Home >> ATINDER'S VIEW

ARTICLE CATEGORIES

RECENT POST

TAGS

ARCHIVE


65 ਦਿਨ ਬਾਅਦ ਹੁਣ 125 ਕਰੋੜ ਲੋਕਾਂ ਵੱਲੋਂ ਨੋਟ ਬੰਦੀ ਤੇ ਗੱਲ ਕਰਨੀ ਬਣਦੀ ਹੈ
Share this Article

65 ਦਿਨ ਬਾਅਦ ਹੁਣ 125 ਕਰੋੜ ਲੋਕਾਂ ਵੱਲੋਂ ਨੋਟ ਬੰਦੀ ਤੇ ਗੱਲ ਕਰਨੀ ਬਣਦੀ ਹੈ


65 ਦਿਨ ਬਾਅਦ ਹੁਣ 125 ਕਰੋੜ ਲੋਕਾਂ ਵੱਲੋਂ ਨੋਟ ਬੰਦੀ ਤੇ ਗੱਲ ਕਰਨੀ ਬਣਦੀ ਹੈ

ਬਿਨਾ ਮੰਤਰੀ ਮੰਡਲ ਦੀ ਆਗਿਆ, ਬਿਨਾ ਰਾਸ਼ਟਰ ਪਤੀ ਦੀ ਆਗਿਆ, ਬਿਨਾ ਰਿਜ਼ਰਵ ਬੈਂਕ ਦੀ ਆਗਿਆ, ਨਿਆਂ ਪਾਲਿਕਾ ਨੂੰ ਝੂਠ ਬੋਲਦੇ ਰਹਿ ਕੇ, 8 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰਾਤ ਨੂੰ 8 ਵਜੇ 'ਭੰਡ ਨੁਮਾ' ਐਕਟਿੰਗ ਕਰਦੇ ਹੋਏ ਤੇ ਤਾਲੀ ਮਾਰਦੇ ਹੋਏ" ਦੇਸ਼ ਅੰਦਰ ਚਲਦੇ ਪੰਜ ਸੌ ਅਤੇ ਹਜ਼ਾਰ ਰੁਪਏ ਦੇ ਲਗਭਗ 15 ਲੱਖ ਕਰੋੜ ਰੁਪਏ ਦੀ ਕਰੰਸੀ ਤੇ ਨੋਟ ਬੰਦੀ" ਲਾਗੂ ਕਰ ਕੇ ਇਸ ਨੂੰ ਦੇਸ਼ ਅੰਦਰਲੀਆਂ "ਕਾਲਾਬਾਜ਼ਾਰੀ ਅਤੇ ਕਾਲਾ ਧੰਨ ਖ਼ਤਮ" ਕਰ ਦੇਣ ਹਿਤ ਕੀਤੀ ਸਰਜੀਕਲ ਸਟ੍ਰਾਈਕ ਦਾ ਨਾਮ ਦਿੱਤਾ। ਭਾਰਤ ਦੀ ਕਾਰਜਪਾਲਿਕਾ ਭਾਰਤ ਦੇ ਰਾਸ਼ਟਰ ਪਤੀ ਦੇ ਨਾਮ ਤੇ ਭਾਰਤ ਦੀਆਂ ਇਨ੍ਹਾਂ ਸੰਵਿਧਾਨਿਕ ਸੰਸਥਾਵਾਂ ਦੇ ਅਧੀਨ ਚਲਾਈ ਜਾਏਗੀ ਅਜਿਹਾ ਸੰਵਿਧਾਨ ਵਿਚ ਪੱਕਾ ਕੀਤਾ ਗਿਆ ਹੈ। ਇਹ ਉਹ ਸੰਵਿਧਾਨਿਕ ਸੰਸਥਾਵਾਂ ਹਨ ਜਿਨ੍ਹਾਂ ਨੂੰ ਸੰਵਿਧਾਨ ਦੀ ਰੱਖਿਆ ਲਈ 'ਸੰਵਿਧਾਨਿਕ ਸੁਤੰਤਰਤਾ ਅਤੇ ਪ੍ਰਤੀਬੱਧਤਾ ਦੇ ਨਾਲੋਂ ਨਾਲ ਰੱਖਿਆ' ਦਾ ਜ਼ਿੰਮਾ ਦਿੱਤਾ ਗਿਆ ਹੈ ...0 0 | view user : 438
Posted by Atinderpal Singh on 13.01.17 21:59  | under General
comments (3)

ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ?
Share this Article

ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ?


