Home >> SIRJANA
ARTICLE CATEGORIES

RECENT POST

TAGS

ARCHIVE


14 ਤੇ 15 ਅਗਸਤ ਬੀਤ ਗਿਆ , ਤਾਸੀਰ ਕੀ ਰਹੀ ?
Share this Article

14 ਤੇ 15 ਅਗਸਤ ਬੀਤ ਗਿਆ , ਤਾਸੀਰ ਕੀ ਰਹੀ ?



5 2 | view user : 41
Posted by Atinderpal Singh on 15.08.17 13:19  | under General
comments (0)

ਦੋਸਤ
Share this Article

ਦੋਸਤ

ਸਭ ਦੋਸਤਾਂ ਦੀ ਚੜ੍ਹਦੀਕਲਾ ਲਈ ਅਰਦਾਸ ਨਾਲ
ਦੋਸਤ

ਚੱਲ ਅਤਿੰਦਰ ਦੋਸਤਾਂ ਦੀ ਪਹਿਚਾਣ ਕਰੀਏ
ਵਿਚਾਲੇ ਛੱਡ ਗਏ ਜਿਹੜੇ
ਉਨ੍ਹਾਂ ਦੇ ਦਰਵਾਜ਼ੇ ਦਸਤਕ ਦੇਈਏ
ਜਿਹੜੇ ਕਰਦੇ ਸੀ ਔੜ ਵਿਚ ਸਿੰਜਣ ਦੀਆਂ ਗੱਲਾਂ
ਚੜ੍ਹਦੀ ਬਹਾਰੇ ਕਿਉਂ ਜੜ੍ਹੋਂ ਪੁੱਟ ਸੁੱਟਿਆ
ਅੱਜ ਪੁੱਛਣ ਚੱਲੀਏ
ਵੇਖੀਏ ਦਰਵਾਜ਼ੇ ਖੁੱਲ੍ਹਦੇ ਨੇ ਜਾਂ ਨਹੀਂ
ਪਰ ਆ ਸਭਨਾਂ ਦੇ ਦਰ ਤੇ ਮਿਲੇ ਸਾਥ ਲਈ
ਅੱਜ ਸਿੱਜਦੇ ਕਰੀਏ
ਅਤਿੰਦਰਾਂ, ਚੱਲ ਦੋਸਤਾਂ ਦੀ ਪਹਿਚਾਣ ਕਰੀਏ......
#sikhbard #atinderpalsingh.com



0 0 | view user : 263
Posted by Atinderpal Singh on 06.08.17 12:31  | under General
comments (0)

ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ
Share this Article

ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ

ਅੱਜ 23-7-2017 ਨੂੰ ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ

 

ਸਾਵਣ

 

ਸਖੀ,

ਨੀਅਤ ਦੇ ਭੁੱਖੇ ਸਮਾਜ ਵਿਚ ਅੱਜ ਤੱਕ

ਕਦੇ ਵੀ ਸਾਵਣ ਆਇਆ ਨ੍ਹਾ

ਆਪਣੀ ਭੁੱਖ ਮਿਟਾਉਣ ਲਈ

ਕੁਲ-ਜਾਈ ਧਰਤੀ ਦੀ ਕੁੱਖ ਦਾ ਪਾਣੀ ਸੁਕਾ ਦਿੱਤਾ

ਸਖੀ,

ਹੁਣ ਤਾਂ ਸਾਵਣ ਵੀ

ਧਰਤੀ ਦੀ ਤ੍ਰੇਹ ਮੁਕਾਵੇ ਨ੍ਹਾ

 

ਕਿਸ ਦੇ ਘਰ ਆਇਆ ਹੈ ਸਾਵਣ ?

ਕੁੱਖ ਵਿਚ ਮਰਦੀ ਕੁੜੀ ਦੇ ਚਿਹਰੇ

ਜ਼ਿਮੀਦਾਰੀ ਦੀ ਕੰਗਾਲੀ ਵਿਚ

ਖ਼ੁਸ਼ਹਾਲ ਹੁੰਦੀ ਮੌਤ ਦੇ ਵਿਹੜੇ

ਜਾਂ ਕਿਸਾਨ, ਮਜ਼ਦੂਰ ਦੀ ਨਿੱਤ ਹੁੰਦੀ

ਆਤਮ ਹੱਤਿਆ ਦੇ ਸਿਵੇ ਤੇ

ਕਿਤੇ ਵੀ ਮਾਤਮ ਮੁੱਕਿਆ ਨ੍ਹਾ

ਸਖੀ,

ਮੈਂ ਫਿਰ ਕਿਵੇਂ ਤੇ ਕਿਹੜੇ ਸਾਵਣ ਦੀ ਗੱਲ ਕਰਾਂ ?

