BOOKS CATEGORIESSGGS-1-18 Sikh Reference Library Manuscript No 74 Pothi Part -1
Share this Book
1

SGGS-1-18 Sikh Reference Library Manuscript No 74 Pothi 
-Nakal Bhai Banno ji wali Pothi 
Part-1
ਜਿਸ ਨੂੰ ਹੁਣ ਸ੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ਾ ਖ਼ਾਨਾ ਵਾਲੀ ਪੋਥੀ ਕਿਹਾ ਜਾਂਦਾ ਹੈ

ਅਸਲ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਬਣਾਈ ਗਈ ਸਿੱਖ ਰੈਫਰੰਸ ਲਾਈਬਰੇਰੀ ਦੀ ਅਮਾਨਤ ਇਹ ਹੱਥਲੀ ਬੀੜ ਖਰੜਾ ਨੰਬਰ 74 ਹੈ। ਇਹ ਉਨ੍ਹਾਂ ਹੀ ਦੁਰਲਭ ਖਰੜਿਆਂ ਵਿਚੋਂ ਇੱਕ ਸੀ ਜਿਨਾਂ ਬਾਬਤ ਇਹ ਕਿਹਾ ਜਾਂਦਾ ਹੈ ਕਿ ਭਾਰਤੀ ਫੋਜ ਤੀਜੇ ਘੱਲੁਘਾਰੇ ਤੋਂ ਬਾਅਦ ਲਾਈਬਰੇਰੀ ਵਿਚੋਂ ਸਭ ਕੁਝ ਚੁੱਕ ਕੇ ਲੈ ਗਈ ਤੇ ਫਿਰ ਅੱਗ ਲਾ ਦਿੱਤੀ ਗਈ। ਇਹਬੀੜ ਵਾਪਿਸ ਸ਼੍ਰੋਮਣੀ ਕਮੇਟੀ ਪਾਸ ਕਿਵੇਂ ਆਈ, ਇਹ ਇੱਕ ਵੱਖਰੀ ਗੱਲ ਹੈ। ਜਿਸ ਤੇ ਇੱਥੇ ਚਰਚਾ ਕਰਨ ਦੀ ਲੋੜ ਨਹੀਂ । 1991 ਤੋਂ ਬਾਅਦ ਵਰਤਮਾਨ ਵਿਚ ਹੁਣ ਸ੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ਾ ਖਾਨੇ ਵਿਚ ਸੁਰੱਖਿਅਤ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਸਾਹਿਬ "ਭਾਈ ਬੰਨੋ ਜੀ ਵਾਲੀ ਪੋਥੀ" ਦਾ ਉਤਾਰਾ ਹੈ। ਇਸ ਨੂੰ ਪੰਥਕ ਹਲਕਿਆਂ ਵਿਚ 'ਖਾਰੀ ਬੀੜ'ਦੇ ਨਾਮ ਨਾਲ ਵੀ ਲਿਖਿਆ ਜਾਂਦਾ ਹੈ। ਭਾਈ ਬੰਨੋ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪ੍ਰੇਮੀ ਸਿੱਖ ਸਨ ਜੋ ਪਿੰਡ ਮਾਂਗਟ, ਜ਼ਿਲ੍ਹਾ ਗੁਜਰਾਤ, ਤਹਿਸੀਲ ਫਾਲੀਆ ਵਿਖੇ ਰਹਿੰਦੇ ਸਨ। ਜਿਸ ਨੂੰ ਰੇਲਵੇ ਸਟੇਸ਼ਨ ਮੰਡੀ ਬਹਾਉੱਦੀਨ ਲੱਗਦਾ ਹੈ। ਹੁਣ ਪਾਕਿਸਤਾਨ ਵਿਚ ਹੈ। ਭਾਈ ਬੰਨੋ ਜੀ ਵਾਲੀ 467 ਪਤ੍ਰਿਆਂ ਵਾਲੀ ਅਸਲ ਪੋਥੀ ਉਪਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਅਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਸ਼ਾਨ ਅੰਕਿਤ ਹਨ। ਇਹ ਪੋਥੀ ਉਸੇ ਪੋਥੀ ਦਾ ਉਤਾਰਾ ਹੋਣ ਕਰ ਕੇ ਆਪਣੀ ਖ਼ਾਸ ਅਤੇ ਮਹਾਨ ਵਿਸ਼ੇਸ਼ਤਾ ਰੱਖਦੀ ਹੈ। ਜਿਸ ਦੀ ਅਹਿਮੀਅਤ ਸ੍ਰੀ ਦਰਬਾਰ ਸਾਹਿਬ ਵਿਚ ਪੋਥੀ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇਂ ਦੀ ਪੋਥੀ ਪੰਥ ਸਾਹਮਣੇ ਨਾ ਆਉਣ ਕਾਰਨ ਹੋਰ ਵੱਧ ਜਾਂਦੀ ਹੈ।