Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: khalsa

ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ
Share this Article

ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ


ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ

ਹਮੇਸ਼ਾ ਹੀ ਖ਼ੁਦ ਸਿੱਖਾਂ ਵੱਲੋਂ ਹੀ ਸਿੱਖੀ ਅਤੇ ਖ਼ਾਲਸਾ ਪੰਥ ਨੂੰ ਢਾਹ ਲਾਉਣ ਵਾਲੀਆਂ ਚਾਲਾਂ ਹੰਢਾਉਂਦੇ ਹੰਢਾਉਂਦੇ, ਜਦੋਂ ਕੋਈ ਇਸ ਦੇ ਵਿਪਰੀਤ ਖ਼ਬਰ ਆ ਜਾਵੇ ਤਾਂ ਯਕੀਨ ਨਹੀਂ ਹੁੰਦਾ ।  ਅਜਿਹੀ ਹੀ ਚੰਗੀ ਖ਼ਬਰ 14 ਨਵੰਬਰ 2017 ਦੀ ਹੈ ਕਿ ਭਾਈ ਅਮਰੀਕ ਸਿੰਘ ਅਜਨਾਲਾ ਮੁਤਵਾਜ਼ੀ ਜਥੇਦਾਰ ਕੇਸਗੜ੍ਹ ਸਾਹਿਬ ਦੀ ਜ਼ਿੰਮੇਵਾਰੀ ਤੋਂ ਸਵੈ ਇੱਛਾ ਨਾਲ ਅਸੀਫ਼ਾ ਦੇ ਕੇ ਪਾਸੇ ਹਟ ਗਏ ਹਨ । ਇਨ੍ਹਾਂ ਨੂੰ 10 ਨਵੰਬਰ 2015 ਨੂੰ ਚੱਬਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਕਥਿਤ ਸਰਬੱਤ ਖ਼ਾਲਸਾ ਰਾਹੀਂ ਹੋਰਾਂ ਨਾਲ ਜਥੇਦਾਰ ਬਣਾਇਆ ਗਿਆ ਸੀ। ਉਨ੍ਹਾਂ ਇਸ ਹਿਤ ਜੋ ਕਾਰਨ ਦੱਸੇ ਹਨ ਉਨ੍ਹਾਂ ਵਿਚ ਇਹ ਕਾਰਨ ਹੀ ਬੜਾ ਅਹਿਮ ਹੈ ਕਿ 'ਜਿਸ ਉਦੇਸ਼ ਲਈ ਉਨ੍ਹਾਂ ਨੂੰ ਜਥੇਦਾਰ ਬਣਾਇਆ ਗਿਆ ਸੀ ਉਸ ਲਈ ਥਾਪੇ ਗਏ ਸਿੰਘ ਸਾਹਿਬਾਨ ਅਤੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਵਾਲੀਆਂ ਜਥੇਬੰਦੀਆਂ ਉਦੇਸ਼ ਦੀ ਪ੍ਰਾਪਤੀ ਲਈ ਕੁੱਝ ਵੀ ਨਹੀਂ ਕਰ ਰਹੀਆਂ'।  ਹਾਲਾਂਕਿ ਮੈਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ...0 0 | view user : 198
Posted by Atinderpal Singh on 16.11.17 09:56  | under General
comments (0)

ਖ਼ਾਲਸਾ ਸਮਾਚਾਰ, ਜਾਗੋ ਮੀਡੀਆ ਤੇ ਇੰਦਰਜੀਤ ਸਿੰਘ ਕਾਨਪੁਰੀ ਹਿੰਦੁਤਵਈ ਹਿਟਲਰੀ ਬ੍ਰਾਹਮਣ ਕੁਲ ਧਾਰਿਓ, ਆਪਣੇ ਆਪ ਨੂੰ 'ਰੱਬ' ਕਦੋਂ ਸਥਾਪਿਤ ਕਰੋਗੇ ?
Share this Article

