Home >> ATINDER'S VIEW

ARTICLE CATEGORIES

RECENT POST

TAGS

ARCHIVE


Monthly Archives: MAY 2013


ਖ਼ਾਲਸਾ: ਸਿੱਖ ਸਭਿਅਤਾ ਖ਼ਾਲਸਾ ਸਿਵੀਲਾਈਜੇਸ਼ਨ
Share this Articleਖ਼ਾਲਸਾ


ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸ੍ਰੀ ਮੁਖ ਵਾਕ ਹੈ :

"ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਹਉਂ ਕਰਉ ਨਿਵਾਸ ॥ ਖ਼ਾਲਸਾ ਮੇਰੋ ਮੁਖ ਹੈ ਅੰਗਾ॥ ਖ਼ਾਲਸੇ ਕੇ ਹਉ ਸਦ ਸਦ ਸੰਗਾ ॥” ਮਹਾਰਾਜ ਫੇਰ ਫੁਰਮਾਉਂਦੇ ਹਨ:

"ਖ਼ਾਲਸਾ ਮੇਰੋ ਸਤਗੁਰ ਪੂਰਾ॥”

ਇਤਨਾ ਹੀ ਨਹੀਂ ਸਗੋਂ ਸਿਖਰਲੀ ਸਿਖਰ ਤੇ ਪੁਜ ਕੇ ਦਸਮ ਪਿਤਾ ਕਹਿੰਦੇ ਹਨ -

"ਇਨਹੀ ਕੀ ਕ੍ਰਿਪਾ ਤੇ ਸਜੇ ਹਮ ਹੈ ਨਹੀਂ ਮੋ ਸੋ ਗਰੀਬ ਕਰੋਰ ਪਰੇ॥”

ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ; ਇਹ ਇਕ ਪ੍ਰਚੱਲਤ ਸਿੱਖ ਵਿਸ਼ਵਾਸ, ਭਰੋਸਾ, ਇਤਿਹਾਸ ਦਾ ਮੁਹਾਵਰਾ ਬਣ ਚੁੱਕਾ ਹੈ। ਠੀਕ ਉਵੇਂ ਹੀ ਜਿਵੇਂ ਗੁਰੂ ਖ਼ਾਲਸਾ, ਪੰਥ ਖ਼ਾਲਸਾ, ਗੁਰ ਸਿੱਖ, ਗੁਰ ਪੰਥ ਆਦਿ ਕੌਮੀ ਮੁਹਾਵਰਿਆਂ ਵਿੱਚ ਵੀ ਸਿੱਖ, ਪੰਥ ਅਤੇ ਖਾਲਸੇ ਲਈ ‘ਗੁਰੂ’ ਵਿਸ਼ੇਸ਼ਣ ਦਾ ਆਮ ਕਰਕੇ ਇਸਤੇਮਾਲ ਕੀਤਾ ਜਾਂਦਾ ਹੈ। ਜੋਤਿ ਅਤੇ ਜੁਗਤਿ ਦੇ ਇਸੇ ਸੁਮੇਲ ਦੇ ਪਸਾਰੇ ਨੂੰ ਹੀ ਖ਼ਾਲਸਾ ਕਹਿੰਦੇ ਹਨ।

ਭਾਈ ਕਾਨ੍ਹ ...0 0 | view user : 1077
Posted by Atinderpal Singh on 25.05.13 19:56  | under ਸਿੱਖ ਸਿੱਧਾਂਤ
comments (1)

ਤੀਜੇ ਘੱਲੂਘਾਰੇ ਦੀ ਯਾਦਗਾਰ ਦੇ ਨਾਮਕਰਨ ਦੇ ਵਿਵਾਦ ਪਿੱਛਲੀ ਸਾਜਸ਼ ਇਹ ਹੈ
Share this Article
ਤੀਜੇ ਘੱਲੂਘਾਰੇ ਦੀ ਯਾਦਗਾਰ ਦਾ ਮੁੱਦਾ ਅਸਲੋਂ ਹੈ ਕੀ ?