ਸੁੱਚੇ ਨਗਾਂ ਤੋਂ ਬਣਾਏ ਰੰਗਾਂ ਨਾਲ ਮੀਨਾਕਾਰੀ ਕਰ ਕੇ ਸ਼ਿੰਗਾਰੀ ਗਈ ਇਹ ਪੋਥੀ ਸਿੱਖ ਜਗਤ ਸਨਮੁਖ ਦਰਸ਼ਨ ਦਿਦਾਰਿਆਂ ਲਈ ਵੈੱਬ ਸਾਈਟ ਤੇ ਚਾੜ੍ਹਦੇ ਹੋਏ ਦਾਸ ਨੂੰ ਅਪਾਰ ਖ਼ੁਸ਼ੀ ਮਿਲ ਰਹੀ ਹੈ।
ਹਥਲੀ ਪੋਥੀ ਭਾਈ ਬੰਨੋਂ ਜੀ ਵਾਲੀ ਬੀੜ ਦਾ ਹੀ ਸੰਨ 1732 ਤੋਂ ਬਾਅਦ ਵਿਚ ਕੀਤਾ ਗਿਆ ਉਤਾਰਾ ਹੀ ਸਾਬਤ ਹੁੰਦਾ ਹੈ।
ਇੱਥੇ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਸਿੱਖ ਜਗਤ ਦੇ ਪੁਰਾਤਨ ਸਮੇਂ ਵਿਚ ਸਭ ਤੋਂ ਜ਼ਿਆਦਾ ਉਤਾਰੇ ਭਾਈ ਬੰਨੋਂ ਜੀ ਵਾਲੀ ਬੀੜ ਤੋਂ ਜਾਂ ਇਸ ਵਿਚ ਸਮੇਂ ਸਮੇਂ ਕੀਤੇ ਗਏ ਵਾਧੇ ਵਾਲੇ ਰੂਪ ਤੋਂ ਜਾਂ ਇਨ੍ਹਾਂ ਦੇ ਉਤਾਰਿਆਂ ਤੋਂ ਉਤਾਰਿਆਂ ਦੀਆਂ ਹੀ ਨਕਲਾਂ ਹੋਈਆਂ ਹਨ। ਜਿਸ ਕਰਕੇ ਜ਼ਿਆਦਾਤਰ ਪੁਰਾਤਨ ਬੀੜਾਂ ਵਿਚ ਵਾਧੂ ਬਾਣੀ ਦਾ ਮਿਲਗੋਭਾ ਮਿਲਦਾ ਹੈ। ਜਿਸ ਨੂੰ ਗਹਿਨ, ਸੁਚੱਜੇ, ਬਿਬੇਕੀ ਅਤੇ ਸੱਚੇ ਅਧਿਐਨ ਕਰਤਾ ਵਿਦਵਾਨ ਅਤੇ ਖੋਜਾਰਥੀ ਸਹਿਜੇ ਹੀ ਪਕੜ ਲੈਂਦੇ ਹਨ। ਬਹੁਤ ਸਾਰੇ ਸਵਾਲ ਦਾਸ ਨੂੰ ਕੀਤੇ ਗਏ ਹਨ, ਇਹ ਸੰਖੇਪ ਵੇਰਵਾ ਦੇਣਾਂ ਇਸ ਲਈ ਜ਼ਰੂਰੀ ਸਮਝਿਆ ਹੈ । ਜੋ ਵੀ ਲਿਖਾਰੀ, ਵਿਦਵਾਨ, ਖੋਜਾਰਥੀ ਅਤੇ ਅਧਿਐਨ ਕਰਤਾ ਪ੍ਰਾਚੀਨ ਬੀੜਾਂ ਬਾਰੇ ਗਹਿਨ ਅਧਿਐਨ ਵਿਚ ਰੁਚੀ ਰੱਖਦਾ ਹੈ ਉਸ ਨੂੰ ਬੇਨਤੀ ਹੈ ਕਿ ਉਹ ਇੱਕ ਵਾਰ ਸ. ਜੀ.ਬੀ.ਸਿੰਘ ਜੀ ਦੀ ਪੁਸਤਕ ਨੂੰ ਅਵੱਸ਼ ਪਹਿਲਾਂ ਪੜ੍ਹ ਲਵੇ।
ਇਸੇ ਲੜੀ ਦੀ ਮਾਈ ਦੇਸਾਂ ਜੀ ਵਾਲੀ ਪੋਥੀ SGGS-1-1 of Samwat 1790 Maiee Desa ਪਹਿਲਾਂ ਹੀ ਦਾਸ ਆਪਣੀ ਵੈੱਬ ਸਾਈਟ ਦੇ ਡਿਜੀਟਲ ਸਿੱਖ ਲਾਇਬਰੇਰੀ ਭਾਗ ਵਿਚ ਸੰਗਤਾਂ ਦੇ ਦਰਸ਼ਨਾਂ ਲਈ ਚਾੜ ਚੁਕਾ ਹੈ।
ਇਸ ਪੋਥੀ ਸਾਹਿਬ ਨੂੰ ਪੰਜ ਭਾਗਾਂ ਵਿਚ ਵੈੱਬ ਸਾਈਟ ਉਪਰ ਅਪਲੋਡ ਕੀਤਾ ਗਿਆ ਹੈ। ਸਾਹਮਣੇ ਡਾਉਨਲੋਡ ਤੇ ਕਲਿੱਕ ਕਰ ਕੇ ਹੱਥਲੀ ਪੋਥੀ ਦੇ ਦਰਸ਼ਨ ਕੀਤੇ ਜਾ ਸਕਦੇ ਹਨ। 

