Home >> ATINDER'S VIEW

ARTICLE CATEGORIES

RECENT POST

TAGS

ARCHIVE


ਰਾਹੋਂ ਭਟਕੀਆਂ ਭੇਡਾਂ ਬਣੀ ਫਿਰਦੇ ਨੇ ਪੰਜਾਬ ਦੇ ਵੋਟਰ
Share this Article

ਰਾਹੋਂ ਭਟਕੀਆਂ ਭੇਡਾਂ ਬਣੀ ਫਿਰਦੇ ਨੇ ਪੰਜਾਬ ਦੇ ਵੋਟਰ


ਰਾਹੋਂ ਭਟਕੀਆਂ ਭੇਡਾਂ ਬਣੀ ਫਿਰਦੇ ਨੇ ਪੰਜਾਬ ਦੇ ਵੋਟਰ 

ਭੇਡਾਂ ਨੂੰ ਨੇਤਾਵਾਂ ਨੇ ਮੈਨੀਫੈਸਟੋ ਵਿਚ ਪ੍ਰਣ ਦਿੱਤਾ ਕਿ ਉਹ ਉਨ੍ਹਾਂ ਨੂੰ ਵਧੀਆ ਗਰਮ ਉੱਨ ਦਾ ਕੰਬਲ ਮੁਫ਼ਤ ਦੇਣਗੇ ਤਾਂ ਕੋਲ ਖੜੇ ਮੇਮਣੇ ਨੇ ਪੁੱਛਿਆ  'ਬਾਪੂ ਇਹ ਕੰਬਲ ਲਈ ਉੱਨ ਕਿੱਥੋਂ ਲੈਣਗੇ ?' ਭੇਡਾਂ ਦੀਆਂ ਨਸਲਾਂ ਵਿਚ ਮਾਤਮ ਛਾ ਗਿਆ....
ਪੰਜਾਬ ਦੇ ਸਿਆਣੇ ਕਹੇ ਜਾਂਦੇ ਵੋਟਰ ਤੇ ਲੋਕ ਖ਼ਾਸ ਕਰ ਟੈਕਸ ਭਰਨ ਵਾਲੇ ਨਾਗਰਿਕ ਇਹ ਸਵਾਲ ਕੇਜਰੀਵਾਲ, ਬਾਦਲ, ਕੈਪਟਨ ਤੋਂ ਪੁੱਛਣ ਕਿ ਉਹ ਮੁਫ਼ਤ ਦੀਆਂ ਸਕੀਮਾਂ, ਬਿਜਲੀ, ਆਟੇ-ਦਾਲ, ਖੰਡ-ਪੱਤੀ, ਘੀ, ਸਮਾਰਟ ਫ਼ੋਨ, ਲੈਪਟਾਪ, ਸਾਈਕਲ, ਸ਼ਗਨ, ਪੈਨਸ਼ਨਾਂ ਤੇ ਬੇਰੁਜ਼ਗਾਰੀ ਭੱਤੇ, ਪਲਾਟ, 5 ਰੁ. ਵਿਚ ਦਾਲ ਰੋਟੀ ਦੇ ਲਈ ਪੈਸੇ ਕਿੱਥੋਂ ਲਿਆਉਣਗੇ ? 
ਸਤਾ ਹਥਿਆਉਣ ਲਈ, ਨੇਤਾਗਿਰੀ ਲਈ ਸਰਕਾਰੀ ਧੰਨ ਦੀ ਭ੍ਰਿਸ਼ਟਾਚਾਰੀ ਦੀ ਇਸ ਅਪਰਾਧ ਪ੍ਰਵਿਰਤੀ ਨੂੰ ਅਰਵਿੰਦ ਕੇਜਰੀਵਾਲ, ਪਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਮੋਦੀ ਅਤੇ ਇਨ੍ਹਾਂ ਦੇ ਦੇਸੀ-ਵਿਦੇਸ਼ੀ ਸਮਰਥਕਾਂ ਨੂੰ  "ਕਾਨੂੰਨੀ ਭ੍ਰਿਸ਼ਟਤਾ ਨੂੰ ਜੰਮਣ ਵਾਲੀ ਕੁਚੱਜੀ ਮਾਂ" ਕਿਉਂ ਨਹੀਂ ਮੰਨਿਆਂ ਜਾਂਦਾ ? ਅਜਿਹਾ ਦੀ ਹੀ ਦਾਈ ਬਣਨ ਲਈ ਐਨ ਆਰ ਆਈ ਕਿਉਂ ਪੱਬਾਂ ...0 0 | view user : 422
Posted by Atinderpal Singh on 28.01.17 01:45  | under General
comments (0)

