Home >> SIRJANA
ARTICLE CATEGORIES

RECENT POST

TAGS

ARCHIVE


ਕਵਿਤਾਵਾਂ (Kavitavan)

ਝੂਠੀ ਸਰਕਾਰ ਮੁਬਾਰਕ ਤੁਹਾਨੂੰ ਸਜਣੋਂ ਅਸੀਂ ਸੱਚ ਨੂੰ ਵੋਟ ਭੁਗਤਾ ਆਏ.........
Share this Article

ਝੂਠੀ ਸਰਕਾਰ ਮੁਬਾਰਕ ਤੁਹਾਨੂੰ ਸਜਣੋਂ  ਅਸੀਂ ਸੱਚ ਨੂੰ ਵੋਟ ਭੁਗਤਾ ਆਏ.........

ਅਸੀਂ ਸੱਚ ਨੂੰ ਵੋਟ ਭੁਗਤਾ ਆਏ ......

ਨਾਨਕ ਤੇਰੇ ਨਾਮ ਤੇ ਬਣੇ ਆਗੂ 
ਲਾਲੋ ਦੀ ਸਿੱਖੀ, ਸੂਲੀ ਚਾੜ ਆਏ
ਮਲਕ ਭਾਗੋ ਦਾ ਪੰਜਾਬ ਬਣਾ ਆਏ
ਤੇਰੇ ਸਿੱਖ ਵੀ ਡੋਗਰੇ ਬਣ ਜਾਏ 
ਸਿੱਖਾਂ ਨ੍ਹਾ ਬਿਬੇਕ ਦੀ ਮੰਨੀ
ਨ੍ਹਾ ਗੁਰੂ ਆਪਣੇ ਦੀ ਮੰਨੀ
ਆਖੇ ਪੰਥ ਖ਼ਾਤਰ ਹੀ ਅੱਜ
ਪੰਥ ਨੂੰ ਕੰਡ ਦਿਖਾ ਆਏ
ਗੁਰੂ ਗ੍ਰੰਥ ਦੀ ਬੇਅਦਬੀ ਦਾ ਆਖੇ
ਬਦਲ ਲਿਆ ਕੇ ਹੈ, ਬਦਲਾ ਲੈਣਾ
ਸਤਾ ਅੱਗੇ ਸਿਰ ਨਿਵਾ ਆਏ
ਅਕਾਲੀਆਂ ਸਰਸਾ ਅੱਗੇ
ਸਰਬੱਤ ਖ਼ਾਲਸਿਆ ਬਿਆਸਾ ਅੱਗੇ
ਗਾਤਰੇ ਵਾਲਿਆਂ ਨਿਰੰਕਾਰੀ ਅੱਗੇ
ਰਹਿੰਦ ਖੂੰਹਦ ਸਵਾਰਥਾਂ ਅੱਗੇ
ਗੋਡੇ ਟੇਕ ਕੇ ਫ਼ਤਿਹ ਬੁਲਾ ਆਏ
ਤੇਰੇ ਸਰਬ ਲੋਹੀਏ ਵੀ ਵੇਖੇ ਜਾਂਦੇ
ਕੰਜਰੀਆਂ ਇਨ੍ਹਾਂ ਹੀ ਦੇ ਕੋਠੇ ਅਸੀਂ
ਪੰਜ ਸਿੰਘ ਸਾਹਿਬਾਂ ਸੀ ਜਿਹੜੀ
ਸਿੱਖੀ ਦੇ ਵਿਹੜੇ ਭਾਜੀ ਪਾਈ
ਪੰਜ ਪਿਆਰਿਆ ਦੇ ਨਾਮ ਤੇ ਵੀ
ਅਖੰਡ ਕੀਰਤਨੀ, ਉਹੀ ਚੰਨ ਚੜ੍ਹਾ ਆਏ
ਸਿੱਖੀ ਦਾ ਚੰਗਾ ਮੁੱਲ ਪਵਾ ਆਏ
ਭਰਾ ਆਪਣੇ ਦੀ ਦੁਸ਼ਮਣੀ ਖ਼ਾਤਰ
ਬੇਗਾਨੇ ਵੈਰੀ ਨੂੰ ਸਤਾ ਫੜਾ ਆਏ
ਜੁੱਗ ਜੁੱਗ ਜੀ ਤੂੰ ਖ਼ਾਲਸਾ 
ਅਸੀਂ ਇਕੱਲਤਾ ਝੱਲ ਵਫ਼ਾ ਨਿਭਾ ਆਏ
ਤੇਰੀ ਮਾਤ ਭੂਮੀ ਨੂੰ ਬਚਾਉਣ ਖ਼ਾਤਰ
ਅੱਡਰੀ ਵਿਲੱਖਣ ਸੁਤੰਤਰ ਹਸਤੀ ਲਈ
ਅਸੀਂ ਸੱਚ ਨੂੰ ਵੋਟ ਭੁਗਤਾ ਆਏ
ਕੋਈ ਮੰਨੇ ਭਾਵੇਂ ਕੋਈ ਨਾ ਮੰਨੇ, 
ਖ਼ਾਲਸਿਆ ਬੇਦਾਵਾ ਦੇ ਕੇ ਨਹੀਂ ਆਏ
ਸਰਹਿੰਦ ਦੀ ਫ਼ਤਿਹ ...0 0 | view user : 295
Posted by Atinderpal Singh on 05.02.17 05:37  | under ਕਵਿਤਾਵਾਂ (Kavitavan)
comments (0)

