Home >> SIRJANA
ARTICLE CATEGORIES

RECENT POST

TAGS

ARCHIVE


Monthly Archives: NOVEMBER 2015


ਸਤਿਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਆਤਮ-ਪ੍ਰਮਾਤਮ ਕਰਨ ਦੀ ਅਰਦਾਸ ਨਾਲ ਵਧਾਈ
Share this Article

ਸਤਿਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਆਤਮ-ਪ੍ਰਮਾਤਮ ਕਰਨ ਦੀ ਅਰਦਾਸ ਨਾਲ ਵਧਾਈ

ਸਤਿਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਆਤਮ-ਪ੍ਰਮਾਤਮ ਕਰਨ ਦੀ ਅਰਦਾਸ ਨਾਲ ਵਧਾਈ0 0 | view user : 142
Posted by Atinderpal Singh on 24.11.15 21:16  | under General
comments (0)

ਗੁਰੂ ਨਾਨਕ ਪਾਤਸ਼ਾਹ ਦੇ ਪਰਕਾਸ਼ ਦਿਹਾੜੇ ਤੇ ਸਿੱਖ 'ਸਰਬੱਤ ਖ਼ਾਲਸਾ' ਦਾ ਸੱਚ ਕੱਚ ਚੁਨਣ ਦੀ ਕਿਰਪਾ ਕਰਨ
Share this Article

ਗੁਰੂ ਨਾਨਕ ਪਾਤਸ਼ਾਹ ਦੇ ਪਰਕਾਸ਼ ਦਿਹਾੜੇ ਤੇ ਸਿੱਖ 'ਸਰਬੱਤ ਖ਼ਾਲਸਾ' ਦਾ ਸੱਚ ਕੱਚ ਚੁਨਣ ਦੀ ਕਿਰਪਾ ਕਰਨ

  ਸਤਿਗੁਰੂ ਗੁਰੂ ਨਾਨਕ ਜੀਓ, ਸਾਨੂੰ ਸਿੱਖਾਂ ਨੂੰ ਸੁਮੱਤ ਬਖ਼ਸ਼ੋ;
ਮੇਰੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਵਿਚ ਅਰਦਾਸ ਹੈ ਕਿ ਉਹ ਆਪਣੇ ਸਿੱਖਾਂ ਨੂੰ ਆਪਣੇ ਪਰਕਾਸ਼ ਦਿਹਾੜੇ ਮਨਾਉਣ ਦੀਆਂ ਰਸਮੀ ਕਾਰਵਾਈਆਂ ਵਕਤ, ਸਿੱਖ ਕੌਮ ਦੇ ਭਵਿੱਖ ਸਬੰਧੀ ਬਿਬੇਕ ਬੁੱਧ ਤੋਂ ਵਿਚਾਰ ਕਰਨ ਅਤੇ 'ਸਰਬੱਤ ਖ਼ਾਲਸਾ ਜਿਹੇ ਵਾਪਰੇ ਕਰਮ' ਬਾਰੇ ਆਪਣੀ ਆਤਮਾ ਦੇ ਧੁਰ ਅੰਦਰਲੀ ਆਵਾਜ਼ ਦੀ ਸਿੱਖ ਕੂਕ ਨੂੰ ਸੁਣਨ ਅਤੇ ਇਸ ਸਿੱਖ ਆਤਮਾ ਦੇ ਸ਼ੀਸ਼ੇ ਵਿਚ ਆਪਣਾ ਪ੍ਰਤੀਬਿੰਬ ਵੇਖਣ ਦੀ ਸ਼ਕਤੀ ਬਖ਼ਸ਼ਿਸ਼ ਕਰਨ ਦੀ ਕਿਰਪਾ ਕਰਨ।
ਧੜੇਬੰਦੀਆਂ ਦੀ ਕੈਦ ਤੋਂ ਮੁਕਤ ਹੋ ਕੇ ਸਿੱਖ 'ਸਰਬੱਤ ਖ਼ਾਲਸਾ' ਜਿਹੇ ਕਰਮ ਰਾਹੀਂ ਦਰਪੇਸ਼ ਭਵਿੱਖ ਉੱਪਰ ਨਿਰਭੈ, ਨਿਰਲੇਪ ੳ ਨਿਰਪੱਖ ਵਿਚਾਰ ਕਰ ਸਕੇ ....ਤਾਂ ਕਿ ਸਿੱਖ ਆਪਣੇ ਭਵਿੱਖ ਪ੍ਰਤੀ ਸੰਜੀਦਾ ਹੋ ਕੇ ਗੁਰਮਤਿ ਸੰਵਾਦ ਦੀ ਬੈਠਕ ਵਿਚ ਆਪਣੇ ਬਾਰੇ ਸੋਚਣ ਦੀ ਸਮਰੱਥਾ ਹਾਸਲ ਕਰ ਸਕੇ। ਸਤਿਗੁਰੂ ਗੁਰੂ ਨਾਨਕ ਜੀਓ, ਸਾਨੂੰ ਸਿੱਖਾਂ ਨੂੰ ਸੁਮੱਤ ਬਖ਼ਸ਼ੋ; ਸਾਡੇ ਆਪਣੇ ਹੱਥੀਂ ਸਿੱਖ ਕੌਮ ਦਾ ਭਵਿੱਖ ਸਰਬੱਤ ਖ਼ਲਾਸ ਵੱਲ ਨਾ ਮੋੜਾ ਖਾ ਜਾਏ !
ਅਤਿੰਦਰ ਪਾਲ ਸਿੰਘ 0 0 | view user : 202
Posted by Atinderpal Singh on 21.11.15 09:26  | under General
comments (0)