26 ਜਨਵਰੀ ਤੇ : ਆਓ ਸੋਚੀਏ ! ਕੌਮ ਕਿਉਂ ਹਾਰਦੀ ਹੈ ?
Share this Article

26 ਜਨਵਰੀ ਤੇ : ਆਓ ਸੋਚੀਏ ! ਕੌਮ ਕਿਉਂ ਹਾਰਦੀ ਹੈ ?


ਆਓ ਸੋਚੀਏ ! ਸਾਡੇ ਕਿਸ ਕਿਰਦਾਰ-ਅਮਲ ਕਰ ਕੇ ਕੌਮ ਖੱਜਲ ਖ਼ੁਆਰ ਹੋ ਰਹੀ ਹੈ 
ਵਰਤਮਾਨ ਸਿੱਖ ਤਾਰੀਖ਼ ਦੀ ਹਕੀਕੀ ਦਾਸਤਾਨ:
* ਅਗਰ ਤੁਹਾਡੇ ਪਾਸ ਇੱਕ ਸਾਲ ਦਾ ਪਲਾਨ ਹੈ ਤਾਂ ਤੁਸੀਂ ਧਰਮ ਦੇ ਹੇਠਾਂ ਅੱਗ ਬਾਲੋ, ਖ਼ੂਬ ਉਬਾਲੋ ਤੇ ਬਹੁਪੱਖੀ ਸਵਾਰਥਾਂ ਅਤੇ ਗ਼ਰਜ਼ਾਂ ਦੀ ਵੱਟਤ ਕਰੋ।
* ਅਗਰ ਤੁਹਾਡੇ ਪਾਸ ਜੀਵਨ ਭਰ ਦੀਆਂ ਰੋਟੀਆਂ ਸੇਕਣ ਦਾ ਪਲਾਨ ਹੈ ਤਾਂ ਹਰ ਖੜੀ ਹੁੰਦੀ ਮੁਸੀਬਤ ਜਾਂ ਮੁੱਦੇ ਹੇਠਾਂ ਫਿਰ ਅੱਗ ਬਾਲੋ, ਆਪਣੇ ਵਰਗੇ ਸ਼ੋਸ਼ਣ ਕਾਰੀ ਭੇਖੀ ਰਲਾਓ ਤੇ ਧੜਾ ਬਣਾਓ । ਧਰਮ, ਸਮਾਜ ਤੇ ਪੰਥ ਦੇ ਨਾਮ ਤੇ ਲਗਾਤਾਰ ਇਸ ਅੱਗ ਨੂੰ ਬਲਦੀ ਰੱਖਣ ਦਾ ਪ੍ਰਬੰਧਕੀ ਨਿਜ਼ਾਮ ਵਿਵਸਥਾ ਨਾਲ ਰਲ਼ ਕੇ ਤੋਰੋ; ਗੱਲ ਸਿਰੇ ਲੱਗਣ ਨਹੀਂ ਦੇਵੋਗੇ ਤਾਂ ਜੀਵਨ ਭਰ ਕੋਈ ਤੋਟ ਨਹੀਂ ਆਵੇਗੀ।
* ਅਗਰ ਤੁਸੀਂ ਪੰਥ ਦੀ ਤਾਕਤ, ਮਾਇਆ, ਊਰਜਾ  ਆਪਣੇ ਹਿਤ ਵਿਚ ਸ਼ੋਸ਼ਣ ਕਰ ਕੇ ਕਿਸੇ ਦੂਜੇ (ਛੁਪੇ ਦੁਸ਼ਮਣ) ਲਈ ਹਮੇਸ਼ਾ ਜਾਇਆ ਕਰਵਾਈ ਜਾਣ ਦੇ ਪਲਾਨਰ ਹੋ; ਤਾਂ ਪ੍ਰਚਾਰ ਅਤੇ ਪ੍ਰਚਾਰਕ ਟੀਮਾਂ ਰਾਹੀਂ ਪੰਥ ਦੇ ਰਿਸਦੇ ਮੁੱਦਿਆਂ ਨੂੰ ਕੁਰੇਦ ਦੇ, ਉਭਾਰਦੇ ਤੇ ਭੁਨਾਉਂਦੇ ...0 0 | view user : 357
Posted by Atinderpal Singh on 22.01.17 03:08  | under General
comments (3)