1 ਅਕਤੂਬਰ 1990 ਨੂੰ ਭਾਰਤ ਦੀ ਸੰਸਦ ਵਿਚ ਜੂਝਾਰੂਆਂ ਦੀ ਰਾਜਨੀਤਕ ਲੀਡਰਸ਼ਿਪ ਦੀ ਸਰਕਾਰ ਬਣਾਈ ਜਾਵੇ ਦੀ ਚੁੱਕੀ ਮੰਗ ਨੂੰ ਪੰਥ ਦੀ ਹਿਮਾਇਤ ਪ੍ਰਾਪਤ ਪੰਥਕ ਧਿਰਾਂ ਨੇ ਇੰਜ ਤਾਰਪੀਡੋ ਕੀਤਾ 
ਅਤਿੰਦਰ ਪਾਲ ਸਿੰਘ M.P. ਨੇ 1 ਅਕਤੂਬਰ 1990 ਨੂੰ ਭਾਰਤੀ ਸੰਸਦ ਵਿਚ ਆਪਣੇ ਦਰਜ ਕਰਵਾਏ ਭਾਸ਼ਣ ਵਿਚ; ਖਾੜਕੂਆਂ ਦੀ ਲੀਡਰਸ਼ਿਪ ਹੇਠਾਂ ਸਰਕਾਰ ਬਣਾਉਣ ਦੀ ਮੰਗ ਕਰ ਰਿਹਾ ਸੀ ਤੇ ਮਾਨ, ਬਾਦਲ, ਬਾਬਾ ਧੜਾ, ਬੱਬਰ ਨਾਰੰਗ ਤੇ ਆਰ ਪੀ, ਫੈਡਰੇਸ਼ਨ ਮਨਜੀਤ ਤੇ ਮਹਿਤਾ-ਚਾਵਲਾ, ਪੰਥਕ ਕਮੇਟੀਆਂ ਦੇ ਖਾੜਕੂਆਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਅਤੇ ਅਤਿੰਦਰ ਪਾਲ ਸਿੰਘ ਨੂੰ ਸਰਕਾਰੀ ਏਜੰਟ ਤੇ ਪੰਥ ਦਾ ਗ਼ੱਦਾਰ ਦੱਸਿਆ। 
ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ? 

ਰਾਸ਼ਟਰਪਤੀ ਰਾਜ ਖ਼ਤਮ ਕਰਕੇ ਪੰਜਾਬ ਦੀਆਂ ਮੰਗਾ ਦੇ ਹੱਕ ਵਿਚ ਲੋਕਤੰਤਰੀ ਪ੍ਰਣਾਲੀ ਅਧੀਨ ਜੂਝਾਰੂਆਂ ਦੀ ਰਾਜਨੀਤਕ ਲੀਡਰਸ਼ਿਪ ਰਾਹੀਂ ਲੋਕ ਫ਼ਤਵਾ ਲਿਆ ਜਾਵੇ ਅਤੇ ਜੁਝਾਰੂਆਂ ਦੀ  ਲੀਡਰਸ਼ਿਪ ਦੀ ਸਰਕਾਰ ਬਣਾਈ ਜਾਵੇ ਦੀ ਮੰਗ ਕੀਤੀ
ਮੈਂ ਆਪ ਤੋਂ ਪੰਜਾਬ ਦੇ ਲੋਕਾਂ ਵੱਲੋਂ; ਅਤੇ ਉਨ੍ਹਾਂ ਵੱਲੋਂ ਮੈਨੂੰ ਦਿੱਤੇ ਗਏ ਹੱਕਾਂ ਦੇ ਇਸਤੇਮਾਲ ਨਾਲ ...5 3 | view user : 897
Posted by Atinderpal Singh on 09.01.17 07:12  | under General
comments (0)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ 350ਵੀਂ ਸ਼ਤਾਬਦੀ ਦੀ ਵਧਾਈ.....
Share this Article

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ 350ਵੀਂ ਸ਼ਤਾਬਦੀ ਦੀ ਵਧਾਈ.....


ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ 350ਵੀਂ ਸ਼ਤਾਬਦੀ ਮਨਾਉਣ ਤੇ ਖ਼ਾਲਸਾਈ  ਜ਼ਿੰਮੇਵਾਰੀ, ਫ਼ਰਜ਼ਾਂ ਨੂੰ ਵੀ ਪੂਰਾ ਕਰੀਏ
ਕੀ ਸਿੱਖ ਆਪਣੇ ਗੁਰੂਆਂ ਨਾਲ ਖੜਦੇ ਹਨ ?
"ਇਨ੍‍ ਬਿਧਿ ਪਾਸਾ ਢਾਲਹੁ ਬੀਰ"
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਸ੍ਰੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਧਾਰਨ ਤੋਂ ਲੈ ਕੇ ਬੈ-ਰਸਤੇ ਕੇਸਗੜ੍ਹ, ਅਨੰਦਪੁਰ ਸਾਹਿਬ ਤੋਂ ਚਮਕੌਰ, ਸਰਹਿੰਦ, ਦੀਨਾਂ ਕਾਂਗੜਾ, ਮੁਕਤਸਰ, ਦਮਦਮਾ ਸਾਹਿਬ, ਬੁੰਦੇਲਖੰਡ (ਜਿਸ ਨੂੰ ਸਿੱਖ ਵਿਸਾਰੀ ਬੈਠੇ ਹਨ) ਤੋਂ ਬੁਰਹਾਨਪੁਰ ਰਾਹੀਂ ਨੰਦੇੜ੍ਹ ਸੱਚ ਖੰਡ ਤਖ਼ਤ ਸ੍ਰੀ ਅਬਚਲ ਨਗਰ ਤਕ! ਸਰਬੰਸ ਦਾਨੀ ਜੀ ਦੀ ਇਹ ਅਕਾਲ ਦ੍ਰਿੜ੍ਹਤਾ ਵਿਸ਼ਵਾਸ, ਭਰੋਸਾ ਅਤੇ ਪਿਆਰ ਹੀ ਆਪਣੇ ਗੁਰੂ ਨਾਨਕ ਨਾਮ ਲੇਵਾ ਸਿੱਖ ਕੌਮ ਉੱਪਰ ਸੀ ਕਿ ਉਨ੍ਹਾਂ ਇਸ ਨੂੰ ਖ਼ਾਲਸਾ ਧਰਮ ਅਵਲੰਬੀ ਬਣਾ ਕੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਅੱਡਰੀ, ਵੱਖਰੀ, ਸੁਤੰਤਰ, ਸਿੱਖੀ ਸਭਿਅਤਾ ਧਾਰੀ ਸਿੱਖ ਮਨੁੱਖ ਲਈ ਆਪਣੇ ਪੰਜ ਪਿਆਰੇ, ਆਪਣਾ ਪਿਤਾ ਅਤੇ ਮਾਤਾ, ਚਾਰ ਬੇਟੇ, ਅਤੇ ਆਪਣਾ ਆਪ ਅਰਥਾਤ ਆਪਣੀ ਪੂਰੀ ਅੰਸ ਅਤੇ ਬੰਸ ਇਸ ਲਈ ਵਾਰ ਮੁਕਾਈ ਤਾਂ ਜੋ ਅਸੀਂ ਸਿੱਖ; ਬਤੌਰ ਨਾਨਕਸ਼ਾਹੀਅਤ ਸਿੱਖ ਸਭਿਅਤਾ ਅਤੇ ਮਰਿਆਦਾ ...0 0 | view user : 286
Posted by Atinderpal Singh on 04.01.17 07:03  | under General
comments (0)

ਭਾਰਤੀ ਬ੍ਰਾਹਮਣੀ ਵਿਵਸਥਾ ਦੇ ਚੱਕਮੇਂ ਚੁੱਲ੍ਹਿਆਂ ਦੀ ਗਾਥਾ-ਸ. ਅਜਮੇਰ ਸਿੰਘ ਜੀ
Share this Articleਸ. ਅਜਮੇਰ ਸਿੰਘ ਜੀ ਦੀ ਸਾਂਝਾਂ ABP ਦੇ ਯਾਦਵਿੰਦਰ ਨਾਲ ਲਗਭਗ 26 ਮਿੰਟ ਦੀ ਗੱਲਬਾਤ (Published on Dec 6, 2016)  
ਅਤੇ 40 ਮਿੰਟ ਦੀ "ਸਿੱਖ ਸਿਆਸਤ" ਨਾਲ (13-12-2016) ਗੱਲਬਾਤ ਦੇ ਸੰਦਰਭ ਵਿਚ :

