BOOKS CATEGORIESSGGS-1-4 SunehrI Beerh Burhanpur Part-1
Share this Book
1

ਸੁਨਹਿਰੀ ਬੀੜ ਬੁਰਹਾਨਪੁਰ
Part-1
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਬੀੜ ਸਾਹਿਬ ਮੱਧ ਪ੍ਰਦੇਸ਼ ਵਿਖੇ ਸ਼ਹਿਰ ਬੁਰਹਾਨਪੁਰ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਬੀੜ ਸਾਹਿਬ ਦੇ ਹਰ ਇੱਕ ਪੱਤਰੇ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸੋਨੇ ਤੋਂ ਤਿਆਰ ਕੀਤੇ ਰੰਗ ਨਾਲ ਇੰਝ ਨੱਕਾਸ਼ਿਆ ਗਿਆ ਹੈ ਜਿਵੇਂ ਹਰ ਪਤਰੇ ਤੇ ਸੋਨੇ ਦਾ ਵਰਕ ਚਾੜ੍ਹਿਆ ਗਿਆ ਹੋਵੇ.......ਹੋਰ ਵੀ ਰੰਗਦਾਰ ਨੱਕਾਸ਼ੀ ਦੇ ਨਾਲ ਹੀ ਨਾਲ ਚਿੱਤਰਕਾਰੀ ਦੇ ਲਾ ਮਿਸਾਲ ਨਮੂਨੇ ਮਿਲਦੇ ਹਨ। ਇਸ ਬੀੜ ਦਾ ਸਮਾਂ ਕਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿੱਲੀ ਵਿਖੇ ਸ਼ਹੀਦ ਹੋਣ ਤੋਂ ਕੁਝ ਸਾਲਾਂ ਬਾਅਦ ਆਰੰਭ ਕਰਨ ਦਾ ਅਤੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਲਿਖਵਾ ਕੇ ਨੰਦੇੜ ਜਾਣ ਤੋਂ ਪਹਿਲਾਂ ਸੰਪੂਰਨ ਕਰ ਲਏ ਜਾਣ ਦੇ ਵਿਚਕਾਰਲਾ ਹੈ। ਇਸ ਦੀ ਪੁਸ਼ਟੀ ਖੁਦ ਇਹ ਬੀੜ ਆਪ ਕਰਦੀ ਹੈ। ਤਤਕਰੇ ਤੋਂ ਬਾਅਦ ਇਸ ਬੀੜ ਸਾਹਿਬ ਵਿੱਚ ਪਹਿਲੇ 9 ਗੁਰੂ ਸਾਹਿਬਾਨਾਂ ਦਾ ਜੋਤਿ ਜੋਤਿ ਸਮਾਉਣ ਦਾ ਵੇਰਵਾ ਲਿਖਤ ਕੀਤਾ ਗਿਆ ਹੈ। ਜਿਵੇਂ ਕਿ ਕਿਹਾ ਜਾਂਦਾ ਹੈ ਨਾਂਦੇੜ ਜਾਣ ਵੇਲੇ ਇਸ ਬੀੜ ਸਾਹਿਬ ਉਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਆਪਣੇ ਪਵਿੱਤਰ ਕਰ ਕਮਲਾ ਰਾਹੀਂ ਨਿਸ਼ਾਨ ਦਿੱਤੇ ਹਨ।ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਬੁਰਹਾਨਪੁਰ ਰੁਕਣ ਦਾ ਇੰਝ ਵਰਨਨ ਮਿਲਦਾ ਹੈ :
 "ਪਿਖ ਸਿੱਖਨ ਕੋ ਭਾਉ ਮਹਾਨਾ, ਹਿਤ ਰਾਖਨ ਬਹੁ ਬਾਰ ਬਖਾਨਾ, ਤਿਨ ਕੀ ਸੁਨ ਕੈ ਸ੍ਰੀ ਫ੍ਰਭੁ ਬਿਨਤੀ, ਪੁਰ ਬੁਰਹਾਨ ਬਸੇ ਤਜਿ ਗਿਨਤੀ”॥