ਸ੍ਰੀ ਦਰਬਾਰ ਸਾਹਿਬ ਚੌਗਿਰਦੇ ਵਿੱਚ ਬਣਾਈ ਗਈ ਯਾਦਗਾਰ ਤੀਜਾ ਘੱਲੂਘਾਰਾ ਸਬੰਧੀ ਅਸਲ ਵਿਵਾਦ ਨਹੀਂ, ਮੁੱਦਾ ਕੀ ਹੈ ਇਸ ਨੂੰ ਬਾਰੀਕੀ ਨਾਲ ਸਮਝਣ ਦੀ ਲੋੜ ਹੈ। ਯਾਦਗਾਰ ਅਤੇ ਇਸ ਦੇ ਨਾਮਕਰਨ ਤੇ ਇਤਿਹਾਸ ਸਬੰਧੀ ਸਿੱਖ ਲੀਡਰ ਦੋ ਚਿੱਤੀ ਵਿੱਚ ਇਸ ਲਈ ਹਨ ਕਿ ਉਹ ਆਪੋ ਆਪਣੇ ਸਵਾਰਥਾਂ ਨਾਲ ਨਿਭਣਾ ਤੇ ਪੁੱਗਣ ਦੀ ਸਿਆਸਤ ਤਕ ਸੀਮਤ ਹਨ। ਉਹ ਕੌਮੀ ਉਦੇਸ਼ ਅਤੇ ਅਣਖ ਨੂੰ ਮਾਰ ਕੇ ਹੀ ਇੰਝ ਕਰ ਸਕਦੇ ਹਨ। ਇਸ ਲਈ ਮੁੱਦਾ ਇਹ ਹੈ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਤਕ ਤੇ ਪੰਜਾਬ ਤੋਂ ਦਿੱਲੀ ਤਕ ਕੋਈ ਵੀ ਸਿੱਖ ਲੀਡਰ ਆਪਣੀ ਬਣਦੀ ਸੰਵਿਧਾਨਿਕ ਅਤੇ ਕਾਨੂੰਨੀ ਜਿੰਮੇਵਾਰੀ ਸਿੱਖਾਂ ਪ੍ਰਤੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਤਿਆਰ ਹੀ ਨਹੀਂ ਹੈ । ਇਸੇ ਲਈ ‘ਯਾਦਗਾਰ’ ਸਬੰਧੀ ਚੰਡੀਗੜ੍ਹ ਦੇ ਅਕਾਲੀ ਦਰਬਾਰ ਨੇ ਜਿੰਮੇਵਾਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ‘ਪੰਗੁ ਅਤੇ ਲਾਚਾਰ’ ਪਰ ਹਰ ਕੀਮਤ ਤੇ ਧਰਮ ਦਾ ਸ਼ੋਸ਼ਣ ਕਰਨ ਵਾਲੇ ਉਨ੍ਹਾਂ ਮੋਢਿਆਂ ਤੇ ਸੁੱਟ ਦਿੱਤੀ ਹੈ ...0 0 | view user : 512
Posted by Atinderpal Singh on 09.05.13 00:56  | under ਕਰੰਟ ਜਾਂ ਸੱਜਰੇ ਮਸਲੇ
comments (0)

