Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: war

ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ
Share this Article

ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ


ਭਾਈ ਅਜਨਾਲਾ ਦੇ ਅਸਤੀਫ਼ੇ ਵਿਚੋਂ ਜੁਝਾਰੂਆਂ ਨੂੰ 'ਵਿਚਾਰ ਰਿੜਕਣਾ' ਚਾਹੀਦਾ ਹੈ

ਹਮੇਸ਼ਾ ਹੀ ਖ਼ੁਦ ਸਿੱਖਾਂ ਵੱਲੋਂ ਹੀ ਸਿੱਖੀ ਅਤੇ ਖ਼ਾਲਸਾ ਪੰਥ ਨੂੰ ਢਾਹ ਲਾਉਣ ਵਾਲੀਆਂ ਚਾਲਾਂ ਹੰਢਾਉਂਦੇ ਹੰਢਾਉਂਦੇ, ਜਦੋਂ ਕੋਈ ਇਸ ਦੇ ਵਿਪਰੀਤ ਖ਼ਬਰ ਆ ਜਾਵੇ ਤਾਂ ਯਕੀਨ ਨਹੀਂ ਹੁੰਦਾ ।  ਅਜਿਹੀ ਹੀ ਚੰਗੀ ਖ਼ਬਰ 14 ਨਵੰਬਰ 2017 ਦੀ ਹੈ ਕਿ ਭਾਈ ਅਮਰੀਕ ਸਿੰਘ ਅਜਨਾਲਾ ਮੁਤਵਾਜ਼ੀ ਜਥੇਦਾਰ ਕੇਸਗੜ੍ਹ ਸਾਹਿਬ ਦੀ ਜ਼ਿੰਮੇਵਾਰੀ ਤੋਂ ਸਵੈ ਇੱਛਾ ਨਾਲ ਅਸੀਫ਼ਾ ਦੇ ਕੇ ਪਾਸੇ ਹਟ ਗਏ ਹਨ । ਇਨ੍ਹਾਂ ਨੂੰ 10 ਨਵੰਬਰ 2015 ਨੂੰ ਚੱਬਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਕਥਿਤ ਸਰਬੱਤ ਖ਼ਾਲਸਾ ਰਾਹੀਂ ਹੋਰਾਂ ਨਾਲ ਜਥੇਦਾਰ ਬਣਾਇਆ ਗਿਆ ਸੀ। ਉਨ੍ਹਾਂ ਇਸ ਹਿਤ ਜੋ ਕਾਰਨ ਦੱਸੇ ਹਨ ਉਨ੍ਹਾਂ ਵਿਚ ਇਹ ਕਾਰਨ ਹੀ ਬੜਾ ਅਹਿਮ ਹੈ ਕਿ 'ਜਿਸ ਉਦੇਸ਼ ਲਈ ਉਨ੍ਹਾਂ ਨੂੰ ਜਥੇਦਾਰ ਬਣਾਇਆ ਗਿਆ ਸੀ ਉਸ ਲਈ ਥਾਪੇ ਗਏ ਸਿੰਘ ਸਾਹਿਬਾਨ ਅਤੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਵਾਲੀਆਂ ਜਥੇਬੰਦੀਆਂ ਉਦੇਸ਼ ਦੀ ਪ੍ਰਾਪਤੀ ਲਈ ਕੁੱਝ ਵੀ ਨਹੀਂ ਕਰ ਰਹੀਆਂ'।  ਹਾਲਾਂਕਿ ਮੈਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ...



