Home >> ATINDER'S VIEW

ARTICLE CATEGORIES

RECENT POST

TAGS

ARCHIVE


ਜੋ ਲੋਕ ਪੰਜਾਬ ਵਿਚ ਸਿਆਸੀ ਬਦਲ ਦੇ ਚਾਹਵਾਨ ਹਨ ਉਨ੍ਹਾਂ ਦੇ ਖ਼ਾਸ ਧਿਆਨ ਦੇਣ ਨਿਮਿਤ
Share this Article

ਜੋ ਲੋਕ ਪੰਜਾਬ ਵਿਚ ਸਿਆਸੀ ਬਦਲ ਦੇ ਚਾਹਵਾਨ ਹਨ ਉਨ੍ਹਾਂ ਦੇ ਖ਼ਾਸ ਧਿਆਨ ਦੇਣ ਨਿਮਿਤ


 
ਜੋ ਲੋਕ ਪੰਜਾਬ ਵਿਚ ਸਿਆਸੀ ਬਦਲ ਦੇ ਚਾਹਵਾਨ ਹਨ ਉਨ੍ਹਾਂ ਦੇ ਖ਼ਾਸ ਧਿਆਨ ਦੇਣ ਨਿਮਿਤ
ਪੰਜਾਬ ਦੇ ਸਭ ਦੁੱਖਾਂ ਦਾ ਨਿਵਾਰਨ ਅਤੇ ਵਰਤਮਾਨ ਸੰਕਟ ਦਾ ਕਾਰਨ 
ਨਾਨਕਸ਼ਾਹੀ ਹੋਂਦ ਨੂੰ ਨਾ ਸਹਿਣ ਦੀ 5 ਸਦੀਆਂ ਦੀ ਆਨੁਵੰਸ਼ਕ ਰੱਤ-ਬਿੰਦ, ਮਨੋਬਿਰਤਕ ਅਤੇ ਵਿਵਹਾਰਿਕ ਵੈਰ ਦੀ ਸਾਖੀ ਹੈ

ਆਓ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ 350 ਸਾਲਾਂ ਸ਼ਤਾਬਦੀ ਦੇ ਸੰਦਰਭ ਵਿਚ ਨਿਰਭਉ ਤੇ ਨਿਰਵੈਰ ਹੋ ਕੇ ਨਿਰਲੇਪ ਗੱਲ ਕਰੀਏ । ਮੈਂ ਸਪਸ਼ਟ ਕਰ ਦਿਆਂ ਕਿ ਗੱਲ ਮਨੁੱਖੀ ਜਾਤ ਦੀ ਨਹੀਂ ਸਗੋਂ ਮਨੂ ਵਾਦੀ ਵਰਗ ਵੰਡ ਸਮਾਜ ਵਿਚਲੀ ਰੱਤ-ਬਿੰਦ ਦੀ ਬਣ ਚੁੱਕੀ ਤਾਸੀਰ ਦੇ ਧੁਰ ਅੰਦਰਲੇ ਸੁਭਾਵਕ ਵਿਹਾਰ ਦੀ ਮੈਂ ਕਰਨ ਜਾ ਰਿਹਾ ਹਾਂ । ਜਦੋਂ ਵੀ ਬ੍ਰਾਹਮਣ ਨਾਲ ਬਾਣੀਆਂ ਜਾਂ ਬਾਣੀਏ ਨਾਲ ਬ੍ਰਾਹਮਣ ਤੇ ਕਸ਼ਮੀਰੀ ਪੰਡਤ ਇਕੱਠਾ ਹੋ ਕੇ; "ਏਕਾਤਮਕ ਤ੍ਰਿਮੂਰਤੀ" ਹਿੰਦੂਤਵ ਆਰੀਆ ਹਾਕਮ ਬਣਦਾ ਹੈ ਤਾਂ ਉਹ ਸਭ ਤੋਂ ਪਹਿਲਾਂ "ਨਾਨਕਸ਼ਾਹੀ" ਦਾ ਮੁਕੰਮਲ ਨਸਲ ਘਾਤ ਕਰਨ ਵੱਲ ਉੱਲਰਦਾ ਹੈ । ਹਾਕਮ ਬਣ ਆਪਣੀ ਸੱਤਾ ਦੇ ਸਾਰੇ ਸਾਧਨ "ਨਾਨਕਸ਼ਾਹੀ" ਦੇ ਬੀਜ ਨਾਸ਼ ਲਈ ਖਪਾਅ ...5 1 | view user : 949
Posted by Atinderpal Singh on 24.09.16 05:11  | under ਕਰੰਟ ਜਾਂ ਸੱਜਰੇ ਮਸਲੇ
comments (0)

