Home >> SIRJANA
ARTICLE CATEGORIES

RECENT POST

TAGS

ARCHIVE


Tag Archives: #sikhbard

ਦੋਸਤ
Share this Article

ਦੋਸਤ

ਸਭ ਦੋਸਤਾਂ ਦੀ ਚੜ੍ਹਦੀਕਲਾ ਲਈ ਅਰਦਾਸ ਨਾਲ
ਦੋਸਤ

ਚੱਲ ਅਤਿੰਦਰ ਦੋਸਤਾਂ ਦੀ ਪਹਿਚਾਣ ਕਰੀਏ
ਵਿਚਾਲੇ ਛੱਡ ਗਏ ਜਿਹੜੇ
ਉਨ੍ਹਾਂ ਦੇ ਦਰਵਾਜ਼ੇ ਦਸਤਕ ਦੇਈਏ
ਜਿਹੜੇ ਕਰਦੇ ਸੀ ਔੜ ਵਿਚ ਸਿੰਜਣ ਦੀਆਂ ਗੱਲਾਂ
ਚੜ੍ਹਦੀ ਬਹਾਰੇ ਕਿਉਂ ਜੜ੍ਹੋਂ ਪੁੱਟ ਸੁੱਟਿਆ
ਅੱਜ ਪੁੱਛਣ ਚੱਲੀਏ
ਵੇਖੀਏ ਦਰਵਾਜ਼ੇ ਖੁੱਲ੍ਹਦੇ ਨੇ ਜਾਂ ਨਹੀਂ
ਪਰ ਆ ਸਭਨਾਂ ਦੇ ਦਰ ਤੇ ਮਿਲੇ ਸਾਥ ਲਈ
ਅੱਜ ਸਿੱਜਦੇ ਕਰੀਏ
ਅਤਿੰਦਰਾਂ, ਚੱਲ ਦੋਸਤਾਂ ਦੀ ਪਹਿਚਾਣ ਕਰੀਏ......
#sikhbard #atinderpalsingh.com0 0 | view user : 414
Posted by Atinderpal Singh on 06.08.17 12:31  | under General
comments (0)

ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ
Share this Article

ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ

ਅੱਜ 23-7-2017 ਨੂੰ ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ

 

ਸਾਵਣ

 

ਸਖੀ,

ਨੀਅਤ ਦੇ ਭੁੱਖੇ ਸਮਾਜ ਵਿਚ ਅੱਜ ਤੱਕ

ਕਦੇ ਵੀ ਸਾਵਣ ਆਇਆ ਨ੍ਹਾ

ਆਪਣੀ ਭੁੱਖ ਮਿਟਾਉਣ ਲਈ

ਕੁਲ-ਜਾਈ ਧਰਤੀ ਦੀ ਕੁੱਖ ਦਾ ਪਾਣੀ ਸੁਕਾ ਦਿੱਤਾ

ਸਖੀ,

ਹੁਣ ਤਾਂ ਸਾਵਣ ਵੀ

ਧਰਤੀ ਦੀ ਤ੍ਰੇਹ ਮੁਕਾਵੇ ਨ੍ਹਾ

 

ਕਿਸ ਦੇ ਘਰ ਆਇਆ ਹੈ ਸਾਵਣ ?

ਕੁੱਖ ਵਿਚ ਮਰਦੀ ਕੁੜੀ ਦੇ ਚਿਹਰੇ

ਜ਼ਿਮੀਦਾਰੀ ਦੀ ਕੰਗਾਲੀ ਵਿਚ

ਖ਼ੁਸ਼ਹਾਲ ਹੁੰਦੀ ਮੌਤ ਦੇ ਵਿਹੜੇ

ਜਾਂ ਕਿਸਾਨ, ਮਜ਼ਦੂਰ ਦੀ ਨਿੱਤ ਹੁੰਦੀ

ਆਤਮ ਹੱਤਿਆ ਦੇ ਸਿਵੇ ਤੇ

ਕਿਤੇ ਵੀ ਮਾਤਮ ਮੁੱਕਿਆ ਨ੍ਹਾ

ਸਖੀ,

ਮੈਂ ਫਿਰ ਕਿਵੇਂ ਤੇ ਕਿਹੜੇ ਸਾਵਣ ਦੀ ਗੱਲ ਕਰਾਂ ?

ਇਹ ਸਾਵਣ ਤਾਂ ਕਿਤੇ ਵੀ ਆਇਆ ਨ੍ਹਾ

 

ਕਮਲ ਦੇ ਹੱਛੇ ਦਿਨਾਂ ਦੀ ਆਸ ...0 0 | view user : 70
Posted by Atinderpal Singh on 24.07.17 06:09  | under General
comments (0)

