BOOKS CATEGORIES







NP-3-1 ਦਸਮ ਪਿਤਾ ਦੇ ਨਗਾਰਚੀ ਬਾਬਾ ਨਾਥਾ ਸਿੰਘ ਜੀ ਦੀ ਨਿਜੀ ਹੱਥ ਲਿਖਤ “ਨਿੱਤਨੇਮ ਪੋਥੀ”
Share this Book
1

ਨਿਜੀ ਹੱਥ ਲਿਖਤ "ਨਿੱਤਨੇਮ ਪੋਥੀ” ਦਸਮ ਪਿਤਾ ਦੇ ਨਗਾਰਚੀ ਬਾਬਾ ਨਾਥਾ ਸਿੰਘ ਜੀ ਦੀ- NP-3-1 
ਭਾਗ ਪਹਿਲਾ
ਕਪੂਰਗੜ੍ਹ ਤਹਿਸੀਲ ਅਮਲੋਹ ਵਿੱਚ ਪੈਂਦਾ ਹੈ। ਇਹ ਗੁਰਦੁਆਰਾ ਬਾਬਾ ਨਾਥਾ ਸਿੰਘ ਜੀ ਵਿਖੇ ਸੁਸ਼ੋਭਿਤ ਬਾਬਾ ਨਾਥਾ ਸਿੰਘ ਜੀ ਦੀ ਇਹ ਨਿੱਤਨੇਮ ਦੀ ਪੋਥੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਕਾਲ ਦੀ ਪੋਥੀ ਹੈ। ਬਾਬਾ ਨਾਥਾ ਸਿੰਘ ਜੀ ਦਸਮ ਪਿਤਾ ਦੇ ਜੰਗੀ ਨਗਾਰਚੀ ਦੀ ਸੇਵਾ ਨਿਭਾਉਂਦੇ ਸਨ। ਇਸ ਵਿਰਾਸਤ ਪੱਖੋਂ ਆਪ ਜੀ ਦੀ ਨਿਜੀ ਨਿੱਤਨੇਮ ਦੀ ਪੋਥੀ ਦੀ ਬਹੁਤ ਵੱਡੀ ਇਤਿਹਾਸਕਤਾ ਅਤੇ ਪ੍ਰਮਾਣਿਕਤਾ ਵਰਤਮਾਨ ਵਿੱਚ ਬਣਦੀ ਹੈ।
ਆਪ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤਕ ਸਤਿਗੁਰੂ ਦੇ ਨਾਲ ਹਰ ਯੁੱਧ ਵਿੱਚ ਰਹੇ। ਜਦੋਂ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਦਮਦਮੀ ਬੀੜ ਲਿਖਵਾਉਣ ਦਾ ਕਾਰਜ ਅਰੰਭਿਆ ਤਾਂ ਵੀ ਆਪ ਜੀ ਸਤਿਗੁਰੂ ਦੀ ਹਜ਼ੂਰੀ ਹੀ ਮੌਜੂਦ ਰਹੇ। ਜਦੋਂ ਗੁਰੂ ਮਹਾਰਾਜ ਜੀ ਦੱਖਣ ਵੱਲ ਕੂਚ ਕਰਨ ਲੱਗੇ ਤਾਂ ਸਤਿਗੁਰੂ ਜੀ ਨੇ ਆਪ ਜੀ ਨੂੰ ਕੁਝ ਆਪਣੀਆਂ ਨਿਜੀ ਵਸਤਾਂ ਦੇ ਕੇ ਨਿਵਾਜਿਆ। ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਕਈ ਪ੍ਰਕਾਰ ਦੇ ਸ਼ਸਤਰ ਅਤੇ ਸਾਜ ਹਨ।
ਇਸ ਦੁਰਲੱਭ ਇਤਿਹਾਸਕ ਵਿਰਾਸਤੀ ਖ਼ਜ਼ਾਨੇ ਵਿਚਲੀਆਂ ਇਨ੍ਹਾਂ ਸਭਨਾਂ ਗੁਰੂ ਪਾਤਸ਼ਾਹ ਜੀ ਦੀਆਂ ਨਿੱਜੀ ਚਰਣ ਛੋਹ ਹਾਸਲ ਨਿਸ਼ਾਨੀਆਂ ਦਾ ਦਾਸ ਨੇ ਡਿਜ਼ੀਟਲਾਈਜ਼ਡ ਕਰਕੇ ਕੰਪਿਊਟਰੀਕਰਨ ਕਰ ਦਿੱਤਾ ਹੈ।
ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਮਿਹਰ ਸਦਕਾ ਦਾਸ ਨਾਲ ਲਗਾਤਾਰ ਦੋ ਦਿਨਾਂ ਤਕ ਸੇਵਾ ਸੰਭਾਲ ਲਈ ਸਹਿਯੋਗ ਸਰਦਾਰਨੀ ਕਮਲਜੀਤ ਕੌਰ, ਸ. ਨਰਿੰਦਰ ਸਿੰਘ ਗਜ਼ਟਿਡ ਅਫ਼ਸਰ ਪੰਜਾਬ, ਸ. ਮਲਕੀਤ ਸਿੰਘ ਸਕੱਤਰ ਕੋ ਆਪਰੇਟਿਵ ਸੁਸਾਇਟੀ ਪੰਜਾਬ ਨੇ ਲਗਾਤਾਰ ਸੁਬਹ 6 ਵਜੇ ਤੋਂ ਰਾਤ 8 ਵਜੇ ਤਕ ਲਗਾਤਾਰ ਕੰਮ ਕਰਦੇ ਹੋਏ ਭਰਪੂਰ ਦਿੱਤਾ ਹੈ। ਇਸ ਸਥਾਨ ਤੇ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਭਾਈ ਬਲਜੀਤ ਸਿੰਘ ਅਤੇ ਇਨ੍ਹਾਂ ਦੇ ਬੜੇ ਹੀ ਸੇਵਾ ਭਾਓ ਵਾਲੇ ਸਮੁੱਚੇ ਪਰਿਵਾਰ ਨੇ ਸਾਨੂੰ ਭਰਪੂਰ ਸਹਿਯੋਗ, ਮਿਲਵਰਤਨ, ਲੰਗਰ ਪਾਣੀ ਦੀ ਸੇਵਾ ਨਾਲ; ਡਿਜ਼ੀਟਲੀਕਰਨ ਨਿਮਿਤ ਸਾਡੀਆਂ ਸਭ ਤਰ੍ਹਾਂ ਦੀਆਂ ਲੋੜਾਂ ਦਾ ਧਿਆਨ ਵਿਸ਼ੇਸ਼ ਕਰ ਕੇ ਦਿੱਤਾ ਹੈ, ਤਾਂ ਹੀ ਅਸੀਂ ਇਹ ਕਾਰਜ ਸਫਲਤਾ ਨਾਲ ਪੂਰਾ ਕਰ ਸਕੇ ਹਾਂ। ਜਿਸ ਲਈ ਮੈਂ ਸਭ ਦਾ ਧੰਨਵਾਦੀ ਹਾਂ।






Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by