ਢੱਡਰੀਆਂ ਵਾਲਿਆਂ ਤੇ ਹਮਲਾ: ਸਰਕਾਰੀ ਸ਼ਹਿ ਤੇ ਧਾਰਮਿਕ ਅਤਿਵਾਦ ਫੈਲਾਉਣ ਵਾਲੀਆਂ ਤਾਕਤਾਂ ਨੂੰ ਪਛਾੜਨ ਦਾ ਸਮਾਂ ਆ ਗਿਆ ਹੈ
Share this Article

ਢੱਡਰੀਆਂ ਵਾਲਿਆਂ ਤੇ ਹਮਲਾ: ਸਰਕਾਰੀ ਸ਼ਹਿ ਤੇ ਧਾਰਮਿਕ ਅਤਿਵਾਦ ਫੈਲਾਉਣ ਵਾਲੀਆਂ ਤਾਕਤਾਂ ਨੂੰ ਪਛਾੜਨ ਦਾ ਸਮਾਂ ਆ ਗਿਆ ਹੈ


ਢੱਡਰੀਆਂ ਵਾਲਿਆਂ ਤੇ ਹਮਲਾ:
ਸਰਕਾਰੀ ਸ਼ਹਿ ਤੇ ਧਾਰਮਿਕ ਅਤਿਵਾਦ ਫੈਲਾਉਣ ਵਾਲੀਆਂ ਤਾਕਤਾਂ ਨੂੰ ਪਛਾੜਨ ਦਾ ਸਮਾਂ ਆ ਗਿਆ ਹੈ

ਜੂਨ 84 ਤੋਂ ਬਾਅਦ ਪਹਿਲਾਂ ਕੇਂਦਰੀ ਸਰਕਾਰ ਦੀ ਤੇ ਹੁਣ ਸੰਘ-ਬਾਦਲ-ਭਾਜਪਾ ਸਮਰਥਕ ਬਣ ਚੁੱਕੀ ਦਮਦਮੀ ਟਕਸਾਲ ਦੇ ਮੁਖੀ ਸ੍ਰੀ ਹਰਨਾਮ ਸਿੰਘ ਧੁੰਮਾ ਦੇ ਕਥਿਤ ਤੋਰ ਤੇ ਆਪਣੇ ਪ੍ਰਚਾਰ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖ਼ਿਲਾਫ਼ ਬੋਲਣ ਤੋਂ ਬਾਅਦ ਲੁਧਿਆਣਾ ਵਿਖੇ ਕੀਤਾ ਗਿਆ ਜਾਨ ਲੇਵਾ ਹਮਲਾ ਅਤਿ ਨਿੰਦਨੀਐ, ਕਾਇਰਾਨਾ ਅਤੇ ਸਿੱਖੀ ਰਵਾਇਤਾਂ ਨੂੰ ਹੀ ਕਤਲ ਕਰ ਦੇਣਾ ਵਾਲਾ ਕਾਰਾ ਹੈ। ਇਸ ਵਿਚ ਭਾਈ ਭੁਪਿੰਦਰ ਸਿੰਘ ਖ਼ਾਸੀ ਕਲਾਂ ਸਮੇਤ ਉਨ੍ਹਾਂ ਦੇ ਇੱਕ ਸਮਰਥਕ ਦੀ ਗੋਲੀਆਂ ਮਾਰਨ ਕਾਰਨ ਮੌਤ ਹੋ ਚੁੱਕੀ ਹੈ। ਬਾਦਲ ਸਮਰਥਕਾਂ ਦੀ ਪੁਸ਼ਤ ਪਨਾਹੀ ਹੀ ਹਮੇਸ਼ਾ ਪੰਜਾਬ ਵਿਚ ਅਤਿਵਾਦ ਅਤੇ ਵੱਖਵਾਦ ਖੜ੍ਹਾ ਕਰਦੀ ਆ ਰਹੀ ਹੈ । ਇਹ ਵੀ ਉਸੇ ਦਾ ਹੀ ਇੱਕ ਅਗਲਾ ਪਹਿਲੂ ਹੈ। ਇਹ ਕਿਸ ਦੇ ਪੱਖ ਵਿਚ ਜਾਏਗਾ ਇਹ ਹੁਣ ਪੰਜਾਬ ਦੇ ਲੋਕਾਂ ਅਤੇ ਖ਼ਾਸ ਕਰ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ। ਇਹੋ ਗੱਲ ਮੈਂ ਸਰਬੱਤ ਖ਼ਾਲਸਾ ਦੇ ਸਬੰਧ ਵਿਚ ...5 1 | view user : 2442
Posted by Atinderpal Singh on 18.05.16 09:43  | under ਅਕਾਲੀ ਅਤੇ ਪੰਥ
comments (0)

ਦਰਬਾਰ ਸਾਹਿਬ ਸਮੂਹ ਵਿਚ ਕੀ ਮੁਫ਼ਤ ਵਾਈ ਫਾਈ ਸੇਵਾ ਦੀ ਲੋੜ ਹੈ ?
Share this Article

ਦਰਬਾਰ ਸਾਹਿਬ ਸਮੂਹ ਵਿਚ ਕੀ ਮੁਫ਼ਤ ਵਾਈ ਫਾਈ ਸੇਵਾ ਦੀ ਲੋੜ ਹੈ ?ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਅਤੇ ਪ੍ਰਸਾਰ ਦੀ ਬਜਾਏ 'ਮੁਸ਼ਟੰਡ ਲੋਕ ਲੁਭਾਊਂ ਕੰਮਾਂ ਵੱਲ ਕਿਉਂ ਮੁੜੀ'?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਫ਼ਤ ਵਾਈ ਫਾਈ ਸੇਵਾ ਦੇਣ ਦੀ ਜਿਤਨੀ ਨਖੇਦੀ ਕੀਤੀ ਜਾਵੇ ਉਤਨੀ ਘੱਟ ਹੈ। ਇਸ ਨਿਰਨੇ ਨੇ ਸਾਬਤ ਕਰ ਦਿੱਤਾ ਹੈ ਕਿ ਗੁਰਦੁਆਰਾ ਪ੍ਰਬੰਧ ਪੂਰੀ ਤਰ੍ਹਾਂ "ਗੁਰਮਤਿ, ਸਿੱਖ ਸੰਕਲਪ, ਸਿਧਾਂਤ ਅਤੇ ਧਰਮਸਾਲ ਦੀ ਭਾਈ ਲਾਲੋ ਵਾਲੀ ਗੁਰੂ ਨਾਨਕ ਦੀ ਨਾਨਕਸ਼ਾਹੀ ਪਹੁੰਚ, ਸੋਚ ਅਤੇ ਮਰਿਆਦਾ ਤੋਂ" ਥਿੜਕਾ ਕੇ ਮਹੰਤ ਨਰੈਣੂ ਅਤੇ ਸਰਬਰਾਹ ਅਰੂੜ ਸਿੰਹੁ ਵਾਲੀ ਪੱਧਤੀ ਤੇ ਖੁੱਲਮ ਖੁੱਲਾ ਜਰਵਾਣਾ ਬਣ ਚੱਲ ਪਿਆ ਹੈ। "ਸੰਤਾ ਸੇਤੀ ਰੰਗੁ ਨ ਲਾਏ ॥ ਸਾਕਤ ਸੰਗਿ ਵਿਕਰਮ ਕਮਾਏ ॥ ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥3॥”ਅੰਗ 105
ਵਾਈ ਫਾਈ ਨਾਲੋਂ ਹੋਰ ਸ਼ਰਧਾਲੂਆਂ ਲਈ ਜਿਹੜੇ ਜ਼ਰੂਰੀ ਮੁੱਖ ਅਤੇ ਪਹਿਲ ਆਧਾਰਤ ਕੰਮ ਕਰਨੇ ਬਣਦੇ ਹਨ ਆਓ ਉਨ੍ਹਾਂ ਤੇ ਨਜ਼ਰ ਮਾਰੀਏ ਤੇ ਪ੍ਰਬੰਧਕਾਂ ਨੂੰ ਵਾਈ ਫਾਈ ਸੇਵਾ ਵਾਪਸ ਲੈਣ ਤੇ ਇਹ ਹੇਠਲੇ ਕੰਮ ਕਰਨ ਲਈ ਮਜਬੂਰ ਕਰੀਏ।
ਸਿੱਖ ਸੰਗਤਾਂ ਨੂੰ ਮੁਫ਼ਤ ਵਾਈ ਫਾਈ ਮੁਹੱਈਆ ਕਰਵਾਉਣ ਦੀ ਬਜਾਏ ...5 1 | view user : 2060
Posted by Atinderpal Singh on 02.05.16 07:25  | under ਸਿੱਖ ਸਿੱਧਾਂਤ
comments (0)

ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ “ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ
Share this Article

ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ “ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ


ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ "ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ
ਸਰਕਾਰਾਂ ਨੇ ਆਪਣਾ ਪੂਰਾ ਤਾਨ ਲਾਇਆ ਸਿੱਖਾਂ ਨੇ ਪਾਸਾ ਵੱਟ ਦਿਖਾਇਆ
"ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ" 
ਦਾਸ ਨੇ ਆਪਣੇ ਸਾਥੀਆਂ ਨਾਲ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿਚ ਘਰ ਘਰ ਜਾ ਕੇ 5 ਦਸੰਬਰ 2010 ਤੋਂ, ਸਿੱਖ ਕੌਮ ਦੀ ਰਾਜਨੀਤਕ ਮੰਜ਼ਿਲ ਅਤੇ ਪੰਥ ਦੀ ਜ਼ਮੀਰ ਦੀ ਆਵਾਜ਼ "ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੀ ਸਰਕਾਰ” ਦੀ ਭਾਰਤ ਅੰਦਰ ਲੋਕਤੰਤਰੀ ਢੰਗ ਨਾਲ ਪ੍ਰਾਪਤੀ ਲਈ ਲੋਕ ਲਹਿਰ ਖੜੀ ਕਰਨ ਵਾਸਤੇ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਅਰੰਭਤਾ ਕੀਤੀ ਸੀ। ਕੁੱਝ ਸਮੇਂ ਤਕ ਗੁਰਮਤਿ ਚੇਤਨਾ ਸੇਵਾ ਲਹਿਰ ਤੋਂ ਸਿਵਾ, ਪੰਥ ਵਿਚੋਂ ਕਿਸੇ ਵੀ ਹੋਰ ਪੰਥ ਦਰਦੀ ਨੇ, ਸਾਡੀ ਇਸ ਨਿਰੋਲ ਨਿਰਪੱਖ ਪੰਥਕ ਹਿਤਕਾਰੀ ਅਤੇ ਲੋਕ ਕਲਿਆਣਕਾਰੀ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦਾ ਸਾਥ ਨਹੀਂ ਦਿੱਤਾ। ਸਾਧਨ ਜਾਂ ਮਾਇਕ ਸਹਾਇਤਾ ਕਰਨ ਜਾਂ ਦੇਣ ਦੀ ਤਾਂ ਬੜੀ ਦੂਰ ਦੀ ਗੱਲ ਹੈ, ਹਮਾਇਤ ਤਕ ਨਹੀਂ ਕੀਤੀ। ਅਸੀਂ ਹੁਣ ਤੱਕ 980 ਤੋਂ ਵੱਧ ਪਿੰਡ, ...5 1 | view user : 1306
Posted by Atinderpal Singh on 30.04.16 00:55  | under ਖ਼ਾਲਸਤਾਨ ਸਬੰਧੀ
comments (0)