ਦਾਸ ਸਭ ਪਾਠਕਾਂ ਨੂੰ ਬੇਨਤੀ ਕਰਦਾ ਹੈ ਕਿ ਹੱਥ ਲਿਖਤ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਵਿਚਲੇ ਫ਼ਰਕ ਨੂੰ ਅਤੇ ਇਹ ਫ਼ਰਕ ਕਿਵੇਂ ਪੈ ਗਏ ਜਿਸ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਆਪਣੇ ਮੁਖਾਰਬਿੰਦ ਤੋਂ ਭਾਈ ਮਨੀ ਸਿੰਘ ਜੀ ਨੂੰ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਬਾਣੀ ਖ਼ੁਦ ਲਿਖਵਾਉਣੀ ਜ਼ਰੂਰੀ ਹੋ ਗਈ; ਆਦਿ ਦਾ ਅਧਿਐਨ ਕਰਨਾ ਬੜਾ ਜ਼ਰੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਤੇ ਬਤੌਰ "ਗੁਰੂ" ਸੁਸ਼ੋਭਿਤ ਸ੍ਰੀ ਦਮਦਮਾ ਸਾਹਿਬ ਵਾਲੀ ਦਸਮ ਪਾਤਸ਼ਾਹ ਵੱਲੋਂ ਤਿਆਰ ਕਰਵਾਈ ਗਈ ਪੋਥੀ ਸਾਹਿਬ ਜੀ ਹੀ ਹਨ। ਇਸ ਬਾਬਤ ਹੇਠਲੇ ਲਿੰਕ ਤੇ ਜਾ ਕੇ ਸੰਖੇਪ ਵਿਚ ਜਾਣਕਾਰੀ ਲੈ ਲੈਣੀ ਉਸਾਰੂ ਅਧਿਐਨ ਲਈ ਲੋੜੀਂਦੀ ਲੱਗਦੀ ਹੈ:
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਜਪੁ-ਘਰ, ਡਿਜੀਟਲ ਸਿੱਖ ਲਾਇਬਰੇਰੀ ਅਤੇ ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ; ਭਾਦਸੋਂ ਰੋਡ ਪਟਿਆਲਾ.
SGGS-1-18 Sikh Reference Library Manuscript No 74 Pothi Part -2
Share this Book
2

SGGS-1-18 Sikh Reference Library Manuscript No 74 Pothi
Part -2SGGS-1-18 Sikh Reference Library Manuscript No 74 Pothi Part -3
Share this Book
3

SGGS-1-18 Sikh Reference Library Manuscript No 74 Pothi
Part -3SGGS-1-18 Sikh Reference Library Manuscript No 74 Pothi Part -4
Share this Book
4

SGGS-1-18 Sikh Reference Library Manuscript No 74 Pothi
Part -4SGGS-1-18 Sikh Reference Library Manuscript No 74 Pothi Part -5
Share this Book
5

SGGS-1-18 Sikh Reference Library Manuscript No 74 Pothi
Part -51-5 of 5Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by