Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: #sikhbard

ਚਾਹੇ ਆਰਜ਼ੀ ਤੌਰ ਤੇ ਹੀ ਸਹੀ, ਕੰਮ ਮੁੜ ਆਰੰਭ ਹੋਇਆ।
Share this Article

ਚਾਹੇ ਆਰਜ਼ੀ ਤੌਰ ਤੇ ਹੀ ਸਹੀ, ਕੰਮ ਮੁੜ ਆਰੰਭ ਹੋਇਆ।


ਚਾਹੇ ਆਰਜ਼ੀ ਤੌਰ ਤੇ ਹੀ ਸਹੀ, ਕੰਮ ਮੁੜ ਆਰੰਭ ਹੋਇਆ।

ਖੱਬੀ ਅੱਖ ਦੇ ਅਪਰੇਸ਼ਨ ਤੋਂ ਬਾਅਦ ਮੈਂ ਹੁਣ ਤੱਕ ਅਪੰਗ ਜਿਹਾ ਬਣ ਗਿਆ ਸਾਂ। ਵਜ੍ਹਾ ਗਰੇਵਾਲ ਆਈ ਹਸਪਤਾਲ ਚੰਡੀਗੜ੍ਹ ਵਾਲਿਆਂ ਮੇਰੀ ਅੱਖ ਖ਼ਰਾਬ ਕਰ ਤੀ। 
ਇਸ ਲਈ ਜਲਦੀ ਹੀ ਮੈਨੂੰ ਸੱਜੀ ਅੱਖ ਦਾ  ਸਮਾਰਟ ਸੁਪਰ ਸਪੈਸਿਲਿਟੀ ਅਪ੍ਰੇਸ਼ਨ ਆਈ ਹਾਸਪਿਟਲ ਤੋਂ ਕਰਵਾਉਣਾ ਪਿਆ। ਮੈਨੂੰ ਖੱਬੀ ਅੱਖ ਦਾ ਵੀ ਦੁਬਾਰਾ ਅਪ੍ਰੇਸ਼ਨ ਕਰਵਾਉਣਾ ਪਿਆ। ਇਨ੍ਹਾਂ ਉਪਰੇਸ਼ਨਾਂ ਨੇ ਮੇਰੀ ਆਰਥਕ ਕਮਰ ਤੋੜ ਕੇ ਰੱਖ ਦਿੱਤੀ। ਖ਼ਰਚਿਆਂ ਦੇ ਡਰ ਤੋਂ ਹੀ ਮੈਂ ਆਪਣੀਆਂ ਅੱਖਾਂ ਦੇ ਇਲਾਜ ਤੋਂ ਹਾਲੇ ਭੱਜਦਾ ਪਿਆ ਸਾਂ....ਪਰ ਮੈਂ ਝਾਂਸੇ ਵਿਚ ਫਸ ਗਿਆ!
ਹੁਣ ਜਾ ਕੇ ਪੂਰੀ ਤਰ੍ਹਾਂ ਠੀਕ ਹੋਇਆ ਹਾਂ ਪਰ ਲੱਖਾਂ ਖ਼ਰਚਣ ਤੋਂ ਬਾਅਦ ਵੀ, ਮੁੱਢਲੇ ਅਪ੍ਰੇਸ਼ਨ ਦੀ ਡਾਕਟਰੀ ਗ਼ਲਤੀ ਕਰ ਕੇ ਨੱਕ ਤੇ ਐਨਕ ਫੇਰ ਵੀ ਰਹਿ ਗਈ ਹੈ। 
ਪਹਿਲਾਂ ਤੋਂ ਡਿਜ਼ੀਟਲੀ ਫ਼ੋਟੋਗਰਾਫ਼ੀ ਕੀਤੇ ਜਾ ਚੁੱਕੇ ਲਗਭਗ 60 ਮੈਨੁਸਕ੍ਰਿਪਟ ਪ੍ਰੋਸੈਸਿੰਗ ਦਾ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਦੀ ਪ੍ਰੋਸੈਸਿੰਗ ਕਰਨਾ ਬਹੁਤ ਵੱਡਾ ਕਾਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਅਤੇ ਹੋਰ ਗ੍ਰੰਥਾਂ ਦੀਆਂ ਹੱਥ ...0 0 | view user : 240
Posted by Atinderpal Singh on 21.01.18 06:28  | under General
comments (0)