ਪੰਜਾਬ ਚੋਣਾਂ 4 ਫਰਵਰੀ 2017: ਮੇਰਾ ਨਜ਼ਰੀਆ ਮੇਰਾ ਏਜੰਡਾ
Share this Article

ਪੰਜਾਬ ਚੋਣਾਂ 4 ਫਰਵਰੀ 2017: ਮੇਰਾ ਨਜ਼ਰੀਆ ਮੇਰਾ ਏਜੰਡਾ


ਪੰਜਾਬ ਚੋਣਾਂ 4 ਫਰਵਰੀ 2017: ਮੇਰਾ ਨਜ਼ਰੀਆ ਮੇਰਾ ਏਜੰਡਾ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਚੋਣਾਂ ਤੇ ਚਰਚਾ ਛੇੜਨੀ ਨਿਰਮਾਣ ਕਾਰੀ ਪਿਰਤ ਹੁੰਦੀ ਹੈ। ਜੇ ਇਸ ਵਿਚ ਭਾਗ ਲੈਣ ਵਾਲੇ ਵਿਦਵਾਨ ਪਾਠਕ ਧੜੇਬੰਦਕ ਜਾਂ ਪਹਿਲਾਂ ਤੋਂ ਪਕਿਆਈ ਧਾਰਨਾ ਨੂੰ ਪਾਸੇ ਰੱਖ ਕੇ ਨਿਰੋਲ "ਸਿੱਖ ਚਿੰਤਕ ਪ੍ਰੋ. ਪੂਰਨ ਸਿੰਘ ਦੇ ਪੰਜਾਬ" ਹਿਤ ਚਰਚਾ ਕਰਨ ਲੱਗ ਜਾਣ ਤਾਂ ਪੰਜਾਬੀ ਆਪਣੀਆਂ ਨਸਲਾਂ ਲਈ ਨਰੋਆ ਭਵਿੱਖ ਉਸਾਰ ਸਕਦੇ ਹਨ।
ਲੋਕਰਾਜੀ ਸਿਆਸਤ, ਵਿਅਕਤੀਵਾਦ, ਮੁੱਦਾ ਹੀਣ, ਸ਼ਖ਼ਸੀਅਤ ਦੀ ਗ਼ੁਲਾਮੀਅਤ ਦੀ ਬਲੱਡ ਕੈਂਸਰ ਦੀ ਆਖ਼ਰੀ ਸਟੇਜ ਤੇ ਅੱਪੜੀ ਖ਼ੁਦੀ ਦੀ ਕੁਰਸੀ ਲਈ ਸਤਾ ਹਾਸਿਲ ਕਰਨ ਲਈ ਸਭ ਕੁਝ ਤਬਾਹ ਕਰਨ ਦੀ ਚਰਮ ਸੀਮਾ ਤੇ ਪਹੁੰਚੀ ਹੋਈ ਹੈ। "ਘਰ ਘਰ ਕੈਪਟਨ", "ਬਾਦਲ ਨਹੀਂ ਤਾਂ ਲੋਕ ਭਲਾਈ ਲਈ ਅਰੰਭੀਆਂ ਮੁਫ਼ਤ ਸਕੀਮਾਂ ਨਹੀਂ", ਤੇ ਕੇਜਰੀਵਾਲ ਦਾ ਆਪਣੇ ਮੂੰਹੋਂ ਖ਼ੁਦ ਇਹ ਕਹਿਣਾ "ਪੰਜਾਬ ਵਿਚ ਸਿਰਫ਼ ਤੁਸੀਂ ਮੇਰਾ ਚਿਹਰਾ ਦੇਖ ਕੇ ਵੋਟ ਪਾਓ" ਅੱਲਾਹ ਹੂ ਅਕਬਰ ਤੋਂ ਸਿਵਾ ਹੋਰ ਕੀ ਹੈ ? ਸਾਰੀਆਂ ਧਿਰਾਂ ਦੇ ਸੁਪਰੀਮੋ ਨਿਰੰਕੁਸ਼ ਤਾਨਾਸ਼ਾਹੀ ਦੀ ਨਾਜ਼ੀਵਾਦੀ ਗੋਇਬਲਜ਼ ਧਾਰਨਾ ਨਾਲ ਪੰਜਾਬੀਆਂ ਨੂੰ ਠੱਗ ...0 0 | view user : 411
Posted by Atinderpal Singh on 18.01.17 18:19  | under General
comments (2)