0 0 | view user : 133
Posted by Atinderpal Singh on 16.11.17 09:56  | under General
comments (0)

ਗੁਰਦੁਆਰਾ ਚੋਣਾਂ ! ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ ? ਖਾਲਸਾ ਜੀ! ਫੈਸਲਾ ਆਪਕੇ ਹਾਥ।
Share this Article



ਸਿੱਖ ਕੌਮੀਅਤਾ ਲਈ ਇੱਕ ਬਹੁਤ ਹੀ ਗੰਭੀਰ, ਨੁਕਤਾ ਭਰਪੂਰ, ਗੁਰਮਤਿ ਸੇਧਤ ਬੁਨਿਆਦੀ ਅਮਲੀ ਸੁਧਾਰ ਲਈ ਇਹ ਹੇਠਲਾ ਲੇਖ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਦਾ ਲਿਖਤ ਹੈ। ਮੈਂ ਸਮਝਦਾ ਹਾਂ ਕਿ ਸਿੱਖਾਂ ਵੱਲੋਂ ਲਾਏ ਜਾਣ ਵਾਲੇ ਦੂਸ਼ਣਾਂ ਅਤੇ ਆਪਾ ਵਿਰੋਧੀ ਗੱਲਾਂ ਦਾ ਤਿਆਗ ਕਰ ਕੇ ਇਸ ਉੱਪਰ ਨਿਠ ਕੇ ਨਿਰਣਾਇਕ ਚਰਚਾ ਹੋਣੀ ਚਾਹੀਦੀ ਹੈ। ਸਿੱਖ ਭਵਿੱਖ ਲਈ ਇਹ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ।
 
ੴਸਤਿਗੁਰੁ ਪ੍ਰਸਾਦਿ।
ਗੁਰਦੁਆਰਾ ਚੋਣਾਂ !
ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ ? ਖਾਲਸਾ ਜੀ! ਫੈਸਲਾ ਆਪਕੇ ਹਾਥ।
ਵਲੋਂ:- ਠਾਕੁਰ ਦਲੀਪ ਸਿੰਘ

ਕਈਆਂ ਨੂੰ ਸ਼ੰਕਾ ਹੋਵੇਗੀ ਕਿ ਗੁਰਦੁਆਰਿਆਂ ਦੀਆਂ ਚੋਣਾਂ ਪਾਪ ਕਿਉਂ ਹਨ?
ਉੱਤਰ: ਹਰ ਉਹ ਕੰਮ ਜਿਸ ਨੂੰ ਕਰਨ ਕਰਕੇ ਸਿੱਖ ਪੰਥ ਦਾ ਨੁਕਸਾਨ ਹੋਵੇ, ਉਹ ਪਾਪ ਹੈ। ਜੋ ਕੰਮ ਗੁਰਬਾਣੀ ਵਿੱਰੁਧ ਕੀਤਾ ਜਾਵੇ ਉਹ ਮਹਾਂ ਪਾਪ ਹੈ। ਚੋਣਾਂ; ਸਿੱਖ ਪੰਥ ਨੂੰ ਕੈਂਸਰ ਵਾਂਗੂੰ ਅੰਦਰੋਂ-ਅੰਦਰ ਖਾ ਰਹੀਆਂ ਹਨ, ਧੜੇਬੰਦੀ ਬਣਾ ਕੇ ਪਾਟਕ ਪਾਉਂਦੀਆਂ ਹਨ। ਹੋਰ ਕਿਸੇ ਪੰਥ/ਧਰਮ ਵਿੱਚ ਚੋਣਾਂ ਨਹੀਂ ਕੇਵਲ ਅਸਾਡੇ ਪੰਥ ਵਿੱਚ ਹੀ ਹਨ। ਜਿੱਥੇ ਚੋਣਾਂ ਨਹੀਂ ਹੁੰਦੀਆਂ ਉਹ ...



0 0 | view user : 400
Posted by Atinderpal Singh on 16.04.17 02:08  | under General
comments (0)

ਸਿੱਖੀ ਪਰਿਪੇਖ ਵਿਚ- ਪੰਜਾਬ ਨੂੰ ਨਸਲ ਘਾਤੀ ਸਰਬੰਗੀ ਜੰਗ ਦੇ ਖ਼ੌਫ਼ ਤੋਂ ਮੁਕਤ ਕਰੋ
Share this Article