ਸਰਕਾਰੀ ਅਤੇ ਕੱਟੜਪੁਣੇ ਰਾਹੀਂ ਅਤਿਵਾਦੀ ਖ਼ੂਨ-ਖ਼ਰਾਬੇ ਦੀਆਂ ਘਟਨਾਵਾਂ ਕਰ ਕੇ ਮਨੁੱਖਤਾ ਲਈ ਚਿੰਤਤ ਹਾਂ
Share this Article

ਸਰਕਾਰੀ ਅਤੇ ਕੱਟੜਪੁਣੇ ਰਾਹੀਂ ਅਤਿਵਾਦੀ ਖ਼ੂਨ-ਖ਼ਰਾਬੇ ਦੀਆਂ ਘਟਨਾਵਾਂ ਕਰ ਕੇ ਮਨੁੱਖਤਾ ਲਈ ਚਿੰਤਤ ਹਾਂ

 
ਮੈਂ ਸੰਸਾਰ ਭਰ ਵਿਚ ਵਾਪਰ ਰਹੀਆਂ ਸਰਕਾਰੀ ਅਤੇ ਕੱਟੜਪੁਣੇ ਰਾਹੀਂ ਅਤਿਵਾਦੀ ਖ਼ੂਨ-ਖ਼ਰਾਬੇ ਦੀਆਂ ਘਟਨਾਵਾਂ ਕਰ ਕੇ ਮਨੁੱਖਤਾ ਲਈ ਚਿੰਤਤ ਹਾਂ। ਇਨ੍ਹਾਂ ਦਾ ਹਰ ਇੱਕ ਨਾਨਕ ਨਾਮ ਲੇਵਾ ਨੂੰ ਵਿਰੋਧ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਦੀ ਅਰਜੋਈ ਨਾਲ ਮਨੁੱਖਤਾ ਨੂੰ ਹਰ ਤਰ੍ਹਾਂ ਦੇ ਅਤਿਵਾਦ ਤੋਂ ਮੁਕਤ ਕਰਾਉਣ ਹਿਤ ਰੱਬ ਅੱਗੇ ਬੇਨਤੀ ਕਰਨੀ ਚਾਹੀਦੀ ਹੈ।
ਮੈਂ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਫਰਾਂਸ ਸਰਕਾਰ ਨਾਲ ਹਮਦਰਦੀ ਨਹੀਂ ਰੱਖਦਾ ਕਿਉਂ ਕਿ ਇਹ ਸਰਕਾਰ ਮੇਰੀ ਸਿੱਖੀ ਨੂੰ ਮੇਰੇ ਅੰਗਾਂ ਸਮੇਤ ਸਵੀਕਾਰ ਨਹੀਂ ਕਰਦੀ ਤੇ ਉਹ ਆਪਣੀ ਅਤਿਵਾਦੀ ਦ੍ਰਿਸ਼ਟੀ ਤੋਂ ਸਿੱਖ ਨੂੰ ਅੰਗਹੀਣ ਕਰਦੀ ਹੈ, ਮੈਂ ਇਸ ਅਤਿਵਾਦ ਦਾ ਵੀ ਵਿਰੋਧੀ ਹਾਂ। ਅਜਿਹਾ ਦ੍ਰਿਸ਼ਟੀਕੋਣ ਜਿਸ ਸਰਕਾਰ ਦਾ ਵੀ ਹੈ ਮੈਂ ਉਸ ਨੂੰ ਵੀ ਮਨੁੱਖਤਾ ਵਿਰੋਧੀ ਮੰਨਦਾ ਹਾਂ।
ਫਰਾਂਸ ਅਤੇ ਮਾਲੀ ਵਿਚ ਮਾਰੇ ਗਏ ਨਿਰਦੋਸ਼ ਮਨੁੱਖਾਂ ਦੇ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟਾਉਂਦੇ ਹੋਏ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਵਿਚ ਅਰਦਾਸ ਕਰਦਾ ਹਾਂ ਕਿ ਸਭ ਨੂੰ ਭਾਣਾ ਮੰਨਣ ਦੀ ਸ਼ਕਤੀ ਅਤੇ ਰਜਾ ...0 0 | view user : 240
Posted by Atinderpal Singh on 21.11.15 09:05  | under General
comments (0)

ਸਰਬੱਤ ਖ਼ਾਲਸਾ ਦੇ ਨਾਮ ਤੇ ਮੱਸਾ ਰੰਘੜ ਦੀ ਧਰਤੀ ਤੋਂ ਅਰੂੜ੍ਹ ਸਿੰਹੁ ਬੋਲਿਆ
Share this Article