ਮਾਨ ਦੀ ਨਵੀਂ ਮੰਗ “ਜਾਟ ਲੈਂਡ” –ਓੜਕ ਸੱਚ ਪ੍ਰਗਟ ਭਇਆ !
Share this Article

ਮਾਨ ਦੀ ਨਵੀਂ ਮੰਗ “ਜਾਟ ਲੈਂਡ” –ਓੜਕ ਸੱਚ ਪ੍ਰਗਟ ਭਇਆ !ਮਾਨ ਦੇ "ਜੱਟ ਲੈਂਡ” ਦੇ ਜੱਟ ਵਾਦੀ ਧੌਂਸ ਦੇ ਅੱਤਿਆਚਾਰੀ ਧੌਂਸੇ ਨੇ ਖ਼ਾਲਸੇ ਦੇ ਖ਼ਾਲਸਤਾਨ ਨੂੰ ਪੈਰੀਂ ਮਧੋਲ਼ ਸੁੱਟਿਆ

23 ਮਾਰਚ 2016 ਨੂੰ, ਹੌਲੇ ਮਹੱਲੇ ਤੇ ਸ. ਸਿਮਰਨਜੀਤ ਸਿੰਘ ਮਾਨ ਨੇ ਇੱਕ ਬਹੁਤ ਹੀ ਅਹਿਮ ਮਤਾ, "ਪੰਜਾਬ ਨੂੰ ਵੱਡਾ ਕਰਨ ਦੇ ਨਾਲ ‘ਜਾਟ ਲੈਂਡ’ ਦੇ ਨਾਮ ਤੇ ਇੱਕ ਵੱਖਰਾ ਸੂਬਾ ਐਲਾਨਿਆ ਜਾਵੇ”; ਪੰਜਾਬ ਨੂੰ "ਜੱਟ ਲੈਂਡ” ਬਣਾ ਦੇਣ ਦਾ ਮਤਾ, ਬਿਨਾ ਕਿਸੇ ਵਿਰੋਧ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਸੰਗਤਾਂ ਅਤੇ ਆਪਣੀ ਪਾਰਟੀ ਦੇ ਪਹਿਲੀ, ਦੂਜੀ ਅਤੇ ਤੀਜੀ ਕਤਾਰ ਦੇ ਲੀਡਰਾਂ ਤੋਂ ਹੱਥ ਖੜੇ ਕਰਵਾ ਕੇ ਸਰਬ ਸੰਮਤੀ ਨਾਲ ਪਾਸ ਕੀਤਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਸ੍ਰੀ ਮਾਨ ਨੇ "ਖ਼ਾਲਸਤਾਨ” ਦੀ ਜਿੱਤੀ ਜਾ ਚੁੱਕੀ ਸੰਵਿਧਾਨਿਕ ਜੰਗ ਨੂੰ ਲੋਕ ਕਚਹਿਰੀ ਵਿਚੋਂ ਹਰਾਉਣ ਲਈ "ਸਿੱਖ ਕੌਮ ਵੱਲੋਂ ਇੱਕਮੁੱਠ ਤਾਕਤ ਮਿਲਣ ਤੋਂ ਬਾਅਦ” ਹਮੇਸ਼ਾ ਹੀ ਇੰਜ ਮਿੱਥ ਕੇ ਧੋਖਾ ਦਿੱਤਾ ਹੈ। ਪਹਿਲਾਂ ਭਾਰਤੀ ਸੰਸਦ ਵਿਚ "ਖ਼ਾਲਸਤਾਨ” ਦਾ ਮਤਾ ਰੱਖਣ ਲਈ ਜਾਣ ਤੋਂ ਮੁੱਕਰ ਕੇ, ਫਿਰ ਖ਼ਾਲਸਤਾਨੀ ਏਜੰਡੇ ਨੂੰ ਹਰਾਉਣ ਲਈ ...5 1 | view user : 1536
Posted by Atinderpal Singh on 29.03.16 16:39  | under ਅਕਾਲੀ ਅਤੇ ਪੰਥ
comments (2)


[prev] 1 ... 3 4 5 [6] 7 8 9 ... 21 [next]26-30 of 102
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by