ਸਿੱਖੀ ਪਰਿਪੇਖ ਵਿਚ- ਪੰਜਾਬ ਨੂੰ ਨਸਲ ਘਾਤੀ ਸਰਬੰਗੀ ਜੰਗ ਦੇ ਖ਼ੌਫ਼ ਤੋਂ ਮੁਕਤ ਕਰੋ


ਸਿੱਖੀ ਪਰਿਪੇਖ ਵਿਚ

ਪੰਜਾਬ ਨੂੰ ਨਸਲ ਘਾਤੀ ਸਰਬੰਗੀ ਜੰਗ ਦੇ ਖ਼ੌਫ਼ ਤੋਂ ਮੁਕਤ ਕਰੋ

29-9-2016 ਨੂੰ ਪੰਜਾਬ ਦੇ ਮੁੱਖ ਮੰਤਰੀ . ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਹੁ ਦੇ ਟੈਲੀਫ਼ੋਨ ਹੁਕਮਾਂ ਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ 10 ਕਿੱਲੋਮੀਟਰ ਅੰਦਰਲੇ ਲਗਭਗ 987 ਪਿੰਡ ਖ਼ਾਲੀ ਕਰਵਾਏ ਜਾ ਚੁੱਕੇ ਹਨ ਜਿਸ ਵਿਚ 300 ਫ਼ਿਰੋਜ਼ਪੁਰ, 290 ਗੁਰਦਾਸਪੁਰ, 137 ਅੰਮ੍ਰਿਤਸਰ, 135 ਤਰਨਤਾਰਨ, 65 ਪਠਾਨਕੋਟ, ਤੇ 60 ਫ਼ਾਜ਼ਿਲਕਾ ਜ਼ਿਲ੍ਹਿਆਂ ਦੇ ਪਿੰਡ ਹਨ ਸਰਕਾਰੀ ਅੰਕੜਿਆਂ ਮੁਤਾਬਿਕ ਇਨ੍ਹਾਂ ਪਿੰਡਾਂ ਦੀ ਇੱਕ ਲੱਖ ਹੈਕਟੇਅਰ ਤੇ ਲਗਭਗ ਝੋਨੇ ਦੀ ਤਿਆਰ ਫ਼ਸਲ ਬਰਬਾਦੀ ਦੇ ਕੰਡੇ ਪਹੁੰਚਾ ਦਿੱਤੀ ਗਈ ਹੈ

ਪ੍ਰਤਿ ਏਕੜ ਝੋਨੇ ਦੀ ਪੌਦ ਲਵਾਈ ਤੋਂ ਕਟਾਈ ਤੱਕ ਦੇ ਔਸਤਨ ਖ਼ਰਚੇ ਮੇਰੀ/ਕਿਸਾਨ ਦੀ ਖੇਤੀ ਦੇ ਇੰਝ ਹਨ :

1. ਕੁੱਲ ਖਾਦ ਦਾ ਖ਼ਰਚਾ 1000 ਰੁਪਏ, 2. ਲਵਾਈ ਦਾ ਖ਼ਰਚਾ 3000 ਰੁਪਏ, 3. ਦਵਾਈ ਦਾ ਖ਼ਰਚਾ 3000 ਰੁਪਏ, 4.ਵਹਾਈ ਦਾ ਖ਼ਰਚਾ 2800 ਰੁਪਏ, 5. ਪ੍ਰਤੀ ਏਕੜ ਟੁੱਟ ਭੱਜ, ਡੀਜ਼ਲ, ਸੰਦਾਂ ਦੀ ਘਸਾਈ ਦਾ ਔਸਤ ...



5 1 | view user : 3199
Posted by Atinderpal Singh on 02.10.16 09:19  | under ਅਕਾਲੀ ਅਤੇ ਪੰਥ
comments (0)

ਭਾਰਤ; ਕਸ਼ਮੀਰ ਦੀ ਜੰਗ ਪੰਜਾਬ ਵਿਚ ਕਿਉਂ ਲੜਨਾ ਚਾਹੁੰਦਾ ਹੈ ? ਅਸੀਂ ਸਿੱਖ ਜੰਗ ਨਹੀਂ ਚਾਹੁੰਦੇ।
Share this Article