ਮਾਨ ਡਿਬੇਟ ਕਰਨ ਅਤੇ ਜਵਾਬ ਦੇਣ ਤੋਂ ਭਗੌੜਾ ਹੋਇਆ
Share this Article

ਮਾਨ ਡਿਬੇਟ ਕਰਨ ਅਤੇ ਜਵਾਬ ਦੇਣ ਤੋਂ ਭਗੌੜਾ ਹੋਇਆ


ਮਾਨ ਡਿਬੇਟ ਕਰਨ ਅਤੇ ਜਵਾਬ ਦੇਣ ਤੋਂ ਭਗੌੜਾ ਹੋਇਆ
ਸਤਿਕਾਰਯੋਗ ਸਾਧ ਸੰਗਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਹਿ॥
ਅੱਜ ਮਿਤੀ 12-11-2017 ਨੂੰ ਦਾਸ ਆਪ ਜੀ ਨੂੰ ਸਨਿਮਰ ਬੇਨਤੀ ਕਰਦਾ ਹੈ ਕਿ ਸਤਿਗੁਰੂ ਨੇ ਆਪਣੀ ਓਟ, ਰੱਖਿਆ ਅਤੇ ਬਖ਼ਸ਼ਿਸ਼ ਨਾਲ ਦਾਸ ਤੋਂ ਜਿਹੜੀ ਵੀ ਸੇਵਾ ਲਈ ਹੈ; ਉਸ ਵਿਚ ਦਾਸ ਨੇ ਉਹੀ ਕੀਤਾ ਹੈ ਜੋ ਸਤਿਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾ ਧਾਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਸਾਹਿਬ ਜੀ ਨੇ ਆਪ ਕਰਵਾਇਆ ਹੈ।
ਦਾਸ ਉੱਪਰ ਤਿਹਾੜ ਜੇਲ੍ਹ ਵਿਚਲੀ ਦੂਹਰੀ ਫਾਂਸੀ ਚੱਕੀ ਕੈਦ ਦੇ ਸਮੇਂ ਤੋਂ ਹੀ ਸ੍ਰੀ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਵਫ਼ਾਦਾਰਾਂ ਨੇ ਬਹੁਤ ਸਾਰੇ ਦੂਸ਼ਣ ਇਸ ਇਰਾਦੇ ਨਾਲ ਲਾਏ ਅਤੇ ਇਹ ਕੋਸ਼ਿਸ਼ ਲਗਾਤਾਰ ਕੀਤੀ ਕਿ ਉਨ੍ਹਾਂ ਦਾ ਆਪਣਾ ਝੂਠ ਅਤੇ ਗ਼ੱਦਾਰੀ ਸਿੱਖ ਕੌਮ ਨੂੰ ਨ੍ਹਾ ਪਤਾ ਲੱਗ ਸਕੇ; ਇਸ ਲਈ ਅਤਿੰਦਰ ਪਾਲ ਸਿੰਘ ਨੂੰ ਜੇਲ੍ਹ ਵਿਚ ਹੀ ਰਹਿੰਦੇ ਹੋਏ ਇਤਨਾ ਬਦਨਾਮ ਕਰ ਦਿਓ ਕਿ ਸ੍ਰੀ ਮਾਨ ਦੀ ਸਰਕਾਰੀ ਮਿਲੀਭੁਗਤ ਨਾਲ ਖ਼ਾਲਸਾ ਪੰਥ ਅਤੇ ਸੰਘਰਸ਼ ਨਾਲ ਕੀਤੀ ਗ਼ੱਦਾਰੀ ਲੁਕੀ ...0 0 | view user : 460
Posted by Atinderpal Singh on 12.11.17 10:09  | under General
comments (0)