ਮੇਰੀ ਜ਼ਿੰਦਗੀ ਵਿਚ ਤਿੰਨ ਜੂਨ ਅਤੇ ਜੂਨ ਚੁਰਾਸੀ
Share this Article

ਮੇਰੀ ਜ਼ਿੰਦਗੀ ਵਿਚ ਤਿੰਨ ਜੂਨ ਅਤੇ ਜੂਨ ਚੁਰਾਸੀ

ਮੇਰੀ ਜ਼ਿੰਦਗੀ ਵਿਚ ਤਿੰਨ ਜੂਨ
ਅੱਜ ਮੇਰੀ ਅਤੇ ਕਮਲਜੀਤ ਕੌਰ ਦੀ ਅਨੰਦ ਕਾਰਜ ਦੀ ਤਰੀਕ ਹੈ; 3 ਜੂਨ 1988 ।  ਗੁਰਦੁਆਰਾ ਗੁਰੂ ਕਾ ਲਾਹੌਰ, ਜਿੱਥੇ ਸਾਡੇ ਖ਼ਾਲਸਾ ਪੰਥ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਅਨੰਦ ਕਾਰਜ ਹੋਇਆ ਸੀ। 
ਮੇਰੇ ਸਿਰ ਦਾ ਇਨਾਮ ਜਿਊਂਦਾ ਜਾਂ ਮੁਰਦਾ 55 ਲੱਖ ਰੁਪਏ ਭਾਰਤ ਸਰਕਾਰ ਨੇ ਨੀਅਤ ਕੀਤਾ ਹੋਇਆ ਸੀ। ਸ੍ਰੀ ਅਨੰਤ ਰਾਮ ਡੀ.ਜੀ.ਪੀ. ਦੀ ਅਗਵਾਈ ਵਿਚ 7 ਆਈ ਪੀ ਐਸ ਅਤੇ ਉਨ੍ਹਾਂ ਦੇ ਅਧੀਨ 14 ਡੀ ਐਸ ਪੀ   ਸਿਰਫ਼ ਮੈਨੂੰ ਫੜਨ ਲਈ ਭਾਰਤ ਸਰਕਾਰ ਨੇ ਨੀਅਤ ਕੀਤੇ ਸਨ। ਇਨ੍ਹਾਂ ਦੇ ਅਧੀਨ ਹੇਠਲਾ ਸਟਾਫ਼।
ਕੁੱਝ ਮਹੀਨੇ ਪਹਿਲਾਂ ਹੀ ਭਾਰਤ ਦੀ ਸੰਸਦ ਵਿਚ ਚੁੱਕੇ ਗਏ ਸਵਾਲ ਦੇ ਜਵਾਬ ਵਿਚ ਸ੍ਰੀ ਬੂਟਾ ਸਿੰਘ ਗ੍ਰਹਿ ਮੰਤਰੀ ਭਾਰਤ ਸਰਕਾਰ ਨੇ ਦੱਸਿਆ ਸੀ ਕਿ ਹੁਣ ਤੱਕ ਸਿਟ ਟੀਮ ਤੇ 5 ਕਰੋੜ ਤੋਂ ਵੱਧ ਖ਼ਰਚ ਹੋ ਚੁਕਾ ਹੈ ਅਤੇ ਇਸ 'ਸਿਟ' ਟੀਮ ਦਾ ਗਠਨ ਜਿਸ ਮਕਸਦ ਲਈ ਕੀਤਾ ਗਿਆ ਹੈ; ਉਹ ਮਕਸਦ ਜਦ ਤਕ ਪੂਰਾ ਨਹੀਂ ਹੋ ਜਾਂਦਾ ਓਦੋਂ ...5 1 | view user : 435
Posted by Atinderpal Singh on 02.06.17 16:28  | under General
comments (0)

18 March ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......
Share this Article

18 March ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......

ਪਖਤੂਨੀਸਤਾਨ ਉੱਪਰ ਸਰਕਾਰ ਏ ਖ਼ਾਲਸਾ ਦੇ ਰਾਜ ਦੇ ਆਰੰਭ ਦਾ ਦਿਨ
ਪਖ਼ਤੂਨੀਸਤਾਨ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਮਹਾਰਾਜਾ ਰਣਜੀਤ ਸਿੰਘ ਜੀ 
ਪਿਸ਼ਾਵਰ ਪਖ਼ਤੂਨੀਸਤਾਨ ਦੀ ਰਾਜਧਾਨੀ ਸੀ। ਇਸ ਇਲਾਕੇ ਤੇ ਕਦੇ ਵੀ ਇਸਲਾਮ ਬਾਦਸ਼ਾਹ ਤੋਂ ਇਲਾਵਾ ਕਿਸੇ ਹੋਰ ਨੇ ਸ਼ਾਸਨ ਨਹੀਂ ਕੀਤਾ। 17 ਮਾਰਚ 1823 ਦਾ ਉਹ ਪਹਿਲਾ ਦਿਨ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਵਿਚ ਖ਼ਾਲਸਾ ਸਰਕਾਰ ਦੀਆਂ ਫ਼ੌਜਾਂ ਨੇ ਇਸ ਦੇ ਇਸਲਾਮੀ ਸ਼ਾਸਕਾਂ ਨੂੰ ਹਰਾ ਕੇ ਸ਼ਹਿਰ ਵਿਚ ਪ੍ਰਵੇਸ਼ ਕੀਤਾ। 18 ਮਾਰਚ 1823 ਨੂੰ ਬਕਾਇਦਾ ਕਿਲ੍ਹੇ ਅੰਦਰ ਖ਼ਾਲਸੇ ਨੇ ਆਪਣਾ ਦਰਬਾਰ ਸਜਾਇਆ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਪਿਸ਼ਾਵਰ ਦਾ ਬਾਦਸ਼ਾਹ ਘੋਸ਼ਿਤ ਕਰ ਕੇ "ਸਰਕਾਰ ਏ ਖ਼ਾਲਸਾ ਦਾ ਹੁਕਮ" ਪਖਤੂਨੀਸਤਾਨ ਉੱਪਰ ਲਾਗੂ ਕਰ ਦਿੱਤਾ ।0 0 | view user : 260
Posted by Atinderpal Singh on 17.03.17 16:51  | under Calendar
comments (0)

17 March ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......
Share this Article

17 March ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......0 0 | view user : 301
Posted by Atinderpal Singh on 16.03.17 20:50  | under Calendar
comments (0)


[home] [1] 2 3 4 5 6 7 ... 11 [next]1-5 of 53

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by