ਖ਼ਾਲਸਾ ਸਮਾਚਾਰ, ਜਾਗੋ ਮੀਡੀਆ ਤੇ ਇੰਦਰਜੀਤ ਸਿੰਘ ਕਾਨਪੁਰੀ ਹਿੰਦੁਤਵਈ ਹਿਟਲਰੀ ਬ੍ਰਾਹਮਣ ਕੁਲ ਧਾਰਿਓ, ਆਪਣੇ ਆਪ ਨੂੰ 'ਰੱਬ' ਕਦੋਂ ਸਥਾਪਿਤ ਕਰੋਗੇ ?ਖ਼ਾਲਸਾ ਸਮਾਚਾਰ, ਜਾਗੋ ਮੀਡੀਆ ਤੇ ਇੰਦਰਜੀਤ ਸਿੰਘ ਕਾਨਪੁਰੀ ਹਿੰਦੁਤਵਈ ਹਿਟਲਰੀ ਬ੍ਰਾਹਮਣ ਕੁਲ ਧਾਰ ਚੁੱਕੇ ਲੋਕ ਤਾਂ ਗੁਰੂ ਸਾਹਿਬਾਂ ਤੋਂ ਵੀ ਆਪਣੇ ਆਪ ਨੂੰ ਵੱਡਾ ਸਥਾਪਿਤ ਕਰ ਚੁੱਕੇ 
ਆਪਣੇ ਆਪ ਨੂੰ 'ਰੱਬ' ਕਦੋਂ ਸਥਾਪਿਤ ਕਰੋਗੇ ?

ਖ਼ਾਲਸਾ ਨਿਊਜ਼, ਬੰਗਲੌਰ 
ਸ. ਇੰਦਰਜੀਤ ਸਿੰਘ ਕਾਨਪੁਰੀ; ਅਤੇ 
ਜਾਗੋ ਮੀਡੀਆ ਵਾਲੇ ਅਧਰਮੀਓ;
"ਬਚਿੱਤਰ ਨਾਟਕ" ਗ੍ਰੰਥ ਨੂੰ  ਦਸਮ ਗ੍ਰੰਥ ਪ੍ਰਚਾਰ ਕੇ ਸਿੱਖਾਂ ਵਿਚ ਗ਼ਲਤ ਭਾਵਨਾ ਭੜਕਾਉਣ ਵਾਲੇ ਇਨ੍ਹਾਂ ਉਪਰੋਕਤ ਲੋਕਾਂ ਅਤੇ ਇਨ੍ਹਾਂ ਦੀ ਸੰਸਾਰ ਵਿਆਪੀ ਜੁੰਡਲੀ ਨੁਮਾ "ਹਿਟਲਰੀ ਕਾਕਸ" ਨੇ ਮੇਰੀ ਖੋਜਕਾਰੀ ਦਾ ਕੋਈ ਬੌਧਿਕ, ਖੋਜ ਭਰਪੂਰ ਪ੍ਰਮਾਣਿਤ ਅਤੇ ਇਤਿਹਾਸਕ ਜਵਾਬ ਦੇਣ ਦੀ ਬਜਾਏ; "ਹਿੰਦੁਤਵਈ ਤਾਕਤਾਂ ਨੂੰ ਖ਼ੁਸ਼ ਕਰਨ ਲਈ ਤੇ ਹਿੰਦੁਤਵਾ ਸਮੇਤ ਹੋਰ ਸਿੱਖ ਦੁਸ਼ਮਣ ਤਾਕਤਾਂ ਦੀ ਸਿੱਖਾਂ ਨੂੰ ਧਾਰਮਿਕ ਤੌਰ ਤੇ ਪਾੜ ਕੇ; ਨਾਨਕਸ਼ਾਹੀ ਖ਼ਾਲਸਤਾਈ ਸਿੱਖੀ ਅਤੇ ਗੁਰਮਤਿ ਅਨੁਰੂਪ ਅਪਣਾਈ ਜਾਣ ਵਾਲੀ ਖ਼ਾਲਸਤਾਨੀ ਸਭਿਅਤਾ ਦਾ ਖ਼ੁਦ ਇਨ੍ਹਾਂ ਵਰਗੇ ਨਾਮ-ਧਰੀਕ ਗੁਰਮਤਿ ਦੇ ਦੁਸ਼ਮਣ ਸਿੱਖਾਂ ਰਾਹੀਂ ਹੀ ਬੀਜ ਨਾਸ਼ ਕਰਵਾ ਦੇਣ ਦੀ ਠੇਕੇਦਾਰੀ ਦਾ ਏਕਾਧਿਕਾਰ ਲਿਆ ਹੋਇਆ ਹੈ। ਗੁਰਮਤਿ ਅਨੁਸ਼ਾਸਨ ਅਤੇ ਮਰਿਆਦਾ ਦੇ ਸਾਰੇ ਹੱਦ ਬੰਨੇ ਟੱਪ ਕੇ ਇਹ ਲੋਕ ਹੁਣ ...5 1 | view user : 819
Posted by Atinderpal Singh on 13.10.16 05:41  | under General
comments (0)

ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ “ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ
Share this Article

ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ “ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ


ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ "ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ
ਸਰਕਾਰਾਂ ਨੇ ਆਪਣਾ ਪੂਰਾ ਤਾਨ ਲਾਇਆ ਸਿੱਖਾਂ ਨੇ ਪਾਸਾ ਵੱਟ ਦਿਖਾਇਆ
"ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ" 
ਦਾਸ ਨੇ ਆਪਣੇ ਸਾਥੀਆਂ ਨਾਲ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿਚ ਘਰ ਘਰ ਜਾ ਕੇ 5 ਦਸੰਬਰ 2010 ਤੋਂ, ਸਿੱਖ ਕੌਮ ਦੀ ਰਾਜਨੀਤਕ ਮੰਜ਼ਿਲ ਅਤੇ ਪੰਥ ਦੀ ਜ਼ਮੀਰ ਦੀ ਆਵਾਜ਼ "ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੀ ਸਰਕਾਰ” ਦੀ ਭਾਰਤ ਅੰਦਰ ਲੋਕਤੰਤਰੀ ਢੰਗ ਨਾਲ ਪ੍ਰਾਪਤੀ ਲਈ ਲੋਕ ਲਹਿਰ ਖੜੀ ਕਰਨ ਵਾਸਤੇ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਅਰੰਭਤਾ ਕੀਤੀ ਸੀ। ਕੁੱਝ ਸਮੇਂ ਤਕ ਗੁਰਮਤਿ ਚੇਤਨਾ ਸੇਵਾ ਲਹਿਰ ਤੋਂ ਸਿਵਾ, ਪੰਥ ਵਿਚੋਂ ਕਿਸੇ ਵੀ ਹੋਰ ਪੰਥ ਦਰਦੀ ਨੇ, ਸਾਡੀ ਇਸ ਨਿਰੋਲ ਨਿਰਪੱਖ ਪੰਥਕ ਹਿਤਕਾਰੀ ਅਤੇ ਲੋਕ ਕਲਿਆਣਕਾਰੀ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦਾ ਸਾਥ ਨਹੀਂ ਦਿੱਤਾ। ਸਾਧਨ ਜਾਂ ਮਾਇਕ ਸਹਾਇਤਾ ਕਰਨ ਜਾਂ ਦੇਣ ਦੀ ਤਾਂ ਬੜੀ ਦੂਰ ਦੀ ਗੱਲ ਹੈ, ਹਮਾਇਤ ਤਕ ਨਹੀਂ ਕੀਤੀ। ਅਸੀਂ ਹੁਣ ਤੱਕ 980 ਤੋਂ ਵੱਧ ਪਿੰਡ, ...5 1 | view user : 1475
Posted by Atinderpal Singh on 30.04.16 00:55  | under ਖ਼ਾਲਸਤਾਨ ਸਬੰਧੀ
comments (0)

ਸਿੱਖ ਆਗੂਆਂ ਦੇ ਪੀੜ੍ਹੇ ਥੱਲੇ ਪੰਥ ਵੱਲੋਂ ਸੋਟਾ ਫੇਰਨ ਦਾ ਸਮਾਂ ਆ ਗਿਆ ਹੈ……ਸਿੱਖੋ ਪੰਥਕ ਹੋਣੀ ਦਾ ਵਿਸ਼ਲੇਸ਼ਣ ਕਰੋ !
Share this Article

