ਅਜਿਹੀਆਂ ਨੀਤੀਆਂ ਹਨ ਜਿਨ੍ਹਾਂ ਸਦਕਾ ਸਿੱਖ ਕੌਮ ਦੇ ਭਵਿੱਖ ਤੇ ਦੂਰ ਰਸੀ ਅਜਿਹੇ ਪ੍ਰਭਾਵ ਪੈਣੇ ਹਨ ਜਿਨ੍ਹਾਂ ਦਾ ਖਮਿਆਜ਼ਾ ਸਿੱਖਾਂ ਦੀਆਂ ਆਉਂਦੀਆਂ ਨਸਲਾਂ ਨੂੰ ਓਦੋਂ ਤਕ ...0 0 | view user : 941
Posted by Atinderpal Singh on 22.04.15 09:38  | under General
comments (0)

ਸ੍ਰੀ ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ- ਭਾਰਤ ਦਾ ਪ੍ਰਧਾਨ ਮੰਤਰੀ ਅਤੇ ਸਿੱਖ ਕੀ ਕਰਨਗੇ ?
Share this Article

ਸ੍ਰੀ ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ- ਭਾਰਤ ਦਾ ਪ੍ਰਧਾਨ ਮੰਤਰੀ ਅਤੇ ਸਿੱਖ ਕੀ ਕਰਨਗੇ ?


ਸ੍ਰੀ ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ
ਕੌਮ ਨੂੰ ਹਰਾਉਣ ਲਈ: ਸੜਕਾਂ ਤੇ ਰੌਲਾ ਪਾਊ ਸਿੱਖ ਰਾਜਨੀਤੀ ਚਲਾਉਣ ਵਾਲੇ ਲੀਡਰਾਂ ਦਾ ਤੋਰੀ ਫੁਲਕਾ ਵਧੀਆਂ ਬਣਾਉਣ ਦਾ ਮੌਕਾ
ਲਗਭਗ 45 ਸਾਲਾਂ ਬਾਅਦ ਭਾਰਤ ਦਾ ਪ੍ਰਧਾਨ ਮੰਤ੍ਰੀ ਕਨੇਡਾ ਦੀ ਧਰਤੀ ਤੇ ਜਾ ਰਿਹਾ ਹੈ। 45 ਸਾਲ ਇਹ ਕੂਟਨੀਤਗ ਰਿਸ਼ਤੇ ਬਰਫ ਵਿੱਚ ਲੱਗੇ ਰਹੇ ਹਨ। ਇਸ ਦੇ ਕਾਰਨਾ ਵੱਲ ਜਾਣਾ ਮੇਰਾ ਉਦੇਸ਼ ਵੀ ਨਹੀਂ ਹੈ ਅਤੇ ਇਹ ਸਿੱਖ ਕੌਮ ਲਈ ਮੌਕੇ ਦੀ ਲੋੜ ਵੀ ਨਹੀਂ ਹੈ। ਮੈਂ ਇਨ੍ਹਾਂ ਸਰਕਾਰਾਂ ਦੀਆਂ ਰਾਜਨੀਤਕ ਕੂਟਨੀਤੀ ਦੀਆਂ ‘ਰਾਜ’ ਦੀਆਂ ਗੱਲਾਂ ਵੱਲ ਸਿੱਖ ਕੌਮ ਦਾ ਧਿਆਨ ਕੇਂਦਰਤ ਕਰਨਾ ਚਾਹੁੰਦਾ ਹਾਂ ਕਿਉਂਕਿ ਅਸਲ ਮੁੱਦਿਆਂ ਤੋਂ ਮੇਰੀ ਕੌਮ ਹਮੇਸ਼ਾਂ ਹੀ ਅਣਜਾਣ ਰੱਖੀ ਜਾਂਦੀ ਹੈ। ਸਰਕਾਰਾਂ ਦੇ ਆਪਸੀ ਰਿਸ਼ਤਿਆਂ ਵਿੱਚ ਰਾਜ ਦੇ ਹਿਤਾਂ ਲਈ ਕਾਰਜਪ੍ਰਣਾਲੀ ਅਤੇ ਵਿਵਸਥਾਪਿਕਾ ਕਿਵੇਂ ਕੰਮ ਕਰਦੀਆਂ ਰਹਿੰਦੀਆਂ ਹਨ, ਇਸ ਦਾ ਅਹਿਸਾਸ ਹੀ ਸਿੱਖਾਂ ਨੇ ਕਦੇ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਬਦਕਿਸਮਤੀ ਹੀ ਕਹੀ ਜਾਏਗੀ ਕਿ ਜੋ ਅਜਿਹਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਸਿੱਖ ਉਨ੍ਹਾਂ ...comments (1)


[home] 1-3 of 3
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by