Home >> SIRJANA
ARTICLE CATEGORIES

RECENT POST

TAGS

ARCHIVE


ਮੈਦਾਨੇ ਜੰਗ ਫ਼ਤਹਿ ਕਰਨ ਲਈ ਜ਼ਮੀਨੀ ਕਰਮ-ਖੇਤਰ ਦੇ ਪ੍ਰੋਗਰਾਮਾਂ ਨਾਲ ਤੁਰਨ ਦੀ ਲੋੜ
Share this Article

ਮੈਦਾਨੇ ਜੰਗ ਫ਼ਤਹਿ ਕਰਨ ਲਈ ਜ਼ਮੀਨੀ ਕਰਮ-ਖੇਤਰ ਦੇ ਪ੍ਰੋਗਰਾਮਾਂ ਨਾਲ ਤੁਰਨ ਦੀ ਲੋੜ

ਤਬਾਹੀ ਵੱਲ ਜਾ ਰਹੇ ਪੰਜਾਬ ਨੂੰ ਬਚਾਉਣ ਲਈ ਜ਼ਮੀਨੀ ਹਕੀਕਤਾਂ ਅਨੁਸਾਰ, 
(Field) ਕਰਮ-ਖੇਤਰ ਰਾਹੀਂ ਅਮਲੀ ਅਤੇ ਜ਼ਮੀਨੀ ਪ੍ਰੋਗਰਾਮਾਂ ਦੀ ਲੋੜ ਹੈ 