ਖ਼ਾਲਸਤਾਨ ਦੇ ਨਾਮ ਤੇ ਸ਼ਰਣ ਲੈ ਕੇ ਪੱਕੇ ਹੋਣ ਵਾਲਿਆਂ ਨੂੰ ਸਨਿਮਰ ਅਪੀਲ
Share this Article

ਆਪੋ ਆਪਣੇ ਪਿੰਡ ਬਲਾਕ ਨੂੰ ਖ਼ਾਲਸਤਾਨੀ ਬਣਾਉਣ ਲਈ
ਗੋਦ ਲੈਣ ਲਈ ਅੱਗੇ ਆਓ


ਖ਼ਾਲਸਤਾਨ ਬਣਾਉਣਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਨੂੰ ਅਪਣਾਓ

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਸਾਡਾ-ਤੁਹਾਡਾ ਪੰਜਾਬ ਬੁਰੀ ਤਰ੍ਹਾਂ ਸਰਬਨਾਸ਼ ਦੀ ਹੱਦ ਤੀਕ ਲਤਾੜਿਆ, ਮਾਰਿਆ, ਬਰਬਾਦ ਕੀਤਾ ਅਤੇ ਉਜਾੜਿਆ ਜਾ ਰਿਹਾ ਹੈ। ਇਨ੍ਹਾਂ ਪੱਖਾਂ ਤੋਂ ਪੰਜਾਬ ਸਿਰ ਮੰਡਰਾਂ ਰਹੇ ਭਵਿੱਖਤ ਖਤਰਿਆਂ ਤੋਂ ਦਾਸ ਨੇ ਆਪਣੀ ਸੱਜਰੀ ਪੁਸਤਕ "ਖ਼ਾਲਸਤਾਨ: ਉਸਦਾ ਸੰਕਲਪ ਅਤੇ ਪ੍ਰਣਾਲੀ” ਵਿਚ ਵਿਸਥਾਰ ਨਾਲ ਜਿਕਰ ਕੀਤਾ ਹੈ। ਇਕ ਪਾਸੇ ਸਾਡੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਤਾਂ ਦੂਜੇ ਬੰਨੇ ਸਾਡੀ ਅਕਾਲ ਵਰੋਸਾਈ, ਖ਼ਾਲਸਤਾਈ ਨਸਲ ਨੂੰ ਹੀ ਬਦਲ ਦਿੱਤਾ ਜਾ ਰਿਹਾ ਹੈ।ਇਸ ਹਿਤ ਹੁਣ ਦੁਸ਼ਮਨ ਤਾਕਤਾਂ ਨੇ ਹਥਿਆਰ ਗੋਲੀ ਸਿੱਕੇ ਵਾਲੇ ਛੱਡ ਕੇ, ਨਸ਼ਿਆਂ ਦੇ ਐਟਮ ਬੰਬ 'ਸਮੈਕ', 'ਹੀਰੋਈਨ' ਵਰਤਨੀ ਸ਼ੁਰੂ ਕਰ ਦਿੱਤੀ ਹੈ। ਇਹ ਪਹਿਲਾਂ ਤੋਂ ਚਲਦੀ ਸ਼ਰਾਬ, ਹਫ਼ੀਮ, ਭੁੱਕੀ ਦੇ ਨਾਲ ਵਾਧਾ ਕੀਤਾ ਗਿਆ ਹੈ। ਲਗਭਗ 95% ਸਾਡਾ ਨੌਜਵਾਨ ਇਸ ਦੀ ਲਪੇਟ ਵਿਚ ਆ ਚੁਕਾ ਹੈ। ਬਤੌਰ ਸਿੱਖ ਸਾਡੀ ਨਸਲ ਦੇ ਸਰਬਨਾਸ਼ ਕਰ ਦੇਣ ਦੇ ਹਾਲਾਤ ਇੱਥੇ ਆ ਚੁਕੇ ...0 0 | view user : 1149
Posted by Atinderpal Singh on 04.05.13 05:53  | under ਖ਼ਾਲਸਤਾਨ ਸਬੰਧੀ
comments (0)

ਸਰਬਜੀਤ ਮਾਮਲਾ ਅਸੀਂ ਭਾਰਤੀ ਕਾਨੂੰਨ ਦੇ ਰਾਜ ਪ੍ਰਤੀ ਹੱਦੋਂ ਵੱਧ ਦੋਗਲੇ ਕਿਉਂ ਹਾਂ
Share this Articleਖੁੱਲਾ ਖ਼ਤ
ਰਜਿਸਟਰਡ
ਸ਼੍ਰੀਮਾਨ ਪ੍ਰਣਵ ਮੁਖ਼ਰਜੀ
ਸਤਿਕਾਰਤ ਰਾਸ਼ਟਰਪਤੀ ਭਾਰਤ
ਰਾਸ਼ਟਰ ਪਤੀ ਭਵਨ, ਨਵੀਂ ਦਿੱਲੀ
3 ਮਈ 2013.
ਸਰਬਜੀਤ ਮਾਮਲਾ
ਅਸੀਂ ਭਾਰਤੀ ਕਾਨੂੰਨ ਦੇ ਰਾਜ ਪ੍ਰਤੀ ਹੱਦੋਂ ਵੱਧ ਦੋਗਲੇ ਕਿਉਂ ਹਾਂ

ਅਖੀਰ 2 ਮਈ ਨੂੰ ਤਥਾਕਥਿਤ ਭਾਰਤੀ ਜਸੂਸ ਅਤੇ ਸਮਗਲਰ ਜਿਹਾ ਕਿ ਇਸ ਸ਼ਖ਼ਸ ਨੇ ਆਪਣੇ ਬਿਆਨਾ ਵਿੱਚ ਸਵੀਕਾਰ ਕੀਤਾ ਸੀ ਉਸ ਮੁਤਾਬਕ; ਸਰਬਜੀਤ ਦੀ ਮੌਤ ਉਪਰੰਤ ਪਾਕਿਸਤਾਨ ਤੋਂ ਭਾਰਤ ਆਈ ਲਾਸ਼ ਨੂੰ ਭਾਰਤ ਦੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਹਵਾਈ ਅੱਡੇ ਤੇ ਪ੍ਰਾਪਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਵਿੱਚ ਤਿੰਨ ਦਿਨ ਦਾ ਸਰਕਾਰੀ ਸੋਗ ਰੱਖਣ ਦਾ ਐਲਾਨ ਕੀਤਾ ਅਤੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਸਰਬਜੀਤ ਦੀਆਂ ਦੁਹਾਂ ਧੀਆਂ ਨੂੰ ਸਰਕਾਰੀ ਨੌਕਰੀ ਅਤੇ ਇਕ ਕਰੋੜ ਰੁਪਿਆ ਨਗਦ ਦਿੱਤਾ ਜਾਵੇਗਾ। ਉਸ ਦੀ ਦੇਹਿ ਨੂੰ ਤਿਰੰਗੇ ਵਿੱਚ ਲਪੇਟ ਕੇ, ਸਰਕਾਰੀ ਸਨਮਾਨਾਂ ਨਾਲ ਅਗਨ ਭੇਂਟ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਵਿੱਚ ਸੋਕ ਮਤਾ ਪਾਸ ਕੀਤਾ ਗਿਆ ਹੈ। ਉਸ ਨੂੰ ਸ਼ਹੀਦ ਦਾ ਦਰਜਾ ...0 0 | view user : 1092
Posted by Atinderpal Singh on 04.05.13 02:04  | under ਸਰਬਜੀਤ ਮੁੱਦਾ ਅਤੇ ਹੋਰ
comments (0)