ਮੇਰੇ ਵੱਲੋਂ ਅਰੰਭੇ ਇਸ ਜਤਨ ਦਾ ਮੂਲ ਉਦੇਸ਼ ਖ਼ਾਲਸਾ ਪੰਥ ਦੇ ਉਪਲਬਧ ਉਸ ਸਾਰੇ ਖ਼ਜ਼ਾਨੇ ਨੂੰ ਜਿੱਥੋਂ ਤਕ ਮੈਂ ਆਪਣੇ ਸੀਮਤ ਸਾਧਨਾਂ ਨਾਲ ਪਹੁੰਚ ਸਕਦਾ ਹਾਂ, ਨੂੰ ਸਿੱਖ ਸੰਗਤਾਂ ਅਤੇ ਵਿਦਵਾਨਾਂ, ਖੋਜਕਾਰਾਂ ਅਤੇ ਹੋਰਾਂ ਲਈ ਉਪਲਬਧ ਕਰਵਾਉਣਾ ਮਾਤਰ ਹੈ ਅਤੇ, ਮੇਰੇ ਇਸ ਜਤਨ ਦਾ ਅਰਥ ਸਾਰੇ ਉਪਲਬਧ ਖ਼ਜ਼ਾਨੇ ਨੂੰ ਇਕੱਤਰ ਕਰ ਕੇ ਪੁਰਾਤਨ ਵਿਰਾਸਤ ਨੂੰ ਸੰਭਾਲਣ ਤਕ ਦਾ ਹੈ। ਇਨ੍ਹਾਂ ਦੀ ਪੁਸ਼ਟੀ ਜਾਂ ਹੋਰ ਕਿਸੇ ਵੀ ਕਿਸਮ ਦਾ ਕੋਈ ਦਾਵਾ ਨਹੀਂ ਹੈ। ਮੈਂ ਅਤੇ ਮੇਰਾ ਪਰਿਵਾਰ ਸਿਰਫ਼ ਇਸ ਜਤਨ ਵਿੱਚ ਹੀ ਹੈ ਕਿ ਇਸ ਸਮੁੱਚੇ ਪੁਰਾਤਨ ਖ਼ਜ਼ਾਨੇ ਨੂੰ ਜਿਵੇਂ ਉਹ ਜਿੱਥੇ ਵੀ ਪਿਆ ਹੈ ਉਵੇਂ ਹੀ ਉਸ ਨੂੰ ਸਮੁੱਚੇ ਖ਼ਾਲਸਾ ਪੰਥ ਦੇ ਜਿਗਿਆਸੂਆਂ ਤਕ ਡਿਜਿਟਲੀ ਪਹੁੰਚਾ ਦਿੱਤਾ ਜਾਵੇ। ਤਾਂ ਜੋ ਵਿਦਵਾਨ ਜਨ ਇਨ੍ਹਾਂ ਤੇ ਖੋਜ ਕਰ ਸਕਣ ਅਤੇ ਜਗਿਆਸੂ ਆਪਣੀ ਸਭਿਅਤਾ ਦੇ ਅਣਛੋਹੇ ਪੱਖਾਂ ਤੋਂ ਰੂ ਬਰੂ ਹੋ ਕੇ ਪੰਥਕ ਵਿਰਾਸਤ ਨਾਲ ਇੱਕ ਮਿਕ ਹੋ ਉਸ ਦੀ ਰੂਹ ਦੀ ਖੁਸ਼ਬੂ ਨਾਲ ਆਤਮਕ ਸੁੱਖ ਲੈ ਸਕਣ। ਇਸ ਲਈ ਇਹ ਵਿਸ਼ਾ ਟੀਕਾ ਟਿੱਪਣੀਆਂ ਅਤੇ ਵਿਵਾਦ ਛੇੜਨ ਦਾ ਨਾ ਤਾਂ ਹੈ ਤੇ ਨਾ ਹੀ ਹੋਣਾ ਚਾਹੀਦਾ ਹੈ।
ਸਿੱਖ ਧਰਮ ਦੇ ਜਗਿਆਸੂਆਂ ਲਈ ਅਮੀਰ ਵਿਸੇ ਵਿੱਚੋਂ ਇਕ ਹੋਰ ਖ਼ਜ਼ਾਨੇ ਤੋਂ ਪਰਦਾ ਚੁੱਕ ਕੇ ਦਰਸ਼ਨਾਂ ਲਈ ਸਾਹਮਕਣੇ ਲਿਆਉਣ ਦੀ ਮੈਨੂੰ ਖੁਸ਼ੀ ਸਤਿਗੁਰੂ ਨੇ ਨਸੀਬ ਕਤਿੀ ਹੈ। ਜਿਸ ਲਈ ਸਤਿਗੁਰਾਂ ਦਾ ਧੰਨਵਾਦੀ ਹਾਂ। 
ਇਹ ਬੀੜ ਸਾਹਿਬ ਦਮਦਮੀ ਬੀੜ ਸਾਹਿਬ ਦਾ ਉਤਾਰਾ ਨਹੀਂ ਹੈ। ਇਸ ਵਿੱਚ ਕੁਝ ਵਾਧੂ ਬਾਣੀ ਵੀ ਹੈ। ਜਿਸ ਦਾ ਵਿਸਥਾਰ ਅੰਦਰ ਦਿੱਤਾ ਹੈ।SGGS-1-4 Sunehri Beerh Burhanpur Part-2
Share this Book
2

ਸੁਨਹਿਰੀ ਬੀੜ ਬੁਰਹਾਨਪੁਰ
Part-2
1-2 of 2Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by