ਸਰਬੱਤ ਖ਼ਾਲਸਾ ਦੇ ਨਾਮ ਤੇ ਮੱਸਾ ਰੰਘੜ ਦੀ ਧਰਤੀ ਤੋਂ ਅਰੂੜ੍ਹ ਸਿੰਹੁ ਬੋਲਿਆ

ਮੱਸਾ ਰੰਘੜ ਦੀ ਧਰਤੀ ਤੋਂ ਅਰੂੜ੍ਹ ਸਿੰਹੁ ਬੋਲਿਆ
ਕੁੱਝ ਆਪਣੇ ਹੀ ਲੋਕ
ਦੁਸ਼ਮਣ ਦੀ ਕੁਹਾੜੀ ਬਣ ਜਾਣ
ਬਾਕੀ ਰਹਿੰਦੇ ਲੋਕ ਜਦੋਂ
ਉਸ ਵਿਚ ਹੱਥਾ ਬਣ ਜੜ ਜਾਣ
ਪਿੱਛੇ ਰਹਿ ਗਏ ਜੋ ਉਹ ਵੀ
ਆਪਣੇ ਪੂਰੇ ਜੋਸ਼ ਅਤੇ ਜਲਾਲ ਨਾਲ
ਆਪਣੀ ਹੀ ਕੌਮ ਤੇ
ਕੌਮ ਦਾ ਭਲਾ ਦਸ ਕੇ ਜਦੋਂ
ਵਾਰ ਪੂਰੀ ਤਾਕਤ ਨਾਲ ਕਰ ਜਾਣ
ਪਰੇ ਵਿਚ ਲਾਹੀ
ਪੰਥ ਦੀ ਗੁਰਿਆਈ ਦੀ
ਧੌਣ ਤੇ ਆਪ ਹੀ ਪੈਰ ਧਰ ਜਾਣ
ਤੇ ਉੱਤੋਂ ਆਪਣੀ ਬਹਾਦਰੀ ਦਾ
ਅਕਾਲ ਤਖ਼ਤ ਦੀ ਪ੍ਰਭੂ ਸਤਾ ਵਾਲਾ
ਆਪੇ ਹੀ ਸੋਹਿਲਾ ਪੜ੍ਹ ਜਾਣ
ਅਜਿਹੇ ‘ਸਰਬੱਤ ਖ਼ਾਲਸਾ’ ਦੇ ਜਜ਼ਬੇ ਨੂੰ
ਪੰਥਕ ਅਖਵਾਉਂਦੇ ਲੀਡਰ ਤੇ ਸਮਰਥਕ
ਬਿਨਾ ਬੀਜ ਬੀਜੇ ਹੀ ਫ਼ਸਲ ਲੈਣ ਦੇ
ਨਾਅਰੇਬਾਜ਼ੀ ਵਾਲੀ ਹਵਾਈ ਕ੍ਰਾਂਤੀ ਨੂੰ
ਖ਼ਾਲਿਸਤਾਨੀ ਪ੍ਰਾਪਤੀ ਦਸੀ ਮੰਨੀ ਜਾਣ
"ਖ਼ਾਲਸਤਾਨ ਨਿਮਿਤ ਹੋਈਆਂ
ਵਿਧਾਨਿਕ ਪ੍ਰਾਪਤੀਆਂ ਨੂੰ
ਗ਼ੱਦਾਰਾਂ ਦੇ ਕੰਮ ਦਸ ਕੇ
ਮਾਰ ਮੁਕਾਈ ਜਾਣ
ਕੌਮੀ ਹਿਤਕਾਰੀ ਪ੍ਰਾਪਤੀਆਂ ਨੂੰ 
ਕਦੇ ਨਾ ਅਪਣਾਉਣ”
ਅਜੇਹੀ ਅੱਧੀ ਕੌਮ ਦੇ ਬਾਸ਼ਿੰਦੇ ਜਦ
ਖ਼ਾਲਸਤਾਨ ਦੇ ਅਜਿਹੇ ਨਸਲ ਘਾਤ ਨੂੰ
ਪ੍ਰਾਪਤੀ ਦਾ ਮਾਅਰਕਾ ਮੰਨਣ ਲੱਗ ਜਾਣ
ਵਿਦੇਸ਼ਾਂ ਵਾਲੇ ਪੜ੍ਹੇ ਲਿਖੇ ਤੇ ਬੁੱਧੀਵਾਨ
ਅਖਵਾਉਂਦੇ ਸਿੱਖ ਵੀ ਜਦ
ਇਨ੍ਹਾਂ ਦਾ ਹੀ ਧੂਤੂ ਬਣ ਜਾਣ
ਤਾਂ ਫਿਰ ਅਜੋਕੀ ਕੌਮ ਨੂੰ
ਕਦੇ ਰੱਬ ਵੀ ਚਾਹ ਕੇ
ਮੰਜ਼ਿਲ ਨਹੀਂ ਦੇ ਸਕਦਾ
ਗੁਰੂ ਆਪ ਦੁਬਾਰਾ ਆ ...0 0 | view user : 514
Posted by Atinderpal Singh on 11.11.15 03:47  | under ਕਵਿਤਾਵਾਂ (Kavitavan)
comments (0)


[home] 1-4 of 4

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by