Home >> SIRJANA
ARTICLE CATEGORIES

RECENT POST

TAGS

ARCHIVE


ਮੈਦਾਨੇ ਜੰਗ ਫ਼ਤਹਿ ਕਰਨ ਲਈ ਜ਼ਮੀਨੀ ਕਰਮ-ਖੇਤਰ ਦੇ ਪ੍ਰੋਗਰਾਮਾਂ ਨਾਲ ਤੁਰਨ ਦੀ ਲੋੜ
Share this Article

ਮੈਦਾਨੇ ਜੰਗ ਫ਼ਤਹਿ ਕਰਨ ਲਈ ਜ਼ਮੀਨੀ ਕਰਮ-ਖੇਤਰ ਦੇ ਪ੍ਰੋਗਰਾਮਾਂ ਨਾਲ ਤੁਰਨ ਦੀ ਲੋੜ

ਤਬਾਹੀ ਵੱਲ ਜਾ ਰਹੇ ਪੰਜਾਬ ਨੂੰ ਬਚਾਉਣ ਲਈ ਜ਼ਮੀਨੀ ਹਕੀਕਤਾਂ ਅਨੁਸਾਰ, 
(Field) ਕਰਮ-ਖੇਤਰ ਰਾਹੀਂ ਅਮਲੀ ਅਤੇ ਜ਼ਮੀਨੀ ਪ੍ਰੋਗਰਾਮਾਂ ਦੀ ਲੋੜ ਹੈ 

"ਗੁਰਮਤਿ ਅਪਣਾਓ ਮਨੁੱਖਤਾ ਬਚਾਓ; ਪੰਜਾਬ ਬਚਾਓ ਨਾਨਕਸ਼ਾਹੀ ਬਦਲ ਲਿਆਓ" ਦੀ ਆਪਣੀ ਮੁਹਿੰਮ ਤਹਿਤ ਹੀ 2010 ਤੋਂ ਆਰੰਭ "ਨਾਨਕਸ਼ਾਹੀ ਉਦਾਸੀ" ਦੇ ਪ੍ਰੋਗਰਾਮ ਤਹਿਤ;  ਕਾਲਰਾ ਵੈਸਾਖੀ ਦੇ ਦੀਵਾਨ ਵਿਚ ਸ਼ਹੀਦੀ ਦਾ ਸਿੱਖ ਸੰਕਲਪ, ਵੈਸਾਖੀ ਦਾ ਸਿੱਖ ਸੰਕਲਪ ਅਤੇ ਨਿੱਤਨੇਮ ਦੀਆਂ ਬਾਣੀਆਂ ਦਾ ਗੁਰਮਤਿ ਸੰਕਲਪ ਤੇ ਗਹਿਰ ਗੰਭੀਰ ਸੰਵਾਦ ਅਤੇ ਸਵਾਲ ਜਵਾਬ ਹੋਏ। ਦਾਸ ਸੰਗਤ ਦੇ ਦੀਵਾਨ ਵਿਚ 45 ਮਿੰਟ ਬੋਲਿਆ ਜਦ ਕਿ ਸੰਗਤਾਂ ਦੇ ਪ੍ਰਸ਼ਨਾਂ ਦੇ ਉੱਤਰ ਰਾਤ 12 ਵਜੇ ਓਦੋਂ ਤੱਕ ਚੱਲਦੇ ਰਹੇ ਜਦ ਤਕ ਸੰਗਤ ਆਪ ਸੰਤੁਸ਼ਟ ਨਹੀਂ ਹੋਈ। ਸੰਗਤਾਂ ਨੇ ਲਗਭਗ ਢਾਈ ਘੰਟੇ ਸਵਾਲ ਜਵਾਬ ਵਿਚ ਲਾਏ ਜੋ ਕਿ ਬਹੁਤ ਹੀ ਸਹੀ ਪਿਰਤ ਦਾ ਆਰੰਭ ਹੋਇਆ।
ਉਪਰੰਤ ਤਿੰਨ ਗੁਰਮਤਿ ਵਿਚਾਰ ਵਟਾਂਦਰੇ ਦੀਆਂ ਗੋਸ਼ਟੀਆਂ ਹੁਸ਼ਿਆਰਪੁਰ ਵੀਰ ਸੁਰਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਹੋਈਆਂ।
ਇਸ ਤੋਂ ਪਹਿਲਾਂ ਦੋ ਗੋਸ਼ਟੀਆਂ ਅਨੰਦਪੁਰ ਸਾਹਿਬ ਅਤੇ ਨੂਰ ਪੁਰ ਬੇਦੀ ਵਿਖੇ ਵੀ ਹੋਈਆਂ। ਇਹ ਸਭ ਗੋਸ਼ਟੀਆਂ "ਨਾਨਕਸ਼ਾਹੀ ਖ਼ਾਲਸਤਾਨੀ ਫੇਰੀ" ...0 0 | view user : 400
Posted by Atinderpal Singh on 15.04.17 11:38  | under General
comments (0)