ਮੇਰਾ ਸੰਘਰਸ਼
Share this Article

ਮੇਰਾ ਸੰਘਰਸ਼0 0 | view user : 1118
Posted by Atinderpal Singh on 08.08.16 04:18  | under ਕਵਿਤਾਵਾਂ (Kavitavan)
comments (0)

ਨਿਸ਼ਚਾ
Share this Article

ਨਿਸ਼ਚਾ0 0 | view user : 1126
Posted by Atinderpal Singh on 10.07.16 02:21  | under ਕਵਿਤਾਵਾਂ (Kavitavan)
comments (0)

ਸਰਬੱਤ ਖ਼ਾਲਸਾ ਦੇ ਨਾਮ ਤੇ ਮੱਸਾ ਰੰਘੜ ਦੀ ਧਰਤੀ ਤੋਂ ਅਰੂੜ੍ਹ ਸਿੰਹੁ ਬੋਲਿਆ
Share this Article

ਸਰਬੱਤ ਖ਼ਾਲਸਾ ਦੇ ਨਾਮ ਤੇ ਮੱਸਾ ਰੰਘੜ ਦੀ ਧਰਤੀ ਤੋਂ ਅਰੂੜ੍ਹ ਸਿੰਹੁ ਬੋਲਿਆ

ਮੱਸਾ ਰੰਘੜ ਦੀ ਧਰਤੀ ਤੋਂ ਅਰੂੜ੍ਹ ਸਿੰਹੁ ਬੋਲਿਆ
ਕੁੱਝ ਆਪਣੇ ਹੀ ਲੋਕ
ਦੁਸ਼ਮਣ ਦੀ ਕੁਹਾੜੀ ਬਣ ਜਾਣ
ਬਾਕੀ ਰਹਿੰਦੇ ਲੋਕ ਜਦੋਂ
ਉਸ ਵਿਚ ਹੱਥਾ ਬਣ ਜੜ ਜਾਣ
ਪਿੱਛੇ ਰਹਿ ਗਏ ਜੋ ਉਹ ਵੀ
ਆਪਣੇ ਪੂਰੇ ਜੋਸ਼ ਅਤੇ ਜਲਾਲ ਨਾਲ
ਆਪਣੀ ਹੀ ਕੌਮ ਤੇ
ਕੌਮ ਦਾ ਭਲਾ ਦਸ ਕੇ ਜਦੋਂ
ਵਾਰ ਪੂਰੀ ਤਾਕਤ ਨਾਲ ਕਰ ਜਾਣ
ਪਰੇ ਵਿਚ ਲਾਹੀ
ਪੰਥ ਦੀ ਗੁਰਿਆਈ ਦੀ
ਧੌਣ ਤੇ ਆਪ ਹੀ ਪੈਰ ਧਰ ਜਾਣ
ਤੇ ਉੱਤੋਂ ਆਪਣੀ ਬਹਾਦਰੀ ਦਾ
ਅਕਾਲ ਤਖ਼ਤ ਦੀ ਪ੍ਰਭੂ ਸਤਾ ਵਾਲਾ
ਆਪੇ ਹੀ ਸੋਹਿਲਾ ਪੜ੍ਹ ਜਾਣ
ਅਜਿਹੇ ‘ਸਰਬੱਤ ਖ਼ਾਲਸਾ’ ਦੇ ਜਜ਼ਬੇ ਨੂੰ
ਪੰਥਕ ਅਖਵਾਉਂਦੇ ਲੀਡਰ ਤੇ ਸਮਰਥਕ
ਬਿਨਾ ਬੀਜ ਬੀਜੇ ਹੀ ਫ਼ਸਲ ਲੈਣ ਦੇ
ਨਾਅਰੇਬਾਜ਼ੀ ਵਾਲੀ ਹਵਾਈ ਕ੍ਰਾਂਤੀ ਨੂੰ
ਖ਼ਾਲਿਸਤਾਨੀ ਪ੍ਰਾਪਤੀ ਦਸੀ ਮੰਨੀ ਜਾਣ
"ਖ਼ਾਲਸਤਾਨ ਨਿਮਿਤ ਹੋਈਆਂ
ਵਿਧਾਨਿਕ ਪ੍ਰਾਪਤੀਆਂ ਨੂੰ
ਗ਼ੱਦਾਰਾਂ ਦੇ ਕੰਮ ਦਸ ਕੇ
ਮਾਰ ਮੁਕਾਈ ਜਾਣ
ਕੌਮੀ ਹਿਤਕਾਰੀ ਪ੍ਰਾਪਤੀਆਂ ਨੂੰ 
ਕਦੇ ਨਾ ਅਪਣਾਉਣ”
ਅਜੇਹੀ ਅੱਧੀ ਕੌਮ ਦੇ ਬਾਸ਼ਿੰਦੇ ਜਦ
ਖ਼ਾਲਸਤਾਨ ਦੇ ਅਜਿਹੇ ਨਸਲ ਘਾਤ ਨੂੰ
ਪ੍ਰਾਪਤੀ ਦਾ ਮਾਅਰਕਾ ਮੰਨਣ ਲੱਗ ਜਾਣ
ਵਿਦੇਸ਼ਾਂ ਵਾਲੇ ਪੜ੍ਹੇ ਲਿਖੇ ਤੇ ਬੁੱਧੀਵਾਨ
ਅਖਵਾਉਂਦੇ ਸਿੱਖ ਵੀ ਜਦ
ਇਨ੍ਹਾਂ ਦਾ ਹੀ ਧੂਤੂ ਬਣ ਜਾਣ
ਤਾਂ ਫਿਰ ਅਜੋਕੀ ਕੌਮ ਨੂੰ
ਕਦੇ ਰੱਬ ਵੀ ਚਾਹ ਕੇ
ਮੰਜ਼ਿਲ ਨਹੀਂ ਦੇ ਸਕਦਾ
ਗੁਰੂ ਆਪ ਦੁਬਾਰਾ ਆ ...0 0 | view user : 515
Posted by Atinderpal Singh on 11.11.15 03:47  | under ਕਵਿਤਾਵਾਂ (Kavitavan)
comments (0)