ਭਾਰਤ; ਕਸ਼ਮੀਰ ਦੀ ਜੰਗ ਪੰਜਾਬ ਵਿਚ ਕਿਉਂ ਲੜਨਾ ਚਾਹੁੰਦਾ ਹੈ ? ਅਸੀਂ ਸਿੱਖ ਜੰਗ ਨਹੀਂ ਚਾਹੁੰਦੇ।


ਭਾਰਤ; ਕਸ਼ਮੀਰ ਦੀ ਜੰਗ ਪੰਜਾਬ ਵਿਚ ਕਿਉਂ ਲੜਨਾ ਚਾਹੁੰਦਾ ਹੈ

ਇਹ ਕਸ਼ਮੀਰ ਵਿਚ ਜਾਂ ਗੁਜਰਾਤ ਤੇ ਰਾਜਸਥਾਨ ਵਿਚ ਲੜੀ ਜਾਵੇ

ਸਤਿਕਾਰਯੋਗ ਭਾਰਤੀਓ, ਪੰਜਾਬ ਭਾਰਤ ਵੱਲੋਂ ਕੀਤੀ ਸਰਜੀਕਲ ਕਾਰਵਾਈ ਨੂੰ ਸਹੀ ਮੰਨਦਾ ਹੈ ਪਰ ਜਿਵੇਂ ਦੀ ਇਸ ਨੂੰ ਲੈ ਕੇ ਹੋਛਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਇਹ ਉਕਸਾਊ ਅਤੇ ਮਨੁੱਖਤਾ ਤੋਂ ਨੀਵਾਂ ਕਰਮ ਹੈ ਕੀ ਅਜਿਹਾ ਕਰਨ ਵਾਲੇ ਲੋਕ ਇਸ ਤੋਂ ਬਚ ਨਹੀਂ ਸਕਦੇ ?

ਅਮਰੀਕਾ ਨੇ ਵੀ ਕਾਰਵਾਈ ਕੀਤੀ ਸੀ ਤੇ ਬੜੀ ਸਟੀਕ ਕੀਤੀ ਸੀ ਪਰ ਕਿਤਨੀ ਸਦਾਚਾਰ ਭਰੀ ਦ੍ਰਿੜ੍ਹਤਾ ਅਤੇ ਅਨੁਸ਼ਾਸਿਤ ਅਵਾਮ ਤੇ ਮੀਡੀਆ ਰਿਹਾ ਸੀ ਭਾਰਤੀਆਂ ਹਿੰਦੁਤਵੀ ਤਾਕਤਾਂ ਨੂੰ ਕੀ ਹੋ ਗਿਆ ?

ਭਾਰਤ; ਪੰਜਾਬ ਵਿਚ ਕਸ਼ਮੀਰ ਦੀ ਜੰਗ ਕਿਉਂ ਲੜਨਾ ਚਾਹੁੰਦਾ ਹੈ ? ਕਸ਼ਮੀਰ ਦੀ ਜੰਗ ਕਸ਼ਮੀਰ ਵਿਚ ਹੀ ਕਿਉਂ ਨਹੀਂ ਲੜੀ ਜਾਂਦੀ ਪਿੰਡ ਪੰਜਾਬ ਦੇ ਹੀ ਕਿਉਂ ਖ਼ਾਲੀ ਕਰਵਾਏ ਜਾਂਦੇ ਹਨ ਸਰਕਾਰੀ ਦਹਿਸ਼ਤ ਪੰਜਾਬ ਵਿਚ ਹੀ ਕਿਉਂ ਫੈਲਾਈ ਜਾਂਦੀ ਹੈ ? ਐਲ..ਸੀ ਸਮੇਤ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ 3323 ਕਿੱਲੋਮੀਟਰ ਦੀ ਸਰਹੱਦ ...