ਭਾਰਤੀ ਬ੍ਰਾਹਮਣੀ ਵਿਵਸਥਾ ਦੇ ਚੱਕਮੇਂ ਚੁੱਲ੍ਹਿਆਂ ਦੀ ਗਾਥਾ-ਸ. ਅਜਮੇਰ ਸਿੰਘ ਜੀ

ਧੜੇਬੰਦੀ ਦੇ ਸੌੜੇ ਗਲ਼ਾਵੇਂ, ਫ਼ਤਵਾ, ਈਰਖਾ, ਏਜੰਟ ਦੀ ਸੋਚ ਦੇ ਪੱਧਰ ਤੋਂ ਉਤਾਂਹ ਉੱਠ ਕੇ; ਅਤੇ 'ਸਿੱਖੀ' ਦੇ ਧਰਾਤਲ ਤੋਂ ਵੀ ਤਿਲਕ ਕੇ, ਕੇਵਲ ਤੇ ਕੇਵਲ 'ਮਨੁੱਖਤਾ ਧਰਮ' ਦੇ ਸਭ ਤੋਂ ਪਹਿਲੇ ਪੌਡੇ ਤੇ ਖੜ ਕੇ ਵੀ ਜੇ ਵਿਚਾਰੋਂ ਤਾਂ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸ. ਅਜਮੇਰ ਸਿੰਘ ਲਈ; ਇਸ ਦੇ ਆਕਾਵਾਂ ਵੱਲੋਂ ਇਸ ਹਿਤ ਸਿਰਜੇ 'ਸ਼ੈੱਲ' ਅਤੇ ਉਸ 'ਸ਼ੈੱਲ' ਨੂੰ ਹਮੇਸ਼ਾ ਚਮਕਾਉਣ ਦੀ ਜ਼ਿੰਮੇਵਾਰੀ ਤੇ ਲਾਏ ਇਸ ਦੇ ਖਾੜਕੂ ਵਾਦੀ ਤੇ ਪੁਰਾਣੇ ਨਕਸਲਵਾਦੀ ਸਾਥੀਆਂ ਵੱਲੋਂ "ਪੰਥਕ ਅਤੇ ਗੁਰੂ ਗੋਲਕ ਦੇ ਵਜ਼ੀਫ਼ੇ" ਨਾਲ ਨਿੱਤ ਚਮਕਾਏ ਜਾਂਦੇ ਇਸ ਦੇ 'ਸ਼ੈੱਲ' ਅਰਥਾਤ ਕਵਚ ਵਿਚੋਂ ਬਾਹਰ ਨਿਕਲ ਕੇ ਅਜਿਹਾ ਖੁਰਕ ਖਾਦਾ ਸਾਬਤ ਹੋਵੇਗਾ; ਇਹ ਕੁਦਰਤੀ ਮਾਰ ਹੀ ਕਿਹਾ ਜਾ ਸਕਦਾ ...0 0 | view user : 1377
Posted by Atinderpal Singh on 16.12.16 20:10  | under ਕਰੰਟ ਜਾਂ ਸੱਜਰੇ ਮਸਲੇ
comments (2)

ਖ਼ਾਲਸਾ ਸਮਾਚਾਰ, ਜਾਗੋ ਮੀਡੀਆ ਤੇ ਇੰਦਰਜੀਤ ਸਿੰਘ ਕਾਨਪੁਰੀ ਹਿੰਦੁਤਵਈ ਹਿਟਲਰੀ ਬ੍ਰਾਹਮਣ ਕੁਲ ਧਾਰਿਓ, ਆਪਣੇ ਆਪ ਨੂੰ 'ਰੱਬ' ਕਦੋਂ ਸਥਾਪਿਤ ਕਰੋਗੇ ?
Share this Article

ਖ਼ਾਲਸਾ ਸਮਾਚਾਰ, ਜਾਗੋ ਮੀਡੀਆ ਤੇ ਇੰਦਰਜੀਤ ਸਿੰਘ ਕਾਨਪੁਰੀ ਹਿੰਦੁਤਵਈ ਹਿਟਲਰੀ ਬ੍ਰਾਹਮਣ ਕੁਲ ਧਾਰਿਓ, ਆਪਣੇ ਆਪ ਨੂੰ 'ਰੱਬ' ਕਦੋਂ ਸਥਾਪਿਤ ਕਰੋਗੇ ?ਖ਼ਾਲਸਾ ਸਮਾਚਾਰ, ਜਾਗੋ ਮੀਡੀਆ ਤੇ ਇੰਦਰਜੀਤ ਸਿੰਘ ਕਾਨਪੁਰੀ ਹਿੰਦੁਤਵਈ ਹਿਟਲਰੀ ਬ੍ਰਾਹਮਣ ਕੁਲ ਧਾਰ ਚੁੱਕੇ ਲੋਕ ਤਾਂ ਗੁਰੂ ਸਾਹਿਬਾਂ ਤੋਂ ਵੀ ਆਪਣੇ ਆਪ ਨੂੰ ਵੱਡਾ ਸਥਾਪਿਤ ਕਰ ਚੁੱਕੇ 
ਆਪਣੇ ਆਪ ਨੂੰ 'ਰੱਬ' ਕਦੋਂ ਸਥਾਪਿਤ ਕਰੋਗੇ ?

