BOOKS CATEGORIES

ਅਕਾਲ ਅਤੇ ਸਿੱਖ ਦੋਵੇਂ ਕੇਸਾਧਾਰੀ ਹਨ
Share this Book
1

ਪੁਸਤਕ ਬਾਰੇ
ਪੁਸਤਕ "ਅਕਾਲ ਅਤੇ ਸਿੱਖ ਦੋਵੇਂ ਕੇਸਾਧਾਰੀ ਹਨ"ਸੰਸਾਰ ਦੇ ਸਾਹਮਣੇ ਸਿੱਖ ਸਿਵਿਲਾਈਜੇਸ਼ਨ ਦਾ ਸਿੱਕੇ ਬੰਦ ਆਰੰਭ ਕਰਦੀ ਹੈ।
ਸਹਿਜਧਾਰੀ ਕੇਸ ਦੇ ਸਬੰਧ ਵਿੱਚ ਪੰਥ ਵਿੱਚ ਬਹੁਤ ਦਾਵੇ ਕੀਤੇ ਗਏ ਹਨ।ਗੁਰਦੁਆਰਾ ਕਮੇਟੀਆਂ ਅਤੇ ਕੁਝ ਲੋਕਾਂ ਨੇ ਜਿਵੇਂ ਝੂਠ ਬੋਲਣ ਦਾ ਠੇਕਾ ਹੀ ਲੈ ਲਿਆ ਹੋਵੇ। ਹਰ ਕੋਈ ਇਹ ਦਾਅਵਾ ਠੋਕ ਕੇ ਕਰ ਰਿਹਾ ਹੈ ਕਿ ਉਸੇ ਨੇ ਹੀ ਕੇਸ ਨੂੰ ਜਿੱਤ ਕੇ ਪੰਥ ਦੀ ਝੋਲੀ ਵਿੱਚ ਪਾਇਆ ਹੈ। ਅਜਿਹੇ ਝੂਠ ਫਰੇਬ ਦੇ ਘੜੇ ਜਾ ਰਹੇ ਵਾਤਾਵਰਣ ਵਿੱਚ ਇਹ ਅੰਦਾਜਾ ਲਾਉਣਾ ਆਮ ਪਾਠਕ ਅਤੇ ਆਮ ਜਨ ਲਈ ਬੜਾ ਅੋਖਾ ਹੋ ਜਾਂਦਾ ਹੈ ਕਿ ਆਖਿਰ ਸੱਚ ਹੈ ਕੀ ?
ਸੱਚ ਨੂੰ ਹੀ ਸਾਹਮਣੇ ਲਿਆਉਣ ਦਾ ਜਤਨ ਕੀਤਾ ਹੈ ਇਸ ਪੁਸਤਕ ਨੇ, ਜਿਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਹੂ ਬ ਹੂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜੋ ਕੁਝ ਜਿਸ ਵਲੋਂ ਪੇਸ਼ ਦਾਵੇ ਵਿੱਚ ਉਸੇ ਦੇ ਨਾਮ ਤੇ ਜੋ ਲਿਖਤ ਕੀਤਾ ਗਿਆ ਹੈ ਉਸ ਨੂੰ ਹੀ ਉਲਥਾ ਕਰਕੇ ਪਾਠਕਾਂ ਦੇ ਸਾਹਮਣੇ ਲਿਆਉਣ ਦਾ ਜਤਨ ਕੀਤਾ ਹੈ। ਇਸ ਤੋਂ ਇਲਾਵਾ ਲੇਖਕ ਨੇ ਜੋ ਆਪਣਾ ਪੱਖ ਅਦਾਲਤ ਵਿੱਚ ਲਿਖਤ ਵਿੱਚ ਦਿੱਤਾ ਹੈ ਉਸੇ ਲਿਖਤ ਨੂੰ ਪੇਸ਼ ਕੀਤਾ ਹੈ। ਜੋ ਲੇਖਕ ਨੇ ਮੂੰਹ-ਜ਼ਬਾਨੀ ਆਪਣਾ ਪੱਖ ਰੱਖਿਆ ਹੈ ਉਸ ਦਾ ਲੇਖਕ ਨੇ ਜਿਕਰ ਨਹੀਂ ਕੀਤਾ ਹੈ। ਜਿਸ ਦਾ ਕਾਰਨ ਇਹ ਹੈ ਕਿ ਤਾਂ ਜੋ ਇਸ ਪੁਸਤਕ ਨੂੰ ਇਕ ਦਸਤਾਵੇਜ਼ੀ ਅਧਾਰ ਦਿੱਤਾ ਜਾਵੇ। ਸੱਚ ਉਹੀ ਹੁੰਦਾ ਹੈ ਜਿਸ ਦੇ ਦਸਤਾਵੇਜ਼ੀ ਸਬੂਤ ਸਾਹਮਣੇ ਹੋਣ ।  ਜੋ ਸੱਚ ਦੇ ਅਤੇ ਸਿੱਖੀ ਦੇ ਪਾਂਧੀ ਹਨ ਉਨ੍ਹਾਂ ਲਈ ਇਹ ਪੁਸਤਕ ਕੋਹੇਨੂਰ ਹੀਰੇ ਵਾਂਗ ਹੈ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਵੇਂ ਸਿੱਖੀ ਦੇ ਸੰਕਲਪ, ਸਿੱਧਾਂਤ ਅਤੇ ਮੁਕੰਮਲ ਅਮਲੀ ਕਰਨ ਨੂੰ ਦ੍ਰਿੜਤਾ ਨਾਲ ਪੇਸ਼ ਕੀਤਾ ਗਿਆ ਹੈ ਉਵੇਂ ਅੱਜ ਤਕ ਕਿਸੇ ਵੀ ਪੁਸਤਕ ਰਾਹੀਂ ਸਿੱਖੀ ਸੰਕਲਪ ਨੂੰ ਉਘੇੜਿਆ ਨਹੀਂ ਸੀ ਗਿਆ। ਇਹ ਪੁਸਤਕ "ਅਕਾਲ ਅਤੇ ਸਿੱਖ ਦੋਵੇਂ ਕੇਸਾਧਾਰੀ ਹਨ" ਇਸ ਕਮੀ ਨੂੰ ਪੂਰੀ ਕਰਦੀ ਹੈ ਤੇ ਸੰਸਾਰ ਦੇ ਸਾਹਮਣੇ ਸਿੱਖ ਸਿਵਿਲਾਈਜੇਸ਼ਨ ਦਾ ਸਿੱਕੇ ਬੰਦ ਆਰੰਭ ਕਰਦੀ ਹੈ। ਬਹੁਤ ਹੀ ਹੱਛਾ ਹੋਵੇ ਜੇ ਕੋਈ ਸਾਨੂੰ ਇਸ ਦਾ ਅੰਗਰੇਜ਼ੀ, ਹਿੰਦੀ ਤੇ ਹੋਰ ਭਾਸ਼ਾਵਾਂ ਵਿੱਚ ਵੀ ਉਲਥਾ ਕਰਕੇ ਦੇਣ ਦੀ ਸੇਵਾ ਨਿਭਾਏ। ਅਸੀਂ ਉਸ ਨੂੰ ਵੀ ਪ੍ਰਕਾਸ਼ਿਤ ਕਰਨ ਦਾ ਭਰੋਸਾ ਦਿੰਦੇ ਹਾਂ।

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by