ਸ੍ਰੀ ਮੋਹਨਚੰਦ ਕਰਮਚੰਦ ਗਾਂਧੀ ਹੱਤਿਆ ਅਤੇ ਬਾਬਰੀ ਮਸਜਿਦ ਵਿਵਾਦ ਵਿਚ ਅਚੰਭਤ ਕਰ ਦੇਣ ਵਾਲੀ ਬੜੀ ਵੱਡੀ ਸਮਾਨਤਾ ਹੈ
Share this Article

ਸ੍ਰੀ ਮੋਹਨਚੰਦ ਕਰਮਚੰਦ ਗਾਂਧੀ ਹੱਤਿਆ ਅਤੇ ਬਾਬਰੀ ਮਸਜਿਦ ਵਿਵਾਦ ਵਿਚ ਅਚੰਭਤ ਕਰ ਦੇਣ ਵਾਲੀ ਬੜੀ ਵੱਡੀ ਸਮਾਨਤਾ ਹੈ


ਸ੍ਰੀ ਮੋਹਨਚੰਦ ਕਰਮਚੰਦ ਗਾਂਧੀ ਹੱਤਿਆ ਅਤੇ ਬਾਬਰੀ ਮਸਜਿਦ ਵਿਵਾਦ ਵਿਚ ਬੜੀ ਵੱਡੀ ਸਮਾਨਤਾ ਹੈ। 
ਤੁਸੀਂ ਮੇਰੇ ਇਸ ਨਤੀਜੇ ਤੋਂ ਅਚੰਭਤ ਹੋਵੋਗੇ ਤੇ ਹੋਣਾ ਵੀ ਚਾਹੀਦਾ ਹੈ।
ਹਿੰਦੂਤਵੀ ਰਾਜਨੀਤੀ ਦੀ ਭਗਵਾਕਰਨ ਦੀ ਸਾਜ਼ਿਸ਼ ਤੋਂ ਪਰਦਾ ਚੁੱਕਿਆ ਗਿਆ

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਪਹਿਲਾਂ ਪਿਛੋਕੜ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਸਰੋਤੇ ਇਸ ਸਬੰਧੀ ਕੋਈ ਵੀ ਜਾਣਕਾਰੀ ਹਾਲੇ ਤੱਕ ਨਹੀਂ ਰੱਖਦੇ ਹਾਂ।
ਮੈਂ ਗਾਂਧੀ ਦੇ ਜਨਮ ਨਾਲੋਂ ਉਸ ਦੀ ਹੱਤਿਆ ਦੇ ਕਾਰਨਾਂ ਅਤੇ ਕਾਰਕਾਂ ਵੱਲ ਚਿੰਤਨ ਕਰਨਾ ਰਾਸ਼ਟਰ ਹਿਤ ਵਿਚ ਸਮਝਦਾ ਹਾਂ। ਆਖ਼ਿਰ 30 ਜਨਵਰੀ 1948 ਦੀ ਸ਼ਾਮ 5 ਵੱਜ ਕੇ 17 ਮਿੰਟ ਤੇ ਸ੍ਰੀ ਗੋਡਸੇ ਵੱਲੋਂ ਸ੍ਰੀ ਮੋਹਨ ਚੰਦ ਕਰਮ ਚੰਦ ਗਾਂਧੀ ਨੂੰ; ਦਿੱਲੀ ਦੇ ਬਿਰਲਾ ਹਾਊਸ ਵਿਚ ਹੀ ਗੋਲੀ ਕਿਉਂ ਮਾਰੀ ਗਈ ?'ਦਿ ਹਿੰਦੂ' ਦੀ 31 ਜਨਵਰੀ ਦੀ ਛਪੀ ਰਿਪੋਰਟ ਅਨੁਸਾਰ 'ਮਰੱਠੇ 36 ਸਾਲ ਦੇ ਨੌਜਵਾਨ ਨਾਥੂਰਾਮ ਵਿਨਾਇਕ ਗੋਡਸੇ ਨੇ ਗਾਂਧੀ ਜੀ ਤੇ ਗੋਲੀ ਚਲਾਈ ਜੋ ਆਪਣੇ ਆਪ ਨੂੰ ਇੱਕ ਰੋਜ਼ਾਨਾ ਪੇਪਰ "ਹਿੰਦੂ ਰਾਸ਼ਟਰ" ਜੋ ਪੂਨਾ ਦੇ ਲਕਸ਼ਮੀ ਪੇਠ ਤੋਂ ਛਪਦਾ ਹੈ ਦਾ ਸੰਪਾਦਕ ਦੱਸਦਾ ...4 1 | view user : 471
Posted by Atinderpal Singh on 05.10.17 02:14  | under General
comments (0)

ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ
Share this Article

ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ


ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ
ਸਬੂਤ ਸਮੇਤ ਜਾਣਕਾਰੀ

ਜਦੋਂ ਵੀ ਕੋਈ ਕੁਦਰਤ ਵਿਰੋਧੀ ਸੱਤਾ, ਲੋਕਾਂ, ਜਾਂ ਬੁਰਛਾਗਰਦ ਤੇ ਅਨਾਰਕੀ ਫੈਲਾਉਣ ਵਾਲੀਆਂ ਤਾਕਤਾਂ ਰਾਹੀਂ ਮਨੁੱਖਤਾ ਅਤੇ ਆਲ਼ੇ ਦੁਆਲੇ ਵਿਰੋਧੀ ਵੱਡੀ ਸਾਜ਼ਿਸ਼ ਘੜੀ ਜਾਂਦੀ ਹੈ; ਤਾਂ ਕੁਦਰਤ ਉਸ ਦੇ ਨਕਸ਼ ਨੁਹਾਰ ਆਪਣੇ ਤੌਰ ਤੇ ਹੀ ਵਾਤਾਵਰਨ ਵਿਚ ਲਿਖਣੇ ਸ਼ੁਰੂ ਕਰ ਦਿੰਦੀ ਹੈ। ਜਾਨਵਰ ਅਤੇ ਪੰਛੀ ਸਮਝ ਜਾਂਦੇ ਹਨ ਪਰ ਇਨਸਾਨ ਆਪਣੇ ਹੰਕਾਰ ਵਿਚ, ਆਪਣੀ ਉੱਤਮ ਬੁੱਧੀ ਹੋਣ ਦੇ ਅਭਿਮਾਨ ਵਿਚ ਉਨ੍ਹਾਂ ਨੂੰ ਪੜ੍ਹਨਾ ਹੀ ਭੁੱਲ ਗਿਆ ਹੈ।
ਸਰਸਾ ਸਾਧ ਨੂੰ ਸਜਾ ਸੁਣਾਉਣ ਲਈ ਸਮਾਂ ਦੇਣਾ ਮੈਂ ਇਸੇ ਸਾਜ਼ਿਸ਼ ਦਾ ਹੀ ਹਿੱਸਾ ਮੰਨਦਾ ਹਾਂ। ਅਸਮਾਜਿਕ ਤੱਤਾਂ ਨੂੰ ਸੱਤਾ ਦੀ ਭਾਈਵਾਲੀ ਅਤੇ ਰਾਜਨੀਤਕ ਗੁੰਡਾ ਅਨਸਰਾਂ ਦੀ ਸਾਂਝ ਨਾਲ ਕੁੱਝ ਭਿਆਨਕ ਵਪਰਾਉਣ ਲਈ ਵਾਤਾਵਰਨ ਵਿਚ ਮੈਂ ਇਸ ਦੀ ਬੂ ਨੂੰ ਮਹਿਸੂਸ ਵੀ ਕਰ ਰਿਹਾ ਹਾਂ ਤੇ ਸੁੰਘ ਵੀ ਰਿਹਾ ਹਾਂ।
ਡੇਰਾ ਪ੍ਰੇਮੀਆਂ ਦੇ ਆ ਰਹੇ ਭੜਕਾਊ ਬਿਆਨਾਂ ਨੇ ਸਵੈ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਮੁਖੀ ਦੋਸ਼ੀ ਹੈ। ਨਹੀਂ ਤਾਂ ...0 0 | view user : 336
Posted by Atinderpal Singh on 23.08.17 06:57  | under General
comments (0)

ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ
Share this Article

ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ


ਸਰਕਾਰ ਮੇਰੇ ਖ਼ਿਲਾਫ਼ ਸ਼ਿਕੰਜੇ ਕੱਸੀ ਜਾ ਰਹੀ ਹੈ
ਮੇਰੀ ਪੰਜਾਬ ਵਿਜੀਲੈਂਸ ਅਤੇ ਸੀ ਆਈ ਡੀ ਪਟਿਆਲਾ ਇੰਚਾਰਜ ਨੇ ਦੁਪਹਿਰ ਅੱਜ 16-8-2017 ਨੂੰ ਫੇਰ ਪੁੱਛ ਪੜਤਾਲ ਕੀਤੀ ਹੈ।
ਮੇਰੇ ਸਾਰੇ ਪੁਰਾਣੇ ਕੇਸਾਂ ਦਾ ਵਰਣਨ ਕੀਤਾ ਹੈ। ਨਾਲੇ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ "ਖ਼ਾਲਸਤਾਨ" ਸਬੰਧੀ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਲੋਕਤੰਤਰੀ ਤੁਰਨ ਦੀ ਆਗਿਆ ਲੈਣ ਦੇ ਸਭ ਕੇਸ ਜਿੱਤੇ ਹੋਏ ਹਨ।
ਜਦ ਕਿ ਸਰਕਾਰ ਪਾਸ ਸਭ ਕੁੱਝ ਹੈ ਅਤੇ ਹੁੰਦਾ ਹੈ ਪਰ ਫਿਰ ਵੀ ਮੇਰੇ ਤੋਂ ਹੀ ਮੇਰੇ ਕੇਸਾਂ ਦੀਆਂ ਸਾਰੀਆਂ ਅਦਾਲਤੀ ਫ਼ੈਸਲਿਆਂ ਦੀਆਂ ਕਾਪੀਆਂ ਮੰਗੀਆਂ ਗਈਆਂ ਹਨ। ਇੰਜ ਹਮੇਸ਼ਾ ਹੀ ਹੁੰਦਾ ਹੈ ਤੇ ਮੈਂ ਇੱਕ ਫਾਈਲ ਅੱਡ ਤੋਂ ਪੱਕੀ ਬਣਾ ਕੇ ਰੱਖੀ ਹੋਈ ਹੈ।
ਨਾਲ ਹੀ ਇੱਕ ਕਹਾਣੀ ਸੁਣਾ ਕੇ, ਗੱਲਾਂ ਗੱਲਾਂ ਵਿਚ ਹੀ ਉਸ ਨੇ ਹਕੂਮਤਾਂ ਲਈ ਕਿਸੇ ਨੂੰ ਵੀ 7/51 ਵਿਚ ਅੰਦਰ ਦੇ ਦੇਣਾ ਤੇ ਜ਼ਮਾਨਤਾਂ ਵੀ ਨ੍ਹਾ ਹੋਣ ਦੇਣੀਆਂ ਦੀ ਸੂਚਨਾ ਵੀ ਦਿੱਤੀ ਹੈ। ਜਿਸ ਤੇ ਮੈਂ ਉਸ ਨੂੰ ਕਿਹਾ ਹੈ ਕਿ ਮੈਂ ਝੋਲੇ ਵਿਚ ਕਛਹਿਰਾ, ਬਨਿਆਨ ...0 0 | view user : 288
Posted by Atinderpal Singh on 18.08.17 05:02  | under General
comments (0)


[home] [1] 2 3 4 5  [next]1-5 of 21
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by