Home >> ATINDER'S VIEW

ARTICLE CATEGORIES

RECENT POST

TAGS

ARCHIVE


ਅਜੋਕੀ ਦਸ਼ਾ ਵਿਚ ਪੰਜਾਬ ਬਜਟ ਦੀ ਦਿਸ਼ਾ ਕੀ ਹੋਵੇ ?
Share this Article

ਅਜੋਕੀ ਦਸ਼ਾ ਵਿਚ ਪੰਜਾਬ ਬਜਟ ਦੀ ਦਿਸ਼ਾ ਕੀ ਹੋਵੇ ?


ਅਜੋਕੀ ਦਸ਼ਾ ਵਿਚ ਪੰਜਾਬ ਬਜਟ ਦੀ ਦਿਸ਼ਾ ਕੀ ਹੋਵੇ ?
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਬਹੁਤ ਗੰਭੀਰ ਗੱਲਾਂ ਕਰਨ ਦਾ ਸਮਾਂ ਆ ਗਿਆ ਹੈ। ਪੰਜਾਬ ਬਹੁ ਧਿਰੀਂ ਸਿਆਸੀ ਵਾਤਾਵਰਨ ਦੀ ਗੰਧਲੀ ਰਾਜਨੀਤੀ ਦੇ ਦਲਦਲ ਵਿਚ ਫਸਿਆ ‘ਬੇ ਆਸਾ’ ਤਿਨਕੇ ਦਾ ਸਹਾਰਾ ਲੱਭ ਰਿਹਾ ਹੈ। ਵਿਨਾਸ਼ਕਾਰੀ ਭਵਿੱਖ ਦੀ ਦਰਪੇਸ਼ ਚੁਨੌਤੀ ਨੂੰ ਬੋਚਣ ਲਈ ਕੋਈ ਵੀ ਬੌਧਿਕ ਅਤੇ ਹਕੀਕੀ ਪੱਧਰ ਤੇ ਤਿਆਰ ਨਹੀਂ ਹੈ। ਹਰ ਕੋਈ ਲੁਭਾਉਣੇ ਨਾਅਰਿਆਂ ਵਿਚ ਪੰਜਾਬੀਆਂ ਨੂੰ ਠੱਗਣ ਲਈ ਲੰਗੋਟੇ ਕੱਸ ਚੁਕਾ ਹੈ। ਐਨ ਆਰ ਆਈ ਪੰਜਾਬੀ ਉਨੰਤਸ਼ੀਲ ਮੁਲਕਾਂ ਵਿਚ ਜਾ ਕੇ ਵੀ ਹਾਲੇ ਤਕ 1947 ਦੇ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਦੀ ਰਾਜਨੀਤੀ ਅਤੇ ਸੌੜੇ ਕਿਰਦਾਰ ਪੱਖੀ ਮਨੋਬਿਰਤੀ ਅਨੁਸਾਰ ਹੀ ਬਦਲ ਲੱਭ ਰਹੇ ਹਨ। ਪੰਜਾਬ ਵਿਚਲੇ ਪੰਜਾਬੀ ‘ਸੱਤਾ ਤੋਂ ਚੌਧਰ, ਚੌਧਰ ਤੋਂ ਨਿੱਜੀ ਗ਼ਰਜ਼ਾਂ’, ਦੁਸ਼ਮਣੀਆਂ ਪੁਗਾਉਣ ਦੀ ਮੁਹਾਰਤੀ ਮਨੋਬਿਰਤੀ ਰਾਹੀਂ ਹਰ ਪੁੱਠਾ ਅਤੇ ਗ਼ਲਤ ਹਰਬਾ ਵਰਤ ਕੇ ਧੰਨ ਦੇ ਲੋਭ ਨੂੰ ਕਮਾਉਣ ਹਿਤ ਸਿਆਸਤ ਦੀ ਛੱਤਰੀ ਦੀ ਓਟ ਵਿਚ ਰਾਤੋਂ ਰਾਤ ‘ਅਮੀਰ’ ਬਣਨ ਦੀ ਕੁਰਸੀ ਦੋੜ ਵਿਚ ਲੱਗੇ ਹੋਏ ...0 0 | view user : 1086
Posted by Atinderpal Singh on 11.03.16 00:19  | under ਕਰੰਟ ਜਾਂ ਸੱਜਰੇ ਮਸਲੇ
comments (0)

“ਪੰਜ ਪਿਆਰਿਆ ਦਾ ਸਨਮਾਨ”: ਸਿੱਖ ਨਿਰਮਾਣ ਕਾਰੀ ਵਿਉਂਤਬੰਦੀ ਕਿਉਂ ਨਹੀਂ ਅਪਣਾਉਂਦੇ ?
Share this Article

“ਪੰਜ ਪਿਆਰਿਆ ਦਾ ਸਨਮਾਨ”: ਸਿੱਖ ਨਿਰਮਾਣ ਕਾਰੀ ਵਿਉਂਤਬੰਦੀ ਕਿਉਂ ਨਹੀਂ ਅਪਣਾਉਂਦੇ ?


"ਪੰਜ ਪਿਆਰਿਆ ਦਾ ਸਨਮਾਨ”: ਸਿੱਖ ਨਿਰਮਾਣ ਕਾਰੀ ਵਿਉਂਤਬੰਦੀ ਕਿਉਂ ਨਹੀਂ ਅਪਣਾਉਂਦੇ ?

"ਸਿੱਖ ਰਲੀਫ਼ ਯੂ.ਕੇ. ਅਤੇ ਅਖੰਡ ਕੀਰਤਨੀ ਜਥੇ ਵੱਲੋਂ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਉਲਟ ਕੀਤੀ ਗਈ ਕਾਰਵਾਈ ਰਾਹੀਂ ਜਿਨ੍ਹਾਂ "ਪੰਜ ਪਿਆਰਿਆਂ” ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਉਨ੍ਹਾਂ ਦਾ 22-22 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਅਤੇ ਧਰਮ ਪ੍ਰਚਾਰ ਲਈ ਗੱਡੀ ਦੇ ਕੇ  ਕੀਤਾ ਗਿਆ ਸਨਮਾਨ, ਵਕਤ ਸਿਰ ਬੜੀ ਹੀ ਸ਼ਲਾਘਾ ਯੋਗ ਕਾਰਵਾਈ ਮੰਨਿਆ ਜਾਣਾ ਚਾਹੀਦਾ ਹੈ । ਇਨ੍ਹਾਂ ਸੰਸਥਾਵਾਂ ਦਾ ਇਸ ਨਿਮਿਤ ਧੰਨਵਾਦ ਕਰਨਾ ਬਣਦਾ ਹੈ।
ਜੇ ਕਰ ਗੁਰਮਤਿ ਪਰਿਪੇਖ ਵਿਚ ਨਿਰਪੱਖ ਵਿਵੇਚਨ ਕਰੀਏ ਤਾਂ ਲਗਾਤਾਰਤਾ ਵਿਚ ਬਹੁਤ ਕੁੱਝ ਗ਼ਲਤ ਹੁੰਦਾ ਜਾ ਰਿਹਾ ਹੈ। ਇਹ ਦੋਵੇਂ ਸੰਸਥਾਵਾਂ 10 ਨਵੰਬਰ 2015 ਦੇ ਕਥਿਤ ਸਰਬੱਤ ਖ਼ਾਲਸਾ ਦਾ ਇੱਕ ਅਹਿਮ ਹਿੱਸਾ ਰਹੀਆਂ ਹਨ। ਇਨ੍ਹਾਂ ਨਾਲ ਹੀ ਸਬੰਧਿਤ ਅਤੇ ਪ੍ਰਸਤਾਵਿਤ ਇੱਕ ਸਿੱਖ, ਭਾਈ ਜਗਤਾਰ ਸਿੰਘ ਹਵਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਰਬੱਤ ਖ਼ਾਲਸਾ ਵਿਚ ਮਤੇ ਲਿਆਉਣ ਤੋਂ ਪਹਿਲਾਂ ਹੀ "ਜਥੇਦਾਰ” ਸਵੀਕਾਰ ਕਰਨ ਤੋਂ ਬਾਅਦ ਹੀ ਸਰਬੱਤ ਖ਼ਾਲਸਾ ਉਲੀਕਿਆ ਗਿਆ। 
2015 ਦੇ ਇਸ ਤਥਾ ਕਥਿਤ ...5 1 | view user : 1468
Posted by Atinderpal Singh on 02.02.16 10:49  | under ਸਿੱਖ ਸਿੱਧਾਂਤ
comments (2)

ਸ੍ਰੀ ਟਰੰਪ ਦੀ ਰੈਲੀ ਵਿਚ ਸਿੱਖ ਵੱਲੋਂ ਕੀਤੀ ਹਰਕਤ ਕੀ ਠੀਕ ਹੈ ?
Share this Article

ਸ੍ਰੀ ਟਰੰਪ ਦੀ ਰੈਲੀ ਵਿਚ ਸਿੱਖ ਵੱਲੋਂ ਕੀਤੀ ਹਰਕਤ ਕੀ ਠੀਕ ਹੈ ?