ਸਿੱਖ ਆਗੂਆਂ ਦੇ ਪੀੜ੍ਹੇ ਥੱਲੇ ਪੰਥ ਵੱਲੋਂ ਸੋਟਾ ਫੇਰਨ ਦਾ ਸਮਾਂ ਆ ਗਿਆ ਹੈ……ਸਿੱਖੋ ਪੰਥਕ ਹੋਣੀ ਦਾ ਵਿਸ਼ਲੇਸ਼ਣ ਕਰੋ !


ਸਰਬੱਤ ਖ਼ਾਲਸਾ 2015 ਤੋਂ ਕੁੱਲ ਹਾਸਲ ਕੀ ?
ਭਾਗ-1

ਜਿਨ੍ਹਾਂ ਲੋਕਾਂ ਨੇ 10 ਨਵੰਬਰ 2015 ਦੇ ਸਰਬੱਤ ਖ਼ਾਲਸਾ ਵਿਚ ਬਾਹਰੋਂ ਜਾਂ ਅੰਦਰੋਂ, ਓਪਰੀ ਜਾਂ ਸਿੱਧੀ, ਸ਼ਮੂਲੀਅਤ ਕੀਤੀ ਸੀ, ਉਨ੍ਹਾਂ ਸਭਨਾਂ ਰਾਹੀਂ ਸਰਬੱਤ ਖ਼ਾਲਸਾ ਦੇ ਅਗਲੇ ਪੜਾਅ ਦੀ ਅਰੰਭਤਾ ਕੀਤੀ ਜਾ ਚੁੱਕੀ ਹੈ। ਇਹ ਕਥਿਤ ਤੌਰ ਤੇ 150 ਵਿਦੇਸ਼ੀ ਅਤੇ 350 ਦੇਸੀ ਜਥੇਬੰਦੀਆਂ ਦੇ ਨੁਮਾਇੰਦੇ ਕਥਿਤ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਵੱਲੋਂ ਦੱਸੇ ਗਏ ਸਨ। ਕੁੱਝ ਇੱਕ ਨੂੰ ਛੱਡ ਕੇ, ਸਭਨਾਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਸ਼ਮੂਲੀਅਤ ਕਰਨ ਵਾਲੇ ਸੱਜਣਾਂ ਦੇ ਨਾਮ ਅੱਜ ਤਕ ਸਾਹਮਣੇ ਨਹੀਂ ਆਏ ਹਨ। ਸਿੱਖੀ ਅਤੇ ਕੌਮ ਨੂੰ ਤਾਂ ਛੱਡ ਹੀ ਦਿਓ, ਇਨ੍ਹਾਂ ਪ੍ਰਬੰਧਕਾਂ ਦੇ ਆਪਣੇ ਭਲੇ ਲਈ ਘਟੋਂ ਘੱਟ ਇਨ੍ਹਾਂ ਸਭਨਾਂ ਨੂੰ ਤਾਂ ਇੱਕ ਦੂਜੇ ਦੀ ਸ਼ਨਾਖ਼ਤ ਹੋਣੀ ਹੀ ਚਾਹੀਦੀ ਹੈ। ਕੀ ਇਹ ਲੋਕ ਇਨ੍ਹਾਂ ਸਭਨਾਂ ਦੀ ਪਹਿਚਾਣ ਨਾਲ, ਸਿਰਨਾਵੇਂ ਸਾਹਮਣੇ ਲਿਆਉਣਗੇ ? ਘਟੋਂ ਘੱਟ ਸਿੱਖ ਕੌਮ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਭਖਦੇ ਜਜ਼ਬਾਤਾਂ ਅਤੇ ਪਰੇ ਵਿਚ ਰੁਲਦੀ ਉਸ ਦੇ ਜਾਗਦੀ ਜੋਤਿ ਗੁਰੂ ਨਾਲ ਐਤਕੀਂ ਕਿਸ ਕਿਸ ...0 0 | view user : 1322
Posted by Atinderpal Singh on 14.01.16 12:37  | under ਅਕਾਲੀ ਅਤੇ ਪੰਥ
comments (0)

ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ
Share this Article

ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ


 
ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ

ਇਨ੍ਹਾਂ ਇਕੱਠਾਂ ਦੀ ਕਾਰਗੁਜ਼ਾਰੀ ਨੇ ਬਤੌਰ ਸਿੱਖ ਮਨੁੱਖ ਮੇਰੇ ਅੱਲੇ ਜ਼ਖ਼ਮਾਂ ਨੂੰ ਖੁਰਚ ਕੇ ਰਿਸਣ ਲਾ ਦਿੱਤਾ ਹੈ। ਮੇਰੇ ਅਸਹਿ ਦੁਖਦੇ ਦਰਦ ਨੂੰ ਵਧਾਉਣ ਤੋਂ ਸਿਵਾ ਕਿਸੇ ਪਾਸ ਵੀ ਕੋਈ ਇਲਾਜ ਨਹੀਂ ਜਾਂ ਕਹਿ ਲਵੋ ਕਿ ਇਹ ਲੋਕ ਇਲਾਜ ਕਰਨਾ ਹੀ ਨਹੀਂ ਚਾਹੁੰਦੇ ?  ਮੈਨੂੰ ਹਮੇਸ਼ਾ ਇੰਜ ਕਿਉਂ ਜਾਪਦਾ ਹੈ ਕਿ ਜਿਵੇਂ ਇਹ ਲੋਕ ਮੇਰੇ ਅੱਲੇ ਰਿਸਦੇ ਜ਼ਖ਼ਮਾਂ ਤੇ ਆਪੋ ਆਪਣੇ ਸਵਾਰਥਾਂ ਦੀਆਂ ਕੁਰਸੀਆਂ ਖਿੱਚਦੇ ਸਿਰਫ਼ ਸੱਤਾ ਦੀ ਸਿਆਸਤ ਲਈ ਸ਼ੋਸ਼ਣ ਕਰਦੇ ਹਨ। ਕੀ ਮੈਂ ਇਹੋ ਕਰਵਾਉਣ ਵਾਸਤੇ ਹੀ ਸਿੱਖ ਜੰਮਿਆਂ ਹਾਂ ?
ਜੇ ਮੈਂ ਦੋਹਾਂ ਵਿਚ ਫ਼ਰਕ ਲੱਭਦਾ ਹਾਂ ਤਾਂ ਉਹ ਮੈਨੂੰ ਮਿਲਦਾ ਨਹੀਂ । ਸਰਬੱਤ ਖ਼ਾਲਸਾ, ਸਰਬੱਤ ਦਾ ਖ਼ਾਲਸਾ ਨਹੀਂ ਸੀ, ਤੇ ਇਹ ਸਦਭਾਵਨਾ ਰੈਲੀ ਵਿਚ ਕਿਤੇ ਕੋਈ ਸਦਭਾਵਨਾ ਨਹੀਂ ਸੀ ! 
ਸਰਬੱਤ ਖ਼ਾਲਸਾ ਵਿਖੇ ਗੁਰੂ ਪੰਥ ਦੇ ਬਾਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਕਤਲ ਤੋਂ ਦੁਖੀ ਕੁੱਝ ਹਾਸਲ ਕਰਨ ਸੰਗਤ ਇਕੱਠੀ ਹੋਈ ਸੀ ਤੇ ਧੜੇਬੰਦੀਆਂ ਦੇ ਚੌਧਰੀਆਂ ਨੇ ਆਪਣੀ ਸੱਤਾ ਲਾਲਸਾ ਪੂਰੀ ...0 0 | view user : 1169
Posted by Atinderpal Singh on 24.11.15 03:06  | under ਅਕਾਲੀ ਅਤੇ ਪੰਥ
comments (0)


[home] [1] 2  [next]1-5 of 7
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by