BOOKS CATEGORIES





ਦਸਮ ਗ੍ਰੰਥ ਅਰਥਾਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਸਬੰਧੀ ਖ਼ਾਲਸਾ ਪੰਥ ਵਿੱਚ ਲਏ ਗਏ ਨਿਰਨਿਆਂ ਦਾ ਇਤਿਹਾਸ
Share this Book
1

ਦਸਮ ਗ੍ਰੰਥ
ਅਰਥਾਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਸਬੰਧੀ
ਖ਼ਾਲਸਾ ਪੰਥ ਵਿੱਚ ਲਏ ਗਏ ਨਿਰਨਿਆਂ ਦਾ
ਇਤਿਹਾਸ

ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਜਦੋਂ ਮਾਤਾ ਸੁੰਦਰੀ ਜੀ ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਸੁਲ੍ਹਾ ਸਫਾਈ ਹੋ ਗਈ ਤਾਂ ਆਪ ਜੀ ਦਿੱਲੀ ਵਿੱਚ ਹੀ ਰਹਿਨ ਲੱਗ ਗਏ। ਇਸ ਤੋਂ ਬਾਅਦ ਹੀ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਲਈ ਸ੍ਰੀ ਅੰਮ੍ਰਿਤਸਰ ਭੇਜਿਆ।ਉਨ੍ਹਾਂ ਪੰਥ ਵਿੱਚੋਂ ਦਸਮ ਪਿਤਾ ਦੀਆਂ ਰਚਨਾਵਾਂ ਨੂੰ ਇਕੱਤਰ ਕਰਨਾ ਅਰੰਭਿਆ। ਇੱਥੋਂ ਹੀ ਵਰਤਮਾਨ ਵਿੱਚ ਪੁਕਾਰੇ ਜਾਂਦੇ ‘ਦਸਮ ਗ੍ਰੰਥ’ ਦਾ ਮੁੱਢ ਅਰੰਭ ਹੋਇਆ। ਇਹ ਆਪਣੇ ਆਪ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੱਖਾਂ ਹੀ ਰਚੇ ਗਏ ਛੰਦਾਂ ਅਤੇ ਸੈਂਕੜਿਆਂ ਹੀ ਸਾਹਿਤਕ ਰਚਨਾਵਾਂ ਵਿੱਚੋਂ ਜੋ ਉਪਲਬਧ ਹੋਈਆਂ ਉਨ੍ਹਾਂ ਦਾ ਸੰਕਲਨ ਮਾਤਰ ਹੈ। ਇਹ ਖ਼ਾਲਸਾ ਪੰਥ ਦਾ ਅਜਿਹਾ ਸਾਹਿਤਕ ਸਰਮਾਇਆ ਹੈ ਜੋ ਗੁਰਬਾਣੀ ਦੀ ਗੁਰਮਤਿ ਦ੍ਰਿਸ਼ਟੀ ਤੋਂ (ਟਰਮਿਨਾਲੋਜੀ) ਪਰਿਭਾਸ਼ਾ-ਵਿਗਿਆਨ ਦੀ ਦ੍ਰਿਸ਼ਟੀ ਤੋਂ; ਪਰਿਭਾਸ਼ਕ ਸ਼ਬਦਾਵਲੀ ਦਾ ਗਿਆਨ ਕਰਾਉਂਦੀ ਹੈ। ਮੇਰਾ ਅਜਿਹਾ ਮੰਨਣਾ ਹੈ ਕਿ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਗੁਰਬਾਣੀ ਦਾ ਦਰਜਾ ਦਿੱਤਾ ਹੈ। ਬਾਕੀ ਆਪਣੀ ਸਾਰੀ ਰਚਨਾ ਨੂੰ ਉਨ੍ਹਾਂ ਆਪ ਹੀ ਸਾਹਿਤਕ ਦਰਜਾ ਵਲੀ ਵਿੱਚ ਹੀ ਰੱਖਿਆ ਹੈ। ਗੁਰਮਤਿ ਦੀ ਦ੍ਰਿਸ਼ਟੀ ਅਤੇ ਬਿਬੇਕ ਤੋਂ ਜੇ ਵੇਖਿਆ ਜਾਵੇ ਤਾਂ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਵੀ ਬਹੁਤ ਕੁਝ ਅਜਿਹਾ ਮਿਲਦਾ ਹੈ ਜੋ "ਗੁਰਮਤਿ” ਅਨੁਸਾਰ ਉਚਿਤ ਨਹੀਂ ਠਹਿਰਾਇਆ ਜਾ ਸਕਦਾ। ਪਰ ਸਿੱਖ ਇਸ ਨੂੰ ਸਵੀਕਾਰਦੇ ਹਨ।ਕੀ ਇਹ ਸੋਚਣ ਵਾਲੀ ਗੱਲ ਨਹੀˆ ਹੈ ਕਿ ਸਿੱਖ, ਗੁਰੂ ਗੋਬਿੰਦ ਸਿੰਘ ਜੀ ਦੀਆˆ ਰਚਨਾਵਾˆ ਦੇ ਖ਼ਿਲਾਫ਼ ਹੀ ਕਿਉˆ ਹਨ ? ਇਹ ਪੁਸਤਕ ਸ਼ਾਇਦ ਇਸ ਦਾ ਜਵਾਬ ਦੇਣ ਵਿੱਚ ਸਹਾਈ ਹੋਵੇ।









Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by