ਸਰਬਜੀਤ ਬਨਾਮ ਮਨਜੀਤ ਸਿੰਘ ਰੱਤੂ
Share this Articleਸਰਬਜੀਤ ਬਨਾਮ ਮਨਜੀਤ ਸਿੰਘ ਰੱਤੂ


ਸਰਬਜੀਤ ਵਾਲਾ ਇਹ ਮਾਮਲਾ ਉਸ ਵਕਤ ਬਹੁਤ ਜਿਆਦਾ ਭਖਿਆ ਸੀ ਜਦੋਂ ਇਕ ਐਨ ਆਰ ਆਈ ਸ੍ਰੀ ਮਨਜੀਤ ਸਿੰਘ ਰੱਤੂ ਨੂੰ ਪੰਜਾਬ ਪੁਲਿਸ ਨੇ ਉਨ੍ਹਾਂ ਕੇਸਾਂ ਵਿੱਚ ਹੀ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਕੇਸਾਂ ਵਿੱਚ ਸਰਬਜੀਤ ਨੂੰ ਪਾਕਿਸਤਾਨ ਵਿੱਚ ਸਜਾ ਹੋਈ ਹੈ। ਸਰਬਜੀਤ ਦੀ ਭੈਣ ਨੇ ਵੀ ਸ੍ਰੀ ਰੱਤੂ ਤੇ ਗੰਭੀਰ ਦੋਸ਼ ਲਾਏ ਸਨ। ਸ੍ਰੀ ਰੱਤੁ ਨੂੰ ਜਲੰਧਰ ਕੇਸ ਜੇਲ੍ਹ ਵਿੱਚ ਕਈ ਮਹੀਨੇ ਕੈਦ ਰਹਿਣਾ ਪਿਆ। ਸ੍ਰੀ ਰੱਤੂ ਨੂੰ ਉਨ੍ਹਾਂ ਕੇਸਾਂ ਲਈ ਸਰਬਜੀਤ ਦੀ ਭੈਣ ਅਤੇ ਪੰਜਾਬ ਪੁਲਿਸ ਨੇ ਦੋਸ਼ੀ ਠਹਿਰਾਇੳਾ ਸੀ ਜਿਹੜਾ ਭੰਬ ਧਮਾਕੇ ਦਾ ਲਾਹੌਰ ਵਿਖੇ ਕੇਸ ਪਾਕਿਸਤਾਨ ਦੀ ਸਰਕਾਰ ਨੇ ਸਰਬਜੀਤ ਉਪਰ ਪਾਇਆ ਸੀ ਤੇ ਜਿਸ ਵਿੱਚ ਉਸ ਨੂੰ ਸਜਾ ਹੋਈ ਹੈ।

ਕਿਤਨੀ ਅਜੀਬ ਗੱਲ ਹੈ ਕਿ ਸਰਬਜੀਤ ਦੀ ਭੈਣ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਕੁਝ ਵੀ ਸ. ਮਨਜੀਤ ਸਿੰਘ ਰੱਤੂ ਉਪਰ ਸਾਬਤ ਨਹੀਂ ਕਰ ਸਕੀ ਤੇ ਇਹ ਐਨ ਆਰ ਆਈ ਬਾਇੱਜਤ ਪੰਜਾਬ ਵਿੱਚ ਦੇਸ਼ ਦੀਆਂ ਅਦਾਲਤਾਂ ਵਲੋਂ ਬਰੀ ਕਰ ਦਿੱਤਾ ਗਿਆ।ਮੈਂ ਉਸ ਵਕਤ ਸ. ...0 0 | view user : 1101
Posted by Atinderpal Singh on 04.05.13 01:17  | under ਸਰਬਜੀਤ ਮੁੱਦਾ ਅਤੇ ਹੋਰ
comments (0)


[home] 1-5 of 5
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by