'ਵਿਸਰਜਨ ਤੋਂ ਪਹਿਲਾਂ'
Share this Article

'ਵਿਸਰਜਨ ਤੋਂ ਪਹਿਲਾਂ'

ਕਿਸੇ ਵੀਰ ਨੇ ਇਹ ਕਵਿਤਾ ਭੇਜੀ ਸੀ, ਦਿਲ ਨੂੰ ਟੁੰਬ ਗਈ, ਸਾਂਝੀ ਕਰਨ ਤੋਂ ਰਹਿ ਨਹੀਂ ਸਕਿਆ, ਲੇਖਕ ਦਾ ਤੇ ਪਤਾ ਨਹੀਂ ਕੌਣ ਹੈ, ਪਰ ਇਸ ਲਿਖਤ ਨੂੰ ਪੜ ਕੇ ਇੱਕ ਵਾਰ ਸੋਚਣ ਲਈ ਤੁਸੀਂ ਵੀ ਮਜਬੂਰ ਹੋ ਜਾਵੋਗੇ:-

'ਵਿਸਰਜਨ ਤੋਂ ਪਹਿਲਾਂ'

ਇਸ ਤੋਂ ਪਹਿਲਾਂ ਕਿ
ਵਿਵਸਥਾ ਦੇ ਪਾਣੀਆਂ ਵਿੱਚ
ਵਿਸਰਜਿਤ ਹੋ ਜਾਏ ਸਾਡੀ ਹੋਂਦ
ਇਸ ਤੋਂ ਪਹਿਲਾਂ ਕਿ ਸਾਡੀਆਂ ਧੀਆਂ ਨੂੰ
ਪਵਿੱਤਰ ਸ਼ਿਵਲਿੰਗ ਤੇ ਬਿਠਾਕੇ 
ਕੰਜਕ ਬਣਾ ਲਿਆ ਜਾਵੇ !
ਆਓ ਨਿਕਲ ਜਾਈਏ
ਭਗਤਾਂ ਦੀ ਗ੍ਰਿਫ਼ਤ ਵਿਚੋਂ.......!!
ਇਸ ਤੋਂ ਪਹਿਲਾਂ ਕਿ,
ਹਲਕੇ ਹੋਏ ਕੁੱਤੇ ਵੱਢ ਲੈਣ
ਤੁਹਾਡੇ ਬੱਚਿਆਂ ਦੇ ਨੰਨ੍ਹੇ ਚਾਵਾਂ ਨੂੰ
ਤੇ ਤੁਸੀਂ ਬੁਰਕੀਆਂ ਹੀ ਪਾਉਂਦੇ ਰਹੋ
ਮੱਤਦਾਨ ਕੇਂਦਰਾਂ ਤੇ ਜਾਕੇ !
ਆਉ ਕੁੱਤਿਆਂ ਦੀ ਥਾਂ ਤੇ 
ਵਫ਼ਾਦਾਰੀ ਦਾ.......
ਕੋਈ ਨਵਾਂ ਬਿੰਬ ਸਿਰਜੀਏ !
ਇਸ ਤੋਂ ਪਹਿਲਾਂ ਕਿ
ਗਊਸ਼ਾਲਾ ਦੀਆਂ ਤੌਕੜ ਗਾਂਵਾਂ
ਤੁਹਾਡੀਆਂ ਰੂਹਾਂ ਦੀ ਹਰਿਆਵਲ ਚਰ੍ਹਕੇ
ਮੂਤ ਜਾਣ........
ਤੁਹਾਡੇ ਸੁਪਨਿਆਂ ਦੀ ਦਸੂਤੀ ਚਾਦਰ ਤੇ
ਆਉ ਮੱਛਰੇ ਹੋਏ ਵੱਗ ਦਾ 
ਕੋਈ ਚਾਰਾ ਕਰੀਏ !
ਇਸ ਤੋਂ ਪਹਿਲਾਂ ਕਿ
ਖ਼ਾਕੀ ਚੂਹਿਆਂ ਦੀਆਂ ਪਲਟਨਾਂ
ਵੰਦੇ ਵਾਤਰਮ ਦੇ ਪਹਾੜੇ ਪੜਦੀਆਂ 
ਫੈਲ ਜਾਣ ਨਾਗਪੁਰ ਤੋਂ ਲੈੈਕੇ
ਤੁਹਾਡੇ ਪਿੰਡਾਂ ਦੀਆਂ ਜੂਹਾੰ ਤੀਕਰ !
ਤੇ ਤੁਸੀੰ ਚੂਹਿਆਂ ਨੂੰ........
ਗਣੇਸ਼ ਦੀ ਸਵਾਰੀ ਹੀ ਸਮਝਦੇ ਰਹੋ !
ਪਲੇਗ ...0 0 | view user : 491
Posted by Atinderpal Singh on 31.03.17 03:03  | under General
comments (0)