65 ਦਿਨ ਬਾਅਦ ਹੁਣ 125 ਕਰੋੜ ਲੋਕਾਂ ਵੱਲੋਂ ਨੋਟ ਬੰਦੀ ਤੇ ਗੱਲ ਕਰਨੀ ਬਣਦੀ ਹੈ
Share this Article

65 ਦਿਨ ਬਾਅਦ ਹੁਣ 125 ਕਰੋੜ ਲੋਕਾਂ ਵੱਲੋਂ ਨੋਟ ਬੰਦੀ ਤੇ ਗੱਲ ਕਰਨੀ ਬਣਦੀ ਹੈ


65 ਦਿਨ ਬਾਅਦ ਹੁਣ 125 ਕਰੋੜ ਲੋਕਾਂ ਵੱਲੋਂ ਨੋਟ ਬੰਦੀ ਤੇ ਗੱਲ ਕਰਨੀ ਬਣਦੀ ਹੈ

ਬਿਨਾ ਮੰਤਰੀ ਮੰਡਲ ਦੀ ਆਗਿਆ, ਬਿਨਾ ਰਾਸ਼ਟਰ ਪਤੀ ਦੀ ਆਗਿਆ, ਬਿਨਾ ਰਿਜ਼ਰਵ ਬੈਂਕ ਦੀ ਆਗਿਆ, ਨਿਆਂ ਪਾਲਿਕਾ ਨੂੰ ਝੂਠ ਬੋਲਦੇ ਰਹਿ ਕੇ, 8 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰਾਤ ਨੂੰ 8 ਵਜੇ 'ਭੰਡ ਨੁਮਾ' ਐਕਟਿੰਗ ਕਰਦੇ ਹੋਏ ਤੇ ਤਾਲੀ ਮਾਰਦੇ ਹੋਏ" ਦੇਸ਼ ਅੰਦਰ ਚਲਦੇ ਪੰਜ ਸੌ ਅਤੇ ਹਜ਼ਾਰ ਰੁਪਏ ਦੇ ਲਗਭਗ 15 ਲੱਖ ਕਰੋੜ ਰੁਪਏ ਦੀ ਕਰੰਸੀ ਤੇ ਨੋਟ ਬੰਦੀ" ਲਾਗੂ ਕਰ ਕੇ ਇਸ ਨੂੰ ਦੇਸ਼ ਅੰਦਰਲੀਆਂ "ਕਾਲਾਬਾਜ਼ਾਰੀ ਅਤੇ ਕਾਲਾ ਧੰਨ ਖ਼ਤਮ" ਕਰ ਦੇਣ ਹਿਤ ਕੀਤੀ ਸਰਜੀਕਲ ਸਟ੍ਰਾਈਕ ਦਾ ਨਾਮ ਦਿੱਤਾ। ਭਾਰਤ ਦੀ ਕਾਰਜਪਾਲਿਕਾ ਭਾਰਤ ਦੇ ਰਾਸ਼ਟਰ ਪਤੀ ਦੇ ਨਾਮ ਤੇ ਭਾਰਤ ਦੀਆਂ ਇਨ੍ਹਾਂ ਸੰਵਿਧਾਨਿਕ ਸੰਸਥਾਵਾਂ ਦੇ ਅਧੀਨ ਚਲਾਈ ਜਾਏਗੀ ਅਜਿਹਾ ਸੰਵਿਧਾਨ ਵਿਚ ਪੱਕਾ ਕੀਤਾ ਗਿਆ ਹੈ। ਇਹ ਉਹ ਸੰਵਿਧਾਨਿਕ ਸੰਸਥਾਵਾਂ ਹਨ ਜਿਨ੍ਹਾਂ ਨੂੰ ਸੰਵਿਧਾਨ ਦੀ ਰੱਖਿਆ ਲਈ 'ਸੰਵਿਧਾਨਿਕ ਸੁਤੰਤਰਤਾ ਅਤੇ ਪ੍ਰਤੀਬੱਧਤਾ ਦੇ ਨਾਲੋਂ ਨਾਲ ਰੱਖਿਆ' ਦਾ ਜ਼ਿੰਮਾ ਦਿੱਤਾ ਗਿਆ ਹੈ ...0 0 | view user : 367
Posted by Atinderpal Singh on 13.01.17 21:59  | under General
comments (3)

ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ?
Share this Article

ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ?


1 ਅਕਤੂਬਰ 1990 ਨੂੰ ਭਾਰਤ ਦੀ ਸੰਸਦ ਵਿਚ ਜੂਝਾਰੂਆਂ ਦੀ ਰਾਜਨੀਤਕ ਲੀਡਰਸ਼ਿਪ ਦੀ ਸਰਕਾਰ ਬਣਾਈ ਜਾਵੇ ਦੀ ਚੁੱਕੀ ਮੰਗ ਨੂੰ ਪੰਥ ਦੀ ਹਿਮਾਇਤ ਪ੍ਰਾਪਤ ਪੰਥਕ ਧਿਰਾਂ ਨੇ ਇੰਜ ਤਾਰਪੀਡੋ ਕੀਤਾ 
ਅਤਿੰਦਰ ਪਾਲ ਸਿੰਘ M.P. ਨੇ 1 ਅਕਤੂਬਰ 1990 ਨੂੰ ਭਾਰਤੀ ਸੰਸਦ ਵਿਚ ਆਪਣੇ ਦਰਜ ਕਰਵਾਏ ਭਾਸ਼ਣ ਵਿਚ; ਖਾੜਕੂਆਂ ਦੀ ਲੀਡਰਸ਼ਿਪ ਹੇਠਾਂ ਸਰਕਾਰ ਬਣਾਉਣ ਦੀ ਮੰਗ ਕਰ ਰਿਹਾ ਸੀ ਤੇ ਮਾਨ, ਬਾਦਲ, ਬਾਬਾ ਧੜਾ, ਬੱਬਰ ਨਾਰੰਗ ਤੇ ਆਰ ਪੀ, ਫੈਡਰੇਸ਼ਨ ਮਨਜੀਤ ਤੇ ਮਹਿਤਾ-ਚਾਵਲਾ, ਪੰਥਕ ਕਮੇਟੀਆਂ ਦੇ ਖਾੜਕੂਆਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਅਤੇ ਅਤਿੰਦਰ ਪਾਲ ਸਿੰਘ ਨੂੰ ਸਰਕਾਰੀ ਏਜੰਟ ਤੇ ਪੰਥ ਦਾ ਗ਼ੱਦਾਰ ਦੱਸਿਆ। 
ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ? 

ਰਾਸ਼ਟਰਪਤੀ ਰਾਜ ਖ਼ਤਮ ਕਰਕੇ ਪੰਜਾਬ ਦੀਆਂ ਮੰਗਾ ਦੇ ਹੱਕ ਵਿਚ ਲੋਕਤੰਤਰੀ ਪ੍ਰਣਾਲੀ ਅਧੀਨ ਜੂਝਾਰੂਆਂ ਦੀ ਰਾਜਨੀਤਕ ਲੀਡਰਸ਼ਿਪ ਰਾਹੀਂ ਲੋਕ ਫ਼ਤਵਾ ਲਿਆ ਜਾਵੇ ਅਤੇ ਜੁਝਾਰੂਆਂ ਦੀ  ਲੀਡਰਸ਼ਿਪ ਦੀ ਸਰਕਾਰ ਬਣਾਈ ਜਾਵੇ ਦੀ ਮੰਗ ਕੀਤੀ
ਮੈਂ ਆਪ ਤੋਂ ਪੰਜਾਬ ਦੇ ਲੋਕਾਂ ਵੱਲੋਂ; ਅਤੇ ਉਨ੍ਹਾਂ ਵੱਲੋਂ ਮੈਨੂੰ ਦਿੱਤੇ ਗਏ ਹੱਕਾਂ ਦੇ ਇਸਤੇਮਾਲ ਨਾਲ ...5 3 | view user : 827
Posted by Atinderpal Singh on 09.01.17 07:12  | under General
comments (0)


[prev]  1 2 3 [4] 5 6 7 ... 21 [next]16-20 of 102
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by