ਇਹ ਸਾਵਣ ਤਾਂ ਕਿਤੇ ਵੀ ਆਇਆ ਨ੍ਹਾ

 

ਕਮਲ ਦੇ ਹੱਛੇ ਦਿਨਾਂ ਦੀ ਆਸ ...



0 0 | view user : 49
Posted by Atinderpal Singh on 24.07.17 06:09  | under General
comments (0)

ਮੇਰੀ ਜ਼ਿੰਦਗੀ ਵਿਚ ਤਿੰਨ ਜੂਨ ਅਤੇ ਜੂਨ ਚੁਰਾਸੀ
Share this Article

ਮੇਰੀ ਜ਼ਿੰਦਗੀ ਵਿਚ ਤਿੰਨ ਜੂਨ ਅਤੇ ਜੂਨ ਚੁਰਾਸੀ

ਮੇਰੀ ਜ਼ਿੰਦਗੀ ਵਿਚ ਤਿੰਨ ਜੂਨ
ਅੱਜ ਮੇਰੀ ਅਤੇ ਕਮਲਜੀਤ ਕੌਰ ਦੀ ਅਨੰਦ ਕਾਰਜ ਦੀ ਤਰੀਕ ਹੈ; 3 ਜੂਨ 1988 ।  ਗੁਰਦੁਆਰਾ ਗੁਰੂ ਕਾ ਲਾਹੌਰ, ਜਿੱਥੇ ਸਾਡੇ ਖ਼ਾਲਸਾ ਪੰਥ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਅਨੰਦ ਕਾਰਜ ਹੋਇਆ ਸੀ। 
ਮੇਰੇ ਸਿਰ ਦਾ ਇਨਾਮ ਜਿਊਂਦਾ ਜਾਂ ਮੁਰਦਾ 55 ਲੱਖ ਰੁਪਏ ਭਾਰਤ ਸਰਕਾਰ ਨੇ ਨੀਅਤ ਕੀਤਾ ਹੋਇਆ ਸੀ। ਸ੍ਰੀ ਅਨੰਤ ਰਾਮ ਡੀ.ਜੀ.ਪੀ. ਦੀ ਅਗਵਾਈ ਵਿਚ 7 ਆਈ ਪੀ ਐਸ ਅਤੇ ਉਨ੍ਹਾਂ ਦੇ ਅਧੀਨ 14 ਡੀ ਐਸ ਪੀ   ਸਿਰਫ਼ ਮੈਨੂੰ ਫੜਨ ਲਈ ਭਾਰਤ ਸਰਕਾਰ ਨੇ ਨੀਅਤ ਕੀਤੇ ਸਨ। ਇਨ੍ਹਾਂ ਦੇ ਅਧੀਨ ਹੇਠਲਾ ਸਟਾਫ਼।
ਕੁੱਝ ਮਹੀਨੇ ਪਹਿਲਾਂ ਹੀ ਭਾਰਤ ਦੀ ਸੰਸਦ ਵਿਚ ਚੁੱਕੇ ਗਏ ਸਵਾਲ ਦੇ ਜਵਾਬ ਵਿਚ ਸ੍ਰੀ ਬੂਟਾ ਸਿੰਘ ਗ੍ਰਹਿ ਮੰਤਰੀ ਭਾਰਤ ਸਰਕਾਰ ਨੇ ਦੱਸਿਆ ਸੀ ਕਿ ਹੁਣ ਤੱਕ ਸਿਟ ਟੀਮ ਤੇ 5 ਕਰੋੜ ਤੋਂ ਵੱਧ ਖ਼ਰਚ ਹੋ ਚੁਕਾ ਹੈ ਅਤੇ ਇਸ 'ਸਿਟ' ਟੀਮ ਦਾ ਗਠਨ ਜਿਸ ਮਕਸਦ ਲਈ ਕੀਤਾ ਗਿਆ ਹੈ; ਉਹ ਮਕਸਦ ਜਦ ਤਕ ਪੂਰਾ ਨਹੀਂ ਹੋ ਜਾਂਦਾ ਓਦੋਂ ...



