BOOKS CATEGORIESNP-3-1 ਨਿਜੀ ਹੱਥ ਲਿਖਤ “ਨਿੱਤਨੇਮ ਪੋਥੀ”ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਭਾਈ ਜੀਤ ਸਿੰਘ ਜੀ ਦੀ ਦਸਮ ਪਿਤਾ ਦੇ ਸਮਕਾਲੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਾਥੀ - Part -2
Share this Book
1

ਨਿਜੀ ਹੱਥ ਲਿਖਤ "ਨਿੱਤਨੇਮ ਪੋਥੀ”ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਭਾਈ ਜੀਤ ਸਿੰਘ ਜੀ ਦੀ NP-3-1
ਦਸਮ ਪਿਤਾ ਦੇ ਸਮਕਾਲੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਾਥੀ
ਦਮਦਮੀ ਬੀੜ ਦੇ ਉਤਾਰਾ ਕਾਰ
Part-2
ਭਾਈ ਜੀਤ ਸਿੰਘ ਜੀ ਦਾ ਸਿੱਖ ਇਤਿਹਾਸ ਵਿੱਚ ਖ਼ਾਸ ਅਸਥਾਨ ਹੈ। ਪਹਿਲੀ ਗੱਲ ਤਾਂ ਆਪ ਜੀ ਉਨ੍ਹਾਂ ਸਿੱਖਾਂ ਵਿੱਚੋਂ ਹਨ ਜਿਨ੍ਹਾਂ ਦਸਮ ਪਿਤਾ ਜੀ ਦੀ ਸੰਗਤ ਮਾਣੀ ਹੈ। ਦੂਜਾ ਆਪ ਜੀ ਤੇ ਇਹ ਵਿਸ਼ੇਸ਼ ਕਿਰਪਾ ਸਤਿਗੁਰੂ ਪਾਸੋਂ ਹੋਈ ਹੈ ਕਿ ਆਪ ਜੀ ਨੇ ਦਮਦਮਾ ਸਾਹਿਬ ਵਿਖੇ ਦਮਦਮੀ ਬੀੜ ਦਾ ਉਤਾਰਾ ਕੀਤਾ ਹੈ। ਤੀਜਾ ਆਪ ਜੀ ਸ਼ਹੀਦ ਭਾਈ ਦੀਪ ਸਿੰਘ ਜੀ ਦੇ ਸਾਥੀ ਰਹੇ ਹਨ। ਚੌਥਾ ਆਪ ਜੀ ਨੂੰ ਸ਼ਹੀਦ ਭਾਈ ਦੀਪ ਸਿੰਘ ਜੀ ਤੋਂ ਬਾਅਦ ਉਨ੍ਹਾਂ ਦੇ ਹੀ ਅਸਥਾਨ ਅਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਜਿਸ ਦਮਦਮਾ ਸਾਹਿਬ ਵਿਖੇ ਰਹਿ ਕੇ ਦਮਦਮੀ ਬੀੜ ਦੀ ਲਿਖਤ ਤਿਆਰ ਕਰਵਾਈ ਉਸ ਦਮਦਮਾ ਸਾਹਿਬ ਵਰਗੇ ਪਵਿੱਤਰ ਅਸਥਾਨ ਦੇ ਮੁੱਖ ਸੇਵਾਦਾਰ, ਜੱਥੇਦਾਰ ਰਹਿਣ ਦਾ ਸੁਭਾਗ ਵੀ ਹਾਸਲ ਹੋਇਆ ਹੈ। ਇਤਨਾ ਹੀ ਨਹੀਂ ਆਪ ਜੀ ਦਾ ਬਤੌਰ ਜੱਥੇਦਾਰ  ਸ੍ਰੀ ਦਮਦਮਾ ਸਾਹਿਬ ਜੀ ਦਾ ਹੁਕਮ ਨਾਮਾ ਵੀ ਪੰਥ ਨੂੰ ਆਪ ਜੀ ਦੇ ਹੀ ਗ੍ਰਹਿ ਤੋਂ ਪ੍ਰਾਪਤ ਹੋਇਆ ਸੀ। ਜਿਸ ਅਧਾਰ ਤੇ ਹੀ ਸ੍ਰੀ ਦਮਦਮਾ ਸਾਹਿਬ ਨੂੰ ਪੰਜਵਾਂ ਤਖ਼ਤ ਘੋਸ਼ਿਤ ਕੀਤਾ ਗਿਆ। ਛੇਵਾਂ ਸ੍ਰੀ ਦਮਦਮਾ ਸਾਹਿਬ ਜੀ ਦੀ ਬਤੌਰ "ਤਖ਼ਤ ਸ੍ਰੀ ਦਮਦਮਾ ਸਾਹਿਬ” ਮੋਹਰ ਵੀ ਆਪ ਜੀ ਦੇ ਹੀ ਗ੍ਰਹਿ ਤੋਂ ਪੰਥ ਨੂੰ ਹਾਸਲ ਹੋਈ ਹੈ। ਆਪ ਜੀ ਨੇ ਬਹੁਤ ਸਾਰੇ ਗੁਰੂ ਵਿਰਾਸਤੀ ਗ੍ਰੰਥ ਆਪਣੇ ਹੱਥੀ ਲਿਖਤ ਕੀਤੇ । ਆਪ ਜੀ ਦੀ ਹੀ ਆਪਣੀ ਹੱਥ ਲਿਖਤ ਵਿੱਚ ਨਿੱਤਨੇਮ ਦੀ ਇਹ ਪੋਥੀ ਖ਼ਾਲਸਾ ਪੰਥ ਦਾ ਖ਼ਾਸ ਸਰਮਾਇਆ ਹੈ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬਾਨ ਦੇ ਸਮਕਾਲੀ ਸਿੱਖਾਂ ਵਿੱਚ ਕਿਹੜੀਆਂ ਕਿਹੜੀਆਂ ਨਿੱਤਨੇਮ ਦੀਆਂ ਬਾਣੀਆਂ ਪੜ੍ਹੇ ਜਾਣ ਦੀ "ਮਰਿਆਦਾ” ਦਾ ਪ੍ਰਚਲਣ ਅਤੇ ਅਨੁਸ਼ਾਸਨ ਸੀ। 
ਇਸ ਦੁਰਲੱਭ ਇਤਿਹਾਸਕ ਵਿਰਾਸਤੀ ਖ਼ਜ਼ਾਨੇ ਨੂੰ ਦਾਸ ਨੇ ਡਿਜ਼ੀਟਲਾਈਜ਼ਡ ਕਰਕੇ ਕੰਪਿਊਟਰੀਕਰਨ ਕਰ ਦਿੱਤਾ ਹੈ।
ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਮਿਹਰ ਸਦਕਾ ਦਾਸ ਨਾਲ ਲਗਾਤਾਰ ਕਈ ਦਿਨਾਂ ਤਕ ਇਸ ਸੇਵਾ ਸੰਭਾਲ ਲਈ ਸਹਿਯੋਗ ਸਰਦਾਰਨੀ ਕਮਲਜੀਤ ਕੌਰ, ਅਤੇ ਦਾਸ ਦੀਆਂ ਬੇਟੀਆਂ ਗੁਰਾਂਜਲ ਕੌਰ ਅਤੇ ਰਾਕਿੰਦ ਕੌਰ ਨੇ ਪਰਿਵਾਰਕ ਤੌਰ ਤੇ ਅਤੇ ਸ. ਨਿਰੰਜਨ ਸਿੰਘ ਜੀ, ਸ. ਬਲਕਾਰ ਸਿੰਘ ਜੀ ਚੀਫ਼ ਅਕਾਉਂਟ ਅਫ਼ਸਰ ਲਹਿਰਾ ਮੁਹੱਬਤਾਂ ਥਰਮਲ ਪਲਾਂਟ ਅਤੇ ਆਪ ਦੀ ਪਤਨੀ ਬੀਬਾ ਪਰਮਜੀਤ ਕੌਰ ਨੇ ਪੰਥਕ ਤੌਰ ਤੇ ਦਾਸ ਨੂੰ ਸਹਿਯੋਗ ਦਿੱਤਾ ਹੈ। ਡਿਜ਼ੀਟਲੀਕਰਨ ਨਿਮਿਤ ਸਾਡੀਆਂ ਸਭ ਤਰ੍ਹਾਂ ਦੀਆਂ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਣ, ਪੂਰਾ ਦਿਨ ਨਾਲ ਕੰਮ ਕਰਵਾਉਣ ਤੋਂ ਬਾਅਦ ਪੂਰੇ ਜੱਥੇ ਲਈ ਲੰਗਰ ਪਾਣੀ ਦਾ ਪ੍ਰਬੰਧ ਕਰਨ ਹਿਤ ਦਾਸ ਸਰਦਾਰਨੀ ਕਮਲਜੀਤ ਕੌਰ ਦਾ ਧੰਨਵਾਦੀ ਹੈ। ਜਿਸ ਸਦਕਾ ਹੀ ਅਸੀਂ ਇਹ ਕਾਰਜ ਸਫਲਤਾ ਨਾਲ ਪੂਰਾ ਕਰ ਸਕੇ ਹਾਂ। ਮੈਂ ਸਹਿਯੋਗੀ ਸਮੂਹ ਜੱਥੇ ਅਤੇ ਸਬੰਧਤ ਪਰਿਵਾਰਕ ਸਭ ਮੈਂਬਰਾਂ ਦਾ ਵੀ ਉਚੇਚਾ ਧੰਨਵਾਦੀ ਹਾਂ ਜਿੰਨ੍ਹਾਂ ਆਪਣੇ ਪਰਿਵਾਰ ਵਿੱਚ ਸਾਨੂੰ ਇਸ ਅਮੁੱਲੇ ਗੁਰੂ ਵਰੋਸਾਏ ਖ਼ਜ਼ਾਨੇ ਦਾ ਡਿਜ਼ੀਟਲੀਕਰਨ ਕਰਨ ਦਿੱਤਾ ਹੈ। 
ਵਿਸਥਾਰ ਵਿੱਚ ਇਤਿਹਾਸ ਇਸੇ ਵੈਬ ਸਾਈਟ ਤੇ "ਦਸਮ ਗ੍ਰੰਥ ਬਾਬਾ ਜੀਤ ਸਿੰਘ ਜੀ” ਵਿੱਚ ਭਾਗ ਪਹਿਲਾਂ ਵਿੱਚ ਪੜ੍ਹਿਆ ਜਾ ਸਕਦਾ ਹੈ।“ਨਿੱਤਨੇਮ ਪੋਥੀ” ਜੱਥੇਦਾਰ ਭਾਈ ਜੀਤ ਸਿੰਘ ਜੀ ਦੀ ਦਸਮ ਪਿਤਾ ਦੇ ਸਮਕਾਲੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਾਥੀ Part- 1
Share this Book
2

ਨਿਜੀ ਹੱਥ ਲਿਖਤ "ਨਿੱਤਨੇਮ ਪੋਥੀ”ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਭਾਈ ਜੀਤ ਸਿੰਘ ਜੀ ਦੀ 
ਦਸਮ ਪਿਤਾ ਦੇ ਸਮਕਾਲੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਾਥੀ
ਦਮਦਮੀ ਬੀੜ ਦੇ ਉਤਾਰਾ ਕਾਰ
Part-1
ਭਾਈ ਜੀਤ ਸਿੰਘ ਜੀ ਦਾ ਸਿੱਖ ਇਤਿਹਾਸ ਵਿੱਚ ਖ਼ਾਸ ਅਸਥਾਨ ਹੈ। ਪਹਿਲੀ ਗੱਲ ਤਾਂ ਆਪ ਜੀ ਉਨ੍ਹਾਂ ਸਿੱਖਾਂ ਵਿੱਚੋਂ ਹਨ ਜਿਨ੍ਹਾਂ ਦਸਮ ਪਿਤਾ ਜੀ ਦੀ ਸੰਗਤ ਮਾਣੀ ਹੈ। ਦੂਜਾ ਆਪ ਜੀ ਤੇ ਇਹ ਵਿਸ਼ੇਸ਼ ਕਿਰਪਾ ਸਤਿਗੁਰੂ ਪਾਸੋਂ ਹੋਈ ਹੈ ਕਿ ਆਪ ਜੀ ਨੇ ਦਮਦਮਾ ਸਾਹਿਬ ਵਿਖੇ ਦਮਦਮੀ ਬੀੜ ਦਾ ਉਤਾਰਾ ਕੀਤਾ ਹੈ। ਤੀਜਾ ਆਪ ਜੀ ਸ਼ਹੀਦ ਭਾਈ ਦੀਪ ਸਿੰਘ ਜੀ ਦੇ ਸਾਥੀ ਰਹੇ ਹਨ। ਚੌਥਾ ਆਪ ਜੀ ਨੂੰ ਸ਼ਹੀਦ ਭਾਈ ਦੀਪ ਸਿੰਘ ਜੀ ਤੋਂ ਬਾਅਦ ਉਨ੍ਹਾਂ ਦੇ ਹੀ ਅਸਥਾਨ ਅਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਜਿਸ ਦਮਦਮਾ ਸਾਹਿਬ ਵਿਖੇ ਰਹਿ ਕੇ ਦਮਦਮੀ ਬੀੜ ਦੀ ਲਿਖਤ ਤਿਆਰ ਕਰਵਾਈ ਉਸ ਦਮਦਮਾ ਸਾਹਿਬ ਵਰਗੇ ਪਵਿੱਤਰ ਅਸਥਾਨ ਦੇ ਮੁੱਖ ਸੇਵਾਦਾਰ, ਜੱਥੇਦਾਰ ਰਹਿਣ ਦਾ ਸੁਭਾਗ ਵੀ ਹਾਸਲ ਹੋਇਆ ਹੈ। ਇਤਨਾ ਹੀ ਨਹੀਂ ਆਪ ਜੀ ਦਾ ਬਤੌਰ ਜੱਥੇਦਾਰ  ਸ੍ਰੀ ਦਮਦਮਾ ਸਾਹਿਬ ਜੀ ਦਾ ਹੁਕਮ ਨਾਮਾ ਵੀ ਪੰਥ ਨੂੰ ਆਪ ਜੀ ਦੇ ਹੀ ਗ੍ਰਹਿ ਤੋਂ ਪ੍ਰਾਪਤ ਹੋਇਆ ਸੀ। ਜਿਸ ਅਧਾਰ ਤੇ ਹੀ ਸ੍ਰੀ ਦਮਦਮਾ ਸਾਹਿਬ ਨੂੰ ਪੰਜਵਾਂ ਤਖ਼ਤ ਘੋਸ਼ਿਤ ਕੀਤਾ ਗਿਆ। ਛੇਵਾਂ ਸ੍ਰੀ ਦਮਦਮਾ ਸਾਹਿਬ ਜੀ ਦੀ ਬਤੌਰ "ਤਖ਼ਤ ਸ੍ਰੀ ਦਮਦਮਾ ਸਾਹਿਬ” ਮੋਹਰ ਵੀ ਆਪ ਜੀ ਦੇ ਹੀ ਗ੍ਰਹਿ ਤੋਂ ਪੰਥ ਨੂੰ ਹਾਸਲ ਹੋਈ ਹੈ। ਆਪ ਜੀ ਨੇ ਬਹੁਤ ਸਾਰੇ ਗੁਰੂ ਵਿਰਾਸਤੀ ਗ੍ਰੰਥ ਆਪਣੇ ਹੱਥੀ ਲਿਖਤ ਕੀਤੇ । ਆਪ ਜੀ ਦੀ ਹੀ ਆਪਣੀ ਹੱਥ ਲਿਖਤ ਵਿੱਚ ਨਿੱਤਨੇਮ ਦੀ ਇਹ ਪੋਥੀ ਖ਼ਾਲਸਾ ਪੰਥ ਦਾ ਖ਼ਾਸ ਸਰਮਾਇਆ ਹੈ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬਾਨ ਦੇ ਸਮਕਾਲੀ ਸਿੱਖਾਂ ਵਿੱਚ ਕਿਹੜੀਆਂ ਕਿਹੜੀਆਂ ਨਿੱਤਨੇਮ ਦੀਆਂ ਬਾਣੀਆਂ ਪੜ੍ਹੇ ਜਾਣ ਦੀ "ਮਰਿਆਦਾ” ਦਾ ਪ੍ਰਚਲਣ ਅਤੇ ਅਨੁਸ਼ਾਸਨ ਸੀ। 
ਇਸ ਦੁਰਲੱਭ ਇਤਿਹਾਸਕ ਵਿਰਾਸਤੀ ਖ਼ਜ਼ਾਨੇ ਨੂੰ ਦਾਸ ਨੇ ਡਿਜ਼ੀਟਲਾਈਜ਼ਡ ਕਰਕੇ ਕੰਪਿਊਟਰੀਕਰਨ ਕਰ ਦਿੱਤਾ ਹੈ।
ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਮਿਹਰ ਸਦਕਾ ਦਾਸ ਨਾਲ ਲਗਾਤਾਰ ਕਈ ਦਿਨਾਂ ਤਕ ਇਸ ਸੇਵਾ ਸੰਭਾਲ ਲਈ ਸਹਿਯੋਗ ਸਰਦਾਰਨੀ ਕਮਲਜੀਤ ਕੌਰ, ਅਤੇ ਦਾਸ ਦੀਆਂ ਬੇਟੀਆਂ ਗੁਰਾਂਜਲ ਕੌਰ ਅਤੇ ਰਾਕਿੰਦ ਕੌਰ ਨੇ ਪਰਿਵਾਰਕ ਤੌਰ ਤੇ ਅਤੇ ਸ. ਨਿਰੰਜਨ ਸਿੰਘ ਜੀ, ਸ. ਬਲਕਾਰ ਸਿੰਘ ਜੀ ਚੀਫ਼ ਅਕਾਉਂਟ ਅਫ਼ਸਰ ਲਹਿਰਾ ਮੁਹੱਬਤਾਂ ਥਰਮਲ ਪਲਾਂਟ ਅਤੇ ਆਪ ਦੀ ਪਤਨੀ ਬੀਬਾ ਪਰਮਜੀਤ ਕੌਰ ਨੇ ਪੰਥਕ ਤੌਰ ਤੇ ਦਾਸ ਨੂੰ ਸਹਿਯੋਗ ਦਿੱਤਾ ਹੈ। ਡਿਜ਼ੀਟਲੀਕਰਨ ਨਿਮਿਤ ਸਾਡੀਆਂ ਸਭ ਤਰ੍ਹਾਂ ਦੀਆਂ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਣ, ਪੂਰਾ ਦਿਨ ਨਾਲ ਕੰਮ ਕਰਵਾਉਣ ਤੋਂ ਬਾਅਦ ਪੂਰੇ ਜੱਥੇ ਲਈ ਲੰਗਰ ਪਾਣੀ ਦਾ ਪ੍ਰਬੰਧ ਕਰਨ ਹਿਤ ਦਾਸ ਸਰਦਾਰਨੀ ਕਮਲਜੀਤ ਕੌਰ ਦਾ ਧੰਨਵਾਦੀ ਹੈ। ਜਿਸ ਸਦਕਾ ਹੀ ਅਸੀਂ ਇਹ ਕਾਰਜ ਸਫਲਤਾ ਨਾਲ ਪੂਰਾ ਕਰ ਸਕੇ ਹਾਂ। ਮੈਂ ਸਹਿਯੋਗੀ ਸਮੂਹ ਜੱਥੇ ਅਤੇ ਸਬੰਧਤ ਪਰਿਵਾਰਕ ਸਭ ਮੈਂਬਰਾਂ ਦਾ ਵੀ ਉਚੇਚਾ ਧੰਨਵਾਦੀ ਹਾਂ ਜਿੰਨ੍ਹਾਂ ਆਪਣੇ ਪਰਿਵਾਰ ਵਿੱਚ ਸਾਨੂੰ ਇਸ ਅਮੁੱਲੇ ਗੁਰੂ ਵਰੋਸਾਏ ਖ਼ਜ਼ਾਨੇ ਦਾ ਡਿਜ਼ੀਟਲੀਕਰਨ ਕਰਨ ਦਿੱਤਾ ਹੈ। 
ਵਿਸਥਾਰ ਵਿੱਚ ਇਤਿਹਾਸ ਇਸੇ ਵੈਬ ਸਾਈਟ ਤੇ "ਦਸਮ ਗ੍ਰੰਥ ਬਾਬਾ ਜੀਤ ਸਿੰਘ ਜੀ” ਵਿੱਚ ਭਾਗ ਪਹਿਲਾਂ ਵਿੱਚ ਪੜ੍ਹਿਆ ਜਾ ਸਕਦਾ ਹੈ।1-2 of 2Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।

Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।

Copyright © Atinderpal Singh 2013

Designed and developed by