Home >> SIRJANA
ARTICLE CATEGORIES

RECENT POST

TAGS

ARCHIVE


Monthly Archives: MARCH 2015


'ਹੱਛੇ ਦਿਨ ਆਉਣਗੇ'
Share this Article

'ਹੱਛੇ ਦਿਨ ਆਉਣਗੇ'

 

'ਹੱਛੇ ਦਿਨ ਆਉਣਗੇ'

ਫ਼ਿਕਰ ਨਾ ਕਰ ਵੋਟਰਾਂ
ਹੁਣ ਤੇਰੇ ਹੱਛੇ ਦਿਨ ਆਉਣਗੇ
ਗੁਰਬਤ ਵਿੱਚ ਸੁੱਕੀ ਲੱਕੜ ਬਣੀ
ਤੇਰੀ ਦੇਹ ਨੂੰ ਮਹਿੰਗਾਈ ਦੀ ਅੱਗ ਨਾਲ
ਸਰੇ ਆਮ ਦੇਸ਼ ਦੇ ਹਾਕਮ
ਸੁਰਗਾ ਤਕ ਪਹੁੰਚਾਉਣਗੇ 
ਤੇਰੇ ਵਰ੍ਹੀਣੇ ਤੇ
ਲੋਕਤੰਤਰ ਦੇ ਸੋਹਿਲੇ ਗਾਉਣਗੇ
ਨਾਨਕ ਦੇ 13, 13 ਤੋਂ ਟੁੱਟੇ ਵੋਟਰੋ
ਫ਼ਿਕਰ ਨਾ ਕਰੋ ਹੁਣ
21ਵੀ ਸਦੀ ਵਾਲੇ ਇਹ ਨਵੇਂ ਮੋਦੀ
ਸ਼ਾਂਤਮਈ, ਕਬਰਾਂ ਵਿੱਚ ਸੁਆਉਣਗੇ
ਅਤਿੰਦਰਾਂ ਵੇਖੀਂ ! 
ਤੈਨੂੰ ਜੰਨਤ ਤਕ ਪਹੁੰਚਾਉਣਗੇ
ਭਾਰਤ ਅੰਦਰ ਇੰਝ ਹੁਣ
ਹੱਛੇ ਦਿਨ ਆਉਣਗੇ...
ਭਾਰਤ ਅੰਦਰ ਹੁਣ
ਹੱਛੇ ਦਿਨ ਆਉਣਗੇ॥
-ਅਤਿੰਦਰ ਪਾਲ ਸਿੰਘ



0 0 | view user : 466
Posted by Atinderpal Singh on 08.03.15 04:50  | under ਕਵਿਤਾਵਾਂ (Kavitavan)
comments (0)

ਮ੍ਰਿਗ ਤ੍ਰਿਸ਼ਨਾ
Share this Article

ਮ੍ਰਿਗ ਤ੍ਰਿਸ਼ਨਾ

ਮ੍ਰਿਗ ਤ੍ਰਿਸ਼ਨਾ

ਮਹੱਲੇ ਦੀ ਬਗੀਚੀ ਵਿੱਚ ਸ਼ਾਮ ਦੀ ਸਭਾ ਤੇ ਅਜੋਕੀ ਸਿਆਸਤ ਦੀ ਪੁਣ ਛਾਣ ਚਲ ਰਹੀ ਸੀ । ਜਿੰਦਗੀ ਜਿਉਣ ਦੀਆਂ ਜਰੂਰੀ ਜ਼ਰੂਰਤਾਂ ਵੀ ਪੂਰੀਆਂ ਨਾ ਹੋ ਸਕਣ ਤੋਂ ਸਭ ਝੂਰਦੇ ਪਏ ਸਨ। ਔਰਤਾਂ ਨੂੰ ਚੁੱਲ੍ਹਾ ਚੜ੍ਹਦਾ ਰੱਖਣ ਦੀ ਫ਼ਿਕਰ ਸੀ ਤਾਂ ਮਰਦਾਂ ਨੂੰ ਚੁਲ੍ਹੇ ਲਈ ਰਾਸ਼ਨ ਭਰ ਕੇ ਦੇਣ ਦੀ ਫ਼ਿਕਰ ਸੀ।
ਲੋਕਾਂ ਦੀ ਜਿੰਦਗੀ ਤਾਂ ਸਰਕਾਰਾਂ ਦੀਆਂ ਚਾਲਾਂ ਨੇ ਪੱਥਰ ਤੇ ਪਾਣੀ ਦੀ ਲਕੀਰ ਬਣਾ ਕੇ ਧਰ ਤੀ ਆ……। 
ਅਚਨ ਚੇਤ ਅੱਥਰੂ ਸਿੰਘ ਨੇ ਚਰਚਾ ਦਾ ਮੁਖ ਮੋੜਦੇ ਹੋਏ ਗੰਭੀਰਤਾ ਨਾਲ ਆਪਣਾ ਵਿਚਾਰ ਪੇਸ਼ ਕਰ ਤਾ- ਬਚਪਨ ਤੋਂ ਜਵਾਨੀ, ‘ਰੋਟੀ, ਕਪੜਾ ਤੇ ਮਕਾਨ’ ਮਿਲੇਗਾ ਦੀ ਸਿਆਸੀ ਤਾਂਘ ਨੇ ਹੀ ਨਿਗਲ਼ ਲਈ। 
ਰੋਂਦੂ ਰਾਮ ਨੇ ਆਪਣੀ ਵਿਅਥਾ ਨੂੰ ਬਿਆਨ ਕਰਦੇ ਅਗੇ ਕਿਹਾ, ਪਤਾ ਨਹੀਂ ਕਿਰਾਏ ਦੇ ਮਕਾਨ ਵਿੱਚ ਅੱਧ ਪੇਟ ਗੁਜ਼ਾਰਾ ਕਰਕੇ, ਲੋਕ ਮੰਗਵੇਂ ਕਪੜਿਆਂ ਨਾਲ ਬੱਚੇ ਪਾਲ ਲਏ……
ਅੱਜ ਤਾਂ ਅਮੀਰ ਚੰਦ ਦੀ ਮੰਗਤੀ ਵੀ ਪਿੱਛੇ ਨਾ ਰਹੀ। ਕਹਿੰਦੀ ‘ਅੰਤ ਓਦੈ’ ਦਾ ਸੁਪਨਾ ਸਾਕਾਰ ਕਰਨ ਲਈ ਜਨਤਾ ਨੇ ਬਦਲ ਪੈਦਾ ਕਰਨ ਦੀ ...