18 March ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......
Share this Article

18 March ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......

ਪਖਤੂਨੀਸਤਾਨ ਉੱਪਰ ਸਰਕਾਰ ਏ ਖ਼ਾਲਸਾ ਦੇ ਰਾਜ ਦੇ ਆਰੰਭ ਦਾ ਦਿਨ
ਪਖ਼ਤੂਨੀਸਤਾਨ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਮਹਾਰਾਜਾ ਰਣਜੀਤ ਸਿੰਘ ਜੀ 
ਪਿਸ਼ਾਵਰ ਪਖ਼ਤੂਨੀਸਤਾਨ ਦੀ ਰਾਜਧਾਨੀ ਸੀ। ਇਸ ਇਲਾਕੇ ਤੇ ਕਦੇ ਵੀ ਇਸਲਾਮ ਬਾਦਸ਼ਾਹ ਤੋਂ ਇਲਾਵਾ ਕਿਸੇ ਹੋਰ ਨੇ ਸ਼ਾਸਨ ਨਹੀਂ ਕੀਤਾ। 17 ਮਾਰਚ 1823 ਦਾ ਉਹ ਪਹਿਲਾ ਦਿਨ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਵਿਚ ਖ਼ਾਲਸਾ ਸਰਕਾਰ ਦੀਆਂ ਫ਼ੌਜਾਂ ਨੇ ਇਸ ਦੇ ਇਸਲਾਮੀ ਸ਼ਾਸਕਾਂ ਨੂੰ ਹਰਾ ਕੇ ਸ਼ਹਿਰ ਵਿਚ ਪ੍ਰਵੇਸ਼ ਕੀਤਾ। 18 ਮਾਰਚ 1823 ਨੂੰ ਬਕਾਇਦਾ ਕਿਲ੍ਹੇ ਅੰਦਰ ਖ਼ਾਲਸੇ ਨੇ ਆਪਣਾ ਦਰਬਾਰ ਸਜਾਇਆ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਪਿਸ਼ਾਵਰ ਦਾ ਬਾਦਸ਼ਾਹ ਘੋਸ਼ਿਤ ਕਰ ਕੇ "ਸਰਕਾਰ ਏ ਖ਼ਾਲਸਾ ਦਾ ਹੁਕਮ" ਪਖਤੂਨੀਸਤਾਨ ਉੱਪਰ ਲਾਗੂ ਕਰ ਦਿੱਤਾ ।0 0 | view user : 261
Posted by Atinderpal Singh on 17.03.17 16:51  | under Calendar
comments (0)

17 March ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......
Share this Article

17 March ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......0 0 | view user : 302
Posted by Atinderpal Singh on 16.03.17 20:50  | under Calendar
comments (0)

1 March ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......
Share this Article

1 March ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......0 0 | view user : 304
Posted by Atinderpal Singh on 28.02.17 18:57  | under Calendar
comments (0)


[prev]  1 [2] 3 4 5 6 7 ... 20 [next]6-10 of 97

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by