"ਗੁਰਮਤਿ ਅਪਣਾਓ ਮਨੁੱਖਤਾ ਬਚਾਓ; ਪੰਜਾਬ ਬਚਾਓ ਨਾਨਕਸ਼ਾਹੀ ਬਦਲ ਲਿਆਓ" ਦੀ ਆਪਣੀ ਮੁਹਿੰਮ ਤਹਿਤ ਹੀ 2010 ਤੋਂ ਆਰੰਭ "ਨਾਨਕਸ਼ਾਹੀ ਉਦਾਸੀ" ਦੇ ਪ੍ਰੋਗਰਾਮ ਤਹਿਤ;  ਕਾਲਰਾ ਵੈਸਾਖੀ ਦੇ ਦੀਵਾਨ ਵਿਚ ਸ਼ਹੀਦੀ ਦਾ ਸਿੱਖ ਸੰਕਲਪ, ਵੈਸਾਖੀ ਦਾ ਸਿੱਖ ਸੰਕਲਪ ਅਤੇ ਨਿੱਤਨੇਮ ਦੀਆਂ ਬਾਣੀਆਂ ਦਾ ਗੁਰਮਤਿ ਸੰਕਲਪ ਤੇ ਗਹਿਰ ਗੰਭੀਰ ਸੰਵਾਦ ਅਤੇ ਸਵਾਲ ਜਵਾਬ ਹੋਏ। ਦਾਸ ਸੰਗਤ ਦੇ ਦੀਵਾਨ ਵਿਚ 45 ਮਿੰਟ ਬੋਲਿਆ ਜਦ ਕਿ ਸੰਗਤਾਂ ਦੇ ਪ੍ਰਸ਼ਨਾਂ ਦੇ ਉੱਤਰ ਰਾਤ 12 ਵਜੇ ਓਦੋਂ ਤੱਕ ਚੱਲਦੇ ਰਹੇ ਜਦ ਤਕ ਸੰਗਤ ਆਪ ਸੰਤੁਸ਼ਟ ਨਹੀਂ ਹੋਈ। ਸੰਗਤਾਂ ਨੇ ਲਗਭਗ ਢਾਈ ਘੰਟੇ ਸਵਾਲ ਜਵਾਬ ਵਿਚ ਲਾਏ ਜੋ ਕਿ ਬਹੁਤ ਹੀ ਸਹੀ ਪਿਰਤ ਦਾ ਆਰੰਭ ਹੋਇਆ।
ਉਪਰੰਤ ਤਿੰਨ ਗੁਰਮਤਿ ਵਿਚਾਰ ਵਟਾਂਦਰੇ ਦੀਆਂ ਗੋਸ਼ਟੀਆਂ ਹੁਸ਼ਿਆਰਪੁਰ ਵੀਰ ਸੁਰਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਹੋਈਆਂ।
ਇਸ ਤੋਂ ਪਹਿਲਾਂ ਦੋ ਗੋਸ਼ਟੀਆਂ ਅਨੰਦਪੁਰ ਸਾਹਿਬ ਅਤੇ ਨੂਰ ਪੁਰ ਬੇਦੀ ਵਿਖੇ ਵੀ ਹੋਈਆਂ। ਇਹ ਸਭ ਗੋਸ਼ਟੀਆਂ "ਨਾਨਕਸ਼ਾਹੀ ਖ਼ਾਲਸਤਾਨੀ ਫੇਰੀ" ਦਾ ਹੀ ਹਿੱਸਾ ਹਨ। 
ਅਸੀਂ ਜੋ ਕੁਦਰਤ ਤੋਂ ਲੈਂਦੇ ਹਾਂ ਉਹੀ ਕੁਦਰਤ ਨੂੰ ਵਾਪਿਸ ਵੀ ਕਰੀਏ, ਅਨੁਜੀਵਨ ਨੂੰ ਆਉਂਦੀਆਂ ਨਸਲਾਂ ਤਾਈਂ ਧਰਤੀ ਦੀ ਜੀਵਤ ਜ਼ਰਖੇਜ਼ੀ ਦੇਣ ਦਾ ਇਹੋ ਨਾਨਕਸ਼ਾਹੀ (sustainability) ਸਸਟੇਨੇਬਿਲਿਟੀ ਦਾ ਸਿਧਾਂਤ ਹੈ ਜੋ ਦਾਸ ਨੇ 2002 ਦੀ ਯੂ.ਐਨ.ਓ. ਦੀ ਵਰਲਡ ਸਮਿਟ ਜਹਾਨਸਬਰਗ ਵਿਚ ਖ਼ਾਲਸਤਾਨੀ ਨਾਨਕਸ਼ਾਹੀ ਸਿਧਾਂਤ ਅਤੇ ਆਦਰਸ਼ ਵੱਜੋਂ ਪੇਸ਼ ਵੀ ਕੀਤਾ ਸੀ ਤੇ ਜਿਸ ਨੂੰ ਪਰਵਾਨ ਵੀ ਕੀਤਾ ਗਿਆ । ਇਸੇ  ਨਾਨਕਸ਼ਾਹੀ ਖੇਤੀ ਆਰਥਿਕਤਾ ਉੱਪਰ ਵੀ ਇੱਕ ਵਰਕਸ਼ਾਪ ਪਿੰਡ ਚਨੌਲੀ ਵਿਖੇ ਲਗਾਈ ਗਈ। ਜਿੱਥੇ ਕਿਸਾਨ ਮਾਨ ਸਿੰਘ ਜੀ ਵੱਲੋਂ ਨਾਨਕਸ਼ਾਹੀ ਕੁਦਰਤੀ ਪੱਧਤੀ ਦੇ ਆਧਾਰ ਤੇ ਆਰੰਭ ਕੀਤੀ ਖੇਤੀ ਦਾ ਨਮੂਨੇ ਦਾ ਵੀ ਨਰੀਖਣ ਪਰੀਖਣ ਕਰਵਾਇਆ ਗਿਆ। ਇਸ ਖੇਤੀ ਤੇ ਦਾਸ ਅੱਡ ਤੋਂ ਪੁਰੇ ਵਿਸਥਾਰ ਨਾਲ ਲੇਖ ਲਿਖ ਕੇ ਪਾਠਕਾਂ ਨੂੰ ਜਾਣੂ ਕਰਵਾਏਗਾ।
