Home >> SIRJANA
ARTICLE CATEGORIES

RECENT POST

TAGS

ARCHIVE


Tag Archives: kavita

26 ਜਨਵਰੀ ਵਾਲੀ ਦਿੱਲੀ
Share this Article

26 ਜਨਵਰੀ ਵਾਲੀ ਦਿੱਲੀ

26 ਜਨਵਰੀ ਵਾਲੀ ਦਿੱਲੀ

ਨਾਨਕਸ਼ਾਹੀ ਪੈੜ ਤੋਂ ਰਹੀ ਹੈ ਦੁਸ਼ਮਣ ਤਖ਼ਤ ਅਕਾਲ ਦੀ ਦਿੱਲੀ
ਲਹੂ ਦੀਆਂ ਤਤੀਰ੍ਹੀਆਂ ਨਾਲ ਸਾਡੇ ਸਿਰਾਂ ਦੇ ਮੁੱਲ ਤਾਰਦੀ ਦਿੱਲੀ
ਇਹ ਗ਼ਾਜ਼ੀ ਦੀ ਹੈ ਜਾਂ ਮੁਗ਼ਲ ਦੀ ਇਹ ਗੋਰੀ ਸਰਕਾਰ ਦੀ ਦਿੱਲੀ
ਹਿੰਦੀਆਂ ਦੀ ਗ਼ੁਲਾਮ ਇਹ ਦਿੱਲੀ ਮਨੁੱਖਤਾ ਦੀ ਜੱਲਾਦ ਹੈ ਦਿੱਲੀ
ਖ਼ਾਲਸੇ ਲਈ ਬੁੱਚੜਖ਼ਾਨਾ ਹੈ ਕੁਦਰਤ ਲਈ ਪਰਲੋ ਦਾ ਕਹਿਰ ਦਿੱਲੀ
ਜਿਊਂਦਾ ਸਾੜਦੀ ਹੈ ਦਿੱਲੀ ਤਖ਼ਤ ਅਕਾਲ ਤੇ ਟੈਂਕ ਚਾੜ੍ਹਦੀ ਹੈ ਦਿੱਲੀ
ਤੇਰੀ ਤਕਦੀਰ ਦੀ ਦੁਸ਼ਮਣ ਇਨਸਾਨ ਨੂੰ ਮਾਰਦੀ ਔਰੰਗਜ਼ੇਬ ਹੈ ਦਿੱਲੀ
ਇਹ ਨਾਦਰ ਦੀ ਹੈ ਜਾਂ ਹਕੂਮਤੀ ਸਵਾਰ ਦੀ ਹੈ ਬਣੀ ਬਘਿਆੜ ਦਿੱਲੀ
ਗ਼ਰੀਬ ਗ਼ੁਰਬਤ ਦੇ ਸਿਵੇ ਤੇ ਕੜਾਹੀ ਚਾੜ ਕੇ ਨੇਤਾ ਉਭਾਰਦੀ ਹੈ ਦਿਲੀ
ਲੋਕਾਈ ਨੂੰ ਪੀੜਦੀ ਇਨਸਾਫ਼ ਨੂੰ ਚੀਰਦੀ ਰਹੀ ਮੱਕਾਰ ਦੀ ਮੱਕਾਰ ਦਿਲੀ
ਗ਼ੱਦਾਰ ਦੀ ਹੈ ਬੁੱਚੜ ਦੀ ਵੇਸਵਾ ਬਾਜ਼ਾਰ ਦੀ ਭ੍ਰਿਸ਼ਟਾਚਾਰ ਦੀ ਦਿਲੀ
ਕਲਤੋ-ਗਾਰਤ ਦੀ ਸਰਕਾਰੀ ਦਹਿਸ਼ਤ ਦੀ ਅੱਤਵਾਦੀ ਤਾਸੀਰ ਦੀ ਦਿੱਲੀ
ਫ਼ੈਸਲਾ ਕਰਦੀ ਹੈ ਦਿਲਾਂ ਵਿਚ ਖ਼ੰਜਰ ਖੋਭ ਕੇ ਲਹੂ ਦੀ ਤਤੀਰ੍ਹੀ ਨਾਲ ਦਿੱਲੀ
ਸਦੀਆਂ ਤੋ ਸ਼ਹਿਰੀਆਂ ਦੀ ਨਿਹੱਥੇ ਲੋਕਾਂ ਦੀ ਰਹੀ ਹੈ ਕਤਲਗਾਹ ਦਿਲੀ
ਸਿਤਮ ਦੀ ਇੰਤਹਾਂ ਵੇਖੋ ਰਹੀ ਫਿਰ ਵੀ ਗਾਂਧੀ ਦੀ ...0 0 | view user : 82
Posted by Atinderpal Singh on 25.01.18 21:30  | under General
comments (0)