0 0 | view user : 524
Posted by Atinderpal Singh on 03.03.15 10:01  | under ਨਿੱਕੀਆਂ ਕਹਾਣੀਆਂ
comments (0)

ਬੇ ਜ਼ਮੀਰੇ
Share this Article

ਬੇ ਜ਼ਮੀਰੇ

ਬੇ ਜ਼ਮੀਰੇ


ਗ਼ਮ ਆਪਣੇ ਨਾਲ,

ਦਿਲ ਚੂਰ ਹੈ।

ਪਾਣੀ ਦੇ ਅੱਥਰੂ ਨਹੀਂ

ਹੁਣ ਅੱਖਾਂ 'ਚੋ

ਰਤ ਦੇ ਅੱਥਰੂ ਬਹਿੰਦੇ ਨੇ

ਮੂੰਹ ਤੋਂ ਅਲਫਾਜ਼ ਨਹੀਂ

ਤਸਵੀਰ ਆਪਣੀ ਸਾਹਮਣੇ ਵੇਖ

ਜਜ਼ਬਾਤ ਨਿਕਲਦੇ ਨੇ

ਦਿਲ ਜੋ ਕਦੇ ਧੜਕਦਾ ਸੀ

ਸ਼ਮਸ਼ੀਰ ਦੀ ਮੁੱਠ ਤੇ ਰਹਿਣ ਵਾਲੇ ਹੱਥਾਂ ਨੂੰ

ਹਿੰਦੁਤਵਾ ਸਾਹਮਣੇ ਜੁੜਦੇ ਵੇਖ

ਹੁਣ ਕੰਬਦਾ ਹੈ,

ਗੁਰੂ ਨੂੰ ਅਰਪਣ ਸੀਸ

ਮੜ੍ਹੀਆਂ ਮਸੀਤਾਂ ਤੇ ਝੁਕ

ਬਿਆਸੇ, ਸਰਸੇ, ਨਿਰੰਕਾਰੀਏ, ਨਾਨਕ ਸਰੀਆਂ

ਤੇ ਸੰਤਾਂ ਸਾਧਾਂ ਦੇ ਚਰਣਾ 'ਚ ਰਹਿੰਦਾ ਹੈ

ਕਾਲੀਦਾਸ ਨੂੰ ਡੰਡੌਤ ਕਰਦਾ ਹੈ॥

ਇੱਥੇ ਜਜ਼ਬਾਤਾਂ ਦੀ ਕਦਰ ਨਹੀਂ ਹੁੰਦੀ

ਕੌਮੀ ਮੁੱਦੇ ਖ਼ਰੀਦੇ ਤੇ ਵੇਚੇ ਜਾਂਦੇ ਨੇ

ਖ਼ਬਰਦਾਰ ਜੋ ਕਰਦੇ ਨੇ

ਉਹ ਦੋਸਤ ਨਹੀਂ, ਦੁਸ਼ਮਣ ਮੰਨੇ ਜਾਂਦੇ ਨੇ

ਅਗੇ ਵੱਧ ਜੋ ਹੋਰ ਹੱਥ ਵਟਾਉਂਦੇ ਨੇ

ਉਹ ਹਮਦਰਦ ਸਮਝੇ ਜਾਂਦੇ ਨੇ॥

ਮੈਨੂੰ ਨਹੀਂ ਸੀ ਪਤਾ

ਤਸਵੀਰ ...



0 0 | view user : 759
Posted by Atinderpal Singh on 03.03.15 00:43  | under ਕਵਿਤਾਵਾਂ (Kavitavan)
comments (1)


[home] 1-3 of 3





Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by