ਸ੍ਰੀ ਟਰੰਪ ਦੀ ਰੈਲੀ ਵਿਚ ਸਿੱਖ ਵੱਲੋਂ ਕੀਤੀ ਹਰਕਤ ਕੀ ਠੀਕ ਹੈ ?
ਖ਼ਬਰ ਸਿਰ ਝੁਕਾਉਣ ਵਾਲੀ, ਕੌਮੀ ਪੱਧਰ ਤੇ ਹਾਨੀਕਾਰਕ ਅਤੇ ਸਿੱਖੀ ਪੱਧਰ ਤੇ ਵਿਨਾਸ਼ਕਾਰੀ ਹੈ। ਜਦੋਂ ਜਦੋਂ ਵੀ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਬਾਹਰਲੇ ਵਿਕਸਤ ਮੁਲਕਾਂ ਵਿਚ ਵਸੇ ਸਿੱਖ ਵੀ ਕੂਟਨੀਤਕ, ਰਾਜਨੀਤਕ ਅਤੇ ਕੌਮੀ ਨਿਰਮਾਣ ਕਾਰੀ ਸੂਝ ਪੱਖੋਂ ਸੱਖਣੇ ਦੇ ਸੱਖਣੇ ਹੀ ਰਹਿ ਗਏ ਹਨ ਤਾਂ ਸਿਧਾਂਤਕ, ਸੰਕਲਪ ਅਤੇ ਗੁਰਮਤਿ ਪੱਖ ਤੋਂ ਬੜੀ ਵੱਡੀ ਨਮੋਸ਼ੀ ਦਾ ਸਾਹਮਣਾ ਹੁੰਦਾ ਹੈ। ਸਿੱਖਾਂ ਨੂੰ ਸਿੱਖ ਕੌਮ ਪ੍ਰਤੀ ਸਕਾਰਾਤਮਿਕ ਰਾਜਨੀਤੀ ਅਤੇ ਵਿਉਂਤਬੰਦੀ ਦੀ ਸਿਆਸੀ ਕੂਟਨੀਤੀ; ਇੰਨੀ ਮਾਰ ਖਾ ਕੇ ਵੀ ਹਾਲੇ ਤਕ ਆਈ ਨਹੀਂ ਹੈ; ਇਹ ਗੱਲ ਦਿਲ ਚੀਰਵੀਂ ਹੈ।
ਮੇਰੀ ਕੌਮੀ ਸਮਝ ਤੋਂ ਪਰੇ ਦੀ ਗੱਲ ਹੈ ਇੱਕ ਕੇਸਾਧਾਰੀ ਸਿੱਖ ਵੱਲੋਂ ਅਮਰੀਕਾ ਵਿਚ ਰਾਸ਼ਟਰ ਪਤੀ ਦੇ ਦਾਅਵੇਦਾਰ ਸ੍ਰੀਮਾਨ ਟਰੰਪ ਦੀ ਰੈਲੀ ਵਿਚ ਜਾ ਕੇ "ਮੁਸਲਮਾਨਾਂ” ਦਾ ਪੱਖ ਲੈਣਾ ! ਜਦ ਮੁਸਲਮਾਨ ਹੀ ਨਹੀਂ ਬੋਲ ਰਿਹਾ ਹੈ ਤਾਂ ਆਪਣੇ ਪੈਰਾਂ ਤੇ ਆਪੇ ਕੁਹਾੜਾ ਮਾਰਨ ਦੀ ਕੀ ਲੋੜ ਸੀ ? ਇਸ ਨੇ ਸਾਬਤ ਕੀਤਾ ...0 0 | view user : 728
Posted by Atinderpal Singh on 26.01.16 09:43  | under General
comments (2)