ਦੋਸਤ
Share this Article

ਦੋਸਤ

ਸਭ ਦੋਸਤਾਂ ਦੀ ਚੜ੍ਹਦੀਕਲਾ ਲਈ ਅਰਦਾਸ ਨਾਲ
ਦੋਸਤ

ਚੱਲ ਅਤਿੰਦਰ ਦੋਸਤਾਂ ਦੀ ਪਹਿਚਾਣ ਕਰੀਏ
ਵਿਚਾਲੇ ਛੱਡ ਗਏ ਜਿਹੜੇ
ਉਨ੍ਹਾਂ ਦੇ ਦਰਵਾਜ਼ੇ ਦਸਤਕ ਦੇਈਏ
ਜਿਹੜੇ ਕਰਦੇ ਸੀ ਔੜ ਵਿਚ ਸਿੰਜਣ ਦੀਆਂ ਗੱਲਾਂ
ਚੜ੍ਹਦੀ ਬਹਾਰੇ ਕਿਉਂ ਜੜ੍ਹੋਂ ਪੁੱਟ ਸੁੱਟਿਆ
ਅੱਜ ਪੁੱਛਣ ਚੱਲੀਏ
ਵੇਖੀਏ ਦਰਵਾਜ਼ੇ ਖੁੱਲ੍ਹਦੇ ਨੇ ਜਾਂ ਨਹੀਂ
ਪਰ ਆ ਸਭਨਾਂ ਦੇ ਦਰ ਤੇ ਮਿਲੇ ਸਾਥ ਲਈ
ਅੱਜ ਸਿੱਜਦੇ ਕਰੀਏ
ਅਤਿੰਦਰਾਂ, ਚੱਲ ਦੋਸਤਾਂ ਦੀ ਪਹਿਚਾਣ ਕਰੀਏ......
#sikhbard #atinderpalsingh.com0 0 | view user : 414
Posted by Atinderpal Singh on 06.08.17 12:31  | under General
comments (0)

ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ
Share this Article

ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ

ਅੱਜ 23-7-2017 ਨੂੰ ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ

 

ਸਾਵਣ

 

ਸਖੀ,

ਨੀਅਤ ਦੇ ਭੁੱਖੇ ਸਮਾਜ ਵਿਚ ਅੱਜ ਤੱਕ

ਕਦੇ ਵੀ ਸਾਵਣ ਆਇਆ ਨ੍ਹਾ

ਆਪਣੀ ਭੁੱਖ ਮਿਟਾਉਣ ਲਈ

ਕੁਲ-ਜਾਈ ਧਰਤੀ ਦੀ ਕੁੱਖ ਦਾ ਪਾਣੀ ਸੁਕਾ ਦਿੱਤਾ

ਸਖੀ,

ਹੁਣ ਤਾਂ ਸਾਵਣ ਵੀ

ਧਰਤੀ ਦੀ ਤ੍ਰੇਹ ਮੁਕਾਵੇ ਨ੍ਹਾ

 

ਕਿਸ ਦੇ ਘਰ ਆਇਆ ਹੈ ਸਾਵਣ ?

ਕੁੱਖ ਵਿਚ ਮਰਦੀ ਕੁੜੀ ਦੇ ਚਿਹਰੇ

ਜ਼ਿਮੀਦਾਰੀ ਦੀ ਕੰਗਾਲੀ ਵਿਚ

ਖ਼ੁਸ਼ਹਾਲ ਹੁੰਦੀ ਮੌਤ ਦੇ ਵਿਹੜੇ

ਜਾਂ ਕਿਸਾਨ, ਮਜ਼ਦੂਰ ਦੀ ਨਿੱਤ ਹੁੰਦੀ

ਆਤਮ ਹੱਤਿਆ ਦੇ ਸਿਵੇ ਤੇ

ਕਿਤੇ ਵੀ ਮਾਤਮ ਮੁੱਕਿਆ ਨ੍ਹਾ

ਸਖੀ,

ਮੈਂ ਫਿਰ ਕਿਵੇਂ ਤੇ ਕਿਹੜੇ ਸਾਵਣ ਦੀ ਗੱਲ ਕਰਾਂ ?

ਇਹ ਸਾਵਣ ਤਾਂ ਕਿਤੇ ਵੀ ਆਇਆ ਨ੍ਹਾ

 

ਕਮਲ ਦੇ ਹੱਛੇ ਦਿਨਾਂ ਦੀ ਆਸ ...0 0 | view user : 70
Posted by Atinderpal Singh on 24.07.17 06:09  | under General
comments (0)

'ਵਿਸਰਜਨ ਤੋਂ ਪਹਿਲਾਂ'
Share this Article

'ਵਿਸਰਜਨ ਤੋਂ ਪਹਿਲਾਂ'

