BOOKS CATEGORIES





ਮਤੇ ਅਨੰਦਪੁਰ ਨਾਲ ਗ਼ੱਦਾਰੀ ਅਕਾਲੀਆਂ ਦੀ
Share this Book
1

ਮਤੇ ਅਨੰਦਪੁਰ ਨਾਲ ਗ਼ੱਦਾਰੀ ਅਕਾਲੀਆਂ ਦੀ  
ਅਨੰਦਪੁਰ ਸਾਹਿਬ ਦੇ ਮਤੇ ਦੀ ਹੀ ਪੂਰਤੀ ਲਈ 'ਧਰਮ ਯੁੱਧ ਮੋਰਚਾ' ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰੀਆਂ ਸਾਂਝੀਆਂ ਧਿਰਾਂ ਵੱਲੋਂ ਲਾਇਆ ਗਿਆ। ਲੱਖਾਂ ਹੀ ਸ਼ਾਂਤਮਈ ਗ੍ਰਿਫ਼ਤਾਰੀਆਂ ਅਤੇ ਹਜ਼ਾਰਾਂ ਹੀ ਸ਼ਹੀਦੀਆਂ ਇਸ ਦੀ ਪੂਰਤੀ ਲਈ ਦਿੱਤੀਆਂ ਗਈਆਂ। ਅਸਲੋਂ ਇਸੇ ਮਤੇ ਕਰ ਕੇ ਹੀ ਜੂਨ 84 ਦਾ ਤੀਜਾ ਘੱਲੂਘਾਰਾ ਪੰਥ ਨੇ ਆਪਣੇ ਪਿੰਡੇ ਤੇ ਹੰਢਾਇਆ। ਇਸ ਮਤੇ ਬਾਰੇ ਬਹੁਤ ਕੁੱਝ ਲਿਖਿਆ ਜਾ ਚੁਕਾ ਹੈ। ਪਰ ਮੱਦ ਵਾਰ ਇਸ ਮਤੇ ਅੰਦਰਲੀਆਂ ਮੰਗਾਂ ਉੱਪਰ ਕਦੇ ਵੀ ਕਿਸੇ ਵੀ ਲਿਖਾਰੀ ਨੇ ਵਿਸ਼ਲੇਸ਼ਣਾਤਮਿਕ ਪੜਚੋਲ ਨਹੀਂ ਕੀਤੀ।  ਆਖ਼ਿਰ ਇਹ ਮਤਾ ਹੈ ਕੀ ਸੀ ? ਇਸ ਨੂੰ ਕਿਸ ਨੇ ਪੂਰਾ ਕਰਨਾ ਸੀ ? ਕਿਵੇਂ ਪੂਰਾ ਕਰਨਾ ਸੀ ? ਕੀ ਇਸ ਲਈ ਇਤਨੇ ਵੱਡੇ ਅੰਦੋਲਨ ਦੀ ਲੋੜ ਸੀ ? ਮਤੇ ਦੀ ਇੱਕ ਇੱਕ ਲਾਈਨ ਦਾ ਵਿਸ਼ਲੇਸ਼ਣ ਅਤੇ ਵਿਵੇਚਨ ਇਹ ਪੁਸਤਕ ਪੇਸ਼ ਕਰਦੀ ਹੈ । ਇਸ ਤੇ ਵਿਚ ਵਿਚ ਮੁੜ ਅੰਦੋਲਨ ਛੇੜਨ ਦੀਆਂ ਚਰਚਾਵਾਂ ਵੀ ਹੁੰਦੀਆਂ ਹਨ । ਜਿਸ ਦਾ ਹਰ ਇੱਕ ਅਕਾਲੀ ਅਤੇ ਹਰ ਇੱਕ ਜਾਗਰੂਕ ਸਿੱਖ ਨੂੰ ਸੁਤੰਤਰ ਬੁੱਧੀ ਨਾਲ ਅਧਿਐਨ ਅਵੱਸ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਮਤਾ ਕਦੇ ਵੀ ਪੂਰਾ ਲਾਗੂ ਨਹੀਂ ਕਰਵਾਇਆ ਗਿਆ । ਇਹ ਪੂਰਾ ਕਿਸ ਨੇ ਲਾਗੂ ਕਰਨਾ ਸੀ, ਅਕਾਲੀਆਂ ਨੇ, ਸ਼੍ਰੋਮਣੀ ਕਮੇਟੀ ਨੇ, ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ? ਇਸ ਤੋਂ ਵੀ ਇਹ ਪੁਸਤਕ ਪਹਿਲੀ ਵਾਰ ਪਰਦਾ ਚੁੱਕਦੀ ਹੈ ।









Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by