Home >> SIRJANA
ARTICLE CATEGORIES

RECENT POST

TAGS

ARCHIVE


Monthly Archives: SEPTEMBER 2016


ਪੰਜਾਬੀਓ ਆਪਣੀ ਅਣਖੀਲੀ ਨਸਲ ਦੀ ਪਹਿਚਾਣ ਲਈ ਕੋਈ ਜੁਰਅਤ ਭਰਪੂਰ ਪਹਿਲ ਤਾਂ ਕਰੋਂ
Share this Article

ਪੰਜਾਬੀਓ ਆਪਣੀ ਅਣਖੀਲੀ ਨਸਲ ਦੀ ਪਹਿਚਾਣ ਲਈ ਕੋਈ ਜੁਰਅਤ ਭਰਪੂਰ ਪਹਿਲ ਤਾਂ ਕਰੋਂ


ਸਤਿਕਾਰ ਯੋਗ ਪੰਜਾਬੀਓ,
ਕੀ ਤੁਸੀਂ ਆਪਣੀ ਨਸਲ ਦੀ ਅੱਡਰੀ ਵੱਖਰੀ ਵਿਲੱਖਣ ਸੁਤੰਤਰ ਪਹਿਚਾਣ ਦੀ ਗੌਰਵਸ਼ਾਲੀ ਸਭਿਅਤਾ ਦੇ ਬਚਾਓ ਲਈ, ਅਜਿਹੀ ਜੁਰਅਤ ਕਰ ਸਕਦੇ ਹੋ ? ਤਾਂ ਫਿਰ ਸੜਕਾਂ ਤੇ ਨਿੱਤਰ ਪਓ....
ਅਗਰ ਨਹੀਂ ਤਾਂ ਸਾਨੂੰ ਸਿੱਖਾਂ ਨੂੰ ਪੰਜਾਬੀ ਨਾ ਬਣਾਓ।
ਅਸੀਂ ਸਿੱਖ ਵੀ ਆਪਣੀ ਨਸਲ ਦੀ ਪਹਿਚਾਣ ਅਣਖ ਤੇ ਸੁਤੰਤਰ ਵਿਲੱਖਣਤਾ ਦੀ ਪ੍ਰਭੁਤਾ ਨੂੰ ਬਚਾਉਣ ਲਈ, ਹੁਣ ਪੰਜਾਬੀਅਤ ਦੀ ਲਹਿਰ ਦੇ ਸ਼ਿਕਾਰ ਬਣੇ ਅਜਿਹਾ ਕਰ ਸਕਾਂਗੇ ? ਜਜ਼ਬਾਤੀ ਬੜ੍ਹਕਾਂ ਤੇ ਲਹਿਰਾਂ ਤਾਂ ਬਹੁਤ ਚਲਾ ਕੇ ਸ਼ਹੀਦੀਆਂ ਬਥੇਰੀਆਂ ਦੇ ਲਈਆਂ, ਪਰ ਮਨੋਬਿਰਤੀ ਵਿਚ ਇਸ ਹਕੀਕਤ ਨੂੰ ਸਵੀਕਾਰ ਕੇ ਆਪਣੇ ਕਰਮਾਂ ਨੂੰ ਸੇਧਣ ਦੀ ਸਕੂਲਿੰਗ ਲਈ ਹੁਣ ਆਪਾ ਪੜਚੋਲ ਤਾਂ ਕਰ ਹੀ ਲੈਣੀ ਚਾਹੀਦੀ ਹੈ।
ਅਤਿੰਦਰ ਪਾਲ ਸਿੰਘ 
26-9-2016



0 0 | view user : 184
Posted by Atinderpal Singh on 26.09.16 08:04  | under General
comments (0)

ਸ. ਬਲਕਰਨ ਸਿੰਘ ਗਿੱਲ, ਟੋਰਾਂਟੋ; ਦਾ "ਜਪੁ-ਘਰ" ਪਟਿਆਲਾ ਆਉਣਾ
Share this Article

ਸ. ਬਲਕਰਨ ਸਿੰਘ ਗਿੱਲ, ਟੋਰਾਂਟੋ; ਦਾ

ਸ. ਬਲਕਰਨ ਸਿੰਘ ਗਿੱਲ, ਟੋਰਾਂਟੋ; ਦਾ "ਜਪੁ-ਘਰ" ਪਟਿਆਲਾ ਆਉਣਾ
ਇਹ ਖ਼ੁਸ਼ੀ ਦੀ ਆਮਦ ਸੀ। ਇਸ ਲਈ ਕਿ ਸ. ਬਲਕਰਨ ਸਿੰਘ ਗਿੱਲ, ਟੋਰਾਂਟੋ; ਕੈਨੇਡਾ ਤੋਂ 25-26 ਸਾਲ ਬਾਅਦ ਪੰਜਾਬ ਆਏ। ਇੱਕ ਵਾਰ ਪਹਿਲਾਂ ਵੀ ਉਨ੍ਹਾਂ 2004 ਵਿਚ ਯਤਨ ਕੀਤਾ ਸੀ ਪਰ ਉਨ੍ਹਾਂ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਉਸੇ ਹੀ ਜਹਾਜ਼ ਰਾਹੀਂ ਵਾਪਸ ਮੋੜ ਦਿੱਤਾ ਗਿਆ ਸੀ, ਜਿਸ ਰਾਹੀਂ ਉਹ ਆਏ ਸਨ। ਇਹ ਬੜੀ ਹੀ ਮੰਦਭਾਗੀ ਘਟਨਾ ਸੀ। ਮੈਂ ਉਸੇ ਸਮੇਂ ਤੋਂ ਉਨ੍ਹਾਂ ਨੂੰ ਕਹਿੰਦਾ ਆ ਰਿਹਾ ਸੀ ਕਿ ਇਸ ਘਟਨਾ ਅਤੇ ਕਾਰਵਾਈ ਵਿਰੁੱਧ ਅਸੀਂ ਕਾਨੂੰਨੀ ਕਾਰਵਾਈ ਕਰੀਏ। ਉਹ ਹੁਣ ਆਪਣੀ ਪਤਨੀ ਨਾਲ ਪੰਜਾਬ ਆਏ । ਦਾਸ ਦੇ ਘਰੇ ਉਹ 17 ਜੁਲਾਈ 2016 ਨੂੰ ਪਟਿਆਲਾ ਵਿਖੇ ਆਏ ਤੇ ਸਾਡੇ ਨਾਲ ਇੱਕ ਰਾਤ ਦੋ ਦਿਨ ਰਹੇ। ਉਨ੍ਹਾਂ ਹੀ ਘੜੀਆਂ ਦੀਆਂ ਇਹ ਤਸਵੀਰਾਂ ਹਨ:
 
 
 
 
 



5 1 | view user : 423
Posted by Atinderpal Singh on 03.09.16 00:53  | under General
comments (0)


[home] 1-2 of 2





Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by