ਪਿਛਲਾ ਇੱਕ ਹਫ਼ਤਾ ਬਹੁਤ ਜ਼ਿਆਦਾ ਸਰਗਰਮੀ ਵਾਲਾ ਰਿਹਾ। ਇਨ੍ਹਾਂ ਸਭਨਾਂ ਸਰਗਰਮੀਆਂ ਤੋਂ ਇਲਾਵਾ ਟੀ ਵੀ ਚੈਨਲਸ ਨੂੰ ਦਾਸ ਨੇ ਦੋ ਇੰਟਰਵਿਊ ਦਿੱਤੇ ।
ਇਹ ਸਮੁੱਚੇ ਅਡੋਲ ਯਤਨ ਉਸੇ ਦੂਰ-ਅੰਦੇਸ਼ ਲੜੀ ਦਾ ਹਿੱਸਾ ਹਨ ਜੋ ਦਾਸ ਨੇ ਆਪਣੀ ਪਤਨੀ ਕਮਲਜੀਤ ਕੌਰ ਨਾਲ 2010 ਤੋਂ ਆਰੰਭ ਕੀਤੇ ਹੋਏ ਹਨ। ਜਿਸ ਲਈ ਦਾਸ ਆਪਣੀ ਪਤਨੀ ਅਤੇ ਸਾਥੀਆਂ ਕੈਪਟਨ ਜਗਤਾਰ ਸਿੰਘ ਜੀ, ਅਮਨਦੀਪ ਸਿੰਘ ਜਲੰਧਰ ਅਤੇ ਸ. ਵਰਿਆਮ ਸਿੰਘ ਜੀ ਸਮੇਤ ਜੇਲ੍ਹ ਵੀ ਜਾ ਚੁਕਾ ਹੈ ਅਤੇ ਅੱਧੀ ਦਰਜਨ ਤੋਂ ਵੱਧ ਅਟੈਕ ਸਿੱਖਾਂ ਅਤੇ ਹਿੰਦੂਆਂ ਵੱਲੋਂ ਆਪਣੇ ਪਿੰਡੇ ਤੇ ਹੰਢਾਅ ਚੁਕਾ ਹੈ।ਇਹ ਯਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰਸ਼ਾਂ ਦਾ ਰਾਜ, ਸਰਕਾਰ, ਕੁਦਰਤੀ ਆਲਾ-ਦੁਆਲਾ ਅਤੇ ਸਮਾਜ ਸਿਰਜਣ ਲਈ ਅਰੰਭੇ ਗਏ ਹਨ। ਇਹ ਯਤਨ ਨਸ਼ਾ ਮੁਕਤ ਨਰੋਈ ਜਵਾਨੀ ਵਾਲੇ ਸਮਾਜ, ਭਰੂਣ ਹੱਤਿਆ ਦੇ ਖ਼ਾਤਮੇ, ਸਾਦਗੀ ਰਾਹੀਂ ਕੁਰੀਤੀਆਂ ਮਿਟਾਉਣੀਆਂ ਅਤੇ ਇੰਜ ਪੰਜਾਬ ਦੇ ਟੱਬਰਾਂ ਵਿਚ ਖ਼ੁਸ਼ਹਾਲੀ ਲਿਆਉਣ ਲਈ ਆਰੰਭੇ ਗਏ ਜਨ।  ਇਹ ਯਤਨ ਲੋਕਤੰਤਰੀ ਪ੍ਰਣਾਲੀ ਰਾਹੀਂ ਸੰਪੂਰਨ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਵਿੱਦਿਅਕ ਅਤੇ ਸਭਿਅਤਾ ਵਿਚ ਨਾਨਕਸ਼ਾਹੀ ਖ਼ਾਲਸਤਾਨੀ ਕ੍ਰਾਂਤੀ ਲਿਆਉਣ ਲਈ ਆਰੰਭੇ ਹੋਏ ਹਨ। ਅਸੀਂ ਸਭ ਨੂੰ ਇਨ੍ਹਾਂ ਜਤਨਾਂ ਨੂੰ ਮੰਜ਼ਿਲ ਤਕ ਅਪੜਾਉਣ ਲਈ ਨਿੱਘਰ ਸਾਥ ਦੇਣ ਦਾ ਲਗਾਤਾਰ ਸੱਦਾ ਦਿੰਦੇ ਚਲੇ ਆ ਰਹੇ ਹਾਂ ਤੇ ਹੁਣ ਫਿਰ ਸੱਦਾ ਦਿੰਦੇ ਹਾਂ : ਆਓ ਜ਼ਮੀਨੀ ਪੱਧਰ ਤੇ ਅਮਲੀ ਜਤਨ ਕੀਤੇ ਬਿਨਾ ਸਿੱਖਾਂ ਨੂੰ ਉਨ੍ਹਾਂ ਦੀ ਮੰਜ਼ਿਲ ਕਦੇ ਵੀ ਨਹੀਂ ਮਿਲ; ਸਕਦੀ। ਖ਼ਾਲਸਾ ਪੰਥ ਦਾ ਬੋਲਬਾਲਾ ਚਾਹੁੰਦੇ ਹੋ ਤਾਂ ਡਰਾਇੰਗ ਰੂਮੀ ਫ਼ਿਕਰਮੰਦੀ ਅਤੇ ਵਿਚਾਰ ਚਰਚਾ ਤੋਂ ਬਾਹਰ ਨਿਕਲ ਕੇ ਸਹਿਯੋਗੀ ਬਣੋ !0 0 | view user : 381
Posted by on  | under General

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by