ਕਿਸੇ ਵੀਰ ਨੇ ਇਹ ਕਵਿਤਾ ਭੇਜੀ ਸੀ, ਦਿਲ ਨੂੰ ਟੁੰਬ ਗਈ, ਸਾਂਝੀ ਕਰਨ ਤੋਂ ਰਹਿ ਨਹੀਂ ਸਕਿਆ, ਲੇਖਕ ਦਾ ਤੇ ਪਤਾ ਨਹੀਂ ਕੌਣ ਹੈ, ਪਰ ਇਸ ਲਿਖਤ ਨੂੰ ਪੜ ਕੇ ਇੱਕ ਵਾਰ ਸੋਚਣ ਲਈ ਤੁਸੀਂ ਵੀ ਮਜਬੂਰ ਹੋ ਜਾਵੋਗੇ:-

'ਵਿਸਰਜਨ ਤੋਂ ਪਹਿਲਾਂ'

ਇਸ ਤੋਂ ਪਹਿਲਾਂ ਕਿ
ਵਿਵਸਥਾ ਦੇ ਪਾਣੀਆਂ ਵਿੱਚ
ਵਿਸਰਜਿਤ ਹੋ ਜਾਏ ਸਾਡੀ ਹੋਂਦ
ਇਸ ਤੋਂ ਪਹਿਲਾਂ ਕਿ ਸਾਡੀਆਂ ਧੀਆਂ ਨੂੰ
ਪਵਿੱਤਰ ਸ਼ਿਵਲਿੰਗ ਤੇ ਬਿਠਾਕੇ 
ਕੰਜਕ ਬਣਾ ਲਿਆ ਜਾਵੇ !
ਆਓ ਨਿਕਲ ਜਾਈਏ
ਭਗਤਾਂ ਦੀ ਗ੍ਰਿਫ਼ਤ ਵਿਚੋਂ.......!!
ਇਸ ਤੋਂ ਪਹਿਲਾਂ ਕਿ,
ਹਲਕੇ ਹੋਏ ਕੁੱਤੇ ਵੱਢ ਲੈਣ
ਤੁਹਾਡੇ ਬੱਚਿਆਂ ਦੇ ਨੰਨ੍ਹੇ ਚਾਵਾਂ ਨੂੰ
ਤੇ ਤੁਸੀਂ ਬੁਰਕੀਆਂ ਹੀ ਪਾਉਂਦੇ ਰਹੋ
ਮੱਤਦਾਨ ਕੇਂਦਰਾਂ ਤੇ ਜਾਕੇ !
ਆਉ ਕੁੱਤਿਆਂ ਦੀ ਥਾਂ ਤੇ 
ਵਫ਼ਾਦਾਰੀ ਦਾ.......
ਕੋਈ ਨਵਾਂ ਬਿੰਬ ਸਿਰਜੀਏ !
ਇਸ ਤੋਂ ਪਹਿਲਾਂ ਕਿ
ਗਊਸ਼ਾਲਾ ਦੀਆਂ ਤੌਕੜ ਗਾਂਵਾਂ
ਤੁਹਾਡੀਆਂ ਰੂਹਾਂ ਦੀ ਹਰਿਆਵਲ ਚਰ੍ਹਕੇ
ਮੂਤ ਜਾਣ........
ਤੁਹਾਡੇ ਸੁਪਨਿਆਂ ਦੀ ਦਸੂਤੀ ਚਾਦਰ ਤੇ
ਆਉ ਮੱਛਰੇ ਹੋਏ ਵੱਗ ਦਾ 
ਕੋਈ ਚਾਰਾ ਕਰੀਏ !
ਇਸ ਤੋਂ ਪਹਿਲਾਂ ਕਿ
ਖ਼ਾਕੀ ਚੂਹਿਆਂ ਦੀਆਂ ਪਲਟਨਾਂ
ਵੰਦੇ ਵਾਤਰਮ ਦੇ ਪਹਾੜੇ ਪੜਦੀਆਂ 
ਫੈਲ ਜਾਣ ਨਾਗਪੁਰ ਤੋਂ ਲੈੈਕੇ
ਤੁਹਾਡੇ ਪਿੰਡਾਂ ਦੀਆਂ ਜੂਹਾੰ ਤੀਕਰ !
ਤੇ ਤੁਸੀੰ ਚੂਹਿਆਂ ਨੂੰ........
ਗਣੇਸ਼ ਦੀ ਸਵਾਰੀ ਹੀ ਸਮਝਦੇ ਰਹੋ !
ਪਲੇਗ ...0 0 | view user : 490
Posted by Atinderpal Singh on 31.03.17 03:03  | under General
comments (0)

ਨਿਸ਼ਚਾ
Share this Article

ਨਿਸ਼ਚਾ0 0 | view user : 1126
Posted by Atinderpal Singh on 10.07.16 02:21  | under ਕਵਿਤਾਵਾਂ (Kavitavan)
comments (0)


[home] 1-5 of 5

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by