2 1 | view user : 1894
Posted by Atinderpal Singh on 29.09.16 13:28  | under General
comments (1)

ਦਰਬਾਰ ਸਾਹਿਬ ਸਮੂਹ ਵਿਚ ਕੀ ਮੁਫ਼ਤ ਵਾਈ ਫਾਈ ਸੇਵਾ ਦੀ ਲੋੜ ਹੈ ?
Share this Article

ਦਰਬਾਰ ਸਾਹਿਬ ਸਮੂਹ ਵਿਚ ਕੀ ਮੁਫ਼ਤ ਵਾਈ ਫਾਈ ਸੇਵਾ ਦੀ ਲੋੜ ਹੈ ?



ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਅਤੇ ਪ੍ਰਸਾਰ ਦੀ ਬਜਾਏ 'ਮੁਸ਼ਟੰਡ ਲੋਕ ਲੁਭਾਊਂ ਕੰਮਾਂ ਵੱਲ ਕਿਉਂ ਮੁੜੀ'?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਫ਼ਤ ਵਾਈ ਫਾਈ ਸੇਵਾ ਦੇਣ ਦੀ ਜਿਤਨੀ ਨਖੇਦੀ ਕੀਤੀ ਜਾਵੇ ਉਤਨੀ ਘੱਟ ਹੈ। ਇਸ ਨਿਰਨੇ ਨੇ ਸਾਬਤ ਕਰ ਦਿੱਤਾ ਹੈ ਕਿ ਗੁਰਦੁਆਰਾ ਪ੍ਰਬੰਧ ਪੂਰੀ ਤਰ੍ਹਾਂ "ਗੁਰਮਤਿ, ਸਿੱਖ ਸੰਕਲਪ, ਸਿਧਾਂਤ ਅਤੇ ਧਰਮਸਾਲ ਦੀ ਭਾਈ ਲਾਲੋ ਵਾਲੀ ਗੁਰੂ ਨਾਨਕ ਦੀ ਨਾਨਕਸ਼ਾਹੀ ਪਹੁੰਚ, ਸੋਚ ਅਤੇ ਮਰਿਆਦਾ ਤੋਂ" ਥਿੜਕਾ ਕੇ ਮਹੰਤ ਨਰੈਣੂ ਅਤੇ ਸਰਬਰਾਹ ਅਰੂੜ ਸਿੰਹੁ ਵਾਲੀ ਪੱਧਤੀ ਤੇ ਖੁੱਲਮ ਖੁੱਲਾ ਜਰਵਾਣਾ ਬਣ ਚੱਲ ਪਿਆ ਹੈ। "ਸੰਤਾ ਸੇਤੀ ਰੰਗੁ ਨ ਲਾਏ ॥ ਸਾਕਤ ਸੰਗਿ ਵਿਕਰਮ ਕਮਾਏ ॥ ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥3॥”ਅੰਗ 105
ਵਾਈ ਫਾਈ ਨਾਲੋਂ ਹੋਰ ਸ਼ਰਧਾਲੂਆਂ ਲਈ ਜਿਹੜੇ ਜ਼ਰੂਰੀ ਮੁੱਖ ਅਤੇ ਪਹਿਲ ਆਧਾਰਤ ਕੰਮ ਕਰਨੇ ਬਣਦੇ ਹਨ ਆਓ ਉਨ੍ਹਾਂ ਤੇ ਨਜ਼ਰ ਮਾਰੀਏ ਤੇ ਪ੍ਰਬੰਧਕਾਂ ਨੂੰ ਵਾਈ ਫਾਈ ਸੇਵਾ ਵਾਪਸ ਲੈਣ ਤੇ ਇਹ ਹੇਠਲੇ ਕੰਮ ਕਰਨ ਲਈ ਮਜਬੂਰ ਕਰੀਏ।
ਸਿੱਖ ਸੰਗਤਾਂ ਨੂੰ ਮੁਫ਼ਤ ਵਾਈ ਫਾਈ ਮੁਹੱਈਆ ਕਰਵਾਉਣ ਦੀ ਬਜਾਏ ...



5 1 | view user : 2058
Posted by Atinderpal Singh on 02.05.16 07:25  | under ਸਿੱਖ ਸਿੱਧਾਂਤ
comments (0)


[home] 1-5 of 5




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by