BOOKS CATEGORIESHukamnama of Hazoor Sahib Samwat 1909
Share this Book
1

ਪਾਠਕਾਂ ਦੀ ਸੇਵਾ ਵਿੱਚ ਸਿੱਖ ਸ੍ਰੀ ਗੁਰੂ ਸਾਹਿਬ ਜੀ ਦੇ ਹੁਕਮਨਾਮਿਆਂ ਨੂੰ ਅਸਲ ਅਤੇ ਹੂ ਬਹੂ ਇੱਥੇ ਪੇਸ਼ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ। ਇਹ ਕੰਮ ਦਾਸ ਨੇ ਜਪੁ-ਘਰ ਵਿਖੇ ਸਥਾਪਿਤ ਕੀਤੀ ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ ਵਲੋਂ ਬੜੀ ਮਿਹਨਤ ਅਤੇ ਖੋਜ ਨਾਲ ਸੰਪੂਰਨ ਕੀਤਾ ਹੈ। ਸਰਮਾਇਆ ਇਕੱਠਾ ਕਰਨ ਵਿੱਚ ਅਣਥਕ ਮਿਹਨਤ ਅਤੇ ਧੰਨ ਖਰਚ ਹੋਇਆ ਹੈ ਜਿਸ ਦੀ ਸੇਵਾ ਸਤਿਗੁਰੂ ਨੇ ਦਾਸਾਂ ਦੇ ਟੱਬਰ ਤੋਂ ਪੂਰੀ ਕਰਵਾ ਕੇ ਸਾਨੂੰ ਆਪਣੀ ਆਸੀਸ ਦਿੱਤੀ ਹੈ। 
ਇਸ ਸਮੁੱਚੇ ਸਰਮਾਏ ਨੂੰ ਆਉਂਦੀਆਂ ਨਸਲਾਂ ਤਾਈਂ ਅਸਲ ਰੂਪ ਵਿੱਚ ਹੀ ਡਿਜਿਟਿਲਾਈਜ਼ ਫੌਟੂਆਂ ਰਾਹੀਂ ਸੰਭਾਲਿਆ ਗਿਆ ਹੈ। ਜਿਸ ਵਿੱਚ ਮੈਨੂੰ ਸਰਦਾਰਨੀ ਕਮਲਜੀਤ ਕੌਰ ਨਾਲ ਬੀਬਾ ਗੁਰਾਂਜਲ ਕੌਰ ਅਤੇ ਰਾਕਿੰਦ ਕੌਰ ਨੇ ਲਗਭਗ 10 ਸਾਲ ਤਕ ਸਾਥ ਦਿੱਤਾ ਹੈ ਤੇ ਹੁਣ ਇਸ ਸਰਮਾਏ ਨੂੰ ਇਕੱਠਾ ਕਰਵਾਉਣ ਤੋਂ ਬਾਅਦ ਹੁਣ ਆਪਣੀ ਉਚੇਰੀ ਵਿਦਿਆ ਲਈ ਵਿਦੇਸ਼ਾਂ ਵਿੱਚ ਪੜ੍ਹਨ ਚਲੀਆਂ ਜਾਣ ਕਾਰਨ ਉਨ੍ਹਾਂ ਦੇ ਸਰਗਰਮ ਸਹਿਯੋਗ ਤੋਂ ਮੈਂਨੂੰ ਨੁਕਸਾਨ ਪੁੱਜਾ ਹੈ । ਇਸ ਨਾਲ ਕੰਮ ਕਰਨ ਦੀ ਰਫਤਾਰ ਬਹੁਤ ਮੱਧਮ ਪੈ ਗਈ ਹੈ। ਇਹ ਦੋਵੇਂ ਆਪੋ ਆਪਣੀ ਮੁਹਾਰਤੀ ਸਿਫਾਰਸ਼ਾਂ ਅਤੇ ਟਿੱਪਣੀਆਂ ਮੈਨੂੰ ਦਿੰਦੀਆਂ ਰਹਿੰਦੀਆਂ ਹਨ। ਕੰਪਯੂਟਰ ਨਾਲ ਸਬੰਧਤ ਕਈ ਕੰਮ ਵੀ ਕਰ ਕੇ ਭੇਜ ਦਿੰਦੀਆਂ ਹਨ। ਕਮਲਜੀਤ ਕੌਰ ਹਾਲੇ ਵੀ ਸਰਗਰਮੀ ਨਾਲ ਸਹਿਯੋਗ ਕਰ ਰਹੀ ਹੈ। ਇਨ੍ਹਾਂ ਦਾ ਮੈਂ ਧੰਨਵਾਦੀ ਹਾਂ।


Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by