BOOKS CATEGORIESHN-4-1 Some Important Hukamname & Ruke of Sikh Gurus’ & Great Sikhs- Part-1
Share this Book
1

 HN-4-1  ਸ੍ਰੀ ਤਖ਼ਤ ਪਟਨਾ ਸਾਹਿਬ ਵਿਖੇ 
ਹੁਕਮ ਨਾਮੇ, ਨਿਸ਼ਾਨ, ਰੁਕੇ ਗੁਰੂ ਪਾਤਸ਼ਾਹੀਆਂ
ਮਾਤਾ ਸੁੰਦਰੀ ਜੀ, ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ

ਸਭ ਲਈ ਥਾਂ ਪਰ ਥਾਂ ਪਏ ਸਿੱਖ ਪੁਰਾਤਤਵ, ਪੁਰਾਲੇਖ ਜਾਂ ਹੱਥ ਲਿਖਤਾਂ, ਵਸਤਾਂ, ਨਿਸ਼ਾਨ ਅਤੇ ਵਸਤਾਂ ਦੇ ਦਰਸ਼ਨ ਕਰਨੇ, ਅਧਿਅਨ ਕਰਨ ਲਈ ਜਾਨਾਂ ਸੰਭਵ ਨਹੀਂ ਹੁੰਦਾ। ਜਿਆਦਾਤਰ ਇਨ੍ਹਾਂ ਦੀ ਜਾਣਕਾਰੀ ਵੀ ਸੀਮਿਤ ਹੁੰਦੀ ਹੈ। ਮੇਰੇ ਵੱਲੋਂ ਅਰੰਭੇ ਇਸ ਜਤਨ ਦਾ ਮੂਲ ਉਦੇਸ਼ ਖ਼ਾਲਸਾ ਪੰਥ ਦੇ ਉਪਲਬਧ ਉਸ ਸਾਰੇ ਖ਼ਜ਼ਾਨੇ ਨੂੰ ਸਿੱਖ ਸੰਗਤਾਂ ਅਤੇ ਵਿਦਵਾਨਾਂ, ਖੋਜਕਾਰਾਂ ਅਤੇ ਹੋਰਾਂ ਲਈ ਹੂ ਬ ਹੂ ਉਪਲਬਧ ਕਰਵਾਉਣਾ ਮਾਤਰ ਹੈ। ਤਾਂ ਜੋ ਸਿੱਖ ਧਰਮ, ਇਤਿਹਾਸ, ਵਿਰਾਸਤ, ਸਭਿਅਤਾ ਅਤੇ ਸਭਿਆਚਾਰ ਸਬੰਧੀ ਖੋਜ ਨਵੀਂ ਦਿਸ਼ਾ ਅਤੇ ਮੂਲ ਸ੍ਰੋਤ ਨਾਲ ਜੁੜ ਸਕੇ।
ਮੇਰਾ ਜਤਨ ਪੰਥਕ ਸਰਮਾਏ ਨੂੰ ਡਿਜ਼ੀਟਲੀ ਸੰਭਾਲ ਕੇ ਅਤੇ ਉਸ ਦਾ ਕੰਪਊਟਰੀਕਰਨ ਕਰਕੇ ਆਉਣ ਵਾਲੀਆਂ ਪੜ੍ਹੀਆਂ ਤਕ ਪਹੁੰਚਾਣਾ ਅਤੇ ਬਚਾਉਣਾ ਵੀ ਹੈ। ਦਾਸ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਇਸ ਸਾਰੇ ਜਤਨ ਹੁਣ ਤਕ ਦਾਸ ਆਪਣੀ ਕਿਰਤ ਕਮਾਈ ਰਾਹੀਂ ਹੀ ਕਰ ਰਿਹਾ ਹੈ। ਇਸ ਹਿਤ ਕਿਸੇ ਤੋਂ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ। 
ਅਗਰ ਕੋਈ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਸਵਾਗਤ ਹੈ ਅਤੇ ਉਸ ਦੇ ਸਹਿਯੋਗ ਲਈ ਧੰਨਵਾਦ ਸਹਿਤ ਜ਼ਿਕਰ ਵੀ ਕੀਤਾ ਜਾਵੇਗਾ। ਬਹੁਤ ਕੁਝ ਝੂਠ ਬੋਲਿਆ ਜਾ ਰਿਹਾ ਹੈ ਜਿਸ ਕਰਕੇ ਦਾਸ ਇਹ ਲਿੱਖਣ ਲਈ ਮਜਬੂਰ ਕੀਤਾ ਗਿਆ ਹੈ। ਥਾਂ ਪਰ ਥਾਂ ਪਈਆਂ ਸਮੂਹ ਹੱਥ ਲਿਖਤਾਂ ਨੂੰ ਪਹਿਲਾਂ ਉਨ੍ਹਾਂ ਥਾਵਾਂ ਤੇ ਟੀਮ ਲੈ ਕੇ ਜਾਣਾਂ, ਫਿਰ ਹਾਈ ਪਿਕਸਲ ਪ੍ਰੋਫੈਸ਼ਨਲ ਕੈਮਰਿਆਂ ਨਾਲ ਡਿਜ਼ੀਟਲ ਫੋਟੋਗ੍ਰਾਫੀ ਕਰਨ, ਫਿਰ ਉਨ੍ਹਾਂ ਦਾ ਅਧਿਅਨ ਕਰਨਾ, ਫਿਰ ਕੰਪਿਊਟਰੀਕਿਰਤ ਕਰਨਾ,  ਇਸ ਤੋਂ ਬਾਅਦ ਇਨ੍ਹਾਂ ਵੱਡੀਆਂ ਫਾਈਲਾਂ ਨੂੰ ਨੈਟ ਤੇ ਚਾੜ੍ਹਨ ਦੇ ਖਰਚੇ ਕਰਨੇ ਆਦਿ....ਇਸ ਪ੍ਰਕਿਰਿਆਂ ਦੇ ਕੁਝ ਪੜਾਅ ਹਨ ਜੋ ਇਸ ਬਹੁਤ ਹੀ ਖ਼ਰਚੀਲੇ ਕੰਮ ਲਈ ਹਾਲੇ ਤਕ ਕਿਸੇ ਪਾਸੇ ਤੋਂ ਵੀ ਕੋਈ ਸਹਿਯੋਗ ਨਹੀਂ ਮਿਲਿਆਂ ਹੈ। 


Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by