ਸਿੱਖ ਆਗੂਆਂ ਦੇ ਪੀੜ੍ਹੇ ਥੱਲੇ ਪੰਥ ਵੱਲੋਂ ਸੋਟਾ ਫੇਰਨ ਦਾ ਸਮਾਂ ਆ ਗਿਆ ਹੈ……ਸਿੱਖੋ ਪੰਥਕ ਹੋਣੀ ਦਾ ਵਿਸ਼ਲੇਸ਼ਣ ਕਰੋ !
Share this Article

ਸਿੱਖ ਆਗੂਆਂ ਦੇ ਪੀੜ੍ਹੇ ਥੱਲੇ ਪੰਥ ਵੱਲੋਂ ਸੋਟਾ ਫੇਰਨ ਦਾ ਸਮਾਂ ਆ ਗਿਆ ਹੈ……ਸਿੱਖੋ ਪੰਥਕ ਹੋਣੀ ਦਾ ਵਿਸ਼ਲੇਸ਼ਣ ਕਰੋ !


ਸਰਬੱਤ ਖ਼ਾਲਸਾ 2015 ਤੋਂ ਕੁੱਲ ਹਾਸਲ ਕੀ ?
ਭਾਗ-1

ਜਿਨ੍ਹਾਂ ਲੋਕਾਂ ਨੇ 10 ਨਵੰਬਰ 2015 ਦੇ ਸਰਬੱਤ ਖ਼ਾਲਸਾ ਵਿਚ ਬਾਹਰੋਂ ਜਾਂ ਅੰਦਰੋਂ, ਓਪਰੀ ਜਾਂ ਸਿੱਧੀ, ਸ਼ਮੂਲੀਅਤ ਕੀਤੀ ਸੀ, ਉਨ੍ਹਾਂ ਸਭਨਾਂ ਰਾਹੀਂ ਸਰਬੱਤ ਖ਼ਾਲਸਾ ਦੇ ਅਗਲੇ ਪੜਾਅ ਦੀ ਅਰੰਭਤਾ ਕੀਤੀ ਜਾ ਚੁੱਕੀ ਹੈ। ਇਹ ਕਥਿਤ ਤੌਰ ਤੇ 150 ਵਿਦੇਸ਼ੀ ਅਤੇ 350 ਦੇਸੀ ਜਥੇਬੰਦੀਆਂ ਦੇ ਨੁਮਾਇੰਦੇ ਕਥਿਤ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਵੱਲੋਂ ਦੱਸੇ ਗਏ ਸਨ। ਕੁੱਝ ਇੱਕ ਨੂੰ ਛੱਡ ਕੇ, ਸਭਨਾਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਸ਼ਮੂਲੀਅਤ ਕਰਨ ਵਾਲੇ ਸੱਜਣਾਂ ਦੇ ਨਾਮ ਅੱਜ ਤਕ ਸਾਹਮਣੇ ਨਹੀਂ ਆਏ ਹਨ। ਸਿੱਖੀ ਅਤੇ ਕੌਮ ਨੂੰ ਤਾਂ ਛੱਡ ਹੀ ਦਿਓ, ਇਨ੍ਹਾਂ ਪ੍ਰਬੰਧਕਾਂ ਦੇ ਆਪਣੇ ਭਲੇ ਲਈ ਘਟੋਂ ਘੱਟ ਇਨ੍ਹਾਂ ਸਭਨਾਂ ਨੂੰ ਤਾਂ ਇੱਕ ਦੂਜੇ ਦੀ ਸ਼ਨਾਖ਼ਤ ਹੋਣੀ ਹੀ ਚਾਹੀਦੀ ਹੈ। ਕੀ ਇਹ ਲੋਕ ਇਨ੍ਹਾਂ ਸਭਨਾਂ ਦੀ ਪਹਿਚਾਣ ਨਾਲ, ਸਿਰਨਾਵੇਂ ਸਾਹਮਣੇ ਲਿਆਉਣਗੇ ? ਘਟੋਂ ਘੱਟ ਸਿੱਖ ਕੌਮ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਭਖਦੇ ਜਜ਼ਬਾਤਾਂ ਅਤੇ ਪਰੇ ਵਿਚ ਰੁਲਦੀ ਉਸ ਦੇ ਜਾਗਦੀ ਜੋਤਿ ਗੁਰੂ ਨਾਲ ਐਤਕੀਂ ਕਿਸ ਕਿਸ ...0 0 | view user : 1173
Posted by Atinderpal Singh on 14.01.16 12:37  | under ਅਕਾਲੀ ਅਤੇ ਪੰਥ
comments (0)

ਕੀ ਮਨੁੱਖਤਾ, ਬਿਬੇਕਤਾ ਤੋਂ ਕੰਗਾਲ ਹੋ ਗਏ ਹਨ ਪੰਜਾਬੀ ਬਣ ਚੁਕੇ ਸਿੱਖ ?
Share this Article

ਕੀ ਮਨੁੱਖਤਾ, ਬਿਬੇਕਤਾ ਤੋਂ ਕੰਗਾਲ ਹੋ ਗਏ ਹਨ ਪੰਜਾਬੀ ਬਣ ਚੁਕੇ ਸਿੱਖ ?


ਕੀ ਮਨੁੱਖਤਾ, ਬਿਬੇਕਤਾ ਤੋਂ ਕੰਗਾਲ ਹੋ ਗਏ ਹਨ ਪੰਜਾਬੀ, ਸਿੱਖ ?

ਕੋਈ ਰੁਝੇਵਾਂ ਨਹੀਂ ਸੀ, ਕੋਈ ਬਹਾਨਾ ਵੀ ਨਹੀਂ ਹੈ। ਮੈਂ ਅੱਜ 16-12-2015 ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਨਹੀਂ ਜਾ ਸਕਿਆ। ਸੰਸਾਰ ਭਰ ਵਿਚ ਮਨੁੱਖੀ ਹੱਕਾਂ ਲਈ ਸ਼ਹੀਦੀ ਦੇਣ ਵਾਲੇ ਆਪਣੇ ਗੁਰੂ ਦਾ ਸ਼ਹੀਦੀ ਪੁਰਬ ਮੈਂ ਕਿਵੇਂ ਬਣਾ ਸਕਦਾ ਹਾਂ ? ਜਦ ਮੈਂ ਆਪਣੇ ਹੀ ਪ੍ਰਦੇਸ਼ ਵਿਚ ਆਪਣੇ, ਆਪਣੇ ਲੋਕਾਂ ਦੇ ਅਤੇ ਆਪਣੇ ਗੁਰੂ ਦੇ ਮਾਨਵੀ ਹੱਕ ਨਹੀਂ ਬਚਾ ਸਕਿਆ । ਧੜੇ, ਜਾਤੀ, ਸਿਆਸੀ, ਧਰਮੀ ਅਤੇ ਸੱਤਾ ਕੁਰਸੀ ਤੋਂ ਉੱਪਰ ਉੱਠ ਕੇ ਨਿਰੋਲ ਗੁਰੂ ਨਾਨਕ ਦੇ ਪੈਂਡੇ ਤੇ ਨਹੀਂ ਚੱਲ ਸਕਦਾ ਤਾਂ ਮੈਂ ਕਿਵੇਂ ਘਰੋਂ ਸੱਜ ਧਜ ਕੇ ਆਪਣੇ ਉਸ ਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਮੂੰਹ ਚੁੱਕੀ ਤੁਰ ਪਵਾਂ ਜਿਸ ਨੇ ਸੰਸਾਰ ਵਿਚ ਸਭ ਤੋਂ ਪਹਿਲਾਂ ਵਿਸ਼ਵਾਸ ਦੇ ਧਰਮ, ਧਰਮ ਦੇ ਅਕੀਦੇ ਅਨੁਸ਼ਾਸਨ, ਇਸ ਦੀ ਉਪਾਸਨਾ ਅਰਥਾਤ ਸ਼ਰਧਾ, ਧਰਮ ਦੀ ਅਣਖ ਅਰਥਾਤ ਆਪਣੇ ਵਿਸ਼ਵਾਸ ਅਨੁਸਾਰ ਜ਼ਿੰਦਗੀ ਜਿਊਣ ਅਤੇ ਵਿਚਾਰ ਰੱਖਣ ਤੇ ਪ੍ਰਚਾਰਨ ਦੀ ...0 0 | view user : 639
Posted by Atinderpal Singh on 16.12.15 06:13  | under General
comments (1)


[prev] 1 ... 4 5 6 [7] 8 9 10 ... 21 [next]31-35 of 102
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by