BOOKS CATEGORIES







ਭਾਈ ਰੂਪਾ ਜੀ ਵਿੱਖੇ ਸਿੱਖ ਗੁਰੂ ਸਾਹਿਬਾਨਾਂ ਦੇ ਹੁਕਮਨਾਮੇ, ਅਤੇ ਰੁਕੇ
Share this Book
1

ਭਾਈ ਰੂਪਾ ਜੀ ਵਿੱਖੇ ਸਿੱਖ ਗੁਰੂ ਸਾਹਿਬਾਨਾਂ ਦੇ ਹੁਕਮਨਾਮੇ, ਅਤੇ ਰੁਕੇ
ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇ ਜਦੋਂ 1630-31 ਵਿੱਚ ਮੋੜ੍ਹੀ (ਨੀਂਹ ਪੱਥਰ ਦੀ ਰਸਮ) ਗੱਡ ਕੇ ਜਦੋਂ ਪਿੰਡ ਰੂਪਾ ਵਸਾਇਆ ਤਾਂ ਆਪ ਜੀ ਨੇ ਇਸ ਖ਼ਿੱਤੇ ਦੀ ਸਰਦਾਰੀ ਅਤੇ ਪਿੰਡ ਦੀ ਸਮੁੱਚੀ ਜਾਗੀਰ ਆਪ ਜੀ ਦੇ ਹੀ ਨਾਮ ਕੀਤੀ। ਇਹ ਉਹ ਸਿੱਖ ਗੁਰੂ ਸਾਹਿਬਾਨਾਂ ਵਲੋਂ ਸਥਾਪਿਤ ਕੀਤੀ ਗਈ ਰਾਜਸੀ ਪ੍ਰਥਾ ਸੀ ਜਿਸ ਨੇ ਮੁਗ਼ਲ ਸਾਮਰਾਜ ਦੇ ਅੰਦਰ ਹੀ ਆਪਣੀ ਰਾਜ-ਸੱਤਾ ਦੀ ਸਿੱਖੀ ਗਣਤੰਤਰੀ ਪ੍ਰਣਾਲੀ ਦਾ ਆਗਾਜ਼ ਕਰ ਲਿਆ ਹੋਇਆ ਸੀ। ਛੇਵੀਂ ਪਾਤਸ਼ਾਹੀ ਨੇ ਭਾਈ ਰੂਪ ਚੰਦ ਨੂੰ ਇਕ ਖੰਡਾਂ ਅਤੇ ਇਕ ਕੜਛਾ ਦੇ ਕੇ ਰਾਜ ਸੱਤਾ ਤੇ ਲੋਕਾਈ ਦੇ ਭਲੇ ਦਾ ਸੰਕਲਪ ਦਿੰਦੇ ਹੋਏ ਇਸੇ ਸਥਾਨ ਤੇ ਭੁੱਖਿਆਂ ਲਈ ਲੰਗਰ ਸਥਾਪਿਤ ਕਰਨ ਦਾ ਆਦੇਸ਼ ਦਿੱਤਾ।ਇਹ ਹੇਠਲੇ ਹੁਕਮਨਾਮੇ, ਰੁਕੇ ਅਤੇ ਨਿਸ਼ਾਨ ਤੋਂ ਇਲਾਵਾ ਇਨ੍ਹਾਂ ਦੇ ਕਹੇ ਅਨੁਸਾਰ ਪੰਚਮ ਪਾਤਸ਼ਾਹ ਜੀ ਦੀ ਲਿਖੀ ਪੈਂਤੀ ਅੱਖਰੀ ਇਨ੍ਹਾਂ ਪਾਸ ਹੀ ਹੈ । ਇਨ੍ਹਾਂ ਦੁਰਲੱਭ ਇਤਿਹਾਸਕ ਵਿਰਾਸਤ ਨੂੰ ਸਭਨਾਂ ਦੀ ਪਹੁੰਚ ਵਿੱਚ ਲਿਆਉਣ ਲਈ ਸਿੱਖ ਸੰਗਤਾਂ ਅਤੇ ਖੋਜਾਰਥੀਆਂ ਤਕ ਪਹੁੰਚਾਉਣ ਲਈ ਦਾਸ ਨੇ ਡਿਜ਼ੀਟਲਾਈਜ਼ਡ ਕਰਕੇ, ਕੰਪਿਊਟਰੀਕਰਨ ਕਰਨ ਦੀ ਸੇਵਾ ਨਿਭਾਈ ਹੈ। ਜੋ ਆਪ ਜੀ ਲਈ ਪੇਸ਼ ਹੈ-






Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by