ਖ਼ਾਲਸਾ ਨਿਊਜ਼, ਬੰਗਲੌਰ 
ਸ. ਇੰਦਰਜੀਤ ਸਿੰਘ ਕਾਨਪੁਰੀ; ਅਤੇ 
ਜਾਗੋ ਮੀਡੀਆ ਵਾਲੇ ਅਧਰਮੀਓ;
"ਬਚਿੱਤਰ ਨਾਟਕ" ਗ੍ਰੰਥ ਨੂੰ  ਦਸਮ ਗ੍ਰੰਥ ਪ੍ਰਚਾਰ ਕੇ ਸਿੱਖਾਂ ਵਿਚ ਗ਼ਲਤ ਭਾਵਨਾ ਭੜਕਾਉਣ ਵਾਲੇ ਇਨ੍ਹਾਂ ਉਪਰੋਕਤ ਲੋਕਾਂ ਅਤੇ ਇਨ੍ਹਾਂ ਦੀ ਸੰਸਾਰ ਵਿਆਪੀ ਜੁੰਡਲੀ ਨੁਮਾ "ਹਿਟਲਰੀ ਕਾਕਸ" ਨੇ ਮੇਰੀ ਖੋਜਕਾਰੀ ਦਾ ਕੋਈ ਬੌਧਿਕ, ਖੋਜ ਭਰਪੂਰ ਪ੍ਰਮਾਣਿਤ ਅਤੇ ਇਤਿਹਾਸਕ ਜਵਾਬ ਦੇਣ ਦੀ ਬਜਾਏ; "ਹਿੰਦੁਤਵਈ ਤਾਕਤਾਂ ਨੂੰ ਖ਼ੁਸ਼ ਕਰਨ ਲਈ ਤੇ ਹਿੰਦੁਤਵਾ ਸਮੇਤ ਹੋਰ ਸਿੱਖ ਦੁਸ਼ਮਣ ਤਾਕਤਾਂ ਦੀ ਸਿੱਖਾਂ ਨੂੰ ਧਾਰਮਿਕ ਤੌਰ ਤੇ ਪਾੜ ਕੇ; ਨਾਨਕਸ਼ਾਹੀ ਖ਼ਾਲਸਤਾਈ ਸਿੱਖੀ ਅਤੇ ਗੁਰਮਤਿ ਅਨੁਰੂਪ ਅਪਣਾਈ ਜਾਣ ਵਾਲੀ ਖ਼ਾਲਸਤਾਨੀ ਸਭਿਅਤਾ ਦਾ ਖ਼ੁਦ ਇਨ੍ਹਾਂ ਵਰਗੇ ਨਾਮ-ਧਰੀਕ ਗੁਰਮਤਿ ਦੇ ਦੁਸ਼ਮਣ ਸਿੱਖਾਂ ਰਾਹੀਂ ਹੀ ਬੀਜ ਨਾਸ਼ ਕਰਵਾ ਦੇਣ ਦੀ ਠੇਕੇਦਾਰੀ ਦਾ ਏਕਾਧਿਕਾਰ ਲਿਆ ਹੋਇਆ ਹੈ। ਗੁਰਮਤਿ ਅਨੁਸ਼ਾਸਨ ਅਤੇ ਮਰਿਆਦਾ ਦੇ ਸਾਰੇ ਹੱਦ ਬੰਨੇ ਟੱਪ ਕੇ ਇਹ ਲੋਕ ਹੁਣ ...5 1 | view user : 819
Posted by Atinderpal Singh on 13.10.16 05:41  | under General
comments (0)


[prev] 1 2 3 4 [5] 6 7 8 ... 21 [next]21-25 of 104
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by