BOOKS CATEGORIES"ਖ਼ਾਲਸਾ ਸਮਾਚਾਰ" 17 ਨਵੰਬਰ 1899 ਤੋਂ 23 ਅਕਤੂਬਰ 1919 ਤਕ ਦੇ ਦੁਰਲੱਭ ਅੰਕ Part-1
Share this Book
1

"ਖ਼ਾਲਸਾ ਸਮਾਚਾਰ" The Weekly paper of Sikhs 
17 ਨਵੰਬਰ 1899 ਤੋਂ 23 ਅਕਤੂਬਰ 1919 ਤਕ ਦੇ ਦੁਰਲੱਭ ਅੰਕ
"ਖ਼ਾਲਸਾ ਸਮਾਚਾਰ" The Weekly paper of Sikhs ਦੇ ਨਾਮ ਅਤੇ ਸੰਦੇਸ਼ ਨਾਲ ਭਾਈ ਵੀਰ ਸਿੰਘ ਜੀ ਨੇ ਅੱਜ ਤੋਂ ਲਗਭਗ 117 ਸਾਲ ਪਹਿਲਾਂ ਹਫ਼ਤਾਵਾਰੀ ਅਖ਼ਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਕੀਤਾ ਸੀ । 17 ਨਵੰਬਰ 1899 ਤੋਂ 23 ਅਕਤੂਬਰ 1919 ਤਕ ਦੇ ਸਮੇਂ ਕਾਲ ਦਾ ਸੰਸਾਰਿਕ ਘਟਨਾਵਾਂ ਦਾ ਅਤੇ ਸਿੱਖ ਸਮਾਜ ਅੰਦਰਲੀਆਂ ਘਟਨਾਵਾਂ ਦਾ ਸਮਾਚਾਰਿਕ ਇਤਿਹਾਸ ਸੰਭਾਲਿਆ ਹੋਇਆ ਹੈ "ਖ਼ਾਲਸਾ ਸਮਾਚਾਰ" ਅਖ਼ਬਾਰ ਵਿਚ। ਇਹ ਅਖ਼ਬਾਰ ਭਾਈ ਵੀਰ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਚਾਰ ਦਿਨ ਪਹਿਲਾਂ ਇਸ ਲਈ ਛਾਪੀ ਕਿ ਇਹ ਸਿੱਖ ਸੰਗਤਾਂ ਤਾਈਂ ਪ੍ਰਕਾਸ਼ ਦਿਹਾੜੇ ਵਾਲੇ ਦਿਨ ਪਹੁੰਚਾਈ ਜਾ ਸਕੇ। ਪਹਿਲੇ ਅੰਕ ਵਿਚ ਇਹ ਅਹਿਦ ਕੀਤਾ ਗਿਆ ਕਿ ਇਹ ਹਰ ਹਫ਼ਤੇ ਸੋਮਵਾਰ ਨੂੰ ਛਪਿਆ ਕਰੇਗੀ। ਸ੍ਰੀ ਅੰਮ੍ਰਿਤਸਰ ਸਾਹਿਬ  ਵਿਖੇ ਵਜ਼ੀਰ ਹਿੰਦ ਪ੍ਰੈੱਸ ਦੇ ਭਾਈ ਵਜ਼ੀਰ ਸਿੰਘ ਜੀ ਨੇ ਇਸ ਨੂੰ ਛਾਪਣ ਦੀ ਜ਼ਿੰਮੇਵਾਰੀ ਲਈ। ਇਹ ਅਖ਼ਬਾਰ ਅੱਜ ਵੀ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵੱਲੋਂ ਛਪਦਾ ਹੈ। ਪਰ ਹੁਣ ਇਸ ਦਾ ਖ਼ਾਸਾ ਅਤੇ ਤਾਸੀਰ ਵਿੱਚੋਂ ਭਾਈ ਵੀਰ ਸਿੰਘ ਜੀ ਵਾਲਾ ਜਜ਼ਬਾ ਗ਼ਾਇਬ ਹੈ। ਜਦ ਕਿ ਛਪਦਾ ਮਹਿੰਗੇ ਪੇਪਰ ਅਤੇ ਸੁੰਦਰ ਛਪਾਈ ਵਿਚ ਹੈ । ਮੈਂ ਸਮਝਦਾ ਹਾਂ ਕਿ ਅਖ਼ਬਾਰ ਦੀ ਜਿੰਦ ਜਾਨ ਉਸ ਨੂੰ ਆਰੰਭ ਕਰਨ ਪਿਛਲੇ ਤੇ ਵਿਚਲੇ ਮਨਸੂਬੇ ਦੇ ਤਹਿਤ ਆਪਣੀ ਕੌਮ ਨਿਮਿਤ ਪ੍ਰਤੀਬੱਧਤਾ ਅਤੇ ੳੁਸ ਵਿਚਲੇ ਲੇਖਾਂ ਤੋਂ ਮਿਲਦੀ ਸਮਾਜ ਨੂੰ ਸੇਧ, ਸੋਚ ਅਤੇ ਬਿਬੇਕ ਵਿਚ ਹੁੰਦੀ ਹੈ। ਵਰਤਮਾਨ ਵਿਚ ਛਪਦੀ "ਖ਼ਾਲਸਾ ਸਮਾਚਾਰ" ਵਿਚ ਇਹ ਤਿੰਨਾਂ ਨੂੰ ਮਨਫ਼ੀ ਕਰ ਦਿੱਤਾ ਗਿਆ ਹੈ।
ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਤੇ; ਭਾਈ ਸਾਹਿਬ ਵੱਲੋਂ ਨਾਨਕਸ਼ਾਹੀ 431 ਨੂੰ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਆਰੰਭ ਕੀਤੇ ਗਏ ਸਿੱਖ ਕੌਮ ਦੇ ਹਫ਼ਤਾਵਾਰੀ ਅਖ਼ਬਾਰ "ਖ਼ਾਲਸਾ ਸਮਾਚਾਰ" ਦੀਆਂ 17 ਨਵੰਬਰ 1899 ਅਰਥਾਤ ਪਹਿਲੇ ਅੰਕ ਤੋਂ 23 ਅਕਤੂਬਰ 1919 ਤਕ ਦੇ ਅੰਕਾਂ ਤਕ 20 ਸਾਲਾਂ ਦੇ ਸਮਾਚਾਰਾਂ ਦੀਆਂ ਇਹ ਡਿਜੀਟਲ ਕਾਪੀਆਂ ਖ਼ਾਸ ਕਰ ਸਿੱਖ ਇਤਿਹਾਸ ਵਿਚ ਰੁਚੀ ਰੱਖਦੇ ਵਿਦਵਾਨਾਂ ਅਤੇ ਖੋਜਾਰਥੀਆਂ ਨੂੰ ਸੌਂਪਦੇ ਹੋਏ ਮੈਂ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ।
"ਜਪੁ ਘਰ" ਪਰਿਵਾਰ ਦਾ ਹਮੇਸ਼ਾ ਹੀ ਇਹ ਜਤਨ ਰਿਹਾ ਹੈ ਕਿ ਸੁਖਾਲੇ ਅਤੇ ਮੁਫ਼ਤ ਢੰਗ ਨਾਲ ਸਿੱਖ ਕੌਮ ਹਿਤ, ਨਿਰਮਾਣ ਕਾਰੀ, ਉਸਾਰੂ ਅਤੇ ਭਵਿੱਖ ਸਵਾਰੀ ਜਤਨਾਂ ਨੂੰ ਮੁੱਢਲੇ ਸੰਦ ਹਰ ਇੱਕ ਸਿੱਖ ਦੀ ਪਹੁੰਚ ਤਕ ਪਹੁੰਚਾਏ ਜਾਣ ਤਾਂ ਜੋ ਸਿੱਖ ਕੌਮ ਨੂੰ ਬਿਬੇਕ ਦੀ ਸਿਖਰਲੀ ਚੋਟੀ ਤਕ ਪਹੁੰਚਾਇਆ ਜਾ ਸਕੇ। ਹੁਣ ਸਮਾਂ ਦਿਮਾਗ਼ੀ ਜੰਗ ਦਾ ਆ ਚੁਕਾ ਹੈ, ਜਿਸ ਨੂੰ ਫ਼ਤਹਿ ਕਰਨ ਹਿਤ ਮੁੱਢਲੇ ਆਦਿ ਸਰੋਤਾਂ ਤਕ ਵਿਦਵਾਨਾਂ ਦੀ ਪਹੁੰਚ ਬਣਾਉਣੀ ਅਤੇ ਉਨ੍ਹਾਂ ਤੋਂ ਮਿਲਦੀ ਰੌਸ਼ਨੀ ਵਿਚ ਵਿਵਾਦ ਨਹੀਂ ਛੇੜਨੇ ਸਗੋਂ ਚੰਗੀਆਂ ਅਤੇ ਮੰਦੀਆਂ ਕਰਨੀਆਂ ਦੀ ਅਜਿਹੀ ਪੜਚੋਲ ਕਰਨੀ ਕਿ ਵਰਤਮਾਨ ਨੂੰ ਸਹੀ ਲੀਹਾਂ ਤੇ ਤੋਰਿਆ ਜਾ ਸਕੇ ਤੇ ਭਵਿੱਖ ਘੜਨ ਲਈ ਆਉਣ ਵਾਲੀ ਪੀੜ੍ਹੀ ਨੂੰ ਠੋਸ ਜ਼ਮੀਨ ਅਤੇ ਜ਼ਰਖੇਜ਼ ਵਿਚਾਰਾਂ ਵਿਚ ਲਬਰੇਜ਼ ਪਰੰਪਰਾਵਾਂ ਨਾਲ ਖ਼ਾਲਸਤਾਈ ਰਵਾਇਤਾਂ ਦਾ ਇਕ ਸਿਲਸਿਲਾ ਸੌਂਪਿਆਂ ਜਾ ਸਕੇ। ਸਾਨੂੰ ਆਸ ਹੈ ਇਤਿਹਾਸ ਦੀ ਪੜਚੋਲ ਕਰਨ ਵਾਲੇ ਉਸਾਰੂ ਦਿਮਾਗ਼ ਵਿਚਾਰਾਂ ਦੀ ਇਸ ਜੰਗ ਵਿਚੋਂ ਸਿੱਖ ਕੌਮ ਨੂੰ ਫ਼ਤਿਹਯਾਬੀ ਦਿਵਾਉਣ ਲਈ ਹਥਲੇ ਯਤਨ ਤੋਂ ਲਾਭ ਲੈ ਸਕਣਗੇ।
"ਖ਼ਾਲਸਾ ਸਮਾਚਾਰ" ਅਖ਼ਬਾਰ ਦੇ ਇਨ੍ਹਾਂ 20 ਸਾਲਾਂ ਦੇ ਅੰਕਾਂ ਨੂੰ ਦਾਸ ਨੇ ਤਿੰਨ ਭਾਗਾਂ ਵਿਚ ਵੰਡ ਕੇ ਵੈੱਬਸਾਈਟ ਤੇ ਅੱਪਲੋਡ ਕੀਤਾ ਹੈ। ਇਸ ਨੂੰ ਸਾਡੀ ਪਾਲਿਸੀ ਅਨੁਸਾਰ ਹਰ ਕੋਈ ਮੁਫ਼ਤ ਵਿਚ ਹੀ ਡਾਊਨਲੋਡ ਕਰ ਸਕਦਾ ਹੈ। ਇਹ ਫਾਈਲਾਂ ਦਾਸ ਨੂੰ ਸਰਦਾਰ ਹਰਕਿੰਦਰ ਸਿੰਘ ਚਹਿਲ ਜੀ ਰਾਹੀਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦਾ ਦਾਸ ਬਹੁਤ ਧੰਨਵਾਦੀ ਹੈ।

Khalsa Samachar Part-1
17-11-1899 to 22-10-1900Khalsa Samachar Part-2 20-12-1917 to 31-10 1918
Share this Book
2

"ਖ਼ਾਲਸਾ ਸਮਾਚਾਰ" The Weekly paper of Sikhs 
17 ਨਵੰਬਰ 1899 ਤੋਂ 23 ਅਕਤੂਬਰ 1919 ਤਕ ਦੇ ਦੁਰਲੱਭ ਅੰਕ

Khalsa Samachar Part-2
20-12-1917 to 31-10 1918Khalsa Samachar Part-3 21-11-1918 to 23-10-1919
Share this Book
3

"ਖ਼ਾਲਸਾ ਸਮਾਚਾਰ" The Weekly paper of Sikhs 
17 ਨਵੰਬਰ 1899 ਤੋਂ 23 ਅਕਤੂਬਰ 1919 ਤਕ ਦੇ ਦੁਰਲੱਭ ਅੰਕ

Khalsa Samachar Part-3
21-11-1918 to 23-10-19191-3 of 3Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by