5 1 | view user : 385
Posted by Atinderpal Singh on 02.06.17 16:28  | under General
comments (0)

ਮੈਦਾਨੇ ਜੰਗ ਫ਼ਤਹਿ ਕਰਨ ਲਈ ਜ਼ਮੀਨੀ ਕਰਮ-ਖੇਤਰ ਦੇ ਪ੍ਰੋਗਰਾਮਾਂ ਨਾਲ ਤੁਰਨ ਦੀ ਲੋੜ
Share this Article

ਮੈਦਾਨੇ ਜੰਗ ਫ਼ਤਹਿ ਕਰਨ ਲਈ ਜ਼ਮੀਨੀ ਕਰਮ-ਖੇਤਰ ਦੇ ਪ੍ਰੋਗਰਾਮਾਂ ਨਾਲ ਤੁਰਨ ਦੀ ਲੋੜ

ਤਬਾਹੀ ਵੱਲ ਜਾ ਰਹੇ ਪੰਜਾਬ ਨੂੰ ਬਚਾਉਣ ਲਈ ਜ਼ਮੀਨੀ ਹਕੀਕਤਾਂ ਅਨੁਸਾਰ, 
(Field) ਕਰਮ-ਖੇਤਰ ਰਾਹੀਂ ਅਮਲੀ ਅਤੇ ਜ਼ਮੀਨੀ ਪ੍ਰੋਗਰਾਮਾਂ ਦੀ ਲੋੜ ਹੈ 

"ਗੁਰਮਤਿ ਅਪਣਾਓ ਮਨੁੱਖਤਾ ਬਚਾਓ; ਪੰਜਾਬ ਬਚਾਓ ਨਾਨਕਸ਼ਾਹੀ ਬਦਲ ਲਿਆਓ" ਦੀ ਆਪਣੀ ਮੁਹਿੰਮ ਤਹਿਤ ਹੀ 2010 ਤੋਂ ਆਰੰਭ "ਨਾਨਕਸ਼ਾਹੀ ਉਦਾਸੀ" ਦੇ ਪ੍ਰੋਗਰਾਮ ਤਹਿਤ;  ਕਾਲਰਾ ਵੈਸਾਖੀ ਦੇ ਦੀਵਾਨ ਵਿਚ ਸ਼ਹੀਦੀ ਦਾ ਸਿੱਖ ਸੰਕਲਪ, ਵੈਸਾਖੀ ਦਾ ਸਿੱਖ ਸੰਕਲਪ ਅਤੇ ਨਿੱਤਨੇਮ ਦੀਆਂ ਬਾਣੀਆਂ ਦਾ ਗੁਰਮਤਿ ਸੰਕਲਪ ਤੇ ਗਹਿਰ ਗੰਭੀਰ ਸੰਵਾਦ ਅਤੇ ਸਵਾਲ ਜਵਾਬ ਹੋਏ। ਦਾਸ ਸੰਗਤ ਦੇ ਦੀਵਾਨ ਵਿਚ 45 ਮਿੰਟ ਬੋਲਿਆ ਜਦ ਕਿ ਸੰਗਤਾਂ ਦੇ ਪ੍ਰਸ਼ਨਾਂ ਦੇ ਉੱਤਰ ਰਾਤ 12 ਵਜੇ ਓਦੋਂ ਤੱਕ ਚੱਲਦੇ ਰਹੇ ਜਦ ਤਕ ਸੰਗਤ ਆਪ ਸੰਤੁਸ਼ਟ ਨਹੀਂ ਹੋਈ। ਸੰਗਤਾਂ ਨੇ ਲਗਭਗ ਢਾਈ ਘੰਟੇ ਸਵਾਲ ਜਵਾਬ ਵਿਚ ਲਾਏ ਜੋ ਕਿ ਬਹੁਤ ਹੀ ਸਹੀ ਪਿਰਤ ਦਾ ਆਰੰਭ ਹੋਇਆ।
ਉਪਰੰਤ ਤਿੰਨ ਗੁਰਮਤਿ ਵਿਚਾਰ ਵਟਾਂਦਰੇ ਦੀਆਂ ਗੋਸ਼ਟੀਆਂ ਹੁਸ਼ਿਆਰਪੁਰ ਵੀਰ ਸੁਰਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਹੋਈਆਂ।
ਇਸ ਤੋਂ ਪਹਿਲਾਂ ਦੋ ਗੋਸ਼ਟੀਆਂ ਅਨੰਦਪੁਰ ਸਾਹਿਬ ਅਤੇ ਨੂਰ ਪੁਰ ਬੇਦੀ ਵਿਖੇ ਵੀ ਹੋਈਆਂ। ਇਹ ਸਭ ਗੋਸ਼ਟੀਆਂ "ਨਾਨਕਸ਼ਾਹੀ ਖ਼ਾਲਸਤਾਨੀ ਫੇਰੀ" ...



0 0 | view user : 328
Posted by Atinderpal Singh on 15.04.17 11:38  | under General
comments (0)


[1] 2 3 4 5 6 7 ... 20 [next]1-5 of 96





Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by