'ਹੱਛੇ ਦਿਨ ਆਉਣਗੇ'
Share this Article

'ਹੱਛੇ ਦਿਨ ਆਉਣਗੇ'

 

'ਹੱਛੇ ਦਿਨ ਆਉਣਗੇ'

ਫ਼ਿਕਰ ਨਾ ਕਰ ਵੋਟਰਾਂ
ਹੁਣ ਤੇਰੇ ਹੱਛੇ ਦਿਨ ਆਉਣਗੇ
ਗੁਰਬਤ ਵਿੱਚ ਸੁੱਕੀ ਲੱਕੜ ਬਣੀ
ਤੇਰੀ ਦੇਹ ਨੂੰ ਮਹਿੰਗਾਈ ਦੀ ਅੱਗ ਨਾਲ
ਸਰੇ ਆਮ ਦੇਸ਼ ਦੇ ਹਾਕਮ
ਸੁਰਗਾ ਤਕ ਪਹੁੰਚਾਉਣਗੇ 
ਤੇਰੇ ਵਰ੍ਹੀਣੇ ਤੇ
ਲੋਕਤੰਤਰ ਦੇ ਸੋਹਿਲੇ ਗਾਉਣਗੇ
ਨਾਨਕ ਦੇ 13, 13 ਤੋਂ ਟੁੱਟੇ ਵੋਟਰੋ
ਫ਼ਿਕਰ ਨਾ ਕਰੋ ਹੁਣ
21ਵੀ ਸਦੀ ਵਾਲੇ ਇਹ ਨਵੇਂ ਮੋਦੀ
ਸ਼ਾਂਤਮਈ, ਕਬਰਾਂ ਵਿੱਚ ਸੁਆਉਣਗੇ
ਅਤਿੰਦਰਾਂ ਵੇਖੀਂ ! 
ਤੈਨੂੰ ਜੰਨਤ ਤਕ ਪਹੁੰਚਾਉਣਗੇ
ਭਾਰਤ ਅੰਦਰ ਇੰਝ ਹੁਣ
ਹੱਛੇ ਦਿਨ ਆਉਣਗੇ...
ਭਾਰਤ ਅੰਦਰ ਹੁਣ
ਹੱਛੇ ਦਿਨ ਆਉਣਗੇ॥
-ਅਤਿੰਦਰ ਪਾਲ ਸਿੰਘ3 1 | view user : 597
Posted by Atinderpal Singh on 08.03.15 04:50  | under ਕਵਿਤਾਵਾਂ (Kavitavan)
comments (0)


[home] [1] 2  [next]1-5 of 6

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by